GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 682
Display Settings
Translations
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਅਉਖੀ​ਘੜੀ​ਨ​ਦੇਖਣ​ਦੇਈ​ਅਪਨਾ​ਬਿਰਦੁ​ਸਮਾਲੇ​॥​
ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ।
He does not let His devotees see the difficult times; this is His innate nature.
अउखी घड़ी न देखण देई अपना बिरदु समाले ॥
ਹਾਥ​ਦੇਇ​ਰਾਖੈ​ਅਪਨੇ​ਕਉ​ਸਾਸਿ​ਸਾਸਿ​ਪ੍ਰਤਿਪਾਲੇ​॥੧॥​
ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥
Giving His hand, He protects His devotee; with each and every breath, He cherishes him. ||1||
हाथ देइ राखै अपने कउ सासि सासि प्रतिपाले ॥१॥
ਪ੍ਰਭ​ਸਿਉ​ਲਾਗਿ​ਰਹਿਓ​ਮੇਰਾ​ਚੀਤੁ​॥​
ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ,
My consciousness remains attached to God.
प्रभ सिउ लागि रहिओ मेरा चीतु ॥
ਆਦਿ​ਅੰਤਿ​ਪ੍ਰਭੁ​ਸਦਾ​ਸਹਾਈ​ਧੰਨੁ​ਹਮਾਰਾ​ਮੀਤੁ​॥​ਰਹਾਉ​॥​
ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ਰਹਾਉ॥
In the beginning, and in the end, God is always my helper and companion; blessed is my friend. ||Pause||
आदि अंति प्रभु सदा सहाई धंनु हमारा मीतु ॥ रहाउ ॥
ਮਨਿ​ਬਿਲਾਸ​ਭਏ​ਸਾਹਿਬ​ਕੇ​ਅਚਰਜ​ਦੇਖਿ​ਬਡਾਈ​॥​
ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ।
My mind is delighted, gazing upon the marvellous, glorious greatness of the Lord and Master.
मनि बिलास भए साहिब के अचरज देखि बडाई ॥
ਹਰਿ​ਸਿਮਰਿ​ਸਿਮਰਿ​ਆਨਦ​ਕਰਿ​ਨਾਨਕ​ਪ੍ਰਭਿ​ਪੂਰਨ​ਪੈਜ​ਰਖਾਈ​॥੨॥੧੫॥੪੬॥​
ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥
Remembering, remembering the Lord in meditation, Nanak is in ecstasy; God, in His perfection, has protected and preserved his honor. ||2||15||46||
हरि सिमरि सिमरि आनद करि नानक प्रभि पूरन पैज रखाई ॥२॥१५॥४६॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਜਿਸ​ਕਉ​ਬਿਸਰੈ​ਪ੍ਰਾਨਪਤਿ​ਦਾਤਾ​ਸੋਈ​ਗਨਹੁ​ਅਭਾਗਾ​॥​
ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ।
One who forgets the Lord of life, the Great Giver - know that he is most unfortunate.
जिस कउ बिसरै प्रानपति दाता सोई गनहु अभागा ॥
ਚਰਨ​ਕਮਲ​ਜਾ​ਕਾ​ਮਨੁ​ਰਾਗਿਓ​ਅਮਿਅ​ਸਰੋਵਰ​ਪਾਗਾ​॥੧॥​
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ॥੧॥
One whose mind is in love with the Lord's lotus feet, obtains the pool of ambrosial nectar. ||1||
चरन कमल जा का मनु रागिओ अमिअ सरोवर पागा ॥१॥
ਤੇਰਾ​ਜਨੁ​ਰਾਮ​ਨਾਮ​ਰੰਗਿ​ਜਾਗਾ​॥​
ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ।
Your humble servant awakes in the Love of the Lord's Name.
तेरा जनु राम नाम रंगि जागा ॥
ਆਲਸੁ​ਛੀਜਿ​ਗਇਆ​ਸਭੁ​ਤਨ​ਤੇ​ਪ੍ਰੀਤਮ​ਸਿਉ​ਮਨੁ​ਲਾਗਾ​॥​ਰਹਾਉ​॥​
ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ॥
All laziness has departed from his body, and his mind is attached to the Beloved Lord. ||Pause||
आलसु छीजि गइआ सभु तन ते प्रीतम सिउ मनु लागा ॥ रहाउ ॥
ਜਹ​ਜਹ​ਪੇਖਉ​ਤਹ​ਨਾਰਾਇਣ​ਸਗਲ​ਘਟਾ​ਮਹਿ​ਤਾਗਾ​॥​
ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)।
Wherever I look, the Lord is there; He is the string, upon which all hearts are strung.
जह जह पेखउ तह नाराइण सगल घटा महि तागा ॥
ਨਾਮ​ਉਦਕੁ​ਪੀਵਤ​ਜਨ​ਨਾਨਕ​ਤਿਆਗੇ​ਸਭਿ​ਅਨੁਰਾਗਾ​॥੨॥੧੬॥੪੭॥​
ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ॥੨॥੧੬॥੪੭॥
Drinking in the water of the Naam, servant Nanak has renounced all other loves. ||2||16||47||
नाम उदकु पीवत जन नानक तिआगे सभि अनुरागा ॥२॥१६॥४७॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਜਨ​ਕੇ​ਪੂਰਨ​ਹੋਏ​ਕਾਮ​॥​
ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।
All the affairs of the Lord's humble servant are perfectly resolved.
जन के पूरन होए काम ॥
ਕਲੀ​ਕਾਲ​ਮਹਾ​ਬਿਖਿਆ​ਮਹਿ​ਲਜਾ​ਰਾਖੀ​ਰਾਮ​॥੧॥​ਰਹਾਉ​॥​
ਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ ॥੧॥ ਰਹਾਉ ॥
In the utterly poisonous Dark Age of Kali Yuga, the Lord preserves and protects his honor. ||1||Pause||
कली काल महा बिखिआ महि लजा राखी राम ॥१॥ रहाउ ॥
ਸਿਮਰਿ​ਸਿਮਰਿ​ਸੁਆਮੀ​ਪ੍ਰਭੁ​ਅਪੁਨਾ​ਨਿਕਟਿ​ਨ​ਆਵੈ​ਜਾਮ​॥​
ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ।
Remembering, remembering God, his Lord and Master in meditation, the Messenger of Death does not approach him.
सिमरि सिमरि सुआमी प्रभु अपुना निकटि न आवै जाम ॥
ਮੁਕਤਿ​ਬੈਕੁੰਠ​ਸਾਧ​ਕੀ​ਸੰਗਤਿ​ਜਨ​ਪਾਇਓ​ਹਰਿ​ਕਾ​ਧਾਮ​॥੧॥​
ਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ ॥੧॥
Liberation and heaven are found in the Saadh Sangat, the Company of the Holy; his humble servant finds the home of the Lord. ||1||
मुकति बैकुंठ साध की संगति जन पाइओ हरि का धाम ॥१॥
ਚਰਨ​ਕਮਲ​ਹਰਿ​ਜਨ​ਕੀ​ਥਾਤੀ​ਕੋਟਿ​ਸੂਖ​ਬਿਸ੍ਰਾਮ​॥​
ਹੇ ਭਾਈ! ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ।
The Lord's lotus feet are the treasure of His humble servant; in them, he finds millions of pleasures and comforts.
चरन कमल हरि जन की थाती कोटि सूख बिस्राम ॥
ਗੋਬਿੰਦੁ​ਦਮੋਦਰ​ਸਿਮਰਉ​ਦਿਨ​ਰੈਨਿ​ਨਾਨਕ​ਸਦ​ਕੁਰਬਾਨ​॥੨॥੧੭॥੪੮॥​
ਹੇ ਨਾਨਕ! (ਆਖ-ਹੇ ਭਾਈ!) ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ ॥੨॥੧੭॥੪੮॥
He remembers the Lord God in meditation, day and night; Nanak is forever a sacrifice to him. ||2||17||48||
गोबिंदु दमोदर सिमरउ दिन रैनि नानक सद कुरबान ॥२॥१७॥४८॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਮਾਂਗਉ​ਰਾਮ​ਤੇ​ਇਕੁ​ਦਾਨੁ​॥​
ਹੇ ਭਾਈ! ਮੈਂ ਪਰਮਾਤਮਾ ਪਾਸੋਂ ਇਕ ਖ਼ੈਰ ਮੰਗਦਾ ਹਾਂ।
I beg for one gift only from the Lord.
मांगउ राम ते इकु दानु ॥
ਸਗਲ​ਮਨੋਰਥ​ਪੂਰਨ​ਹੋਵਹਿ​ਸਿਮਰਉ​ਤੁਮਰਾ​ਨਾਮੁ​॥੧॥​ਰਹਾਉ​॥​
(ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ) ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥
May all my desires be fulfilled, meditating on, and remembering Your Name, O Lord. ||1||Pause||
सगल मनोरथ पूरन होवहि सिमरउ तुमरा नामु ॥१॥ रहाउ ॥
ਚਰਨ​ਤੁਮੑਾਰੇ​ਹਿਰਦੈ​ਵਾਸਹਿ​ਸੰਤਨ​ਕਾ​ਸੰਗੁ​ਪਾਵਉ​॥​
ਹੇ ਪ੍ਰਭੂ! ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ, ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਹਾਸਲ ਕਰ ਲਵਾਂ,
May Your feet abide within my heart, and may I find the Society of the Saints.
चरन तुमारे हिरदै वासहि संतन का संगु पावउ ॥
ਸੋਗ​ਅਗਨਿ​ਮਹਿ​ਮਨੁ​ਨ​ਵਿਆਪੈ​ਆਠ​ਪਹਰ​ਗੁਣ​ਗਾਵਉ​॥੧॥​
ਮੈਂ ਅੱਠੇ ਪਹਰ ਤੇਰੇ ਗੁਣ ਗਾਂਦਾ ਰਹਾਂ। (ਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ ਚਿੰਤਾ ਦੀ ਅੱਗ ਵਿਚ ਨਹੀਂ ਫਸਦਾ ॥੧॥
May my mind not be afflicted by the fire of sorrow; may I sing Your Glorious Praises, twenty-four hours a day. ||1||
सोग अगनि महि मनु न विआपै आठ पहर गुण गावउ ॥१॥
ਸ੍ਵਸਤਿ​ਬਿਵਸਥਾ​ਹਰਿ​ਕੀ​ਸੇਵਾ​ਮਧੵੰਤ​ਪ੍ਰਭ​ਜਾਪਣ​॥​
ਸਦਾ ਪ੍ਰਭੂ ਦਾ ਨਾਮ ਜਪਣ ਨਾਲ, ਹਰੀ ਦੀ ਸੇਵਾ-ਭਗਤੀ ਕਰਨ ਨਾਲ (ਮਨ ਵਿਚ) ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ।
May I serve the Lord in my childhood and youth, and meditate on God in my middle and old age.
स्वसति बिवसथा हरि की सेवा मध्यंत प्रभ जापण ॥
ਨਾਨਕ​ਰੰਗੁ​ਲਗਾ​ਪਰਮੇਸਰ​ਬਾਹੁੜਿ​ਜਨਮ​ਨ​ਛਾਪਣ​॥੨॥੧੮॥੪੯॥​
ਹੇ ਨਾਨਕ! ਜਿਸ ਮਨੁੱਖ (ਦੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਜਾਏ ਉਹ ਮੁੜ ਮੁੜ ਜਨਮ ਮਰਨ (ਦੇ ਗੇੜ) ਵਿਚ ਨਹੀਂ ਆਉਂਦਾ ॥੨॥੧੮॥੪੯॥
O Nanak, one who is imbued with the Love of the Transcendent Lord, is not reincarnated again to die. ||2||18||49||
नानक रंगु लगा परमेसर बाहुड़ि जनम न छापण ॥२॥१८॥४९॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਮਾਂਗਉ​ਰਾਮ​ਤੇ​ਸਭਿ​ਥੋਕ​॥​
ਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ।
I beg only from the Lord for all things.
मांगउ राम ते सभि थोक ॥
ਮਾਨੁਖ​ਕਉ​ਜਾਚਤ​ਸ੍ਰਮੁ​ਪਾਈਐ​ਪ੍ਰਭ​ਕੈ​ਸਿਮਰਨਿ​ਮੋਖ​॥੧॥​ਰਹਾਉ​॥​
ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ ॥੧॥ ਰਹਾਉ ॥
I would hesitate to beg from other people. Remembering God in meditation, liberation is obtained. ||1||Pause||
मानुख कउ जाचत स्रमु पाईऐ प्रभ कै सिमरनि मोख ॥१॥ रहाउ ॥
ਘੋਖੇ​ਮੁਨਿ​ਜਨ​ਸਿੰਮ੍ਰਿਤਿ​ਪੁਰਾਨਾਂ​ਬੇਦ​ਪੁਕਾਰਹਿ​ਘੋਖ​॥​
ਹੇ ਭਾਈ! ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੍ਹਦੇ ਹਨ,
I have studied with the silent sages, and carefully read the Simritees, the Puraanas and the Vedas; they all proclaim that,
घोखे मुनि जन सिंम्रिति पुरानां बेद पुकारहि घोख ॥
ਕ੍ਰਿਪਾ​ਸਿੰਧੁ​ਸੇਵਿ​ਸਚੁ​ਪਾਈਐ​ਦੋਵੈ​ਸੁਹੇਲੇ​ਲੋਕ​॥੧॥​
(ਪਰ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੍ਰਾਪਤ ਹੁੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸੁਖਦਾਈ ਹੋ ਜਾਂਦੇ ਹਨ ॥੧॥
by serving the Lord, the ocean of mercy, Truth is obtained, and both this world and the next are embellished. ||1||
क्रिपा सिंधु सेवि सचु पाईऐ दोवै सुहेले लोक ॥१॥
ਆਨ​ਅਚਾਰ​ਬਿਉਹਾਰ​ਹੈ​ਜੇਤੇ​ਬਿਨੁ​ਹਰਿ​ਸਿਮਰਨ​ਫੋਕ​॥​
ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ।
All other rituals and customs are useless, without remembering the Lord in meditation.
आन अचार बिउहार है जेते बिनु हरि सिमरन फोक ॥
ਨਾਨਕ​ਜਨਮ​ਮਰਣ​ਭੈ​ਕਾਟੇ​ਮਿਲਿ​ਸਾਧੂ​ਬਿਨਸੇ​ਸੋਕ​॥੨॥੧੯॥੫੦॥​
ਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ ॥੨॥੧੯॥੫੦॥
O Nanak, the fear of birth and death has been removed; meeting the Holy Saint, sorrow is dispelled. ||2||19||50||
नानक जनम मरण भै काटे मिलि साधू बिनसे सोक ॥२॥१९॥५०॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਤ੍ਰਿਸਨਾ​ਬੁਝੈ​ਹਰਿ​ਕੈ​ਨਾਮਿ​॥​
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੀ) ਤ੍ਰੇਹ ਬੁੱਝ ਜਾਂਦੀ ਹੈ।
Desire is quenched, through the Lord's Name.
त्रिसना बुझै हरि कै नामि ॥
ਮਹਾ​ਸੰਤੋਖੁ​ਹੋਵੈ​ਗੁਰ​ਬਚਨੀ​ਪ੍ਰਭ​ਸਿਉ​ਲਾਗੈ​ਪੂਰਨ​ਧਿਆਨੁ​॥੧॥​ਰਹਾਉ​॥​
ਗੁਰੂ ਦੀ ਬਾਣੀ ਦਾ ਆਸਰਾ ਲਿਆਂ (ਮਨ ਵਿਚ) ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਪੂਰੇ ਤੌਰ ਤੇ ਸੁਰਤਿ ਜੁੜ ਜਾਂਦੀ ਹੈ ॥੧॥ ਰਹਾਉ ॥
Great peace and contentment come through the Guru's Word, and one's meditation is perfectly focused upon God. ||1||Pause||
महा संतोखु होवै गुर बचनी प्रभ सिउ लागै पूरन धिआनु ॥१॥ रहाउ ॥