ਏਕਜਾਰਸੁਨਾਨਯੋਤਿਹਡਾਰੀਐਅਬਿਚਾਰ॥
ਇਕ ਹੋਰ ਨਵਾਂ ਜਾਲ ਸੁਣਿਆ ਹੈ, ਉਸ ਨੂੰ ਬਿਨਾ ਵਿਚਾਰੇ ਪਾਣਾ ਚਾਹੀਦਾ ਹੈ।
एक जार सुना नयो तिह डारीऐ अबिचार ॥
ਸਤਿਬਾਤਕਹੋਤੁਮੈਸੁਨਿਰਾਜਰਾਜਵਤਾਰ॥੧੪੦॥
ਹੇ ਰਾਜਿਆਂ ਦੇ ਅਵਤਾਰ ਰਾਜਨ! ਸੁਣੋ, (ਮੈਂ) ਤੁਹਾਨੂੰ ਸੱਚੀ ਗੱਲ ਕਹਿੰਦਾ ਹਾਂ ॥੧੪੦॥
“Now, O king! throw another net immediately and this is the only step to catch him.”140.
सति बात कहो तुमै सुनि राज राज वतार ॥१४०॥
ਗਿਆਨਨਾਮੁਸੁਨਾਹਮੋਤਿਹਜਾਰਕੋਨ੍ਰਿਪਰਾਇ॥
ਹੇ ਰਾਜਨ! ਅਸੀਂ ਉਸ ਜਾਲ ਦਾ ਨਾਂ 'ਗਿਆਨ' ਸੁਣਿਆ ਹੈ।
गिआन नामु सुना हमो तिह जार को न्रिप राइ ॥
ਤਉਨਤਾਮੈਡਾਰਿਕੈਮੁਨਿਰਾਜਲੇਹੁਗਹਾਇ॥
ਉਸ ਨੂੰ ਉਸ (ਸਮੁੰਦਰ) ਵਿਚ ਪਾ ਕੇ ਮੁਨੀ ਰਾਜ (ਮਛਿੰਦ੍ਰ) ਨੂੰ ਪਕੜ ਲਵੋ।
“O king! we have heard about the name of the net of knowledge, throw the same in the ocean and catch the great sage
तउन ता मै डारि कै मुनि राज लेहु गहाइ ॥
ਯੌਨਹਾਥਿਪਰੇਮੁਨੀਸੁਰਬੀਤਹੈਬਹੁਬਰਖ॥
ਇਨ੍ਹਾਂ ਸਾਧਨਾਂ ਨਾਲ ਮੁਨੀਸਰ ਹੱਥ ਨਹੀਂ ਲਗੇਗਾ, ਭਾਵੇਂ ਬਹੁਤ ਹੀ ਵਰ੍ਹੇ ਕਿਉਂ ਨਾ ਬੀਤ ਜਾਣ।
“The sage will not be caught with any other measure even for years
यौ न हाथि परे मुनीसुर बीत है बहु बरख ॥
ਸਤਿਬਾਤਕਹੌਤੁਮੈਸੁਨਲੀਜੀਐਭਰਤਰਖ॥੧੪੧॥
ਹੇ ਭਰਤਰਖ! (ਮੈਂ) ਤੁਹਾਨੂੰ ਸੱਚੀ ਗੱਲ ਕਹਿੰਦਾ ਹਾਂ, ਸੁਣ ਲਵੋ ॥੧੪੧॥
O protector! listen to it, we are telling you the truth.”141.
सति बात कहौ तुमै सुन लीजीऐ भरतरख ॥१४१॥
ਯੌਨਪਾਨਿਪਰੇਮੁਨਾਬਰਹੋਹਿਾਂਕੋਟਿਉਪਾਇ॥
ਇਸ ਤਰ੍ਹਾਂ ਮੁਨੀਸਰ ਹੱਥ ਨਹੀਂ ਲਗਣਾ, ਭਾਵੇਂ ਕਰੋੜਾਂ ਉਪਾ ਕਿਉਂ ਨਾ ਹੋਣ।
“You may take croes of measures except this, you will not be able to catch him
यौ न पानि परे मुनाबर होहिां कोटि उपाइ ॥
ਡਾਰਕੇਤੁਮਗ੍ਯਾਨਜਾਰਸੁਤਾਸੁਲੇਹੁਗਹਾਇ॥
ਤੁਸੀਂ ਗਿਆਨ ਦਾ ਜਾਲ ਪਾ ਕੇ ਉਸ ਨੂੰ ਪਕੜ ਲਵੋ।
” Only throw the net of knowledge and catch him”
डार के तुम ग्यान जार सु तासु लेहु गहाइ ॥
ਗ੍ਯਾਨਜਾਰਜਬੈਨ੍ਰਿਪੰਬਰਡਾਰ੍ਯੋਤਿਹਬੀਚ॥
ਜਦ ਸ੍ਰੇਸ਼ਠ ਰਾਜੇ (ਪਾਰਸ ਨਾਥ) ਨੇ ਉਸ ਵਿਚ ਗਿਆਨ ਦਾ ਜਾਲ ਪਾ ਦਿੱਤਾ।
ग्यान जार जबै न्रिपंबर डार्यो तिह बीच ॥
ਤਉਨਜਾਰਗਹੋਮੁਨਾਬਰਜਾਨੁਦੂਜਦਧੀਚ॥੧੪੨॥
ਉਸ ਜਾਲ ਨੇ ਮੁਨੀਸਰ ਨੂੰ ਪਕੜ ਲਿਆ, ਮਾਨੋ ਦੂਜਾ ਦਧੀਚ (ਪੈਦਾ ਹੋ ਗਿਆ ਹੋਵੇ) ॥੧੪੨॥
When the king threw the net of knowledge into the ocean that net caught him like the second Dadhich.142.
तउन जार गहो मुनाबर जानु दूज दधीच ॥१४२॥
ਮਛਸਹਿਤਮਛਿੰਦ੍ਰਜੋਗੀਬਧਿਜਾਰਮਝਾਰ॥
ਮੱਛ ਸਮੇਤ ਮਛਿੰਦ੍ਰ ਜੋਗੀ ਨੂੰ ਜਾਲ ਵਿਚ ਬੰਨ੍ਹ ਲਿਆ।
मछ सहित मछिंद्र जोगी बधि जार मझार ॥
ਮਛਲੋਕਬਿਲੋਕਿਕੈਸਬਹ੍ਵੈਗਏਬਿਸੰਭਾਰ॥
ਮੱਛ ਨੂੰ ਵੇਖ ਕੇ ਸਾਰੇ ਲੋਕ ਸੁਧ ਬੁਧ ਖੋਹ ਬੈਠੇ।
The Yogi Matsyendra was caught alongwith the fish, having been entrapped in the net and seeing that fish all were wonder-struck
मछ लोक बिलोकि कै सब ह्वै गए बिसंभार ॥
ਦ੍ਵੈਮਹੂਰਤਬਿਤੀਜਬੈਸੁਧਿਪਾਇਕੈਕਛੁਅੰਗਿ॥
ਦੋ ਮਹੂਰਤ ਬੀਤਣ ਤੇ ਜਦ ਸ਼ਰੀਰਾਂ ਦੀ ਕੁਝ ਸੁੱਧ ਪਾ ਸਕੇ,
द्वै महूरत बिती जबै सुधि पाइ कै कछु अंगि ॥
ਭੂਪਦ੍ਵਾਰਗਏਸਭੈਭਟਬਾਧਿਅਸਤ੍ਰਉਤੰਗ॥੧੪੩॥
(ਤਦ) ਸਾਰੇ ਸੂਰਮੇ ਸੁੰਦਰ ਅਸਤ੍ਰ ਸ਼ਸਤ੍ਰ ਬੰਨ੍ਹ ਕੇ ਰਾਜੇ ਦੇ ਦੁਆਰ ਉਤੇ ਗਏ ॥੧੪੩॥
After some time, when all the people regained some health, then all the warriors, depositing their arms and weapons reached at the gate of the king.143.
भूप द्वार गए सभै भट बाधि असत्र उतंग ॥१४३॥
ਮਛਉਦਰਲਗੇਸੁਚੀਰਨਕਿਉਹੂੰਨਚੀਰਾਜਾਇ॥
ਉਹ (ਸਾਰੇ) ਮੱਛ ਦਾ ਪੇਟ ਚੀਰਨ ਲਗੇ, ਪਰ ਕਿਸੇ ਤਰ੍ਹਾਂ ਵੀ ਚੀਰਿਆ ਨਹੀਂ ਜਾ ਸਕਿਆ।
They began to rip the belly of the fish, but none of them could do it
मछ उदर लगे सु चीरन किउहूं न चीरा जाइ ॥
ਹਾਰਿਹਾਰਿਪਰੈਜਬੈਤਬਪੂਛਮਿਤ੍ਰਬੁਲਾਇ॥
ਜਦ ਸਾਰੇ ਹਾਰ ਹਾਰ ਕੇ ਬਸ ਕਰ ਗਏ, ਤਦ ਮਿਤਰ ਨੂੰ ਬੁਲਾ ਕੇ ਪੁਛਿਆ।
When all of them gave in, then the king called his friends and asked them :
हारि हारि परै जबै तब पूछ मित्र बुलाइ ॥
ਅਉਰਕਉਨਬਿਚਾਰੀਐਉਪਚਾਰਤਾਕਰਆਜ॥
(ਉਸ ਨੂੰ ਚੀਰਨ ਲਈ) ਅਜ ਹੋਰ ਕੋਈ ਯਤਨ (ਉਪਚਾਰ) ਵਿਚਾਰਨਾ ਚਾਹੀਦਾ ਹੈ,
अउर कउन बिचारीऐ उपचार ताकर आज ॥
ਦ੍ਰਿਸਟਿਜਾਤੇਪਰੈਮੁਨੀਸ੍ਵਰਸਰੇਹਮਰੋਕਾਜੁ॥੧੪੪॥
(ਜਿਸ ਕਰ ਕੇ) ਮੁਨੀਸਰ (ਸਾਡੀ) ਨਜ਼ਰ ਪੈ ਜਾਏ ਅਤੇ ਸਾਡੇ ਕੰਮ ਸੰਵਰ ਜਾਣ ॥੧੪੪॥
“Now what measure be adopted, so that we may be successful in our objective and see the great sage.”144.
द्रिसटि जा ते परै मुनीस्वर सरे हमरो काजु ॥१४४॥
ਦੋਹਰਾ॥
ਦੋਹਰਾ:
DOHRA
दोहरा ॥
ਮਛਪੇਟਕਿਹੂੰਨਫਟੇਸਬਕਰਹਟੇਉਪਾਇ॥
ਮੱਛ ਦਾ ਪੇਟ ਕਿਸੇ ਤਰ੍ਹਾਂ ਵੀ ਨਾ ਫਟਿਆ, ਸਾਰੇ ਹੀ ਯਤਨ ਕਰ ਕੇ ਥਕ ਗਏ।
All of them used their power, but the belly of the fish could not be ripped,
मछ पेट किहूं न फटे सब कर हटे उपाइ ॥
ਗ੍ਯਾਨਗੁਰੂਤਿਨਕੋਹੁਤੋਪੂਛਾਤਹਿਬਨਾਇ॥੧੪੫॥
(ਫਿਰ) ਉਨ੍ਹਾਂ ਦਾ 'ਗਿਆਨ' (ਨਾਂ ਦਾ) ਗੁਰੂ ਸੀ, ਉਸ ਨੂੰ ਜਾ ਕੇ ਪੁਛਿਆ ॥੧੪੫॥
Then the king tried to ask the knowledge- Guru.145.
ग्यान गुरू तिन को हुतो पूछा तहि बनाइ ॥१४५॥
ਤੋਟਕਛੰਦ॥
ਤੋਟਕ ਛੰਦ:
TOTAK STANZA
तोटक छंद ॥
ਭਟਤ੍ਯਾਗਕੈਸਬਗਰਬ॥
ਸੂਰਮੇ ਸਾਰਾ ਗਰਬ ਛਡ ਕੇ
All the warriors, forsaking their pride,
भट त्याग कै सब गरब ॥
ਨ੍ਰਿਪਤੀਰਬੋਲੋਸਰਬ॥
ਰਾਜੇ ਕੋਲ ਜਾ ਕੇ ਕਹਿਣ ਲਗੇ।
Came near the king and spoke,
न्रिप तीर बोलो सरब ॥
ਨ੍ਰਿਪਪੂਛੀਐਗੁਰਗ੍ਯਾਨ॥
ਹੇ ਰਾਜਨ! 'ਗਿਆਨ' (ਨਾਂ ਵਾਲੇ) ਗੁਰੂ ਨੂੰ ਪੁਛ ਵੇਖੋ,
“O king! ask only the knowledge-Guru,
न्रिप पूछीऐ गुर ग्यान ॥
ਕਹਿਦੇਇਤੋਹਿਬਿਧਾਨ॥੧੪੬॥
ਉਹ ਤੁਹਾਨੂੰ (ਸ਼ਾਇਦ) ਕੋਈ ਢੰਗ ਜਾਂ ਜੁਗਤ ਦਸ ਦੇਵੇ ॥੧੪੬॥
He will only tell us all the method.”146.
कहि देइ तोहि बिधान ॥१४६॥
ਬਿਧਿਪੂਰਿਕੈਸੁਭਚਾਰ॥
ਸ਼ੁਭ ਆਚਾਰ ਦੀ ਵਿਧੀ ਪੂਰੀ ਕਰ ਕੇ
बिधि पूरि कै सुभ चार ॥
ਅਰੁਗ੍ਯਾਨਰੀਤਿਬਿਚਾਰਿ॥
ਅਤੇ ਗਿਆਨ ਦੀ ਰੀਤ ਵਿਚਾਰ ਕੇ (ਰਾਜੇ ਨੇ ਕਿਹਾ)
The king reflected methodically and invoked knowledge and said,
अरु ग्यान रीति बिचारि ॥
ਗੁਰਭਾਖੀਐਮੁਹਿਭੇਵ॥
ਹੇ ਗੁਰਦੇਵ! ਮੈਨੂੰ (ਉਹ) ਭੇਦ ਦਸ ਦਿਓ
गुर भाखीऐ मुहि भेव ॥
ਕਿਮਦੇਖੀਐਮੁਨਿਦੇਵ॥੧੪੭॥
ਕਿ ਕਿਵੇਂ ਮੁਨੀ ਦੇਵ ਦੇ ਦਰਸ਼ਨ ਪ੍ਰਾਪਤ ਕਰਾਂ ॥੧੪੭॥
“O chief Guru! tell me the mystery as to how the sage can be seen ?”147.
किम देखीऐ मुनि देव ॥१४७॥
ਗੁਰਗ੍ਯਾਨਬੋਲ੍ਯੋਬੈਨ॥
'ਗਿਆਨ' ਗੁਰੂ ਨੇ ਸ਼ੁਭ
गुर ग्यान बोल्यो बैन ॥
ਸੁਭਬਾਚਸੋਸੁਖਦੈਨ॥
ਅਤੇ ਸੁਖ ਦੇਣ ਵਾਲੇ ਬਚਨ ਕਹੇ।
Then the knowledge-Guru uttered these ambrosial words,
सुभ बाच सो सुख दैन ॥
ਛੁਰਕਾਬਿਬੇਕਲੈਹਾਥ॥
(ਹੇ ਰਾਜਨ!) ਬਿਬੇਕ ਦਾ ਛੁਰਾ ਹੱਥ ਵਿਚ ਲੈ ਲਵੋ।
छुरका बिबेक लै हाथ ॥
ਇਹਫਾਰੀਐਤਿਹਸਾਥ॥੧੪੮॥
ਉਸ ਨਾਲ (ਇਸ ਮੱਛ ਦਾ) ਪੇਟ ਫਾੜੋ ॥੧੪੮॥
”O king! Take the knife of Viveka (Discrimination) and tear off this fish.”148.
इह फारीऐ तिह साथ ॥१४८॥
ਤਬਕਾਮਤੈਸੋਈਕੀਨ॥
ਤਦ ਉਸੇ ਤਰ੍ਹਾਂ ਕੰਮ ਕੀਤਾ
तब काम तैसो ई कीन ॥
ਗੁਰਗ੍ਯਾਨਜ੍ਯੋਂਸਿਖਦੀਨ॥
ਜਿਵੇਂ 'ਗਿਆਨ' ਗੁਰੂ ਨੇ ਸਿਖਿਆ ਦਿੱਤੀ ਸੀ।
Then, whatever the Guru had instructed, it was done accordingly
गुर ग्यान ज्यों सिख दीन ॥
ਗਹਿਕੈਬਿਬੇਕਹਿਹਾਥ॥
ਹੱਥ ਵਿਚ ਬਿਬੇਕ (ਦੇ ਛੁਰੇ ਨੂੰ) ਪਕੜ ਕੇ,
गहि कै बिबेकहि हाथ ॥
ਤਿਹਚੀਰਿਆਤਿਹਸਾਥ॥੧੪੯॥
ਉਸ ਨਾਲ ਉਸ ਨੂੰ ਚੀਰ ਦਿੱਤਾ ॥੧੪੯॥
After adopting Viveka, that fish was ripped.149.
तिह चीरिआ तिह साथ ॥१४९॥
ਜਬਚੀਰਿਪੇਟਬਨਾਇ॥
ਜਦ (ਮੱਛ ਦਾ) ਪੇਟ ਚੰਗੀ ਤਰ੍ਹਾਂ ਚੀਰਿਆ ਗਿਆ
जब चीरि पेट बनाइ ॥
ਤਬਦੇਖਏਜਗਰਾਇ॥
ਤਦ ਜਗਤ ਦੇ ਰਾਜੇ (ਮਛਿੰਦ੍ਰ) ਨੂੰ ਵੇਖਿਆ।
When the belly of the fish was ripped, then that great sage was seen
तब देखए जग राइ ॥
ਜੁਤਧ੍ਯਾਨਮੁੰਦ੍ਰਤਨੈਨ॥
(ਉਸ ਨੇ) ਧਿਆਨ ਵਿਚ ਅੱਖਾਂ ਬੰਦ ਕੀਤੀਆਂ ਹੋਈਆਂ ਸਨ
जुत ध्यान मुंद्रत नैन ॥
ਬਿਨੁਆਸਚਿਤਨਡੁਲੈਨ॥੧੫੦॥
ਅਤੇ ਆਸ ਤੋਂ ਰਹਿਤ ਹੋਏ ਦਾ ਚਿਤ ਡੋਲਦਾ ਨਹੀਂ ਸੀ ॥੧੫੦॥
He was sitting there with closed eyes and concentration, detaching himself from all desires.150.
बिनु आस चित न डुलैन ॥१५०॥
ਸਤਧਾਤਪੁਤ੍ਰਾਕੀਨ॥
ਸੱਤ ਧਾਤਾਂ ਦਾ ਇਕ ਪੁਤਲਾ ਬਣਾ ਲਿਆ।
सत धात पुत्रा कीन ॥
ਮੁਨਿਦ੍ਰਿਸਟਿਤਰਧਰਦੀਨ॥
(ਉਸ ਨੂੰ) ਮੁਨੀ ਦੀ ਨਜ਼ਰ ਹੇਠਾਂ ਰੱਖ ਦਿੱਤਾ।
Then a sheet made of seven metals was put under the view of the sage
मुनि द्रिसटि तर धर दीन ॥
ਜਬਛੂਟਿਰਿਖਿਕੇਧ੍ਯਾਨ॥
ਜਦ ਰਿਸ਼ੀ (ਮੁਨੀ) ਦਾ ਧਿਆਨ ਛੁਟਿਆ,
जब छूटि रिखि के ध्यान ॥
ਤਬਭਏਭਸਮਪ੍ਰਮਾਨ॥੧੫੧॥
ਤਦ (ਉਹ ਪੁਤਲਾ) ਭਸਮ ਹੋ ਗਿਆ ॥੧੫੧॥
When the contemplation of the sage broke, the sheet was reduced to ashes by the sight of the sage.151.
तब भए भसम प्रमान ॥१५१॥
ਜੋਅਉਰਦ੍ਰਿਗਤਰਿਆਉ॥
ਜੇ ਹੋਰ ਕੋਈ ਅੱਖਾਂ ਤਲੇ ਆ ਜਾਂਦਾ,
जो अउर द्रिग तरि आउ ॥
ਸੋਊਜੀਅਤਜਾਨਨਪਾਉ॥
ਉਹ ਵੀ ਜੀਉਂਦਾ ਨਾ ਬਚਦਾ। (ਬਸ) ਜਾਣ ਲਵੋ,
If anything else had come within his sight (at that time),
सोऊ जीअत जान न पाउ ॥