GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 721
Display Settings
Translations
ਇਤਿ​ਸ੍ਰੀ​ਨਾਮ​ਮਾਲਾ​ਪੁਰਾਣੇ​ਚਕ੍ਰ​ਨਾਮ​ਦੁਤੀਯ​ਧਿਆਇ​ਸਮਾਪਤਮ​ਸਤੁ​ਸੁਭਮ​ਸਤੁ​॥੨॥​
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਚਕ੍ਰ ਨਾਮ ਦੇ ਦੂਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੨॥
End of the second chapter entitled “Name of Chakra” in Nam-Mala Purana.
इति स्री नाम माला पुराणे चक्र नाम दुतीय धिआइ समापतम सतु सुभम सतु ॥२॥
ਅਥ​ਸ੍ਰੀ​ਬਾਣ​ਕੇ​ਨਾਮ​॥​
ਹੁਣ ਸ੍ਰੀ ਬਾਣ ਦੇ ਨਾਵਾ ਦਾ ਵਰਣਨ
Now begins the description of Sri Baan (Arrow)
अथ स्री बाण के नाम ॥
ਦੋਹਰਾ​॥​
ਦੋਹਰਾ:
DOHRA
दोहरा ॥
ਬਿਸਿਖ​ਬਾਣ​ਸਰ​ਧਨੁਜ​ਭਨ​ਕਵਚਾਤਕ​ਕੇ​ਨਾਮ​॥​
ਬਿਸਿਖ (ਤੀਰ) ਬਾਣ, ਸਰ, ਧਨੁਜ (ਧਨੁਸ਼ ਤੋਂ ਪੈਦਾ ਹੋਣ ਵਾਲਾ, ਤੀਰ) ਨੂੰ 'ਕਵਚਾਂਤਕ' (ਕਵਚ ਨੂੰ ਭੰਨਣ ਵਾਲਾ, ਤੀਰ) ਦੇ ਨਾਮ ਕਹੇ ਜਾਂਦੇ ਹਨ।
बिसिख बाण सर धनुज भन कवचातक के नाम ॥
ਸਦਾ​ਹਮਾਰੀ​ਜੈ​ਕਰੋ​ਸਕਲ​ਕਰੋ​ਮਮ​ਕਾਮ​॥੭੫॥​
(ਜੋ) ਸਦਾ ਮੇਰੀ ਜਿੱਤ ਕਰਦੇ ਹਨ ਅਤੇ ਮੇਰੇ ਸਾਰੇ ਕੰਮ ਸੰਵਾਰਦੇ ਹਨ ॥੭੫॥
O Significant Baan (arrow), the son of the bow and destroyer of the armour! even bring victory to us and fulfil our tasks.75.
सदा हमारी जै करो सकल करो मम काम ॥७५॥
ਧਨੁਖ​ਸਬਦ​ਪ੍ਰਿਥਮੈ​ਉਚਰਿ​ਅਗ੍ਰਜ​ਬਹੁਰਿ​ਉਚਾਰ​॥​
ਪਹਿਲਾਂ 'ਧਨੁਖ' ਸ਼ਬਦ ਉਚਾਰੋ ਅਤੇ ਫਿਰ 'ਅਗ੍ਰਜ' (ਧਨੁਸ਼ ਵਿਚੋਂ ਨਿਕਲ ਕੇ ਅੱਗੇ ਜਾਣ ਵਾਲਾ, ਤੀਰ) ਸ਼ਬਦ ਕਹੋ।
धनुख सबद प्रिथमै उचरि अग्रज बहुरि उचार ॥
ਨਾਮ​ਸਿਲੀਮੁਖ​ਕੇ​ਸਭੈ​ਲੀਜਹੁ​ਚਤੁਰ​ਸੁਧਾਰ​॥੭੬॥​
(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ। ਹੇ ਬੁੱਧੀਮਾਨੋ! ਮਨ ਵਿਚ ਧਾਰਨ ਕਰ ਲਵੋ ॥੭੬॥
Uttering first the word “Dhanush” and then the word “Agraj” all the names of Ban can be comprehended correctly.76.
नाम सिलीमुख के सभै लीजहु चतुर सुधार ॥७६॥
ਪਨਚ​ਸਬਦ​ਪ੍ਰਿਥਮੈ​ਉਚਰਿ​ਅਗ੍ਰਜ​ਬਹੁਰਿ​ਉਚਾਰ​॥​
ਪਹਿਲਾਂ 'ਪਨਚ' (ਕਮਾਨ) ਸ਼ਬਦ ਉਚਾਰੋ ਅਤੇ ਫਿਰ 'ਅਗ੍ਰਜ' ਪਦ ਕਹੋ।
पनच सबद प्रिथमै उचरि अग्रज बहुरि उचार ॥
ਨਾਮ​ਸਿਲੀਮੁਖ​ਕੇ​ਸਭੈ​ਨਿਕਸਤ​ਚਲੈ​ਅਪਾਰ​॥੭੭॥​
(ਇਸ ਤਰ੍ਹਾਂ ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਬਣਦੇ ਜਾਂਦੇ ਹਨ ॥੭੭॥
Uttering first the word “Panach” and then the word “Agraj” all he names of Baan continue to be evolved.77.
नाम सिलीमुख के सभै निकसत चलै अपार ॥७७॥
ਨਾਮ​ਉਚਾਰਿ​ਨਿਖੰਗ​ਕੇ​ਬਾਸੀ​ਬਹੁਰਿ​ਬਖਾਨ​॥​
(ਪਹਿਲਾਂ) 'ਨਿਖੰਗ' (ਭੱਥਾ) ਦਾ ਨਾਮ ਉਚਾਰ ਕੇ ਫਿਰ 'ਬਾਸੀ' (ਨਿਵਾਸੀ) ਸ਼ਬਦ ਦਾ ਕਥਨ ਕਰੋ।
नाम उचारि निखंग के बासी बहुरि बखान ॥
ਨਾਮ​ਸਿਲੀਮੁਖ​ਕੇ​ਸਭੈ​ਲੀਜਹੁ​ਹ੍ਰਿਦੈ​ਪਛਾਨ​॥੭੮॥​
(ਇਸ ਤਰ੍ਹਾਂ) ਇਹ ਸਾਰੇ 'ਸਿਲੀਮੁਖ' (ਤੀਰ) ਦੇ ਨਾਮ ਹਨ। ਹਿਰਦੇ ਵਿਚ ਪਛਾਣ ਲਵੋ ॥੭੮॥
Uttering the names of Nikhang and then describing “Vanshi” all the names of Baan can be known.78.
नाम सिलीमुख के सभै लीजहु ह्रिदै पछान ॥७८॥
ਸਭ​ਮ੍ਰਿਗਯਨ​ਕੇ​ਨਾਮ​ਕਹਿ​ਹਾ​ਪਦ​ਬਹੁਰਿ​ਉਚਾਰ​॥​
ਸਾਰਿਆਂ 'ਮ੍ਰਿਗਯਨ' (ਪਸ਼ੂਆਂ) ਦੇ ਨਾਮ ਕਹਿ ਕੇ ਫਿਰ 'ਹਾ' ਪਦ ਉਚਾਰੋ।
सभ म्रिगयन के नाम कहि हा पद बहुरि उचार ॥
ਨਾਮ​ਸਭੈ​ਸ੍ਰੀ​ਬਾਨ​ਕੇ​ਜਾਣੁ​ਹ੍ਰਿਦੈ​ਨਿਰਧਾਰ​॥੭੯॥​
(ਇਹ) ਸਾਰੇ ਨਾਮ ਬਾਣ ਦੇ ਹਨ, ਹਿਰਦੇ ਵਿਚ ਨਿਸ਼ਚਿਤ ਕਰ ਲਵੋ ॥੭੯॥
After naming all the deer and then uttering the word “Ha”, all the names of Baan are comprehended in mind.79.
नाम सभै स्री बान के जाणु ह्रिदै निरधार ॥७९॥
ਸਕਲ​ਕਵਚ​ਕੇ​ਨਾਮ​ਕਹਿ​ਭੇਦਕ​ਬਹੁਰਿ​ਬਖਾਨ​॥​
'ਕਵਚ' ਦੇ ਸਾਰੇ ਨਾਮ ਲੈ ਕੇ ਫਿਰ 'ਭੇਦਕ' (ਵਿੰਨ੍ਹਣ ਵਾਲਾ) ਸ਼ਬਦ ਕਹੋ।
सकल कवच के नाम कहि भेदक बहुरि बखान ॥
ਨਾਮ​ਸਕਲ​ਸ੍ਰੀ​ਬਾਨ​ਕੇ​ਨਿਕਸਤ​ਚਲੈ​ਪ੍ਰਮਾਨ​॥੮੦॥​
ਇਸ ਤਰ੍ਹਾਂ ਇਹ ਸਾਰੇ ਸ੍ਰੀ ਬਾਣ ਦੇ ਨਾਮ ਬਣਦੇ ਜਾਣਗੇ ॥੮੦॥
After uttering all the names of “Kavach” (armour) and then adding the word “Bhedak” with them all the names of Baan continue to be evolved.80.
नाम सकल स्री बान के निकसत चलै प्रमान ॥८०॥
ਨਾਮ​ਚਰਮ​ਕੇ​ਪ੍ਰਿਥਮ​ਕਹਿ​ਛੇਦਕ​ਬਹੁਰਿ​ਬਖਾਨ​॥​
ਪਹਿਲਾਂ 'ਚਰਮ' (ਢਾਲ) ਦੇ ਨਾਮ ਕਹੋ ਅਤੇ ਫਿਰ 'ਛੇਦਕ' (ਛੇਦ ਕਰਨ ਵਾਲਾ) ਸ਼ਬਦ ਕਥਨ ਕਰੋ।
नाम चरम के प्रिथम कहि छेदक बहुरि बखान ॥
ਨਾਮ​ਸਬੈ​ਹੀ​ਬਾਨ​ਕੇ​ਚਤੁਰ​ਚਿਤ​ਮੈ​ਜਾਨੁ​॥੮੧॥​
(ਇਹ) ਸਾਰੇ ਨਾਮ ਬਾਣ ਦੇ ਹਨ। ਸਿਆਣੇ ਲੋਗਾਂ ਨੂੰ ਚਿਤ ਵਿਚ ਸਮਝ ਲੈਣਾ ਚਾਹੀਦਾ ਹੈ ॥੮੧॥
After uttering the names of “Charam” and tehn adding the word “Chhedak”, the wise people come to know all the names of Baan in their mind.81.
नाम सबै ही बान के चतुर चित मै जानु ॥८१॥
ਸੁਭਟ​ਨਾਮ​ਉਚਾਰਿ​ਕੈ​ਹਾ​ਪਦ​ਬਹੁਰਿ​ਸੁਨਾਇ​॥​
ਪਹਿਲਾਂ 'ਸੁਭਟ' (ਸੂਰਮਾ) ਨਾਮ ਉਚਾਰ ਕੇ ਫਿਰ 'ਹਾ' ਪਦ ਸੁਣਾ ਦਿਓ।
सुभट नाम उचारि कै हा पद बहुरि सुनाइ ॥
ਨਾਮ​ਸਿਲੀਮੁਖ​ਕੇ​ਸਬੈ​ਲੀਜਹੁ​ਚਤੁਰ​ਬਨਾਇ​॥੮੨॥​
(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ, ਬੁੱਧੀਮਾਨ ਲੋਗ ਬਣਾ ਲੈਣ ॥੮੨॥
After uttering the name “Subhat” and then adding the word “Ha”, the wise people tell all the names of Baan.82.
नाम सिलीमुख के सबै लीजहु चतुर बनाइ ॥८२॥
ਸਭ​ਪਛਨ​ਕੇ​ਨਾਮ​ਕਹਿ​ਪਰ​ਪਦ​ਬਹੁਰਿ​ਬਖਾਨ​॥​
ਸਾਰਿਆਂ ਪੰਛੀਆਂ ਦੇ ਨਾਮ ਕਹਿ ਕੇ ਫਿਰ 'ਪਰ' (ਵੈਰੀ) ਪਦ ਕਹਿ ਦੇਓ।
सभ पछन के नाम कहि पर पद बहुरि बखान ॥
ਨਾਮ​ਸਿਲੀਮੁਖ​ਕੇ​ਸਬੈ​ਚਿਤ​ਮੈ​ਚਤੁਰਿ​ਪਛਾਨ​॥੮੩॥​
(ਇਹ) ਸਾਰੇ ਨਾਮ 'ਸਿਲੀਮੁਖ' ਤੀਰ ਦੇ ਹਨ, ਚਤੁਰ ਪੁਰਸ਼ ਚਿਤ ਵਿਚ ਪਛਾਣ ਲੈਣ ॥੮੩॥
Uttering the names of all the birds and then adding the word “Par” with them, the wise people recognize the names of Baan.83.
नाम सिलीमुख के सबै चित मै चतुरि पछान ॥८३॥
ਪੰਛੀ​ਪਰੀ​ਸਪੰਖ​ਧਰ​ਪਛਿ​ਅੰਤਕ​ਪੁਨਿ​ਭਾਖੁ​॥​
ਪੰਛੀ, ਪਰੀ (ਖੰਭਾਂ ਵਾਲਾ) ਸਪੰਖ (ਖੰਭਾਂ ਸਹਿਤ) ਪਛਿਧਰ (ਖੰਭ ਧਾਰਨ ਕਰਨ ਵਾਲਾ) (ਕਹਿ ਕੇ) ਫਿਰ 'ਅੰਤਕ' (ਅੰਤ ਕਰਨ ਵਾਲਾ) ਸ਼ਬਦ ਕਹੋ।
पंछी परी सपंख धर पछि अंतक पुनि भाखु ॥
ਨਾਮ​ਸਿਲੀਮੁਖ​ਕੇ​ਸਭੈ​ਜਾਨ​ਹ੍ਰਿਦੈ​ਮੈ​ਰਾਖੁ​॥੮੪॥​
(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਜਾਣ ਕੇ ਚਿਤ ਵਿਚ ਰਖੋ ॥੮੪॥
After adding the word “Antak” with the words “Pakshi, Paresh and Pankhdhar” all the names of Baan are recognized in mind.84.
नाम सिलीमुख के सभै जान ह्रिदै मै राखु ॥८४॥
ਸਭ​ਅਕਾਸ​ਕੇ​ਨਾਮ​ਕਹਿ​ਚਰ​ਪਦ​ਬਹੁਰਿ​ਬਖਾਨ​॥​
ਆਕਾਸ਼ ਦੇ ਸਾਰੇ ਨਾਮ ਕਹਿ ਕੇ ਫਿਰ 'ਚਰ' (ਵਿਚਰਨ ਵਾਲਾ) ਪਦ ਕਹਿ ਦਿਓ।
सभ अकास के नाम कहि चर पद बहुरि बखान ॥
ਨਾਮ​ਸਿਲੀਮੁਖ​ਕੇ​ਸਭੈ​ਲੀਜੈ​ਚਤੁਰ​ਪਛਾਨ​॥੮੫॥​
(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ। ਹੇ ਚਤੁਰ ਪੁਰਸ਼ੋ! ਪਛਾਣ ਲਵੋ ॥੮੫॥
Uttering all names of “Aakaash” and then saying the word “Char”, the wise people recognize all the names of Baan.85.
नाम सिलीमुख के सभै लीजै चतुर पछान ॥८५॥
ਖੰ​ਅਕਾਸ​ਨਭਿ​ਗਗਨ​ਕਹਿ​ਚਰ​ਪਦ​ਬਹੁਰਿ​ਉਚਾਰੁ​॥​
ਖੰ, ਅਕਾਸ਼, ਨਭ ਅਤੇ ਗਗਨ (ਸ਼ਬਦ) ਕਹਿ ਕੇ ਫਿਰ 'ਚਰ' (ਚਲਣ ਵਾਲਾ) ਸ਼ਬਦ ਉਚਾਰੋ।
खं अकास नभि गगन कहि चर पद बहुरि उचारु ॥
ਨਾਮ​ਸਕਲ​ਸ੍ਰੀ​ਬਾਨ​ਕੇ​ਲੀਜਹੁ​ਚਤੁਰ​ਸੁ​ਧਾਰ​॥੮੬॥​
(ਇਹ) ਸਾਰੇ ਨਾਮ ਬਾਣ ਦੇ ਹਨ। ਹੇ ਚਤੁਰ ਪੁਰਸ਼ੋ! ਚਿਤ ਵਿਚ ਧਾਰ ਲਵੋ ॥੮੬॥
After saying the words “Khe, Aakaash, Nabh and Gagan” and then uttering the word “Char”, the wise people may comprehend correctly all the names of Baan.86.
नाम सकल स्री बान के लीजहु चतुर सु धार ॥८६॥
ਅਸਮਾਨ​ਸਿਪਿਹਰ​ਸੁ​ਦਿਵ​ਗਰਦੂੰ​ਬਹੁਰਿ​ਬਖਾਨੁ​॥​
ਆਸਮਾਨ, ਸਿਪਿਹਰ, ਦਿਵ ਅਤੇ ਫਿਰ ਗਰਦੂੰ (ਘੁੰਮਣ ਵਾਲਾ ਆਸਮਾਨ) (ਸ਼ਬਦ) ਕਹੋ।
असमान सिपिहर सु दिव गरदूं बहुरि बखानु ॥
ਪੁਨਿ​ਚਰ​ਸਬਦ​ਬਖਾਨੀਐ​ਨਾਮ​ਬਾਨ​ਕੇ​ਜਾਨ​॥੮੭॥​
ਫਿਰ 'ਚਰ' ਸ਼ਬਦ ਕਹੋ, (ਇਹ ਸਭ) ਬਾਣ ਦੇ ਨਾਂ ਹਨ ॥੮੭॥
After speaking the words “Aasmaan, Sipihir, div, Gardoon etc.” and then saying word “Char”, the names of Baan are known.87.
पुनि चर सबद बखानीऐ नाम बान के जान ॥८७॥
ਪ੍ਰਿਥਮ​ਨਾਮ​ਕਹਿ​ਚੰਦ੍ਰ​ਕੇ​ਧਰ​ਪਦ​ਬਹੁਰੋ​ਦੇਹੁ​॥​
ਪਹਿਲਾਂ ਚੰਦ੍ਰਮਾ ਦੇ ਨਾਮ ਕਹੋ, ਫਿਰ 'ਧਰ' (ਧਾਰਨ ਕਰਨ ਵਾਲਾ) ਸ਼ਬਦ ਜੋੜੋ।
प्रिथम नाम कहि चंद्र के धर पद बहुरो देहु ॥
ਪੁਨਿ​ਚਰ​ਸਬਦ​ਉਚਾਰੀਐ​ਨਾਮ​ਬਾਨ​ਲਖਿ​ਲੇਹੁ​॥੮੮॥​
ਇਸ ਪਿਛੋਂ 'ਚਰ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਜਾਣ ਲਵੋ ॥੮੮॥
Uttering the name “Chandra” in the beginning and then adding the word “Deh” and afterwards speaking the word “Char”, the names of Baan are formed.88.
पुनि चर सबद उचारीऐ नाम बान लखि लेहु ॥८८॥
ਗੋ​ਮਰੀਚ​ਕਿਰਨੰ​ਛਟਾ​ਧਰ​ਧਰ​ਕਹਿ​ਮਨ​ਮਾਹਿ​॥​
ਗੋ, ਮਰੀਚ, ਕਿਰਨ, ਛਟਾਧਰ (ਰੌਸ਼ਨੀ ਨੂੰ ਧਾਰਨ ਕਰਨ ਵਾਲਾ ਚੰਦ੍ਰਮਾ) (ਫਿਰ) ਮਨ ਵਿਚ 'ਧਰ' ਸ਼ਬਦ ਕਹੋ।
गो मरीच किरनं छटा धर धर कहि मन माहि ॥
ਚਰ​ਪਦ​ਬਹੁਰਿ​ਬਖਾਨੀਐ​ਨਾਮ​ਬਾਨ​ਹੁਇ​ਜਾਹਿ​॥੮੯॥​
ਫਿਰ 'ਚਰ' ਸ਼ਬਦ ਕਹੋ। (ਇਸ ਤਰ੍ਹਾਂ ਇਹ) ਬਾਣ ਦੇ ਨਾਮ ਹੋ ਜਾਣਗੇ ॥੮੯॥
After adding the word “Char” at the end of the words “Go, Marich, Kiran, Chhataadhar etc.”, the names of Baan are formed.89.
चर पद बहुरि बखानीऐ नाम बान हुइ जाहि ॥८९॥
ਰਜਨੀਸਰ​ਦਿਨਹਾ​ਉਚਰਿ​ਧਰ​ਧਰ​ਪਦ​ਕਹਿ​ਅੰਤਿ​॥​
(ਪਹਿਲਾਂ) 'ਰਜਨੀਸਰ' (ਚੰਦ੍ਰਮਾ) 'ਦਿਨਹਾ' (ਦਿਨ ਨੂੰ ਖ਼ਤਮ ਕਰਨ ਵਾਲਾ) (ਸ਼ਬਦ) ਕਹਿ ਦਿਓ, ਮਗਰੋਂ (ਦੋ ਵਾਰ) 'ਧਰ ਧਰ' ਪਦ ਕਹੋ।
रजनीसर दिनहा उचरि धर धर पद कहि अंति ॥
ਨਾਮ​ਸਕਲ​ਸ੍ਰੀ​ਬਾਨ​ਕੇ​ਨਿਕਰਤ​ਜਾਹਿ​ਅਨੰਤ​॥੯੦॥​
(ਇਸ ਤਰ੍ਹਾਂ) ਤੀਰ ਦੇ ਬਹੁਤ ਸਾਰੇ ਨਾਮ ਬਣ ਸਕਦੇ ਹਨ ॥੯੦॥
After uttering the words “Rajnishwar and Dinha” and adding the word “Dhurandhar” at the end, the names of Baan are evolved.90.
नाम सकल स्री बान के निकरत जाहि अनंत ॥९०॥
ਰਾਤ੍ਰਿ​ਨਿਸਾ​ਦਿਨ​ਘਾਤਨੀ​ਚਰ​ਧਰ​ਸਬਦ​ਬਖਾਨ​॥​
ਰਾਤ੍ਰਿ, ਨਿਸਾ, ਦਿਨ ਘਾਤਨੀ, ਕਹਿ ਕੇ ਫਿਰ 'ਚਰ' ਅਤੇ 'ਧਰ' ਪਦ ਕਹੋ।
रात्रि निसा दिन घातनी चर धर सबद बखान ॥
ਨਾਮ​ਸਕਲ​ਸ੍ਰੀ​ਬਾਨ​ਕੇ​ਕਰੀਅਹੁ​ਚਤੁਰ​ਬਖਿਆਨ​॥੯੧॥​
(ਇਹ) ਸਾਰੇ ਬਾਣ ਦੇ ਨਾਮ ਹਨ। ਹੇ ਚਤੁਰ ਪੁਰਸ਼ੋ! ਇਹ ਬਖਾਨ ਕਰੋ ॥੯੧॥
Saying the word “Chardhar” alongwith the words “Ratri, Nisha and Din-ghatini”, all the names of Baan are evolved.91.
नाम सकल स्री बान के करीअहु चतुर बखिआन ॥९१॥
ਸਸਿ​ਉਪਰਾਜਨਿ​ਰਵਿ​ਹਰਨਿ​ਚਰ​ਕੋ​ਲੈ​ਕੈ​ਨਾਮ​॥​
'ਸਸਿ ਉਪਾਰਜਨਿ' (ਚੰਦ੍ਰਮਾ ਨੂੰ ਪੈਦਾ ਕਰਨ ਵਾਲੀ) ਅਤੇ 'ਰਵੀ ਹਰਨਿ' (ਸੂਰਜ ਦਾ ਨਾਸ਼ ਕਰਨ ਵਾਲੀ) (ਇਹ ਸ਼ਬਦ ਪਹਿਲਾ ਕਹੋ, ਫਿਰ) 'ਚਰ' ਸ਼ਬਦ ਵਰਤੋ।
ससि उपराजनि रवि हरनि चर को लै कै नाम ॥
ਧਰ​ਕਹਿ​ਨਾਮ​ਏ​ਬਾਨ​ਕੇ​ਜਪੋ​ਆਠਹੂੰ​ਜਾਮ​॥੯੨॥​
(ਫਿਰ) 'ਧਰ' ਕਹਿ ਦਿਓ। ਇਹ ਬਾਣ ਦੇ ਨਾਮ ਹਨ। (ਜਿਸ ਨੂੰ ਮੈਂ) ਅਠੇ ਪਹਿਰ ਯਾਦ ਕਰਦਾ ਹਾਂ ॥੯੨॥
After uttering the name “Raatri”, then speaking “Char” and afterwards saying the word “Dhar”, all the names of Baan can be remembered.92.
धर कहि नाम ए बान के जपो आठहूं जाम ॥९२॥
ਰੈਨ​ਅੰਧਪਤਿ​ਮਹਾ​ਨਿਸਿ​ਨਿਸਿ​ਈਸਰ​ਨਿਸਿ​ਰਾਜ​॥​
'ਰੈਨ ਅੰਧਪਤਿ', 'ਮਹਾ ਨਿਸਪਤਿ', 'ਨਿਸਿ-ਈਸਰ', 'ਨਿਸਿ ਰਾਜ' ਅਤੇ 'ਚੰਦ੍ਰ' ਕਹਿ ਦਿੱਤਾ ਜਾਵੇ,
रैन अंधपति महा निसि निसि ईसर निसि राज ॥
ਚੰਦ੍ਰ​ਬਾਨ​ਚੰਦ੍ਰਹਿ​ਧਰ੍ਯੋ​ਚਿਤ੍ਰਨ​ਕੇ​ਬਧ​ਕਾਜ​॥੯੩॥​
(ਤਾਂ ਇਨ੍ਹਾਂ ਨਾਲ ਬਾਣ ਸ਼ਬਦ ਜੋੜਨ ਨਾਲ) 'ਚੰਦ੍ਰ ਬਾਨ' ਬਣ ਜਾਏਗਾ ਚਿਤਰਿਆਂ ਦੇ ਮਾਰਨ ਲਈ ॥੯੩॥
The words “raatri, Andhakaarpati, Nispati” etc. are known by the name Chandra-Baan, which in the form of “Chandrama” (moon), kill the forms steeped in darkness.93.
चंद्र बान चंद्रहि धर्यो चित्रन के बध काज ॥९३॥
ਸਭ​ਕਿਰਨਨ​ਕੇ​ਨਾਮ​ਕਹਿ​ਧਰ​ਪਦ​ਬਹੁਰਿ​ਉਚਾਰ​॥​
ਕਿਰਨ ਦੇ ਸਾਰੇ ਨਾਮ ਕਹਿ ਕੇ ਫਿਰ 'ਧਰ' ਪਦ ਦਾ ਉਚਾਰਨ ਕਰੋ।
सभ किरनन के नाम कहि धर पद बहुरि उचार ॥
ਪੁਨਿ​ਧਰ​ਕਹੁ​ਸਭ​ਬਾਨ​ਕੇ​ਜਾਨੁ​ਨਾਮ​ਨਿਰਧਾਰ​॥੯੪॥​
ਫਿਰ 'ਧਰ' ਸ਼ਬਦ ਕਹੋ। (ਇਸ ਤਰ੍ਹਾਂ ਇਹ) ਸਾਰੇ ਬਾਣ ਦੇ ਨਾਮ ਹੋ ਜਾਣਗੇ। ਇਹ ਨਿਸ਼ਚੈ ਕਰ ਲਵੋ ॥੯੪॥
Saying the names of all the rays, then uttering the word “Dhar” and afterwards repeating the word “Dhar” again, all the names of Baan are known.94.
पुनि धर कहु सभ बान के जानु नाम निरधार ॥९४॥
ਸਭ​ਸਮੁੰਦਰ​ਕੇ​ਨਾਮ​ਲੈ​ਅੰਤਿ​ਸਬਦ​ਸੁਤ​ਦੇਹੁ​॥​
ਸਾਰੇ ਸਮੁੰਦਰਾਂ ਦੇ ਨਾਮ ਲੈ ਕੇ ਫਿਰ ਅੰਤ ਤੇ 'ਸੁਤ' ਸ਼ਬਦ ਕਹਿ ਦਿਓ।
सभ समुंदर के नाम लै अंति सबद सुत देहु ॥
ਪੁਨਿ​ਧਰ​ਸਬਦ​ਉਚਾਰੀਐ​ਨਾਮ​ਬਾਨ​ਲਖਿ​ਲੇਹੁ​॥੯੫॥​
ਫਿਰ 'ਧਰ' ਸ਼ਬਦ ਨੂੰ ਉਚਾਰੋ। (ਤਾਂ) ਬਾਣ ਦਾ ਨਾਮ ਜਾਣ ਲਵੋ ॥੯੫॥
Saying all the names of “Samudra” (Ocean), adding the word “Shatdeh” at the end and afterwards uttering the word “Dhar”, all the names of Baan come forward.95.
पुनि धर सबद उचारीऐ नाम बान लखि लेहु ॥९५॥
ਜਲਪਤਿ​ਜਲਾਲੈ​ਨਦੀ​ਪਤਿ​ਕਹਿ​ਸੁਤ​ਪਦ​ਕੋ​ਦੇਹੁ​॥​
(ਪਹਿਲਾਂ) 'ਜਲਪਤਿ', 'ਜਲਾਲੈ' (ਜਲ ਦੇ ਆਲਯ) 'ਨਦੀ ਪਤਿ' (ਸ਼ਬਦ) ਕਹਿ ਕੇ ਫਿਰ 'ਸੁਤ' ਪਦ ਜੋੜੋ।
जलपति जलालै नदी पति कहि सुत पद को देहु ॥
ਪੁਨਿ​ਧਰ​ਸਬਦ​ਬਖਾਨੀਐ​ਨਾਮ​ਬਾਨ​ਲਖਿ​ਲੇਹੁ​॥੯੬॥​
ਫਿਰ 'ਧਰ' ਸ਼ਬਦ ਕਿਹਾ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਿਆ ਜਾਏ ॥੯੬॥
After saying the word “Samudra” (Ocean), adding the word “Shatdeh” and afterwards saying the word “Dhar”, all the names of Baan can be comprehended.96.
पुनि धर सबद बखानीऐ नाम बान लखि लेहु ॥९६॥
ਨੀਰਾਲੈ​ਸਰਤਾਧਿਪਤਿ​ਕਹਿ​ਸੁਤ​ਪਦ​ਕੋ​ਦੇਹੁ​॥​
(ਪਹਿਲਾਂ) 'ਨੀਰਾਲੈ' 'ਸਰਤਾਧਿਪਤਿ' (ਸ਼ਬਦ) ਕਹਿ ਕੇ ਫਿਰ 'ਸੁਤ' ਪਦ ਨੂੰ ਜੋੜੋ।
नीरालै सरताधिपति कहि सुत पद को देहु ॥
ਪੁਨਿ​ਧਰ​ਸਬਦ​ਬਖਾਨੀਐ​ਨਾਮ​ਬਾਨ​ਲਖਿ​ਲੇਹੁ​॥੯੭॥​
ਫਿਰ 'ਧਰ' ਪਦ ਆਖਿਆ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੯੭॥
After uttering the words “Neeralya and Saritadhpati”, then adding the word “Shat” and afterwards saying “Dhar”, the names of Baan are pronounced.97.
पुनि धर सबद बखानीऐ नाम बान लखि लेहु ॥९७॥
ਸਭੈ​ਝਖਨ​ਕੇ​ਨਾਮ​ਲੈ​ਬਿਰੀਆ​ਕਹਿ​ਲੇ​ਏਕ​॥​
'ਝਖਨ' (ਮੱਛੀਆਂ) ਦੇ ਸਾਰੇ ਨਾਮ ਲੈ ਕੇ ਫਿਰ ਇਕ ਵਾਰ 'ਬਿਰੀਆ' (ਸੁਖ ਦੇਣ ਵਾਲਾ) ਕਹਿ ਦਿਓ।
सभै झखन के नाम लै बिरीआ कहि ले एक ॥
ਸੁਤ​ਧਰ​ਕਹੁ​ਸਭ​ਨਾਮ​ਸਰ​ਨਿਕਸਤ​ਜਾਹਿ​ਅਨੇਕ​॥੯੮॥​
ਫਿਰ 'ਸੁਤ' ਅਤੇ 'ਧਰ' ਪਦ ਜੋੜੋ। (ਇਸ ਤੋਂ) ਬਾਣ ਦੇ ਅਨੇਕਾਂ ਨਾਮ ਬਣ ਜਾਣਗੇ ॥੯੮॥
Naming once all the disputes and then saying the word “Shatdhar”, many names of Baan get evolved.98.
सुत धर कहु सभ नाम सर निकसत जाहि अनेक ॥९८॥