ਅਉਰਸਾਤਹੂੰਲੋਕਭੀਤਰਦੇਹੁਅਉਰਬਤਾਇ॥
ਹੋਰ ਸੱਤ ਲੋਕਾਂ ਵਿਚ (ਕੋਈ ਇਕ ਵੀ ਰਾਜਾ) ਦਸ ਦਿਓ,
अउर सात हूं लोक भीतर देहु अउर बताइ ॥
ਜਉਨਜਉਨਨਜੀਤਿਆਨ੍ਰਿਪਰੋਸਕੈਨ੍ਰਿਪਰਾਇ॥੧੨੯॥
ਜਿਸ ਜਿਸ ਨੂੰ ਰਾਜੇ ਨੇ ਕ੍ਰੋਧ ਕਰ ਕੇ ਨਹੀਂ ਜਿਤਿਆ ਹੈ ॥੧੨੯॥
When they were asked to tell as to who is that king in the seven words, whom the king (Parasnath) has not conquered his ire ?129.
जउन जउन न जीतिआ न्रिप रोस कै न्रिप राइ ॥१२९॥
ਦੇਖਿਦੇਖਿਰਹੇਸਬੈਤਰਕੋਨਦੇਤਬਿਚਾਰ॥
ਸਾਰੇ ਹੇਠਾਂ ਨੂੰ ਵੇਖਦੇ ਰਹੇ, ਕਿਸੇ ਨੇ ਵੀ ਵਿਚਾਰ-ਪੂਰਵਕ ਉੱਤਰ ਨਹੀਂ ਦਿੱਤਾ।
देखि देखि रहे सबै तर को न देत बिचार ॥
ਐਸਕਉਨਰਹਾਧਰਾਪਰਦੇਹੁਤਾਹਿਉਚਾਰ॥
ਅਜਿਹਾ ਕੌਣ ਧਰਤੀ ਉਤੇ ਰਹਿ ਗਿਆ ਹੈ, ਜਿਸ ਬਾਰੇ ਉਹ ਦਸ ਦੇਣ।
All of them looked with bowed heads and reflected as to who was that king on the earth whose name might be mentioned
ऐस कउन रहा धरा पर देहु ताहि उचार ॥
ਏਕਏਕਬੁਲਾਇਭੂਪਤਿਪੂਛਸਰਬਬੁਲਾਇ॥
ਇਕ ਇਕ ਰਾਜੇ ਨੂੰ ਬੁਲਾ ਬੁਲਾ ਕੇ ਫਿਰ ਸਾਰਿਆਂ ਨੂੰ ਬੁਲਾ ਕੇ ਪੁਛਿਆ।
एक एक बुलाइ भूपति पूछ सरब बुलाइ ॥
ਕੋਅਜੀਤਰਹਾਨਹੀਜਿਹਠਉਰਦੇਹੁਬਤਾਇ॥੧੩੦॥
ਕੋਈ ਵੀ ਜਿਤੇ ਬਿਨਾ ਰਿਹਾ ਨਹੀਂ, ਜਿਸ ਦਾ ਠਿਕਾਣਾ ਦਸਿਆ ਜਾ ਸਕੇ ॥੧੩੦॥
The king called each one of them and asked him ad to who was he who he who had remained unconquered?130.
को अजीत रहा नही जिह ठउर देहु बताइ ॥१३०॥
ਏਕਨ੍ਰਿਪਬਾਚ॥
ਇਕ ਰਾਜੇ ਨੇ ਕਿਹਾ -
Speech of a king :
एक न्रिप बाच ॥
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥
ਏਕਭੂਪਤਿਉਚਰੋਸੁਨਿਲੇਹੁਰਾਜਾਬੈਨ॥
ਇਕ ਰਾਜੇ ਨੇ ਕਿਹਾ ਹੇ ਰਾਜਨ! ਬਚਨ ਸੁਣ ਲਵੋ।
एक भूपति उचरो सुनि लेहु राजा बैन ॥
ਜਾਨਮਾਫਕਰੋਕਹੋਤਬਰਾਜਰਾਜਸੁਨੈਨ॥
ਜੇ ਮੇਰੀ ਜਾਨ ਬਖ਼ਸ਼ੀ ਕਰ ਦਿਓ, ਤਦ ਹੇ ਸੁੰਦਰ ਨੈਣਾਂ ਵਾਲੇ ਰਾਜਿਆਂ ਦੇ ਰਾਜੇ।
One of the kings said, “If you assure the safety of my life, then I can say
जान माफ करो कहो तब राज राज सु नैन ॥
ਏਕਹੈਮੁਨਿਸਿੰਧੁਮੈਅਰੁਮਛਕੇਉਰਮਾਹਿ॥
(ਇਕ ਗੱਲ ਕਹਿੰਦਾ ਹਾਂ)। ਇਕ ਮੁਨੀ ਮੱਛ ਦੇ ਪੇਟ ਵਿਚ ਹੈ ਅਤੇ ਸਮੁੰਦਰ ਵਿਚ ਰਹਿੰਦਾ ਹੈ।
एक है मुनि सिंधु मै अरु मछ के उर माहि ॥
ਮੋਹਿਰਾਵਬਿਬੇਕਭਾਖੌਤਾਹਿਭੂਪਤਿਨਾਹਿ॥੧੩੧॥
ਹੇ ਰਾਜਨ! ਉਸ ਨੂੰ (ਸਾਰੇ) ਰਾਜੇ ਮੋਹ ਅਤੇ ਬਿਬੇਕ ਦਾ ਭੂਪ ਕਹਿੰਦੇ ਹਨ ॥੧੩੧॥
“There is a fish in the sea, in whose belly there is a sage I am speaking the truth ask him and do not ask any of the other kings.131.
मोहि राव बिबेक भाखौ ताहि भूपति नाहि ॥१३१॥
ਏਕਦ੍ਯੋਸਜਟਧਰੀਨ੍ਰਿਪਕੀਨੁਛੀਰਪ੍ਰਵੇਸ॥
ਇਕ ਦਿਨ ਜਟਾਧਾਰੀ ਰਾਜੇ ਨੇ ਛੀਰ ਸਮੁੰਦਰ ਵਿਚ ਪ੍ਰਵੇਸ਼ ਕੀਤਾ।
एक द्योस जटधरी न्रिप कीनु छीर प्रवेस ॥
ਚਿਤ੍ਰਰੂਪਹੁਤੀਤਹਾਇਕਨਾਰਿਨਾਗਰਭੇਸ॥
ਉਥੇ ਇਕ ਚਿਤਰ ਦੇ ਸਮਾਨ ਸੁੰਦਰ ਰੂਪ ਵਾਲੀ ਚਤੁਰ ਭੇਸ ਵਾਲੀ ਇਸਤਰੀ ਸੀ।
“O king! one day Shiva wearing matted locks persistently entered the ocean, where he saw an unparalleled fasciating woman
चित्र रूप हुती तहा इक नारि नागर भेस ॥
ਤਾਸੁਦੇਖਿਸਿਵੇਸਕੋਗਿਰਬਿੰਦਸਿੰਧਮਝਾਰ॥
ਉਸ ਨੂੰ ਵੇਖ ਕੇ ਸ਼ਿਵ ਦੇ ਅਵਤਾਰ ('ਸਿਵੇਸ'-ਦੱਤ) ਦਾ ਵੀਰਜ ਸਮੁੰਦਰ ਵਿਚ ਡਿਗ ਪਿਆ।
तासु देखि सिवेस को गिर बिंद सिंध मझार ॥
ਮਛਪੇਟਮਛੰਦ੍ਰਜੋਗੀਬੈਠਿਹੈਨ੍ਰਿਪਬਾਰ॥੧੩੨॥
ਹੇ ਰਾਜਨ! ਮਛਿੰਦ੍ਰ ਨਾਂ ਦਾ ਯੋਗੀ (ਉਸ ਵੀਰਜ ਤੋਂ ਪੈਦਾ ਹੋ ਕੇ) ਬਾਲਕ ਦਾ ਰੂਪ ਧਾਰ ਕੇ ਮੱਛ ਦੇ ਪੇਟ ਵਿਚ ਬੈਠਾ ਹੈ ॥੧੩੨॥
Seeing her, his semen was discharged within the ocean and because of that the Yogi Matsyendra is seated within the belly of a fish.132.
मछ पेट मछंद्र जोगी बैठि है न्रिप बार ॥१३२॥
ਤਾਸੁਤੇਚਲਪੁਛੀਐਨ੍ਰਿਪਸਰਬਬਾਤਬਿਬੇਕ॥
ਇਸ ਲਈ ਹੇ ਰਾਜਨ! ਉਸ ਪਾਸੋਂ ਬਿਬੇਕ ਦੀ ਸਭ ਗੱਲ ਜਾ ਕੇ ਪੁਛਣੀ ਚਾਹੀਦੀ ਹੈ।
तासु ते चल पुछीऐ न्रिप सरब बात बिबेक ॥
ਏਨਤੋਹਿਬਤਾਇਹੈਨ੍ਰਿਪਭਾਖਿਹੋਜੁਅਨੇਕ॥
(ਉਹੀ) ਤੁਹਾਨੂੰ ਠੀਕ ਦਸੇਗਾ, ਹੇ ਰਾਜਨ! (ਉਹ) ਹੋਰ ਅਨੇਕ (ਗੱਲਾਂ ਵੀ) ਦਸੇਗਾ।
“O king! go and ask him, all these kings, who have been invited by you will not be able to tell you anything
एन तोहि बताइ है न्रिप भाखि हो जु अनेक ॥
ਐਸਬਾਤਸੁਨੀਜਬੈਤਬਰਾਜਰਾਜਅਵਤਾਰ॥
ਜਦੋਂ ਇਸ ਤਰ੍ਹਾਂ ਦੀ ਗੱਲ ਰਾਜਿਆਂ ਦੇ ਅਵਤਾਰ ਰਾਜੇ ਨੇ ਸੁਣੀ,
ऐस बात सुनी जबै तब राज राज अवतार ॥
ਸਿੰਧੁਖੋਜਨਕੋਚਲਾਲੈਜਗਤਕੇਸਬਜਾਰ॥੧੩੩॥
(ਤਦ) ਸੰਸਾਰ ਦੇ ਸਾਰੇ ਜਾਲ ਨਾਲ ਲੈ ਕੇ ਸਮੁੰਦਰ ਵਿਚੋਂ ਲਭਣ ਲਈ ਤੁਰ ਗਿਆ ॥੧੩੩॥
When the sovereign heard this he went in search of that fish in the ocean taking with him all the nets of the world.133.
सिंधु खोजन को चला लै जगत के सब जार ॥१३३॥
ਭਾਤਿਭਾਤਿਮੰਗਾਇਜਾਲਨਸੰਗਲੈਦਲਸਰਬ॥
ਭਾਂਤ ਭਾਂਤ ਦੇ ਜਾਲਾਂ ਨੂੰ ਮੰਗਵਾ ਕੇ, ਸਾਰੇ ਦਲ ਨੂੰ ਨਾਲ ਲੈ ਕੇ
भाति भाति मंगाइ जालन संग लै दल सरब ॥
ਜੀਤਦੁੰਦਭਦੈਚਲਾਨ੍ਰਿਪਜਾਨਿਕੈਜੀਅਗਰਬ॥
ਜਿਤ ਦਾ ਨਗਾਰਾ ਵਜਾਉਂਦਾ ਹੋਇਆ ਰਾਜਾ ਚਲ ਪਿਆ, ਜਿਸ ਦੇ ਹਿਰਦੇ ਵਿਚ ਗਰਬ ਪਤਾ ਚਲਦਾ ਸੀ।
The king proudly moved sounding his drums, taking various types of nets and his army with him
जीत दुंदभ दै चला न्रिप जानि कै जीअ गरब ॥
ਮੰਤ੍ਰੀਮਿਤ੍ਰਕੁਮਾਰਿਸੰਪਤਸਰਬਮਧਿਬੁਲਾਇ॥
ਮੰਤਰੀ, ਮਿਤਰ ਅਤੇ ਕੁਮਾਰਾਂ ਨੂੰ ਸਭ ਸੰਪੱਤੀ ਸਹਿਤ (ਸਮੁੰਦਰ) ਵਿਚ ਬੁਲਾ ਲਿਆ
मंत्री मित्र कुमारि संपत सरब मधि बुलाइ ॥
ਸਿੰਧਜਾਰਡਰੇਜਹਾਤਹਾਮਛਸਤ੍ਰੁਡਰਾਇ॥੧੩੪॥
ਅਤੇ ਮੱਛ ਵੈਰੀ ਨੂੰ ਡਰਾਉਂਦੇ ਹੋਇਆਂ ਜਿਥੇ ਕਿਥੇ ਸਮੁੰਦਰ ਵਿਚ ਜਾਲ ਪਵਾ ਦਿੱਤੇ ॥੧੩੪॥
He called all this ministers, friends, princes etc., and threw his nets here and there in the ocean all the fish were frightened.134.
सिंध जार डरे जहा तहा मछ सत्रु डराइ ॥१३४॥
ਭਾਤਿਭਾਤਨਮਛਕਛਪਅਉਰਜੀਵਅਪਾਰ॥
ਭਾਂਤ ਭਾਂਤ ਦੇ ਮੱਛ, ਕੱਛੂਏ ਅਤੇ ਹੋਰ ਅਪਾਰ
भाति भातन मछ कछप अउर जीव अपार ॥
ਬਧਿਜਾਰਨਹ੍ਵੈਕਢੇਤਬਤਿਆਗਿਪ੍ਰਾਨਸੁਧਾਰ॥
ਜੀਵ ਜਾਲਾਂ ਵਿਚ ਬੰਨ੍ਹ ਕੇ (ਬਾਹਰ) ਕਢੇ, ਤਦ (ਉਹ) ਪ੍ਰਾਣ ਤਿਆਗ ਕੇ ਚਲੇ ਗਏ।
Various types of fish, tortoises and other beings, came out being entrapped in nets and began to die
बधि जारन ह्वै कढे तब तिआगि प्रान सु धार ॥
ਸਿੰਧੁਤੀਰਗਏਜਬੈਜਲਜੀਵਏਕੈਬਾਰ॥
(ਅਜਿਹੀ ਸੰਕਟ ਦੀ ਘੜੀ ਵਿਚ) ਸਾਰੇ ਜੀਵ ਇਕੋ ਵਾਰ ਇਕੱਠੇ ਹੋ ਕੇ ਸਮੁੰਦਰ ਪਾਸ ਚਲੇ ਗਏ।
सिंधु तीर गए जबै जल जीव एकै बार ॥
ਐਸਭਾਤਿਭਏਬਖਾਨਤਸਿੰਧੁਪੈਮਤਸਾਰ॥੧੩੫॥
(ਉਹ ਸਾਰੇ) ਸ੍ਰੇਸ਼ਠ ਮਤ ਵਾਲੇ ਸਮੁੰਦਰ ਪ੍ਰਤਿ ਇਸ ਤਰ੍ਹਾਂ ਕਹਿਣ ਲਗੇ ॥੧੩੫॥
Then all the beings of water went before the god of ocean and described the cause of their worry.135.
ऐस भाति भए बखानत सिंधु पै मत सार ॥१३५॥
ਬਿਪਕੋਧਰਿਸਿੰਧੁਮੂਰਤਿਆਇਯੋਤਿਹਪਾਸਿ॥
ਸਮੁੰਦਰ ਬ੍ਰਾਹਮਣ ਰੂਪ ਧਾਰ ਕੇ ਉਸ (ਰਾਜੇ) ਪਾਸ ਆ ਗਿਆ।
बिप को धरि सिंधु मूरति आइयो तिह पासि ॥
ਰਤਨਹੀਰਪ੍ਰਵਾਲਮਾਨਕਦੀਨਹੈਅਨਿਆਸ॥
(ਉਸ ਨੇ) ਬਿਨਾ ਯਤਨ ਕੀਤੇ ਰਤਨ, ਹੀਰੇ, ਪ੍ਰਬਲ ਅਤੇ ਮਾਣਕ ਲਿਆ ਦਿੱਤੇ (ਅਤੇ ਕਿਹਾ)
The ocean dame before the king in the guise of Brahmin and offering gems, diamonds, pearls etc. to the king, he said :
रतन हीर प्रवाल मानक दीन है अनिआस ॥
ਜੀਵਕਾਹਿਸੰਘਾਰੀਐਸੁਨਿਲੀਜੀਐਨ੍ਰਿਪਬੈਨ॥
ਹੇ ਰਾਜਨ! (ਮੇਰੀ) ਗੱਲ ਸੁਣੋ, ਜੀਵਾਂ ਨੂੰ ਕਿਸ ਲਈ ਮਾਰ ਰਹੇ ਹੋ।
जीव काहि संघारीऐ सुनि लीजीऐ न्रिप बैन ॥
ਜਉਨਕਾਰਜਕੋਚਲੇਤੁਮਸੋਨਹੀਇਹਠੈਨ॥੧੩੬॥
ਜਿਸ ਕਾਰਜ ਲਈ ਤੁਸੀਂ ਚਲ ਕੇ ਆਏ ਹੋ, ਉਹ ਇਸ ਸਾਥਾਨ ਤੇ ਨਹੀਂ ਹੈ ॥੧੩੬॥
“Why are you killing the being ?, because the purpose for which you have come here will not be fulfilled here.”136.
जउन कारज को चले तुम सो नही इह ठैन ॥१३६॥
ਸਿੰਧੁਬਾਚ॥
ਸਮੁੰਦਰ ਨੇ ਕਿਹਾ:
Speech of the ocean :
सिंधु बाच ॥
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥
ਛੀਰਸਾਗਰਹੈਜਹਾਸੁਨਰਾਜਰਾਜਵਤਾਰ॥
ਹੇ ਰਾਜਿਆਂ ਦੇ ਅਵਤਾਰ ਰਾਜਾ! ਸੁਣੋ, ਜਿਥੇ ਛੀਰ ਸਮੁੰਦਰ ਹੈ,
छीर सागर है जहा सुन राज राज वतार ॥
ਮਛਉਦਰਮਛੰਦ੍ਰਜੋਗੀਬੈਠਹੈਬ੍ਰਤਧਾਰਿ॥
(ਉਥੇ) ਮੱਛ ਦੇ ਪੇਟ ਵਿਚ ਮਛਿੰਦ੍ਰ ਜੋਗੀ ਬ੍ਰਤ ਧਾਰ ਕੇ ਬੈਠਾ ਹੈ।
“O king! the Yogi Matsyendra is sitting in contemplation in the belly of the fish in milk-ocean
मछ उदर मछंद्र जोगी बैठ है ब्रत धारि ॥
ਡਾਰਿਜਾਰਨਿਕਾਰਤਾਕਹਿਪੂਛਲੇਹੁਬਨਾਇ॥
ਉਸ ਨੂੰ ਜਾਲ ਪਾ ਕੇ ਕਢੋ ਅਤੇ ਚੰਗੀ ਤਰ੍ਹਾਂ ਪੁਛ ਲਵੋ।
“Take him out with your net and ask him, O king!
डारि जार निकार ताकहि पूछ लेहु बनाइ ॥
ਜੋਕਹਾਸੋਕੀਜੀਐਨ੍ਰਿਪਇਹੀਸਤਿਉਪਾਇ॥੧੩੭॥
ਹੇ ਰਾਜਨ! ਜੋ ਮੈਂ ਕਿਹਾ ਹੈ, ਉਹੀ ਕਰੋ। ਇਹੀ ਉਪਾ ਸੱਚਾ ਹੈ ॥੧੩੭॥
Do whatever I have said this is the real measure?”137.
जो कहा सो कीजीऐ न्रिप इही सति उपाइ ॥१३७॥
ਜੋਰਿਬੀਰਨਨਾਖਸਿੰਧਹਆਗਚਾਲਸੁਬਾਹ॥
(ਸਾਰੇ) ਸੂਰਮਿਆਂ ਨੂੰ ਜੋੜ ਕੇ ਅਤੇ ਸਮੁੰਦਰ ਨੂੰ ਲੰਘ ਕੇ ਰਾਜਾ ਅਗੇ ਤੁਰ ਚਲਿਆ।
The king gathering together lakhs of his warriors moved away further from the ocean
जोरि बीरन नाख सिंधह आग चाल सुबाह ॥
ਹੂਰਪੂਰਰਹੀਜਹਾਤਹਾਜਤ੍ਰਤਤ੍ਰਉਛਾਹ॥
ਜਿਥੇ ਕਿਥੇ ਹੂਰਾਂ ਭਰੀਆਂ ਪਈਆਂ ਸਨ ਅਤੇ ਇਧਰ ਉਧਰ ਉਤਸਾਹ ਛਾਇਆ ਹੋਇਆ ਸੀ।
Where the heavenly damsels were moving here and there enthusiastically
हूर पूर रही जहा तहा जत्र तत्र उछाह ॥
ਭਾਤਿਭਾਤਿਬਜੰਤ੍ਰਬਾਜਤਅਉਰਘੁਰਤਨਿਸਾਨ॥
ਭਾਂਤ ਭਾਂਤ ਦੇ ਵਾਜੇ ਵਜਦੇ ਸਨ ਅਤੇ ਧੌਂਸੇ ਗੂੰਜ ਰਹੇ ਸਨ।
They all reached there sounding their drums and playing instruments of various types,
भाति भाति बजंत्र बाजत अउर घुरत निसान ॥
ਛੀਰਸਿੰਧੁਹੁਤੋਜਹਾਤਿਹਠਾਮਪਹੁਚੇਆਨਿ॥੧੩੮॥
ਜਿਥੇ ਛੀਰ ਸਮੁੰਦਰ ਸੀ, ਉਥੇ ਆ ਪਹੁੰਚੇ ॥੧੩੮॥
Where there was the milk-ocean.138.
छीर सिंधु हुतो जहा तिह ठाम पहुचे आनि ॥१३८॥
ਸੂਤ੍ਰਜਾਰਬਨਾਇਕੈਤਿਹਮਧਿਡਾਰਿਅਪਾਰ॥
ਸੂਤਰ ਦਾ ਜਾਲ ਬਣਾ ਕੇ, ਉਸ ਅਪਾਰ (ਸਮੁੰਦਰ) ਵਿਚ ਪਵਾ ਦਿੱਤਾ।
सूत्र जार बनाइ कै तिह मधि डारि अपार ॥
ਅਉਰਜੀਵਘਨੇਗਹੇਨਵਿਲੋਕਯੋਸਿਵਬਾਰ॥
ਹੋਰ ਬਹੁਤ ਸਾਰੇ ਜੀਵ ਪਕੜ ਲਏ ਪਰ ਸ਼ਿਵ ਦਾ ਬਾਲਕ (ਮਛਿੰਦ੍ਰ) ਨਾ ਦਿਸਿਆ।
The nets of cotton were prepared and thrown into the ocean, in which many other beings were caught, but the son of Shiva (Matsyendra) was not seen
अउर जीव घने गहे न विलोकयो सिव बार ॥
ਹਾਰਿਹਾਰਿਫਿਰੇਸਬੈਭਟਆਨਿਭੂਪਤਿਤੀਰ॥
ਸਾਰੇ ਸੂਰਮੇ (ਜਾਲ ਪਾ ਪਾ ਕੇ) ਹਾਰੇ ਹੋਏ ਫਿਰਦੇ ਫਿਰਦੇ ਰਾਜੇ ਕੋਲ ਆ ਗਏ
हारि हारि फिरे सबै भट आनि भूपति तीर ॥
ਅਉਰਜੀਵਘਨੇਗਹੇਪਰਸੋਨਪਾਵਫਕੀਰ॥੧੩੯॥
(ਅਤੇ ਕਹਿਣ ਲਗੇ) ਹੋਰ ਜੀਵ ਤਾਂ ਬਹੁਤ ਪਕੜੇ ਗਏ ਹਨ, ਪਰ ਉਹ ਫਕੀਰ (ਜੋਗੀ) ਪ੍ਰਾਪਤ ਨਹੀਂ ਹੋਇਆ ॥੧੩੯॥
All the warriors, greatly tired came before the king and said, “Many other beings have been caught, but that sage is nowhere to be found.”139.
अउर जीव घने गहे पर सो न पाव फकीर ॥१३९॥
ਮਛਪੇਟਿਮਛੰਦ੍ਰਜੋਗੀਬੈਠਹੈਬਿਨੁਆਸ॥
ਮੱਛ ਦੇ ਪੇਟ ਵਿਚ ਮਛਿੰਦ੍ਰ ਜੋਗੀ ਆਸ-ਰਹਿਤ ਹੋ ਕੇ ਬੈਠਾ ਹੈ।
मछ पेटि मछंद्र जोगी बैठ है बिनु आस ॥
ਜਾਰਭੇਟਸਕੈਨਵਾਕੋਮੋਨਿਅੰਗਸੁਬਾਸ॥
ਜਾਲ ਉਸ ਨੂੰ ਛੋਹ ਤਕ ਨਹੀਂ ਸਕਦਾ ਕਿਉਂਕਿ ਉਹ ਮੋਨੀ ਸ਼ਰੀਰ ਵਿਚ ਵਸਦਾ ਹੈ।
The Yogi is sitting desireless in the belly of the fish and this can’t entrap him
जार भेट सकै न वा को मोनि अंग सु बास ॥