GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 714
Display Settings
Translations
ਚੇਤ​ਰੇ​ਚੇਤ​ਅਚੇਤ​ਮਹਾ​ਜੜ​ਭੇਖ​ਕੇ​ਕੀਨੇ​ਅਲੇਖ​ਨ​ਪੈ​ਹੈ​॥੧੯॥​
ਹੇ ਮਹਾ ਮੂਰਖ ਅਤੇ ਬੇਸਮਝ! (ਹੁਣ ਵੀ ਤੂੰ) ਚੇਤੇ ਕਰ ਲੈ (ਕਿਉਂਕਿ) ਭੇਖ ਦੇ ਕੀਤਿਆਂ ਅਲੇਖ (ਪ੍ਰਭੂ) ਨੂੰ ਪ੍ਰਾਪਤ ਨਹੀਂ ਕਰ ਸਕੇਂਗਾ ॥੧੯॥
therefore O foolish creature! you away become careful even now, because by wearing a garb only, you will not be able to realise that Accountless Lord.19.
चेत रे चेत अचेत महा जड़ भेख के कीने अलेख न पै है ॥१९॥
ਕਾਹੇ​ਕਉ​ਪੂਜਤ​ਪਾਹਨ​ਕਉ​ਕਛੁ​ਪਾਹਨ​ਮੈ​ਪਰਮੇਸਰ​ਨਾਹੀ​॥​
ਕਿਸ ਲਈ ਪੱਥਰਾਂ ਨੂੰ ਪੂਜ ਰਿਹਾ ਹੈ? (ਇਨ੍ਹਾਂ) ਪੱਥਰਾਂ ਵਿਚ ਪਰਮੇਸ਼ਵਰ (ਆਦਿ) ਕੁਝ ਨਹੀਂ ਹੈ।
Why do you worship stones?, because the Lord-God is not within those stones;
काहे कउ पूजत पाहन कउ कछु पाहन मै परमेसर नाही ॥
ਤਾਹੀ​ਕੋ​ਪੂਜ​ਪ੍ਰਭੂ​ਕਰਿ​ਕੇ​ਜਿਹ​ਪੂਜਤ​ਹੀ​ਅਘ​ਓਘ​ਮਿਟਾਹੀ​॥​
ਉਸੇ ਨੂੰ ਪ੍ਰਭੂ ਮੰਨ ਕੇ ਪੂਜਾ ਕਰ, ਜਿਸ ਨੂੰ ਪੂਜਣ ਨਾਲ ਪਾਪ ਦਾ ਸਮੂਹ ਮਿਟ ਜਾਂਦੇ ਹਨ।
you may only worship Him, whose adoration destroys clusters of sins;
ताही को पूज प्रभू करि के जिह पूजत ही अघ ओघ मिटाही ॥
ਆਧਿ​ਬਿਆਧਿ​ਕੇ​ਬੰਧਨ​ਜੇਤਕ​ਨਾਮ​ਕੇ​ਲੇਤ​ਸਬੈ​ਛੁਟਿ​ਜਾਹੀ​॥​
ਆਧਿ ਅਤੇ ਬਿਆਧਿ (ਆਦਿਕ) ਜਿਤਨੇ ਵੀ ਬੰਧਨ ਹਨ, (ਉਸ ਦੇ) ਨਾਮ ਲੈਂਦਿਆਂ ਹੀ ਸਭ ਨਸ਼ਟ ਹੋ ਜਾਂਦੇ ਹਨ।
With the remembrance on the Name of the Lord, the ties of all suffering are removed;
आधि बिआधि के बंधन जेतक नाम के लेत सबै छुटि जाही ॥
ਤਾਹੀ​ਕੋ​ਧਯਾਨੁ​ਪ੍ਰਮਾਨ​ਸਦਾ​ਇਨ​ਫੋਕਟ​ਧਰਮ​ਕਰੇ​ਫਲੁ​ਨਾਹੀ​॥੨੦॥​
ਸਦਾ ਉਸ ਦੇ ਧਿਆਨ ਵਿਚ ਮਗਨ ਰਹਿ, (ਕਿਉਂਕਿ) ਇਨ੍ਹਾਂ ਵਿਅਰਥ ਦੇ ਧਰਮਾਂ ਨੂੰ ਕਰਨ ਨਾਲ (ਕੋਈ) ਫਲ ਪ੍ਰਾਪਤ ਨਹੀਂ ਮਿਲਦਾ ॥੨੦॥
ever mediate on that Lord because the hollow religious will not bear any fruit.20.
ताही को धयानु प्रमान सदा इन फोकट धरम करे फलु नाही ॥२०॥
ਫੋਕਟ​ਧਰਮ​ਭਯੋ​ਫਲ​ਹੀਨ​ਜੁ​ਪੂਜ​ਸਿਲਾ​ਜੁਗਿ​ਕੋਟਿ​ਗਵਾਈ​॥​
(ਤੂੰ) ਪੱਥਰਾਂ ਦੀ ਪੂਜਾ ਕਰਕੇ ਕਰੋੜਾਂ ਯੁਗ ਨਸ਼ਟ ਕਰ ਲਏ ਹਨ, ਉਹ ਫੋਕਟ ਧਰਮ ਫਲੁਹੀਨ ਸਿੱਧ ਹੋਏ ਹਨ।
The hollow religion became fruitless and O being! you have lost crores of years by worshipping the stones;
फोकट धरम भयो फल हीन जु पूज सिला जुगि कोटि गवाई ॥
ਸਿਧਿ​ਕਹਾ​ਸਿਲ​ਕੇ​ਪਰਸੈ​ਬਲੁ​ਬ੍ਰਿਧ​ਘਟੀ​ਨਵ​ਨਿਧਿ​ਨ​ਪਾਈ​॥​
ਸਿਲਾ (ਮੂਰਤੀ) ਨੂੰ ਪੂਜਣ ਨਾਲ ਕਿਹੜੀ ਸਿੱਧੀ (ਪ੍ਰਾਪਤ ਹੋਈ ਹੈ) (ਅਜਿਹਾ ਕਰਨ ਨਾਲ) ਬਲ ਅਤੇ ਵ੍ਰਿਧੀ ਘਟੀ ਹੈ ਅਤੇ ਨੌਂ ਨਿਧੀਆਂ ਦੀ ਪ੍ਰਾਪਤੀ ਨਹੀਂ ਹੋਈ ਹੈ।
you will not get power with the worship of stones; the strength and glory will only decrease;
सिधि कहा सिल के परसै बलु ब्रिध घटी नव निधि न पाई ॥
ਆਜ​ਹੀ​ਆਜੁ​ਸਮੋ​ਜੁ​ਬਿਤਯੋ​ਨਹਿ​ਕਾਜਿ​ਸਰਯੋ​ਕਛੁ​ਲਾਜਿ​ਨ​ਆਈ​॥​
ਅਜ ਹੀ ਅਜ ਕਰਦਿਆਂ ਜਿਹੜਾ ਸਮਾਂ ਬੀਤ ਗਿਆ ਹੈ, ਉਸ ਵਿਚ ਨਾ ਕੁਝ ਸੰਵਰਿਆ ਹੈ ਅਤੇ ਨਾ ਹੀ ਕੁਝ ਲੱਜਾ ਆਈ ਹੈ।
In this way, the time was lost uselessly and nothing was achieved and you were not ashamed;
आज ही आजु समो जु बितयो नहि काजि सरयो कछु लाजि न आई ॥
ਸ੍ਰੀ​ਭਗਵੰਤ​ਭਜਯੋ​ਨ​ਅਰੇ​ਜੜ​ਐਸੇ​ਹੀ​ਐਸੇ​ਸੁ​ਬੈਸ​ਗਵਾਈ​॥੨੧॥​
ਹੇ ਮੂਰਖ! (ਤੂੰ) ਸ੍ਰੀ ਭਗਵਾਨ ਦਾ ਭਜਨ ਨਹੀਂ ਕੀਤਾ ਅਤੇ ਵਿਅਰਥ (ਸਾਰੀ) ਉਮਰ ਗੰਵਾ ਦਿੱਤੀ ਹੈ ॥੨੧॥
O foolish intellect! you have not remembered the Lord and have wasted your life in vain.21.
स्री भगवंत भजयो न अरे जड़ ऐसे ही ऐसे सु बैस गवाई ॥२१॥
ਜੌ​ਜੁਗ​ਤੇ​ਕਰ​ਹੈ​ਤਪਸਾ​ਕੁਛ​ਤੋਹਿ​ਪ੍ਰਸੰਨੁ​ਨ​ਪਾਹਨ​ਕੈ​ਹੈ​॥​
ਜੇ (ਤੂੰ) ਯੁਗਾਂ ਤਕ ਤਪਸਿਆ ਕਰਦਾ ਰਹੇਂ, (ਪਰ) ਤੈਨੂੰ (ਇਹ) ਪੱਥਰ ਕੁਝ ਵੀ ਪ੍ਰਸੰਨ ਨਹੀਂ ਕਰਨਗੇ।
You may even perform the austerities for an age, but these stones will not fulfill your wishes and please you;
जौ जुग ते कर है तपसा कुछ तोहि प्रसंनु न पाहन कै है ॥
ਹਾਥਿ​ਉਠਾਇ​ਭਲੀ​ਬਿਧਿ​ਸੋ​ਜੜ​ਤੋਹਿ​ਕਛੂ​ਬਰਦਾਨੁ​ਨ​ਦੈ​ਹੈ​॥​
ਹੇ ਮੂਰਖ! ਚੰਗੀ ਤਰ੍ਹਾਂ ਹੱਥ ਉਠਾ ਕੇ (ਉਹ ਪੱਥਰ) ਤੈਨੂੰ ਕੁਝ ਵਰਦਾਨ ਨਹੀਂ ਦੇਣਗੇ।
they will not raise their hands and grant you the boon;
हाथि उठाइ भली बिधि सो जड़ तोहि कछू बरदानु न दै है ॥
ਕਉਨ​ਭਰੋਸੋ​ਭਯਾ​ਇਹ​ਕੋ​ਕਹੁ​ਭੀਰ​ਪਰੀ​ਨਹਿ​ਆਨਿ​ਬਚੈ​ਹੈ​॥​
ਦਸ, ਇਨ੍ਹਾਂ ਦਾ ਕੀ ਭਰੋਸਾ ਹੋਇਆ, ਭੀੜ ਪੈਣ ਤੇ ਆ ਕੇ ਨਹੀਂ ਬਚਾਉਣਗੇ।
They can't be trusted, because in the time of any difficulty, they will not reach and save you,
कउन भरोसो भया इह को कहु भीर परी नहि आनि बचै है ॥
ਜਾਨੁ​ਰੇ​ਜਾਨੁ​ਅਜਾਨ​ਹਠੀ​ਇਹ​ਫੋਕਟ​ਧਰਮ​ਸੁ​ਭਰਮ​ਗਵੈ​ਹੈ​॥੨੨॥​
ਹੇ ਬੇਸਮਝ ਅਤੇ ਹਠੀਲੇ! ਸੰਭਲ ਜਾ, ਇਨ੍ਹਾਂ ਫੋਕਟ ਧਰਮਾਂ ਦੇ ਭਰਮ ਵਿਚ (ਤੂੰ) ਗਵਾਚ ਰਿਹਾ ਹੈਂ ॥੨੨॥
therefore, O ignorant and persistent being! you may become careful, these hollow religious rituals will destroy your honour.22.
जानु रे जानु अजान हठी इह फोकट धरम सु भरम गवै है ॥२२॥
ਜਾਲ​ਬਧੇ​ਸਬ​ਹੀ​ਮ੍ਰਿਤ​ਕੇ​ਕੋਊ​ਰਾਮ​ਰਸੂਲ​ਨ​ਬਾਚਨ​ਪਾਏ​॥​
ਸਾਰੇ ਹੀ ਮੌਤ ਦੇ ਜਾਲ ਵਿਚ ਬੰਨ੍ਹੇ ਹੋਏ ਹਨ, ਕੋਈ ਰਾਮ ਅਤੇ ਰਸੂਲ ਵੀ (ਉਸ ਤੋਂ) ਬਚ ਨਹੀਂ ਸਕਿਆ ਹੈ।
All the beings are entrapped in the nose of death and no Ram or Rasul (Prophet) could not escape form it;
जाल बधे सब ही म्रित के कोऊ राम रसूल न बाचन पाए ॥
ਦਾਨਵ​ਦੇਵ​ਫਨਿੰਦ​ਧਰਾਧਰ​ਭੂਤ​ਭਵਿਖ​ਉਪਾਇ​ਮਿਟਾਏ​॥​
ਦੈਂਤ, ਦੇਵ ਤੇ ਸ਼ੇਸ਼ਨਾਗ, ਧਰਾਧਰ (ਪਰਬਤ) ਭੂਤ ਕਾਲ ਵਿਚ ਪੈਦਾ ਕੀਤੇ ਹਨ ਅਤੇ ਭਵਿਸ਼ਤ ਵਿਚ ਮਿਟਾ ਦੇਵੇਗਾ।
that Lord created demos, gods and all other beings living on the earth and also destroyed them;
दानव देव फनिंद धराधर भूत भविख उपाइ मिटाए ॥
ਅੰਤ​ਮਰੇ​ਪਛੁਤਾਇ​ਪ੍ਰਿਥੀ​ਪਰਿ​ਜੇ​ਜਗ​ਮੈ​ਅਵਤਾਰ​ਕਹਾਏ​॥​
ਜੋ ਜਗਤ ਵਿਚ ਆਪਣੇ ਆਪ ਨੂੰ ਅਵਤਾਰ ਅਖਵਾਉਂਦੇ ਸਨ, ਉਹ ਵੀ ਅੰਤ ਵਿਚ ਪਛਤਾਉਂਦੇ ਹੋਏ ਪ੍ਰਿਥਵੀ ਉਤੇ ਮਰ ਗਏ ਹਨ।
Those who are known as incarnations in the world, they also ultimately repented and passed away;
अंत मरे पछुताइ प्रिथी परि जे जग मै अवतार कहाए ॥
ਰੇ​ਮਨ​ਲੈਲ​ਇਕੇਲ​ਹੀ​ਕਾਲ​ਕੇ​ਲਾਗਤ​ਕਾਹਿ​ਨ​ਪਾਇਨ​ਧਾਏ​॥੨੩॥​
ਹੇ ਮੰਦ ਭਾਗੇ ਮਨ (ਤੂੰ) ਭਜ ਕੇ ਇਕਲੇ ਕਾਲ (ਪਰਮ ਸੱਤਾ) ਦੇ ਚਰਨੀ ਹੀ ਕਿਉਂ ਨਹੀਂ ਲਗ ਜਾਂਦਾ ॥੨੩॥
therefore, O my mind! why do you not run catch the feet of that Supreme KAL i.e. the Lord.23.
रे मन लैल इकेल ही काल के लागत काहि न पाइन धाए ॥२३॥
ਕਾਲ​ਹੀ​ਪਾਇ​ਭਇਓ​ਬ੍ਰਹਮਾ​ਗਹਿ​ਦੰਡ​ਕਮੰਡਲ​ਭੂਮਿ​ਭ੍ਰਮਾਨਯੋ​॥​
ਕਾਲ (ਦੀ ਆਗਿਆ) ਪ੍ਰਾਪਤ ਕਰਕੇ ਬ੍ਰਹਮਾ ਹੋਂਦ ਵਿਚ ਆਇਆ ਹੈ, ਜੋ ਡੰਡਾ ਅਤੇ ਕਮੰਡਲ ਪਕੜ ਕੇ ਸਾਰੀ ਧਰਤੀ ਉਤੇ ਫਿਰਦਾ ਰਿਹਾ ਹੈ।
Brahma came into being under the control of KAL (death) and taking his staff and pot his hand, he wandered on the earth;
काल ही पाइ भइओ ब्रहमा गहि दंड कमंडल भूमि भ्रमानयो ॥
ਕਾਲ​ਹੀ​ਪਾਇ​ਸਦਾ​ਸਿਵ​ਜੂ​ਸਭ​ਦੇਸ​ਬਦੇਸ​ਭਇਆ​ਹਮ​ਜਾਨਯੋ​॥​
ਕਾਲ (ਦੀ ਆਗਿਆ) ਪ੍ਰਾਪਤ ਕਰਕੇ ਸਦਾ ਸ਼ਿਵ ਜੀ ਸਾਰੇ ਦੇਸਾਂ ਬਿਦੇਸਾਂ ਵਿਚ ਫਿਰਦਾ ਰਿਹਾ ਹੈ, (ਇਹ) ਅਸੀਂ ਜਾਣਦੇ ਹਾਂ।
Shiva was also under the control of KAL and wandered in various countries far and near;
काल ही पाइ सदा सिव जू सभ देस बदेस भइआ हम जानयो ॥
ਕਾਲ​ਹੀ​ਪਾਇ​ਭਯੋ​ਮਿਟ​ਗਯੋ​ਜਗ​ਯਾ​ਹੀ​ਤੇ​ਤਾਹਿ​ਸਭੋ​ਪਹਿਚਾਨਯੋ​॥​
ਕਾਲ (ਦੀ ਆਗਿਆ) ਪ੍ਰਾਪਤ ਕਰਕੇ ਜਗਤ ਹੋਂਦ ਵਿਚ ਆਇਆ ਹੈ ਅਤੇ ਮਿਟਦਾ ਰਿਹਾ ਹੈ। ਇਸ ਲਈ ਉਸ ਦੇ ਸਬਾਰੇ (ਰੂਪ) ਪਛਾਣੇ ਹਨ।
The world under the control of KAL was also destroyed, therefore, all are aware of that KAL; therefore, all are aware of that KAL;
काल ही पाइ भयो मिट गयो जग या ही ते ताहि सभो पहिचानयो ॥
ਬੇਦ​ਕਤੇਬ​ਕੇ​ਭੇਦ​ਸਬੈ​ਤਜਿ​ਕੇਵਲ​ਕਾਲ​ਕ੍ਰਿਪਾਨਿਧਿ​ਮਾਨਯੋ​॥੨੪॥​
ਵੇਦਾਂ ਅਤੇ ਕਤੇਬਾਂ ਵਿਚ ਦਸੇ ਸਾਰੇ ਭੇਦਾਂ (ਫਰਕਾਂ) ਨੂੰ ਤਿਆਗ ਕੇ ਕੇਵਲ ਕਾਲ (ਪਰਮ-ਸੱਤਾ) ਨੂੰ ਹੀ ਕ੍ਰਿਪਾ ਨਿਧੀ ਮੰਨਿਆ ਹੈ ॥੨੪॥
therefore, abandoning the differentiation of Vedas and Katebs, accept only KAL as the Lord, the ocean of Grace.24.
बेद कतेब के भेद सबै तजि केवल काल क्रिपानिधि मानयो ॥२४॥
ਕਾਲ​ਗਯੋ​ਇਨ​ਕਾਮਨ​ਸਿਉ​ਜੜ​ਕਾਲ​ਕ੍ਰਿਪਾਲ​ਹੀਐ​ਨ​ਚਿਤਾਰਯੋ​॥​
ਹੇ ਮੂਰਖ! ਇਨ੍ਹਾਂ ਕੰਮਾਂ ਕਰਕੇ ਹੀ ਸਾਰਾ ਸਮਾਂ ਬੀਤ ਗਿਆ ਹੈ ਅਤੇ ਕ੍ਰਿਪਾਲੂ ਕਾਲ (ਪ੍ਰਭੂ) ਨੂੰ (ਕਦੇ) ਹਿਰਦੇ ਵਿਚ ਯਾਦ ਨਹੀਂ ਕੀਤਾ।
O fool! You have wasted your time in various desires and did not remember in your heart that most Gracious KAL or Lord;
काल गयो इन कामन सिउ जड़ काल क्रिपाल हीऐ न चितारयो ॥
ਲਾਜ​ਕੋ​ਛਾਡਿ​ਨ੍ਰਿਲਾਜ​ਅਰੇ​ਤਜਿ​ਕਾਜਿ​ਅਕਾਜ​ਕੇ​ਕਾਜ​ਸਵਾਰਯੋ​॥​
ਹੇ (ਮੂਰਖ!) ਲਾਜ ਨੂੰ ਛਡ ਕੇ ਨਿਰਲਜ (ਹੋ ਰਿਹਾ ਹੈਂ) ਅਤੇ ਚੰਗੇ ਕੰਮਾਂ ਨੂੰ ਛਡ ਕੇ ਮਾੜੇ ਕੰਮਾਂ ਨੂੰ ਕਰ ਕੇ ਕੰਮ ਸੰਵਾਰਨ ਦਾ ਯਤਨ ਕਰ ਰਿਹਾ ਹੈਂ।
O shameless! abandon your false shame, because that Lord has amended the works of all, forsaking the thought of good and bad;
लाज को छाडि न्रिलाज अरे तजि काजि अकाज के काज सवारयो ॥
ਬਾਜ​ਬਨੇ​ਗਜਰਾਜ​ਬਡੇ​ਖਰ​ਕੋ​ਚੜਿਬੋ​ਚਿਤ​ਬੀਚ​ਬਿਚਾਰਯੋ​॥​
(ਉਹੀ ਗੱਲ ਹੋਈ ਕਿ) ਵੱਡੇ ਸੁੰਦਰ ਘੋੜਿਆਂ ਅਤੇ ਰਾਜ-ਹਾਥੀਆਂ ਨੂੰ ਛਡ ਕੇ (ਤੂੰ) ਚਿੱਤ ਵਿਚ ਖੋਤੇ ਉਤੇ ਚੜ੍ਹਨ ਦਾ ਵਿਚਾਰ ਕੀਤਾ ਹੈ।
O fool! why are you thinking of riding on the ass of maya instead of riding on elephants and horses?
बाज बने गजराज बडे खर को चड़िबो चित बीच बिचारयो ॥