GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 722
Display Settings
Translations
ਸਭਜਲਜੀਵਨਿਨਾਮਲੈਆਸ੍ਰੈਬਹੁਰਿਬਖਾਨ
ਸਾਰੇ ਜਲ-ਜੀਵਾਂ ਦੇ ਨਾਮ ਲੈ ਕੇ ਫਿਰ 'ਆਸ੍ਰੈ' (ਓਟ) ਪਦ ਕਹੋ।
सभ जल जीवनि नाम लै आस्रै बहुरि बखान ॥
ਸੁਤਧਰਬਹੁਰਿਬਖਾਨੀਐਨਾਮਬਾਨਸਭਜਾਨ॥੯੯॥
ਫਿਰ 'ਸੁਤ' ਅਤੇ 'ਧਰ' ਦਾ ਕਥਨ ਕਰੀਏ (ਤਾਂ) ਸਭ ਬਾਣ ਦੇ ਨਾਮ ਸਮਝ ਲਵੋ ॥੯੯॥
Naming the fish remaining alive in water, then adding the word “Aashraya” with them and then saying the word “Shatdhar”, the names of Baan continue to be described.99.
सुत धर बहुरि बखानीऐ नाम बान सभ जान ॥९९॥
ਧਰੀਨਗਨਕੇਨਾਮਕਹਿਧਰਸੁਤਪੁਨਿਪਦਦੇਹੁ
'ਧਰੀ' (ਧਾਰਾਂ ਵਾਲਾ ਪਰਬਤ) ਅਤੇ 'ਨਗ' ਨਾਮ ਕਹਿ ਕੇ 'ਧਰ' ਅਤੇ 'ਸੁਤ' ਪਦ ਕਹਿ ਦਿਓ।
धरी नगन के नाम कहि धर सुत पुनि पद देहु ॥
ਪੁਨਿਧਰਸਬਦਬਖਾਨੀਐਨਾਮਬਾਨਲਖਿਲੇਹੁ॥੧੦੦॥
ਫਿਰ 'ਧਰ' ਪਦ ਆਖੋ। (ਇਨ੍ਹਾਂ ਸਾਰਿਆਂ ਨੂੰ) ਬਾਣ ਦਾ ਨਾਮ ਜਾਣ ਲਵੋ ॥੧੦੦॥
Naming the Nagas (serpents) found on the earth, and adding the word “Dharshat” and then saying the word “Dhar”, the names of Baan are known.100.
पुनि धर सबद बखानीऐ नाम बान लखि लेहु ॥१००॥
ਬਾਸਵਕਹਿਅਰਿਉਚਰੀਐਧਰਸੁਤਧਰਪੁਨਿਭਾਖੁ
'ਬਾਸਵ' (ਇੰਦਰ) ਦਾ ਵੈਰੀ ਕਹਿ ਕੇ ਫਿਰ 'ਧਰ ਸੁਤ ਧਰ' ਦਾ ਕਥਨ ਕਰੋ
बासव कहि अरि उचरीऐ धर सुत धर पुनि भाखु ॥
ਨਾਮਸਕਲਸ੍ਰੀਬਾਨਕੇਜਾਨਜੀਅਮੈਰਾਖੁ॥੧੦੧॥
(ਤਾਂ ਇਹ ਸਾਰੇ) ਬਾਣ ਦੇ ਨਾਮ ਹੋ ਜਾਣਗੇ। ਇਹ ਗੱਲ ਦਿਲ ਵਿਚ ਸਮਝ ਲਵੋ ॥੧੦੧॥
Uttering the word “Ari” after the word “Indra” and then adding the word " Shatdhar",all the names of Baan are comprehended in mind. 101.
नाम सकल स्री बान के जान जीअ मै राखु ॥१०१॥
ਪੁਹਪਧਨੁਖਕੇਨਾਮਕਹਿਆਯੁਧਬਹੁਰਿਉਚਾਰ
'ਪੁਹਪ ਧਨੁਖ' (ਫੁਲਾਂ ਦੀ ਧਨੁਸ਼ ਵਾਲਾ ਕਾਮਦੇਵ) ਦੇ ਨਾਮ ਕਹਿ ਕੇ ਫਿਰ 'ਆਯੁਧ' (ਸ਼ਸਤ੍ਰ) ਪਦ ਦਾ ਉਚਾਰਨ ਕਰੋ।
पुहप धनुख के नाम कहि आयुध बहुरि उचार ॥
ਨਾਮਸਕਲਸ੍ਰੀਬਾਨਕੇਨਿਕਸਤਚਲੈਅਪਾਰ॥੧੦੨॥
(ਇਸ ਤਰ੍ਹਾਂ) ਬਾਣ ਦੇ ਬਹੁਤ ਸਾਰੇ ਨਾਮ ਬਣਦੇ ਜਾਣਗੇ ॥੧੦੨॥
Speaking the names of Pushpdhanva and Kaamdev and then uttering the word “Aayudh”, the names of Baan continue to be evolved.102.
नाम सकल स्री बान के निकसत चलै अपार ॥१०२॥
ਸਕਲਮੀਨਕੇਨਾਮਕਹਿਕੇਤੁਵਾਯੁਧਕਹਿਅੰਤ
'ਮੀਨ' (ਮੱਛੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਵਿਚ 'ਕੇਤੁਵਾਯੁਧ' ਪਦ ਕਹਿਣ ਨਾਲ,
सकल मीन के नाम कहि केतुवायुध कहि अंत ॥
ਨਾਮਸਕਲਸ੍ਰੀਬਾਨਕੇਨਿਕਸਤਜਾਹਿਅਨੰਤ॥੧੦੩॥
ਬਾਣ ਦੇ ਅਨੰਤ ਨਾਮ ਬਣ ਜਾਣਗੇ ॥੧੦੩॥
Uttering all the names of fish and adding the word “Ketwayudh” at the enc, the innumerable names of Baan continue to be evolved.103.
नाम सकल स्री बान के निकसत जाहि अनंत ॥१०३॥
ਪੁਹਪਆਦਿਕਹਿਧਨੁਖਕਹਿਧਰਆਯੁਧਹਿਬਖਾਨ
ਪਹਿਲਾਂ 'ਪੁਹਪ' (ਫੁਲ) ਫਿਰ 'ਧਨੁਖ' ਕਹਿ ਕੇ ਮਗਰੋਂ 'ਧਰ' ਅਤੇ 'ਆਯੁਧ' (ਸ਼ਸਤ੍ਰ) ਸ਼ਬਦ ਕਥਨ ਕਰੋ।
पुहप आदि कहि धनुख कहि धर आयुधहि बखान ॥
ਨਾਮਸਕਲਸ੍ਰੀਬਾਨਕੇਨਿਕਸਤਜਾਤਅਪ੍ਰਮਾਨ॥੧੦੪॥
(ਇਹ) ਸਾਰੇ ਬਾਣ ਦੇ ਨਾਮ ਬਣਦੇ ਜਾਣਗੇ ॥੧੦੪॥
If the weapons are described after uttering the word "Pushp" and then adding the word "Dhanush", then ahe nmaes of Baan continue to be evolved.104.
नाम सकल स्री बान के निकसत जात अप्रमान ॥१०४॥
ਆਦਿਭ੍ਰਮਰਕਹਿਪਨਚਕਹਿਧਰਧਰਸਬਦਬਖਾਨ
ਪਹਿਲਾਂ 'ਭ੍ਰਮਰ' (ਭੌਰਾ) ਫਿਰ 'ਪਨਚ' (ਚਿਲਾ) ਕਹਿ ਕੇ, ਮਗਰੋਂ ਦੋ ਵਾਰ 'ਧਰ' ਪਦ ਦਾ ਬਖਾਨ ਕਰੋ।
आदि भ्रमर कहि पनच कहि धर धर सबद बखान ॥
ਨਾਮਸਕਲਸ੍ਰੀਬਾਨਕੇਜਾਨਹੁਗੁਨਨਨਿਧਾਨ॥੧੦੫॥
(ਇਹ) ਸਾਰੇ ਨਾਮ ਬਾਣ ਦੇ ਹਨ, ਗੁਣਵਾਨ ਪੁਰਸ਼ੋ ਜਾਣ ਲਵੋ ॥੧੦੫॥
Saying the word “Bhramar” in the beginning, then adding the word “Panch” and then saying the word “Dhardhar”, all the names of Baan are known by the wise people.105.
नाम सकल स्री बान के जानहु गुनन निधान ॥१०५॥
ਸਭਭਲਕਨਕੇਨਾਮਕਹਿਆਦਿਅੰਤਿਧਰਦੇਹੁ
ਪਹਿਲਾਂ 'ਭਲਕ' (ਤੀਰ ਦੀ ਮੁਖੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਉਤੇ 'ਧਰ' (ਪਦ) ਰਖ ਦਿਓ।
सभ भलकन के नाम कहि आदि अंति धर देहु ॥
ਨਾਮਸਕਲਸ੍ਰੀਬਾਨਕੇਚੀਨਚਤੁਰਚਿਤਲੇਹੁ॥੧੦੬॥
(ਇਸ ਤਰ੍ਹਾਂ ਇਹ) ਸਾਰੇ ਬਾਣ ਦੇ ਨਾਮ (ਬਣ ਜਾਂਦੇ ਹਨ)। ਹੇ ਚਤੁਰ ਵਿਅਕਤੀਓ! (ਇਹ ਤੱਥ) ਹਿਰਦੇ ਵਿਚ ਜਾਣ ਲਵੋ ॥੧੦੬॥
Uttering the names of all the small lances and adding the word “Dhar” at the end, the wise people recognize in their mind the names of Baan.106.
नाम सकल स्री बान के चीन चतुर चित लेहु ॥१०६॥
ਸੋਰਠਾ
ਸੋਰਠਾ:
SORTHA
सोरठा ॥
ਜਿਹਧਰਪ੍ਰਿਥਮਬਖਾਨਤਿਹਸੁਤਬਹੁਰਿਬਖਾਨੀਐ
ਪਹਿਲਾਂ 'ਜਿਹ ਧਰ' (ਚਿਲੇ ਨੂੰ ਧਾਰਨ ਕਰਨ ਵਾਲਾ ਧਨੁਸ਼) ਪਦ ਕਹੋ, ਫਿਰ ਉਸ ਦਾ 'ਸੁਤ' ਸ਼ਬਦ ਕਥਨ ਕਰੋ।
जिह धर प्रिथम बखान तिह सुत बहुरि बखानीऐ ॥
ਸਰਕੇਨਾਮਅਪਾਰਚਤੁਰਚਿਤਮੈਜਾਨੀਐ॥੧੦੭॥
(ਇਹ) ਸਾਰੇ ਅਪਾਰ ਨਾਮ ਬਾਣ ਦੇ ਹਨ। ਹੇ ਚਤੁਰੋ! ਮਨ ਵਿਚ ਜਾਣ ਲਵੋ ॥੧੦੭॥
Whosoever described the earth in the beginning, many names of Baan continue to be evolved, when her sons are brought under description.107.
सर के नाम अपार चतुर चित मै जानीऐ ॥१०७॥
ਦੋਹਰਾ
ਦੋਹਰਾ:
DOHRA
दोहरा ॥
ਬਿਸਕੇਨਾਮਉਚਰਿਕੈਬਿਖਪਦਬਹੁਰਿਬਖਾਨ
'ਬਿਸ' (ਵਿਸ਼, ਜ਼ਹਿਰ) ਦੇ (ਸਾਰੇ) ਨਾਮ ਉਚਾਰ ਕੇ, ਮਗਰੋਂ 'ਖ' ਅੱਖਰ ਕਥਨ ਕਰੋ।
बिस के नाम उचरि कै बिख पद बहुरि बखान ॥
ਨਾਮਸਕਲਹੀਬਾਣਕੇਲੀਜੋਚਤੁਰਪਛਾਨ॥੧੦੮॥
(ਇਹ) ਸਾਰੇ ਨਾਮ ਬਾਣ ਦੇ ਹਨ। ਵਿਦਵਾਨੋ! ਵਿਚਾਰ ਲਵੋ ॥੧੦੮॥
Uttering the names of “Vish” (poison) and then adding the word “Vish” again, all the names of Baan are recognized.108.
नाम सकल ही बाण के लीजो चतुर पछान ॥१०८॥
ਬਾਪਦਪ੍ਰਿਥਮਬਖਾਨਿਕੈਪੁਨਿਨਕਾਰਪਦਦੇਹੁ
ਪਹਿਲਾਂ 'ਬ' ਪਦ ਉਚਾਰੋ, ਫਿਰ 'ਨ' ਪਦ ਜੋੜ ਦਿਓ।
बा पद प्रिथम बखानि कै पुनि नकार पद देहु ॥
ਨਾਮਸਕਲਸ੍ਰੀਬਾਨਕੇਜਾਨਚਤੁਰਚਿਤਿਲੇਹੁ॥੧੦੯॥
(ਇਹ) ਸਾਰੇ ਬਾਣ ਦੇ ਨਾਮ ਹਨ। ਚਤੁਰੋ! ਚਿਤ ਵਿਚ ਜਾਣ ਲਵੋ ॥੧੦੯॥
Speaking the syllable “B” in the beginning and then adding the syllable “N”, the wise people comprehend the names of Baan.109.
नाम सकल स्री बान के जान चतुर चिति लेहु ॥१०९॥
ਕਾਨੀਨਾਮਬਖਾਨਿਕੈਧਰਪਦਬਹੁਰਿਬਖਾਨ
(ਪਹਿਲਾਂ) 'ਕਾਨੀ' ਨਾਮ ਕਥਨ ਕਰੋ, ਫਿਰ 'ਧਰ' ਪਦ ਦਾ ਬਖਾਨ ਕਰ ਦਿਓ।
कानी नाम बखानि कै धर पद बहुरि बखान ॥
ਹਿਰਦੈਸਮਝੋਚਤੁਰਤੁਮਸਕਲਨਾਮਬਾਨ॥੧੧੦॥
ਹੇ ਚਤੁਰ (ਵਿਅਕਤੀਓ!) (ਇਸ ਨੂੰ) ਬਾਣ ਦਾ ਨਾਮ ਹਿਰਦੇ ਵਿਚ ਸਮਝ ਲਵੋ ॥੧੧੦॥
Speaking the word “Kani” and then saying saving the word “Dhar”, the wise people comprehend the names of Baan in their mind.110.
हिरदै समझो चतुर तुम सकल नाम ए बान ॥११०॥
ਫੋਕਸਬਦਪ੍ਰਿਥਮੈਉਚਰਿਧਰਪਦਬਹੁਰੌਦੇਹੁ
ਪਹਿਲਾਂ 'ਫੋਕ' ਸ਼ਬਦ ਦਾ ਉਚਾਰ ਕਰੋ, ਫਿਰ 'ਧਰ' ਪਦ ਜੋੜ ਦਿਓ।
फोक सबद प्रिथमै उचरि धर पद बहुरौ देहु ॥
ਨਾਮਸਕਲਸ੍ਰੀਬਾਨਕੇਚਤੁਰਹ੍ਰਿਦੈਲਖਿਲੇਹੁ॥੧੧੧॥
(ਇਹ) ਸਾਰੇ ਬਾਣ ਦੇ ਨਾਮ ਹਨ। ਸਮਝਦਾਰ (ਵਿਅਕਤੀਓ!) ਹਿਰਦੇ ਵਿਚ ਧਾਰਨ ਕਰ ਲਵੋ ॥੧੧੧॥
Uttering the word “Phok” in the beginning and then adding the word “Dhar”, all the names of Baan can be comprehended in mind.111.
नाम सकल स्री बान के चतुर ह्रिदै लखि लेहु ॥१११॥
ਪਸੁਪਤਿਪ੍ਰਥਮਬਖਾਨਿਕੈਅਸ੍ਰਸਬਦਪੁਨਿਦੇਹੁ
ਪਹਿਲਾਂ 'ਪਸੁਪਤਿ' (ਸ਼ਿਵ ਜੀ) (ਸ਼ਬਦ) ਦਾ ਬਖਾਨ ਕਰ ਕੇ, ਫਿਰ 'ਅਸ੍ਰ' (ਵਗਾਇਆ ਹੋਇਆ) ਸ਼ਬਦ ਜੋੜ ਦਿਓ।
पसुपति प्रथम बखानि कै अस्र सबद पुनि देहु ॥
ਨਾਮਸਕਲਸ੍ਰੀਬਾਨਕੇਚਿਤਿਚਤੁਰਲਖਿਲੇਹੁ॥੧੧੨॥
(ਇਹ) ਨਾਮ ਬਾਣ ਦਾ ਹੈ। ਵਿਦਵਾਨੋ! ਮਨ ਵਿਚ ਸਮਝ ਲਵੋ ॥੧੧੨॥
Saying the word “Pashupati” primarily and then adding the word “Asur”, the wise people comprehend all the names of Baan in their mind.112.
नाम सकल स्री बान के चिति चतुर लखि लेहु ॥११२॥
ਸਹਸਨਾਮਸਿਵਕੇਉਚਰਿਅਸ੍ਰਸਬਦਪੁਨਿਦੇਹੁ
ਸ਼ਿਵ ਦੇ ਹਜ਼ਾਰਾਂ ਨਾਂਵਾਂ, ਨੂੰ ਉਚਾਰ ਕੇ ਫਿਰ 'ਅਸ੍ਰ' ਸ਼ਬਦ ਜੋੜ ਦਿਓ।
सहस नाम सिव के उचरि अस्र सबद पुनि देहु ॥
ਨਾਮਸਕਲਸ੍ਰੀਬਾਨਕੇਚਤੁਰਚੀਨਚਿਤਿਲੇਹੁ॥੧੧੩॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਮਨ ਵਿਚ ਵਿਚਾਰ ਲਵੋ ॥੧੧੩॥
Uttering one thousand names of Shiva and then speaking the word “Asur” all the names of Baan are known.113.
नाम सकल स्री बान के चतुर चीन चिति लेहु ॥११३॥
ਪ੍ਰਿਥਮਕਰਨਕੇਨਾਮਕਹਿਪੁਨਿਅਰਿਸਬਦਬਖਾਨ
ਪਹਿਲਾਂ 'ਕਰਨ' (ਸੂਰਜ ਦੁਆਰਾ ਕੁੰਤੀ ਦੀ ਕੁੱਖੋਂ ਪੈਦਾ ਹੋਇਆ ਮਹਾਭਾਰਤ ਦਾ ਪ੍ਰਸਿੱਧ ਸੂਰਮਾ) ਦੇ ਨਾਮ ਕਹਿ ਕੇ, ਫਿਰ 'ਅਰਿ' (ਵੈਰੀ) ਸ਼ਬਦ ਕਥਨ ਕਰੋ।
प्रिथम करन के नाम कहि पुनि अरि सबद बखान ॥
ਨਾਮਸਕਲਸ੍ਰੀਬਾਨਕੇਲੀਜੋਚਤੁਰਪਛਾਨ॥੧੧੪॥
(ਇਹ) ਸਾਰੇ ਨਾਮ ਬਾਣ ਦੇ ਹਨ। ਸਿਆਣਿਓ! ਵਿਚਾਰ ਲਵੋ ॥੧੧੪॥
Saying primarily all the names of “Karan” and then adding “Ari” all the names of “Karan” and then adding “Ari” all the names of Baan are recognized.114.
नाम सकल स्री बान के लीजो चतुर पछान ॥११४॥
ਭਾਨਜਾਤਕਰਨਾਤਕਰਿਐਸੀਭਾਤਿਬਖਾਨ
(ਪਹਿਲਾਂ) 'ਭਾਨਜਾਂਤ' (ਸੂਰਜ ਦੇ ਪੁੱਤਰ ਦਾ ਅੰਤ) 'ਕਰਨਾਂਤ' (ਕਰਨ ਦਾ ਅੰਤ) (ਪਦ ਕਹੋ ਅਤੇ ਫਿਰ) 'ਕਰਿ' (ਸ਼ਬਦ) ਇਸ ਢੰਗ ਨਾਲ ਕਥਨ ਕਰੋ।
भानजात करनात करि ऐसी भाति बखान ॥
ਨਾਮਸਕਲਸ੍ਰੀਬਾਨਕੇਚਤੁਰਲੀਜੀਅਹਜਾਨ॥੧੧੫॥
(ਇਸ ਤਰ੍ਹਾਂ) ਸਾਰੇ ਨਾਮ ਬਾਣ ਦੇ ਬਣ ਜਾਣਗੇ। ਚਤੁਰੋ! ਮਨ ਵਿਚ ਇਹ ਗੱਲ ਜਾਣ ਲਵੋ ॥੧੧੫॥
Uttering the destroyer of Karan, the son of sun, all the names of Baan are known.115.
नाम सकल स्री बान के चतुर लीजीअह जान ॥११५॥
ਸਭਅਰਜੁਨਕੇਨਾਮਕਹਿਆਯੁਧਸਬਦਬਖਾਨ
ਅਰਜਨ ਦੇ ਸਾਰੇ ਨਾਮ ਕਹਿ ਕੇ ਫਿਰ 'ਆਯੁਧ' (ਸ਼ਸਤ੍ਰ) ਸ਼ਬਦ ਕਹਿ ਦਿਓ।
सभ अरजुन के नाम कहि आयुध सबद बखान ॥
ਨਾਮਸਕਲਸ੍ਰੀਬਾਨਕੇਲੀਜਹੁਚਤੁਰਪਛਾਨ॥੧੧੬॥
(ਇਹ) ਸਾਰੇ ਨਾਮ ਬਾਣ ਦੇ ਹੋ ਜਾਣਗੇ। (ਸਾਰੇ) ਚਤੁਰ (ਵਿਅਕਤੀਓ!) ਪਛਾਣ ਲਵੋ ॥੧੧੬॥
नाम सकल स्री बान के लीजहु चतुर पछान ॥११६॥
ਜਿਸਨਧਨੰਜੈਕ੍ਰਿਸਨਭਨਿਸ੍ਵੇਤਵਾਹਲੈਨਾਇ
'ਜਿਸਨ' (ਅਰਜਨ) 'ਧਨਜੈ' (ਅਰਜਨ) 'ਕ੍ਰਿਸ਼ਨ' (ਅਰਜਨ) ਅਤੇ 'ਸ੍ਵੇਤਵਾਹ' (ਅਰਜਨ) ਨਾਮ ਲੈ ਕੇ
जिसन धनंजै क्रिसन भनि स्वेतवाह लै नाइ ॥
ਆਯੁਧਬਹੁਰਿਬਖਾਨੀਅਹੁਸਬੈਬਾਨਹੁਇਜਾਇ॥੧੧੭॥
ਫਿਰ 'ਆਯੁਧ' (ਸ਼ਸਤ੍ਰ) ਕਥਨ ਕਰਨ ਨਾਲ ਸਾਰੇ ਬਾਣ ਦੇ ਨਾਮ ਹੋ ਜਾਣਗੇ ॥੧੧੭॥
Uttering all the names of Arjun and then adding the word “Aayudh”, all the names all the word mean “Baan”.117.
आयुध बहुरि बखानीअहु सबै बान हुइ जाइ ॥११७॥
ਅਰਜੁਨਪਾਰਥਕੇਸਗੁੜਸਾਚੀਸਬਯਬਖਾਨ
ਅਰਜਨ, ਪਾਰਥ, ਕੇਸਗੁੜ (ਗੁੜਾਕੇਸ-ਨੀਂਦਰ ਨੂੰ ਜਿਤਣ ਵਾਲਾ) 'ਸਾਚੀ ਸਬਯ' (ਸਬਯ ਸਾਚੀ, ਖੱਬੇ ਹੱਥ ਨਾਲ ਬਾਣ ਚਲਾਉਣ ਵਾਲਾ, ਅਰਜਨ) ਕਹਿ ਕੇ
अरजुन पारथ केसगुड़ साची सबय बखान ॥
ਆਯੁਧਬਹੁਰਿਬਖਾਨੀਐਨਾਮਬਾਨਕੇਜਾਨ॥੧੧੮॥
ਫਿਰ 'ਆਯੁਧ' (ਸ਼ਸਤ੍ਰ) ਸ਼ਬਦ ਕਹਿ ਦਿਓ। (ਇਨ੍ਹਾਂ ਸਭ ਨੂੰ) ਬਾਣ ਦਾ ਨਾਮ ਜਾਣੋ ॥੧੧੮॥
Uttering the words “Arjun, Parath, Kesgur, Sanchi etc. and then adding the word “Aayudh”, the names of Baan are known.118.
आयुध बहुरि बखानीऐ नाम बान के जान ॥११८॥
ਬਿਜੈਕਪੀਧੁਜਜੈਦ੍ਰਥਰਿਸੂਰਜਜਾਰਿਫੁਨਿਭਾਖੁ
ਬਿਜੈ, ਕਪਿਧੁਜ, ਜੈਦ੍ਰਥਰਿ (ਜੈਦਰਥ ਦਾ ਵੈਰੀ ਅਰਜਨ) ਸੂਰਜ ਜਾਰਿ (ਸੂਰਜ ਦੇ ਪੁੱਤਰ ਕਰਨ ਦਾ ਵੈਰੀ) (ਆਦਿ ਸ਼ਬਦ) ਕਹਿ ਕੇ
बिजै कपीधुज जैद्रथरि सूरज जारि फुनि भाखु ॥
ਆਯੁਧਬਹੁਰਿਬਖਾਨੀਐਨਾਮਬਾਨਲਖਿਰਾਖੁ॥੧੧੯॥
ਫਿਰ 'ਆਯੁਧ' (ਪਦ) ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੧੯॥
Uttering the worlds “Kapidhvaj, Jaidrathari, Surya, Jari” and then adding the word “Aayudh”, the names of Baan are known.119.
आयुध बहुरि बखानीऐ नाम बान लखि राखु ॥११९॥
ਤਿਮਰਰਿਬਲਬ੍ਰਤਨਿਸਚਹਾਕਹਿਸੁਤਬਹੁਰਿਉਚਾਰ
'ਤਿਮਰਰਿ' (ਇੰਦਰ) ਕਹਿ ਕੇ ਫਿਰ ਬਲ, ਬ੍ਰਤ, ਨਿਸਚ (ਨਿਸਚਰ) (ਆਦਿ ਦੈਂਤਾਂ ਦੇ ਨਾਂ ਲੈ ਕੇ) ਮਗਰੋਂ 'ਹਾ' ਪਦ ਜੋੜ ਕੇ ਫਿਰ 'ਸੁਤ' ਸ਼ਬਦ ਲਗਾ ਦਿਓ।
तिमररि बल ब्रत निसच हा कहि सुत बहुरि उचार ॥
ਆਯੁਧਉਚਰਿਸ੍ਰੀਬਾਨਕੇਨਿਕਸਹਿਨਾਮਅਪਾਰ॥੧੨੦॥
ਫਿਰ 'ਆਯੁਧ' ਸ਼ਬਦ ਲਗਾਉਣ ਨਾਲ ਬਾਣ ਦੇ ਅਨੇਕਾਂ ਨਾਮ ਬਣ ਜਾਣਗੇ ॥੧੨੦॥
After saying the words “Timiraari, Bal Vrat, Nishichar-Naashak”, and then adding the word “Shat” and afterwards adding “Aayudh”, many names of Baan continue to be evolved.120.
आयुध उचरि स्री बान के निकसहि नाम अपार ॥१२०॥
ਸਹਸ੍ਰਬਿਸਨਕੇਨਾਮਲੈਅਨੁਜਸਬਦਕੌਦੇਹੁ
(ਪਹਿਲਾਂ) ਵਿਸ਼ਣੂ ਦੇ ਹਜ਼ਾਰਾਂ ਨਾਮ ਲੈ ਕੇ ਫਿਰ 'ਅਨੁਜ' (ਛੋਟਾ ਭਾਈ ਇੰਦਰ)
सहस्र बिसन के नाम लै अनुज सबद कौ देहु ॥
ਤਨੁਜਉਚਰਿਪੁਨਿਸਸਤ੍ਰਕਹਿਨਾਮੁਬਾਨੁਲਖਿਲੇਹੁ॥੧੨੧॥
'ਤਨੁਜ' (ਪੁੱਤਰ, ਅਰਜਨ) ਅਤੇ 'ਸਸਤ੍ਰ' ਕਹਿ ਦਿਓ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੨੧॥
Uttering one thousand names of Vishnu and then adding the words “Anuj, Tanuj and Shastar” in serial order, the names of Baan are visulised.121.
तनुज उचरि पुनि ससत्र कहि नामु बानु लखि लेहु ॥१२१॥