GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 724
Display Settings
Translations
ਪ੍ਰਿਥਮਪਵਨਕੇਨਾਮਲੈਸੁਤਪਦਬਹੁਰਿਬਖਾਨ
ਪਹਿਲਾਂ 'ਪਵਨ' ਦੇ ਨਾਮ ਲਵੋ, ਫਿਰ 'ਸੂਤ' ਪਦ ਦਾ ਕਥਨ ਕਰੋ।
प्रिथम पवन के नाम लै सुत पद बहुरि बखान ॥
ਅਨੁਜਉਚਰਿਸੂਤਰਿਉਚਰਿਨਾਮਬਾਨਪਹਿਚਾਨੁ॥੧੪੬॥
ਮਗਰੋਂ 'ਅਨੁਜ' ਅਤੇ 'ਸੂਤਰਿ' ਸ਼ਬਦ ਉਚਾਰੋ। ਇਨ੍ਹਾਂ ਨੂੰ ਬਾਣ ਦੇ ਨਾਮ ਸਮਝ ਲਵੋ ॥੧੪੬॥
Uttering primarily the names of “Pawan” (wind), then adding the word “Sut”, then speaking “Anuj and Sootari”, all the names of Baan are recognized.146.
अनुज उचरि सूतरि उचरि नाम बान पहिचानु ॥१४६॥
ਮਾਰੁਤਪਵਨਘਨਾਤਕਰਕਹਿਸੁਤਸਬਦਉਚਾਰਿ
ਮਾਰੁਤ, ਪਵਨ, ਘਨਾਂਤ ਕਰ (ਬਦਲਾਂ ਨੂੰ ਖ਼ਤਮ ਕਰਨ ਵਾਲੀ, ਪੌਣ) ਕਹਿ ਕੇ (ਫਿਰ) 'ਸੁਤ' ਸ਼ਬਦ ਉਚਾਰੋ।
मारुत पवन घनातकर कहि सुत सबद उचारि ॥
ਅਨੁਜਉਚਰਿਸੂਤਰਿਉਚਰਿਸਰਕੇਨਾਮਬਿਚਾਰੁ॥੧੪੭॥
(ਮਗਰੋਂ) 'ਅਨੁਜ' ਅਤੇ 'ਸੂਤਰਿ' ਸ਼ਬਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਹਨ ॥੧੪੭॥
Uttering the words “Maaroot, Pawan, and Ghanantkar” and then adding the words “Sut and Sutari”, all the names of Baan are known.147.
अनुज उचरि सूतरि उचरि सर के नाम बिचारु ॥१४७॥
ਸਰਬਬਿਆਪਕਸਰਬਦਾਸਲ੍ਰਯਜਨਸੁਬਖਾਨ
ਸਰਬ ਬਿਆਪਕ, ਸਰਬਦਾ, ਸਲ੍ਯਜਨ (ਪੌਣ ਦੇ ਨਾਮ) ਕਥਨ ਕਰੋ।
सरब बिआपक सरबदा सल्रयजन सु बखान ॥
ਤਨੁਜਅਨੁਜਸੂਤਰਿਉਚਰਿਨਾਮਬਾਨਕੇਜਾਨ॥੧੪੮॥
ਫਿਰ 'ਤਨੁਜ', 'ਅਨੁਜ' ਅਤੇ ਫਿਰ 'ਸੂਤਰਿ' ਸ਼ਬਦ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਜਾਣ ਲਵੋ ॥੧੪੮॥
After describing “Shalyarjun”, the all pervading and then adding the words “Tanuj, Anuj” and speaking “Sutari” at the end, the names of Baan are known.148.
तनुज अनुज सूतरि उचरि नाम बान के जान ॥१४८॥
ਪ੍ਰਿਥਮਬਾਰਕੇਨਾਮਲੈਪੁਨਿਅਰਿਸਬਦਬਖਾਨ
ਪਹਿਲਾਂ 'ਬਾਰ' (ਜਲ) ਦੇ ਨਾਮ ਲਵੋ, ਫਿਰ 'ਅਰਿ' ਸ਼ਬਦ ਦਾ ਬਖਾਨ ਕਰੋ।
प्रिथम बार के नाम लै पुनि अरि सबद बखान ॥
ਤਨੁਜਅਨੁਜਸੂਤਰਿਉਚਰਿਨਾਮਬਾਨਪਹਿਚਾਨ॥੧੪੯॥
ਮਗਰੋਂ 'ਤਨੁਜ', 'ਅਨੁਜ' ਅਤੇ 'ਸੂਤਰਿ' ਦਾ ਵਰਣਨ ਕਰੋ। (ਇਹ ਨੂੰ) ਬਾਣ ਦੇ ਨਾਮ ਸਕਝੋ ॥੧੪੯॥
Uttering the names of “Baar” (water), then speaking “Ari” and afterwards speaking the words “Tanuj, Anuj nd Sutari”, the names of Baan are recognized.149.
तनुज अनुज सूतरि उचरि नाम बान पहिचान ॥१४९॥
ਪ੍ਰਿਥਮਅਗਨਿਕੇਨਾਮਲੈਅੰਤਿਸਬਦਅਰਿਦੇਹੁ
ਪਹਿਲਾਂ ਅਗਨੀ ਦੇ ਨਾਮ ਲਵੋ ਅਤੇ ਅੰਤ ਉਤੇ 'ਅਰਿ' ਸ਼ਬਦ ਰਖੋ।
प्रिथम अगनि के नाम लै अंति सबद अरि देहु ॥
ਤਨੁਜਅਨੁਜਸੂਤਰਿਉਚਰਿਨਾਮਬਾਨਲਖਿਲੇਹੁ॥੧੫੦॥
ਮਗਰੋਂ ਤਨੁਜ, ਅਨੁਜ ਅਤੇ ਸੂਤਰਿ ਸ਼ਬਦਾਂ ਦਾ ਉਚਾਰਨ ਕਰੋ, (ਇਹ ਸਾਰੇ) ਬਾਣ ਦੇ ਨਾਮ ਵਜੋਂ ਜਾਣ ਲਵੋ ॥੧੫੦॥
Uttering primarily “Agni” (fire), then adding “Ar” and afterwards speaking the words “Tanuj, and Sutari”, the names of Baan are known.150.
तनुज अनुज सूतरि उचरि नाम बान लखि लेहु ॥१५०॥
ਪ੍ਰਿਥਮਅਗਨਿਕੇਨਾਮਲੈਅੰਤਿਸਬਦਿਅਰਿਭਾਖੁ
ਪਹਿਲਾਂ ਅਗਨੀ ਦੇ ਨਾਮ ਲੈ ਕੇ ਫਿਰ ਅੰਤ ਉਤੇ 'ਅਰਿ' ਸ਼ਬਦ ਜੋੜੋ।
प्रिथम अगनि के नाम लै अंति सबदि अरि भाखु ॥
ਤਨੁਜਅਨੁਜਕਹਿਅਰਿਉਚਰਿਨਾਮਬਾਨਲਖਿਰਾਖੁ॥੧੫੧॥
ਮਗਰੋਂ ਤਨੁਜ, ਅਨੁਜ ਅਤੇ ਅਰਿ ਸ਼ਬਦ ਉਚਾਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੫੧॥
Naming “Agni” primarily, then adding “Ari” and afterwards saying “Tanuj, Anuj and Ari”, the names of Baan are spoken.151
तनुज अनुज कहि अरि उचरि नाम बान लखि राखु ॥१५१॥
ਪ੍ਰਿਥਮਅਗਨਿਕੇਨਾਮਲੈਅਰਿਅਰਿਪਦਪੁਨਿਦੇਹੁ
ਪਹਿਲਾਂ ਅਗਨੀ ਦੇ ਨਾਮ ਲੈ ਕੇ, ਫਿਰ ਦੋ ਵਾਰ 'ਅਰਿ' ਪਦ ਜੋੜੋ।
प्रिथम अगनि के नाम लै अरि अरि पद पुनि देहु ॥
ਤਨੁਜਅਨੁਜਕਹਿਅਰਿਉਚਰਿਨਾਮਬਾਨਲਖਿਲੇਹੁ॥੧੫੨॥
ਮਗਰੋਂ ਅਨੁਜ, ਤਨੁਜ ਅਤੇ ਅਰਿ ਪਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝੋ ॥੧੫੨॥
Uttering primarily the names of Agni, then adding “Ari-Ari” and afterwards saying “Tanuj, Anuj and Ari”, the names of Baan are spoken.152.
तनुज अनुज कहि अरि उचरि नाम बान लखि लेहु ॥१५२॥
ਪਾਵਕਾਰਿਅਗਨਾਤਕਰਕਹਿਅਰਿਸਬਦਬਖਾਨ
ਪਾਵਕਾਰਿ (ਅਗਨੀ ਦਾ ਵੈਰੀ, ਜਲ) ਅਗਨਾਂਤ ਕਰ (ਅਗਨੀ ਦਾ ਅੰਤ ਕਰਨ ਵਾਲਾ, ਜਲ) ਕਹਿ ਕੇ (ਫਿਰ) ਅਰਿ ਸ਼ਬਦ ਦਾ ਕਥਨ ਕਰੋ।
पावकारि अगनात कर कहि अरि सबद बखान ॥
ਅਰਿਕਹਿਅਨੁਜਤਨੁਜਉਚਰਿਸੂਤਰਿਬਾਨਪਛਾਨ॥੧੫੩॥
ਮਗਰੋਂ 'ਅਰਿ' ਕਹਿ ਕੇ ਅਨੁਜ, ਤਨੁਜ ਅਤੇ ਸੂਤਰਿ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ (ਨਾਮ) ਪਛਾਣੋ (ਅਰਥਾਤ ਜਲ ਦੇ ਵੈਰੀ ਪੌਣ, ਪੌਣ ਦੇ ਵੈਰੀ ਸੂਰਜ, ਸੂਰਜ ਦੇ ਪੁੱਤਰ ਕਰਨ, ਕਰਨ ਦੇ ਛੋਟੀ ਭਾਈ ਅਰਜਨ ਅਤੇ ਅਰਜਨ ਦੇ ਸੂਤ ਨੂੰ ਮਾਰਨ ਵਾਲਾ, ਬਾਣ) ॥੧੫੩॥
Saying “Paavkari and Agnant” and then uttering “Anuj Tanuj and Sutari”, the names of Baan are recognized.153.
अरि कहि अनुज तनुज उचरि सूतरि बान पछान ॥१५३॥
ਹਿਮਬਾਰਿਬਕਹਾਗਦੀਭੀਮਸਬਦਪੁਨਿਦੇਹੁ
ਹਿਮ ਬਾਰਿ (ਸੀਤਲ ਪੌਣ) ਬਕਹਾ (ਬਗਲੇ) ਨੂੰ ਮਾਰਨ ਵਾਲੀ ਪੌਣ, ਗਦੀ (ਗਦਾ ਧਾਰਨ ਕਰਨ ਵਾਲਾ) ਭੀਮ (ਵੱਡੇ ਵਿਸਤਾਰ ਵਾਲਾ, ਪੌਣ) ਸ਼ਬਦ ਤੋਂ ਬਾਦ
हिम बारि बकहा गदी भीम सबद पुनि देहु ॥
ਤਨੁਜਅਨੁਜਸੁਤਅਰਿਉਚਰਿਨਾਮਬਾਨਲਖਿਲੇਹੁ॥੧੫੪॥
ਫਿਰ ਤਨੁਜ, ਅਨੁਜ ਅਤੇ ਸੁਤਰਿ (ਅਭਿਮੰਨੂ ਦਾ ਵੈਰੀ) (ਸ਼ਬਦਾਂ ਦਾ) ਉਚਾਰਨ ਕਰੋ। ਇਹ ਬਾਣ ਦੇ ਨਾਮ ਸਮਝ ਲਵੋ ॥੧੫੪॥
By adding the works “Tanuj, Anuj and Sutari” to the words “Himvari, Bak-haa, Gadi and Bheem”, the names of Baan are known.154.
तनुज अनुज सुतअरि उचरि नाम बान लखि लेहु ॥१५४॥
ਦੁਰਜੋਧਨਕੇਨਾਮਲੈਅੰਤੁਸਬਦਅਰਿਦੇਹੁ
ਦੁਰਯੋਧਨ ਦੇ ਨਾਮ ਲੈ ਕੇ ਅੰਤ ਵਿਚ 'ਅਰਿ' ਪਦ ਜੋੜੋ।
दुरजोधन के नाम लै अंतु सबद अरि देहु ॥
ਅਨੁਜਉਚਰਿਸੁਤਅਰਿਉਚਰਿਨਾਮਬਾਨਲਖਿਲੇਹੁ॥੧੫੫॥
(ਫਿਰ) 'ਅਨੁਜ' ਕਹਿ ਕੇ 'ਸੁਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੫੫॥
By adding the word “Ari” with the name of Duryodhna and then uttering the words “Anuj and Sutari, the names of Baan are known.155.
अनुज उचरि सुतअरि उचरि नाम बान लखि लेहु ॥१५५॥
ਅੰਧਸੁਤਨਕੇਨਾਮਲੈਅੰਤਿਸਬਦਅਰਿਭਾਖੁ
ਅੰਧ (ਧ੍ਰਿਤਰਾਸ਼ਟਰ) ਦੇ ਪੁੱਤਰਾਂ ਦਾ ਨਾਮ ਲੈ ਕੇ ਅੰਤ ਵਿਚ 'ਅਰਿ' ਸ਼ਬਦ ਕਹੋ।
अंध सुतन के नाम लै अंति सबद अरि भाखु ॥
ਅਨੁਜਉਚਰਿਸੁਤਅਰਿਉਚਰਿਨਾਮਬਾਨਲਖਿਰਾਖੁ॥੧੫੬॥
(ਫਿਰ) 'ਅਨੁਜ' ਕਹਿ ਕੇ 'ਸੁਤਰਿ' ਕਥਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੫੬॥
After uttering the names of the sons of Dhritrashtra, then adding the word “Ari” at the end and afterwards speaking “Anuj and Sutari”, the names of Baan are known.156.
अनुज उचरि सुतअरि उचरि नाम बान लखि राखु ॥१५६॥
ਦੁਸਾਸਨਦੁਰਮੁਖਦ੍ਰੁਜੈਕਹਿਅਰਿਸਬਦਬਖਾਨ
ਦੁਸਾਸਨ, ਦੁਰਮੁਖ, ਦ੍ਰੁਜੈ ਕਹਿ ਕੇ (ਮਗਰੋਂ) 'ਅਰਿ' ਸ਼ਬਦ ਕਹੋ।
दुसासन दुरमुख द्रुजै कहि अरि सबद बखान ॥
ਅਨੁਜਾਉਚਰਿਸੁਤਅਰਿਉਚਰਿਨਾਮਬਾਨਪਹਿਚਾਨ॥੧੫੭॥
(ਫਿਰ) 'ਅਨੁਜ' ਉਚਾਰ ਕੇ 'ਸੁਤਰਿ' ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝੋ ॥੧੫੭॥
After uttering the words “Dushasan, Surmukh and Durvijay”, then adding “Ari” and afterwards saying “Anuj and Sutari”, the names of Baan are recognized.157.
अनुजा उचरि सुतअरि उचरि नाम बान पहिचान ॥१५७॥