GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 684
Display Settings
Translations
ਚਰਨ​ਕਮਲ​ਜਾ​ਕਾ​ਮਨੁ​ਰਾਪੈ​॥​
ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ,
One whose mind is imbued with the Lord's lotus feet
चरन कमल जा का मनु रापै ॥
ਸੋਗ​ਅਗਨਿ​ਤਿਸੁ​ਜਨ​ਨ​ਬਿਆਪੈ​॥੨॥​
ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥
is not afflicted by the fire of sorrow. ||2||
सोग अगनि तिसु जन न बिआपै ॥२॥
ਸਾਗਰੁ​ਤਰਿਆ​ਸਾਧੂ​ਸੰਗੇ​॥​
ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
He crosses over the world-ocean in the Saadh Sangat, the Company of the Holy.
सागरु तरिआ साधू संगे ॥
ਨਿਰਭਉ​ਨਾਮੁ​ਜਪਹੁ​ਹਰਿ​ਰੰਗੇ​॥੩॥​
ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥
He chants the Name of the Fearless Lord, and is imbued with the Lord's Love. ||3||
निरभउ नामु जपहु हरि रंगे ॥३॥
ਪਰ​ਧਨ​ਦੋਖ​ਕਿਛੁ​ਪਾਪ​ਨ​ਫੇੜੇ​॥​
ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ,
One who does not steal the wealth of others, who does not commit evil deeds or sinful acts
पर धन दोख किछु पाप न फेड़े ॥
ਜਮ​ਜੰਦਾਰੁ​ਨ​ਆਵੈ​ਨੇੜੇ​॥੪॥​
ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥
- the Messenger of Death does not even approach him. ||4||
जम जंदारु न आवै नेड़े ॥४॥
ਤ੍ਰਿਸਨਾ​ਅਗਨਿ​ਪ੍ਰਭਿ​ਆਪਿ​ਬੁਝਾਈ​॥​
ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ।
God Himself quenches the fires of desire.
त्रिसना अगनि प्रभि आपि बुझाई ॥
ਨਾਨਕ​ਉਧਰੇ​ਪ੍ਰਭ​ਸਰਣਾਈ​॥੫॥੧॥੫੫॥​
ਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥
O Nanak, in God's Sanctuary, one is saved. ||5||1||55||
नानक उधरे प्रभ सरणाई ॥५॥१॥५५॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਤ੍ਰਿਪਤਿ​ਭਈ​ਸਚੁ​ਭੋਜਨੁ​ਖਾਇਆ​॥​
ਹੇ ਭਾਈ! ਉਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ,
I am satisfied and satiated, eating the food of Truth.
त्रिपति भई सचु भोजनु खाइआ ॥
ਮਨਿ​ਤਨਿ​ਰਸਨਾ​ਨਾਮੁ​ਧਿਆਇਆ​॥੧॥​
ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥
With my mind, body and tongue, I meditate on the Naam, the Name of the Lord. ||1||
मनि तनि रसना नामु धिआइआ ॥१॥
ਜੀਵਨਾ​ਹਰਿ​ਜੀਵਨਾ​॥​
ਹੇ ਭਾਈ! ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗ਼ੀ!
Life, spiritual life, is in the Lord.
जीवना हरि जीवना ॥
ਜੀਵਨੁ​ਹਰਿ​ਜਪਿ​ਸਾਧਸੰਗਿ​॥੧॥​ਰਹਾਉ​॥​
(ਕਿ) ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ ॥੧॥ ਰਹਾਉ ॥
Spiritual life consists of chanting the Lord's Name in the Saadh Sangat, the Company of the Holy. ||1||Pause||
जीवनु हरि जपि साधसंगि ॥१॥ रहाउ ॥
ਅਨਿਕ​ਪ੍ਰਕਾਰੀ​ਬਸਤ੍ਰ​ਓਢਾਏ​॥​
ਉਸ ਮਨੁੱਖ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ),
He is dressed in robes of all sorts,
अनिक प्रकारी बसत्र ओढाए ॥
ਅਨਦਿਨੁ​ਕੀਰਤਨੁ​ਹਰਿ​ਗੁਨ​ਗਾਏ​॥੨॥​
ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ ॥੨॥
if he sings the Kirtan of the Lord's Glorious Praises, day and night. ||2||
अनदिनु कीरतनु हरि गुन गाए ॥२॥
ਹਸਤੀ​ਰਥ​ਅਸੁ​ਅਸਵਾਰੀ​॥​
ਹੇ ਭਾਈ! ਉਹ ਮਨੁੱਖ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ)
He rides upon elephants, chariots and horses,
हसती रथ असु असवारी ॥
ਹਰਿ​ਕਾ​ਮਾਰਗੁ​ਰਿਦੈ​ਨਿਹਾਰੀ​॥੩॥​
ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ ॥੩॥
if he sees the Lord's Path within his own heart. ||3||
हरि का मारगु रिदै निहारी ॥३॥
ਮਨ​ਤਨ​ਅੰਤਰਿ​ਚਰਨ​ਧਿਆਇਆ​॥​
ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ,
Meditating on the Lord's Feet, deep within his mind and body,
मन तन अंतरि चरन धिआइआ ॥
ਹਰਿ​ਸੁਖ​ਨਿਧਾਨ​ਨਾਨਕ​ਦਾਸਿ​ਪਾਇਆ​॥੪॥੨॥੫੬॥​
ਹੇ ਨਾਨਕ! ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ॥੪॥੨॥੫੬॥
slave Nanak has found the Lord, the treasure of peace. ||4||2||56||
हरि सुख निधान नानक दासि पाइआ ॥४॥२॥५६॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਗੁਰ​ਕੇ​ਚਰਨ​ਜੀਅ​ਕਾ​ਨਿਸਤਾਰਾ​॥​
ਹੇ ਭਾਈ! ਉਸ ਗੁਰੂ ਦੇ ਚਰਨਾਂ ਦਾ ਧਿਆਨ ਜਿੰਦ ਵਾਸਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਵਸੀਲਾ ਹਨ,
The Guru's feet emancipate the soul.
गुर के चरन जीअ का निसतारा ॥
ਸਮੁੰਦੁ​ਸਾਗਰੁ​ਜਿਨਿ​ਖਿਨ​ਮਹਿ​ਤਾਰਾ​॥੧॥​ਰਹਾਉ​॥​
ਜਿਸ (ਗੁਰੂ) ਨੇ (ਸਰਨ ਆਏ ਮਨੁੱਖ ਨੂੰ ਸਦਾ) ਇਕ ਛਿਨ ਵਿਚ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥
They carry it across the world-ocean in an instant. ||1||Pause||
समुंदु सागरु जिनि खिन महि तारा ॥१॥ रहाउ ॥
ਕੋਈ​ਹੋਆ​ਕ੍ਰਮ​ਰਤੁ​ਕੋਈ​ਤੀਰਥ​ਨਾਇਆ​॥​
ਹੇ ਭਾਈ! ਕੋਈ ਮਨੁੱਖ ਧਾਰਮਿਕ ਰਸਮਾਂ ਦਾ ਪ੍ਰੇਮੀ ਬਣ ਜਾਂਦਾ ਹੈ; ਕੋਈ ਮਨੁੱਖ ਤੀਰਥਾਂ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ।
Some love rituals, and some bathe at sacred shrines of pilgrimage.
कोई होआ क्रम रतु कोई तीरथ नाइआ ॥
ਦਾਸੰੀ​ਹਰਿ​ਕਾ​ਨਾਮੁ​ਧਿਆਇਆ​॥੧॥​
ਪਰਮਾਤਮਾ ਦੇ ਦਾਸਾਂ ਨੇ (ਸਦਾ) ਪਰਮਾਤਮਾ ਦਾ ਨਾਮ ਹੀ ਸਿਮਰਿਆ ਹੈ ॥੧॥
The Lord's slaves meditate on His Name. ||1||
दासीं हरि का नामु धिआइआ ॥१॥
ਬੰਧਨ​ਕਾਟਨਹਾਰੁ​ਸੁਆਮੀ​॥​
ਹੇ ਭਾਈ! ਜੋ ਪਰਮਾਤਮਾ ਸਭ ਦਾ ਮਾਲਕ ਹੈ, ਜੋ (ਜੀਵਾਂ ਦੇ ਮਾਇਆ ਦੇ) ਬੰਧਨ ਕੱਟਣ ਦੀ ਸਮਰਥਾ ਰੱਖਦਾ ਹੈ,
The Lord Master is the Breaker of bonds.
बंधन काटनहारु सुआमी ॥
ਜਨ​ਨਾਨਕੁ​ਸਿਮਰੈ​ਅੰਤਰਜਾਮੀ​॥੨॥੩॥੫੭॥​
ਦਾਸ ਨਾਨਕ (ਭੀ ਉਸ ਪਰਮਾਤਮਾ ਦਾ ਨਾਮ) ਸਿਮਰਦਾ ਹੈ ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ॥੨॥੩॥੫੭॥
Servant Nanak meditates in remembrance on the Lord, the Inner-knower, the Searcher of hearts. ||2||3||57||
जन नानकु सिमरै अंतरजामी ॥२॥३॥५७॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਕਿਤੈ​ਪ੍ਰਕਾਰਿ​ਨ​ਤੂਟਉ​ਪ੍ਰੀਤਿ​॥​
ਹੇ ਪ੍ਰਭੂ! ਕਿਸੇ ਤਰ੍ਹਾਂ ਭੀ (ਤੇਰੇ ਦਾਸਾਂ ਦੀ) ਪ੍ਰੀਤਿ (ਕਿਧਰੇ ਤੇਰੇ ਨਾਲੋਂ) ਟੁੱਟ ਨਾਹ ਜਾਏ,
The lifestyle of Your slave is so pure,
कितै प्रकारि न तूटउ प्रीति ॥
ਦਾਸ​ਤੇਰੇ​ਕੀ​ਨਿਰਮਲ​ਰੀਤਿ​॥੧॥​ਰਹਾਉ​॥​
(ਇਸ ਲਈ) ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੍ਰ ਰਹਿੰਦੀ ਹੈ ॥੧॥ ਰਹਾਉ ॥
that nothing can break his love for You. ||1||Pause||
दास तेरे की निरमल रीति ॥१॥ रहाउ ॥
ਜੀਅ​ਪ੍ਰਾਨ​ਮਨ​ਧਨ​ਤੇ​ਪਿਆਰਾ​॥​
ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੍ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ,
He is more dear to me than my soul, my breath of life, my mind and my wealth.
जीअ प्रान मन धन ते पिआरा ॥
ਹਉਮੈ​ਬੰਧੁ​ਹਰਿ​ਦੇਵਣਹਾਰਾ​॥੧॥​
ਜੋ ਹਉਮੈ ਦੇ ਰਾਹ ਵਿਚ ਬੰਨ੍ਹ ਮਾਰਨ ਦੀ ਸਮਰਥਾ ਰੱਖਦਾ ਹੈ ॥੧॥
The Lord is the Giver, the Restrainer of the ego. ||1||
हउमै बंधु हरि देवणहारा ॥१॥
ਚਰਨ​ਕਮਲ​ਸਿਉ​ਲਾਗਉ​ਨੇਹੁ​॥​
ਹੇ ਭਾਈ! ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ,
I am in love with the Lord's lotus feet.
चरन कमल सिउ लागउ नेहु ॥
ਨਾਨਕ​ਕੀ​ਬੇਨੰਤੀ​ਏਹ​॥੨॥੪॥੫੮॥​
ਨਾਨਕ ਦੀ (ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ॥੨॥੪॥੫੮॥
This alone is Nanak's prayer. ||2||4||58||
नानक की बेनंती एह ॥२॥४॥५८॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਧਨਾਸਰੀ​ਮਹਲਾ​੯​॥​
ਰਾਗ ਧਨਾਸਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
Dhanaasaree, Ninth Mahalaa:
धनासरी महला ९ ॥
ਕਾਹੇ​ਰੇ​ਬਨਿ​ਖੋਜਨਿ​ਜਾਈ​॥​
ਹੇ ਭਾਈ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ?
Why do you go looking for Him in the forest?
काहे रे बनि खोजनि जाई ॥
ਸਰਬ​ਨਿਵਾਸੀ​ਸਦਾ​ਅਲੇਪਾ​ਤੋਹੀ​ਸੰਗਿ​ਸਮਾਈ​॥੧॥​ਰਹਾਉ​॥​
ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ ॥੧॥ ਰਹਾਉ ॥
Although he is unattached, he dwells everywhere. He is always with you as your companion. ||1||Pause||
सरब निवासी सदा अलेपा तोही संगि समाई ॥१॥ रहाउ ॥
ਪੁਹਪ​ਮਧਿ​ਜਿਉ​ਬਾਸੁ​ਬਸਤੁ​ਹੈ​ਮੁਕਰ​ਮਾਹਿ​ਜੈਸੇ​ਛਾਈ​॥​
ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ,
Like the fragrance which remains in the flower, and like the reflection in the mirror,
पुहप मधि जिउ बासु बसतु है मुकर माहि जैसे छाई ॥
ਤੈਸੇ​ਹੀ​ਹਰਿ​ਬਸੈ​ਨਿਰੰਤਰਿ​ਘਟ​ਹੀ​ਖੋਜਹੁ​ਭਾਈ​॥੧॥​
ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ ॥੧॥
the Lord dwells deep within; search for Him within your own heart, O Siblings of Destiny. ||1||
तैसे ही हरि बसै निरंतरि घट ही खोजहु भाई ॥१॥
ਬਾਹਰਿ​ਭੀਤਰਿ​ਏਕੋ​ਜਾਨਹੁ​ਇਹੁ​ਗੁਰੁ​ਗਿਆਨੁ​ਬਤਾਈ​॥​
ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ।
Outside and inside, know that there is only the One Lord; the Guru has imparted this wisdom to me.
बाहरि भीतरि एको जानहु इहु गुरु गिआनु बताई ॥
ਜਨ​ਨਾਨਕ​ਬਿਨੁ​ਆਪਾ​ਚੀਨੇ​ਮਿਟੈ​ਨ​ਭ੍ਰਮ​ਕੀ​ਕਾਈ​॥੨॥੧॥​
ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ) ॥੨॥੧॥
O servant Nanak, without knowing one's own self, the moss of doubt is not removed. ||2||1||
जन नानक बिनु आपा चीने मिटै न भ्रम की काई ॥२॥१॥
ਧਨਾਸਰੀ​ਮਹਲਾ​੯​॥​
Dhanaasaree, Ninth Mahalaa:
धनासरी महला ९ ॥
ਸਾਧੋ​ਇਹੁ​ਜਗੁ​ਭਰਮਿ​ਭੁਲਾਨਾ​॥​
ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ।
O Holy people, this world is deluded by doubt.
साधो इहु जगु भरमि भुलाना ॥
ਰਾਮ​ਨਾਮ​ਕਾ​ਸਿਮਰਨੁ​ਛੋਡਿਆ​ਮਾਇਆ​ਹਾਥਿ​ਬਿਕਾਨਾ​॥੧॥​ਰਹਾਉ​॥​
ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ॥੧॥ ਰਹਾਉ ॥
It has forsaken the meditative remembrance of the Lord's Name, and sold itself out to Maya. ||1||Pause||
राम नाम का सिमरनु छोडिआ माइआ हाथि बिकाना ॥१॥ रहाउ ॥
ਮਾਤ​ਪਿਤਾ​ਭਾਈ​ਸੁਤ​ਬਨਿਤਾ​ਤਾ​ਕੈ​ਰਸਿ​ਲਪਟਾਨਾ​॥​
ਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ-(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
Mother, father, siblings, children and spouse - he is entangled in their love.
मात पिता भाई सुत बनिता ता कै रसि लपटाना ॥