ਸਕਲਮ੍ਰਿਗਸਬਦਆਦਿਕਹਿਅਰਦਨਪਦਕਹਿਅੰਤਿ॥
ਪਹਿਲਾਂ ਸਾਰੇ ਮ੍ਰਿਗਾਂ (ਚੌਪਾਏ ਪਸ਼ੂਆਂ) ਦੇ ਨਾਮ ਕਹਿ ਕੇ, (ਫਿਰ) ਅੰਤ ਉਤੇ 'ਅਰਦਨ' ਸ਼ਬਦ ਕਹੋ।
सकल म्रिग सबद आदि कहि अरदन पद कहि अंति ॥
ਸਕਲਨਾਮਸ੍ਰੀਬਾਨਕੇਨਿਕਸਤਚਲੈਅਨੰਤ॥੨੨੯॥
(ਇਸ ਤਰ੍ਹਾਂ) ਬਾਣ ਦੇ ਅਪਾਰ ਨਾਮ ਬਣਦੇ ਜਾਣਗੇ ॥੨੨੯॥
Saying all the names of related to “Mrig” (deer) in the beginning and uttering the word “Ardan” at the end, all the names of Baan continue to be evolved.229.
सकल नाम स्री बान के निकसत चलै अनंत ॥२२९॥
ਕੁੰਭਕਰਨਪਦਆਦਿਕਹਿਅਰਦਨਬਹੁਰਿਬਖਾਨ॥
ਪਹਿਲਾਂ 'ਕੁੰਭਕਰਨ' ਸ਼ਬਦ ਕਹਿ ਕੇ, ਫਿਰ 'ਅਰਦਨ' ਪਦ ਕਥਨ ਕਰੋ।
कुंभकरन पद आदि कहि अरदन बहुरि बखान ॥
ਸਕਲਨਾਮਸ੍ਰੀਬਾਨਕੇਚਤੁਰਚਿਤਮੈਜਾਨ॥੨੩੦॥
(ਇਸ ਤਰ੍ਹਾਂ) ਸਾਰੇ ਨਾਮ ਬਾਣ ਦੇ ਬਣ ਜਾਣਗੇ। ਸਮਝਦਾਰ ਲੋਕ ਮਨ ਵਿਚ ਸਮਝ ਲੈਣ ॥੨੩੦॥
The wise men comprehend all the names of Baan by uttering the word “Kumbhkaran” in the beginning and then saying the word “Ardan”.230.
सकल नाम स्री बान के चतुर चित मै जान ॥२३०॥
ਰਿਪੁਸਮੁਦ੍ਰਪਿਤਪ੍ਰਿਥਮਕਹਿਕਾਨਅਰਿਭਾਖੋਅੰਤਿ॥
ਪਹਿਲਾਂ 'ਰਿਪੁ ਸਮੁਦ੍ਰ ਪਿਤ' ਕਹਿ ਕੇ, (ਫਿਰ) 'ਕਾਨ' ਅਤੇ 'ਅਰਿ' ਪਦ ਕਹੋ।
रिपु समुद्र पित प्रिथम कहि कान अरि भाखो अंति ॥
ਸਕਲਨਾਮਸ੍ਰੀਬਾਨਕੇਨਿਕਸਤਚਲਹਿਅਨੰਤ॥੨੩੧॥
(ਇਸ ਤਰ੍ਹਾਂ) ਅਨੇਕ ਨਾਮ ਬਾਣ ਦੇ ਬਣਦੇ ਜਾਣਗੇ ॥੨੩੧॥
Uttering the word “Rip-Samudra” in the beginning and then saying the word “Kaanari” at the end, innumerable names of Baan get evolved.231.
सकल नाम स्री बान के निकसत चलहि अनंत ॥२३१॥
ਪ੍ਰਿਥਮਨਾਮਦਸਗ੍ਰੀਵਕੇਲੈਬੰਧੁਅਰਿਪਦਦੇਹੁ॥
ਪਹਿਲਾਂ 'ਦਸਗ੍ਰੀਵ' (ਰਾਵਣ) ਦੇ ਨਾਮ ਲੈ ਕੇ, ਮਗਰੋਂ 'ਬੰਧੁ ਅਰਿ' ਪਦ ਜੋੜੋ।
प्रिथम नाम दसग्रीव के लै बंधु अरि पद देहु ॥
ਸਕਲਨਾਮਸ੍ਰੀਬਾਨਕੇਚੀਨਚਤੁਰਚਿਤਿਲੇਹੁ॥੨੩੨॥
(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਬਣਦੇ ਜਾਣਗੇ। ਵਿਦਵਾਨ ਚਿਤ ਵਿਚ ਵਿਚਾਰ ਕਰ ਲੈਣ ॥੨੩੨॥
The wise people recognize all the names of Baan in their mind by uttering the names of “Dasgareev Ravana in the beginning and then adding words “Vadh and Ari”.232.
सकल नाम स्री बान के चीन चतुर चिति लेहु ॥२३२॥
ਖੋਲਖੜਗਖਤ੍ਰਿਅੰਤਕਰਿਕੈਹਰਿਪਦੁਕਹੁਅੰਤਿ॥
ਪਹਿਲਾਂ 'ਖੋਲ' (ਕਵਚ) ਜਾਂ 'ਖੜਗ' ਪਦ ਕਹਿ ਕੇ, ਫਿਰ ਅੰਤ ਉਤੇ 'ਖਤ੍ਰਿਅੰਤ' ਜਾਂ 'ਹਰਿ' ਸ਼ਬਦ ਕਹੋ।
खोल खड़ग खत्रिअंत करि कै हरि पदु कहु अंति ॥
ਸਕਲਨਾਮਸ੍ਰੀਬਾਨਕੇਨਿਕਸਤਚਲੈਅਨੰਤ॥੨੩੩॥
(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਨਿਕਲਦੇ ਜਾਣਗੇ ॥੨੩੩॥
Ending with the words “Khol, Khadag, Kshatriyantkaarak and Kehri”, all the names of Baan get evolved.233.
सकल नाम स्री बान के निकसत चलै अनंत ॥२३३॥
ਕਵਚਕ੍ਰਿਪਾਨਕਟਾਰੀਅਹਿਭਾਖਿਅੰਤਿਅਰਿਭਾਖੁ॥
ਕਵਚ, ਕ੍ਰਿਪਾਨ ਜਾਂ ਕਟਾਰੀ ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਬੋਲੋ।
कवच क्रिपान कटारीअहि भाखि अंति अरि भाखु ॥
ਸਕਲਨਾਮਸ੍ਰੀਬਾਨਕੇਚੀਨਚਿਤਮਹਿਰਾਖੁ॥੨੩੪॥
(ਇਹ) ਸਾਰੇ ਨਾਮ ਬਾਣ ਦੇ ਹਨ। ਸੋਚਵਾਨ ਲੋਗ ਵਿਚਾਰ ਲੈਣ ॥੨੩੪॥
Saying the words “Kavach, Kripaan and Kataari” and adding the world “Ari” at the end, the names of Baan are kept in the mind.234.
सकल नाम स्री बान के चीन चित महि राखु ॥२३४॥
ਪ੍ਰਿਥਮਸਸਤ੍ਰਸਭਉਚਰਿਕੈਅੰਤਿਸਬਦਅਰਿਦੇਹੁ॥
ਪਹਿਲਾਂ ਸਭ ਸ਼ਸਤ੍ਰਾਂ ਦੇ ਨਾਮ ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।
प्रिथम ससत्र सभ उचरि कै अंति सबद अरि देहु ॥
ਸਰਬਨਾਮਸ੍ਰੀਬਾਨਕੇਚੀਨਚਤੁਰਚਿਤਿਲੇਹੁ॥੨੩੫॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਕਰ ਲੈਣ ॥੨੩੫॥
Uttering firstly the names of all the weapons and adding the word “Ari” at the end, all the names of Baan are recognized in the mind.235.
सरब नाम स्री बान के चीन चतुर चिति लेहु ॥२३५॥
ਸੂਲਸੈਹਥੀਸਤ੍ਰੁਹਾਸਿਪ੍ਰਾਦਰਕਹਿਅੰਤਿ॥
(ਪਹਿਲਾਂ) ਸੂਲ, ਸੈਹਥੀ, ਸਤ੍ਰੁ ਕਹਿ ਕੇ, ਫਿਰ 'ਹਾ' ਪਦ ਜਾਂ 'ਸਿਪ੍ਰਾਦਰ' (ਢਾਲ ਨੂੰ ਭੰਨਣ ਵਾਲਾ) ਕਹੋ।
सूल सैहथी सत्रु हा सिप्रादर कहि अंति ॥
ਸਕਲਨਾਮਸ੍ਰੀਬਾਨਕੇਨਿਕਸਤਚਲਹਿਅਨੰਤ॥੨੩੬॥
(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਬਣਦੇ ਜਾਣਗੇ ॥੨੩੬॥
Saying the worlds “Shool, Saihathi, Shatruha and Sipraadar” at the end, all the names of Baan get evolved.236.
सकल नाम स्री बान के निकसत चलहि अनंत ॥२३६॥
ਸਮਰਸੰਦੇਸੋਸਤ੍ਰੁਹਾਸਤ੍ਰਾਤਕਜਿਹਨਾਮ॥
ਸਮਰ ਸੰਦੇਸੋ (ਯੁੱਧ ਦਾ ਸਨੇਹਾ ਲੈ ਜਾਣ ਵਾਲਾ) ਸਤ੍ਰੁਹਾ (ਵੈਰੀ ਨੂੰ ਮਾਰਨ ਵਾਲਾ) ਸਤ੍ਰਾਂਤਕ (ਵੈਰੀ ਦਾ ਅੰਤ ਕਰਨ ਵਾਲਾ) ਜਿਸ ਦੇ (ਇਹ) ਤਿਨੋਂ ਨਾਮ ਹਨ।
समर संदेसो सत्रुहा सत्रातक जिह नाम ॥
ਸਭੈਬਰਨਰਛਾਕਰਨਸੰਤਨਕੇਸੁਖਧਾਮ॥੨੩੭॥
(ਇਹ) ਸਾਰਿਆਂ ਵਰਨਾਂ ਦੀ ਰਖਿਆ ਕਰਦਾ ਹੈ ਅਤੇ ਸੰਤਾਂ ਨੂੰ ਸੁਖ ਪਹੁੰਚਾਂਦਾ ਹੈ ॥੨੩੭॥
O Baan! whose names are Samar, Sandesh, Shatruha and Shatruha and Shatrantak, you are the protector of all the Varnas (castes) and giver of comfort to the saints.237.
सभै बरन रछा करन संतन के सुख धाम ॥२३७॥
ਬਰਪਦਪ੍ਰਿਥਮਬਖਾਨਿਕੈਅਰਿਪਦਬਹੁਰਿਬਖਾਨ॥
ਪਹਿਲਾਂ 'ਬਰ' (ਛਾਤੀ) ਪਦ ਕਹਿ ਕੇ, ਫਿਰ 'ਅਰਿ' ਸ਼ਬਦ ਕਥਨ ਕਰੋ।
बर पद प्रिथम बखानि कै अरि पद बहुरि बखान ॥
ਨਾਮਸਤ੍ਰੁਹਾਕੇਸਭੈਚਤੁਰਚਿਤਮਹਿਜਾਨ॥੨੩੮॥
(ਇਹ) ਸਾਰੇ ਨਾਮ 'ਸਤ੍ਰੁਹਾ' (ਬਾਣ) ਦੇ ਹਨ। ਚਤੁਰ ਲੋਗ ਮਨ ਵਿਜ ਸਮਝ ਲੈਣ ॥੨੩੮॥
Saying the word “Var” in the beginning and then uttering the word “Ari”, the names of Baan the destroyer of enemies, continue to be evolved.238.
नाम सत्रुहा के सभै चतुर चित महि जान ॥२३८॥
ਦਖਣਆਦਿਉਚਾਰਿਕੈਸਖਣਅੰਤਿਉਚਾਰ॥
ਪਹਿਲਾਂ 'ਦਖਣ' ਕਹਿ ਕੇ, ਅੰਤ ਵਿਚ 'ਸਖਣ' ਸ਼ਬਦ ਉਚਾਰੋ।
दखण आदि उचारि कै सखण अंति उचार ॥
ਦਖਣਕੌਭਖਣਦੀਓਸਰਸੌਰਾਮਕੁਮਾਰ॥੨੩੯॥
'ਦਖਣ' ਨੂੰ ਸ੍ਰੀ ਰਾਮ ਨੇ ਬਾਣ ਨਾਲ 'ਭਖਣ' ਬਣਾ ਦਿੱਤਾ ਸੀ। (ਇਸ ਲਈ ਬਾਣ ਦਾ ਨਾਮ ਦਖਣ ਸਖਣ ਭਖਣ ਬਣ ਗਿਆ) ॥੨੩੯॥
Uttering firstly the word “Dakshin” and then saying the word “Bhakshan” at the end, the meaning of Baan is comprehended, because Ram had given the food of Baan to Ravana, the resident of a Southern country and had killed him 239
दखण कौ भखण दीओ सर सौ राम कुमार ॥२३९॥
ਰਿਸਰਾਪ੍ਰਿਥਮਬਖਾਨਿਕੈਮੰਡਰਿਬਹੁਰਿਬਖਾਨ॥
ਪਹਿਲਾਂ 'ਰਿਸਰਾ' ਪਦ ਕਹਿ ਕੇ ਫਿਰ 'ਮੰਡਰਿ' ਪਦ ਦਾ ਬਖਾਨ ਕਰੋ।
रिसरा प्रिथम बखानि कै मंडरि बहुरि बखान ॥
ਰਿਸਰਾਕੋਬਿਸਿਰਾਕੀਯੋਸ੍ਰੀਰਘੁਪਤਿਕੇਬਾਨ॥੨੪੦॥
ਸ੍ਰੀ ਰਾਮ ਦੇ ਬਾਣ ਨੇ 'ਰਿਸਰਾ' ਨੂੰ 'ਬਿਸਿਰਾ' (ਬਿਨਾ ਸਿਰ ਦੇ) ਕਰ ਦਿੱਤਾ ॥੨੪੦॥
Saying “Risra” in the beginning, then the word “Mundari” is uttered and then the Baan of Raghupati (Ram) are comprehended.240.
रिसरा को बिसिरा कीयो स्री रघुपति के बान ॥२४०॥
ਬਲੀਈਸਦਸਸੀਸਕੇਜਾਹਿਕਹਾਵਤਬੰਧੁ॥
ਦਸ ਸਿਰ (ਵਾਲੇ ਰਾਵਣ) ਜਿਸ ਦੇ ਬੰਧੁ (ਕੁੰਭਕਰਨ) ਅਤੇ ਸੁਆਮੀ (ਸ਼ਿਵ) ਬਲਵਾਨ ਅਖਵਾਂਦੇ ਹਨ,
बली ईस दस सीस के जाहि कहावत बंधु ॥
ਏਕਬਾਨਰਘੁਨਾਥਕੇਕੀਯੋਕਬੰਧਕਬੰਧ॥੨੪੧॥
ਰਘੁਨਾਥ ਦੇ ਇਕ ਬਾਣ ਨਾਲ ਕਬੰਧ (ਸਿਰ ਤੋਂ ਸਖਣਾ) ਅਤੇ ਨਿਰਾ ਕਬੰਧ (ਧੜ) ਬਣਾ ਦਿੱਤਾ ॥੨੪੧॥
Raghunath (Ram) chopped into bits with his single Baan and also made the relatives of the mighty Dasgreev Ravana as headless Trunks.241.
एक बान रघुनाथ के कीयो कबंध कबंध ॥२४१॥
ਪ੍ਰਿਥਮਭਾਖਿਸੁਗ੍ਰੀਵਪਦਬੰਧੁਰਿਬਹੁਰਿਬਖਾਨ॥
ਪਹਿਲਾਂ 'ਸੁਗ੍ਰੀਵ' ਸ਼ਬਦ ਕਹੋ, ਫਿਰ 'ਬੰਧੁਰਿ' (ਬੰਧੁਅਰਿ) ਕਹੋ।
प्रिथम भाखि सुग्रीव पद बंधुरि बहुरि बखान ॥
ਸਕਲਨਾਮਸ੍ਰੀਬਾਨਕੇਜਾਨੀਅਹੁਬੁਧਿਨਿਧਾਨ॥੨੪੨॥
(ਇਸ ਤਰ੍ਹਾਂ) ਸਾਰੇ ਬਾਣ ਦੇ ਨਾਮ ਬਣਦੇ ਹਨ। ਬੁੱਧੀਮਾਨੋ! ਵਿਚਾਰ ਲਵੋ ॥੨੪੨॥
Saying the word Sugriv in the beginning, then adding the word “Bandh”, the wise people know all the names of Baan.242.
सकल नाम स्री बान के जानीअहु बुधि निधान ॥२४२॥
ਅੰਗਦਪਿਤੁਕਹਿਪ੍ਰਿਥਮਪਦਅੰਤਸਬਦਅਰਿਦੇਹੁ॥
ਪਹਿਲਾਂ 'ਅੰਗਦ ਪਿਤੁ' ਕਹਿ ਕੇ, ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।
अंगद पितु कहि प्रिथम पद अंत सबद अरि देहु ॥
ਸਕਲਨਾਮਸ੍ਰੀਬਾਨਕੇਚੀਨਚਤੁਰਚਿਤਿਲੇਹੁ॥੨੪੩॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ੋ! ਵਿਚਾਰ ਲਵੋ ॥੨੪੩॥
Saying “Angad-Pitr” (Bali) in the beginning and then adding the word “Ari”, all the names of Baan are comprehended .243.
सकल नाम स्री बान के चीन चतुर चिति लेहु ॥२४३॥
ਹਨੂਮਾਨਕੇਨਾਮਲੈਈਸਅਨੁਜਅਰਿਭਾਖੁ॥
ਹਨੂਮਾਨ ਦੇ ਨਾਮ ਲੈ ਕੇ, (ਫਿਰ) 'ਈਸ ਅਨੁਜ ਅਰਿ' ਕਹੋ।
हनूमान के नाम लै ईस अनुज अरि भाखु ॥
ਸਕਲਨਾਮਸ੍ਰੀਬਾਨਕੇਚੀਨਚਿਤਮਹਿਰਾਖੁ॥੨੪੪॥
(ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਕਰ ਲਵੋ ॥੨੪੪॥
Uttering the names of Hanuman and adding the words “Ish, Anuj and Ari”, all the names of Baan are understood in the mind.244.
सकल नाम स्री बान के चीन चित महि राखु ॥२४४॥
ਸਸਤ੍ਰਸਬਦਪ੍ਰਿਥਮੈਉਚਰਿਅੰਤਿਸਬਦਅਰਿਦੇਹੁ॥
ਪਹਿਲਾਂ 'ਸਸਤ੍ਰ' ਸ਼ਬਦ ਕਹਿ ਕੇ, ਅੰਤ ਉਤੇ 'ਅਰਿ' ਸ਼ਬਦ ਕਹਿ ਦਿਓ।
ससत्र सबद प्रिथमै उचरि अंति सबद अरि देहु ॥
ਸਕਲਨਾਮਸ੍ਰੀਬਾਨਕੇਜਾਨਅਨੇਕਨਿਲੇਹੁ॥੨੪੫॥
(ਇਹ) ਅਨੇਕਾਂ ਨਾਮ ਬਾਣ ਦੇ ਜਾਣ ਲਵੋ ॥੨੪੫॥
Uttering firstly the word “Shastar” and then adding the word “Ari” at the end, all the names of Baan are known.245.
सकल नाम स्री बान के जान अनेकनि लेहु ॥२४५॥
ਅਸਤ੍ਰਸਬਦਪ੍ਰਿਥਮੈਉਚਰਿਅੰਤਿਅਰਿਸਬਦਬਖਾਨ॥
ਪਹਿਲਾਂ 'ਅਸਤ੍ਰ' ਸ਼ਬਦ ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।
असत्र सबद प्रिथमै उचरि अंति अरि सबद बखान ॥
ਸਕਲਨਾਮਸ੍ਰੀਬਾਨਕੇਲੀਜਹੁਚਤੁਰਪਛਾਨ॥੨੪੬॥
ਇਹ ਸਾਰੇ ਨਾਮ ਬਾਣ ਦੇ ਹਨ, ਵਿਚਾਰਵਾਨ ਚਿਤ ਵਿਚ ਸੋਚ ਲੈਣ ॥੨੪੬॥
The word “Astar” is said in the beginning and the word “Ari” at the end, in this way all the names of Baan are comprehended.246.
सकल नाम स्री बान के लीजहु चतुर पछान ॥२४६॥
ਪ੍ਰਿਥਮਚਰਮਕੇਨਾਮਲੈਸਭਅਰਿਪਦਕਹਿਅੰਤ॥
ਪਹਿਲਾਂ 'ਚਰਮ' (ਢਾਲ) ਦੇ ਸਾਰੇ ਨਾਮ ਲੈ ਕੇ ਫਿਰ 'ਅਰਿ' ਸ਼ਬਦ ਅੰਤ ਉਤੇ ਜੋੜੋ।
प्रिथम चरम के नाम लै सभ अरि पद कहि अंत ॥
ਸਕਲਨਾਮਸਤ੍ਰਾਤਕੇਨਿਕਸਤਚਲਹਿਬਿਅੰਤ॥੨੪੭॥
ਇਹ ਸਾਰੇ ਨਾਮ 'ਸਤ੍ਰਾਂਤ' (ਬਾਣ) ਦੇ ਬਣਦੇ ਜਾਣਗੇ ॥੨੪੭॥
Saying all the names of “Charam” and adding the word “Ari” at the end, innumerable names of the enemy-destroying Baan continue to be evolved.247.
सकल नाम सत्रात के निकसत चलहि बिअंत ॥२४७॥
ਤਨੁਤ੍ਰਾਨਕੇਨਾਮਸਭਉਚਰਿਅੰਤਿਅਰਿਦੇਹੁ॥
(ਪਹਿਲਾਂ) 'ਤਨੁ ਤ੍ਰਾਨ' (ਤਨ ਦੀ ਰਖਿਆ ਕਰਨ ਵਾਲਾ, ਕਵਚ) ਦੇ ਸਾਰੇ ਨਾਮ ਉਚਾਰ ਕੇ, ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।
तनु त्रान के नाम सभ उचरि अंति अरि देहु ॥
ਸਕਲਨਾਮਸ੍ਰੀਬਾਨਕੇਤਾਸਿਉਕੀਜੈਨੇਹੁ॥੨੪੮॥
(ਇਹ) ਸਾਰੇ ਨਾਮ ਬਾਣ ਦੇ ਹਨ। ਉਸ ਨਾਲ ਪ੍ਰੇਮ ਕਰਨਾ ਚਾਹੀਦਾ ਹੈ ॥੨੪੮॥
Adding the word “Ari” at the end of tan-tran (armour), all the names of Baan are formed, for which we should exhibit affection.248.
सकल नाम स्री बान के ता सिउ कीजै नेहु ॥२४८॥
ਸਕਲਧਨੁਖਕੇਨਾਮਕਹਿਅਰਦਨਬਹੁਰਿਉਚਾਰ॥
(ਪਹਿਲਾਂ) 'ਧਨੁਖ' ਦੇ ਸਾਰੇ ਨਾਮ ਕਹਿ ਕੇ ਫਿਰ 'ਅਰਦਨ' ਸ਼ਬਦ ਉਚਾਰੋ।
सकल धनुख के नाम कहि अरदन बहुरि उचार ॥
ਸਕਲਨਾਮਸ੍ਰੀਬਾਨਕੇਚੀਨਚਤੁਰਨਿਰਧਾਰ॥੨੪੯॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗੋ! ਵਿਚਾਰ ਕਰ ਲਵੋ ॥੨੪੯॥
Saying all the names of Dhanush (bow), and then uttering the word “Ardan”, all the names of Baan are known.249.
सकल नाम स्री बान के चीन चतुर निरधार ॥२४९॥
ਪ੍ਰਿਥਮਨਾਮਲੈਪਨਚਕੇਅੰਤਕਬਹੁਰਿਬਖਾਨ॥
ਪਹਿਲਾਂ 'ਪਨਚ' (ਚਿੱਲਾ) ਦੇ ਸਾਰੇ ਨਾਮ ਲੈ ਕੇ, ਮਗਰੋਂ 'ਅੰਤਕ' ਸ਼ਬਦ ਬਖਾਨ ਕਰੋ।
प्रिथम नाम लै पनच के अंतक बहुरि बखान ॥
ਸਕਲਨਾਮਸ੍ਰੀਬਾਨਕੇਕਰੀਅਹੁਚਤੁਰਬਖਿਆਨ॥੨੫੦॥
ਇਹ ਸਾਰੇ ਨਾਮ ਬਾਣ ਦੇ ਹਨ, ਵਿਦਵਾਨ (ਇਸ ਤਰ੍ਹਾਂ) ਕਹਿੰਦੇ ਹਨ ॥੨੫੦॥
Saying the names of Panach (Pratyacha) and then adding the word “Antak”, all the names of Baan are described.250.
सकल नाम स्री बान के करीअहु चतुर बखिआन ॥२५०॥
ਸਰਪਦਪ੍ਰਿਥਮਬਖਾਨਿਕੈਅਰਿਪਦਬਹੁਰਬਖਾਨ॥
ਪਹਿਲਾਂ 'ਸਰ' ਸ਼ਬਦ ਕਹਿ ਕੇ, ਫਿਰ 'ਅਰਿ' ਪਦ ਕਥਨ ਕਰੋ।
सर पद प्रिथम बखानि कै अरि पद बहुर बखान ॥
ਸਕਲਨਾਮਸ੍ਰੀਬਾਨਕੇਚਤੁਰਚਿਤਮੈਜਾਨ॥੨੫੧॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ ॥੨੫੧॥
Saying the word “Shar” in the beginning and then adding the word “Ari”, all the names of Baan are known mind.251.
सकल नाम स्री बान के चतुर चित मै जान ॥२५१॥
ਮ੍ਰਿਗਪਦਪ੍ਰਿਥਮਬਖਾਨਿਕੈਹਾਪਦਬਹੁਰਿਬਖਾਨ॥
ਪਹਿਲਾਂ 'ਮ੍ਰਿਗ' (ਚੌਪਾਏ ਪਸ਼ੂ) ਪਦ ਕਹਿ ਕੇ ਫਿਰ 'ਹਾ' ਪਦ ਦਾ ਕਥਨ ਕਰੋ।
म्रिग पद प्रिथम बखानि कै हा पद बहुरि बखान ॥
ਮ੍ਰਿਗਹਾਪਦਯਹਹੋਤਹੈਲੀਜਹੁਚਤੁਰਪਛਾਨ॥੨੫੨॥
(ਇਸ ਤਰ੍ਹਾਂ) 'ਮ੍ਰਿਗਹਾ' (ਪਸ਼ੂ ਨੂੰ ਮਾਰਨ ਵਾਲਾ, ਬਾਣ) ਸ਼ਬਦ ਬਣਦਾ ਹੈ, ਵਿਦਵਾਨ ਲੋਕ ਪਛਾਣ ਲੈਣ ॥੨੫੨॥
Saying the word “Mrig” in the beginning and then adding the word “Ha”, the word “Mrig-ha is formed, which connotes the Baan, which is the destroyer of the deer, which is recognized in the mind by the wise persons.252.
म्रिगहा पद यह होत है लीजहु चतुर पछान ॥२५२॥