GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 712
Display Settings
Translations
ਭੂਮਿ​ਅਕਾਸ​ਪਤਾਲ​ਸਭੈ​ਸਜਿ​ਏਕ​ਅਨੇਕ​ਸਦਾਏ​॥​
ਧਰਤੀ, ਆਕਾਸ਼, ਪਾਤਾਲ ਆਦਿ ਸਭ ਨੂੰ ਬਣਾ ਕੇ ਉਹ ਇਕ ਤੋਂ ਅਨੇਕ ਰੂਪਾਂ ਵਾਲਾ ਸਦਵਾਇਆ ਹੈ।
He, the One, Created the earth, heaven and the nether-world and was called "Many";
भूमि अकास पताल सभै सजि एक अनेक सदाए ॥
ਸੋ​ਨਰ​ਕਾਲ​ਫਾਂਸ​ਤੇ​ਬਾਚੇ​ਜੋ​ਹਰਿ​ਸਰਣਿ​ਸਿਧਾਏ​॥੩॥੧॥੮॥​
ਓਹੀ ਪੁਰਸ਼ ਕਾਲ ਦੀ ਫਾਹੀ ਤੋਂ ਬਚ ਸਕਦਾ ਹੈ ਜੋ ਹਰਿ ਦੀ ਸ਼ਰਨ ਵਿਚ ਜਾਂਦਾ ਹੈ ॥੩॥੧॥੮॥
That man is saved from the noose of death, who takes refuge in the Lord.3.1
सो नर काल फांस ते बाचे जो हरि सरणि सिधाए ॥३॥१॥८॥
ਰਾਗੁ​ਦੇਵਗੰਧਾਰੀ​ਪਾਤਿਸਾਹੀ​੧੦​॥​
RAGA DEVGANDHARI OF THE TENTH SOVEREIGN.
रागु देवगंधारी पातिसाही १० ॥
ਇਕੁ​ਬਿਨੁ​ਦੂਸਰ​ਸੋ​ਨ​ਚਿਨਾਰਿ​॥​
ਇਕ ਪਰਮਾਤਮਾ ਤੋਂ ਬਿਨਾ (ਕਿਸੇ) ਦੂਜੇ ਨੂੰ ਨਾ ਪਛਾਣੋ।
Do not recognize anyone except ONE;
इकु बिनु दूसर सो न चिनारि ॥
ਭੰਜਨ​ਗੜ੍ਹਨ​ਸਮਰਥ​ਸਦਾ​ਪ੍ਰਭੁ​ਜਾਨਤ​ਹੈ​ਕਰਤਾਰ​॥੧॥​ਰਹਾਉ​॥​
(ਜੋ) ਪ੍ਰਭੂ ਸਦਾ ਘੜਨ ਅਤੇ ਭੰਨਣ ਦੇ ਸਮਰਥ ਹੈ, ਉਹ ਕਰਤਾਰ ਸਭ ਕੁਝ ਜਾਣਦਾ ਹੈ ॥੧॥ ਰਹਾਉ।
He is always the Destroyer, the Creator and the Almighty; he the Creator is Omniscient…..Pause.
भंजन गढ़न समरथ सदा प्रभु जानत है करतार ॥१॥ रहाउ ॥
ਕਹਾ​ਭਇਓ​ਜੋ​ਅਤਿ​ਹਿਤਿ​ਚਿਤੁ​ਕਰਿ​ਬਹੁ​ਬਿਧਿ​ਸਿਲਾ​ਪੁਜਾਈ​॥​
ਕੀ ਹੋਇਆ ਜੇ ਬਹੁਤ ਹਿਤ ਚਿਤ ਨਾਲ ਬਹੁਤ ਤਰ੍ਹਾਂ ਪਥਰਾਂ ਦੀ ਪੂਜਾ ਕੀਤੀ ਹੈ।
Of what use is the worship of the stones with devotion and sincerity in various ways?
कहा भइओ जो अति हिति चितु करि बहु बिधि सिला पुजाई ॥
ਪ੍ਰਾਨ​ਥਕਿਓ​ਪਾਹਨ​ਕਹ​ਪਰਸਤ​ਕਛੁ​ਕਰਿ​ਸਿਧਿ​ਨ​ਆਈ​॥੧॥​
ਪੱਥਰਾਂ ਨੂੰ ਪੂਜਦਿਆਂ ਪੂਜਦਿਆਂ ਪ੍ਰਾਣ ਥਕ ਗਏ ਹਨ (ਅਰਥਾਤ ਜੀਵਨ ਦਾ ਅੰਤ ਹੋ ਗਿਆ ਹੈ) ਪਰ (ਅਜੇ ਤਕ) ਕੋਈ ਸਿੱਧੀ ਹੱਥ ਨਹੀਂ ਲਗੀ ॥੧॥
The hand became tired of touching the stones, because no spiritual powr accrued.1.
प्रान थकिओ पाहन कह परसत कछु करि सिधि न आई ॥१॥
ਅੱਛਤ​ਧੂਪ​ਦੀਪ​ਅਰਪਤ​ਹੈ​ਪਾਹਨ​ਕਛੂ​ਨ​ਖੈਹੈ​॥​
ਚਾਵਲ, ਧੂਪ ਅਤੇ ਦੀਪਕ ਆਦਿ ਅਰਪਿਤ ਕੀਤੇ ਹਨ, (ਪਰ) ਪੱਥਰ ਕੁਝ ਨਹੀਂ ਖਾਂਦਾ।
Rice, incense and lamps are offered, but the stones do not eat anything,
अच्छत धूप दीप अरपत है पाहन कछू न खैहै ॥
ਤਾ​ਮੈਂ​ਕਹਾਂ​ਸਿੱਧਿ​ਹੈ​ਰੇ​ਜੜ੍ਹ​ਤੋਹਿ​ਕਛੂ​ਬਰੁ​ਦੈਹੈ​॥੨॥​
ਹੇ ਮੂਰਖ! ਉਸ ਵਿਚ ਕੀ ਸਿੱਧੀ ਹੈ ਜੋ ਤੈਨੂੰ ਕੁਝ ਵਰ ਦੇਵੇਗਾ ॥੨॥
O fool! where is the spiritual power in them, so that they may bless you with some boon.2.
ता मैं कहां सिद्धि है रे जढ़ तोहि कछू बरु दैहै ॥२॥
ਜੌ​ਜਿਯ​ਹੋਤ​ਤੌ​ਦੇਤ​ਕਛੂ​ਤੁਹਿ​ਕਰਿ​ਮਨ​ਬਚ​ਕਰਮ​ਬਿਚਾਰੁ​॥​
ਤੂੰ ਮਨ, ਬਾਣੀ ਅਤੇ ਕਰਮ ਕਰਕੇ ਵਿਚਾਰ ਲੈ ਕਿ ਜੇ ਉਸ ਵਿਚ ਜੀਵਨ ਹੁੰਦਾ ਤਾਂ ਤੈਨੂੰ ਕੁਝ ਜ਼ਰੂਰ ਦਿੰਦਾ।
Ponder in mind, speech and action; if they had any life they could have given you something,
जौ जिय होत तौ देत कछू तुहि करि मन बच करम बिचारु ॥
ਕੇਵਲੁ​ਏਕ​ਸਰਣਿ​ਸੁਆਮੀ​ਬਿਨੁ​ਯੌ​ਨਹਿ​ਕਤਹਿ​ਉਧਾਰੁ​॥੩॥੧॥੯॥​
ਕੇਵਲ ਇਕ ਸੁਆਮੀ ਦੀ ਸ਼ਰਨ ਵਿਚ ਜਾਣ ਤੋਂ ਬਿਨਾ (ਹੋਰ) ਕਿਸੇ ਤਰ੍ਹਾਂ ਵੀ (ਤੇਰਾ) ਉਧਾਰ ਨਹੀਂ ਹੋਵੇਗਾ ॥੩॥੧॥੯॥
None can get salvation in any way without taking refuge in one Lord.3.1.
केवलु एक सरणि सुआमी बिनु यौ नहि कतहि उधारु ॥३॥१॥९॥
ਦੇਵਗੰਧਾਰੀ​ਪਾਤਿਸਾਹੀ​੧੦​॥​
RAGA DEVGANDHARI OF THE TENTH SOVEREIGN.
देवगंधारी पातिसाही १० ॥
ਬਿਨੁ​ਹਰਿ​ਨਾਮੁ​ਨ​ਬਾਚਨ​ਪੈ​ਹੈ​॥​
(ਕੋਈ ਵੀ) ਹਰਿ ਨਾਮ ਤੋਂ ਬਿਨਾ (ਕਾਲ ਤੋਂ) ਬਚ ਨਹੀਂ ਸਕੇਗਾ।
None can be saved without the Name of the Lord,
बिनु हरि नामु न बाचन पै है ॥
ਚੌਦਹ​ਲੋਕ​ਜਾਹਿ​ਬਸਿ​ਕੀਨੇ​ਤਾ​ਤੇ​ਕਹਾਂ​ਪਲੈ​ਹੈ​॥੧॥​ਰਹਾਉ​॥​
ਜਿਸ ਕਾਲ ਨੇ ਚੌਦਾਂ ਲੋਕ ਵਸ ਵਿਚ ਕੀਤੇ ਹੋਏ ਹਨ, ਉਸ ਤੋਂ ਕਿਥੇ ਭਜ ਕੇ ਜਾਵੇਂਗਾ ॥੧॥ ਰਹਾਉ।
He, who control al the fourteen worlds, how can you run away from Him?...Pause.
चौदह लोक जाहि बसि कीने ता ते कहां पलै है ॥१॥ रहाउ ॥
ਰਾਮ​ਰਹੀਮ​ਉਬਾਰਿ​ਨ​ਸਕਿ​ਹੈ​ਜਾਕਰਿ​ਨਾਮੁ​ਰਟੈ​ਹੈ​॥​
ਰਾਮ ਅਤੇ ਰਹੀਮ ਵੀ (ਉਸਨੂੰ) ਉਬਾਰ ਨਹੀਂ ਸਕਦੇ, ਜਿਨ੍ਹਾਂ ਦੇ (ਨਾਮ ਤੂੰ) ਰਟਦਾ ਹੈਂ,
You cannot be save by repeating the Names of Ram and Rahim,
राम रहीम उबारि न सकि है जाकरि नामु रटै है ॥
ਬ੍ਰਹਮਾ​ਬਿਸਨੁ​ਰੁਦ੍ਰ​ਸੂਰਜ​ਸਸਿ​ਤੇ​ਬਸਿ​ਕਾਲ​ਸਬੈ​ਹੈ​॥੧॥​
ਬ੍ਰਹਮਾ, ਵਿਸ਼ਣੂ, ਰੁਦ੍ਰ, ਸੂਰਜ, ਚੰਦ੍ਰਮਾ ਆਦਿ ਸਾਰੇ ਕਾਲ ਦੇ ਵਸ ਵਿਚ ਹਨ ॥੧॥
Brahma, Vishnu Shiva, Sun and Moon, all are subject to the power of Death.1.
ब्रहमा बिसनु रुद्र सूरज ससि ते बसि काल सबै है ॥१॥
ਬੇਦ​ਪੁਰਾਨ​ਕੁਰਾਨ​ਸਬੈ​ਮਤ​ਜਾਕਰ​ਨੇਤਿ​ਕਹੈ​ਹੈ​॥​
ਵੇਦ, ਕੁਰਾਨ, ਪੁਰਾਨ (ਆਦਿ ਧਰਮ ਪੁਸਤਕਾਂ) ਦੇ ਸਾਰੇ ਮਤ ਜਿਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ।
Vedas, Puranas and holy Quran and all religious system proclaim Him as indescribeable,2.
बेद पुरान कुरान सबै मत जाकर नेति कहै है ॥
ਇੰਦ੍ਰ​ਫਨਿੰਦ੍ਰ​ਮੁਨਿੰਦ੍ਰ​ਕਲਪ​ਬਹੁ​ਧਿਆਵਤਿ​ਧਿਆਨ​ਨ​ਐ​ਹੈ​॥੨॥​
ਇੰਦਰ, ਸ਼ੇਸ਼ਨਾਗ, ਮਹਾਮੁਨੀ (ਆਦਿ ਜਿਸ ਨੂੰ) ਬਹੁਤ ਕਲਪਾਂ ਤਕ ਧਿਆਉਂਦੇ ਰਹੇ ਹਨ (ਪਰ ਉਹ ਫਿਰ ਵੀ) ਧਿਆਨ ਵਿਚ ਨਹੀਂ ਆਇਆ ॥੨॥
Indra, Sheshnaga and the Supreme sage meditated on Him for ages, but could not visualize Him.2.
इंद्र फनिंद्र मुनिंद्र कलप बहु धिआवति धिआन न ऐ है ॥२॥
ਜਾਕਰ​ਰੂਪ​ਰੰਗ​ਨਹਿ​ਜਨਿਯਤਿ​ਸੋ​ਕਿਮ​ਸ੍ਯਾਮ​ਕਹੈ​ਹੈ​॥​
ਜਿਸਦਾ ਕੋਈ ਰੂਪ ਰੰਗ ਨਹੀਂ ਜਾਣਿਆ ਜਾਂਦਾ, (ਉਸ ਨੂੰ) ਕਿਸ ਤਰ੍ਹਾਂ ਸ਼ਿਆਮ ਕਿਹਾ ਜਾ ਸਕਦਾ ਹੈ।
He, whose form and colour are not, how can he be called black?
जाकर रूप रंग नहि जनियति सो किम स्याम कहै है ॥
ਛੁਟਿਹੋ​ਕਾਲ​ਜਾਲ​ਤੇ​ਤਬ​ਹੀ​ਤਾਂਹਿ​ਚਰਨਿ​ਲਪਟੈ​ਹੈ​॥੩॥੨॥੧੦॥​
ਕਾਲ ਦੇ ਜਾਲ ਤੋਂ ਤਦ ਹੀ ਖਲਾਸ ਹੋਏਂਗਾ (ਜੇ) ਉਸ (ਪ੍ਰਭੂ) ਦੇ ਚਰਨਾਂ ਨਾਲ ਲਿਪਟ ਜਾਏਂਗਾ ॥੩॥੧॥੧੦॥
You can only be liberated from the noose of Death, when you cling to His feet.3.2.
छुटिहो काल जाल ते तब ही तांहि चरनि लपटै है ॥३॥२॥१०॥
ੴ​ਵਾਹਿਗੁਰੂ​ਜੀ​ਕੀ​ਫਤਹ​॥​
The Lord is One and the Victory is of the Lord.
ੴ वाहिगुरू जी की फतह ॥
ਸ੍ਰੀ​ਮੁਖਵਾਕ​ਪਾਤਸਾਹੀ​੧੦​॥​
The utterance from the holy mouth of The Tenth Sovereign.
स्री मुखवाक पातसाही १० ॥
ਸਵੈਯਾ​॥​
Swaya.
सवैया ॥
ਜਾਗਤ​ਜੋਤਿ​ਜਪੈ​ਨਿਸ​ਬਾਸੁਰ​ਏਕੁ​ਬਿਨਾ​ਮਨਿ​ਨੈਕ​ਨ​ਆਨੈ​॥​
ਜਾਗਦੀ ਜੋਤਿ ਵਾਲੇ (ਪਰਮਾਤਮਾ) ਨੂੰ ਦਿਨ ਰਾਤ ਜਪੇ ਅਤੇ (ਉਸ) ਇਕ ਤੋਂ ਬਿਨਾ ਮਨ ਵਿਚ ਕਿਸੇ ਹੋਰ ਨੂੰ ਨਾ ਲਿਆਵੇ।
He is the true Khalsa (Sikh), who remembers the ever-awakened Light throughout night and day and does not bring anyone else in the mind;
जागत जोति जपै निस बासुर एकु बिना मनि नैक न आनै ॥
ਪੂਰਨ​ਪ੍ਰੇਮ​ਪ੍ਰਤੀਤ​ਸਜੈ​ਬ੍ਰਤ​ਗੋਰ​ਮੜ੍ਹੀ​ਮਠ​ਭੂਲ​ਨ​ਮਾਨੈ​॥​
ਪੂਰਨ ਪ੍ਰੇਮ ਅਤੇ ਪ੍ਰਤੀਤ ਦੇ ਬੁਤ ਦੀ ਪਾਲਨਾ ਕਰੇ ਅਤੇ ਗੋਰਾਂ, ਮੜ੍ਹੀਆਂ ਤੇ ਮਠਾਂ ਨੂੰ ਭੁਲ ਕੇ ਵੀ ਨਾ ਮੰਨੇ।
he practices his vow with whole heated affection and does not believe in even by oversight, the graves, Hindu monuments and monasteries;
पूरन प्रेम प्रतीत सजै ब्रत गोर मढ़ी मठ भूल न मानै ॥
ਤੀਰਥ​ਦਾਨ​ਦਇਆ​ਤਪ​ਸੰਜਮ​ਏਕੁ​ਬਿਨਾ​ਨਹਿ​ਏਕ​ਪਛਾਨੈ​॥​
ਤੀਰਥ (ਇਸ਼ਨਾਨ) ਦਾਨ, ਦਇਆ, ਤਪ, ਸੰਜਮ ਆਦਿ ਨੂੰ ਬਿਨਾ ਇਕ (ਪ੍ਰਭੂ) ਦੇ (ਹੋਰ ਕਿਸੇ) ਇਕ ਨੂੰ ਨਾ ਪਛਾਣੇ।
He does not recognize anyone else except One Lord, not even the bestowal of charities, performance of merciful acts, austerities and restraint on pilgrim-stations;
तीरथ दान दइआ तप संजम एकु बिना नहि एक पछानै ॥
ਪੂਰਨ​ਜੋਤਿ​ਜਗੈ​ਘਟ​ਮੈ​ਤਬ​ਖਾਲਸ​ਤਾਹਿ​ਨ​ਖਾਲਸ​ਜਾਨੈ​॥੧॥​
(ਜਦੋਂ ਉਸ) ਪਰਿਪੂਰਨ ਦੀ ਜੋਤਿ ਹਿਰਦੇ ਵਿਚ ਜਗੇਗੀ, ਤਦ ਹੀ ਉਸ ਨੂੰ ਅਤਿਅੰਤ ਨਿਰਮਲ ਰੂਪ ਖਾਲਸਾ ਜਾਣੇ ॥੧॥
the perfect light of the Lord illuminates his heart, then consider him as the immaculate Khalsa.1.
पूरन जोति जगै घट मै तब खालस ताहि न खालस जानै ॥१॥
ਸਤਿ​ਸਦੈਵ​ਸਰੂਪ​ਸਤ​ਬ੍ਰਤ​ਆਦਿ​ਅਨਾਦਿ​ਅਗਾਧ​ਅਜੈ​ਹੈ​॥​
(ਜੋ ਸਦਾ ਸਤਿ ਸਰੂਪ ਹੈ, ਆਦਿ ਤੋਂ ਹੀ ਸੱਤ ਅਤੇ ਬ੍ਰਤ ਵਾਲਾ ਹੈ, ਜੋ ਆਦਿ ਤੋਂ ਰਹਿਤ, ਅਗਾਧ ਅਤੇ ਨਾ ਜਿਤਿਆ ਜਾ ਸਕਣ ਵਾਲਾ ਹੈ।
He is ever the Truth-incarnate, Pledged to truth, the Primal One Begnningless, Unfathomable and Unconquerable;
सति सदैव सरूप सत ब्रत आदि अनादि अगाध अजै है ॥
ਦਾਨ​ਦਯਾ​ਦਮ​ਸੰਜਮ​ਨੇਮ​ਜਤ​ਬ੍ਰਤ​ਸੀਲ​ਸੁਬ੍ਰਿਤ​ਅਬੈ​ਹੈ​॥​
(ਜਿਸਨੇ) ਦਾਨ, ਦਇਆ, (ਇੰਦ੍ਰੀਆਂ ਦੇ) ਦਮਨ, ਸੰਜਮ, ਨੇਮ, ਜਤ, ਬ੍ਰਤ, ਸੀਲ ਅਤੇ ਚੰਗੀ ਵ੍ਰਿੱਤੀ ਵਾਲਾ ਅਤੇ ਅਦੁੱਤੀ (ਅਬੈ) ਵਾਲਾ ਹੈ।
He is comprehended thourgh His qualities of Charitableness, Mercifulness, Austerity, Restraint, Observances, Kindliness and Generosity;
दान दया दम संजम नेम जत ब्रत सील सुब्रित अबै है ॥
ਆਦਿ​ਅਨੀਲ​ਅਨਾਦਿ​ਅਨਾਹਦ​ਆਪਿ​ਅਦ੍ਵੇਖ​ਅਭੇਖ​ਅਭੈ​ਹੈ​॥​
(ਜੋ) ਆਪ ਸਭ ਦਾ ਆਦਿ, ਸੰਖਿਆ ਰਹਿਤ ('ਅਨੀਲ'); ਆਦਿ ਤੋਂ ਬਿਨਾ, ਅਨਾਹਦ, ਅਦ੍ਵੈਖ, ਅਭੇਖ ਅਤੇ ਅਭੈ ਹੈ।
He is Primal, Blemishless, Beginningless, Maliceless, Limitless, Indiscriminate and Fearless;
आदि अनील अनादि अनाहद आपि अद्वेख अभेख अभै है ॥
ਰੂਪ​ਅਰੂਪ​ਅਰੇਖ​ਜਰਾਰਦਨ​ਦੀਨ​ਦਯਾਲ​ਕ੍ਰਿਪਾਲ​ਭਏ​ਹੈ​॥੨॥​
(ਜਿਸ ਦਾ) ਰੂਪ ਅਰੂਪ, ਅਰੇਖ ਅਤੇ ਬੁਢੇਪੇ ਨੂੰ ਨਸ਼ਟ ਕਰਨ ਵਾਲਾ, ਦੀਨ ਉਤੇ ਦਇਆ ਕਰਨ ਵਾਲਾ ਅਤੇ ਕ੍ਰਿਪਾਲੂ ਹੋਇਆ ਹੈ ॥੨॥
He is the Formless, Markless, Lord Protector of the lowly and ever compassionate.2.
रूप अरूप अरेख जरारदन दीन दयाल क्रिपाल भए है ॥२॥
ਆਦਿ​ਅਦ੍ਵੈਖ​ਅਵੇਖ​ਮਹਾ​ਪ੍ਰਭ​ਸਤਿ​ਸਰੂਪ​ਸੁ​ਜੋਤਿ​ਪ੍ਰਕਾਸੀ​॥​
(ਉਹ) ਮਹਾ ਪ੍ਰਭੂ ਆਦਿ, ਅਦ੍ਵੈਸ, ਅਭੇਖ, ਸਤਿ ਸਰੂਪ ਵਾਲਾ ਹੈ (ਅਤੇ ਸਰਬਤ੍ਰ ਉਸਦੀ) ਜੋਤਿ ਪ੍ਰਕਾਸ਼ਿਤ ਹੈ।
That great Lord is Primal, Blemishless, Guiseless, Truth-incarnate and ever-effulgent Light;
आदि अद्वैख अवेख महा प्रभ सति सरूप सु जोति प्रकासी ॥
ਪੂਰ​ਰਹਯੋ​ਸਭ​ਹੀ​ਘਟ​ਕੈ​ਪਟ​ਤਤ​ਸਮਾਧਿ​ਸੁਭਾਵ​ਪ੍ਰਨਾਸੀ​॥​
ਜੋ ਸਾਰਿਆਂ ਦੇ ਦਿਲਾਂ ਦੇ ਪਟ ਉਤੇ ਪਸਰਿਆ ਹੋਇਆ ਹੈ ਅਤੇ ਤੱਤਾਂ ਦੇ ਸਰੂਪ ਅਤੇ ਸੁਭਾ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ।
the essence in Absolute Meditation is the Destroyer of all and Pervades in every heart;
पूर रहयो सभ ही घट कै पट तत समाधि सुभाव प्रनासी ॥
ਆਦਿ​ਜੁਗਾਦਿ​ਜਗਾਦਿ​ਤੁਹੀ​ਪ੍ਰਭ​ਫੈਲ​ਰਹਯੋ​ਸਭ​ਅੰਤਰ​ਬਾਸੀ​॥​
ਹੇ ਪ੍ਰਭੂ! ਤੂੰ ਹੀ ਆਦਿ, ਜੁਗਾਦਿ, ਜਗਾਦਿ ਵਿਚ ਪਸਰਿਆ ਹੋਇਆ ਹੈ ਅਤੇ ਸਭ ਦੇ ਅੰਦਰ ਵਸ ਰਿਹਾ ਹੈਂ।
O Lord! Thou are the Primal, from the beginning of the sages; thou pervadest everywhere in everyone;
आदि जुगादि जगादि तुही प्रभ फैल रहयो सभ अंतर बासी ॥
ਦੀਨ​ਦਯਾਲ​ਕ੍ਰਿਪਾਲ​ਕ੍ਰਿਪਾ​ਕਰ​ਆਦਿ​ਅਜੋਨ​ਅਜੈ​ਅਬਿਨਾਸੀ​॥੩॥​
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ ਕਰਨ ਵਾਲੇ, ਤੂੰ ਆਦਿ, ਅਜੋਨ, ਅਜੈ ਅਤੇ ਅਬਿਨਾਸੀ ਹੈਂ ॥੩॥
Thou art the Protector of the lowly, Merciful, Graceful, Primal, Unborn and Eternal.3.
दीन दयाल क्रिपाल क्रिपा कर आदि अजोन अजै अबिनासी ॥३॥
ਆਦਿ​ਅਭੇਖ​ਅਛੇਦ​ਸਦਾ​ਪ੍ਰਭ​ਬੇਦ​ਕਤੇਬਨਿ​ਭੇਦੁ​ਨ​ਪਾਯੋ​॥​
ਹੇ ਪ੍ਰਭੂ! (ਤੂੰ) ਸਦਾ ਆਦਿ, ਅਭੇਖ, ਅਛੇਦ (ਨ ਛੇਦੇ ਜਾ ਸਕਣ ਵਾਲਾ) ਹੈਂ। ਵੇਦਾਂ ਅਤੇ ਕਤੇਬਾਂ ਨੇ (ਤੇਰਾ) ਭੇਦ ਨਹੀਂ ਪਾਇਆ ਹੈ।
Thou art the Primal, Guiseless, Invincible and Eternal Lord; the Vedas and the Semitic holy texts could not know Thy Mystery;
आदि अभेख अछेद सदा प्रभ बेद कतेबनि भेदु न पायो ॥
ਦੀਨ​ਦਯਾਲ​ਕ੍ਰਿਪਾਲ​ਕ੍ਰਿਪਾਨਿਧਿ​ਸਤਿ​ਸਦੈਵ​ਸਭੈ​ਘਟ​ਛਾਯੋ​॥​
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ ਨਿਧਾਨ, ਸਦਾ ਸਤਿ ਸਰੂਪ! ਸਾਰਿਆਂ ਘਟਾਂ (ਸ਼ਰੀਰਾਂ) ਵਿਚ ਤੂੰ ਫੈਲਿਆ ਹੋਇਆ ਹੈਂ।
O protector of the lowly, O compassionate and Treasure of Mercy Lord! Thou art Ever Truth and Pervader in all;
दीन दयाल क्रिपाल क्रिपानिधि सति सदैव सभै घट छायो ॥
ਸੇਸ​ਸੁਰੇਸ​ਗਣੇਸ​ਮਹੇਸੁਰ​ਗਾਹਿ​ਫਿਰੈ​ਸ੍ਰੁਤਿ​ਥਾਹ​ਨਾ​ਆਯੋ​॥​
ਸ਼ੇਸ਼ਨਾਗ, ਇੰਦਰ, ਗਣੇਸ਼, ਸ਼ਿਵ, ਵੇਦ (ਆਦਿ ਸਭ) ਲਭਦੇ ਰਹੇ ਹਨ, ਪਰ (ਤੇਰਾ) ਥਾਹ ਪ੍ਰਾਪਤ ਨਹੀਂ ਕਰ ਸਕੇ ਹਨ।
Sheshnaga, Indra, Gandesha, Shiva and also the Shrutis (Vedas) could not know Thy Mystery;
सेस सुरेस गणेस महेसुर गाहि फिरै स्रुति थाह ना आयो ॥
ਰੇ​ਮਨ​ਮੂੜਿ​ਅਗੂੜ​ਇਸੋ​ਪ੍ਰਭ​ਤੈ​ਕਿਹਿ​ਕਾਜਿ​ਕਹੋ​ਬਿਸਰਾਯੋ​॥੪॥​
ਹੇ ਮੂਰਖ ਮਨ! (ਤੂੰ) ਦਸ, ਕਿਸ ਲਈ ਅਜਿਹੇ ਸੁਸਪਸ਼ਟ (ਅਗੂੜ) ਪ੍ਰਭੂ ਨੂੰ ਭੁਲਾ ਦਿੱਤਾ ਹੈ ॥੪॥
O my foolish mind! why have you forgotten such a Lord?4.
रे मन मूड़ि अगूड़ इसो प्रभ तै किहि काजि कहो बिसरायो ॥४॥
ਅਚੁਤ​ਆਦਿ​ਅਨੀਲ​ਅਨਾਹਦ​ਸਤ​ਸਰੂਪ​ਸਦੈਵ​ਬਖਾਨੇ​॥​
(ਜੋ) ਅਡਿਗ (ਅਚੁਤ) ਆਦਿ, ਅਣਗਿਣਤ (ਅਨੀਲ) ਅਤੇ ਅਨਾਹਦ (ਅਪਾਰ) ਹੈ ਅਤੇ ਜਿਸ ਦਾ ਸਰੂਪ ਸਦਾ 'ਸਤਿ' ਕਿਹਾ ਜਾਂਦਾ ਹੈ।
That Lord is described as Eternal, Beginningless, Blemishless, Limitless, Invincible and Truth-incarnate;
अचुत आदि अनील अनाहद सत सरूप सदैव बखाने ॥
ਆਦਿ​ਅਜੋਨਿ​ਅਜਾਇ​ਜਹਾ​ਬਿਨੁ​ਪਰਮ​ਪੁਨੀਤ​ਪਰੰਪਰ​ਮਾਨੇ​॥​
(ਜੋ) ਆਦਿ, ਅਜੋਨ, ਅਜਾਇ (ਬਿਨਾ ਕਿਸੇ ਵਿਸ਼ੇਸ਼ ਸਥਾਨ ਦੇ) ਬਿਨਾ ਬਿਰਧ ਅਵਸਥਾ ਦੇ, ਅਤਿ ਪਵਿਤਰ ਅਤੇ ਪਰੇ ਤੋਂ ਪਰੇ ਮੰਨਿਆ ਜਾਂਦਾ ਹੈ।
He is Powerful, Effulgent, known throughout the world;
आदि अजोनि अजाइ जहा बिनु परम पुनीत परंपर माने ॥
ਸਿਧ​ਸਯੰਭੂ​ਪ੍ਰਸਿਧ​ਸਬੈ​ਜਗ​ਏਕ​ਹੀ​ਠੌਰ​ਅਨੇਕ​ਬਖਾਨੇ​॥​
(ਜੋ) ਆਪਣੇ ਆਪ ਸਿੱਧ ਹੋਣ ਵਾਲਾ ਅਤੇ ਸਾਰੇ ਸੰਸਾਰ ਵਿਚ ਪ੍ਰਸਿੱਧ ਹੈ ਅਤੇ (ਜਿਸ ਦਾ) ਇਕ ਹੀ ਸਥਾਨ ਤੇ ਅਨੇਕ ਤਰ੍ਹਾਂ ਦਾ ਵਰਣਨ ਹੁੰਦਾ ਹੈ।
His mention has been made in various ways at the same place;
सिध सयंभू प्रसिध सबै जग एक ही ठौर अनेक बखाने ॥
ਰੇ​ਮਨ​ਰੰਕ​ਕਲੰਕ​ਬਿਨਾ​ਹਰਿ​ਤੈ​ਕਿਹ​ਕਾਰਣ​ਤੇ​ਨ​ਪਹਿਚਾਨੇ​॥੫॥​
ਹੇ ਵਿਚਾਰੇ ਮਨ! ਤੂੰ ਉਸ ਕਲੰਕ-ਰਹਿਤ ਹਰਿ ਨੂੰ ਕਿਸ ਕਾਰਨ ਨਹੀਂ ਪਛਾਣਿਆ ਹੈ ॥੫॥
O my poor mind! Why do you not recognize that Blemishless Lord.?5.
रे मन रंक कलंक बिना हरि तै किह कारण ते न पहिचाने ॥५॥
ਅਛਰ​ਆਦਿ​ਅਨੀਲ​ਅਨਾਹਦ​ਸਤ​ਸਦੈਵ​ਤੁਹੀ​ਕਰਤਾਰਾ​॥​
ਹੇ ਕਰਤਾਰ! ਤੂੰ ਅਛਰ (ਛਲ-ਰਹਿਤ) ਆਦਿ, ਅਨੀਲ, ਅਨਾਹਦ (ਅਪਾਰ) ਅਤੇ ਸਦਾ ਸਤਿ ਸਰੂਪ ਵਾਲਾ ਹੈਂ।
O Lord! Thou art Indestructible, Beginningless, limitless and ever Truth-incarnate and Creator;
अछर आदि अनील अनाहद सत सदैव तुही करतारा ॥
ਜੀਵ​ਜਿਤੇ​ਜਲ​ਮੈ​ਥਲ​ਮੈ​ਸਬ​ਕੈ​ਸਦ​ਪੇਟ​ਕੌ​ਪੋਖਨ​ਹਾਰਾ​॥​
ਜਲ ਅਤੇ ਥਲ ਵਿਚ ਵਸਣ ਵਾਲੇ ਜਿਤਨੇ ਜੀਵ ਹਨ, (ਤੂੰ ਹੀ ਉਨ੍ਹਾਂ) ਸਾਰਿਆਂ ਦਾ ਸਦਾ ਪੇਟ ਭਰਨ ਵਾਲਾ ਹੈਂ।
thou art the sustainer of all the beings living in water and on plain;
जीव जिते जल मै थल मै सब कै सद पेट कौ पोखन हारा ॥
ਬੇਦ​ਪੁਰਾਨ​ਕੁਰਾਨ​ਦੁਹੂੰ​ਮਿਲਿ​ਭਾਂਤਿ​ਅਨੇਕ​ਬਿਚਾਰ​ਬਿਚਾਰਾ​॥​
ਵੇਦ, ਪੁਰਾਨ, ਕੁਰਾਨ (ਦੇ ਮੰਨਣ ਵਾਲੇ) ਦੋਹਾਂ (ਹਿੰਦੂਆਂ ਤੇ ਮੁਸਲਮਾਨਾਂ) ਨੇ ਮਿਲਕੇ ਅਤੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਵਿਚਾਰੇ ਹਨ।
The Vedas, Quran, Puranas together have mentioned many thoughts about you;
बेद पुरान कुरान दुहूं मिलि भांति अनेक बिचार बिचारा ॥
ਔਰ​ਜਹਾਨ​ਨਿਦਾਨ​ਕਛੂ​ਨਹਿ​ਏ​ਸੁਬਹਾਨ​ਤੁਹੀ​ਸਿਰਦਾਰਾ​॥੬॥​
ਹੇ ਅਸਚਰਜ (ਸੁਬਹਾਨ) ਰੂਪ! (ਇਸ) ਸੰਸਾਰ ਦਾ ਅੰਤ ਵਿਚ ਹੋਰ ਕੋਈ ਨਹੀਂ, (ਕੇਵਲ) ਤੂੰ ਹੀ ਸੁਆਮੀ ਹੋਵੇਂਗਾ ॥੬॥
but O Lord! there is none else like Thee in the whole universe; thou art the supremely Chaste Lord of this universe.6.
और जहान निदान कछू नहि ए सुबहान तुही सिरदारा ॥६॥
ਆਦਿ​ਅਗਾਧਿ​ਅਛੇਦ​ਅਭੇਦ​ਅਲੇਖ​ਅਜੇਅ​ਅਨਾਹਦ​ਜਾਨਾ​॥​
(ਜੋ) ਆਦਿ, ਅਗਾਧਿ (ਅਥਾਹ) ਅਛੇਦ, ਅਭੇਦ, ਅਲੇਖ, ਅਜੈ (ਨ ਜਿਤੇ ਜਾ ਸਕਣ ਵਾਲੇ) ਅਰਥਾਂਤਰ-ਨ ਜਨਮ ਲੈਣ ਵਾਲੇ (ਅਜੇ) ਅਤੇ ਅਨਾਹਦ (ਅਪਾਰ) ਜਾਣਿਆ ਗਿਆ ਹੈ।
Thou art considered Primal, Unfathomable, invincible, Indiscriminate, Accountless, Unconquerable and Limitless;
आदि अगाधि अछेद अभेद अलेख अजेअ अनाहद जाना ॥
ਭੂਤ​ਭਵਿਖ​ਭਵਾਨ​ਤੁਹੀ​ਸਬਹੂੰ​ਸਬ​ਠੌਰਨ​ਮੋ​ਮਨ​ਮਾਨਾ​॥​
ਭੂਤ, ਭਵਿਖਤ ਅਤੇ ਵਰਤਮਾਨ ਕਾਲਾਂ ਅਤੇ ਸਭ ਸਥਾਨਾਂ ਵਿਚ ਤੁੰ ਹੀ ਹੈਂ, (ਇਹ ਗੱਲ) ਮੇਰੇ ਮਨ ਨੇ ਮੰਨ ਲਈ ਹੈ।
Thou art considered Pervasive in the present, past and future;
भूत भविख भवान तुही सबहूं सब ठौरन मो मन माना ॥
ਸਦੇਵ​ਅਦੇਵ​ਮਣੀਧਰ​ਨਾਰਦ​ਸਾਰਦ​ਸਤਿ​ਸਦੈਵ​ਪਛਾਨਾ​॥​
ਦੇਵਤਿਆਂ, ਦੈਂਤਾਂ, ਸ਼ੇਸ਼ਨਾਗ, ਨਾਰਦ, ਸ਼ਾਰਦਾ (ਸਰਸ੍ਵਤੀ) ਨੇ (ਤੈਨੂੰ) ਸਦਾ ਸਤਿ ਕਰਕੇ ਪਛਾਣਿਆ ਹੈ।
The gods, demons, Nagas, Narada and Sharda have been ever thinking of Thee as Truth-incarnate;
सदेव अदेव मणीधर नारद सारद सति सदैव पछाना ॥
ਦੀਨ​ਦਯਾਲ​ਕ੍ਰਿਪਾਨਿਧਿਕੋ​ਕਛੁ​ਭੇਦ​ਪੁਰਾਨ​ਕੁਰਾਨ​ਨ​ਜਾਨਾ​॥੭॥​
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ-ਨਿਧਾਨ! (ਤੇਰਾ) ਕੁਝ ਵੀ ਭੇਦ ਪੁਰਾਨ ਅਤੇ ਕੁਰਾਨ ਨੇ ਨਹੀਂ ਜਾਣਿਆ ॥੭॥
O protector of the lowly and the Treasure of Grace! Thy mystery could not be comprehended by the Quran and the Puranas.7.
दीन दयाल क्रिपानिधिको कछु भेद पुरान कुरान न जाना ॥७॥
ਸਤਿ​ਸਦੈਵ​ਸਰੂਪ​ਸਦਾਬ੍ਰਤ​ਬੇਦ​ਕਤੇਬ​ਤੁਹੀ​ਉਪਜਾਯੋ​॥​
ਹੇ ਸਤਿ ਸਰੂਪ ਅਤੇ ਸਦਾ ਸੱਤ ਬ੍ਰਿਤੀ ਵਾਲੇ! ਤੂੰ ਹੀ ਵੇਦਾਂ ਅਤੇ ਕਤੇਬਾਂ ਨੂੰ ਉਤਪੰਨ ਕੀਤਾ ਹੈ।
O truth-incarnate Lord! Thou hast created the true modifications of Vedas and Katebs (semitic texts);
सति सदैव सरूप सदाब्रत बेद कतेब तुही उपजायो ॥
ਦੇਵ​ਅਦੇਵਨ​ਦੇਵ​ਮਹੀਧਰ​ਭੂਤ​ਭਵਾਨ​ਵਹੀ​ਠਹਰਾਯੋ​॥​
(ਜੋ) ਦੇਵਤਿਆਂ ਅਤੇ ਦੈਂਤਾਂ ਦਾ ਸੁਆਮੀ (ਦੇਵ) ਧਰਤੀ ਨੂੰ ਧਾਰਨ ਕਰਨ ਵਾਲਾ ਹੈ, ਉਸੇ ਨੂੰ ਤਿੰਨਾਂ ਕਾਲਾਂ ਵਿਚ ਮੰਨਿਆ ਜਾਂਦਾ ਹੈ।
at all times, the gods, demons and mountains, past and present have also considered Thee Truth-incarnate;
देव अदेवन देव महीधर भूत भवान वही ठहरायो ॥
ਆਦਿ​ਜੁਗਾਦਿ​ਅਨੀਲ​ਅਨਾਹਦ​ਲੋਕ​ਅਲੋਕ​ਬਿਲੋਕ​ਨ​ਪਾਯੋ​॥​
(ਜੋ) ਆਦਿ, ਜੁਗਾਦਿ, ਅਨੀਲ, ਅਨਾਹਦ (ਅਪਾਰ) ਹੈ, (ਉਸ ਨੂੰ) ਲੋਕ ਅਤੇ ਪਰਲੋਕ ਵਿਚ ਕੋਈ ਵੇਖ ਨਹੀਂ ਸਕਿਆ ਹੈ।
Thou art primal, from the beginning of the ages and limitless, who can be realized with profound insight in these worlds;
आदि जुगादि अनील अनाहद लोक अलोक बिलोक न पायो ॥
ਰੇ​ਮਨ​ਮੂੜ​ਅਗੂੜਿ​ਇਸੋ​ਪ੍ਰਭ​ਤੋਹਿ​ਕਹੋ​ਕਿਹਿ​ਆਨ​ਸੁਨਾਯੋ​॥੮॥​
ਹੇ ਮੂਰਖ ਮਨ! ਅਜਿਹੇ ਸੁਸਪਸ਼ਟ ('ਅਗੂੜਿ') ਪ੍ਰਭੂ (ਦਾ ਭੇਦ) ਦਸ, ਤੈਨੂੰ ਕਿਸ ਨੇ ਆ ਕੇ ਸੁਣਾਇਆ ਹੈ ॥੮॥
O my mind! cannot say as to from which significant individual, I have heard the description of such a Lord.8.
रे मन मूड़ अगूड़ि इसो प्रभ तोहि कहो किहि आन सुनायो ॥८॥
ਦੇਵ​ਅਦੇਵ​ਮਹੀਧਰ​ਨਾਗਨ​ਸਿਧ​ਪ੍ਰਸਿਧ​ਬਡੋ​ਤਪੁ​ਕੀਨੋ​॥​
ਦੇਵਤਿਆਂ, ਦੈਂਤਾਂ, ਧਰਤੀ ਨੂੰ ਧਾਰਨ ਕਰਨ ਵਾਲੇ ਸ਼ੇਸ਼ਨਾਗ, ਸਿੱਧ ਅਤੇ ਪ੍ਰਸਿੱਧ ਲੋਕਾਂ ਨੇ (ਤੈਨੂੰ ਪ੍ਰਾਪਤ ਕਰਨ ਲਈ) ਬੜੀ ਭਾਰੀ ਤਪਸਿਆ ਕੀਤੀ ਹੈ।
The god, demons, mountains, Nagas and adepts practised sever austerities;
देव अदेव महीधर नागन सिध प्रसिध बडो तपु कीनो ॥
ਬੇਦ​ਪੁਰਾਨ​ਕੁਰਾਨ​ਸਬੈ​ਗੁਨ​ਗਾਇ​ਥਕੇ​ਪੈ​ਤੋ​ਜਾਇ​ਨ​ਚੀਨੋ​॥​
ਵੇਦ, ਪੁਰਾਨ, ਕੁਰਾਨ (ਆਦਿ ਸਾਰੇ ਧਰਮ ਗ੍ਰੰਥ ਤੇਰੇ) ਗੁਣ ਗਾਂਦੇ ਗਾਂਦੇ ਥਕ ਗਏ ਹਨ, ਪਰ ਤੈਨੂੰ (ਉਹ) ਪਛਾਣ ਨਹੀਂ ਸਕੇ ਹਨ।
the Vedas, the Puranas and the Quran, al were tired of singing His Praises, even then they could not recognize His mystery;
बेद पुरान कुरान सबै गुन गाइ थके पै तो जाइ न चीनो ॥
ਭੂਮਿ​ਅਕਾਸ​ਪਤਾਰ​ਦਿਸਾ​ਬਿਦਿਸਾ​ਜਿਹਿ​ਸੋ​ਸਬ​ਕੇ​ਚਿਤ​ਚੀਨੋ​॥​
ਭੂਮੀ, ਆਕਾਸ਼, ਪਾਤਾਲ, ਦਿਸ਼ਾ, ਵਿਦਿਸ਼ਾ ਵਿਚ ਜੋ ਵੀ (ਜੀਵ ਜੰਤ) ਹੈ, (ਉਨ੍ਹਾਂ) ਸਭ ਦੇ ਚਿਤ ਦੇ ਹਾਲ ਨੂੰ (ਉਹ) ਜਾਣਦਾ ਹੈ।
The earth, sky, nether-world, directions and anti-directions are all pervaded by that Lord;
भूमि अकास पतार दिसा बिदिसा जिहि सो सब के चित चीनो ॥
ਪੂਰ​ਰਹੀ​ਮਹਿ​ਮੋ​ਮਹਿਮਾ​ਮਨ​ਮੈ​ਤਿਨਿ​ਆਨਿ​ਮੁਝੈ​ਕਹਿ​ਦੀਨੋ​॥੯॥​
(ਉਸ ਦੀ) ਮਹਿਮਾ ਸਾਰੀ ਪ੍ਰਿਥਵੀ ਵਿਚ ਪਸਰੀ ਹੋਈ ਹੈ। (ਇਸੇ ਨੇ) ਮੇਰੇ ਮਨ ਵਿਚ ਵਿਚਾਰ ਭਰ ਦਿੱਤਾ ਹੈ (ਚੇਤਨਾ ਪੈਦਾ ਕਰ ਦਿੱਤੀ ਹੈ) ॥੯॥
the whole earth is filled with His Grandeur; and O mind; what new thing you have done for me by eulogizing Him?9.
पूर रही महि मो महिमा मन मै तिनि आनि मुझै कहि दीनो ॥९॥
ਬੇਦ​ਕਤੇਬ​ਨ​ਭੇਦ​ਲਹਯੋ​ਤਿਹਿ​ਸਿਧ​ਸਮਾਧਿ​ਸਬੈ​ਕਰਿ​ਹਾਰੇ​॥​
ਵੇਦਾਂ ਅਤੇ ਕਤੇਬਾਂ ਨੇ ਉਸ ਦਾ ਭੇਦ ਨਹੀਂ ਪਾਇਆ ਹੈ, ਸਾਰੇ ਸਿੱਧ ਲੋਗ ਸਮਾਧੀਆਂ ਲਗਾ ਲਗਾ ਕੇ ਹਾਰ ਗਏ ਹਨ।
The Vedas and Ketebs could not comprehend His Mystery and the adepts have been defeated in practising contemplation;
बेद कतेब न भेद लहयो तिहि सिध समाधि सबै करि हारे ॥
ਸਿੰਮ੍ਰਿਤ​ਸਾਸਤ੍ਰ​ਬੇਦ​ਸਬੈ​ਬਹੁ​ਭਾਂਤਿ​ਪੁਰਾਨ​ਬੀਚਾਰ​ਬੀਚਾਰੇ​॥​
ਸਿਮ੍ਰਿਤੀਆਂ, ਸ਼ਾਸਤ੍ਰਾਂ, ਵੇਦਾਂ ਅਤੇ ਪੁਰਾਨਾਂ ਆਦਿਕ ਸਾਰਿਆਂ (ਧਰਮ ਗ੍ਰੰਥਾਂ) ਨੇ ਬਹੁਤ ਤਰ੍ਹਾਂ ਨਾਲ (ਉਸ ਦਾ) ਵਿਚਾਰ ਵਿਚਾਰਿਆ ਹੈ।
various thought have been mentioned about God in Vedas, Shastras, Puranas and smrities;
सिंम्रित सासत्र बेद सबै बहु भांति पुरान बीचार बीचारे ॥
ਆਦਿ​ਅਨਾਦਿ​ਅਗਾਧਿ​ਕਥਾ​ਧ੍ਰੂਅ​ਸੇ​ਪ੍ਰਹਿਲਾਦਿ​ਅਜਾਮਲ​ਤਾਰੇ​॥​
(ਉਸ) ਆਦਿ ਅਤੇ ਅਨਾਦਿ (ਪਰਮਾਤਮਾ) ਦੀ ਕਥਾ ਦੀ (ਥਾਹ ਨਹੀਂ ਪਾਈ ਜਾ ਸਕਦੀ) ਜਿਸ ਨੇ ਧ੍ਰੂਹ ਪ੍ਰਹਿਲਾਦ (ਵਰਗੇ ਭਗਤ) ਅਤੇ ਅਜਾਮਲ (ਜਿਹੇ ਪਾਪੀ) ਤਾਰੇ ਹਨ।
The Lord-God is Primal, Beginningless and unfathomable; stories are current about Him redeemed Dhruva, Prehlad and Ajamil;
आदि अनादि अगाधि कथा ध्रूअ से प्रहिलादि अजामल तारे ॥
ਨਾਮੁ​ਉਚਾਰ​ਤਰੀ​ਗਨਿਕਾ​ਸੋਈ​ਨਾਮੁ​ਅਧਾਰ​ਬੀਚਾਰ​ਹਮਾਰੇ​॥੧੦॥​
(ਜਿਸ ਦੇ) ਨਾਮ ਨੂੰ ਜਪ ਕੇ ਵੇਸਵਾ ਤਰ ਗਈ ਹੈ, ਉਸੇ ਨਾਮ ਦਾ ਸਦਾ ਵਿਚਾਰ ਸਾਡੇ ਪ੍ਰਾਣਾਂ ਦਾ ਆਧਾਰ ਹੈ ॥੧੦॥
by remembering His name even Ganika was saved and the support of His name is also with us.10.
नामु उचार तरी गनिका सोई नामु अधार बीचार हमारे ॥१०॥
ਆਦਿ​ਅਨਾਦਿ​ਅਗਾਧਿ​ਸਦਾ​ਪ੍ਰਭ​ਸਿਧ​ਸ੍ਵਰੂਪ​ਸਬੋ​ਪਹਿਚਾਨਯੋ​॥​
(ਉਹ) ਪ੍ਰਭੂ ਸਦਾ ਆਦਿ, ਅਨਾਦਿ, ਅਗਾਧਿ ਸਰੂਪ ਵਾਲਾ ਹੈ ਅਤੇ ਸਭ ਨੂੰ ਪਛਾਣਨ ਵਾਲਾ ਹੈ।
All know that Lord as beginningless, unfathomable and adept-incarnate;
आदि अनादि अगाधि सदा प्रभ सिध स्वरूप सबो पहिचानयो ॥
ਗੰਧ੍ਰਬ​ਜਛ​ਮਹੀਧਰ​ਨਾਗਨ​ਭੂਮਿ​ਅਕਾਸ​ਚਹੂੰ​ਚਕ​ਜਾਨਯੋ​॥​
ਗੰਧਰਬ, ਯਕਸ਼, ਮਹੀਧਰ (ਪਰਬਤ) ਸ਼ੇਸ਼ਨਾਗ, (ਆਦਿ ਸਾਰੇ ਉਸ ਨੂੰ) ਭੂਮੀ, ਆਕਾਸ਼, ਚੌਹਾਂ ਦਿਸ਼ਾਵਾਂ (ਵਿਚ ਵਿਆਪਕ) ਜਾਣਦੇ ਹਨ।
the Gandharvas, Yakshas, men, Nagas consider him on the earth, sky and all the four directions;
गंध्रब जछ महीधर नागन भूमि अकास चहूं चक जानयो ॥
ਲੋਕ​ਅਲੋਕ​ਦਿਸਾ​ਬਿਦਿਸਾ​ਅਰੁ​ਦੇਵ​ਅਦੇਵ​ਦੁਹੂੰ​ਪ੍ਰਭ​ਮਾਨਯੋ​॥​
ਦੇਵਤਿਆਂ ਤੇ ਦੈਂਤਾਂ ਦੋਹਾਂ ਨੇ ਪ੍ਰਭੂ ਨੂੰ ਲੋਕ, ਪਰਲੋਕ, ਦਿਸ਼ਾ ਅਤੇ ਵਿਦਿਸ਼ਾ ਵਿਚ ਮੰਨਿਆ ਹੈ।
All the world, directions, anti-directions, gods, demons all worship Him;
लोक अलोक दिसा बिदिसा अरु देव अदेव दुहूं प्रभ मानयो ॥
ਚਿਤ​ਅਗਯਾਨ​ਸੁ​ਜਾਨ​ਸੁਯੰਭਵ​ਕੌਨ​ਕੀ​ਕਾਨਿ​ਨਿਧਾਨ​ਭੁਲਾਨਯੋ​॥੧੧॥​
ਹੇ ਅਗਿਆਨੀ ਚਿਤ! ਉਸ ਆਪਣੇ ਆਪ ਹੋਣ ਵਾਲੇ (ਪ੍ਰਭੂ) ਨੂੰ ਪਛਾਣ। ਕਿਸ ਦੀ ਮੁਹਤਾਜੀ ਕਰਕੇ (ਉਸ ਨੂੰ) ਭੁਲਾ ਦਿਤਾ ਹੈ ॥੧੧॥
O ignorant mind! by following whom, you have forgotten that self-exstent omniscient Lord? 11.
चित अगयान सु जान सुयंभव कौन की कानि निधान भुलानयो ॥११॥
ਕਾਹੂੰ​ਲੈ​ਠੋਕਿ​ਬਧੇ​ਉਰਿ​ਠਾਕੁਰ​ਕਾਹੂੰ​ਮਹੇਸ​ਕੋ​ਏਸ​ਬਖਾਨਯੋ​॥​
ਕਿਸੇ ਨੇ ਠਾਕੁਰ ਨੂੰ ਲੈ ਕੇ ਗਲ ਨਾਲ ਘੁਟ ਕੇ ਬੰਨ੍ਹ ਲਿਆ ਹੈ ਅਤੇ ਕੋਈ ਸ਼ਿਵ ਨੂੰ ਈਸ਼ਵਰ ਮੰਨਦਾ ਹੈ।
Someone has tied the stone-idol around his neck and someone has accepted Shiva as the Lord;
काहूं लै ठोकि बधे उरि ठाकुर काहूं महेस को एस बखानयो ॥
ਕਾਹੂ​ਕਹਿਯੋ​ਹਰਿ​ਮੰਦਰ​ਮੈ​ਹਰਿ​ਕਾਹੂ​ਮਸੀਤ​ਕੈ​ਬੀਚ​ਪ੍ਰਮਾਨਯੋ​॥​
ਕੋਈ ਹਰਿ ਨੂੰ ਮੰਦਿਰ ਵਿਚ ਦਸਦਾ ਹੈ ਅਤੇ ਕੋਈ ਮਸੀਤ ਵਿਚ ਮੰਨਦਾ ਹੈ।
someone considers the Lord within the temple or the mosque;
काहू कहियो हरि मंदर मै हरि काहू मसीत कै बीच प्रमानयो ॥
ਕਾਹੂੰ​ਨੇ​ਰਾਮ​ਕਹਯੋ​ਕ੍ਰਿਸਨਾ​ਕਹੁ​ਕਾਹੂ​ਮਨੈ​ਅਵਤਾਰਨ​ਮਾਨਯੋ​॥​
ਕਿਸੇ ਨੇ (ਉਸਨੂੰ) ਰਾਮ ਕਿਹਾ ਹੈ ਅਤੇ ਕਿਸੇ ਨੇ ਕ੍ਰਿਸ਼ਨ ਅਤੇ ਕਿਸੇ ਨੇ ਮਨ ਵਿਚ (ਉਸਨੂੰ) ਅਵਤਾਰਾਂ ਵਿਚ ਮੰਨਿਆ ਹੈ।
Someone calls him Ram or Krishna and someone believes in His incarnations,
काहूं ने राम कहयो क्रिसना कहु काहू मनै अवतारन मानयो ॥
ਫੋਕਟ​ਧਰਮ​ਬਿਸਾਰ​ਸਬੈ​ਕਰਤਾਰ​ਹੀ​ਕਉ​ਕਰਤਾ​ਜੀਅ​ਜਾਨਯੋ​॥੧੨॥​
(ਪਰ ਮੈਂ ਆਪਣੇ) ਮਨ ਵਿਚ ਸਾਰੇ ਫੋਕਟ ਧਰਮਾਂ ਨੂੰ ਭੁਲਾ ਕੇ, ਕੇਵਲ ਕਰਤਾਰ ਨੂੰ ਹੀ ਕਰਤਾ ਮੰਨਿਆ ਹੈ ॥੧੨॥
but my mind has forsaken all useless actions and has accepted only the One Creator.12.
फोकट धरम बिसार सबै करतार ही कउ करता जीअ जानयो ॥१२॥
ਜੌ​ਕਹੋ​ਰਾਮ​ਅਜੋਨਿ​ਅਜੈ​ਅਤਿ​ਕਾਹੇ​ਕੌ​ਕੌਸਲਿ​ਕੁਖ​ਜਯੋ​ਜੂ​॥​
ਜੇ ਰਾਮ ਨੂੰ ਅਜੋਨੀ ਅਤੇ ਅਤਿ ਅਜੈ ਕਹੋਗੇ, (ਤਾਂ ਉਹ) ਕੌਸ਼ਲਿਆ ਦੀ ਕੁਖ ਵਿਚੋਂ ਕਿਉਂ ਜੰਮਿਆ ਸੀ।
If we consider Ram, the Lord as Unborn, then how did he take brith from the womb of Kaushalya?
जौ कहो राम अजोनि अजै अति काहे कौ कौसलि कुख जयो जू ॥
ਕਾਲ​ਹੂੰ​ਕਾਲ​ਕਹੋ​ਜਿਹ​ਕੌ​ਕਿਹਿ​ਕਾਰਣ​ਕਾਲ​ਤੇ​ਦੀਨ​ਭਯੋ​ਜੂ​॥​
ਜੇ ਕਾਨ੍ਹ ਨੂੰ ਹੀ ਕਾਲ ਕਹੋਗੇ, (ਤਾਂ ਉਹ) ਕਿਸ ਲਈ ਕਾਲ ਦੇ ਅਧੀਨ ਹੋਇਆ ਸੀ (ਅਰਥਾਤ ਮ੍ਰਿਤੂ ਨੂੰ ਪ੍ਰਾਪਤ ਹੋਇਆ ਸੀ)।
He, who is said to be the KAL (destroyer) of KAL (death), then why did none become subjugated himself before KAL?
काल हूं काल कहो जिह कौ किहि कारण काल ते दीन भयो जू ॥
ਸਤਿ​ਸਰੂਪ​ਬਿਬੈਰ​ਕਹਾਇ​ਸੁ​ਕਯੋਂ​ਪਥ​ਕੋ​ਰਥ​ਹਾਕਿ​ਧਯੋ​ਜੂ​॥​
(ਜੋ) ਸਤਿ ਸਰੂਪ ਅਤੇ ਨਿਰਵੈਰ ਅਖਵਾਉਂਦਾ ਹੈ, (ਤਾਂ ਉਸਨੇ) ਅਰਜਨ (ਪਥ-ਪਾਰਥ) ਦਾ ਰਥ ਕਿਉਂ ਹਿਕ ਕੇ ਭਜਾਇਆ ਸੀ।
If he is called the Truth-incarnate, beyond enmity and opposition, then why did he become the charioteer of Arjuna?
सति सरूप बिबैर कहाइ सु कयों पथ को रथ हाकि धयो जू ॥