ਚਖਨਚਾਰੁਚੰਚਲਪ੍ਰਭਾਵਖੰਜਨਲਖਿਲਾਜਤ॥
(ਜਿਸ ਦੀਆਂ) ਅੱਖਾਂ ਸੁੰਦਰ ਅਤੇ ਚੰਚਲ ਹਨ, (ਜਿਨ੍ਹਾਂ ਦੇ) ਪ੍ਰਭਾਵ ਨੂੰ ਵੇਖ ਕੇ ਮਮੋਲਾ (ਖੰਜਨ ਪੰਛੀ) ਵੀ ਸ਼ਰਮਸਾਰ ਹੁੰਦਾ ਹੈ।
Seeing his beautiful eyes and feeling his mercurial influence, the birds named Khanjan (wagtail) feel shy
चखन चारु चंचल प्रभाव खंजन लखि लाजत ॥
ਗਾਵਤਰਾਗਬਸੰਤਬੇਣਬੀਨਾਧੁਨਿਬਾਜਤ॥
ਬਸੰਤ ਰਾਗ ਨੂੰ ਗਾਉਂਦਾ ਹੈ ਅਤੇ ਬੇਣ ਤੇ ਬੀਨਾ ਦੀ ਧੁਨ ਵਜਦੀ ਹੈ।
He sings Basant Raga and the lyre continues to be played near him
गावत राग बसंत बेण बीना धुनि बाजत ॥
ਧਧਕਤਧ੍ਰਿਕਟਮ੍ਰਿਦੰਗਝਾਝਝਾਲਰਸੁਭਸੋਹਤ॥
'ਧਧਕਤ' ਅਤੇ 'ਧ੍ਰਿਕਟ' (ਦੇ ਧੁਨ ਨਾਲ) ਮ੍ਰਿਦੰਗ (ਵਜਦਾ ਹੈ)। ਝਾਂਝ ਅਤੇ ਝਾਲਰ ਦੀ ਸ਼ੁਭ (ਧੁਨ) ਸ਼ੋਭਦੀ ਹੈ।
The sound of the drum and anklets etc. are heard near him
धधकत ध्रिकट म्रिदंग झाझ झालर सुभ सोहत ॥
ਖਗਮ੍ਰਿਗਜਛਭੁਜੰਗਅਸੁਰਸੁਰਨਰਮਨਮੋਹਤ॥
(ਜੋ) ਪੰਛੀ, ਹਿਰਨ, ਯਕਸ਼, ਭੁਜੰਗ (ਸੱਪ) ਦੈਂਤ, ਦੇਵਤੇ, ਮਨੁੱਖ ਆਦਿ ਦੇ ਮਨ ਨੂੰ ਮੋਹਿਤ ਕਰ ਰਹੀ ਹੈ।
He allures the mind of all the birds, deer, Yakshas, serpents, demons, gods and men
खग म्रिग जछ भुजंग असुर सुर नर मन मोहत ॥
ਅਸਲੋਭਨਾਮਜੋਧਾਬਡੋਜਿਦਿਨਜੁਧਕਹਜੁਟਿਹੈ॥
ਇਸ ਨਾਂ ਦਾ ਬਹੁਤ ਵੱਡਾ ਯੋਧਾ 'ਲੋਭ' ਹੈ। ਜਿਸ ਦਿਨ (ਉਹ) ਯੁੱਧ ਵਿਚ ਜੁਟੇਗਾ,
The day on which this mighty warriors Lobh (greed) will come forward for war,
अस लोभ नाम जोधा बडो जिदिन जुध कह जुटि है ॥
ਜਸਪਵਨਬੇਗਤੇਮੇਘਗਣਸੁਅਸਤਵਸਬਦਲਫੁਟਿਹੈ॥੧੯੧॥
(ਹੇ ਰਾਜਨ!) ਪੌਣ ਦੇ ਵੇਗ ਨਾਲ ਬਦਲਾਂ ਦੇ ਝੁੰਡ ਜਿਵੇਂ (ਫਟ ਜਾਂਦੇ ਹਨ) ਉਸ ਤਰ੍ਹਾਂ ਤੇਰੀ ਸਭ ਸੈਨਾ ਬਿਖਰ ਜਾਏਗੀ ॥੧੯੧॥
Then O king! all your army will be fragmented like the clouds before the wind.191.
जस पवन बेग ते मेघ गण सु अस तव सब दल फुटि है ॥१९१॥
ਧੁਜਪ੍ਰਮਾਣਬੀਜੁਰੀਭੁਜਾਭਾਰੀਜਿਹਰਾਜਤ॥
ਜਿਸ ਦੀ ਬਿਜਲੀ ਜਿਹੀ ਧੁਜਾ ਹੈ ਅਤੇ ਭਾਰੀ ਭੁਜਾਵਾਂ ਸ਼ੋਭਦੀਆਂ ਹਨ।
He, who is long like the banner and whose arm is like lighting
धुज प्रमाण बीजुरी भुजा भारी जिह राजत ॥
ਅਤਿਚੰਚਲਰਥਚਲਤਨਿਰਖਸੁਰਨਰਮੁਨਿਭਾਜਤ॥
(ਉਸ ਦਾ) ਬੜਾ ਚੰਚਲ ਰਥ ਚਲਦਾ ਹੈ ਜਿਸ ਨੂੰ ਵੇਖ ਕੇ ਦੇਵਤੇ, ਮਨੁੱਖ ਅਤੇ ਮੁਨੀ ਭਜ ਜਾਂਦੇ ਹਨ।
His chariot is extremely speedy and seeing him, the gods, men and sages run away
अति चंचल रथ चलत निरख सुर नर मुनि भाजत ॥
ਅਧਿਕਰੂਪਅਮਿਤੋਜਅਮਿਟਜੋਧਾਰਣਦੁਹਕਰ॥
(ਉਸ ਦਾ) ਬਹੁਤ ਅਧਿਕ ਰੂਪ ਹੈ, ਅਮਿਤ ਸ਼ਕਤੀ ਹੈ, ਅਮਿਟ ਅਤੇ ਕਠੋਰ ਯੁੱਧ ਕਰਨ ਵਾਲਾ ਯੋਧਾ ਹੈ।
He is extremely pretty, an unconquerable warrior and performer of difficult tasks in the war
अधिक रूप अमितोज अमिट जोधा रण दुह कर ॥
ਅਤਿਪ੍ਰਤਾਪਬਲਵੰਤਲਗਤਸਤ੍ਰਨਕਹਰਿਪੁਹਰ॥
ਅਤਿ ਅਧਿਕ ਪ੍ਰਤਾਪ ਵਾਲਾ, ਬਲਵਾਨ ਅਤੇ ਵੈਰੀਆਂ ਨੂੰ ਸ਼ਤ੍ਰੁ ਵਿਨਾਸ਼ਕ ਲਗਦਾ ਹੈ।
To his enemies he appears very powerful and their abductor
अति प्रताप बलवंत लगत सत्रन कह रिपु हर ॥
ਅਸਮੋਹਨਾਮਜੋਧਾਜਸਜਿਦਿਨਜੁਧਕਹਜੁਟਿਹੈ॥
ਇਸ ਤਰ੍ਹਾਂ 'ਮੋਹ' ਨਾਂ ਦਾ ਯਸ਼ਵਾਨ ਯੋਧਾ ਹੈ। (ਉਹ) ਜਿਸ ਦਿਨ ਯੁੱਧ ਵਿਚ ਜੁਟੇਗਾ,
अस मोह नाम जोधा जस जिदिन जुध कह जुटि है ॥
ਬਿਨਇਕਬਿਚਾਰਅਬਿਚਾਰਨ੍ਰਿਪਅਉਰਸਕਲਦਲਫੁਟਿਹੈ॥੧੯੨॥
ਹੇ ਰਾਜਨ! ਬਿਨਾ ਇਕ 'ਬਿਚਾਰ' ਅਤੇ 'ਅਬਿਚਾਰ' ਦੇ ਹੋਰ ਸਾਰਾ ਦਲ ਨਸ਼ਟ ਹੋ ਜਾਏਗਾ ॥੧੯੨॥
The day on which this warrior named Moh (attachment) will come for fighting, then all the injudicious army will be segmented except the judicious notion.192.
बिन इक बिचार अबिचार न्रिप अउर सकल दल फुटि है ॥१९२॥
ਪਵਨਬੇਗਰਥਚਲਤਗਵਨਲਖਿਮੋਹਿਤਨਾਗਰ॥
(ਜਿਸ ਦਾ) ਰਥ ਪੌਣ ਦੇ ਵੇਗ ਵਾਂਗ ਚਲਦਾ ਹੈ ਅਤੇ ਸਮਝਦਾਰ ਲੋਕ ਉਸ ਦੀ ਚਾਲ ਨੂੰ ਵੇਖ ਕੇ ਮੋਹਿਤ ਹੋ ਗਏ ਹਨ।
His chariot moves with the speed of wind and all the citizens are allured on seeing him
पवन बेग रथ चलत गवन लखि मोहित नागर ॥
ਅਤਿਪ੍ਰਤਾਪਅਮਿਤੋਜਅਜੈਪ੍ਰਤਮਾਨਪ੍ਰਭਾਧਰ॥
(ਉਹ) ਬਹੁਤ ਪ੍ਰਤਾਪ ਵਾਲਾ, ਅਮਿਤ ਬਲ ਵਾਲਾ, ਨਾ ਜਿਤੇ ਜਾ ਸਕਣ ਵਾਲਾ, ਮੂਰਤੀ ਵਰਗੀ ਪ੍ਰਭਾ ਨੂੰ ਧਾਰਨ ਕਰਨ ਵਾਲਾ ਅਤੇ ਬਹੁਤ ਬਲਵਾਨ ਹੈ।
He is extremely glorious, unconquerable and beautiful
अति प्रताप अमितोज अजै प्रतमान प्रभाधर ॥
ਅਤਿਬਲਿਸਟਅਧਿਸਟਸਕਲਸੈਨਾਕਹੁਜਾਨਹੁ॥
(ਉਸ ਨੂੰ) ਸਾਰੀ ਸੈਨਾ ਦਾ ਆਧਾਰ (ਅਥਵਾ ਰਖਿਅਕ) ਜਾਣ ਲਵੋ।
He is extremely powerful and master of all forces
अति बलिसट अधिसट सकल सैना कहु जानहु ॥
ਕ੍ਰੋਧਨਾਮਬਢਿਯਾਛਬਡੋਜੋਧਾਜੀਅਮਾਨਹੁ॥
ਕ੍ਰੋਧ ਨਾਂ ਦਾ ਵਡੀਆਂ ਅੱਖਾਂ ਵਾਲਾ, ਵੱਡਾ ਯੋਧਾ ਮਨ ਵਿਚ ਮੰਨ ਲਵੋ।
This warrior is name Karodha (anger) and consider him the most powerful
क्रोध नाम बढियाछ बडो जोधा जीअ मानहु ॥
ਧਰਿਅੰਗਿਕਵਚਧਰਪਨਚਕਰਿਜਿਦਿਨਤੁਰੰਗਮਟਕਹੈ॥
(ਉਸ ਨੇ) ਸ਼ਰੀਰ ਉਤੇ ਕਵਚ ਧਾਰਨ ਕੀਤਾ ਹੋਇਆ ਹੈ, ਹੱਥ ਨਾਲ ਚਿਲਾ ਚੜ੍ਹਾਇਆ ਹੋਇਆ ਹੈ। (ਉਹ) ਜਿਸ ਦਿਨ ਘੋੜਾ ਮਟਕਾਏਗਾ,
धरि अंगि कवच धर पनच करि जिदिन तुरंग मटक है ॥
ਬਿਨੁਏਕਸਾਤਿਸੁਨਸਤਿਨ੍ਰਿਪਸੁਅਉਰਨਕੋਊਹਟਕਿਹੈ॥੧੯੩॥
ਹੇ ਰਾਜਨ! ਸੁਣੋ, ਸਚ ਕਹਿੰਦਾ ਹਾਂ, ਬਿਨਾ ਇਕ 'ਸਾਂਤਿ' ਦੇ (ਉਸ ਨੂੰ) ਹੋਰ ਕੋਈ ਰੋਕ ਨਹੀਂ ਸਕੇਗਾ ॥੧੯੩॥
The day on which wearing his armour and holding his discus, he will cause his horse to dance on the front, O king! consider it as true that on that day, none else will be able to repulse him except Shanti (Peace).193.
बिनु एक साति सुन सति न्रिप सु अउर न कोऊ हटकि है ॥१९३॥
ਗਲਿਤਦੁਰਦਮਦਿਚੜ੍ਯੋਕਢਿਕਰਵਾਰਭਯੰਕਰ॥
ਮਦਮਾਤੇ ਹਾਥੀ ਵਾਂਗ ਮਸਤ ਹੋ ਕੇ ਚੜ੍ਹਿਆ ਹੋਇਆ ਹੈ ਅਤੇ (ਹੱਥ ਵਿਚ) ਭਿਆਨਕ ਤਲਵਾਰ ਕਢੀ ਹੋਈ ਹੈ।
With his drawn dreadful sword, he moves like and intoxicated elephant
गलित दुरद मदि चड़्यो कढि करवार भयंकर ॥
ਸ੍ਯਾਮਬਰਣਆਭਰਣਖਚਿਤਸਬਨੀਲਮਣਿਣਬਰ॥
ਕਾਲੇ ਰੰਗ ਦੇ ਗਹਿਣੇ ਹਨ, ਜੋ ਸਾਰੇ ਨੀਲ ਮਣੀਆਂ ਨਾਲ ਖਚਿਤ ਕੀਤੇ ਹੋਏ ਹਨ।
His colour is black and he is ever studded with the blue jewels
स्याम बरण आभरण खचित सब नील मणिण बर ॥
ਸ੍ਵਰਨਕਿੰਕਣੀਜਾਲਬਧੇਬਾਨੈਤਗਜੋਤਮ॥
ਸੋਨੇ ਦੀ ਕਿੰਕਣੀ (ਤੜਾਗੀ) ਦੇ ਜਾਲ ਨਾਲ ਉਤਮ ਅਤੇ ਬਾਂਕਾ ('ਬਾਨੈਤ') ਹਾਥੀ ਸਜਿਆ ਹੋਇਆ ਹੈ।
स्वरन किंकणी जाल बधे बानैत गजोतम ॥
ਅਤਿਪ੍ਰਭਾਵਜੁਤਿਬੀਰਸਿਧਸਾਵੰਤਨਰੋਤਮ॥
ਇਸ ਦਾ ਵੀਰਤਾ ਯੁਕਤ ਬਹੁਤ ਪ੍ਰਭਾਵ ਹੈ ਅਤੇ ਸਫਲ, ਸ੍ਰੇਸ਼ਠ ਪੁਰਸ਼ (ਉਸ ਦੇ) ਅਧਿਕਾਰੀ ('ਸਾਵੰਤ') ਹਨ।
He is a superb elephant entrapped and enchained in a net of gold and on all the people, the impact of this warrior is good
अति प्रभाव जुति बीर सिध सावंत नरोतम ॥
ਇਹਛਬਿਹੰਕਾਰਨਾਮਾਸੁਭਟਅਤਿਬਲਿਸਟਤਿਹਮਾਨੀਐ॥
ਇਹ ਹੈ ਛਬੀ 'ਹੰਕਾਰ' ਨਾਮ ਦੇ ਯੋਧੇ ਦੀ, ਉਸ ਨੂੰ ਬਹੁਤ ਬਲਵਾਨ ਮੰਨਣਾ ਚਾਹੀਦਾ ਹੈ।
He is the mighty Ahamkara and consider him extremely powerful
इह छबि हंकार नामा सुभट अति बलिसट तिह मानीऐ ॥
ਜਿਹਜਗਤਜੀਵਜੀਤੇਸਬੈਆਪਅਜੀਤਤਿਹਜਾਨੀਐ॥੧੯੪॥
ਜਿਸ ਨੇ ਜਗਤ ਦੇ ਸਾਰੇ ਜੀਵ ਜਿਤੇ ਹੋਏ ਹਨ, ਪਰ ਉਹ ਆਪ ਅਜਿਤ ਜਾਣਿਆ ਜਾਂਦਾ ਹੈ ॥੧੯੪॥
He has conquered the beings of all the world and he himself is unconquerable.194.
जिह जगत जीव जीते सबै आप अजीत तिह जानीऐ ॥१९४॥
ਸੇਤਹਸਤਆਰੂੜਢੁਰਤਚਹੂੰਓਰਿਚਵਰਬਰ॥
ਸਫ਼ੈਦ ਹਾਥੀ ਉਤੇ ਸਵਾਰ ਹੈ ਅਤੇ ਚੌਹਾਂ ਪਾਸੇ ਸੁੰਦਰ ਚੌਰ ਝੁਲ ਰਹੇ ਹਨ।
He is mounted on a white elephant and the fly-whisk is being swung over him from all the four sides
सेत हसत आरूड़ ढुरत चहूं ओरि चवर बर ॥
ਸ੍ਵਰਣਕਿੰਕਣੀਬਧੇਨਿਰਖਿਮੋਹਤਨਾਰੀਨਰ॥
ਸੋਨੇ ਦੀ ਕਿੰਕਣੀ (ਤੜਾਗੀ) ਬੰਨ੍ਹੀ ਹੋਈ ਹੈ, ਜਿਸ ਨੂੰ ਵੇਖ ਕੇ ਨਰ-ਨਾਰੀ ਮੋਹਿਤ (ਹੋ ਰਹੇ ਹਨ)।
Seeing his golden embellishment, all the men and women are allured
स्वरण किंकणी बधे निरखि मोहत नारी नर ॥
ਸੁਭ੍ਰਸੈਹਥੀਪਾਣਿਪ੍ਰਭਾਕਰਮੈਅਸਧਾਵਤ॥
ਸੁੰਦਰ ਸੈਹਥੀ (ਬਰਛੀ) ਹੱਥ ਵਿਚ ਹੈ ਅਤੇ ਤਲਵਾਰ ਹੱਥ ਵਿਚ ਚਮਕ ਰਹੀ ਹੈ।
He has a lance in his hand and he is moving like the sun
सुभ्र सैहथी पाणि प्रभा कर मै अस धावत ॥
ਨਿਰਖਿਦਿਪਤਿਦਾਮਨੀਪ੍ਰਭਾਹੀਯਰੇਪਛੁਤਾਵਤ॥
(ਉਸ ਦੀ) ਲਿਸ਼ਕ ਨੂੰ ਵੇਖ ਕੇ ਬਿਜਲੀ ਦੀ ਪ੍ਰਭਾ ਹਿਰਦੇ ਵਿਚ ਪਛਤਾ ਰਹੀ ਹੈ।
The lightning seeing his luster feels sorrowful also for its bedimmed radiance
निरखि दिपति दामनी प्रभा हीयरे पछुतावत ॥
ਅਸਦ੍ਰੋਹਨਾਮਜੋਧਾਬਡੋਅਤਿਪ੍ਰਭਾਵਤਿਹਜਾਨੀਐ॥
ਇਸ ਤਰ੍ਹਾਂ ਦਾ 'ਦ੍ਰੋਹ' ਨਾਂ ਦਾ ਵੱਡਾ ਯੋਧਾ ਹੈ। ਉਸ ਦਾ ਬਹੁਤ ਵੱਡਾ ਪ੍ਰਭਾਵ ਜਾਣੀਦਾ ਹੈ।
Consider this great warrior Dorha (Malice) as extremely impressive and this warrior,
अस द्रोह नाम जोधा बडो अति प्रभाव तिह जानीऐ ॥
ਜਲਥਲਬਿਦੇਸਦੇਸਨਨ੍ਰਿਪਤਿਆਨਜਵਨਕੀਮਾਨੀਐ॥੧੯੫॥
ਜਲ-ਥਲ ਅਤੇ ਦੇਸਾਂ ਬਿਦੇਸਾਂ ਦੇ ਰਾਜੇ ਜਿਸ ਦੀ ਆਨ ਮੰਨਦੇ ਹਨ ॥੧੯੫॥
O king! accepts subordination in water and on plain and in countries far and near.195.
जल थल बिदेस देसन न्रिपति आन जवन की मानीऐ ॥१९५॥
ਤਬਲਬਾਜਘੁੰਘਰਾਰਸੀਸਕਲਗੀਜਿਹਸੋਹਤ॥
ਘੋੜੇ ਉਤੇ ਰਖੇ ਹੋਏ ਧੌਂਸੇ (ਨੂੰ ਵਜਾਉਂਦਾ ਹੈ) ਸਿਰ ਉਤੇ ਘੁੰਘਰਾਲੇ ਵਾਲੇ ਹਨ ਅਤੇ ਸਿਰ ਉਤੇ ਕਲਗੀ ਸ਼ੋਭਦੀ ਹੈ।
With curly hair like the tambourine player, he has two swords
तबल बाज घुंघरार सीस कलगी जिह सोहत ॥
ਦ੍ਵੈਕ੍ਰਿਪਾਣਗਜਗਾਹਨਿਰਖਿਨਾਰੀਨਰਮੋਹਤ॥
ਦੋ-ਕ੍ਰਿਪਾਨਾਂ (ਧਾਰਨ ਕੀਤੀਆਂ ਹੋਈਆਂ ਹਨ) ਅਤੇ (ਸਿਰ ਉਤੇ) ਜਿਗਾ (ਨੂੰ ਸਜਾਇਆ ਹੋਇਆ ਹੈ) (ਜਿਸ ਨੂੰ) ਵੇਖ ਕੇ ਨਰ-ਨਾਰੀ ਮੋਹਿਤ ਹੋ ਰਹੇ ਹਨ।
The men and women are allured to see him
द्वै क्रिपाण गजगाह निरखि नारी नर मोहत ॥
ਅਮਿਤਰੂਪਅਮਿਤੋਜਬਿਕਟਬਾਨੈਤਅਮਿਟਭਟ॥
(ਉਸ ਦਾ) ਅਮਿਤ ਰੂਪ ਹੈ, ਅਮਿਤ ਤੇਜ ਹੈ, ਕਠੋਰ ਤੀਰ-ਅੰਦਾਜ਼ ਅਤੇ ਨਾ ਮਿਟਣ ਵਾਲਾ ਯੋਧਾ ਹੈ।
He is a mighty warrior with unlimited glory
अमित रूप अमितोज बिकट बानैत अमिट भट ॥
ਅਤਿਸੁਬਾਹਅਤਿਸੂਰਅਜੈਅਨਭਿਦਸੁਅਨਕਟ॥
ਅਤਿ ਸੁੰਦਰ ਬਾਂਹਵਾਂ ਵਾਲਾ, ਅਤਿ ਅਧਿਕ ਸ਼ੂਰਵੀਰ, ਨਾ ਜਿਤਿਆ ਜਾ ਸਕਣ ਵਾਲਾ, ਨਾ ਭੇਦੇ ਜਾ ਸਕਣ ਵਾਲਾ ਅਤੇ ਨਾ ਕਟੇ ਜਾ ਸਕਣ ਵਾਲਾ ਹੈ।
He has long arms and is extremely brave, unconquerable and invinicible
अति सुबाह अति सूर अजै अनभिद सु अनकट ॥
ਇਹਭਾਤਿਭਰਮਅਨਭਿਦਭਟਜਿਦਿਨਕ੍ਰੁਧਜੀਯਧਾਰਹੈ॥
ਇਸ ਤਰ੍ਹਾਂ ਦਾ ਨਾ ਭੇਦੇ ਜਾ ਸਕਣ ਵਾਲਾ 'ਭਰਮ' (ਨਾਂ ਦਾ) ਸੂਰਮਾ ਹੈ। ਜਿਸ ਦਿਨ (ਉਹ) ਮਨ ਵਿਚ ਕ੍ਰੋਧ ਧਾਰਨ ਕਰੇਗਾ,
इह भाति भरम अनभिद भट जिदिन क्रुध जीय धार है ॥
ਬਿਨਇਕਬਿਚਾਰਅਬਿਚਾਰਨ੍ਰਿਪਸਸੁਅਉਰਨਆਨਿਉਬਾਰਿਹੈ॥੧੯੬॥
ਹੇ ਰਾਜਨ! (ਉਸ ਦਿਨ) ਬਿਨਾ ਇਕ 'ਬਿਚਾਰ' 'ਅਬਿਚਾਰ' ਦੇ, ਹੋਰ ਕੋਈ ਵੀ ਬਚਾ ਨਹੀਂ ਸਕੇਗਾ ॥੧੯੬॥
The day on which this indiscriminate warrior named Bharma (illusion) will get enraged in his mind, then O king! No one will be able to redeem you except Vivek (Reason).196.
बिन इक बिचार अबिचार न्रिप ससु अउर न आनि उबारि है ॥१९६॥
ਲਾਲਮਾਲਸੁਭਬਧੈਨਗਨਸਰਪੇਚਿਖਚਿਤਸਿਰ॥
ਸੁੰਦਰ ਲਾਲਾਂ ਦੀ ਮਾਲਾ ਬੰਨ੍ਹੀ ਹੋਈ ਹੈ ਅਤੇ ਸਿਰ ਦੀ ਪਗ ('ਸਰਪੇਚਿ') ਵਿਚ ਨਗ ਜੜ੍ਹੇ ਹੋਏ ਹਨ।
लाल माल सुभ बधै नगन सरपेचि खचित सिर ॥
ਅਤਿਬਲਿਸਟਅਨਿਭੇਦਅਜੈਸਾਵੰਤਭਟਾਬਰ॥
ਬਹੁਤ ਬਲਵਾਨ, ਨਾ ਭੇਦੇ ਜਾ ਸਕਣ ਵਾਲਾ, ਨਾ ਜਿਤੇ ਜਾ ਸਕਣ ਵਾਲਾ, ਅਧਿਕਾਰੀਆਂ ਅਤੇ ਯੋਧਿਆਂ ਦਾ ਸਰਪ੍ਰਸਤ ਹੈ।
This warrior with naked head and with necklaces full of rubies, extremely powerful, indiscriminate and unconquerable
अति बलिसट अनिभेद अजै सावंत भटाबर ॥
ਕਟਿਕ੍ਰਿਪਾਣਸੈਹਥੀਤਜਤਧਾਰਾਬਾਣਨਕਰ॥
ਲਕ ਨਾਲ ਤਲਵਾਰ ਅਤੇ (ਹੱਥ ਵਿਚ) ਬਰਛੀ ਹੈ ਅਤੇ ਹਥਾਂ ਨਾਲ ਬਾਣਾਂ ਦੀ ਝੜੀ ਲਾਈ ਹੋਈ ਹੈ।
He has the sword and lance in his girdle and he is the one who showers the volley of arrows
कटि क्रिपाण सैहथी तजत धारा बाणन कर ॥
ਦੇਖਤਹਸਤਪ੍ਰਭਾਵਲਜਤਤੜਿਤਾਧਾਰਾਧਰ॥
ਹਸਦੇ ਦੇ ਪ੍ਰਭਾਵ ਨੂੰ ਵੇਖ ਕੇ ਬਿਜਲੀ ਲਜਿਤ ਹੋ ਕੇ ਬਦਲਾਂ ('ਧਾਰਾਧਰ') ਵਿਚ (ਲੁਕ ਜਾਂਦੀ ਹੈ)।
Seeing the impact of his laughter, the lightning feels shy
देखत हसत प्रभाव लजत तड़िता धाराधर ॥
ਅਸਬ੍ਰਹਮਦੋਖਅਨਮੋਖਭਟਅਕਟਅਜੈਤਿਹਜਾਨੀਐ॥
ਇਹੋ ਜਿਹੇ 'ਬ੍ਰਹਮ ਦੋਖ' ਅਤੇ 'ਅਨਮੋਖ' (ਨਾਂ ਦੇ) ਨਾ ਕਟੇ ਜਾ ਸਕਣ ਵਾਲੇ ਅਤੇ ਨਾ ਜਿਤੇ ਜਾ ਸਕਣ ਵਾਲੇ (ਯੋਧੇ) ਉਨ੍ਹਾਂ ਨੂੰ ਜਾਣੀਦਾ ਹੈ।
This warriors named Brahim-Dosh (finder of flaws in Divinity) is unconquerable and invincible
अस ब्रहम दोख अनमोख भट अकट अजै तिह जानीऐ ॥
ਅਰਿਦਵਨਅਜੈਆਨੰਦਕਰਨ੍ਰਿਪਅਬਿਬੇਕਕੋਮਾਨੀਐ॥੧੯੭॥
(ਹੇ ਰਾਜਨ!) ਵੈਰੀ ਨੂੰ ਦਬਾਉਣ ਵਾਲਾ, ਨਾ ਜਿਤੇ ਜਾ ਸਕਣ ਵਾਲਾ ਅਤੇ ਆਨੰਦ ਕਰਨ ਵਾਲਾ 'ਅਬਿਬੇਕ' ਰਾਜਾ ਮੰਨਣਾ ਚਾਹੀਦਾ ਹੈ ॥੧੯੭॥
O king! this enemy is manifestation of Avivek (ignorance) is the one who burns his enemy and is unconquerable he is extremely comfortable and cosy (for the fo
अरि दवन अजै आनंद कर न्रिप अबिबेक को मानीऐ ॥१९७॥
ਅਸਿਤਬਸਤ੍ਰਅਰੁਅਸਿਤਗਾਤਅਮਿਤੋਜਰਣਾਚਲ॥
ਕਾਲੇ ਬਸਤ੍ਰ ਅਤੇ ਕਾਲੇ ਹੀ ਸ਼ਰੀਰ ਵਾਲਾ, ਅਮਿਤ ਬਲ ਵਾਲਾ ਅਤੇ ਯੁੱਧ ਵਿਚ ਅਚਲ ਰਹਿਣ ਵਾਲਾ ਹੈ।
He has a black body and wears black clothes he is infinitely glorious
असित बसत्र अरु असित गात अमितोज रणाचल ॥
ਅਤਿਪ੍ਰਚੰਡਅਤਿਬੀਰਬੀਰਜੀਤੇਜਿਨਜਲਥਲ॥
ਅਤਿ ਪ੍ਰਚੰਡ (ਤੇਜ ਵਾਲਾ) ਹੈ, ਅਤਿਅੰਤ ਸ਼ੂਰਵੀਰ ਹੈ ਅਤੇ ਜਿਸ ਨੇ ਜਲ ਥਲ ਦੇ ਵੀਰ ਜਿਤੇ ਹੋਏ ਹਨ।
He is extremely powerful and he has conquered many warriors in the battlefield
अति प्रचंड अति बीर बीर जीते जिन जल थल ॥
ਅਕਟਅਜੈਅਨਭੇਦਅਮਿਟਅਨਰਥਿਨਾਮਤਿਹ॥
ਉਸ ਨਾ ਕਟੇ ਜਾਣ ਵਾਲੇ, ਨਾ ਜਿਤੇ ਜਾ ਸਕਣ ਵਾਲੇ, ਨਾ ਭੇਦੇ ਜਾ ਸਕਣ ਵਾਲੇ, ਨਾ ਮਿਟਣ ਵਾਲੇ ਦਾ ਨਾਂ 'ਅਨਰਥਿ' ਹੈ।
He is invincible, imperishable and indiscriminate
अकट अजै अनभेद अमिट अनरथि नाम तिह ॥
ਅਤਿਪ੍ਰਮਾਥਅਰਿਮਥਨਸਤ੍ਰੁਸੋਖਨਹੈਬ੍ਰਿਦਜਿਹ॥
ਵੈਰੀ ਨੂੰ ਬਹੁਤ ਮਿਧਣ ਅਤੇ ਮੱਥਣ ਵਾਲਾ ਹੈ ਅਤੇ ਜਿਸ ਦਾ ਧਰਮ ਹੀ ਵੈਰੀ ਨੂੰ ਸੁਕਾਉਣਾ ਹੈ।
His name is Anarth (misfortune), he is extremely powerful and is capable of destroying the gatherings of enemies
अति प्रमाथ अरि मथन सत्रु सोखन है ब्रिद जिह ॥
ਦੁਰਧਰਖਸੂਰਅਨਭੇਦਭਟਅਤਿਪ੍ਰਤਾਪਤਿਹਜਾਨੀਐ॥
(ਇਸ ਤਰ੍ਹਾਂ) ਨਿਡਰ ਸੂਰਮਾ, ਨਾ ਵਿੰਨ੍ਹੇ ਜਾ ਸਕਣ ਵਾਲਾ ਯੋਧਾ ਅਤੇ ਅਤਿ ਪ੍ਰਤਾਪ ਵਾਲਾ ਜਾਣਨਾ ਚਾਹੀਦਾ ਹੈ।
He, who is the killer of tyrannical warriors, is considered extremely glorious
दुर धरख सूर अनभेद भट अति प्रताप तिह जानीऐ ॥
ਅਨਜੈਅਨੰਦਦਾਤਾਅਪਨਅਤਿਸੁਬਾਹਤਿਹਮਾਨੀਐ॥੧੯੮॥
ਉਸ ਨੂੰ ਨਾ ਜਿਤੇ ਜਾ ਸਕਣ ਵਾਲਾ, ਆਪਣਿਆਂ ਨੂੰ ਆਨੰਦ ਦੇਣ ਵਾਲਾ ਅਤੇ ਮਹਾਨ ਸੂਰਵੀਰ ਯੋਧਾ ਮੰਨੀਦਾ ਹੈ ॥੧੯੮॥
He is unconquerable, giver of pleasure and is known as extremely glorious warrior.198.
अनजै अनंद दाता अपन अति सुबाह तिह मानीऐ ॥१९८॥