GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 748
Display Settings
Translations
ਦ੍ਰੁਜਨਆਦਿਸਬਦਉਚਰਿਕੈਦਰਰਨਿਅੰਤਿਉਚਾਰ
ਪਹਿਲਾਂ 'ਦ੍ਰੁਜਨ' ਸ਼ਬਦ ਉਚਾਰ ਕੇ (ਫਿਰ) ਅੰਤ ਉਤੇ 'ਦਰਰਨਿ' (ਦਲ ਦੇਣ ਵਾਲੀ) ਪਦ ਕਥਨ ਕਰੋ।
द्रुजन आदि सबद उचरि कै दररनि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸੁਧਾਰ॥੬੭੦॥
(ਇਹ) ਨਾਮ ਤੁਪਕ ਦਾ ਬਣੇਗਾ। ਸਮਝਦਾਰੋ! ਸੋਚ ਲਵੋ ॥੬੭੦॥
Comprehend the names of Tupak correctly by firstly uttering the word “Durjan” and saying the word “Dalni” at the end.670.
नाम तुपक के होत है लीजहु सुघर सु धार ॥६७०॥
ਗੋਲੀਧਰਣੀਬਕਤ੍ਰਤੇਪ੍ਰਥਮੈਕਰੋਉਚਾਰ
ਪਹਿਲਾਂ 'ਗੋਲੀ' ਸ਼ਬਦ ਕਹਿ ਕੇ, ਫਿਰ 'ਧਰਣੀ' (ਧਾਰਨ ਕਰਨ ਵਾਲੀ) ਪਦ ਕਹੋ।
गोली धरणी बकत्र ते प्रथमै करो उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸੁਧਾਰ॥੬੭੧॥
(ਇਹ) ਨਾਮ ਤੁਪਕ ਦਾ ਬਣਦਾ ਹੈ। ਵਿਦਵਾਨੋ! ਚੇਤੇ ਰਖੋ ॥੬੭੧॥
The names of Tupak are formed by uttering firstly the word “Goli-dharani and then the word “Bakatra”.671.
नाम तुपक के होत है लीजहु सुघर सु धार ॥६७१॥
ਦੁਸਟਆਦਿਸਬਦਉਚਾਰਿਕੈਦਾਹਨਿਬਹੁਰਿਉਚਾਰ
ਪਹਿਲਾਂ 'ਦੁਸਟ' ਸ਼ਬਦ ਉਚਾਰ ਕੇ ਫਿਰ 'ਦਾਹਨਿ' (ਸਾੜਨ ਵਾਲੀ) ਕਥਨ ਕਰੋ।
दुसट आदि सबद उचारि कै दाहनि बहुरि उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸੁਧਾਰ॥੬੭੨॥
(ਇਹ) ਤੁਪਕ ਦਾ ਨਾਮ ਹੈ। ਸੂਝਵਾਨ ਵਿਚਾਰ ਕਰ ਲੈਣ ॥੬੭੨॥
By uttering firstly the word “Dusht” and then word “Dahani” after-wards, the names of Tupak are formed, which O wise men! you may comprehend.672.
नाम तुपक के होत है लीजहु सुघर सु धार ॥६७२॥
ਚੌਪਈ
ਚੌਪਈ:
CHAUPAI
चौपई ॥
ਕਾਸਟਪ੍ਰਿਸਠਣੀਆਦਿਉਚਾਰਹੁ
ਪਹਿਲਾਂ 'ਕਾਸਟ ਪ੍ਰਿਸਠਣੀ' (ਕਾਠ ਦੀ ਪਿਠ ਵਾਲੀ) ਸ਼ਬਦ ਉਚਾਰੋ।
कासट प्रिसठणी आदि उचारहु ॥
ਨਾਮਤੁਪਕਕੇਸਕਲਬਿਚਾਰਹੁ
ਇਹ ਨਾਮ ਤੁਪਕ ਦਾ ਬਣਦਾ ਹੈ।
नाम तुपक के सकल बिचारहु ॥
ਭੂਮਿਜਪ੍ਰਿਸਠਨਿਪੁਨਿਪਦਦੀਜੈ
ਫਿਰ 'ਭੂਮਿਜ' (ਭੂਮੀ ਤੋਂ ਪੈਦਾ ਹੋਏ ਬ੍ਰਿਛ) ਪ੍ਰਿਸਠਨਿ' ਪਦ ਕਹੋ।
भूमिज प्रिसठनि पुनि पद दीजै ॥
ਨਾਮਚੀਨਤੁਪਕਕੋਲੀਜੈ॥੬੭੩॥
(ਇਹ) ਨਾਮ ਤੁਪਕ ਦੇ ਸਮਝ ਲਵੋ ॥੬੭੩॥
The names of Tupak can be thought out by uttering the words “Kaashth-Prashthani” and then adding the words “Bhoomij-Prashthani”, the names of Tupak can be recognized.673.
नाम चीन तुपक को लीजै ॥६७३॥
ਕਾਸਠਿਪ੍ਰਿਸਠਣੀਆਦਿਉਚਾਰ
ਪਹਿਲਾਂ 'ਕਾਸਠਿ ਪ੍ਰਿਸਠਣ' ਉਚਾਰੋ।
कासठि प्रिसठणी आदि उचार ॥
ਨਾਮਤੁਪਕਕੇਸਕਲਬਿਚਾਰ
ਇਹ ਸਾਰੇ ਤੁਪਕ ਦੇ ਨਾਮ ਸਮਝੋ।
नाम तुपक के सकल बिचार ॥
ਦ੍ਰੁਮਜਬਾਸਨੀਪੁਨਿਪਦਦੀਜੈ
ਫਿਰ 'ਦ੍ਰੁਮਜ ਬਾਸਨੀ' (ਬ੍ਰਿਛ ਦੇ ਪੁੱਤਰ ਲਕੜ ਨਾਲ ਵਸਣ ਵਾਲੀ) ਸ਼ਬਦ ਕਹੋ।
द्रुमज बासनी पुनि पद दीजै ॥
ਚੀਨਨਾਮਨਾਲੀਕੋਲੀਜੈ॥੬੭੪॥
ਇਹ ਨਾਲੀ (ਤੁਪਕ) ਦਾ ਨਾਮ ਹੈ ॥੬੭੪॥
Uttering firstly the words “Kaashth-Prashthani” and thinking about all the names of Tupak and then adding the words “Drum-Vaasani”, recognize the name of “Naalidaar Tupak”.674.
चीन नाम नाली को लीजै ॥६७४॥
ਦੋਹਰਾ
ਦੋਹਰਾ:
DOHRA
दोहरा ॥
ਕਾਸਠਿਪ੍ਰਿਸਠਣੀਬਕਤ੍ਰਤੇਪ੍ਰਥਮੈਕਰੋਉਚਾਰ
ਪਹਿਲਾਂ ਮੂੰਹ ਤੋਂ 'ਕਾਸਠਿ ਪ੍ਰਿਸਠਣੀ' ਉਚਾਰਨ ਕਰੋ।
कासठि प्रिसठणी बकत्र ते प्रथमै करो उचार ॥
ਨਾਮਤੁਪਕਕੇਹੋਤਹੈਲੀਜਹੁਸੁਜਨਸਵਾਰ॥੬੭੫॥
(ਇਹ) ਤੁਪਕ ਦੇ ਨਾਮ ਹਨ, ਸਜਨੋ! ਵਿਚਾਰ ਕਰ ਲਵੋ ॥੬੭੫॥
Uttering firstly the word “Kashth-Prashthani” and then saying the word “Bakatra” afterwards, O wise men! the names of Tupak are formed.675.
नाम तुपक के होत है लीजहु सुजन सवार ॥६७५॥
ਜਲਜਪ੍ਰਿਸਠਣੀਪ੍ਰਿਥਮਹੀਮੁਖਤੇਕਰੋਉਚਾਰ
ਪਹਿਲਾਂ 'ਜਲਜ ਪ੍ਰਿਸਠਣੀ' (ਜਲ ਤੋਂ ਪੈਦਾ ਹੋਏ ਬ੍ਰਿਛ ਤੋਂ ਬਣੇ ਕਾਠ ਦੀ ਪਿਠ ਵਾਲੀ) ਕਹੋ।
जलज प्रिसठणी प्रिथम ही मुख ते करो उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸੁਧਾਰ॥੬੭੬॥
ਸੁਘੜੋ! ਇਹ ਨਾਮ ਤੁਪਕ ਦਾ ਵਿਚਾਰ ਲਵੋ ॥੬੭੬॥
The names of Tupak are formed by uttering the words “Jalaj-Prashthani” which may be comprehended correctly.676.
नाम तुपक के होत है लीजहु सुघर सु धार ॥६७६॥
ਬਾਰਜਪ੍ਰਿਸਠਣਆਦਿਹੀਮੁਖਤੇਕਰੋਉਚਾਰ
ਪਹਿਲਾਂ ਮੂੰਹ ਤੋਂ 'ਬਾਰਜ' (ਪਾਣੀ ਤੋਂ ਜਨਮੇ ਬ੍ਰਿਛ) ਕਹੋ ਅਤੇ ਫਿਰ' ਪ੍ਰਿਸਠਣ' ਸ਼ਬਦ ਜੋੜੋ।
बारज प्रिसठण आदि ही मुख ते करो उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੬੭੭॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਸਮਝਦਾਰੋ! ਵਿਚਾਰ ਕਰ ਲਵੋ ॥੬੭੭॥
By uttering the words “Vaarij-Prashthani” from the mouth, the names of Tupak are formed.677.
नाम तुपक के होत है लीजहु सुकबि सु धार ॥६७७॥
ਨੀਰਜਾਲਯਣਿਬਕਤ੍ਰਤੇਪ੍ਰਿਥਮੈਕਰੋਉਚਾਰ
ਪਹਿਲਾਂ 'ਨੀਰਜਾਲਯਣਿ' (ਜਲ ਤੋਂ ਪੈਦਾ ਹੋਏ ਬ੍ਰਿਛ ਵਿਚ ਘਰ ਬਣਾਉਣ ਵਾਲੀ) ਮੂੰਹ ਤੋਂ ਉਚਾਰਨ ਕਰੋਂ।
नीरजालयणि बकत्र ते प्रिथमै करो उचार ॥
ਨਾਮਤੁਪਕਕੇਹੋਤਹੈਲੀਜਹੁਸੁਮਤਿਸਵਾਰ॥੬੭੮॥
ਇਹ ਤੁਪਕ ਦਾ ਨਾਮ ਹੁੰਦਾ ਹੈ। ਸਮਝਦਾਰੋ! ਵਿਚਾਰ ਲਵੋ ॥੬੭੮॥
Uttering the word “Bakatra” after the word “Neeljaltrani”, the names of Tupak are formed.678.
नाम तुपक के होत है लीजहु सुमति सवार ॥६७८॥