ਇਹਬਿਧਿਤਨਸੂਰਾਸੁਧਰਿਧੈਹੈਨ੍ਰਿਪਅਬਿਬੇਕ॥
ਇਸ ਤਰ੍ਹਾਂ ਅਬਿਬੇਕ ਰਾਜੇ ਦੇ ਸੂਰਮੇ ਸ਼ਰੀਰ ਧਾਰ ਕੇ (ਜਦ) ਹਮਲਾ ਕਰਨਗੇ,
इह बिधि तन सूरा सु धरि धै है न्रिप अबिबेक ॥
ਨ੍ਰਿਪਬਿਬੇਕਕੀਦਿਸਿਸੁਭਟਠਾਢਨਰਹਿਹੈਏਕ॥੨੨੭॥
(ਤਦ) ਬਿਬੇਕ ਰਾਜੇ ਦੇ ਪਖ ਦੇ ਸੂਰਮਿਆਂ ਵਿਚੋਂ ਇਕ ਵੀ (ਰਣ-ਭੂਮੀ ਵਿਚ) ਖੜੋਤਾ ਨਹੀਂ ਰਹੇਗਾ ॥੨੨੭॥
O king! in this way, Avivek will assume the bodies of various warriors and no warrior of Vivek will stay in front of him.227.
न्रिप बिबेक की दिसि सुभट ठाढ न रहि है एक ॥२२७॥
ਇਤਿਸ੍ਰੀਬਚਿਤਨਾਟਕਗ੍ਰੰਥੇਪਾਰਸਮਛਿੰਦ੍ਰਸੰਬਾਦੇਨ੍ਰਿਪਅਬਿਬੇਕਆਗਮਨਨਾਮਸੁਭਟਬਰਨਨੰਨਾਮਧਿਆਇਸਮਾਪਤਮਸਤਸੁਭਮਸਤ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਪਾਰਸ ਮਛਿੰਦ੍ਰ ਸੰਵਾਦ ਦੇ ਅਬਿਬੇਕ ਰਾਜਾ ਦੇ 'ਆਗਮਨ ਨਾਮ ਵਾਲੇ ਸੁਭਟ ਬਰਨਨ' ਨਾਂ ਵਾਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ।
End of the chapter entitled “Dialogue of parasnath and Matsyendera, arrival of the king Avivek and the description of his warriors’ in Bachittar Natak.
इति स्री बचित नाटक ग्रंथे पारस मछिंद्र संबादे न्रिप अबिबेक आगमन नाम सुभट बरननं नाम धिआइ समापतम सत सुभम सत ॥
ਅਥਨ੍ਰਿਪਬਿਬੇਕਦੇਦਲਕਥਨੰ॥
ਹੁਣ ਬਿਬੇਕ ਰਾਜੇ ਦੇ ਦਲ ਦਾ ਕਥਨ:
Now begins the description of the army of king Vivek
अथ न्रिप बिबेक दे दल कथनं ॥
ਛਪਯਛੰਦ॥
ਛਪਯ ਛੰਦ:
CHHAPAI STANZA
छपय छंद ॥
ਜਿਹਪ੍ਰਕਾਰਅਬਿਬੇਕਨ੍ਰਿਪਤਿਦਲਸਹਿਤਬਖਾਨੇ॥
ਜਿਸ ਤਰ੍ਹਾਂ 'ਅਬਿਬੇਕ' ਰਾਜੇ ਦਾ ਦਲ ਸਹਿਤ ਵਰਣਨ ਕੀਤਾ ਹੈ
The way in which the army of the king Avivek has been described
जिह प्रकार अबिबेक न्रिपति दल सहित बखाने ॥
ਨਾਮਠਾਮਆਭਰਨਸੁਰਥਸਭਕੇਹਮਜਾਨੇ॥
ਅਤੇ ਸਾਰਿਆਂ ਦੇ ਨਾਂ, ਠਿਕਾਣੇ, ਗਹਿਣੇ, ਰਥ ਆਦਿ ਅਸੀਂ ਜਾਣ ਲਏ ਹਨ।
We have known all his warriors with their name, place, garment, chariot etc.,
नाम ठाम आभरन सु रथ सभ के हम जाने ॥
ਸਸਤ੍ਰਅਸਤ੍ਰਅਰੁਧਨੁਖਧੁਜਾਜਿਹਬਰਣਉਚਾਰੀ॥
ਸ਼ਸਤ੍ਰ, ਅਸਤ੍ਰ, ਧਨੁਸ਼, ਧੁਜਾ, ਰੰਗ ਆਦਿ ਦਾ ਜਿਹੜਾ (ਤੁਸੀਂ) ਕ੍ਰਿਪਾ ਪੂਰਵਕ ਵਰਣਨ ਕੀਤਾ ਹੈ,
ससत्र असत्र अरु धनुख धुजा जिह बरण उचारी ॥
ਤ੍ਵਪ੍ਰਸਾਦਿਮੁਨਿਦੇਵਸਕਲਸੁਬਿਬੇਕਬਿਚਾਰੀ॥
ਹੇ ਮੁਨੀ ਦੇਵ! ਉਸੇ ਤਰ੍ਹਾਂ 'ਬਿਬੇਕ' ਦਾ ਸਾਰਾ ਵਿਚਾਰ ਕਰੋ।
The way in which their arms, weapons, bows and banners have been described, in the same way, O great sage! kindly describe your views about Vivek,
त्वप्रसादि मुनि देव सकल सु बिबेक बिचारी ॥
ਕਰਿਕ੍ਰਿਪਾਸਕਲਜਿਹਬਿਧਿਕਹੇਤਿਹਬਿਧਿਵਹੈਬਖਾਨੀਐ॥
ਕ੍ਰਿਪਾ ਕਰ ਕੇ ਜਿਸ ਤਰ੍ਹਾਂ (ਅਬਿਬੇਕ ਦਾ) ਸਾਰਾ ਵਰਣਨ ਕੀਤਾ ਹੈ, ਉਸੇ ਤਰ੍ਹਾਂ (ਬਿਬੇਕ ਦਾ) ਬਖਾਨ ਕਰੋ।
And present a complete narration about him
करि क्रिपा सकल जिह बिधि कहे तिह बिधि वहै बखानीऐ ॥
ਕਿਹਛਬਿਪ੍ਰਭਾਵਕਿਹਦੁਤਿਨ੍ਰਿਪਤਿਨ੍ਰਿਪਬਿਬੇਕਅਨੁਮਾਨੀਐ॥੨੨੮॥
ਕਿਸ ਤਰ੍ਹਾਂ ਦੀ ਛਬੀ, ਪ੍ਰਭਾਵ ਅਤੇ ਕਿਹੋ ਜਿਹੀ ਚਮਕ ਰਾਜਿਆਂ ਦੇ ਰਾਜੇ ਬਿਬੇਕ ਦੀ ਹੈ। (ਉਸ ਦਾ) ਅਨੁਮਾਨਿਕ ਸਰੂਪ ਦਸੋ (ਅਰਥਾਤ-ਵਰਣਨ ਕਰੋ) ॥੨੨੮॥
O great sage! give your assessment about the beauty and impact of Vivek.1.228.
किह छबि प्रभाव किह दुति न्रिपति न्रिप बिबेक अनुमानीऐ ॥२२८॥
ਅਧਿਕਨ੍ਯਾਸਮੁਨਿਕੀਨਮੰਤ੍ਰਬਹੁਭਾਤਿਉਚਾਰੇ॥
(ਮਛਿੰਦ੍ਰ) ਮੁਨੀ ਨੇ ਬਹੁਤ ਸਾਰੇ ਸਾਧਨ ਕੀਤੇ ਅਤੇ ਬਹੁਤ ਭਾਂਤ ਦੇ ਮੰਤ੍ਰ ਉਚਾਰੇ।
The sage made a great effort and recited many mantras
अधिक न्यास मुनि कीन मंत्र बहु भाति उचारे ॥
ਤੰਤ੍ਰਭਲੀਬਿਧਿਸਧੇਜੰਤ੍ਰਬਹੁਬਿਧਿਲਿਖਿਡਾਰੇ॥
ਚੰਗੀ ਤਰ੍ਹਾਂ ਤੰਤ੍ਰਾਂ ਨੂੰ ਸਾਧਿਆ ਅਤੇ ਬਹੁਤ ਤਰ੍ਹਾਂ ਦੇ ਜੰਤ੍ਰ ਲਿਖ ਦਿੱਤੇ।
He performed practices of several kinds of Tantras and Yantras
तंत्र भली बिधि सधे जंत्र बहु बिधि लिखि डारे ॥
ਅਤਿਪਵਿਤ੍ਰਹੁਐਆਪਬਹੁਰਿਉਚਾਰਕਰੋਤਿਹ॥
(ਪਹਿਲਾਂ) ਆਪ ਬਹੁਤ ਪਵਿਤ੍ਰ ਹੋਏ ਅਤੇ ਫਿਰ ਉਨ੍ਹਾਂ ਦਾ ਉਚਾਰਨ ਕੀਤਾ।
अति पवित्र हुऐ आप बहुरि उचार करो तिह ॥
ਨ੍ਰਿਪਬਿਬੇਕਅਬਿਬੇਕਸਹਿਤਸੈਨਕਥ੍ਯੋਜਿਹ॥
ਰਾਜਾ 'ਬਿਬੇਕ' (ਦਾ ਉਸੇ ਤਰ੍ਹਾਂ ਵਰਣਨ ਕੀਤਾ) ਜਿਸ ਤਰ੍ਹਾਂ 'ਅਬਿਬੇਕ' ਦਾ ਸੈਨਾ ਸਹਿਤ ਕਥਨ ਕੀਤਾ ਸੀ।
Becoming extremely pure, he spoke again and the way in which he had described Avivek alongwith his army, he also narrated in the same way about the king Vivek
न्रिप बिबेक अबिबेक सहित सैन कथ्यो जिह ॥
ਸੁਰਅਸੁਰਚਕ੍ਰਿਤਚਹੁਦਿਸਭਏਅਨਲਪਵਨਸਸਿਸੂਰਸਬ॥
ਚੌਹਾਂ ਪਾਸੇ ਦੇਵਤੇ, ਦੈਂਤ, ਅਗਨੀ, ਵਾਯੂ, ਚੰਦ੍ਰਮਾ, ਸੂਰਜ ਆਦਿ ਸਾਰੇ ਹੈਰਾਨ ਹੋ ਗਏ।
The Gods, Demons, Agni, Wind, Surya and Chandra, all were wonder-struck
सुर असुर चक्रित चहु दिस भए अनल पवन ससि सूर सब ॥
ਕਿਹਬਿਧਿਪ੍ਰਕਾਸਕਰਿਹੈਸੰਘਾਰਜਕੇਜਛਗੰਧਰਬਸਬ॥੨੨੯॥
ਕਿਸ ਤਰ੍ਹਾਂ (ਮੁਨੀ) ਭਿਆਨਕ ਸੰਘਰਸ਼ ('ਸੰਘਾਰ') ਦਾ ਪ੍ਰਕਾਸ਼ ਕਰਨਗੇ, (ਇਹ ਵਿਚਾਰ ਕੇ) ਸਾਰੇ ਯਕਸ਼ ਤੇ ਗੰਧਰਬ ਹੈਰਾਨ ਹੋ ਰਹੇ ਸਨ ॥੨੨੯॥
Even Yakshas and Gandharvas were also immersed in astonishment thinking how the light of Vivek will destroy the darkness of Avivek.2.229.
किह बिधि प्रकास करि है संघार जके जछ गंधरब सब ॥२२९॥
ਸੇਤਛਤ੍ਰਸਿਰਧਰੈਸੇਤਬਾਜੀਰਥਰਾਜਤ॥
ਚਿੱਟਾ ਛਤ੍ਰ ਸਿਰ ਉਤੇ ਧਰਿਆ ਹੋਇਆ ਹੈ ਅਤੇ ਚਿੱਟੇ ਰਥ ਅਗੇ ਚਿੱਟੇ ਰੰਗ ਦੇ ਘੋੜੇ (ਜੁਤੇ ਹੋਏ ਹਨ)।
सेत छत्र सिर धरै सेत बाजी रथ राजत ॥
ਸੇਤਸਸਤ੍ਰਤਨਸਜੇਨਿਰਖਿਸੁਰਨਰਭ੍ਰਮਿਭਾਜਤ॥
ਚਿੱਟੇ ਰੰਗ ਦੇ ਸ਼ਸਤ੍ਰ ਸ਼ਰੀਰ ਉਤੇ ਸਜੇ ਹੋਏ ਹਨ, (ਜਿਸ ਨੂੰ) ਵੇਖ ਕੇ ਦੇਵਤੇ ਅਤੇ ਮਨੁੱਖ ਭਰਮ ਵਿਚ ਭਜੇ ਫਿਰਦੇ ਹਨ।
Seeing the one with white canopy, white chariot and white horses and holding white weapons, the gods and men flee in illusion
सेत ससत्र तन सजे निरखि सुर नर भ्रमि भाजत ॥
ਚੰਦਚਕ੍ਰਿਤਹ੍ਵੈਰਹਤਭਾਨੁਭਵਤਾਲਖਿਭੁਲਤ॥
ਚੰਦ੍ਰਮਾ ਹੈਰਾਨ ਹੋ ਰਿਹਾ ਹੈ, ਸੂਰਜ ਪ੍ਰਭੁਤਾ ਵੇਖ ਕੇ (ਆਪਣਾ ਕਾਰਜ) ਭੁਲ ਗਿਆ ਹੈ।
चंद चक्रित ह्वै रहत भानु भवता लखि भुलत ॥
ਭ੍ਰਮਰਪ੍ਰਭਾਲਖਿਭ੍ਰਮਤਅਸੁਰਸੁਰਨਰਡਗਡੁਲਤ॥
ਭੌਰੇ (ਉਸ ਦੇ) ਪ੍ਰਕਾਸ਼ ਨੂੰ ਵੇਖ ਕੇ ਭਰਮਦੇ ਫਿਰਦੇ ਹਨ ਅਤੇ ਦੈਂਤ, ਦੇਵਤੇ ਤੇ ਮਨੁੱਖ ਡਾਵਾਂ ਡੋਲ ਹੋਏ ਫਿਰਦੇ ਹਨ।
The god Chandra is astonished and the god Surya, seeing his glory is also wavering
भ्रमर प्रभा लखि भ्रमत असुर सुर नर डग डुलत ॥
ਇਹਛਬਿਬਿਬੇਕਰਾਜਾਨ੍ਰਿਪਤਿਅਤਿਬਲਿਸਟਤਿਹਮਾਨੀਐ॥
ਹੇ ਰਾਜਨ! ਇਹ ਛਬੀ 'ਬਿਬੇਕ' ਰਾਜਾ ਦੀ ਹੈ। ਉਸ ਨੂੰ ਅਤਿਅੰਤ ਬਲਵਾਨ ਮੰਨਿਆ ਜਾਂਦਾ ਹੈ।
O king! this beauty belongs to Vivek, who may be considered extremely powerful
इह छबि बिबेक राजा न्रिपति अति बलिसट तिह मानीऐ ॥
ਮੁਨਿਗਨਮਹੀਪਬੰਦਤਸਕਲਤੀਨਿਲੋਕਿਮਹਿਜਾਨੀਐ॥੨੩੦॥
ਮੁਨੀਆਂ ਦੀਆਂ ਮੰਡਲੀਆਂ ਅਤੇ ਸਾਰੇ ਰਾਜੇ (ਉਸ ਨੂੰ) ਬੰਦਨਾਂ ਕਰਦੇ ਹਨ। (ਇਸ ਤਰ੍ਹਾਂ ਉਹ) ਤਿੰਨਾਂ ਲੋਕਾਂ ਵਿਚ ਜਾਣਿਆ ਜਾਂਦਾ ਹੈ ॥੨੩੦॥
The sages and kings pray before him in all the three worlds.3.230.
मुनि गन महीप बंदत सकल तीनि लोकि महि जानीऐ ॥२३०॥
ਚਮਰਚਾਰੁਚਹੂੰਓਰਢੁਰਤਸੁੰਦਰਛਬਿਪਾਵਤ॥
ਚੌਹਾਂ ਪਾਸੇ ਸੁੰਦਰ ਚੌਰ ਝੁਲਦਾ ਹੈ, ਜੋ ਬਹੁਤ ਹੀ ਸੁੰਦਰ ਛਬੀ ਪ੍ਰਾਪਤ ਕਰ ਰਿਹਾ ਹੈ।
चमर चारु चहूं ओर ढुरत सुंदर छबि पावत ॥
ਨਿਰਖਿਹੰਸਤਿਹਢੁਰਨਿਮਾਨਸਰਵਰਹਿਲਜਾਵਤ॥
(ਚੌਰ ਦੇ) ਢੁਰਨ ਨੂੰ ਵੇਖ ਕੇ ਮਾਨ-ਸਰੋਵਰ ਦੇ ਹੰਸ ਲਜਾਉਂਦੇ ਹਨ।
He, on whom the fly-whisk is swinging from all the four sides and seeing whom, the swans of Mansarover feel shy
निरखि हंस तिह ढुरनि मान सरवरहि लजावत ॥
ਅਤਿਪਵਿਤ੍ਰਸਬਗਾਤਪ੍ਰਭਾਅਤਿਹੀਜਿਹਸੋਹਤ॥
(ਉਸ ਦਾ) ਸਾਰਾ ਸ਼ਰੀਰ ਬਹੁਤ ਪਵਿਤ੍ਰ ਹੈ ਅਤੇ ਜਿਸ ਦੀ ਚਮਕ ਬਹੁਤ ਸ਼ੋਭਾ ਪਾ ਰਹੀ ਹੈ।
He is extremely pure, glorious and beautiful
अति पवित्र सब गात प्रभा अति ही जिह सोहत ॥
ਸੁਰਨਰਨਾਗਸੁਰੇਸਜਛਕਿੰਨਰਮਨਮੋਹਤ॥
(ਉਹ) ਦੇਵਤਿਆਂ, ਮਨੁੱਖਾਂ, ਨਾਗਾਂ, ਇੰਦਰ, ਯਕਸ਼ਾਂ ਅਤੇ ਕਿੰਨਰਾਂ ਦੇ ਮਨ ਨੂੰ ਮੋਹ ਰਿਹਾ ਹੈ।
He allures the mind of all the gods, men, Nagas, Indra, Yakshas, kinnars etc
सुर नर नाग सुरेस जछ किंनर मन मोहत ॥
ਇਹਛਬਿਬਿਬੇਕਰਾਜਾਨ੍ਰਿਪਤਿਜਿਦਿਨਕਮਾਨਚੜਾਇਹੈ॥
ਇਹ ਹੈ ਰਾਜਿਆਂ ਦੇ ਰਾਜੇ ਬਿਬੇਕ ਰਾਜੇ ਦੀ (ਛਬੀ) ਜਿਸ ਦਿਨ ਉਹ ਧਨੁਸ਼ ਚੜ੍ਹਾਏਗਾ,
इह छबि बिबेक राजा न्रिपति जिदिन कमान चड़ाइ है ॥
ਬਿਨੁਅਬਿਬੇਕਸੁਨਿਹੋਨ੍ਰਿਪਤਿਸੁਅਉਰਨਬਾਨਚਲਾਇਹੈ॥੨੩੧॥
ਹੇ ਰਾਜਨ! ਸੁਣੋ, ਬਿਨਾ ਇਕ 'ਅਬਿਬੇਕ' ਦੇ, ਹੋਰ ਕੋਈ ਵੀ (ਉਸ ਦੇ ਸਾਹਮਣੇ) ਬਾਣ ਨਹੀਂ ਚਲਾ ਸਕੇਗਾ ॥੨੩੧॥
The day on which Vivek of such beauty will be ready to discharge his arrow, he will not discharge it on anyone else except Avivek.4.231.
बिनु अबिबेक सुनि हो न्रिपति सु अउर न बान चलाइ है ॥२३१॥
ਅਤਿਪ੍ਰਚੰਡਅਬਿਕਾਰਤੇਜਆਖੰਡਅਤੁਲਬਲ॥
(ਜਿਸ ਦਾ) ਬਹੁਤ ਤਿਖਾ ਅਤੇ ਵਿਕਾਰ-ਰਹਿਤ ਤੇਜ ਹੈ ਅਤੇ ਨਾ ਖੰਡੇ ਜਾ ਸਕਣ ਵਾਲਾ ਬਲ ਹੈ।
He is extremely powerful, vice-less, lustrous and incommensurably strong
अति प्रचंड अबिकार तेज आखंड अतुल बल ॥
ਅਤਿਪ੍ਰਤਾਪਅਤਿਸੂਰਤੂਰਬਾਜਤਜਿਹਜਲਥਲ॥
(ਜਿਸ ਦਾ) ਬਹੁਤ ਪ੍ਰਤਾਪ ਹੈ ਅਤੇ (ਜੋ) ਬਹੁਤ ਸੂਰਮਾ ਹੈ, ਜਿਸ ਦਾ ਨਰਸਿੰਘਾ ਜਲ ਥਲ ਵਿਚ ਵਜਦਾ ਹੈ।
He is extremely glorious warrior and his drum sounds at all places including water and plain
अति प्रताप अति सूर तूर बाजत जिह जल थल ॥
ਪਵਨਬੇਗਰਥਚਲਤਪੇਖਿਚਪਲਾਚਿਤਲਾਜਤ॥
ਪੌਣ ਦੇ ਵੇਗ ਨਾਲ (ਜਿਸ ਦਾ) ਰਥ ਚਲਦਾ ਹੈ, (ਜਿਸ ਨੂੰ) ਵੇਖ ਕੇ ਬਿਜਲੀ ਚਿਤ ਵਿਚ ਸ਼ਰਮਸਾਰ ਹੁੰਦੀ ਹੈ।
His chariot moves with the speed of wind and seeing his speed, even the lightning feels shy in its mind
पवन बेग रथ चलत पेखि चपला चित लाजत ॥
ਸੁਨਤਸਬਦਚਕਚਾਰਮੇਘਮੋਹਤਭ੍ਰਮਭਾਜਤ॥
(ਜਿਸ ਦੇ) ਸ਼ਬਦ ਨੂੰ ਸੁਣ ਕੇ ਚੌਹਾਂ ਪਾਸੇ ਬਦਲ (ਦੇ ਗਜਣ ਦਾ) ਭਰਮ ਹੋ ਜਾਂਦਾ ਹੈ ਅਤੇ (ਸਭ) ਮੋਹਿਤ ਹੋ ਕੇ ਭਜ ਜਾਂਦੇ ਹਨ।
Hearing him thundering violently, the clouds of all the four directions flee in confusion
सुनत सबद चक चार मेघ मोहत भ्रम भाजत ॥
ਜਲਥਲਅਜੇਅਅਨਭੈਭਟਅਤਿਉਤਮਪਰਵਾਨੀਐ॥
(ਜੋ) ਜਲ ਥਲ ਵਿਚ ਜਿਤਿਆ ਨਹੀਂ ਜਾਂਦਾ, (ਕਿਸੇ ਦਾ) ਡਰ ਨਹੀਂ ਮੰਨਦਾ, (ਉਸ ਨੂੰ) ਅਤਿ ਉਤਮ ਸੂਰਮਾ ਪ੍ਰਵਾਨ ਕਰਨਾ ਚਾਹੀਦਾ ਹੈ।
जल थल अजेअ अनभै भट अति उतम परवानीऐ ॥
ਧੀਰਜੁਸੁਨਾਮਜੋਧਾਬਿਕਟਅਤਿਸੁਬਾਹੁਜਗਮਾਨੀਐ॥੨੩੨॥
(ਇਸ) ਵਿਕਟ ਯੋਧੇ ਦਾ ਨਾਂ 'ਧੀਰਜ' ਹੈ ਜੋ ਜਗ ਵਿਚ ਬਹੁਤ ਬਲ ਵਾਲਾ ਮੰਨਿਆ ਗਿਆ ਹੈ ॥੨੩੨॥
He is considered unconquerable, fearless and a superb warrior in water and on plain, this invincible and mighty one is named Endurance by the world.5.232.
धीरजु सु नाम जोधा बिकट अति सुबाहु जग मानीऐ ॥२३२॥
ਧਰਮਧੀਰਬੀਰਜਸਮੀਰਅਨਭੀਰਬਿਕਟਮਤਿ॥
ਧਰਮੀ, ਧੀਰਜਵਾਨ, ਸੂਰਮਾ ਅਤੇ ਯਸ਼ਵਾਨ ਹੈ, (ਜੋ) ਡਰਪੋਕ ਨਹੀਂ ਅਤੇ ਕਠੋਰ ਮਤ ਵਾਲਾ ਹੈ।
The Dharma-incarnate Endurance is extremely powerful in most difficult times
धरम धीर बीर जसमीर अनभीर बिकट मति ॥
ਕਲਪਬ੍ਰਿਛਕੁਬ੍ਰਿਤਨਕ੍ਰਿਪਾਨਜਸਤਿਲਕਸੁਭਟਅਤਿ॥
ਕਲਪ ਬ੍ਰਿਛ (ਵਾਂਗ ਇੱਛਾਵਾਂ ਪੂਰੀਆਂ ਕਰਨ ਵਾਲਾ) ਕੁਵ੍ਰਿੱਤੀਆਂ ਨੂੰ ਕ੍ਰਿਪਾਨ (ਨਾਲ ਕਟਣ ਵਾਲਾ) ਜਸ ਦਾ ਤਿਲਕ ਰੂਪ ਬਹੁਤ ਤਕੜਾ ਸੂਰਮਾ ਹੈ।
He is like Elysian tree (Kalapvrikasha) and chops the evil modification with his sword
कलप ब्रिछ कुब्रितन क्रिपान जस तिलक सुभट अति ॥
ਅਤਿਪ੍ਰਤਾਪੁਅਤਿਓਜਅਨਲਸਰਤੇਜਜਰੇਰਣ॥
(ਉਸ ਦਾ) ਅਤਿਅੰਤ ਪ੍ਰਤਾਪ ਅਤੇ ਅਧਿਕ ਹੈ ਅਤੇ ਰਣ ਨੂੰ ਅੱਗ ਜਿਹੇ ਤੇਜ ਨਾਲ ਸਾੜਨ ਵਾਲਾ ਹੈ।
He is extremely glorious, brilliant like the fire, he blazes all in the war with his speech
अति प्रतापु अति ओज अनल सर तेज जरे रण ॥
ਬ੍ਰਹਮਅਸਤ੍ਰਸਿਵਅਸਤ੍ਰਨਹਿਨਮਾਨਤਏਕੈਬ੍ਰਣ॥
ਬ੍ਰਹਮ ਅਸਤ੍ਰ ਅਤੇ ਸ਼ਿਵ ਅਸਤ੍ਰ ਨੂੰ ਮੰਨਦਾ ਨਹੀਂ, (ਬਸ) ਇਕ ਘਾਉ (ਲਾਣਾ ਹੀ ਜਾਣਦਾ ਹੈ)।
He does not care even for Brahma-astra and Shiva-astra
ब्रहम असत्र सिव असत्र नहिन मानत एकै ब्रण ॥
ਇਹਦੁਤਿਪ੍ਰਕਾਸਬ੍ਰਿਤਛਤ੍ਰਨ੍ਰਿਪਸਸਤ੍ਰਅਸਤ੍ਰਜਬਛੰਡਿਹੈ॥
(ਇਹ) ਇਕ ਚਮਕ ਅਤੇ ਪ੍ਰਤਾਪ ਵਾਲਾ 'ਬ੍ਰਤ' ਨਾਂ ਵਾਲਾ ਛਤ੍ਰੀ ਰਾਜਾ ਹੈ, (ਜੋ) ਜਦੋਂ (ਰਣਭੂਮੀ ਵਿਚ) ਅਸਤ੍ਰ ਸ਼ਸਤ੍ਰ ਨੂੰ ਛੰਡਦਾ ਹੈ,
इह दुति प्रकास ब्रित छत्र न्रिप ससत्र असत्र जब छंडि है ॥
ਬਿਨੁਏਕਅਬ੍ਰਿਤਸੁਬ੍ਰਿਤਨ੍ਰਿਪਤਿਅਵਰਨਆਹਵਮੰਡਿਹੈ॥੨੩੩॥
(ਤਦ) ਹੇ ਰਾਜਨ! ਬਿਨਾ ਇਕ 'ਅਬ੍ਰਿਤ' ਅਤੇ 'ਸੁਬ੍ਰਿਤ' ਦੇ ਹੋਰ ਕੋਈ ਯੁੱਧ ਵਿਚ ਨਹੀਂ ਟਿਕ ਸਕੇਗਾ ॥੨੩੩॥
When this warriors named Suvriti (good modification) will strike his arms and weapons in the war, and else will be able to fight with him except Kuvriti (evil modification).6.233.
बिनु एक अब्रित सुब्रित न्रिपति अवर न आहव मंडि है ॥२३३॥
ਅਛਿਜਗਾਤਅਨਭੰਗਤੇਜਆਖੰਡਅਨਿਲਬਲ॥
(ਜਿਸ ਦਾ) ਸ਼ਰੀਰ ਛਿਜਣ ਵਾਲਾ ਨਹੀਂ, ਨਾ ਭੰਗ ਹੋਣ ਵਾਲਾ ਤੇਜ ਹੈ, ਨਾ ਖੰਡੇ ਜਾ ਸਕਣ ਵਾਲਾ ਅਗਨੀ ਦੇ ਸਮਾਨ ਬਲ ਹੈ।
अछिज गात अनभंग तेज आखंड अनिल बल ॥
ਪਵਨਬੇਗਰਥਕੋਪ੍ਰਤਾਪੁਜਾਨਤਜੀਅਜਲਥਲ॥
ਪੌਣ ਦੇ ਵੇਗ ਵਾਂਗ ਚਲਣ ਵਾਲੇ ਰਥ ਦੇ ਪ੍ਰਤਾਪ ਨੂੰ ਜਲ ਥਲ ਦੇ ਸਾਰੇ ਜੀਵ ਜਾਣਦੇ ਹਨ।
This glorious one of indestructible body and brilliance, completely strong like fire and driving his chariot with the speed of wind, all the beings in water and on plain know him
पवन बेग रथ को प्रतापु जानत जीअ जल थल ॥
ਧਨੁਖਬਾਨਪਰਬੀਨਛੀਨਸਬਅੰਗਬ੍ਰਿਤਨਕਰਿ॥
(ਜੋ) ਧਨੁਸ਼ ਬਾਣ ਚਲਾਉਣ ਵਿਚ ਪ੍ਰਬੀਨ ਹੈ, ਪਰ ਵ੍ਰਿੱਤੀਆਂ ਕਾਰਨ ਸਾਰੇ ਅੰਗ ਛੀਣ ਹਨ।
He is a skilful archer, but because of his fasting all his limbs are weak
धनुख बान परबीन छीन सब अंग ब्रितन करि ॥
ਅਤਿਸੁਬਾਹਸੰਜਮਸੁਬੀਰਜਾਨਤਨਾਰੀਨਰ॥
(ਇਹ) ਅਤਿ ਸੁੰਦਰ ਬਾਂਹਵਾਂ ਵਾਲਾ 'ਸੰਜਮ' ਨਾਮ ਦਾ ਸੂਰਮਾ ਹੈ ਜਿਸ ਨੂੰ ਸਾਰੇ ਨਰ ਨਾਰੀ ਜਾਣਦੇ ਹਨ।
All the men and women know him by the name of Sanjamveer (disciplined warrior)
अति सुबाह संजम सुबीर जानत नारी नर ॥