ਮੋਰਬਰਣਰਥਬਾਜਮੋਰਹੀਬਰਣਪਰਮਜਿਹ॥
ਮੋਰ ਦੇ ਰੰਗ ਵਾਲਾ ਰਥ ਅਤੇ ਬਿਲਕੁਲ ਮੋਰ ਦੇ ਰੰਗ ਵਾਲੇ ਘੋੜੇ ਹਨ।
He is the master of peacock-coloured chariot and horses, is also peacock-coloured himself
मोर बरण रथ बाज मोर ही बरण परम जिह ॥
ਅਮਿਤਤੇਜਦੁਰਧਰਖਸਤ੍ਰੁਲਖਕਰਕੰਪਤਤਿਹ॥
ਅਮਿਤ ਤੇਜ ਵਾਲਾ ਅਤੇ ਭਿਆਨਕ ਯੋਧਾ ਹੈ, ਜਿਸ ਨੂੰ ਵੇਖ ਕੇ ਵੈਰੀ ਕੰਬਦੇ ਹਨ।
Seeing this Lord of infinite glory, the enemies tremble
अमित तेज दुर धरख सत्रु लख कर कंपत तिह ॥
ਅਮਿਟਬੀਰਆਜਾਨਬਾਹੁਆਲੋਕਰੂਪਗਨ॥
ਅਮਿਟ ਯੋਧਾ ਹੈ, ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ ਅਤੇ ਅਲੌਕਿਕ ਰੂਪ ਦਾ ਪੁੰਜ ਹੈ।
This imperishable warrior has long arms and is the producer of dazzling light
अमिट बीर आजान बाहु आलोक रूप गन ॥
ਮਤਸਕੇਤੁਲਖਿਜਾਹਿਹ੍ਰਿਦੈਲਾਜਤਹੈਦੁਤਿਮਨਿ॥
ਜਿਸ ਦੀ ਚਮਕ ਨੂੰ ਵੇਖ ਕੇ ਕਾਮ ਦੇਵ ('ਮਤਸ ਕੇਤੁ') ਵੀ ਹਿਰਦੇ ਵਿਚ ਲਜਾ ਮੰਨਦਾ ਹੈ।
Seeing his beauty, even the god of love feels shy
मतस केतु लखि जाहि ह्रिदै लाजत है दुति मनि ॥
ਅਸਝੂਠਰੂਠਿਜਿਦਿਨਨ੍ਰਿਪਤਿਰਣਹਿਤੁਰੰਗਉਥਕਿਹੈ॥
ਇਸ ਤਰ੍ਹਾਂ ਝੂਠ ਅਤੇ ਰੂਠ (ਨਾਂ ਦੇ) ਰਾਜੇ ਜਿਸ ਦਿਨ ਰਣ ਵਿਚ ਘੋੜੇ ਨਚਾਉਣਗੇ,
The day on which warriors named Jhooth (falsehood) will cause his horse to dance before you in great anger,
अस झूठ रूठि जिदिन न्रिपति रणहि तुरंग उथकि है ॥
ਬਿਨੁਇਕਸਤਿਸੁਣਸਤਿਨ੍ਰਿਪਸੁਅਉਰਨਆਨਿਹਟਕਿਹੈ॥੧੯੯॥
ਹੇ ਰਾਜਨ! ਸੁਣੋ, ਸਚ ਕਹਿੰਦਾ ਹਾਂ ਬਿਨਾ ਇਕ 'ਸਚ' ਦੇ ਹੋਰ ਕੋਈ ਵੀ ਆ ਕੇ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ ॥੧੯੯॥
Then O king! consider it as true, no one can defeat him except Truth.199.
बिनु इक सति सुण सति न्रिप सु अउर न आनि हटकि है ॥१९९॥
ਰਥਤੁਰੰਗਸਿਤਅਸਿਤਅਸਿਤਸਿਤਧੁਜਾਬਿਰਾਜਤ॥
(ਜਿਸ ਦਾ) ਕਾਲਾ-ਚਿੱਟਾ ਰਥ ਹੈ ਅਤੇ ਕਾਲੇ-ਚਿੱਟੇ ਰੰਗ ਦੀ ਧੁਜਾ ਸ਼ੋਭਾਇਮਾਨ ਹੈ।
He, whose war-horse is black and white, whose banner is black and
रथ तुरंग सित असित असित सित धुजा बिराजत ॥
ਅਸਿਤਸੇਤਹਿਬਸਤ੍ਰਨਿਰਖਿਸੁਰਨਰਮੁਨਿਲਾਜਤ॥
ਕਾਲੇ ਚਿੱਟੇ ਰੰਗ ਦੇ ਜਿਸ ਦੇ ਬਸਤ੍ਰ ਹਨ, (ਜਿਨ੍ਹਾਂ ਨੂੰ) ਵੇਖ ਕੇ ਦੇਵਤੇ, ਮਨੁੱਖ ਅਤੇ ਮੁਨੀ ਲਜਾਵਾਨ ਹੁੰਦੇ ਹਨ।
Seeing whose black and white garments, the gods, men and sages feel shy
असित सेतहि बसत्र निरखि सुर नर मुनि लाजत ॥
ਅਸਿਤਸੇਤਸਾਰਥੀਅਸਿਤਸੇਤਛਕਿਓਰਥਾਬਰ॥
ਕਾਲਾ-ਚਿੱਟਾ ਹੀ ਰਥਵਾਨ ਹੈ ਅਤੇ ਕਾਲੇ ਚਿੱਟੇ ਰੰਗ ਵਾਲੇ ਬਸਤ੍ਰ ਨਾਲ ਸਜਿਆ ਹੋਇਆ ਹੈ।
He whose charioteer is black and white and whose quiver and chariot aree alos black
असित सेत सारथी असित सेत छकिओ रथाबर ॥
ਸੁਵਰਣਕਿੰਕਨੀਕੇਸਜਨੁਕਦੂਸਰੇਦੇਵੇਸੁਰ॥
ਸੋਨੇ ਦੀ ਕਿੰਕਣੀ ਕੇਸਾਂ (ਨਾਲ ਬੰਨੀ ਹੈ) ਮਾਨੋ ਦੂਜਾ ਇੰਦਰ ਹੋਵੇ।
His hair are like the golden chords and he seems to be the second Indra
सुवरण किंकनी केस जनुक दूसरे देवेसुर ॥
ਇਹਛਬਿਪ੍ਰਭਾਵਮਿਥਿਆਸੁਭਟਅਤਿਬਲਿਸਟਤਿਹਕਹਕਹ੍ਯੋ॥
ਇਸ ਤਰ੍ਹਾਂ ਦੀ ਛਬੀ ਅਤੇ ਪ੍ਰਭਾਵ ਵਾਲਾ 'ਮਿਥਿਆ' ਨਾਂ ਦਾ ਸੂਰਮਾ ਹੈ ਅਤੇ ਉਸ ਨੂੰ ਅਤਿ ਬਲਵਾਨ ਕਿਹਾ ਜਾਂਦਾ ਹੈ।
This is the impact and beauty of the warrior named Mighya he is extremely powerful
इह छबि प्रभाव मिथिआ सुभट अति बलिसट तिह कह कह्यो ॥
ਜਿਹਜਗਤਜੀਵਜੀਤੇਸਬੈਨਹਿਅਜੀਤਨਰਕੋਰਹ੍ਯੋ॥੨੦੦॥
ਜਿਸ ਨੇ ਜਗਤ ਦੇ ਸਾਰੇ ਜੀਵ ਜਿਤ ਲਏ ਹਨ ਅਤੇ ਬਿਨਾ ਜਿਤੇ ਕੋਈ ਵੀ ਮਨੁੱਖ ਨਹੀਂ ਰਿਹਾ ॥੨੦੦॥
He has conquered all the beings of he world and none has remained untouched by him.200.
जिह जगत जीव जीते सबै नहि अजीत नर को रह्यो ॥२००॥
ਚਕ੍ਰਬਕ੍ਰਕਰਧਰੇਚਾਰੁਬਾਗਾਤਨਿਧਾਰੇ॥
(ਜਿਸ ਨੇ) ਭਿਆਨਕ ਚਕ੍ਰ ਹੱਥ ਵਿਚ ਪਕੜਿਆ ਹੋਇਆ ਹੈ ਅਤੇ ਤਨ ਉਤੇ ਸੁੰਦਰ ਪੋਸ਼ਾਕ ('ਬਾਗਾ') ਧਾਰਨ ਕੀਤੀ ਹੋਈ ਹੈ।
He is wearing the curved discus and fine garments on his body
चक्र बक्र कर धरे चारु बागा तनि धारे ॥
ਆਨਨਖਾਤਤੰਬੋਲਗੰਧਿਉਤਮਬਿਸਥਾਰੇ॥
ਮੂੰਹ ਨਾਲ ਪਾਨ ਦਾ ਬੀੜਾ ਚਬਾਉਂਦਾ ਹੈ ਅਤੇ ਸੁੰਦਰ ਸੁਗੰਧ ਖਿਲਾਰ ਰਿਹਾ ਹੈ।
He is chewing th betel leaf in his mouth and its fine odour is spreading on all the four sides
आनन खात तंबोल गंधि उतम बिसथारे ॥
ਚਵਰੁਚਾਰੁਚਹੂੰਓਰਿਢੁਰਤਸੁੰਦਰਛਬਿਪਾਵਤ॥
ਚੌਹਾਂ ਪਾਸੇ ਢੁਰਦਾ ਹੋਇਆ ਸੁੰਦਰ ਚੌਰ ਸੁੰਦਰ ਛਬੀ ਪਾ ਰਿਹਾ ਹੈ।
The fly-whisk is swinging on all the four sides and the setting is very fine
चवरु चारु चहूं ओरि ढुरत सुंदर छबि पावत ॥
ਨਿਰਖਤਨੈਨਬਸੰਤਪ੍ਰਭਾਤਾਕਹਸਿਰਨ੍ਯਾਵਤ॥
ਸੁੰਦਰਤਾ ਨੂੰ ਅੱਖਾਂ ਨਾਲ ਵੇਖ ਕੇ ਬਸੰਤ (ਰੁਤ) ਉਸ ਅਗੇ ਸਿਰ ਨਿਵਾਉਂਦਾ ਹੈ।
Seeing him, the glory of spring bows its head
निरखत नैन बसंत प्रभा ताकह सिर न्यावत ॥
ਇਹਬਿਧਿਸੁਬਾਹੁਚਿੰਤਾਸੁਭਟਅਤਿਦੁਰਧਰਖਬਖਾਨੀਐ॥
ਇਸ ਤਰ੍ਹਾਂ ਲੰਬੀਆਂ ਬਾਂਹਵਾਂ ਵਾਲਾ 'ਚਿੰਤਾ' (ਨਾਂ ਦਾ) ਯੋਧਾ ਅਤਿ ਭਿਆਨਕ ਸੂਰਮਾ ਕਿਹਾ ਜਾਂਦਾ ਹੈ।
This long-armed warrior named Chinta (anxiety) is tyrannical
इह बिधि सुबाहु चिंता सुभट अति दुर धरख बखानीऐ ॥
ਅਨਭੰਗਗਾਤਅਨਭੈਸੁਭਟਅਤਿਪ੍ਰਚੰਡਤਿਹਮਾਨੀਐ॥੨੦੧॥
ਨਾ ਨਸ਼ਟ ਹੋਣ ਵਾਲੇ ਸ਼ਰੀਰ ਵਾਲਾ, ਡਰ ਤੋਂ ਰਹਿਤ ਅਤੇ ਅਤਿ ਪ੍ਰਚੰਡ ਤੇਜ ਵਾਲਾ (ਉਸ ਨੂੰ) ਮੰਨੀਦਾ ਹੈ ॥੨੦੧॥
He is extremely powerful warrior with his indestructible body.201.
अनभंग गात अनभै सुभट अति प्रचंड तिह मानीऐ ॥२०१॥
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥
ਲਾਲਹੀਰਨਕੇਧਰੇਜਿਹਸੀਸਪੈਬਹੁਹਾਰ॥
ਜਿਸ ਨੇ ਸਿਰ ਉਤੇ ਲਾਲਾਂ ਅਤੇ ਹੀਰਿਆਂ ਦੇ ਬਹੁਤ ਹਾਰ ਧਾਰਨ ਕੀਤੇ ਹੋਏ ਹਨ।
He, who is wearing the handsome necklaces of rubies and diamonds
लाल हीरन के धरे जिह सीस पै बहु हार ॥
ਸ੍ਵਰਣੀਕਿੰਕਣਿਸੌਛਕਗਜਰਾਜਪਬਾਕਾਰ॥
(ਜਿਸ ਦਾ) ਪਰਬਤ ਦੇ ਆਕਾਰ ਵਾਲਾ ਹਾਥੀ ਸੋਨੇ ਦੀਆਂ ਕਿੰਕਣੀਆਂ ਨਾਲ ਸਜਿਆ ਹੋਇਆ ਹੈ।
Whose large-sized elephant is wearing very cleanly the golden chain
स्वरणी किंकणि सौ छक गज राज पबाकार ॥
ਦੁਰਦਰੂੜਦਰਿਦ੍ਰਨਾਮਸੁਬੀਰਹੈਸੁਨਿਭੂਪ॥
ਹੇ ਰਾਜਨ! ਸੁਣੋ, ਹਾਥੀ ਉਤੇ ਚੜ੍ਹੇ ਹੋਏ ਉਸ ਯੋਧੇ ਦਾ ਨਾਂ 'ਦਰਿਦ੍ਰ' ਹੈ।
O king! the warrior mounting the elephant is named Daridra (lethargy)
दुरद रूड़ दरिद्र नाम सु बीर है सुनि भूप ॥
ਕਉਨਤਾਤੇਜੀਤਹੈਰਣਆਨਿਰਾਜਸਰੂਪ॥੨੦੨॥
ਉਸ ਰਾਜੇ ਦੇ ਸਰੂਪ (ਵਾਲੇ ਯੋਧੇ ਨਾਲ) ਰਣ ਵਿਚ ਆ ਕੇ ਕੌਣ ਜਿਤੇਗਾ ॥੨੦੨॥
Who will be able to fight with him in the war?202.
कउन ता ते जीत है रण आनि राज सरूप ॥२०२॥
ਜਰਕਸੀਕੇਬਸਤ੍ਰਹੈਅਰੁਪਰਮਬਾਜਾਰੂੜ॥
ਜਿਸ ਦੇ ਜ਼ਰੀਦਾਰ ਬਸਤ੍ਰ ਹਨ ਅਤੇ ਬਹੁਤ ਹੀ ਸੁੰਦਰ ਘੋੜੇ ਉਤੇ ਚੜ੍ਹਿਆ ਹੋਇਆ ਹੈ।
जरकसी के बसत्र है अरु परम बाजारूड़ ॥
ਪਰਮਰੂਪਪਵਿਤਰਗਾਤਅਛਿਜਰੂਪਅਗੂੜ॥
ਬਹੁਤ ਸੁੰਦਰ ਰੂਪ ਹੈ, ਪਵਿਤ੍ਰ ਸ਼ਰੀਰ ਹੈ ਅਤੇ ਸਪਸ਼ਟ ਤੌਰ ਤੇ ਨਾ ਛਿਜਣ ਵਾਲਾ ਰੂਪ ਹੈ।
He, who is wearing the garments of brocade and is riding on the horse, his beauty is eternal
परम रूप पवितर गात अछिज रूप अगूड़ ॥
ਛਤ੍ਰਧਰਮਧਰੇਮਹਾਭਟਬੰਸਕੀਜਿਹਲਾਜ॥
(ਉਸ) ਮਹਾਨ ਯੋਧੇ ਨੇ ਛਤ੍ਰੀ ਧਰਮ ਧਾਰਨ ਕੀਤਾ ਹੋਇਆ ਹੈ ਅਤੇ ਜਿਸ ਨੂੰ ਆਪਣੀ ਕੁਲ ਦੀ ਲਾਜ ਹੈ।
He has the canopy of Dharma on his head and is famous for the tradition and honour of his clan
छत्र धरम धरे महा भट बंस की जिह लाज ॥
ਸੰਕਨਾਮਾਸੂਰਸੋਸਬਸੂਰਹੈਸਿਰਤਾਜ॥੨੦੩॥
ਉਸ ਸੂਰਮੇ ਦਾ ਨਾਂ 'ਸ਼ੰਕਾ' ਹੈ ਅਤੇ ਸਾਰਿਆਂ ਸੂਰਮਿਆਂ ਦਾ ਸਿਰਤਾਜ ਹੈ ॥੨੦੩॥
The name of this warrior is Shanka (doubt) and he is the chief of all the warriors.203.
संक नामा सूर सो सब सूर है सिरताज ॥२०३॥
ਪਿੰਗਬਾਜਨਹੇਰਥੈਸਹਿਅਡਿਗਬੀਰਅਖੰਡ॥
(ਜਿਸ ਦੇ) ਰਥ ਅਗੇ ਭੂਰੇ ਰੰਗ ਦੇ ਘੋੜੇ ਜੁਤੇ ਹੋਏ ਹਨ, (ਜਿਸ ਦਾ ਸਵਾਰ) ਅਡਿਗ ਅਤੇ ਖੰਡ ਯੋਧਾ ਹੈ।
This rider of the brown horse is the unfailing and complete warrior
पिंग बाज नहे रथै सहि अडिग बीर अखंड ॥
ਅੰਤਰੂਪਧਰੇਮਨੋਅਛਿਜਗਾਤਪ੍ਰਚੰਡ॥
ਅਤਿਅੰਤ ਰੂਪ ਨੂੰ ਧਾਰਿਆ ਹੋਇਆ ਹੈ, ਮਾਨੋ ਨਾ ਛਿਜਣ ਵਾਲੇ ਤੇਜ ਵਾਲਾ ਸ਼ਰੀਰ ਹੈ।
He has assumed a powerful form and his indestructible body is like doomsday
अंत रूप धरे मनो अछिज गात प्रचंड ॥
ਨਾਮਸੂਰਅਸੋਭਤਾਕਹਜਾਨਹੀਸਭਲੋਕ॥
ਉਸ ਸੂਰਮੇ ਦਾ ਨਾਂ 'ਅਸੋਭ' ਹੈ ਅਤੇ ਉਸ ਨੂੰ ਸਭ ਲੋਗ ਜਾਣਦੇ ਹਨ।
This warrior named Shaurai (gratification) is known by all people
नाम सूर असोभ ता कह जानही सभ लोक ॥
ਕਉਨਰਾਵਬਿਬੇਕਹੈਜੁਨਮਾਨਿਹੈਇਹਸੋਕ॥੨੦੪॥
ਕੌਣ (ਹੁੰਦਾ ਹੈ) 'ਬਿਬੇਕ' ਰਾਜਾ ਜੋ ਇਸ ਦਾ ਡਰ ਨਹੀਂ ਮੰਨੇਗਾ ॥੨੦੪॥
There is no such Vivek (knowledge), who will not be sorrowful on its dearth.204.
कउन राव बिबेक है जु न मानि है इह सोक ॥२०४॥
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
भुजंग प्रयात छंद ॥
ਸਜੇਸ੍ਯਾਮਬਾਜੀਰਥੰਜਾਸੁਜਾਨੋ॥
ਜਿਸ ਦੇ ਰਥ ਅਗੇ ਕਾਲੇ ਰੰਗ ਦੇ ਘੋੜੇ ਜੁਤੇ ਹੋਏ ਜਾਣਦੇ ਹੋ,
सजे स्याम बाजी रथं जासु जानो ॥
ਮਹਾਜੰਗਜੋਧਾਅਜੈਤਾਸੁਮਾਨੋ॥
ਉਸ ਨੂੰ ਮਹਾਨ ਜੰਗ ਵਿਚ ਨਾ ਜਿਤੇ ਜਾ ਸਕਣ ਵਾਲਾ ਯੋਧਾ ਮੰਨੋ।
He, whose black horses and chariots are decorated, he is known as the great unconquerable warrior
महा जंग जोधा अजै तासु मानो ॥
ਅਸੰਤੁਸਟਨਾਮਮਹਾਬੀਰਸੋਹੈ॥
(ਉਹ) 'ਅਸੰਤੁਸ਼ਟ' ਨਾਂ ਦਾ ਮਹਾਨ ਸੂਰਮਾ ਸੋਭ ਰਿਹਾ ਹੈ।
असंतुसट नाम महाबीर सोहै ॥
ਤਿਹੂੰਲੋਕਜਾਕੋਬਡੋਤ੍ਰਾਸਮੋਹੈ॥੨੦੫॥
ਤਿੰਨਾਂ ਲੋਕਾਂ ਵਿਚ ਜਿਸ ਦਾ ਬਹੁਤ ਡਰ ਮੰਨਿਆ ਜਾਂਦਾ ਹੈ ॥੨੦੫॥
This warrior is named Asantushta (Dissatisfaction), from whom all the three world remain fearful.205.
तिहूं लोक जा को बडो त्रास मोहै ॥२०५॥
ਚੜ੍ਯੋਤਤਤਾਜੀਸਿਰਾਜੀਤਸੋਭੈ॥
ਜੋ ਤਿਖੇ ਘੋੜੇ ਉਤੇ ਚੜ੍ਹਿਆ ਹੋਇਆ ਹੈ ਅਤੇ ਸਿਰ ਉਤੇ ਅਜਿਤ (ਕਲਗੀ) ਸੋਭ ਰਹੀ ਹੈ।
चड़्यो तत ताजी सिराजीत सोभै ॥
ਸਿਰੰਜੈਤਪਤ੍ਰੰਲਖੇਚੰਦ੍ਰਛੋਭੈ॥
ਸਿਰ ਉਪਰਲੇ ਜੈ-ਪੱਤਰ ਨੂੰ ਵੇਖ ਕੇ ਚੰਦ੍ਰਮਾ ਕ੍ਰੋਧਿਤ ਹੋ ਰਿਹਾ ਹੈ।
Rising on a restless horse and wearing aigrette on his head with his canopy of victory over his head, he caused the moon to feel shy,
सिरं जैत पत्रं लखे चंद्र छोभै ॥
ਅਨਾਸਊਚਨਾਮਾਮਹਾਸੂਰਸੋਹੈ॥
ਉਸ ਸ਼ੋਭਾਸ਼ਾਲੀ ਸ੍ਰੇਸ਼ਠ ਯੋਧੇ ਦਾ ਨਾਂ 'ਅਨਾਸ' ਹੈ
अनास ऊच नामा महा सूर सोहै ॥
ਬਡੋਛਤ੍ਰਧਾਰੀਧਰੈਛਤ੍ਰਜੋਹੈ॥੨੦੬॥
ਅਤੇ ਉਸ ਨੇ ਬਹੁਤ ਵੱਡਾ ਛਤ੍ਰ ਧਾਰਨ ਕੀਤਾ ਹੋਇਆ ਹੈ ॥੨੦੬॥
This great warrior named Naash (imperishable) looks splendid he is a very great Soverign and very powerful.206.
बडो छत्रधारी धरै छत्र जो है ॥२०६॥
ਰਥੰਸੇਤਬਾਜੀਸਿਰਾਜੀਤਸੋਹੈ॥
(ਜਿਸ ਦੇ) ਰਥ ਅਗੇ ਸਫੈਦ ਘੋੜੇ (ਜੁਤੇ ਹੋਏ ਹਨ) ਅਤੇ ਸਿਰ ਉਤੇ 'ਅਜਿਤ' (ਸੂਚਕ ਕਲਗੀ) ਸ਼ੋਭਾ ਪਾ ਰਹੀ ਹੈ।
रथं सेत बाजी सिराजीत सोहै ॥
ਲਖੇਇੰਦ੍ਰਬਾਜੀਤਰੈਦ੍ਰਿਸਟਕੋਹੈ॥
(ਉਸ ਦੇ ਘੋੜਿਆਂ ਨੂੰ) ਵੇਖ ਕੇ ਇੰਦਰ ਦੇ ਘੋੜੇ ਵੀ ਨਜ਼ਰ ਹੇਠ ਨਹੀਂ ਆਉਂਦੇ ਕਿ ਉਹ ਕੀ ਹਨ।
Seeing the chariot of white horses, Indra also gets wonder-struck
लखे इंद्र बाजी तरै द्रिसट को है ॥
ਹਠੀਬਾਬਰੀਕੋਹਿੰਸਾਨਾਮਜਾਨੋ॥
ਉਸ ਹਠੀ ਅਤੇ ਸਿਰੜੀ ਨੂੰ 'ਹਿੰਸਾ' ਨਾਮ ਵਾਲਾ ਜਾਣੋ।
हठी बाबरी को हिंसा नाम जानो ॥
ਮਹਾਜੰਗਜੋਧਾਅਜੈਲੋਕਮਾਨੋ॥੨੦੭॥
ਮਹਾਨ ਜੰਗ ਕਰਨ ਵਾਲਾ ਯੋਧਾ ਅਤੇ ਲੋਕ ਵਿਚ ਅਜਿਤ ਮੰਨੋ ॥੨੦੭॥
The name of hat persistent warrior is Hinsa (violence) and that great warrior is known as unconquerable in all the worlds.207.
महा जंग जोधा अजै लोक मानो ॥२०७॥
ਸੁਭੰਸੰਦਲੀਬਾਜਰਾਜੀਸਿਰਾਜੀ॥
(ਜਿਸ ਦੇ ਰਥ ਅਗੇ) ਸ਼ੀਰਜ਼ ਦੇਸ ਦੇ ਸੰਦਲੀ ਰੰਗ ਦੇ ਸੁੰਦਰ ਘੋੜੇ ਸੋਭ ਰਹੇ ਹਨ।
सुभं संदली बाज राजी सिराजी ॥
ਲਖੇਰੂਪਤਾਕੋਲਜੈਇੰਦ੍ਰਬਾਜੀ॥
ਜਿਨ੍ਹਾਂ ਦੇ ਰੂਪ ਨੂੰ ਵੇਖ ਕੇ ਇੰਦਰ ਦੇ ਘੋੜੇ ਵੀ ਸ਼ਰਮਾਉਂਦੇ ਹਨ।
Here are pretty horses like sandal, seeing whom the horses on Indra feel shy this great warrior is Kumantra (bad counsel),
लखे रूप ता को लजै इंद्र बाजी ॥
ਕੁਮੰਤੰਮਹਾਜੰਗਜੋਧਾਜੁਝਾਰੰ॥
(ਉਹ) ਮਹਾਨ ਸ਼ਕਤੀ ਵਾਲਾ ਯੋਧਾ 'ਕੁਮੰਤ' ਹੈ।
कुमंतं महा जंग जोधा जुझारं ॥
ਜਲੰਵਾਥਲੰਜੇਣਜਿਤੇਬਰਿਆਰੰ॥੨੦੮॥
ਜਿਸ ਨੇ ਜਲ ਅਤੇ ਥਲ ਵਿਚ ਬਹੁਤ ਹਠੀਲੇ ਯੋਧੇ ਜਿਤੇ ਹੋਏ ਹਨ ॥੨੦੮॥
Who has conquered the warriors at all places in water and on plain.208.
जलं वा थलं जेण जिते बरिआरं ॥२०८॥