GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 673
Display Settings
Translations
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਜਿਹ​ਕਰਣੀ​ਹੋਵਹਿ​ਸਰਮਿੰਦਾ​ਇਹਾ​ਕਮਾਨੀ​ਰੀਤਿ​॥​
ਹੇ ਭਾਈ! ਜਿਨ੍ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ।
You have made it your habit to practice those deeds which will bring you shame.
जिह करणी होवहि सरमिंदा इहा कमानी रीति ॥
ਸੰਤ​ਕੀ​ਨਿੰਦਾ​ਸਾਕਤ​ਕੀ​ਪੂਜਾ​ਐਸੀ​ਦ੍ਰਿੜੑੀ​ਬਿਪਰੀਤਿ​॥੧॥​
ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੍ਰਹਣ ਕੀਤੀ ਹੋਈ ਹੈ ॥੧॥
You slander the Saints, and you worship the faithless cynics; such are the corrupt ways you have adopted. ||1||
संत की निंदा साकत की पूजा ऐसी द्रिड़ी बिपरीति ॥१॥
ਮਾਇਆ​ਮੋਹ​ਭੂਲੋ​ਅਵਰੈ​ਹੀਤ​॥​
ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕੁਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ।
Deluded by your emotional attachment to Maya, you love other things,
माइआ मोह भूलो अवरै हीत ॥
ਹਰਿਚੰਦਉਰੀ​ਬਨ​ਹਰ​ਪਾਤ​ਰੇ​ਇਹੈ​ਤੁਹਾਰੋ​ਬੀਤ​॥੧॥​ਰਹਾਉ​॥​
ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ ॥੧॥ ਰਹਾਉ ॥
like the enchanted city of Hari-chandauree, or the green leaves of the forest - such is your way of life. ||1||Pause||
हरिचंदउरी बन हर पात रे इहै तुहारो बीत ॥१॥ रहाउ ॥
ਚੰਦਨ​ਲੇਪ​ਹੋਤ​ਦੇਹ​ਕਉ​ਸੁਖੁ​ਗਰਧਭ​ਭਸਮ​ਸੰਗੀਤਿ​॥​
ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ (ਇਹੀ ਹਾਲ ਤੇਰਾ ਹੈ)।
Its body may be anointed with sandalwood oil, but the donkey still loves to roll in the mud.
चंदन लेप होत देह कउ सुखु गरधभ भसम संगीति ॥
ਅੰਮ੍ਰਿਤ​ਸੰਗਿ​ਨਾਹਿ​ਰੁਚ​ਆਵਤ​ਬਿਖੈ​ਠਗਉਰੀ​ਪ੍ਰੀਤਿ​॥੨॥​
ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ ॥੨॥
He is not fond of the Ambrosial Nectar; instead, he loves the poisonous drug of corruption. ||2||
अंम्रित संगि नाहि रुच आवत बिखै ठगउरी प्रीति ॥२॥
ਉਤਮ​ਸੰਤ​ਭਲੇ​ਸੰਜੋਗੀ​ਇਸੁ​ਜੁਗ​ਮਹਿ​ਪਵਿਤ​ਪੁਨੀਤ​॥​
ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ।
The Saints are noble and sublime; they are blessed with good fortune. They alone are pure and holy in this world.
उतम संत भले संजोगी इसु जुग महि पवित पुनीत ॥
ਜਾਤ​ਅਕਾਰਥ​ਜਨਮੁ​ਪਦਾਰਥ​ਕਾਚ​ਬਾਦਰੈ​ਜੀਤ​॥੩॥​
(ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ ॥੩॥
The jewel of this human life is passing away uselessly, lost in exchange for mere glass. ||3||
जात अकारथ जनमु पदारथ काच बादरै जीत ॥३॥
ਜਨਮ​ਜਨਮ​ਕੇ​ਕਿਲਵਿਖ​ਦੁਖ​ਭਾਗੇ​ਗੁਰਿ​ਗਿਆਨ​ਅੰਜਨੁ​ਨੇਤ੍ਰ​ਦੀਤ​॥​
(ਹੇ ਭਾਈ!) ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ।
The sins and sorrows of uncounted incarnations run away, when the Guru applies the healing ointment of spiritual wisdom to the eyes.
जनम जनम के किलविख दुख भागे गुरि गिआन अंजनु नेत्र दीत ॥
ਸਾਧਸੰਗਿ​ਇਨ​ਦੁਖ​ਤੇ​ਨਿਕਸਿਓ​ਨਾਨਕ​ਏਕ​ਪਰੀਤ​॥੪॥੯॥​
ਸੰਗਤਿ ਵਿਚ ਟਿਕ ਕੇ ਉਹ ਮਨੁੱਖ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਹੇ ਨਾਨਕ! (ਆਖ-) ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ ॥੪॥੯॥
In the Saadh Sangat, the Company of the Holy, I have escaped from these troubles; Nanak loves the One Lord. ||4||9||
साधसंगि इन दुख ते निकसिओ नानक एक परीत ॥४॥९॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਪਾਨੀ​ਪਖਾ​ਪੀਸਉ​ਸੰਤ​ਆਗੈ​ਗੁਣ​ਗੋਵਿੰਦ​ਜਸੁ​ਗਾਈ​॥​
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ।
I carry the water, wave the fan, and grind the corn for the Saints; I sing the Glorious Praises of the Lord of the Universe.
पानी पखा पीसउ संत आगै गुण गोविंद जसु गाई ॥
ਸਾਸਿ​ਸਾਸਿ​ਮਨੁ​ਨਾਮੁ​ਸਮੑਾਰੈ​ਇਹੁ​ਬਿਸ੍ਰਾਮ​ਨਿਧਿ​ਪਾਈ​॥੧॥​
ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥
With each and every breath, my mind remembers the Naam, the Name of the Lord; in this way, it finds the treasure of peace. ||1||
सासि सासि मनु नामु समारै इहु बिस्राम निधि पाई ॥१॥
ਤੁਮੑ​ਕਰਹੁ​ਦਇਆ​ਮੇਰੇ​ਸਾਈ​॥​
ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ।
Have pity on me, O my Lord and Master.
तुम करहु दइआ मेरे साई ॥
ਐਸੀ​ਮਤਿ​ਦੀਜੈ​ਮੇਰੇ​ਠਾਕੁਰ​ਸਦਾ​ਸਦਾ​ਤੁਧੁ​ਧਿਆਈ​॥੧॥​ਰਹਾਉ​॥​
ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥
Bless me with such understanding, O my Lord and Master, that I may forever and ever meditate on You. ||1||Pause||
ऐसी मति दीजै मेरे ठाकुर सदा सदा तुधु धिआई ॥१॥ रहाउ ॥
ਤੁਮੑਰੀ​ਕ੍ਰਿਪਾ​ਤੇ​ਮੋਹੁ​ਮਾਨੁ​ਛੂਟੈ​ਬਿਨਸਿ​ਜਾਇ​ਭਰਮਾਈ​॥​
ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ,
By Your Grace, emotional attachment and egotism are eradicated, and doubt is dispelled.
तुमरी क्रिपा ते मोहु मानु छूटै बिनसि जाइ भरमाई ॥
ਅਨਦ​ਰੂਪੁ​ਰਵਿਓ​ਸਭ​ਮਧੇ​ਜਤ​ਕਤ​ਪੇਖਉ​ਜਾਈ​॥੨॥​
ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥
The Lord, the embodiment of bliss, is pervading and permeating in all; wherever I go, there I see Him. ||2||
अनद रूपु रविओ सभ मधे जत कत पेखउ जाई ॥२॥
ਤੁਮੑ​ਦਇਆਲ​ਕਿਰਪਾਲ​ਕ੍ਰਿਪਾ​ਨਿਧਿ​ਪਤਿਤ​ਪਾਵਨ​ਗੋਸਾਈ​॥​
ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ।
You are kind and compassionate, the treasure of mercy, the Purifier of sinners, Lord of the world.
तुम दइआल किरपाल क्रिपा निधि पतित पावन गोसाई ॥
ਕੋਟਿ​ਸੂਖ​ਆਨੰਦ​ਰਾਜ​ਪਾਏ​ਮੁਖ​ਤੇ​ਨਿਮਖ​ਬੁਲਾਈ​॥੩॥​
ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥
I obtain millions of joys, comforts and kingdoms, if You inspire me to chant Your Name with my mouth, even for an instant. ||3||
कोटि सूख आनंद राज पाए मुख ते निमख बुलाई ॥३॥
ਜਾਪ​ਤਾਪ​ਭਗਤਿ​ਸਾ​ਪੂਰੀ​ਜੋ​ਪ੍ਰਭ​ਕੈ​ਮਨਿ​ਭਾਈ​॥​
ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ।
That alone is perfect chanting, meditation, penance and devotional worship service, which is pleasing to God's Mind.
जाप ताप भगति सा पूरी जो प्रभ कै मनि भाई ॥
ਨਾਮੁ​ਜਪਤ​ਤ੍ਰਿਸਨਾ​ਸਭ​ਬੁਝੀ​ਹੈ​ਨਾਨਕ​ਤ੍ਰਿਪਤਿ​ਅਘਾਈ​॥੪॥੧੦॥​
ਹੇ ਨਾਨਕ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥
Chanting the Naam, all thirst and desire is satisfied; Nanak is satisfied and fulfilled. ||4||10||
नामु जपत त्रिसना सभ बुझी है नानक त्रिपति अघाई ॥४॥१०॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਜਿਨਿ​ਕੀਨੇ​ਵਸਿ​ਅਪੁਨੈ​ਤ੍ਰੈ​ਗੁਣ​ਭਵਣ​ਚਤੁਰ​ਸੰਸਾਰਾ​॥​
ਹੇ ਭਾਈ! ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਜਿਸ ਨੇ ਜੱਗ ਕਰਨ ਵਾਲੇ,
She controls the three qualities and the four directions of the world.
जिनि कीने वसि अपुनै त्रै गुण भवण चतुर संसारा ॥
ਜਗ​ਇਸਨਾਨ​ਤਾਪ​ਥਾਨ​ਖੰਡੇ​ਕਿਆ​ਇਹੁ​ਜੰਤੁ​ਵਿਚਾਰਾ​॥੧॥​
ਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ, ਇਸ ਜੀਵ ਵਿਚਾਰੇ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਟਾਕਰਾ ਕਰ ਸਕੇ)? ॥੧॥
She destroys sacrificial feasts, cleansing baths, penances and sacred places of pilgrimage; what is this poor person to do? ||1||
जग इसनान ताप थान खंडे किआ इहु जंतु विचारा ॥१॥
ਪ੍ਰਭ​ਕੀ​ਓਟ​ਗਹੀ​ਤਉ​ਛੂਟੋ​॥​
ਹੇ ਭਾਈ! ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ।
I grasped God's Support and Protection, and then I was emancipated.
प्रभ की ओट गही तउ छूटो ॥
ਸਾਧ​ਪ੍ਰਸਾਦਿ​ਹਰਿ​ਹਰਿ​ਹਰਿ​ਗਾਏ​ਬਿਖੈ​ਬਿਆਧਿ​ਤਬ​ਹੂਟੋ​॥੧॥​ਰਹਾਉ​॥​
ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ (ਉਸ ਦੇ ਅੰਦਰੋਂ) ਮੁੱਕ ਗਿਆ ॥੧॥ ਰਹਾਉ ॥
By the Grace of the Holy Saints, I sang the Praises of the Lord, Har, Har, Har, and my sins and afflictions were taken away. ||1||Pause||
साध प्रसादि हरि हरि हरि गाए बिखै बिआधि तब हूटो ॥१॥ रहाउ ॥
ਨਹ​ਸੁਣੀਐ​ਨਹ​ਮੁਖ​ਤੇ​ਬਕੀਐ​ਨਹ​ਮੋਹੈ​ਉਹ​ਡੀਠੀ​॥​
ਹੇ ਭਾਈ! ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਂਦੀ ਹੈ, ਤਦੋਂ ਨਾਹ ਉਸ ਦੀ ਆਵਾਜ਼ ਸੁਣੀਦੀ ਹੈ, ਨਾਹ ਉਹ ਮੂੰਹੋਂ ਬੋਲਦੀ ਹੈ, ਨਾਹ ਉਹ ਅੱਖੀਂ ਦਿੱਸਦੀ ਹੈ।
She is not heard - she does not speak with a mouth; she is not seen enticing mortals.
नह सुणीऐ नह मुख ते बकीऐ नह मोहै उह डीठी ॥
ਐਸੀ​ਠਗਉਰੀ​ਪਾਇ​ਭੁਲਾਵੈ​ਮਨਿ​ਸਭ​ਕੈ​ਲਾਗੈ​ਮੀਠੀ​॥੨॥​
ਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ ਕਿ ਸਭਨਾਂ ਦੇ ਮਨ ਵਿਚ ਉਹ ਪਿਆਰੀ ਪਈ ਲੱਗਦੀ ਹੈ ॥੨॥
She administers her intoxicating drug, and so confuses them; thus she seems sweet to everyone's mind. ||2||
ऐसी ठगउरी पाइ भुलावै मनि सभ कै लागै मीठी ॥२॥
ਮਾਇ​ਬਾਪ​ਪੂਤ​ਹਿਤ​ਭ੍ਰਾਤਾ​ਉਨਿ​ਘਰਿ​ਘਰਿ​ਮੇਲਿਓ​ਦੂਆ​॥​
ਹੇ ਭਾਈ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿਚ ਵਿਤਕਰਾ ਪਾ ਰੱਖਿਆ ਹੈ।
In each and every home, she has implanted the sense of duality in mother, father, children, friends and siblings.
माइ बाप पूत हित भ्राता उनि घरि घरि मेलिओ दूआ ॥
ਕਿਸ​ਹੀ​ਵਾਧਿ​ਘਾਟਿ​ਕਿਸ​ਹੀ​ਪਹਿ​ਸਗਲੇ​ਲਰਿ​ਲਰਿ​ਮੂਆ​॥੩॥​
ਕਿਸੇ ਪਾਸ (ਮਾਇਆ) ਬਹੁਤੀ ਹੈ, ਕਿਸੇ ਪਾਸ ਥੋੜੀ ਹੈ (ਬੱਸ, ਇਸੇ ਗੱਲੇ) ਸਾਰੇ (ਆਪੋ ਵਿਚ) ਲੜ ਲੜ ਕੇ ਪਏ ਖਪਦੇ ਹਨ ॥੩॥
Some have more, and some have less; they fight and fight, to the death. ||3||
किस ही वाधि घाटि किस ही पहि सगले लरि लरि मूआ ॥३॥
ਹਉ​ਬਲਿਹਾਰੀ​ਸਤਿਗੁਰ​ਅਪੁਨੇ​ਜਿਨਿ​ਇਹੁ​ਚਲਤੁ​ਦਿਖਾਇਆ​॥​
ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ (ਮਾਇਆ ਦਾ) ਇਹ ਤਮਾਸ਼ਾ (ਅੱਖੀਂ) ਵਿਖਾ ਦਿੱਤਾ ਹੈ।
I am a sacrifice to my True Guru, who has shown me this wondrous play.
हउ बलिहारी सतिगुर अपुने जिनि इहु चलतु दिखाइआ ॥
ਗੂਝੀ​ਭਾਹਿ​ਜਲੈ​ਸੰਸਾਰਾ​ਭਗਤ​ਨ​ਬਿਆਪੈ​ਮਾਇਆ​॥੪॥​
(ਮੈਂ ਵੇਖ ਲਿਆ ਹੈ ਕਿ ਮਾਇਆ ਦੀ ਇਸ) ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ॥੪॥
The world is being consumed by this hidden fire, but Maya does not cling to the Lord's devotees. ||4||
गूझी भाहि जलै संसारा भगत न बिआपै माइआ ॥४॥
ਸੰਤ​ਪ੍ਰਸਾਦਿ​ਮਹਾ​ਸੁਖੁ​ਪਾਇਆ​ਸਗਲੇ​ਬੰਧਨ​ਕਾਟੇ​॥​
ਉਹ ਮਨੁੱਖ ਬੜਾ ਆਤਮਕ ਆਨੰਦ ਮਾਣਦਾ ਹੈ; ਉਸ ਦੇ (ਮਾਇਆ ਵਾਲੇ) ਸਾਰੇ ਬੰਧਨ ਕੱਟੇ ਜਾਂਦੇ ਹਨ,
By the Grace of the Saints, I have obtained supreme bliss, and all my bonds have been broken.
संत प्रसादि महा सुखु पाइआ सगले बंधन काटे ॥
ਹਰਿ​ਹਰਿ​ਨਾਮੁ​ਨਾਨਕ​ਧਨੁ​ਪਾਇਆ​ਅਪੁਨੈ​ਘਰਿ​ਲੈ​ਆਇਆ​ਖਾਟੇ​॥੫॥੧੧॥​
ਗੁਰੂ ਦੀ ਕਿਰਪਾ ਨਾਲ (ਜਿਸ ਨੇ) ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਤੇ ਹੇ ਨਾਨਕ! ਇਹ ਧਨ ਖੱਟ-ਕਮਾ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ, ॥੫॥੧੧॥
Nanak has obtained the wealth of the Name of the Lord, Har, Har; having earned his profits, he has now returned home. ||5||11||
हरि हरि नामु नानक धनु पाइआ अपुनै घरि लै आइआ खाटे ॥५॥११॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਤੁਮ​ਦਾਤੇ​ਠਾਕੁਰ​ਪ੍ਰਤਿਪਾਲਕ​ਨਾਇਕ​ਖਸਮ​ਹਮਾਰੇ​॥​
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ।
You are the Giver, O Lord, O Cherisher, my Master, my Husband Lord.
तुम दाते ठाकुर प्रतिपालक नाइक खसम हमारे ॥