GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 683
Display Settings
Translations
ਮਹਾ​ਕਲੋਲ​ਬੁਝਹਿ​ਮਾਇਆ​ਕੇ​ਕਰਿ​ਕਿਰਪਾ​ਮੇਰੇ​ਦੀਨ​ਦਇਆਲ​॥​
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ।
Please shower Your Mercy upon me, and permit me to ignore the great enticements of Maya, O Lord, Merciful to the meek.
महा कलोल बुझहि माइआ के करि किरपा मेरे दीन दइआल ॥
ਅਪਣਾ​ਨਾਮੁ​ਦੇਹਿ​ਜਪਿ​ਜੀਵਾ​ਪੂਰਨ​ਹੋਇ​ਦਾਸ​ਕੀ​ਘਾਲ​॥੧॥​
ਹੇ ਪ੍ਰਭੂ! (ਮੈਨੂੰ ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ) ਦਾਸ ਦੀ ਮੇਹਨਤ ਸਫਲ ਹੋ ਜਾਏ ॥੧॥
Give me Your Name - chanting it, I live; please bring the efforts of Your slave to fruition. ||1||
अपणा नामु देहि जपि जीवा पूरन होइ दास की घाल ॥१॥
ਸਰਬ​ਮਨੋਰਥ​ਰਾਜ​ਸੂਖ​ਰਸ​ਸਦ​ਖੁਸੀਆ​ਕੀਰਤਨੁ​ਜਪਿ​ਨਾਮ​॥​
ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ।
All desires, power, pleasure, joy and lasting bliss, are found by chanting the Naam, the Name of the Lord, and singing the Kirtan of His Praises.
सरब मनोरथ राज सूख रस सद खुसीआ कीरतनु जपि नाम ॥
ਜਿਸ​ਕੈ​ਕਰਮਿ​ਲਿਖਿਆ​ਧੁਰਿ​ਕਰਤੈ​ਨਾਨਕ​ਜਨ​ਕੇ​ਪੂਰਨ​ਕਾਮ​॥੨॥੨੦॥੫੧॥​
(ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਦੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫਲ ਹੁੰਦੇ ਹਨ ॥੨॥੨੦॥੫੧॥
That humble servant of the Lord, who has such karma pre-ordained by the Creator Lord, O Nanak - his efforts are brought to perfect fruition. ||2||20||51||
जिस कै करमि लिखिआ धुरि करतै नानक जन के पूरन काम ॥२॥२०॥५१॥
ਧਨਾਸਰੀ​ਮਃ​੫​॥​
Dhanaasaree, Fifth Mahalaa:
धनासरी मः ५ ॥
ਜਨ​ਕੀ​ਕੀਨੀ​ਪਾਰਬ੍ਰਹਮਿ​ਸਾਰ​॥​
ਹੇ ਭਾਈ! ਪਰਮਾਤਮਾ ਨੇ (ਸਦਾ ਹੀ) ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ।
The Supreme Lord God takes care of His humble servant.
जन की कीनी पारब्रहमि सार ॥
ਨਿੰਦਕ​ਟਿਕਨੁ​ਨ​ਪਾਵਨਿ​ਮੂਲੇ​ਊਡਿ​ਗਏ​ਬੇਕਾਰ​॥੧॥​ਰਹਾਉ​॥​
(ਉਹਨਾਂ ਦੀ) ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ। (ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ) ਨਕਾਰੇ ਹੋ ਕੇ ਉੱਡ ਗਏ ॥੧॥ ਰਹਾਉ ॥
The slanderers are not allowed to stay; they are pulled out by their roots, like useless weeds. ||1||Pause||
निंदक टिकनु न पावनि मूले ऊडि गए बेकार ॥१॥ रहाउ ॥
ਜਹ​ਜਹ​ਦੇਖਉ​ਤਹ​ਤਹ​ਸੁਆਮੀ​ਕੋਇ​ਨ​ਪਹੁਚਨਹਾਰ​॥​
ਹੇ ਭਾਈ! ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ।
Wherever I look, there I see my Lord and Master; no one can harm me.
जह जह देखउ तह तह सुआमी कोइ न पहुचनहार ॥
ਜੋ​ਜੋ​ਕਰੈ​ਅਵਗਿਆ​ਜਨ​ਕੀ​ਹੋਇ​ਗਇਆ​ਤਤ​ਛਾਰ​॥੧॥​
ਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ ॥੧॥
Whoever shows disrespect to the Lord's humble servant, is instantly reduced to ashes. ||1||
जो जो करै अवगिआ जन की होइ गइआ तत छार ॥१॥
ਕਰਨਹਾਰੁ​ਰਖਵਾਲਾ​ਹੋਆ​ਜਾ​ਕਾ​ਅੰਤੁ​ਨ​ਪਾਰਾਵਾਰ​॥​
ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕਾਂ ਦਾ ਸਦਾ) ਰਾਖਾ ਰਹਿੰਦਾ ਹੈ।
The Creator Lord has become my protector; He has no end or limitation.
करनहारु रखवाला होआ जा का अंतु न पारावार ॥
ਨਾਨਕ​ਦਾਸ​ਰਖੇ​ਪ੍ਰਭਿ​ਅਪੁਨੈ​ਨਿੰਦਕ​ਕਾਢੇ​ਮਾਰਿ​॥੨॥੨੧॥੫੨॥​
ਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ (ਆਪਣੇ ਦਰ ਤੋਂ) ਕੱਢ ਦਿੱਤਾ ਹੈ ॥੨॥੨੧॥੫੨॥
O Nanak, God has protected and saved His slaves; He has driven out and destroyed the slanderers. ||2||21||52||
नानक दास रखे प्रभि अपुनै निंदक काढे मारि ॥२॥२१॥५२॥
ਧਨਾਸਰੀ​ਮਹਲਾ​੫​ਘਰੁ​੯​ਪੜਤਾਲ​॥​
ਰਾਗ ਧਨਾਸਰੀ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
Dhanaasaree, Fifth Mahalaa, Ninth House, Partaal:
धनासरी महला ५ घरु ९ पड़ताल ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿ​ਚਰਨ​ਸਰਨ​ਗੋਬਿੰਦ​ਦੁਖ​ਭੰਜਨਾ​ਦਾਸ​ਅਪੁਨੇ​ਕਉ​ਨਾਮੁ​ਦੇਵਹੁ​॥​
ਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼।
O Lord, I seek the Sanctuary of Your feet; Lord of the Universe, Destroyer of pain, please bless Your slave with Your Name.
हरि चरन सरन गोबिंद दुख भंजना दास अपुने कउ नामु देवहु ॥
ਦ੍ਰਿਸਟਿ​ਪ੍ਰਭ​ਧਾਰਹੁ​ਕ੍ਰਿਪਾ​ਕਰਿ​ਤਾਰਹੁ​ਭੁਜਾ​ਗਹਿ​ਕੂਪ​ਤੇ​ਕਾਢਿ​ਲੇਵਹੁ​॥​ਰਹਾਉ​॥​
ਹੇ ਪ੍ਰਭੂ! (ਆਪਣੇ ਦਾਸ ਉੱਤੇ) ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ (ਦਾਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, (ਦਾਸ ਦੀ) ਬਾਂਹ ਫੜ ਕੇ (ਦਾਸ ਨੂੰ ਮੋਹ ਦੇ) ਖੂਹ ਵਿਚੋਂ ਕੱਢ ਲੈ ਰਹਾਉ॥
Be Merciful, God, and bless me with Your Glance of Grace; take my arm and save me - pull me up out of this pit! ||Pause||
द्रिसटि प्रभ धारहु क्रिपा करि तारहु भुजा गहि कूप ते काढि लेवहु ॥ रहाउ ॥
ਕਾਮ​ਕ੍ਰੋਧ​ਕਰਿ​ਅੰਧ​ਮਾਇਆ​ਕੇ​ਬੰਧ​ਅਨਿਕ​ਦੋਖਾ​ਤਨਿ​ਛਾਦਿ​ਪੂਰੇ​॥​
ਹੇ ਪ੍ਰਭੂ! ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਕਾਰਨ (ਜੀਵ) ਅੰਨ੍ਹੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ (ਇਹਨਾਂ ਦੇ) ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ।
He is blinded by sexual desire and anger, bound by Maya; his body and clothes are filled with countless sins.
काम क्रोध करि अंध माइआ के बंध अनिक दोखा तनि छादि पूरे ॥
ਪ੍ਰਭ​ਬਿਨਾ​ਆਨ​ਨ​ਰਾਖਨਹਾਰਾ​ਨਾਮੁ​ਸਿਮਰਾਵਹੁ​ਸਰਨਿ​ਸੂਰੇ​॥੧॥​
ਹੇ ਪ੍ਰਭੂ! ਤੈਥੋਂ ਬਿਨਾ ਕੋਈ ਹੋਰ (ਜੀਵਾਂ ਦੀ ਵਿਕਾਰਾਂ ਤੋਂ) ਰਾਖੀ ਕਰਨ ਜੋਗਾ ਨਹੀਂ। ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ! ਆਪਣਾ ਨਾਮ ਜਪਾ ॥੧॥
Without God, there is no other protector; help me to chant Your Name, Almighty Warrior, Sheltering Lord. ||1||
प्रभ बिना आन न राखनहारा नामु सिमरावहु सरनि सूरे ॥१॥
ਪਤਿਤ​ਉਧਾਰਣਾ​ਜੀਅ​ਜੰਤ​ਤਾਰਣਾ​ਬੇਦ​ਉਚਾਰ​ਨਹੀ​ਅੰਤੁ​ਪਾਇਓ​॥​
ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ।
Redeemer of sinners, Saving Grace of all beings and creatures, even those who recite the Vedas have not found Your limit.
पतित उधारणा जीअ जंत तारणा बेद उचार नही अंतु पाइओ ॥
ਗੁਣਹ​ਸੁਖ​ਸਾਗਰਾ​ਬ੍ਰਹਮ​ਰਤਨਾਗਰਾ​ਭਗਤਿ​ਵਛਲੁ​ਨਾਨਕ​ਗਾਇਓ​॥੨॥੧॥੫੩॥​
ਹੇ ਨਾਨਕ! (ਆਖ-) ਹੇ ਗੁਣਾਂ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! ਹੇ ਰਤਨਾਂ ਦੀ ਖਾਣ ਪਾਰਬ੍ਰਹਮ! ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ (ਜਾਣ ਕੇ) ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ॥੨॥੧॥੫੩॥
God is the ocean of virtue and peace, the source of jewels; Nanak sings the Praises of the Lover of His devotees. ||2||1||53||
गुणह सुख सागरा ब्रहम रतनागरा भगति वछलु नानक गाइओ ॥२॥१॥५३॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਹਲਤਿ​ਸੁਖੁ​ਪਲਤਿ​ਸੁਖੁ​ਨਿਤ​ਸੁਖੁ​ਸਿਮਰਨੋ​ਨਾਮੁ​ਗੋਬਿੰਦ​ਕਾ​ਸਦਾ​ਲੀਜੈ​॥​
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ।
Peace in this world, peace in the next world and peace forever, remembering Him in meditation. Chant forever the Name of the Lord of the Universe.
हलति सुखु पलति सुखु नित सुखु सिमरनो नामु गोबिंद का सदा लीजै ॥
ਮਿਟਹਿ​ਕਮਾਣੇ​ਪਾਪ​ਚਿਰਾਣੇ​ਸਾਧਸੰਗਤਿ​ਮਿਲਿ​ਮੁਆ​ਜੀਜੈ​॥੧॥​ਰਹਾਉ​॥​
(ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
The sins of past lives are erased, by joining the Saadh Sangat, the Company of the Holy; new life is infused into the dead. ||1||Pause||
मिटहि कमाणे पाप चिराणे साधसंगति मिलि मुआ जीजै ॥१॥ रहाउ ॥
ਰਾਜ​ਜੋਬਨ​ਬਿਸਰੰਤ​ਹਰਿ​ਮਾਇਆ​ਮਹਾ​ਦੁਖੁ​ਏਹੁ​ਮਹਾਂਤ​ਕਹੈ​॥​
ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ।
In power, youth and Maya, the Lord is forgotten; this is the greatest tragedy - so say the spiritual sages.
राज जोबन बिसरंत हरि माइआ महा दुखु एहु महांत कहै ॥
ਆਸ​ਪਿਆਸ​ਰਮਣ​ਹਰਿ​ਕੀਰਤਨ​ਏਹੁ​ਪਦਾਰਥੁ​ਭਾਗਵੰਤੁ​ਲਹੈ​॥੧॥​
ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥
Hope and desire to sing the Kirtan of the Lord's Praises - this is the treasure of the most fortunate devotees. ||1||
आस पिआस रमण हरि कीरतन एहु पदारथु भागवंतु लहै ॥१॥
ਸਰਣਿ​ਸਮਰਥ​ਅਕਥ​ਅਗੋਚਰਾ​ਪਤਿਤ​ਉਧਾਰਣ​ਨਾਮੁ​ਤੇਰਾ​॥​
ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ।
O Lord of Sanctuary, all-powerful, imperceptible and unfathomable - Your Name is the Purifier of sinners.
सरणि समरथ अकथ अगोचरा पतित उधारण नामु तेरा ॥
ਅੰਤਰਜਾਮੀ​ਨਾਨਕ​ਕੇ​ਸੁਆਮੀ​ਸਰਬਤ​ਪੂਰਨ​ਠਾਕੁਰੁ​ਮੇਰਾ​॥੨॥੨॥੫੪॥​
ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! (ਤੂੰ) ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ ॥੨॥੨॥੫੪॥
The Inner-knower, the Lord and Master of Nanak is totally pervading and permeating everywhere; He is my Lord and Master. ||2||2||54||
अंतरजामी नानक के सुआमी सरबत पूरन ठाकुरु मेरा ॥२॥२॥५४॥
ਧਨਾਸਰੀ​ਮਹਲਾ​੫​ਘਰੁ​੧੨​॥​
ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Dhanaasaree, Fifth Mahalaa, Twelfth House:
धनासरी महला ५ घरु १२ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਬੰਦਨਾ​ਹਰਿ​ਬੰਦਨਾ​ਗੁਣ​ਗਾਵਹੁ​ਗੋਪਾਲ​ਰਾਇ​॥​ਰਹਾਉ​॥​
ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ਰਹਾਉ॥
I bow in reverence to the Lord, I bow in reverence. I sing the Glorious Praises of the Lord, my King. ||Pause||
बंदना हरि बंदना गुण गावहु गोपाल राइ ॥ रहाउ ॥
ਵਡੈ​ਭਾਗਿ​ਭੇਟੇ​ਗੁਰਦੇਵਾ​॥​
ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ,
By great good fortune, one meets the Divine Guru.
वडै भागि भेटे गुरदेवा ॥
ਕੋਟਿ​ਪਰਾਧ​ਮਿਟੇ​ਹਰਿ​ਸੇਵਾ​॥੧॥​
(ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥
Millions of sins are erased by serving the Lord. ||1||
कोटि पराध मिटे हरि सेवा ॥१॥