GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 691
Display Settings
Translations
ਸੋਭਸਮਹੋਵਤਜਾਨੁ
ਉਹ ਵੀ ਭਸਮ ਹੋ ਜਾਂਦਾ।
सो भसम होवत जानु ॥
ਬਿਨੁਪ੍ਰੀਤਿਭਗਤਮਾਨੁ॥੧੫੨॥
ਭਗਵਾਨ ਦੀ ਭਗਤੀ ਪ੍ਰੀਤ ਤੋਂ ਬਿਨਾ ਨਹੀਂ ਹੋ ਸਕਦੀ ॥੧੫੨॥
It could not have been saved from being reduced to ashes there can be no devotion without true love.152.
बिनु प्रीति भगत न मानु ॥१५२॥
ਜਬਭਏਪੁਤ੍ਰਾਭਸਮ
ਜਦ ਪੁਤਲਾ ਭਸਮ ਹੋ ਗਿਆ, (ਤਦ ਇੰਜ ਪ੍ਰਤੀਤ ਹੋਣ ਲਗਾ)
जब भए पुत्रा भसम ॥
ਜਨਅੰਧਤਾਰਵਿਰਸਮ
ਮਾਨੋ ਸੂਰਜ ਦੀਆਂ ਕਿਰਨਾਂ ਨੇ ਹਨੇਰੇ ਨੂੰ (ਨਸ਼ਟ ਕਰ ਦਿੱਤਾ ਹੋਵੇ)।
When that sheet was reduced to ashes like the destruction of the darkness by the sun,
जन अंधता रवि रसम ॥
ਪੁਨਿਪੂਛੀਆਤਿਹਾਜਾਇ
ਫਿਰ ਉਸ ਪਾਸੋਂ ਜਾ ਕੇ ਪੁਛਿਆ
पुनि पूछीआ तिहा जाइ ॥
ਮੁਨਿਰਾਜਭੇਦਬਤਾਇ॥੧੫੩॥
ਕਿ ਹੇ ਮੁਨੀਰਾਜ! (ਸਾਰਾ) ਭੇਦ ਦਸ ਦਿਓ ॥੧੫੩॥
Then the king went to that sage and told him the secret of his coming.153.
मुनि राज भेद बताइ ॥१५३॥
ਨਰਾਜਛੰਦ
ਨਰਾਜ ਛੰਦ:
NARAAJ STANZA
नराज छंद ॥
ਕਉਨਭੂਪਭੂਮਿਮੈਬਤਾਇਮੋਹਿਦੀਜੀਯੈ
ਹੇ ਮੁਨੀਸਰ! ਮੈਨੂੰ ਦਸ ਦਿਓ ਕਿ ਭੂਮੀ ਉਤੇ ਕਿਹੜਾ ਰਾਜਾ ਹੈ
कउन भूप भूमि मै बताइ मोहि दीजीयै ॥
ਜੋਮੋਹਿਤ੍ਰਾਸਿਤ੍ਰਸ੍ਰਯੋਕ੍ਰਿਪਾਰਿਖੀਸਕੀਜੀਯੈ
ਜੋ ਮੇਰੇ ਡਰ ਨਾਲ ਡਰਿਆ ਨਹੀਂ ਹੈ। ਇਹ ਗੱਲ (ਦਸਣ ਦੀ) ਕ੍ਰਿਪਾ ਕਰੋ।
“O sage! kindly tell me the name and address of the king, who is not fearful of me
जो मोहि त्रासि न त्रस्रयो क्रिपा रिखीस कीजीयै ॥
ਸੁਅਉਰਕਉਨਹੈਹਠੀਸੁਜਉਨਮੋਜੀਤਿਯੋ
ਹੋਰ ਕਿਹੜਾ ਹਠੀ ਸੂਰਮਾ ਹੈ ਜਿਸ ਨੂੰ ਮੈਂ ਜਿਤਿਆ ਨਹੀਂ ਹੈ।
सु अउर कउन है हठी सु जउन मो न जीतियो ॥
ਅਤ੍ਰਾਸਕਉਨਠਉਰਹੈਜਹਾਮੋਹਬੀਤਿਯੋ॥੧੫੪॥
ਡਰ ਤੋਂ ਰਹਿਤ ਕਿਹੜਾ ਸਥਾਨ ਹੈ ਜਿਥੇ ਮੇਰਾ (ਡਰ) ਨਹੀਂ ਗੁਜ਼ਰਿਆ ਹੈ ॥੧੫੪॥
“Who is that headstrong king, who has not been conquered by me? Which is that place, which has not come under my terror ? 154.
अत्रास कउन ठउर है जहा न मोह बीतियो ॥१५४॥
ਸੰਕਚਿਤਆਨੀਯੈਨਿਸੰਕਭਾਖਦੀਜੀਯੈ
ਚਿਤ ਵਿਚ ਸ਼ੰਕਾ ਨਾ ਲਿਆਓ, ਨਿਸੰਗ ਹੋ ਕੇ ਦਸ ਦਿਓ।
न संक चित आनीयै निसंक भाख दीजीयै ॥
ਸੁਕੋਅਜੀਤਹੈਰਹਾਉਚਾਰਤਾਸੁਕੀਜੀਯੈ
ਸੋ ਕੌਣ ਅਜਿਤ ਰਹਿ ਗਿਆ ਹੈ, ਉਸ ਬਾਰੇ ਦਸ ਦਿਓ।
“You may tell me the name of that mighty one unhesitatingly, who is still unconquerable.
सु को अजीत है रहा उचार तासु कीजीयै ॥
ਨਰੇਸਦੇਸਦੇਸਕੇਅਸੇਸਜੀਤਮੈਲੀਏ
ਦੇਸਾਂ ਦੇਸਾਂ ਦੇ ਸਾਰੇ ਰਾਜੇ ਮੈਂ ਜਿਤ ਲਏ ਹਨ।
नरेस देस देस के असेस जीत मै लीए ॥
ਛਿਤੇਸਭੇਸਭੇਸਕੇਗੁਲਾਮਆਨਿਹੂਐਰਹੇ॥੧੫੫॥
ਵਖ ਵਖ ਭੇਖਾਂ ਵਾਲੇ ਰਾਜੇ ਮੇਰੇ ਗੁਲਾਮ ਹੋ ਕੇ ਆ ਗਏ ਹਨ ॥੧੫੫॥
“I have conquered all the kings of the countries far and near and have made all the king of the earth my slaves.155.
छितेस भेस भेस के गुलाम आनि हूऐ रहे ॥१५५॥
ਅਸੇਖਰਾਜਕਾਜਮੋਲਗਾਇਕੈਦੀਏ
(ਸਾਰਿਆਂ ਰਾਜਿਆਂ ਨੂੰ) ਮੈਂ ਰਾਜ-ਕਾਰਜ ਵਿਚ ਲਗਾ ਦਿੱਤਾ ਹੈ।
असेख राज काज मो लगाइ कै दीए ॥
ਅਨੰਤਤੀਰਥਨਾਤਿਕੈਅਛਿਨਪੁੰਨਮੈਕੀਏ
ਅਨੰਤ ਤੀਰਥਾਂ ਵਿਚ ਇਸ਼ਨਾਨ ਕਰ ਕੇ, ਨਾ ਛੀਣ ਹੋਣ ਵਾਲੇ ('ਅਛਿਨ') ਪੁੰਨ ਮੈਂ ਕੀਤੇ ਹਨ।
“I have employed many kings as my servants doing my jobs and have bestowed charities after taking bath at many pilgrim-stations
अनंत तीरथ नाति कै अछिन पुंन मै कीए ॥
ਅਨੰਤਛਤ੍ਰੀਆਨਛੈਦੁਰੰਤਰਾਜਮੈਕਰੋ
ਅਨੰਤ ਛਤ੍ਰੀਆਂ ਨੂੰ ਮਾਰ ਕੇ ਮੈਂ ਅਟਲ ('ਦੁਰੰਤ') ਰਾਜ ਕਰਦਾ ਹਾਂ।
“I am ruling after killing innumerable Kshatriyas
अनंत छत्रीआन छै दुरंत राज मै करो ॥
ਸੋਕੋਤਿਹੁੰਜਹਾਨਮੈਸਮਾਜਜਉਨਤੇਟਰੋ॥੧੫੬॥
ਤਿੰਨ ਜਹਾਨਾਂ ਵਿਚ ਉਹ ਕੌਣ ਹੈ? ਜਿਸ ਦੇ ਰਾਜ-ਸਮਾਜ (ਸੈਨਿਕ ਸ਼ਕਤੀ) ਨਾਲ (ਲੋਹਾ ਲੈਣੋ) ਮੈਂ ਟਲਦਾ ਹੋਵਾਂ ॥੧੫੬॥
I am that one from whom the beings of all the three worlds run far away.156.
सो को तिहुं जहान मै समाज जउन ते टरो ॥१५६॥
ਅਨੰਗਰੰਗਰੰਗਕੇਸੁਰੰਗਬਾਜਮੈਹਰੇ
ਬੇਸ਼ੁਮਾਰ ਰੰਗਾਂ ਵਾਲੇ ਅਤੇ ਸੁੰਦਰ ਸਰੂਪ ਵਾਲੇ ਘੋੜੇ ਮੈਂ ਖੋਹ ਲਏ ਹਨ।
अनंग रंग रंग के सुरंग बाज मै हरे ॥
ਬਸੇਖਰਾਜਸੂਇਜਗਬਾਜਮੇਧਮੈਕਰੇ
ਵਿਸ਼ੇਸ਼ ('ਬਸੇਖ') ਰਾਜ-ਸੂਅ ਅਤੇ ਅਸ੍ਵਮੇਧ ਯੱਗ ਮੈਂ ਕੀਤੇ ਹਨ।
“I have abducted many multi-coloured horses and have performed special Rajsu and Ashvamedha Yajnas
बसेख राजसूइ जग बाजमेध मै करे ॥
ਭੂਮਿਐਸਕੋਰਹੀਜਗਖੰਭਜਾਨੀਯੈ
ਅਜਿਹੀ ਕੋਈ ਭੂਮੀ ਨਹੀਂ ਰਹੀ, ਜਿਥੇ (ਮੇਰੇ) ਯੱਗ ਦਾ ਖੰਭਾ (ਗਡਿਆ ਹੋਇਆ) ਨਾ ਜਾਣਿਆ ਜਾਂਦਾ ਹੋਵੇ।
“You may agree with me that any place or sacrificial column is not unacquainted with me
न भूमि ऐस को रही न जग खंभ जानीयै ॥
ਜਗਤ੍ਰਕਰਣਕਾਰਣਕਰਿਦੁਤੀਯਮੋਹਿਮਾਨੀਯੈ॥੧੫੭॥
ਜਗਤ ਦੇ ਕਰਨ ਕਾਰਨ ਵਾਲਾ ਮੈਨੂੰ (ਪ੍ਰਭੂ ਤੋਂ ਬਾਦ) ਦੂਜਾ ਮੰਨਣਾ ਚਾਹੀਦਾ ਹੈ ॥੧੫੭॥
You may accept me as the second Lord of the world.157.
जगत्र करण कारण करि दुतीय मोहि मानीयै ॥१५७॥
ਸੁਅਤ੍ਰਛਤ੍ਰਜੇਧਰੇਸੁਛਤ੍ਰਸੂਰਸੇਵਹੀ
ਜੋ ਅਸਤ੍ਰ ਅਤੇ ਛੱਤਰ ਧਾਰਨ ਕਰਨ ਵਾਲੇ (ਰਾਜੇ) ਹਨ, ਉਹ ਛਤ੍ਰੀ ਸ਼ੂਰਵੀਰ (ਮੇਰੀ) ਸੇਵਾ ਕਰਦੇ ਹਨ।
“All the warriors who hold the arms and weapons are my servants
सु अत्र छत्र जे धरे सु छत्र सूर सेवही ॥
ਅਦੰਡਖੰਡਖੰਡਕੇਸੁਦੰਡਮੋਹਿਦੇਵਹੀ
ਜੋ ਖੰਡ ਖੰਡ ਦੇ ਅਦੰਡ (ਰਾਜੇ) ਹਨ, ਉਹ ਮੈਨੂੰ ਦੰਡ (ਕਰ) ਦਿੰਦੇ ਹਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਹਨ)।
I have chopped into bits the unpunishable individuals and many of them are paying tributes to me
अदंड खंड खंड के सुदंड मोहि देवही ॥
ਸੁਐਸਅਉਰਕੌਨਹੈਪ੍ਰਤਾਪਵਾਨਜਾਨੀਐ
ਸੋ ਇਸ ਵੇਲੇ ਹੋਰ ਕੌਣ ਹੈ? ਜਿਸ ਨੂੰ ਪ੍ਰਤਾਪੀ ਜਾਣਿਆ ਜਾਵੇ।
सु ऐस अउर कौन है प्रतापवान जानीऐ ॥
ਤ੍ਰਿਲੋਕਆਜਕੇਬਿਖੈਜੋਗਿੰਦਰਮੋਹਿਮਾਨੀਐ॥੧੫੮॥
ਹੇ ਜੋਗੀ ਰਾਜ! ਤਿੰਨਾਂ ਲੋਕਾਂ ਵਿਚ ਮੈਨੂੰ ਹੀ ਮੰਨਿਆ ਜਾਂਦਾ ਹੈ ॥੧੫੮॥
“None is considered glorious like me and O great Yogi! consider me as the chief Administrator in all the three worlds.”158.
त्रिलोक आज के बिखै जोगिंदर मोहि मानीऐ ॥१५८॥
ਮਛਿੰਦ੍ਰਬਾਚਪਾਰਸਨਾਥਸੋ
ਮਛਿੰਦ੍ਰ ਨੇ ਕਿਹਾ, ਪਾਰਸ ਨਾਥ ਨੂੰ:
Speech of Matsyendra : Addressed to Parasnath :
मछिंद्र बाच पारसनाथ सो ॥
ਸਵੈਯਾ
ਸਵੈਯਾ:
SWAYYA
सवैया ॥
ਕਹਾਭਯੋਜੋਸਭਹੀਜਗਜੀਤਿਸੁਲੋਗਨਕੋਬਹੁਤ੍ਰਾਸਦਿਖਾਯੋ
ਕੀ ਹੋਇਆ ਜੇ ਸਾਰੇ ਹੀ ਜਗਤ ਨੂੰ ਜਿਤ ਕੇ ਲੋਕਾਂ ਨੂੰ ਬਹਤੁ ਡਰ ਵਿਖਾਇਆ ਹੈ।
“What then, if you have conquered and terrorized the whole world
कहा भयो जो सभ ही जग जीति सु लोगन को बहु त्रास दिखायो ॥
ਅਉਰਕਹਾਜੁਪੈਦੇਸਬਿਦੇਸਨਮਾਹਿਭਲੇਗਜਗਾਹਿਬਧਾਯੋ
ਹੋਰ ਕੀ (ਹੋਇਆ) ਜੇ ਦੇਸਾਂ ਬਿਦੇਸਾਂ ਵਿਚ ਹਾਥੀਆਂ ਨੂੰ ਚੰਗੀ ਤਰ੍ਹਾਂ ਸੁਸਜਿਤ ਕਰ ਕੇ ਧੌਂਸਾ ਵਜਾ ਲਿਆ ਹੈ।
What then, if you have got all the countries far and near crushed under the feet of your elephants
अउर कहा जु पै देस बिदेसन माहि भले गज गाहि बधायो ॥
ਜੋਮਨੁਜੀਤਤਹੈਸਭਦੇਸਵਹੈਤੁਮਰੈਨ੍ਰਿਪਹਾਥਿਆਯੋ
ਜਿਹੜਾ ਮਨ ਸਾਰੇ ਦੇਸਾਂ ਨੂੰ ਜਿਤਦਾ ਹੈ, ਉਹ (ਮਨ) ਹੇ ਰਾਜਨ! ਤੇਰੇ ਹੱਥ ਵਸ ਨਹੀਂ ਆਇਆ।
“You have not got hat mind, which conquers all the countries all the countries
जो मनु जीतत है सभ देस वहै तुमरै न्रिप हाथि न आयो ॥
ਲਾਜਗਈਕਛੁਕਾਜਸਰ੍ਯੋਨਹੀਲੋਕਗਯੋਪਰਲੋਕਪਾਯੋ॥੧੫੯॥
(ਤੇਰੇ ਮਨ ਤੋਂ ਹਰ ਤਰ੍ਹਾਂ ਦੀ) ਲਾਜ ਦੂਰ ਹੋ ਗਈ, ਪਰ ਕੋਈ ਕੰਮ ਵੀ ਸਿਰੇ ਨਹੀਂ ਚੜ੍ਹਿਆ। ਤੇਰਾ ਲੋਕ ਤਾਂ ਨਸ਼ਟ ਹੋ ਗਿਆ, ਪਰੰਤੂ ਪਰਲੋਕ ਵੀ ਪ੍ਰਾਪਤ ਨਹੀਂ ਹੋ ਸਕਿਆ ॥੧੫੯॥
You have felt shyful before it several times and in this way, you have not only lost this world, but also the next world.159.
लाज गई कछु काज सर्यो नही लोक गयो परलोक न पायो ॥१५९॥
ਭੂਮਿਕੋਕਉਨਗੁਮਾਨਹੈਭੂਪਤਿਸੋਨਹੀਕਾਹੂੰਕੇਸੰਗਚਲੈਹੈ
ਹੇ ਰਾਜਨ! ਧਰਤੀ (ਦੀ ਬਾਦਸ਼ਾਹੀ ਦਾ) ਕੀ ਗੁਮਾਨ ਕਰਨਾ ਹੈ (ਕਿਉਂਕਿ) ਉਹ ਕਿਸੇ ਦੇ ਨਾਲ ਨਹੀਂ ਚਲੀ ਹੈ।
“O king! Why to be egoistic for the land, which does not accompany anyone on death
भूमि को कउन गुमान है भूपति सो नही काहूं के संग चलै है ॥
ਹੈਛਲਵੰਤਬਡੀਬਸੁਧਾਯਹਿਕਾਹੂੰਕੀਹੈਨਹਕਾਹੂੰਹੁਐਹੈ
ਇਹ ਧਰਤੀ ਬਹੁਤ ਛਲਾਵੀ (ਛੱਲਣ ਵਾਲੀ) ਹੈ (ਕਿਉਂਕਿ) ਇਹ ਕਿਸੇ ਦੀ ਨਹੀਂ ਹੈ, ਅਤੇ ਨਾ ਹੀ ਕਿਸੇ ਦੀ (ਇਸ ਨੇ) ਹੋਣਾ ਹੈ।
This earth is a great deceiver, it has not become one’s own uptil today, nor it will become anyone’s own
है छलवंत बडी बसुधा यहि काहूं की है नह काहूं हुऐ है ॥
ਭਉਨਭੰਡਾਰਸਬੈਬਰਨਾਰਿਸੁਅੰਤਿਤੁਝੈਕੋਊਸਾਥਦੈਹੈ
ਸਾਰੇ ਘਰ, ਖ਼ਜ਼ਾਨੇ ਅਤੇ ਸੁੰਦਰ ਇਸਤਰੀ, ਅੰਤ ਸਮੇਂ ਕੋਈ ਵੀ ਤੇਰਾ ਸਾਥ ਨਹੀਂ ਦੇਵੇਗਾ।
“Your treasures and your beautiful women, none of them will accompany you at the end
भउन भंडार सबै बर नारि सु अंति तुझै कोऊ साथ न दै है ॥
ਆਨਕੀਬਾਤਚਲਾਤਹੋਕਾਹੇਕਉਸੰਗਿਕੀਦੇਹਸੰਗਿਸਿਧੈਹੈ॥੧੬੦॥
ਹੋਰ ਕਿਸੇ ਦੀ ਗੱਲ ਕਿਸ ਲਈ ਚਲਾਉਂਦੇ ਹੋ, (ਸਦਾ) ਨਾਲ ਰਹਿਣ ਵਾਲੀ ਦੇਹੀ ਵੀ ਨਾਲ ਨਹੀਂ ਜਾਵੇਗੀ ॥੧੬੦॥
Leave all others, even your own body will not accompany you.”160.
आन की बात चलात हो काहे कउ संगि की देह न संगि सिधै है ॥१६०॥
ਰਾਜਕੇਸਾਜਕੋਕਉਨਗੁਮਾਨਨਿਦਾਨਜੁਆਪਨਸੰਗਜੈਹੈ
ਰਾਜ ਦੀ ਸਾਜ-ਸਜਾਵਟ ਦਾ ਕੀ ਹੰਕਾਰ ਹੈ, ਜੋ ਅੰਤ ਵੇਲੇ ਆਪਣੇ ਨਾਲ ਨਹੀਂ ਜਾਵੇਗੀ।
What to talk of this royal paraphernalia, it will also not accompany at the end
राज के साज को कउन गुमान निदान जु आपन संग न जै है ॥
ਭਉਨਭੰਡਾਰਭਰੇਘਰਬਾਰਸੁਏਕਹੀਬਾਰਬਿਗਾਨਕਹੈਹੈ
ਮਹੱਲ, ਭਰੇ ਹੋਏ ਖ਼ਜ਼ਾਨੇ ਅਤੇ ਘਰ ਬਾਰ, ਇਕੋ ਵਾਰ ਹੀ ਬੇਗਾਨਿਆਂ ਦੇ ਕਹੇ ਜਾਣਗੇ (ਅਰਥਾਤ ਪਰਾਏ ਹੋ ਜਾਣਗੇ)।
All the places and treasures will become another’s property in an instant
भउन भंडार भरे घर बार सु एक ही बार बिगान कहै है ॥
ਪੁਤ੍ਰਕਲਤ੍ਰਸੁਮਿਤ੍ਰਸਖਾਕੋਈਅੰਤਿਸਮੈਤੁਹਿਸਾਥਦੈਹੈ
ਪੁੱਤਰ, ਇਸਤਰੀ, ਮਿਤਰ ਅਤੇ ਸਾਥੀ ਆਦਿ ਵਿਚੋਂ ਕੋਈ ਵੀ ਅੰਤ-ਕਾਲ ਵੇਲੇ ਤੇਰੇ ਨਾਲ ਨਹੀਂ ਜਾਏਗਾ।
“The sons, wife and friends etc, none of them will accompany you at the end
पुत्र कलत्र सु मित्र सखा कोई अंति समै तुहि साथ न दै है ॥
ਚੇਤਰੇਚੇਤਅਚੇਤਮਹਾਪਸੁਸੰਗਬੀਯੋਸੋਭੀਸੰਗਜੈਹੈ॥੧੬੧॥
ਹੇ ਬੇਸਮਝ ਮਹਾ ਪਸ਼ੂ! ਚੇਤੇ ਕਰ ਕਿ ਨਾਲ ਜਨਮਿਆ ('ਬੀਯੋ' ਸ਼ਰੀਰ) ਵੀ ਤੇਰੇ ਨਾਲ ਨਹੀਂ ਜਾਏਗਾ ॥੧੬੧॥
O great animal, living in unconscious state! forsake your sleep even now, because your body, which has been born with you, it will also not accompany you.161.
चेत रे चेत अचेत महा पसु संग बीयो सो भी संग न जै है ॥१६१॥
ਕਉਨਭਰੋਸਭਟਾਨਕੋਭੂਪਤਿਭਾਰਪਰੇਜਿਨਿਭਾਰਸਹੈਂਗੇ
ਹੇ ਰਾਜਨ! ਸੂਰਮਿਆਂ ਦਾ ਵੀ ਕੀ ਭਰੋਸਾ ਹੈ (ਕਿਉਂਕਿ) (ਇਨ੍ਹਾਂ ਦੇ ਸਿਰ ਉਤੇ) ਭਾਰ ਪੈਣ ਤੇ ਇਹ ਭਾਰ ਨੂੰ ਨਹੀਂ ਝਲਣਗੇ।
“You cannot trust these warriors, because all of them will not endure the burden of your actions
कउन भरोस भटान को भूपति भार परे जिनि भार सहैंगे ॥
ਭਾਜਹੈਭੀਰਭਯਾਨਕਹੁਐਕਰਭਾਰਥਸੋਨਹੀਭੇਰਚਹੈਂਗੇ
ਭਿਆਨਕ ਭੀੜ ਪੈਣ ਤੇ (ਸਾਰੇ) ਭਜ ਜਾਣਗੇ ਅਤੇ ਵੱਡਾ ਯੁੱਧ (ਅਥਵਾ ਮਹਾਭਾਰਤ ਵਰਗਾ ਯੁੱਧ) ਨਹੀਂ ਕਰਨਾ ਚਾਹੁਣਗੇ।
They will all run away in front of al the dreadful afflictions
भाज है भीर भयानक हुऐ कर भारथ सो नही भेर चहैंगे ॥
ਏਕਉਪਚਾਰਚਾਲਹੈਰਾਜਨਮਿਤ੍ਰਸਬੈਮ੍ਰਿਤਨੀਰਬਹੈਂਗੇ
ਹੇ ਰਾਜਨ! ਇਕ ਉਪਚਾਰ (ਜਾਂ ਯਤਨ) ਨਹੀਂ ਚਲੇਗਾ, (ਬਸ) ਸਾਰੇ ਮਿਤਰ ਮ੍ਰਿਤੂ ਵੇਲੇ (ਕੇਵਲ ਅੱਖਾਂ ਵਿਚੋਂ) ਹੰਝੂ ਕੇਰਨਗੇ।
“None of the measures will be useful to you and all these friends of yours will flow away like the flowing water
एक उपचार न चाल है राजन मित्र सबै म्रित नीर बहैंगे ॥
ਪੁਤ੍ਰਕਲਤ੍ਰਸਭੈਤੁਮਰੇਨ੍ਰਿਪਛੂਟਤਪ੍ਰਾਨਮਸਾਨਕਹੈਂਗੇ॥੧੬੨॥
ਹੇ ਰਾਜਨ! ਪੁੱਤਰ, ਇਸਤਰੀ (ਅਤੇ ਹੋਰ) ਸਾਰੇ ਤੇਰੇ ਪ੍ਰਾਣ ਛੁਟਣ ਤੇ 'ਮਸਾਨ' (ਭੂਤ, ਪ੍ਰੇਤ) ਕਹਿਣਗੇ ॥੧੬੨॥
Your sons, your wife, all of them will call you a ghodt.”162.
पुत्र कलत्र सभै तुमरे न्रिप छूटत प्रान मसान कहैंगे ॥१६२॥
ਪਾਰਸਨਾਥਬਾਚਮਛਿੰਦ੍ਰਸੋ
ਪਾਰਸ ਨਾਥ ਨੇ ਕਿਹਾ ਮਛਿੰਦ੍ਰ ਪ੍ਰਤਿ:
Speech of Parasnath addressed to Matsyendra :
पारसनाथ बाच मछिंद्र सो ॥
ਤੋਮਰਛੰਦ
ਤੋਮਰ ਛੰਦ:
TOMAR STANZA
तोमर छंद ॥
ਮੁਨਿਕਉਨਹੈਵਹਰਾਉ
ਹੇ ਮੁਨੀ! ਉਹ ਰਾਜਾ ਕਿਹੜਾ ਹੈ?
मुनि कउन है वह राउ ॥
ਤਿਹਆਜਮੋਹਿਬਤਾਉ
ਉਹ ਮੈਨੂੰ ਅਜ ਦਸ ਦਿਓ।
तिह आज मोहि बताउ ॥
ਤਿਹਜੀਤਹੋਜਬਜਾਇ
ਜਦ ਮੈਂ ਉਸ ਨੂੰ ਜਾ ਕੇ ਜਿਤ ਲਵਾਂਗਾ,
तिह जीत हो जब जाइ ॥
ਤਬਭਾਖੀਅਉਮੁਹਿਰਾਇ॥੧੬੩॥
ਤਦ ਮੈਨੂੰ ਰਾਜਾ ਕਹਿਣਾ ॥੧੬੩॥
“O sage! tell me, who is that king, whom I should conquer? And then you will call me the greatest Sovereign on all.”163.
तब भाखीअउ मुहि राइ ॥१६३॥
ਮਛਿੰਦ੍ਰਬਾਚਪਾਰਸਨਾਥਸੋ
ਮਛਿੰਦ੍ਰ ਨੇ ਕਿਹਾ, ਪਾਰਸ ਨਾਥ ਨੂੰ।
Speech of Matsyendra addressed to Parasnath :
मछिंद्र बाच पारसनाथ सो ॥
ਤੋਮਰਛੰਦ
ਤੋਮਰ ਛੰਦ:
TOMAR STANZA
तोमर छंद ॥
ਸੁਨਰਾਜਰਾਜਨਹੰਸ
ਹੇ ਰਾਜਿਆਂ ਦੇ ਰਾਜਾ ਹੰਸ! ਸੁਣੋ,
सुन राज राजन हंस ॥
ਭਵਭੂਮਿਕੇਅਵਤੰਸ
(ਤੁਸੀਂ) ਸੰਸਾਰ ਅਤੇ ਧਰਤੀ ਦੇ ਸੂਰਜ ਹੋ।
“O Sovereign! you are the greatest on the earth
भव भूमि के अवतंस ॥
ਤੁਹਿਜੀਤਏਸਬਰਾਇ
ਤੁਸੀਂ ਸਾਰੇ ਰਾਜੇ ਜਿਤ ਲਏ ਹਨ,
तुहि जीतए सब राइ ॥
ਪਰਸੋਜੀਤਯੋਜਾਇ॥੧੬੪॥
ਪਰ ਉਹ ਨਹੀਂ ਜਿਤਿਆ ਜਾਵੇਗਾ ॥੧੬੪॥
You have conquered all the kings, but whatever I am telling you, you have not conquered it.”164.
पर सो न जीतयो जाइ ॥१६४॥
ਅਬਿਬੇਕਹੈਤਿਹਨਾਉ
ਉਸ ਦਾ ਨਾਂ 'ਅਬਿਬੇਕ' ਹੈ।
अबिबेक है तिह नाउ ॥
ਤਵਹੀਯਮੈਤਿਹਠਾਉ
ਤੇਰੇ ਹਿਰਦੇ ਵਿਚ ਉਸ ਦਾ ਠਿਕਾਣਾ ਹੈ।
“Its name is Avivek (ignorance) and it abides in your heart
तव हीय मै तिह ठाउ ॥
ਤਿਹਜੀਤਕਹੀਭੂਪ
ਉਸ ਨੂੰ ਕਿਸੇ ਵੀ ਰਾਜੇ ਨੇ ਨਹੀਂ ਜਿਤਿਆ।
तिह जीत कही न भूप ॥
ਵਹਹੈਸਰੂਪਅਨੂਪ॥੧੬੫॥
ਉਹ ਅਨੂਪਮ ਸਰੂਪ ਵਾਲਾ ਹੈ ॥੧੬੫॥
Regarding its victory, O king! you have not said anything, that also has a unique form.”165.
वह है सरूप अनूप ॥१६५॥
ਛਪੈਛੰਦ
ਛਪੈ ਛੰਦ:
CHHAPAI STANZA
छपै छंद ॥
ਬਲਿਮਹੀਪਜਿਨਛਲ੍ਯੋਬ੍ਰਹਮਬਾਵਨਬਸਕਿਨੋ
ਜਿਸ ਨੇ ਬਲਿ ਰਾਜੇ ਨੂੰ ਛਲ ਲਿਆ ਸੀ ਅਤੇ ਬ੍ਰਹਮਾ ਅਤੇ ਬਾਵਨ ਨੂੰ ਵਸ ਵਿਚ ਕਰ ਲਿਆ ਸੀ।
This Avivek had conquered mighty Bali and had to become sub-servient to Vaman
बलि महीप जिन छल्यो ब्रहम बावन बस किनो ॥
ਕਿਸਨਬਿਸਨਜਿਨਹਰੇਦੰਡਰਘੁਪਤਿਤੇਲਿਨੋ
ਜਿਸ ਨੇ ਕ੍ਰਿਸ਼ਨ ਅਤੇ ਵਿਸ਼ਣੂ ਨੂੰ ਹਰ ਲਿਆ ਸੀ ਅਤੇ ਰਾਮ ਚੰਦਰ ਤੋਂ ਦੰਡ ਲਿਆ ਸੀ।
He destroyed Krishna (Vishnu) and received penalty form Raghupati Ram
किसन बिसन जिन हरे दंड रघुपति ते लिनो ॥
ਦਸਗ੍ਰੀਵਹਿਜਿਨਿਹਰਾਸੁਭਟਸੁੰਭਾਸੁਰਖੰਡ੍ਯੋ
ਜਿਸ ਨੇ ਰਾਵਣ ਨੂੰ ਪਰਾਜਿਤ ਕਰ ਦਿੱਤਾ ਸੀ ਅਤੇ ਮਹਾਨ ਬਲਵਾਨ ਸ਼ੁੰਭ ਦੈਂਤ ਨੂੰ ਖੰਡ ਖੰਡ ਕਰ ਦਿੱਤਾ ਸੀ।
दस ग्रीवहि जिनि हरा सुभट सुंभासुर खंड्यो ॥
ਮਹਖਾਸੁਰਮਰਦੀਆਮਾਨਮਧੁਕੀਟਬਿਹੰਡ੍ਰਯੋ
ਮਹਿਖਾਸੁਰ ਨੂੰ ਮਾਰ ਦਿੱਤਾ ਸੀ ਅਤੇ ਮਧੁ ਤੇ ਕੈਟਭ ਦਾ ਮਾਨ ਤੋੜ ਦਿੱਤਾ ਸੀ।
He destroyed Ravana and Jambhasura and killed Mahishasura, Madhu and Kaitabh
महखासुर मरदीआ मान मधु कीट बिहंड्रयो ॥
ਸੋਊਮਦਨਰਾਜਰਾਜਾਨ੍ਰਿਪਤਿਨ੍ਰਿਪਅਬਿਬੇਕਮੰਤ੍ਰੀਕੀਯੋ
ਉਸ ਰਾਜਿਆਂ ਦੇ ਰਾਜੇ ਅਬਿਬੇਕ ਰਾਜੇ ਨੇ ਕਾਮਦੇਵ ਨੂੰ ਆਪਣਾ ਮੰਤਰੀ ਬਣਾਇਆ।
O beautiful king like the god of love! you have made that Avivek you minister,
सोऊ मदन राज राजा न्रिपति न्रिप अबिबेक मंत्री कीयो ॥
ਜਿਹਦੇਵਦਈਤਗੰਧ੍ਰਬਮੁਨਿਜੀਤਿਅਡੰਡਡੰਡਹਿਲੀਯੋ॥੧੬੬॥
ਜਿਸ ਨੇ ਦੇਵਤੇ, ਦੈਂਤ, ਗੰਧਰਬ, ਮੁਨੀ ਆਦਿ ਜਿਤ ਕੇ ਨਾ ਦੰਡੇ ਜਾ ਸਕਣ ਵਾਲਿਆਂ ਤੋਂ ਦੰਡ ਵਸੂਲ ਕੀਤਾ ॥੧੬੬॥
Who after conquering the gods, demons, Gandharvas and sages had received tributes from them.166.
जिह देव दईत गंध्रब मुनि जीति अडंड डंडहि लीयो ॥१६६॥
ਜਵਨਕ੍ਰੁਧਜੁਧਕਰਣਕੈਰਵਰਣਘਾਏ
ਜਿਸ ਨੇ ਕ੍ਰੋਧਿਤ ਹੋ ਕੇ ਯੁੱਧ ਵਿਚ ਕਰਨ ਅਤੇ ਕੈਰਵਾਂ ਨੂੰ ਰਣ-ਭੂਮੀ ਵਿਚ ਮਾਰਿਆ।
Because of the anger of this Avivek, Karan and Kaurvas were destroyed in the battlefield
जवन क्रुध जुध करण कैरव रण घाए ॥
ਜਾਸੁਕੋਪਕੇਕੀਨਸੀਸਦਸਸੀਸਗਵਾਏ
ਜਿਸ ਦੇ ਕ੍ਰੋਧ ਕਰਨ ਤੇ ਰਾਵਣ ਨੇ ਦਸ ਸਿਰ ਗੰਵਾ ਲਏ।
Because of its anger, Ravana had to lose all his ten heads
जासु कोप के कीन सीस दस सीस गवाए ॥
ਜਉਨਕ੍ਰੁਧਕੇਕੀਏਦੇਵਦਾਨਵਰਣਿਲੁਝੇ
ਜਿਸ ਦੇ ਕ੍ਰੋਧ ਕਰਨ ਤੇ ਦੇਵਤੇ ਅਤੇ ਦੈਂਤ ਰਣ ਵਿਚ ਲੜ ਮੋਏ।
Therefore, O the master of he armies! O king! the day when getting enraged,
जउन क्रुध के कीए देव दानव रणि लुझे ॥
ਜਾਸੁਕ੍ਰੋਧਕੇਕੀਨਖਸਟਕੁਲਜਾਦਵਜੁਝੇ
ਜਿਸ ਦੇ ਕ੍ਰੋਧ ਕਰਨ ਤੇ ਯਾਦਵਾਂ ਦੀਆਂ ਛੇ ਕੁਲਾਂ ਜੂਝ ਮੋਈਆਂ।
Your Avivek will become out of control, on that day,
जासु क्रोध के कीन खसट कुल जादव जुझे ॥