GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 713
Display Settings
Translations
ਤਾਹੀ​ਕੋ​ਮਾਨਿ​ਪ੍ਰਭੂ​ਕਰਿ​ਕੈ​ਜਿਹ​ਕੋ​ਕੋਊ​ਭੇਦੁ​ਨ​ਲੈਨ​ਲਯੋ​ਜੂ​॥੧੩॥​
(ਹੇ ਮਨ!) ਉਸੇ ਨੂੰ ਪ੍ਰਭੂ ਕਰਕੇ ਮੰਨ ਜਿਸ ਦਾ ਭੇਦ ਨਾ ਕਿਸੇ ਨੇ ਲਿਆ ਹੈ ਅਤੇ ਨਾ ਲਏਗਾ ॥੧੩॥
O mind! you only consider him the Lord God, whose Mysetry could not be known to anyone.13.
ताही को मानि प्रभू करि कै जिह को कोऊ भेदु न लैन लयो जू ॥१३॥
ਕ੍ਯੋ​ਕਹੋ​ਕ੍ਰਿਸਨ​ਕ੍ਰਿਪਾਨਿਧਿ​ਹੈ​ਕਿਹ​ਕਾਜ​ਤੇ​ਬਧਕ​ਬਾਣੁ​ਲਗਾਯੋ​॥​
ਕਿਉਂ ਕਹਿੰਦੇ ਹੋ ਕਿ ਕ੍ਰਿਸ਼ਨ ਕ੍ਰਿਪਾ ਨਿਧੀ (ਪਰਮਾਤਮਾ) ਹੈ (ਫਿਰ) ਕਿਸ ਲਈ ਬਧਕ (ਸ਼ਿਕਾਰੀ) ਨੇ (ਉਸਨੂੰ) ਬਾਣ ਮਾਰਿਆ ਸੀ?
Krishna himself is considered the treasure of Grace, then why did the hunter shot his arrow at him?
क्यो कहो क्रिसन क्रिपानिधि है किह काज ते बधक बाणु लगायो ॥
ਅਉਰ​ਕੁਲੀਨ​ਉਧਾਰਤ​ਜੋ​ਕਿਹ​ਤੇ​ਅਪਨੋ​ਕੁਲਿ​ਨਾਸੁ​ਕਰਾਯੋ​॥​
(ਜੇ) ਉਹ ਹੋਰਾਂ ਦੀਆਂ ਕੁਲਾਂ ਨੂੰ ਉਧਾਰਨ ਵਾਲਾ ਹੈ, (ਤਾਂ ਉਸਨੇ) ਆਪਣੀ ਕੁਲ ਦਾ ਨਾਸ ਕਰਾਇਆ ਸੀ?
He has been described as redeeming the clans of others then he caused the destruction of his own clan;
अउर कुलीन उधारत जो किह ते अपनो कुलि नासु करायो ॥
ਆਦਿ​ਅਜੋਨਿ​ਕਹਾਇ​ਕਹੋ​ਕਿਮ​ਦੇਵਕਿ​ਕੇ​ਜਠਰੰਤਰ​ਆਯੋ​॥​
(ਜੇ ਉਹ) ਆਦਿ ਕਾਲ ਤੋਂ ਅਜੋਨੀ ਅਖਵਾਉਂਦਾ ਸੀ (ਤਾਂ ਫਿਰ ਉਹ) ਦੇਵਕੀ ਦੇ ਪੇਟ ਵਿਚ ਕਿਸ ਤਰ੍ਹਾਂ ਆਇਆ ਸੀ।
He is said to be unborn and beginningless, then how did he come into the womb of Devaki?
आदि अजोनि कहाइ कहो किम देवकि के जठरंतर आयो ॥
ਤਾਤ​ਨ​ਮਾਤ​ਕਹੈ​ਜਿਹ​ਕੋ​ਤਿਹ​ਕਯੋ​ਬਸੁਦੇਵਹਿ​ਬਾਪੁ​ਕਹਾਯੋ​॥੧੪॥​
ਜਿਸ ਦਾ ਕੋਈ ਪਿਤਾ ਅਤੇ ਮਾਤਾ ਨਹੀਂ ਕਿਹਾ ਜਾਂਦਾ, (ਤਾਂ ਫਿਰ) ਵਸੁਦੇਵ (ਉਸ ਦਾ) ਪਿਤਾ ਕਿਵੇਂ ਅਖਵਾਇਆ ਹੈ ॥੧੪॥
He, who is considered without any father or mother, then why did he cause Vasudev to be called his father?14.
तात न मात कहै जिह को तिह कयो बसुदेवहि बापु कहायो ॥१४॥
ਕਾਹੇ​ਕੌ​ਏਸ​ਮਹੇਸਹਿ​ਭਾਖਤ​ਕਾਹਿ​ਦਿਜੇਸ​ਕੋ​ਏਸ​ਬਖਾਨਯੋ​॥​
ਕਿਸ ਲਈ ਸ਼ਿਵ ਨੂੰ ਈਸ਼ਵਰ ਕਹਿੰਦੇ ਹੋ ਅਤੇ ਕਿਸ ਲਈ ਬ੍ਰਹਮਾ ਨੂੰ ਪਰਮੇਸ਼ਰ ਬਖਾਨ ਕਰਦੇ ਹੋ।
Why do you consider Shiva or Brahma as the Lord?
काहे कौ एस महेसहि भाखत काहि दिजेस को एस बखानयो ॥
ਹੈ​ਨ​ਰਘ੍ਵੇਸ​ਜਦ੍ਵੇਸ​ਰਮਾਪਤਿ​ਤੈ​ਜਿਨ​ਕੋ​ਬਿਸੁਨਾਥ​ਪਛਾਨਯੋ​॥​
ਰਾਮ, ਕ੍ਰਿਸ਼ਨ ਅਤੇ ਵਿਸ਼ਣੂ ਵੀ (ਈਸ਼ਵਰ) ਨਹੀਂ ਹਨ, ਜਿਨ੍ਹਾਂ ਨੂੰ ਤੂੰ ਵਿਸ਼ਵਨਾਥ ਵਜੋਂ ਪਛਾਣਿਆ ਹੈ।
There is none amongst Ram, Krishna and Vishnu, who may be considered as the Lord of the Universe by you;
है न रघ्वेस जद्वेस रमापति तै जिन को बिसुनाथ पछानयो ॥
ਏਕ​ਕੋ​ਛਾਡਿ​ਅਨੇਕ​ਭਜੇ​ਸੁਕਦੇਵ​ਪਰਾਸਰ​ਬਯਾਸ​ਝੁਠਾਨਯੋ​॥​
ਇਕ ਨੂੰ ਛਡ ਕੇ ਅਨੇਕ ਦੀ ਅਰਾਧਨਾ ਕਰਨ ਨਾਲ (ਤੁਸੀ) ਸੁਕਦੇਵ, ਪਰਾਸ਼ਰ ਅਤੇ ਬਿਆਸ ਨੂੰ ਝੂਠਾ ਸਿੱਧ ਕਰਦੇ ਹੋ।
Relinquishing the One Lord, you remember many gods and goddesses; in this way you prove Shukdev, Prashar etc. as liars;
एक को छाडि अनेक भजे सुकदेव परासर बयास झुठानयो ॥
ਫੋਕਟ​ਧਰਮ​ਸਜੇ​ਸਬ​ਹੀ​ਹਮ​ਏਕ​ਹੀ​ਕੌ​ਬਿਧਿ​ਨੇਕ​ਪ੍ਰਮਾਨਯੋ​॥੧੫॥​
ਸਾਰੇ ਧਰਮ ਫੋਕਟ ਰੂਪ ਵਿਚ ਸਥਿਤ ਹਨ। ਅਸੀਂ ਤਾਂ ਇਕ ਨੂੰ ਹੀ ਅਨੇਕ ਢੰਗਾਂ ਨਾਲ ਪ੍ਰਮਾਣਿਤ ਕਰਦੇ ਹਾਂ ॥੧੫॥
all the so-called religions are hollow; I only accept the One Lord as the Providence.15.
फोकट धरम सजे सब ही हम एक ही कौ बिधि नेक प्रमानयो ॥१५॥
ਕੋਊ​ਦਿਜੇਸ​ਕੁ​ਮਾਨਤ​ਹੈ​ਅਰੁ​ਕੋਊ​ਮਹੇਸ​ਕੋ​ਏਸ​ਬਤੈ​ਹੈ​॥​
ਕੋਈ ਬ੍ਰਹਮਾ ('ਦਿਜੇਸ') ਨੂੰ ਮੰਨਦਾ ਹੈ ਅਤੇ ਕੋਈ ਸ਼ਿਵ ਨੂੰ ਈਸ਼ਵਰ ਦਸਦਾ ਹੈ।
Someone tells Brahma as the Lord-God and someone tells the same thing about Shiva;
कोऊ दिजेस कु मानत है अरु कोऊ महेस को एस बतै है ॥
ਕੋਊ​ਕਹੈ​ਬਿਸਨੋ​ਬਿਸੁਨਾਇਕ​ਜਾਹਿ​ਭਜੇ​ਅਘ​ਓਘ​ਕਟੈ​ਹੈ​॥​
ਕੋਈ ਵਿਸ਼ਣੂ ਨੂੰ ਹੀ ਵਿਸ਼ਵ-ਨਾਇਕ ਕਹਿੰਦਾ ਹੈ ਜਿਸ ਨੂੰ ਭਜਣ ਨਾਲ ਸਾਰੇ ਪਾਪ ਕਟ ਜਾਂਦੇ ਹਨ।
someone considers Vishnu as the hero of the universe and says that only on remembering him, all the sins will be destroyed;
कोऊ कहै बिसनो बिसुनाइक जाहि भजे अघ ओघ कटै है ॥
ਬਾਰ​ਹਜਾਰ​ਬਿਚਾਰ​ਅਰੇ​ਜੜ​ਅੰਤ​ਸਮੇ​ਸਬ​ਹੀ​ਤਜਿ​ਜੈ​ਹੈ​॥​
ਹੇ ਮੁਰਖ! ਹਜ਼ਾਰ ਵਾਰ ਵਿਚਾਰ ਕਰ ਲੈ, ਇਹ ਸਾਰੇ ਹੀ ਅੰਤ ਵੇਲੇ ਛਡ ਜਾਂਦੇ ਹਨ।
O fool! think about it a thousand times, all of them will leave you at the time of death,
बार हजार बिचार अरे जड़ अंत समे सब ही तजि जै है ॥
ਤਾ​ਹੀ​ਕੋ​ਧਯਾਨ​ਪ੍ਰਮਾਨਿ​ਹੀਏ​ਜੋਊ​ਕੇ​ਅਬ​ਹੈ​ਅਰ​ਆਗੈ​ਊ​ਹ੍ਵੈ​ਹੈ​॥੧੬॥​
ਉਸੇ ਦਾ ਧਿਆਨ ਹਿਰਦੇ ਵਿਚ ਧਾਰਨ ਕਰ ਜੋ (ਪਹਿਲਾਂ) ਸੀ, ਹੁਣ ਹੈ ਅਤੇ ਭਵਿਖ ਵਿਚ ਹੋਵੇਗਾ ॥੧੬॥
therefore, you should only meditate on Him, who is there in the present and who will also be there in future.16.
ता ही को धयान प्रमानि हीए जोऊ के अब है अर आगै ऊ ह्वै है ॥१६॥
ਕੋਟਕ​ਇੰਦ੍ਰ​ਕਰੇ​ਜਿਹ​ਕੇ​ਕਈ​ਕੋਟਿ​ਉਪਿੰਦ੍ਰ​ਬਨਾਇ​ਖਪਾਯੋ​॥​
ਕਰੋੜਾਂ ਇੰਦਰ ਜਿਸ ਦੇ ਸਿਰਜੇ ਹੋਏ ਹਨ ਅਤੇ (ਜਿਸਨੇ) ਕਈ ਕਰੋੜ ਬਾਵਨ (ਉਪਿੰਦ੍ਰ) ਬਣਾ ਕੇ ਫਿਰ ਨਸ਼ਟ ਕਰ ਦਿੱਤੇ ਹਨ।
He, who created crores of Indras and Upendras and then destroyed them;
कोटक इंद्र करे जिह के कई कोटि उपिंद्र बनाइ खपायो ॥
ਦਾਨਵ​ਦੇਵ​ਫਨਿੰਦ੍ਰ​ਧਰਾਧਰ​ਪਛ​ਪਸੂ​ਨਹਿ​ਜਾਤਿ​ਗਨਾਯੋ​॥​
(ਉਸਨੇ) ਦੈਂਤ, ਦੇਵਤੇ, ਸ਼ੇਸ਼ਨਾਗ, ਧਰਾਧਰ (ਪਰਬਤ) ਪੰਛੀ ਅਤੇ ਪਸ਼ੂ (ਇਤਨੇ ਪੈਦਾ ਕੀਤੇ ਹਨ ਕਿ ਉਨ੍ਹਾਂ ਦੀ) ਗਿਣਤੀ ਨਹੀਂ ਕੀਤੀ ਜਾ ਸਕਦੀ।
He, who created innumerable gods, demons, Sheshnaga, tortoises, birds, animals etc.,
दानव देव फनिंद्र धराधर पछ पसू नहि जाति गनायो ॥
ਆਜ​ਲਗੇ​ਤਪੁ​ਸਾਧਤ​ਹੈ​ਸਿਵ​ਊ​ਬ੍ਰਹਮਾ​ਕਛੁ​ਪਾਰ​ਨ​ਪਾਯੋ​॥​
ਅਜ ਤਕ ਸ਼ਿਵ ਅਤੇ ਬ੍ਰਹਮਾ ਤਪ ਕਰਦੇ ਆ ਰਹੇ ਹਨ (ਪਰ ਉਸ ਦਾ) ਕੁਝ ਵੀ ਪਾਰ ਨਹੀਂ ਪਾ ਸਕੇ।
And for knowing whose Mystery, Shiva and Brahma are performing austerities even till today, but could not know His end;
आज लगे तपु साधत है सिव ऊ ब्रहमा कछु पार न पायो ॥
ਬੇਦ​ਕਤੇਬ​ਨ​ਭੇਦ​ਲਖਯੋ​ਜਿਹ​ਸੋਊ​ਗੁਰੂ​ਗੁਰ​ਮੋਹਿ​ਬਤਾਯੋ​॥੧੭॥​
ਵੇਦਾਂ ਅਤੇ ਕਤੇਬਾਂ ਨੇ ਜਿਸ ਦਾ ਭੇਦ ਨਹੀਂ ਪਾਇਆ, ਉਹੀ ਗੁਰੂ (ਪਾਰਬ੍ਰਹਮ) ਹੈ (ਜੋ) ਮੈਨੂੰ ਗੁਰੂ ਨੇ ਦਸ ਦਿੱਤਾ ਹੈ ॥੧੭॥
He is such a Guru, whose Mystery could not be comprehended also by Vedas and Katebs and my Guru has told me the same thing.17.
बेद कतेब न भेद लखयो जिह सोऊ गुरू गुर मोहि बतायो ॥१७॥
ਧਯਾਨ​ਲਗਾਇ​ਠਗਿਓ​ਸਬ​ਲੋਗਨ​ਸੀਸ​ਜਟਾ​ਨ​ਹਾਥਿ​ਬਢਾਏ​॥​
(ਤੁਸੀਂ) ਸਿਰ ਉਤੇ ਜਟਾਵਾਂ ਅਤੇ ਹੱਥਾਂ ਦੇ ਨੌਂਹ ਵਧਾ ਕੇ ਅਤੇ (ਬਗਲੇ ਵਾਂਗ) ਧਿਆਨ ਲਗਾ ਕੇ ਸਾਰੇ ਲੋਕਾਂ ਨੂੰ ਠਗ ਲਿਆ ਹੈ।
You are deceiving people by wearing matted locks on the head extending the nails in the hands in the hands and practicing false trance;
धयान लगाइ ठगिओ सब लोगन सीस जटा न हाथि बढाए ॥
ਲਾਇ​ਬਿਭੂਤ​ਫਿਰਯੋ​ਮੁਖ​ਊਪਰਿ​ਦੇਵ​ਅਦੇਵ​ਸਬੈ​ਡਹਕਾਏ​॥​
ਮੂੰਹ ਉਤੇ ਬਿਭੂਤ ਮਲ ਕੇ ਫਿਰ ਰਹੇ ਹੋ ਅਤੇ ਸਾਰੇ ਦੇਵਤਿਆਂ ਅਤੇ ਦੈਂਤਾਂ ਨੂੰ ਭਰਮਾ ਦਿੱਤਾ ਹੈ।
smearing the ashes on your face, you are wandering, while deceiving all the gods and goddesses;
लाइ बिभूत फिरयो मुख ऊपरि देव अदेव सबै डहकाए ॥
ਲੋਭ​ਕੇ​ਲਾਗੇ​ਫਿਰਯੋ​ਘਰ​ਹੀ​ਘਰਿ​ਜੋਗ​ਕੇ​ਨਯਾਸ​ਸਬੈ​ਬਿਸਰਾਏ​॥​
ਲੋਭ ਦੇ ਵਸ ਹੋ ਕੇ ਘਰ ਘਰ (ਵਿਚ ਭਿਖਿਆ ਲਈ) ਫਿਰ ਰਹੇ ਹੋ ਅਤੇ (ਸੱਚੇ) ਯੋਗ ਦੇ ਸਾਰੇ ਢੰਗ ਭੁਲਾ ਦਿੱਤੇ ਹਨ।
O Yogi! you are wandering under the impact of greed and you have forgotten all the discipline of Yoga;
लोभ के लागे फिरयो घर ही घरि जोग के नयास सबै बिसराए ॥
ਲਾਜ​ਗਈ​ਕਛੁ​ਕਾਜੁ​ਸਰਯੋ​ਨਹਿ​ਪ੍ਰੇਮ​ਬਿਨਾ​ਪ੍ਰਭ​ਪਾਨਿ​ਨ​ਆਏ​॥੧੮॥​
(ਸਭ) ਲਾਜ-ਮਰਯਾਦਾ ਖਤਮ ਸਹੋ ਗਈ, (ਪਰ) ਕੁਝ ਵੀ ਕੰਮ ਨਹੀਂ ਸਰਿਆ (ਕਿਉਂਕਿ) ਪ੍ਰੇਮ ਤੋਂ ਬਿਨਾ ਪ੍ਰਭੂ ਹੱਥ ਨਹੀਂ ਆਉਂਦੇ ਹਨ ॥੧੮॥
in this way your self-respect has been lost and no work could be accomplished; the Lord is not realized without true love.18.
लाज गई कछु काजु सरयो नहि प्रेम बिना प्रभ पानि न आए ॥१८॥
ਕਾਹੇ​ਕਉ​ਡਿੰਭ​ਕਰੈ​ਮਨ​ਮੂਰਖ​ਡਿੰਭ​ਕਰੇ​ਅਪੁਨੀ​ਪਤਿ​ਖ੍ਵੈ​ਹੈ​॥​
ਹੇ ਮੂਰਖ ਮਨ! ਕਿਸ ਲਈ ਪਾਖੰਡ ('ਡਿੰਭ') ਕਰਦਾ ਹੈਂ; ਪਾਖੰਡ ਕਰਕੇ ਆਪਣੀ ਹੀ ਪ੍ਰਤਿਸ਼ਠਾ ਨਸ਼ਟ ਕਰ ਰਿਹਾ ਹੈਂ।
O foolish mind! Why are you absorbed in heresy?, because you will destroy your self-respect through heresy;
काहे कउ डिंभ करै मन मूरख डिंभ करे अपुनी पति ख्वै है ॥
ਕਾਹੇ​ਕਉ​ਲੋਗ​ਠਗੇ​ਠਗ​ਲੋਗਨਿ​ਲੋਗ​ਗਯੋ​ਪਰਲੋਗ​ਗਵੈ​ਹੈ​॥​
ਕਿਸ ਲਈ ਲੋਕਾਂ ਨੂੰ ਠਗਦਾ ਹੈ? ਲੋਕਾਂ ਨੂੰ ਠਗਣ ਨਾਲ (ਇਹ) ਲੋਕ ਤਾਂ ਵਿਗੜ ਚੁਕਾ ਹੈ, ਪਰਲੋਕ ਵੀ ਵਿਗੜਦਾ ਜਾ ਰਿਹਾ ਹੈ।
why are you deceiving the people on becoming a cheat? And in this way you are losing the merit both in this and the next world;
काहे कउ लोग ठगे ठग लोगनि लोग गयो परलोग गवै है ॥
ਦੀਲ​ਦਯਾਲ​ਕੀ​ਠੌਰ​ਜਹਾ​ਤਿਹਿ​ਠੌਰ​ਬਿਖੈ​ਤੁਹਿ​ਠੌਰ​ਨ​ਹ੍ਵੈ​ਹੈ​॥​
ਜਿਥੇ ਦੀਨ ਦਿਆਲ (ਪਰਮਾਤਮਾ) ਦਾ ਠਿਕਾਣਾ ਹੈ; ਉਸ ਸਥਾਨ ਵਿਚ ਤੈਨੂੰ ਢੋਈ ਨਹੀਂ ਮਿਲੇਗੀ।
You will not get a place, even very small one in the abode of the Lord;
दील दयाल की ठौर जहा तिहि ठौर बिखै तुहि ठौर न ह्वै है ॥