GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 699
Display Settings
Translations
ਗਹਿਧਨੁਖਬਾਨਪਾਨਹਿਧਰਮਪਰਮਰੂਪਧਰਿਗਰਜਿਹੈ
(ਜਦ ਇਹ) ਧਨੁਸ਼ ਬਾਣ ਨੂੰ ਹੱਥ ਵਿਚ ਪਕੜ ਕੇ ਪਰਮ ਧਰਮ ਦਾ ਰੂਪ ਧਾਰ ਕੇ (ਰਣ-ਭੂਮੀ ਵਿਚ) ਗਜੇਗਾ,
गहि धनुख बान पानहि धरम परम रूप धरि गरजि है ॥
ਬਿਨੁਇਕਅਬ੍ਰਿਤਸੁਬ੍ਰਿਤਨ੍ਰਿਪਤਿਅਉਰਆਨਿਬਰਜਿਹੈ॥੨੩੪॥
ਹੇ ਰਾਜਨ! (ਉਦੋਂ) ਬਿਨਾ ਇਕ 'ਅਬ੍ਰਿਤਿ' ਤੇ 'ਸੁਬ੍ਰਿਤਿ' ਦੇ ਹੋਰ ਕੋਈ ਉਸ ਨੂੰ ਨਹੀਂ ਰੋਕ ਸਕੇਗਾ ॥੨੩੪॥
When, holding his bow and arrow, he will thunder in his superb form, then none can withhold him except Kuvriti.7.234.
बिनु इक अब्रित सुब्रित न्रिपति अउर न आनि बरजि है ॥२३४॥
ਚਕ੍ਰਿਤਚਾਰੁਚੰਚਲਪ੍ਰਕਾਸਬਾਜੀਰਥਸੋਹਤ
(ਜਿਸ ਦਾ) ਚਕ੍ਰਿਤ ਕਰਨ ਵਾਲਾ ਸੁੰਦਰ ਪ੍ਰਕਾਸ਼ ਹੈ ਅਤੇ ਚੰਚਲ ਘੋੜੇ ਰਥ ਅਗੇ ਸ਼ੋਭਦੇ ਹਨ।
He is a mighty warrior named Nem (principle), his chariot is drawn by comely and restless horses
चक्रित चारु चंचल प्रकास बाजी रथ सोहत ॥
ਅਤਿਪ੍ਰਬੀਨਧੁਨਿਛੀਨਬੀਨਬਾਜਤਮਨਮੋਹਤ
(ਜੋ) ਅਤਿ ਪ੍ਰਬੀਨ ਹੈ ਅਤੇ ਮਨ ਨੂੰ ਮੋਹ ਲੈਣ ਵਾਲੀ ਸੂਖਮ ਧੁਨ ਨਾਲ ਬੀਨ ਵਜਦੀ ਹੈ।
He is extremely skilful, soft-spoken and allures the mind like lyre
अति प्रबीन धुनि छीन बीन बाजत मन मोहत ॥
ਪ੍ਰੇਮਰੂਪਸੁਭਧਰੇਨੇਮਨਾਮਾਭਟਭੈਕਰ
'ਨੇਮ' ਨਾਂ ਦਾ ਡਰਾਉਣਾ ਸੂਰਮਾ ਹੈ ਜਿਸ ਨੇ ਪ੍ਰੇਮ ਦਾ ਸ਼ੁਭ ਰੂਪ ਧਾਰਨ ਕੀਤਾ ਹੋਇਆ ਹੈ।
प्रेम रूप सुभ धरे नेम नामा भट भै कर ॥
ਪਰਮਰੂਪਪਰਮੰਪ੍ਰਤਾਪਜੁਧਜੈਅਰਿਛੈਕਰ
(ਜਿਸ ਦਾ) ਪਰਮ ਰੂਪ ਹੈ, ਪਰਮ ਪ੍ਰਤਾਪ ਹੈ, ਯੁੱਧ ਨੂੰ ਜਿਤਣ ਵਾਲਾ ਅਤੇ ਵੈਰੀ ਨੂੰ ਨਸ਼ਟ ਕਰਨ ਵਾਲਾ ਹੈ।
He is supremely glorious and is the destroyer of enemies of all the world
परम रूप परमं प्रताप जुध जै अरि छै कर ॥
ਅਸਅਮਿਟਬੀਰਧੀਰਾਬਡੋਅਤਿਬਲਿਸਟਦੁਰਧਰਖਰਣਿ
ਇਸ ਤਰ੍ਹਾਂ ਦਾ ਨਾ ਮਿਟਣ ਵਾਲਾ, ਵੱਡੇ ਧੀਰਜ ਵਾਲਾ, ਅਤਿ ਬਲਵਾਨ, ਅਤੇ ਰਣ ਵਿਚ ਨਾ ਜਿਤੇ ਜਾ ਸਕਣ ਵਾਲਾ ਸੂਰਮਾ ਹੈ।
His sword is indestructible and he proves to be very strong in severe wars
अस अमिट बीर धीरा बडो अति बलिसट दुर धरख रणि ॥
ਅਨਭੈਅਭੰਜਅਨਮਿਟਸੁਧੀਸਅਨਬਿਕਾਰਅਨਜੈਸੁਭਣ॥੨੩੫॥
(ਜੋ) ਡਰ ਤੋਂ ਮੁਕਤ, ਨਾ ਭੰਨੇ ਜਾ ਸਕਣ ਵਾਲਾ, ਨਾ ਮਿਟਣ ਵਾਲਾ, ਸ਼ੁੱਧ ਸਰੂਪ, ਵਿਕਾਰ ਤੋਂ ਰਹਿਤ ਅਤੇ ਨਾ ਜਿਤੇ ਜਾ ਸਕਣ ਵਾਲਾ ਕਹੀਦਾ ਹੈ ॥੨੩੫॥
He is said to be dearless, indestructible, the Lore of consciousness, vice-less and unconquerable.8.235.
अनभै अभंज अनमिट सुधीस अनबिकार अनजै सु भण ॥२३५॥
ਅਤਿਪ੍ਰਤਾਪਅਮਿਤੋਜਅਮਿਟਅਨਭੈਅਭੰਗਭਟ
(ਜਿਸ ਦਾ) ਬਹੁਤ ਵੱਡਾ ਪ੍ਰਤਾਪ ਹੈ, ਅਮਿਤ ਬਲ ਹੈ, (ਉਹ) ਨਾ ਮਿਟਣ ਵਾਲਾ ਅਤੇ ਨਿਡਰ ਹੈ, (ਉਹ) ਨਾ ਭੰਗ ਹੋਣ ਵਾਲਾ ਸੂਰਮਾ ਹੈ।
He is a warrior infinite glory, fearless and eternal
अति प्रताप अमितोज अमिट अनभै अभंग भट ॥
ਰਥਪ੍ਰਮਾਣਚਪਲਾਸੁਚਾਰੁਚਮਕਤਹੈਅਨਕਟ
(ਉਸ ਦਾ) ਰਥ ਬਿਜਲੀ ਵਾਂਗ ਸੁੰਦਰ ਚਮਕਦਾ ਹੈ (ਅਤੇ ਉਸ ਦੀ) ਚਮਕ ਕਟੇ ਨਾ ਜਾ ਸਕਣ ਵਾਲੀ ਹੈ।
His chariot is volatile and lustrous like lightning
रथ प्रमाण चपला सु चारु चमकत है अनकट ॥
ਨਿਰਖਿਸਤ੍ਰੁਤਿਹਤੇਜਚਕ੍ਰਿਤਭਯਭੀਤਭਜਤਰਣਿ
ਉਸ ਦੇ ਤੇਜ ਨੂੰ ਵੇਖ ਕੇ ਵੈਰੀ ਹੈਰਾਨ ਹੁੰਦੇ ਹਨ ਅਤੇ ਭੈਭੀਤ ਹੋ ਕੇ ਰਣ ਤੋਂ ਭਜ ਜਾਂਦੇ ਹਨ।
Seeing him, the enemies, getting fearful, run away from war-arena
निरखि सत्रु तिह तेज चक्रित भयभीत भजत रणि ॥
ਧਰਤਧੀਰਨਹਿਬੀਰਤੀਰਸਰਹੈਨਹੀਹਠਿਰਣਿ
(ਉਸ ਸਾਹਮਣੇ ਵੱਡੇ ਵੱਡੇ) ਸੂਰਮੇ ਵੀ ਧੀਰਜ ਧਾਰਨ ਨਹੀਂ ਕਰਦੇ। ਰਣ ਵਿਚ (ਉਸ ਦੇ) ਤੀਰ ਸਮਾਨ (ਕਿਸੇ ਹੋਰ) ਹਠੀਲੇ ਦਾ ਤੀਰ ਨਹੀਂ ਹੈ।
Looking at him, the warriors forsake their patience and the warriors cannot discharge arrows persistently
धरत धीर नहि बीर तीर सर है नही हठि रणि ॥
ਬਿਗ੍ਰਯਾਨਨਾਮੁਅਨਭੈਸੁਭਟਅਤਿਬਲਿਸਟਤਿਹਜਾਨੀਐ
ਉਸ ਨਿਡਰ ਸੂਰਮੇ ਦਾ ਨਾਂ 'ਬਿਗ੍ਯਾਨ' ਹੈ। ਉਸ ਨੂੰ ਅਤਿ ਬਲਵਾਨ ਜਾਣਿਆ ਜਾਂਦਾ ਹੈ।
This powerful hero known by the name of Vigyan (Science)
बिग्रयान नामु अनभै सुभट अति बलिसट तिह जानीऐ ॥
ਅਗਿਆਨਦੇਸਿਜਾਕੋਸਦਾਤ੍ਰਾਸਘਰਨਘਰਿਮਾਨੀਐ॥੨੩੬॥
ਅਗਿਆਨ ਦੇਸ ਵਿਚ ਜਿਸ ਦਾ ਡਰ ਸਦਾ ਘਰ ਘਰ ਵਿਚ ਮੰਨਿਆ ਜਾਂਦਾ ਹੈ ॥੨੩੬॥
In the country of a Agyan (ignorance), the people fear him in every home.9.236.
अगिआन देसि जा को सदा त्रास घरन घरि मानीऐ ॥२३६॥
ਬਮਤਜ੍ਵਾਲਡਮਰੂਕਰਾਲਡਿਮਡਿਮਰਣਿਬਜਤ
ਮੂੰਹ ਵਿਚੋਂ ਅੱਗ ਦੀ ਲਾਟ ਨਿਕਲਦੀ ਹੈ ਅਤੇ ਭਿਆਨਕ ਡੌਰੂ ਡਿਮ ਡਿਮ ਕਰਦਾ ਯੁੱਧ ਵਿਚ ਵਜ ਰਿਹਾ ਹੈ।
बमत ज्वाल डमरू कराल डिम डिम रणि बजत ॥
ਘਨਪ੍ਰਮਾਨਚਕਸਬਦਘਹਰਿਜਾਕੋਗਲਗਜਤ
ਜਿਸ ਦੇ ਗਲੇ (ਸੰਘ) ਵਿਚੋਂ ਨਿਕਲਣ ਵਾਲਾ ਸ਼ਬਦ (ਆਵਾਜ਼) ਬਦਲ ਦੀ ਗਰਜ ਵਾਂਗ ਹੈਰਾਨ ਕਰਨ ਵਾਲੀ ਹੈ।
He blazes like fire, sounds like the dreadful tabor and roars like the thundering clouds
घन प्रमान चक सबद घहरि जा को गल गजत ॥
ਸਿਮਟਿਸਾਗਸੰਗ੍ਰਹਤਸਰਕਿਸਾਮੁਹਅਰਿਝਾਰਤ
(ਉਹ) ਸਿਮਟ ਕੇ ਬਰਛੇ ਨੂੰ ਚੰਗੀ ਤਰ੍ਹਾਂ ਪਕੜਦਾ ਹੈ ਅਤੇ (ਅਗੇ) ਸਰਕ ਕੇ ਵੈਰੀ ਨੂੰ ਸਾਹਮਣੇ ਹੋ ਕੇ ਮਾਰਦਾ ਹੈ।
Holding his lance, he springs and strikes his blow on the enemy
सिमटि साग संग्रहत सरकि सामुह अरि झारत ॥
ਨਿਰਖਿਤਾਸੁਸੁਰਅਸੁਰਬ੍ਰਹਮਜੈਸਬਦਉਚਾਰਤ
ਉਸ ਨੂੰ ਵੇਖ ਕੇ ਦੇਵਤੇ, ਦੈਂਤ ਅਤੇ ਬ੍ਰਹਮਾ ਜੈ ਜੈ ਸ਼ਬਦ ਦਾ ਉਚਾਰਨ ਕਰਦੇ ਹਨ।
Seeing him, all the gods and demons hail him
निरखि तासु सुर असुर ब्रहम जै सबद उचारत ॥
ਇਸਨਾਨਨਾਮਅਭਿਮਾਨਜੁਤਜਿਦਿਨਧਨੁਖਗਹਿਗਰਜਿਹੈ
(ਉਸ ਦਾ) ਨਾਂ 'ਇਸ਼ਨਾਨ' ਹੈ ਜੋ ਅਭਿਮਾਨ ਯੁਕਤ ਹੈ। ਉਹ ਜਿਸ ਦਿਨ ਧਨੁਸ਼ ਲੈ ਕੇ (ਯੁੱਧ ਭੂਮੀ ਵਿਚ) ਗਜੇਗਾ,
The day on which this warrior named Snan (bath) will thunder takinghis bow in his hand,
इसनान नाम अभिमान जुत जिदिन धनुख गहि गरजि है ॥
ਬਿਨੁਇਕਕੁਚੀਲਸਾਮੁਹਿਸਮਰਅਉਰਤਾਸੁਬਰਜਿਹੈ॥੨੩੭॥
(ਹੇ ਰਾਜਨ!) ਬਿਨਾ ਇਕ ਕੁਚੀਲ ਦੇ, ਯੁੱਧ ਵਿਚ ਸਾਹਮਣੇ ਹੋ ਉਸ ਨੂੰ ਹੋਰ ਕੋਈ ਰੋਕ ਨਹੀਂ ਸਕੇਗਾ ॥੨੩੭॥
On that day, none else will be able to obstruct him except Malinta (uncleanliness).10.237.
बिनु इक कुचील सामुहि समर अउर न तासु बरजि है ॥२३७॥
ਇਕਿਨਿਬ੍ਰਿਤਅਤਿਬੀਰਦੁਤੀਅਭਾਵਨਾਮਹਾਭਟ
ਇਕ 'ਨਿਵ੍ਰਿਤੀ' (ਨਾਂ ਵਾਲਾ) ਮਹਾਨ ਯੋਧਾ ਹੈ ਅਤੇ ਦੂਜਾ 'ਭਾਵਨਾ' (ਨਾਂ ਵਾਲਾ) ਬਹੁਤ ਵੱਡਾ ਯੋਧਾ ਹੈ।
The first warrior is Nivratti (free) and the second warrior is Bhavana (emotion),
इकि निब्रित अति बीर दुतीअ भावना महा भट ॥
ਅਤਿਬਲਿਸਟਅਨਮਿਟਅਪਾਰਅਨਛਿਜਅਨਾਕਟ
(ਇਹ ਦੋਵੇਂ) ਮਹਾਨ ਬਲਵਾਨ, ਨਾ ਮਿਟਣ ਵਾਲੇ, ਅਪਾਰ, ਅਣਛਿਜ ਅਤੇ ਅਕਟ ਹਨ।
Who are extremely powerful, indestructible and invincible
अति बलिसट अनमिट अपार अनछिज अनाकट ॥
ਸਸਤ੍ਰਧਾਰਿਗਜਹੈਜਬਭੀਰਭਾਜਿਹੈਨਿਰਖਿਰਣਿ
(ਇਹ ਦੋਵੇਂ) ਜਦ ਸ਼ਸਤ੍ਰ ਧਾਰ ਕੇ ਰਣ ਵਿਚ ਗਜਣਗੇ ਤਾਂ ਡਰਪੋਕ ਲੋਕ ਵੇਖ ਕੇ ਭਜ ਜਾਣਗੇ।
When these warriors, holding their weapons, will thunder in the battlefield, seeing them there the fighters will run away
ससत्र धारि गज है जब भीर भाजि है निरखि रणि ॥
ਪਤ੍ਰਭੇਸਭਹਰਾਤਧੀਰਧਰਹੈਅਨਗਣ
ਪੱਤਰ ਵਾਂਗ ਕੰਬ ਜਾਣਗੇ ਅਤੇ ਅਣਗਿਣਤ ਸੂਰਮੇ ਧੀਰਜ ਨੂੰ ਧਾਰਨ ਨਹੀਂ ਕਰਨਗੇ।
Those warriors will tremble like the yellow leaf and lose patience
पत्र भेस भहरात धीर धर है न अनगण ॥
ਇਹਬਿਧਿਸੁਧੀਰਜੋਧਾਨ੍ਰਿਪਤਿਜਿਦਿਨਅਯੋਧਨਰਚਿਹੈ
ਇਸ ਤਰ੍ਹਾਂ ਹੇ ਰਾਜਨ! ਧੀਰਜ ਵਾਲਾ ('ਧੀਰ') ਯੋਧਾ ਜਿਸ ਦਿਨ ਸ਼ਸਤ੍ਰ ਧਾਰਨ ਕਰ ਕੇ (ਯੁੱਧ) ਰਚਾਏਗਾ,
In this way the day on which these mighty ones will begin fighting,
इह बिधि सु धीर जोधा न्रिपति जिदिन अयोधन रचि है ॥
ਤਜਸਸਤ੍ਰਅਸਤ੍ਰਭਜਿਹੈਸਕਲਏਕਬੀਰਬਿਰਚਹੈ॥੨੩੮॥
(ਉਸ ਦਿਨ) ਅਸਤ੍ਰਾਂ ਸ਼ਸਤ੍ਰਾਂ ਨੂੰ ਛਡ ਕੇ ਸਾਰੇ (ਯੋਧੇ) ਭਜ ਜਾਣਗੇ ਅਤੇ ਇਕ ਯੋਧਾ ਵੀ ਯੁੱਧ ਵਿਚ ਰੁਚਿਤ ਨਹੀਂ ਹੋਵੇਗਾ ॥੨੩੮॥
Then the fighters in the field will forsake their arms and weapons and no one will survive.11.238.
तज ससत्र असत्र भजि है सकल एक न बीर बिरच है ॥२३८॥
ਸੰਗੀਤਛਪਯਛੰਦ
ਸੰਗੀਤ ਛਪਯ ਛੰਦ:
SANGEET CHHAPAI STANZA
संगीत छपय छंद ॥
ਤਾਗੜਦੀਤੁਰਬਾਜਹੈਜਾਗੜਦੀਜੋਧਾਜਬਜੁਟਹਿ
ਜਦੋਂ ਧੌਂਸੇ (ਤੂਰ) ਵਜਦੇ ਹਨ, (ਤਦੋਂ) ਯੋਧੇ (ਯੁੱਧ ਵਿਚ) ਜੁਟ ਜਾਂਦੇ ਹਨ।
When the warriors will confront one another, the warriors horns will be blown
तागड़दी तुर बाज है जागड़दी जोधा जब जुटहि ॥
ਲਾਗੜਦੀਲੁਥਬਿਥੁਰਹਿਸਾਗੜਦੀਸੰਨਾਹਸੁਤੁਟਹਿ
ਲੋਥਾਂ ਖਿਲਰ ਜਾਂਦੀਆਂ ਹਨ, ਚੰਗੇ ਕਵਚ ਟੁਟ ਜਾਂਦੇ ਹਨ।
The lances will break and the corpses will be scattered
लागड़दी लुथ बिथुरहि सागड़दी संनाह सु तुटहि ॥
ਭਾਗੜਦੀਭੂਤਭੈਰੋਪ੍ਰਸਿਧਅਰੁਸਿਧਨਿਹਾਰਹਿ
ਭੂਤ ਵਿਚੋਂ ਪ੍ਰਸਿੱਧ ਭੈਰੋ ਅਤੇ ਸਿੱਧ ਤੇ ਪ੍ਰਸਿੱਧ (ਯੁੱਧ ਦ੍ਰਿਸ਼) ਵੇਖਦੇ ਹਨ।
The Bhairavas and ghosts will run and the adepts will see this spectacle
भागड़दी भूत भैरो प्रसिध अरु सिध निहारहि ॥
ਜਾਗੜਦੀਜਛਜੁਗਣੀਜੂਥਜੈਸਬਦਉਚਾਰਹਿ
ਜਗ੍ਹਾ ਜਗ੍ਹਾ ਯਕਸ਼ਾਂ ਅਤੇ ਜੋਗਣਾਂ ਦੇ ਝੁੰਡ ਜੈ ਜੈ ਸ਼ਬਦ ਉਚਾਰਨ ਕਰਦੇ ਹਨ।
The Yakshas and Yoginis will hail the warriors
जागड़दी जछ जुगणी जूथ जै सबद उचारहि ॥
ਸੰਸਾਗੜਦੀਸੁਭਟਸੰਜਮਅਮਿਟਕਾਗੜਦੀਕ੍ਰੁਧਜਬਗਰਜਿਹੈ
ਨਾ ਮਿਟਣ ਵਾਲਾ 'ਸੰਜਮ' (ਨਾਂ ਵਾਲਾ) ਮਹਾਨ ਯੋਧਾ ਜਦੋਂ ਕ੍ਰੋਧ ਕਰ ਕੇ (ਰਣ) ਵਿਚ ਗਜੇਗਾ,
संसागड़दी सुभट संजम अमिट कागड़दी क्रुध जब गरजि है ॥
ਦੰਦਾਗੜਦੀਇਕਦੁਰਮਤਿਬਿਨਾਆਗੜਦੀਸੁਅਉਰਬਰਜਿਹੈ॥੨੩੯॥
(ਉਦੋਂ) ਬਿਨਾ ਇਕ 'ਦੁਰਮਤਿ' (ਨਾਂ ਵਾਲੇ ਯੋਧੇ ਦੇ) ਅਗੋਂ ਹੋ ਕੇ ਕੋਈ ਵੀ ਨਹੀਂ ਵਰਜੇਗਾ ॥੨੩੯॥
When the warriors named Sanjam (Restraint) will thunder in fury, then he will not be opposed by anyone else except Durmat (evil intellect).12.239.
दंदागड़दी इक दुरमति बिना आगड़दी सु अउर न बरजि है ॥२३९॥
ਜਾਗੜਦੀਜੋਗਜਯਵਾਨਕਾਗੜਦੀਕਰਿਕ੍ਰੋਧਕੜਕਹਿ
ਜੈ ਕਰਨ ਵਾਲਾ 'ਜੋਗ' ਕ੍ਰੋਧਿਤ ਹੋ ਕੇ (ਯੁੱਧ ਵਿਚ) ਕੜਕੇਗਾ।
जागड़दी जोग जयवान कागड़दी करि क्रोध कड़कहि ॥
ਲਾਗੜਦੀਲੁਟਅਰੁਕੁਟਤਾਗੜਦੀਤਰਵਾਰਸੜਕਹਿ
(ਵੈਰੀਆਂ ਨੂੰ) ਲੁਟੇ ਅਤੇ ਕੁਟੇਗਾ ਅਤੇ ਤਲਵਾਰ ਨੂੰ ਸੜਕ ਕਰ ਕੇ (ਕਢੇਗਾ)।
When this hailing warrior yoga (union) will shout in fury, then the swords will create sensation and there will be loot and destruction
लागड़दी लुट अरु कुट तागड़दी तरवार सड़कहि ॥
ਸਾਗੜਦੀਸਸਤ੍ਰਸੰਨਾਹਪਾਗੜਦੀਪਹਿਰਹੈਜਵਨਦਿਨ
ਜਿਸ ਦਿਨ ਸ਼ਸਤ੍ਰ ਅਤੇ ਕਵਚ ਧਾਰਨ ਕਰੇਗਾ,
सागड़दी ससत्र संनाह पागड़दी पहिर है जवन दिन ॥
ਸਾਗੜਦੀਸਤ੍ਰੁਭਜਿਹੈਟਾਗੜਦੀਟਿਕਿਹੈਇਕਛਿਨ
(ਉਸ ਵੇਲੇ) ਵੈਰੀ ਭਜ ਜਾਣਗੇ ਅਤੇ ਇਕ ਛਿਣ ਲਈ ਵੀ ਨਹੀਂ ਠਹਿਰਨਗੇ।
When he will hold the weapons and wear armour, on the same day all the enemies will flee away, without staying for a moment
सागड़दी सत्रु भजि है टागड़दी टिकि है न इक छिन ॥
ਪੰਪਾਗੜਦੀਪੀਅਰਸਿਤਬਰਣਮੁਖਸਾਗੜਦੀਸਮਸਤਸਿਧਾਰਹੈ
ਸਾਰਿਆਂ ਦੇ ਮੂੰਹ ਪੀਲੇ ਅਤੇ ਚਿੱਟੇ ਹੋ ਜਾਣਗੇ ਅਤੇ (ਯੁੱਧ ਵਿਚੋਂ) ਭਜ ਜਾਣਗੇ।
पंपागड़दी पीअर सित बरण मुख सागड़दी समसत सिधार है ॥
ਅੰਆਗੜਦੀਅਮਿਟਦੁਰਧਰਖਭਟਜਾਗੜਦੀਕਿਜਿਦਿਨਨਿਹਾਰਹੈ॥੨੪੦॥
ਜਿਸ ਦਿਨ ਨਾ ਮਿਟਣ ਵਾਲਾ ਭਿਆਨਕ ਸੂਰਮਾ (ਉਨ੍ਹਾਂ ਨੂੰ) ਵੇਖੇਗਾ ॥੨੪੦॥
With yellow faces they will run away on that day, the day on which he, unconquerable warrior will throw his glances on all.13.240.
अंआगड़दी अमिट दुर धरख भट जागड़दी कि जिदिन निहार है ॥२४०॥
ਆਗੜਦੀਇਕਅਰਚਾਰੁਪਾਗੜਦੀਪੂਜਾਜਬਕੁਪਹਿ
ਇਕ 'ਅਰਚਾ' ਅਤੇ (ਦੂਜਾ) ਪੂਜਾ (ਨਾਂ ਦੇ ਯੋਧੇ) ਜਦ ਕ੍ਰੋਧ ਕਰਨਗੇ
आगड़दी इक अरचारु पागड़दी पूजा जब कुपहि ॥
ਰਾਗੜਦੀਰੋਸਕਰਿਜੋਸਪਾਗੜਦੀਪਾਇਨਜਬਰੁਪਹਿ
ਅਤੇ ਰੋਸ ਕਰ ਕੇ ਜੋਸ਼ ਨਾਲ ਪੈਰ ਗਡ ਦੇਣਗੇ।
When five evils, getting enraged and angry, will stand firmly in the flesd,
रागड़दी रोस करि जोस पागड़दी पाइन जब रुपहि ॥
ਸਾਗੜਦੀਸਤ੍ਰੁਤਜਿਅਤ੍ਰਭਾਗੜਦੀਭਜਹਿਸੁਭ੍ਰਮਿਰਣਿ
ਵੈਰੀ ਅਸਤ੍ਰ ਛਡ ਕੇ, ਭਰਮੀਜ ਕੇ (ਬੌਂਦਲਾ ਕੇ) ਰਣ ਵਿਚੋਂ ਭਜ ਜਾਣਗੇ।
सागड़दी सत्रु तजि अत्र भागड़दी भजहि सु भ्रमि रणि ॥
ਆਗੜਦੀਐਸਉਝੜਹਿਪਾਗੜਦੀਜਣੁਪਵਨਪਤ੍ਰਬਣ
ਇਸ ਤਰ੍ਹਾਂ ਉਖੜ ਜਾਣਗੇ ਮਾਨੋ ਪੌਣ ਨਾਲ ਬਨ ਵਿਚ ਪੱਤਰ (ਉਡ ਪੁਡ ਜਾਂਦੇ ਹੋਣ)।
Then all will run away forsaking their arms and weapons like the leaves flying away before the wind
आगड़दी ऐस उझड़हि पागड़दी जणु पवन पत्र बण ॥
ਸੰਸਾਗੜਦੀਸੁਭਟਸਬਭਜਿਹੈਤਾਗੜਦੀਤੁਰੰਗਨਚਾਇਹੈ
ਸਾਰੇ ਯੋਧੇ ਘੋੜਿਆਂ ਨੂੰ ਨਚਾਉਂਦੇ ਹੋਏ ਭਜ ਜਾਣਗੇ।
संसागड़दी सुभट सब भजि है तागड़दी तुरंग नचाइ है ॥
ਛੰਛਾਗੜਦੀਛਤ੍ਰਬ੍ਰਿਤਿਛਡਿਕੈਆਗੜਦੀਅਧੋਗਤਿਜਾਇਹੈ॥੨੪੧॥
(ਜਿਨ੍ਹਾਂ ਨੇ) ਛਾਤ੍ਰ ਬਿਰਤੀ ਛਡ ਦਿੱਤੀ ਹੈ, ਉਹ ਨੀਚ ਗਤਿ ਨੂੰ ਪ੍ਰਾਪਤ ਹੋਣਗੇ ॥੨੪੧॥
When the warriors will cause their running horses to dance, then all the good modifications, forgetting themselves, will experience their downfall.14.241.
छंछागड़दी छत्र ब्रिति छडि कै आगड़दी अधोगति जाइ है ॥२४१॥
ਛਪਯਛੰਦ
ਛਪਯ ਛੰਦ:
CHHAPAI STANZA
छपय छंद ॥
ਚਮਰਚਾਰੁਚਹੂੰਓਰਿਢੁਰਤਸੁੰਦਰਛਬਿਪਾਵਤ
ਚੌਹਾਂ ਪਾਸੇ ਸੁੰਦਰ ਚੌਰ ਢੁਲਦਾ ਹੋਇਆ ਸੁੰਦਰ ਛਬੀ ਪ੍ਰਾਪਤ ਕਰ ਰਿਹਾ ਹੈ।
The pretty fly-whisks are swinging and the beauty of this hero is fascinating
चमर चारु चहूं ओरि ढुरत सुंदर छबि पावत ॥
ਸੇਤਬਸਤ੍ਰਅਰੁਬਾਜਸੇਤਸਸਤ੍ਰਣਛਬਿਛਾਵਤ
ਸਫ਼ੈਦ ਬਸਤ੍ਰ ਅਤੇ ਸਫੈਦ ਘੋੜੇ ਹਨ ਅਤੇ ਸ਼ਸਤ੍ਰਾਂ ਦੀ ਛਬੀ ਸ਼ੋਭਾ ਪਾ ਰਹੀ ਹੈ।
His white garments, white horses and white weapons look splendid
सेत बसत्र अरु बाज सेत ससत्रण छबि छावत ॥