ਗੋਲਾਆਦਿਉਚਾਰਿਕੈਆਲਯਅੰਤਉਚਾਰ॥
ਪਹਿਲਾਂ 'ਗੋਲਾ' ਉਚਾਰ ਕੇ (ਫਿਰ) ਅੰਤ ਉਤੇ 'ਆਲਯ' (ਘਰ) ਦਾ ਕਥਨ ਕਰੋ।
गोला आदि उचारि कै आलय अंत उचार ॥
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੬੪੬॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਚਤੁਰੋ! ਵਿਚਾਰ ਕਰ ਲਵੋ ॥੬੪੬॥
Uttering firstly the word “Golaa” and the word “Aalaya” at the end, the names of Tupak are formed.646.
नाम तुपक के होत है चीनि चतुर निरधार ॥६४६॥
ਗੋਲਾਆਦਿਉਚਾਰਿਕੈਧਰਨੀਅੰਤਿਉਚਾਰ॥
ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ (ਫਿਰ) ਅੰਤ ਤੇ 'ਧਰਣੀ' (ਧਾਰਨ ਕਰਨ ਵਾਲੀ) ਕਥਨ ਕਰੋ।
गोला आदि उचारि कै धरनी अंति उचार ॥
ਨਾਮਤੁਪਕਕੇਹੋਤਹੈਲੀਜਹੁਸੁਮਤਿਸਵਾਰ॥੬੪੭॥
(ਇਹ ਸ਼ਬਦ) ਤੁਪਕ ਦਾ ਨਾਮ ਹੋਵੇਗਾ। ਸਮਝਦਾਰੋ! ਸਮਝ ਲਵੋ ॥੬੪੭॥
Saying firstly the word “Golaa” and then adding “Dharani” at the end, the names of Tupak are formed.647.
नाम तुपक के होत है लीजहु सुमति सवार ॥६४७॥
ਗੋਲਾਆਦਿਉਚਾਰਿਕੈਅਸਤ੍ਰਣਿਪੁਨਿਪਦਦੇਹੁ॥
ਪਹਿਲਾਂ 'ਗੋਲਾ' ਪਦ ਉਚਾਰ ਕੇ, ਫਿਰ 'ਅਸਤ੍ਰਣਿ' (ਸੁਟਣ ਵਾਲੀ) ਸ਼ਬਦ ਕਥਨ ਕਰੋ।
गोला आदि उचारि कै असत्रणि पुनि पद देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਲੇਹੁ॥੬੪੮॥
(ਇਹ) ਨਾਮ ਤੁਪਕ ਦਾ ਹੈ। ਸੂਝਵਾਨ ਚਿਤ ਵਿਚ ਵਿਚਾਰ ਕਰਨ ॥੬੪੮॥
Saying the word “Golaa” in the beginning and then adding the word “Astrani”, O wise men! recognize the names of Tupak.648.
नाम तुपक के होत है चीन चतुर चित लेहु ॥६४८॥
ਗੋਲਾਲਯਣੀਆਦਿਕਹਿਮੁਖਤੇਸਬਦਉਚਾਰ॥
ਪਹਿਲਾਂ 'ਗੋਲਾਲਯਣੀ' (ਗੋਲੇ ਦੇ ਘਰ ਰੂਪ) ਕਹਿ ਕੇ ਮੁਖ ਤੋਂ ਸ਼ਬਦ ਉਚਾਰੋ।
गोलालयणी आदि कहि मुख ते सबद उचार ॥
ਨਾਮਤੁਪਕਕੇਹੋਤਹੈਲੀਜਹੁਸੁਮਤਿਸਵਾਰ॥੬੪੯॥
(ਇਹ) ਤੁਪਕ ਦਾ ਨਾਮ ਹੈ। ਸਿਅਣਿਓ! ਵਿਚਾਰ ਲਵੋ ॥੬੪੯॥
Uttering the word “Golaalayani” in the beginning and the word “Shabad”, the names of tupak are formed.649.
नाम तुपक के होत है लीजहु सुमति सवार ॥६४९॥
ਗੋਲਾਆਦਿਉਚਾਰਿਕੈਆਲਯਣੀਪੁਨਿਭਾਖੁ॥
ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, ਫਿਰ 'ਆਲਯਣੀ' (ਗੋਲੇ ਦਾ ਘਰ ਰੂਪ) ਦਾ ਕਥਨ ਕਰੋ।
गोला आदि उचारि कै आलयणी पुनि भाखु ॥
ਨਾਮਤੁਪਕਕੇਹੋਤਹੈਚੀਨਿਚਤੁਰਚਿਤਿਰਾਖੁ॥੬੫੦॥
(ਇਹ) ਨਾਮ ਤੁਪਕ ਦਾ ਬਣੇਗਾ। ਸੋਚਵਾਨੋ! ਜਾਣ ਲਵੋ ॥੬੫੦॥
Saying the word “Golaa” in the beginning and then the word “Aalayani”, the names of Tupak are formed.650.
नाम तुपक के होत है चीनि चतुर चिति राखु ॥६५०॥
ਗੋਲਾਆਦਿਬਖਾਨਿਕੈਸਦਨਨਿਅੰਤਿਉਚਾਰ॥
ਪਹਿਲਾਂ 'ਗੋਲਾ' ਸ਼ਬਦ ਕਹਿ ਕੇ ਅੰਤ ਉਤੇ 'ਸਦਨਨਿ' ('ਸਦਨ'-ਘਰ ਰੂਪ ਵਾਲੀ) ਕਥਨ ਕਰੋ।
गोला आदि बखानि कै सदननि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੬੫੧॥
(ਇਹ) ਨਾਮ ਤੁਪਕ ਦਾ ਹੈ। ਕਵੀਜਨੋ! ਵਿਚਾਰ ਲਵੋ ॥੬੫੧॥
Saying the word “Golaa” in the beginning and then “Sadanani” at the end, O good poets, comprehend the name of Tupak.651.
नाम तुपक के होत है लीजहु सुकबि बिचार ॥६५१॥
ਗੋਲਾਪਦਪ੍ਰਥਮੈਉਚਰਿਕੈਕੇਤਨਿਪਦਕਹੁਅੰਤਿ॥
ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਕੇਤਨਿ' (ਘਰ ਰੂਪ ਵਾਲੀ) ਪਦ ਦਾ ਕਥਨ ਕਰੋ।
गोला पद प्रथमै उचरि कै केतनि पद कहु अंति ॥
ਨਾਮਸਕਲਸ੍ਰੀਤੁਪਕਕੇਨਿਕਸਤਚਲਤਅਨੰਤ॥੬੫੨॥
(ਇਹ) ਨਾਮ ਤੁਪਕ ਦਾ ਹੁੰਦਾ ਹੈ। (ਇਸ ਤਰ੍ਹਾਂ ਦੇ) ਹੋਰ ਨਾਮ ਬਣਦੇ ਹਨ ॥੬੫੨॥
Uttering the word “Golla” in the beginning and then adding the word “Ketani” at the end, innumerable names of Tupak continue to be evolved.652.
नाम सकल स्री तुपक के निकसत चलत अनंत ॥६५२॥
ਗੋਲਾਆਦਿਉਚਾਰਿਕੈਕੇਤਨਿਪਦਕੈਦੀਨ॥
ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, (ਫਿਰ) 'ਕੇਤਨਿ' ਪਦ ਕਹਿ ਦਿਓ।
गोला आदि उचारि कै केतनि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੬੫੩॥
(ਇਹ) ਨਾਮ ਤੁਪਕ ਦਾ ਬਣਦਾ ਹੈ। ਪ੍ਰਬੀਨੋ! ਸਮਝ ਲਵੋ ॥੬੫੩॥
Saying the word “Golaa” in the beginning and then adding the word “Ketani” at the end, O skilful persons! the names of Tupak are formed.653.
नाम तुपक के होत है लीजहु समझ प्रबीन ॥६५३॥
ਗੋਲਾਆਦਿਉਚਾਰਿਕੈਸਦਨੀਅੰਤਿਉਚਾਰ॥
ਪਹਿਲਾਂ 'ਗੋਲਾ' ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਸਦਨੀ' (ਸਦਨ-ਘਰ ਰੂਪ) ਕਹੋ।
गोला आदि उचारि कै सदनी अंति उचार ॥
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੬੫੪॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਸਮਝ ਲੈਣ ॥੬੫੪॥
Saying the word “Golaa” in the beginning and then adding the word “Sadni” at the end, O wise men! the names of Tupak are formed.654.
नाम तुपक के होत है चीनि चतुर निरधार ॥६५४॥
ਗੋਲਾਆਦਿਉਚਾਰੀਐਧਾਮਿਨਅੰਤਿਉਚਾਰ॥
ਪਹਿਲਾਂ 'ਗੋਲਾ' ਪਦ ਉਚਾਰੋ, (ਫਿਰ) ਅੰਤ ਉਤੇ 'ਧਾਮਿਨ' (ਧਾਮ ਰੂਪ) ਪਦ ਉਚਾਰੋ।
गोला आदि उचारीऐ धामिन अंति उचार ॥
ਨਾਮਤੁਪਕਕੇਹੋਤਹੈਲੀਜਹੁਸੁਮਤਸਵਾਰ॥੬੫੫॥
(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ। ਸੂਝਵਾਨ ਵਿਚਾਰ ਕਰ ਲੈਣ ॥੬੫੫॥
Saying the word “Golaa” in the beginning and uttering the word “Dhamini” at the end, the names of Tupak are formed.655.
नाम तुपक के होत है लीजहु सुमत सवार ॥६५५॥
ਗੋਲਾਆਦਿਉਚਾਰਿਕੈਨਈਵਾਸਨਕਹਿਅੰਤਿ॥
ਪਹਿਲਾ 'ਗੋਲਾ' ਪਦ ਉਚਾਰ ਕੇ (ਫਿਰ) 'ਨਈਵਾਸਨ' (ਨਿਵਾਸ-ਰੂਪ) ਅੰਤ ਉਤੇ ਕਰੋ।
गोला आदि उचारि कै नईवासन कहि अंति ॥
ਨਾਮਤੁਪਕਕੇਹੋਤਹੈਨਿਕਸਤਚਲਤਬਿਅੰਤ॥੬੫੬॥
(ਇਹ) ਨਾਮ ਤੁਪਕ ਦਾ ਬਣ ਜਾਏਗਾ, ਅਤੇ ਹੋਰ ਬੇਅੰਤ ਬਣਦੇ ਜਾਣਗੇ ॥੬੫੬॥
Saying the word Golaa” in the beginning and then adding the word “Nivasani” at the end, innumerable names of Tupak continue be evolved.656.
नाम तुपक के होत है निकसत चलत बिअंत ॥६५६॥
ਗੋਲਾਆਦਿਉਚਾਰਿਕੈਲਿਆਲੀਅੰਤਿਉਚਾਰ॥
ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ ਫਿਰ ਅੰਤ ਉਤੇ 'ਲਿਆਲੀ' (ਨਿਗਲਣ ਵਾਲੀ) ਕਹੋ।
गोला आदि उचारि कै लिआली अंति उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸਵਾਰ॥੬੫੭॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਸੂਝਵਾਨੋ! ਸੰਵਾਰ ਲਵੋ ॥੬੫੭॥
Saying the word “Golaa” in the beginning and then adding the word “Garahikaa” at the end, the names of Tupak continue to be evolved.657.
नाम तुपक के होत है लीजहु सुघर सवार ॥६५७॥
ਗੋਲਾਆਦਿਉਚਾਰਿਕੈਮੁਕਤਨਿਅੰਤਿਉਚਾਰ॥
ਪਹਿਲਾਂ 'ਗੋਲਾ' ਸ਼ਬਦ ਉਚਾਰੋ, ਅੰਤ ਉਤੇ 'ਮੁਕਤਨਿ' (ਮੁਕਤ ਕਰਨ ਵਾਲੀ, ਛਡਣ ਵਾਲੀ) ਕਥਨ ਕਰੋ।
गोला आदि उचारि कै मुकतनि अंति उचार ॥
ਨਾਮਤੁਪਕਕੇਕਹਿਕਬੋਲੀਜਹੁਸਕਲਬੀਚਾਰ॥੬੫੮॥
(ਇਸ) ਨੂੰ ਤੁਪਕ ਦਾ ਨਾਂਮ ਕਹਿ ਕੇ ਕਵੀ ਜਨੋ! ਮਨ ਵਿਚ ਵਿਚਾਰ ਲਵੋ ॥੬੫੮॥
Saying the word “Golaa” in the beginning and then adding the word “Muktani” at the end, speak all the names of Tupak thoughtfully.658.
नाम तुपक के कहि कबो लीजहु सकल बीचार ॥६५८॥
ਗੋਲਾਆਦਿਉਚਾਰਿਕੈਦਾਤੀਅੰਤਿਉਚਾਰ॥
'ਗੋਲਾ' ਸ਼ਬਦ ਪਹਿਲਾਂ ਉਚਾਰ ਕੇ ਅੰਤ ਉਤੇ 'ਦਾਤੀ' (ਦੇਣ ਵਾਲੀ) ਕਥਨ ਕਰੋ।
गोला आदि उचारि कै दाती अंति उचार ॥
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੬੫੯॥
(ਇਹ) ਨਾਮ ਤੁਪਕ ਦਾ ਹੈ। ਬੁੱਧੀਮਾਨੋ! ਵਿਚਾਰ ਲਵੋ ॥੬੫੯॥
Saying the word “Golaa” in the beginning and then the word “Daatti” at the end, the names of Tupak are formed.659.
नाम तुपक के होत है चीनि चतुर निरधार ॥६५९॥
ਗੋਲਾਆਦਿਉਚਾਰਿਕੈਤਜਨੀਪੁਨਿਪਦਦੇਹੁ॥
ਪਹਿਲਾਂ 'ਗੋਲਾ' (ਸ਼ਬਦ) ਉਚਾਰ ਕੇ ਫਿਰ 'ਤਜਨੀ' (ਛਡਣ ਵਾਲੀ) ਕਥਨ ਕਰੋ।
गोला आदि उचारि कै तजनी पुनि पद देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੬੬੦॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨ ਮਨ ਵਿਚ ਵਿਚਾਰ ਲੈਣ ॥੬੬੦॥
Saying the word “Golaa” in the beginning and then adding the word “Tajni” the names of Tupak are formed.660.
नाम तुपक के होत है चीन चतुर चिति लेहु ॥६६०॥
ਜੁਆਲਾਆਦਿਉਚਾਰਿਕੈਛਡਨਿਅੰਤਿਉਚਾਰ॥
ਪਹਿਲਾਂ 'ਜੁਆਲਾ' (ਸ਼ਬਦ) ਉਚਾਰ ਕੇ (ਫਿਰ) ਅੰਤ ਉਤੇ 'ਛਡਨਿ' ਸ਼ਬਦ ਜੋੜੋ।
जुआला आदि उचारि कै छडनि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਮਤਿਸਵਾਰ॥੬੬੧॥
(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਸੂਝ ਵਾਲਿਓ! ਵਿਚਾਰ ਕਰ ਲਵੋ ॥੬੬੧॥
Saying firstly the word “Jawaalaa” and then the word “Dakshini” at the end, the names of Tupak continue to be formed.661.
नाम तुपक के होत है लीजहु सुमति सवार ॥६६१॥
ਜੁਆਲਾਸਕਤਨੀਬਕਤ੍ਰਤੇਪ੍ਰਥਮੈਕਰੋਬਖਿਆਨ॥
ਪਹਿਲਾਂ 'ਜੁਆਲਾ' ਕਥਨ ਕਰ ਕੇ, (ਫਿਰ) ਮੂੰਹ ਤੋਂ 'ਸਕਤਨੀ' (ਸ਼ਕਤੀ ਵਾਲੀ) ਉਚਾਰਨ ਕਰੋ।
जुआला सकतनी बकत्र ते प्रथमै करो बखिआन ॥
ਨਾਮਤੁਪਕਕੇਹੋਤਹੈਲੀਜਹੁਸੁਘਰਪਛਾਨ॥੬੬੨॥
ਇਹ ਨਾਮ ਤੁਪਕ ਦਾ ਬਣ ਜਾਏਗਾ। ਸੂਝਵਾਨ ਵਿਚਾਰ ਕਰ ਲੈਣ ॥੬੬੨॥
Saying firstly the word “Jawaal-shaktini” and then adding the word “Bakatra” afterwards, the names of Tupak are recognized.662.
नाम तुपक के होत है लीजहु सुघर पछान ॥६६२॥
ਜੁਆਲਾਤਜਣੀਬਕਤ੍ਰਤੇਪ੍ਰਥਮੈਕਰੋਉਚਾਰ॥
ਪਹਿਲਾਂ ਮੂੰਹ ਤੋਂ 'ਜੁਆਲਾ' ਕਹਿ ਕੇ ਫਿਰ 'ਤਜਣੀ' (ਤਿਆਗਣ ਵਾਲੀ) ਸ਼ਬਦ ਉਚਾਰੋ।
जुआला तजणी बकत्र ते प्रथमै करो उचार ॥
ਨਾਮਤੁਪਕਕੇਹੋਤਹੈਲੀਜਹੁਚਤੁਰਬਿਚਾਰ॥੬੬੩॥
(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਸਮਝਦਾਰੋ! ਵਿਚਾਰ ਲਵੋ ॥੬੬੩॥
Uttering firstly “Jawaalaa-Tajni” and then “Bakata”, the names of Tupak are formed, which may be comprehended.663.
नाम तुपक के होत है लीजहु चतुर बिचार ॥६६३॥
ਜੁਆਲਾਛਾਡਣਿਪ੍ਰਥਮਹੀਮੁਖਤੇਕਰੋਉਚਾਰ॥
ਪਹਿਲਾਂ 'ਜੁਆਲਾ' ਸ਼ਬਦ ਕਹਿ ਕੇ (ਫਿਰ) ਮੁਖ ਤੋਂ 'ਛਾਡਣਿ' ਪਦ ਦਾ ਉਚਾਰਨ ਕਰੋ।
जुआला छाडणि प्रथम ही मुख ते करो उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸੁਧਾਰ॥੬੬੪॥
(ਇਹ) ਨਾਮ ਤੁਪਕ ਦਾ ਹੈ। ਸੂਝਵਾਨੋ! ਵਿਚਾਰ ਲਵੋ ॥੬੬੪॥
Uttering firstly “Jawaalaa-Chhaadani”, the names of Tupak, O wise men! may be comprehended correctly.664.
नाम तुपक के होत है लीजहु सुघर सु धार ॥६६४॥
ਜੁਆਲਾਦਾਇਨਿਪ੍ਰਥਮਹੀਮੁਖਤੇਕਰੋਉਚਾਰ॥
ਪਹਿਲਾਂ 'ਜੁਆਲਾ' (ਸ਼ਬਦ) ਕਹਿ ਕੇ ਫਿਰ ਮੂੰਹ ਤੋਂ 'ਦਾਇਨਿ' (ਦੇਣ ਵਾਲੀ) ਕਥਨ ਕਰੋ।
जुआला दाइनि प्रथम ही मुख ते करो उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸੁਧਾਰ॥੬੬੫॥
(ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਸੁਘੜੋ! ਵਿਚਾਰ ਕਰ ਲਵੋ ॥੬੬੫॥
O wise men! comprehend correctly the names of Tupak by uttering firstly the word “Jawaalaa-deyani”.665.
नाम तुपक के होत है लीजहु सुघर सु धार ॥६६५॥
ਜੁਆਲਾਬਕਤ੍ਰਣਿਪ੍ਰਥਮਹੀਮੁਖਤੇਕਰੋਉਚਾਰ॥
ਪਹਿਲਾਂ 'ਜੁਆਲਾ' ਅਤੇ ਫਿਰ 'ਬਕਤ੍ਰਣਿ' (ਮੂੰਹ ਵਾਲੀ) ਸ਼ਬਦ ਕਹੋ।
जुआला बकत्रणि प्रथम ही मुख ते करो उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸਵਾਰ॥੬੬੬॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਘੜ ਜਨੋ! ਵਿਚਾਰ ਲਵੋ ॥੬੬੬॥
O wise men! comprehend correctly the names of Tupak by uttering firstly the word “Jawaalaa-bakatrani”.666.
नाम तुपक के होत है लीजहु सुघर सवार ॥६६६॥
ਜੁਆਲਾਆਦਿਉਚਾਰਿਕੈਪ੍ਰਗਟਾਇਨਿਪਦਦੇਹੁ॥
ਪਹਿਲਾਂ 'ਜੁਆਲਾ' ਸ਼ਬਦ ਦਾ ਉਚਾਰਨ ਕਰ ਕੇ, (ਫਿਰ) 'ਪ੍ਰਗਟਾਇਨਿ' (ਪ੍ਰਗਟ ਕਰਨ ਵਾਲੀ) ਪਦ ਜੋੜੋ।
जुआला आदि उचारि कै प्रगटाइनि पद देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੬੬੭॥
(ਇਹ) ਨਾਮ ਤੁਪਕ ਦਾ ਹੈ। ਸੂਝਵਾਨੋ! ਵਿਚਾਰ ਕਰ ਲਵੋ ॥੬੬੭॥
Saying firstly the word “Jawaalaa” and then adding the word “Pragtaayani”, O wise men! the names of Tupak are formed.667.
नाम तुपक के होत है चीन चतुर चिति लेहु ॥६६७॥
ਜੁਆਲਾਆਦਿਉਚਾਰਿਕੈਧਰਣੀਅੰਤਿਉਚਾਰ॥
ਪਹਿਲਾਂ 'ਜੁਆਲਾ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਧਰਣੀ' (ਧਾਰਨ ਕਰਨ ਵਾਲੀ) ਕਥਨ ਕਰੋ।
जुआला आदि उचारि कै धरणी अंति उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸਵਾਰ॥੬੬੮॥
(ਇਹ) ਨਾਮ ਤੁਪਕ ਦਾ ਹੈ। ਸੂਝਵਾਨੋ, ਵਿਚਾਰ ਲਵੋ ॥੬੬੮॥
Know the names of Tupak by uttering firstly the word “Jawaalaa” and then saying the word “Dharni” at the end.668.
नाम तुपक के होत है लीजहु सुघर सवार ॥६६८॥
ਦੁਰਜਨਆਦਿਉਚਾਰਿਕੈਦਾਹਨਿਪੁਨਿਪਦਦੇਹੁ॥
ਪਹਿਲਾਂ 'ਦੁਰਜਨ' ਸ਼ਬਦ ਦਾ ਉਚਾਰਨ ਕਰ ਕੇ, ਫਿਰ 'ਦਾਹਨਿ' (ਸਾੜਨ ਵਾਲੀ) ਪਦ ਜੋੜੋ।
दुरजन आदि उचारि कै दाहनि पुनि पद देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਲੇਹੁ॥੬੬੯॥
(ਇਹ) ਨਾਮ ਤੁਪਕ ਦਾ ਬਣੇਗਾ। ਵਿਚਾਰਵਾਨੋ! ਸੋਚ ਲਵੋ ॥੬੬੯॥
The names of Tupak are comprehended by uttering firstly the word “Durjan” and then adding the word “Daahani”.669.
नाम तुपक के होत है चीन चतुर चित लेहु ॥६६९॥