GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 672
Display Settings
Translations
ਅਲੰਕਾਰ​ਮਿਲਿ​ਥੈਲੀ​ਹੋਈ​ਹੈ​ਤਾ​ਤੇ​ਕਨਿਕ​ਵਖਾਨੀ​॥੩॥​
(ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥
When golden ornaments are melted down into a lump, they are still said to be gold. ||3||
अलंकार मिलि थैली होई है ता ते कनिक वखानी ॥३॥
ਪ੍ਰਗਟਿਓ​ਜੋਤਿ​ਸਹਜ​ਸੁਖ​ਸੋਭਾ​ਬਾਜੇ​ਅਨਹਤ​ਬਾਨੀ​॥​
(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।
The Divine Light has illuminated me, and I am filled with celestial peace and glory; the unstruck melody of the Lord's Bani resounds within me.
प्रगटिओ जोति सहज सुख सोभा बाजे अनहत बानी ॥
ਕਹੁ​ਨਾਨਕ​ਨਿਹਚਲ​ਘਰੁ​ਬਾਧਿਓ​ਗੁਰਿ​ਕੀਓ​ਬੰਧਾਨੀ​॥੪॥੫॥​
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥
Says Nanak, I have built my eternal home; the Guru has constructed it for me. ||4||5||
कहु नानक निहचल घरु बाधिओ गुरि कीओ बंधानी ॥४॥५॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਵਡੇ​ਵਡੇ​ਰਾਜਨ​ਅਰੁ​ਭੂਮਨ​ਤਾ​ਕੀ​ਤ੍ਰਿਸਨ​ਨ​ਬੂਝੀ​॥​
(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ।
The desires of the greatest of the great kings and landlords cannot be satisfied.
वडे वडे राजन अरु भूमन ता की त्रिसन न बूझी ॥
ਲਪਟਿ​ਰਹੇ​ਮਾਇਆ​ਰੰਗ​ਮਾਤੇ​ਲੋਚਨ​ਕਛੂ​ਨ​ਸੂਝੀ​॥੧॥​
ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥
They remain engrossed in Maya, intoxicated with the pleasures of their wealth; their eyes see nothing else at all. ||1||
लपटि रहे माइआ रंग माते लोचन कछू न सूझी ॥१॥
ਬਿਖਿਆ​ਮਹਿ​ਕਿਨ​ਹੀ​ਤ੍ਰਿਪਤਿ​ਨ​ਪਾਈ​॥​
ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ।
No one has ever found satisfaction in sin and corruption.
बिखिआ महि किन ही त्रिपति न पाई ॥
ਜਿਉ​ਪਾਵਕੁ​ਈਧਨਿ​ਨਹੀ​ਧ੍ਰਾਪੈ​ਬਿਨੁ​ਹਰਿ​ਕਹਾ​ਅਘਾਈ​॥​ਰਹਾਉ​॥​
ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ਰਹਾਉ॥
The flame is not satisfied by more fuel; how can one be satisfied without the Lord? ||Pause||
जिउ पावकु ईधनि नही ध्रापै बिनु हरि कहा अघाई ॥ रहाउ ॥
ਦਿਨੁ​ਦਿਨੁ​ਕਰਤ​ਭੋਜਨ​ਬਹੁ​ਬਿੰਜਨ​ਤਾ​ਕੀ​ਮਿਟੈ​ਨ​ਭੂਖਾ​॥​
ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ।
Day after day, he eats his meals with many different foods, but his hunger is not eradicated.
दिनु दिनु करत भोजन बहु बिंजन ता की मिटै न भूखा ॥
ਉਦਮੁ​ਕਰੈ​ਸੁਆਨ​ਕੀ​ਨਿਆਈ​ਚਾਰੇ​ਕੁੰਟਾ​ਘੋਖਾ​॥੨॥​
(ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥
He runs around like a dog, searching in the four directions. ||2||
उदमु करै सुआन की निआई चारे कुंटा घोखा ॥२॥
ਕਾਮਵੰਤ​ਕਾਮੀ​ਬਹੁ​ਨਾਰੀ​ਪਰ​ਗ੍ਰਿਹ​ਜੋਹ​ਨ​ਚੂਕੈ​॥​
ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ।
The lustful, lecherous man desires many women, and he never stops peeking into the homes of others.
कामवंत कामी बहु नारी पर ग्रिह जोह न चूकै ॥
ਦਿਨ​ਪ੍ਰਤਿ​ਕਰੈ​ਕਰੈ​ਪਛੁਤਾਪੈ​ਸੋਗ​ਲੋਭ​ਮਹਿ​ਸੂਕੈ​॥੩॥​
ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥
Day after day, he commits adultery again and again, and then he regrets his actions; he wastes away in misery and greed. ||3||
दिन प्रति करै करै पछुतापै सोग लोभ महि सूकै ॥३॥
ਹਰਿ​ਹਰਿ​ਨਾਮੁ​ਅਪਾਰ​ਅਮੋਲਾ​ਅੰਮ੍ਰਿਤੁ​ਏਕੁ​ਨਿਧਾਨਾ​॥​
ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ।
The Name of the Lord, Har, Har, is incomparable and priceless; it is the treasure of Ambrosial Nectar.
हरि हरि नामु अपार अमोला अंम्रितु एकु निधाना ॥
ਸੂਖੁ​ਸਹਜੁ​ਆਨੰਦੁ​ਸੰਤਨ​ਕੈ​ਨਾਨਕ​ਗੁਰ​ਤੇ​ਜਾਨਾ​॥੪॥੬॥​
(ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥
The Saints abide in peace, poise and bliss; O Nanak, through the Guru, this is known. ||4||6||
सूखु सहजु आनंदु संतन कै नानक गुर ते जाना ॥४॥६॥
ਧਨਾਸਰੀ​ਮਃ​੫​॥​
Dhanaasaree, Fifth Mahalaa:
धनासरी मः ५ ॥
ਲਵੈ​ਨ​ਲਾਗਨ​ਕਉ​ਹੈ​ਕਛੂਐ​ਜਾ​ਕਉ​ਫਿਰਿ​ਇਹੁ​ਧਾਵੈ​॥​
ਹੇ ਭਾਈ! ਇਹ ਮਨੁੱਖ ਜਿਸ ਜਿਸ ਮਾਇਕ ਪਦਾਰਥ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹਨਾਂ ਵਿਚੋਂ ਕੋਈ ਭੀ ਚੀਜ਼ (ਪਰਮਾਤਮਾ ਦੇ ਨਾਮ-ਅੰਮ੍ਰਿਤ ਦੀ) ਬਰਾਬਰੀ ਨਹੀਂ ਕਰ ਸਕਦੀ।
Nothing which this mortal being runs after, can compare to it.
लवै न लागन कउ है कछूऐ जा कउ फिरि इहु धावै ॥
ਜਾ​ਕਉ​ਗੁਰਿ​ਦੀਨੋ​ਇਹੁ​ਅੰਮ੍ਰਿਤੁ​ਤਿਸ​ਹੀ​ਕਉ​ਬਨਿ​ਆਵੈ​॥੧॥​
ਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਦਿੱਤਾ, ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ ॥੧॥
He alone comes to have it, whom the Guru blesses with this Ambrosial Nectar. ||1||
जा कउ गुरि दीनो इहु अंम्रितु तिस ही कउ बनि आवै ॥१॥
ਜਾ​ਕਉ​ਆਇਓ​ਏਕੁ​ਰਸਾ​॥​
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ,
The desire to eat, to wear new clothes, and all other desires,
जा कउ आइओ एकु रसा ॥
ਖਾਨ​ਪਾਨ​ਆਨ​ਨਹੀ​ਖੁਧਿਆ​ਤਾ​ਕੈ​ਚਿਤਿ​ਨ​ਬਸਾ​॥​ਰਹਾਉ​॥​
ਉਸ ਨੂੰ ਖਾਣ-ਪੀਣ ਆਦਿਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ, ਕੋਈ ਹੋਰ ਭੁੱਖ ਉਸ ਦੇ ਚਿੱਤ ਵਿਚ ਨਹੀਂ ਟਿਕ ਸਕਦੀ ਰਹਾਉ॥
do not abide in the mind of one who comes to know the subtle essence of the One Lord. ||Pause||
खान पान आन नही खुधिआ ता कै चिति न बसा ॥ रहाउ ॥
ਮਉਲਿਓ​ਮਨੁ​ਤਨੁ​ਹੋਇਓ​ਹਰਿਆ​ਏਕ​ਬੂੰਦ​ਜਿਨਿ​ਪਾਈ​॥​
ਹੇ ਭਾਈ! ਜਿਸ ਮਨੁੱਖ ਨੇ (ਨਾਮ-ਜਲ ਦੀ) ਸਿਰਫ਼ ਇਕ ਬੂੰਦ ਹੀ ਹਾਸਲ ਕਰ ਲਈ, ਉਸ ਦਾ ਮਨ ਖਿੜ ਪੈਂਦਾ ਹੈ ਉਸ ਦਾ ਸਰੀਰ (ਆਤਮਕ ਜਲ ਨਾਲ) ਹਰਾ ਹੋ ਆਉਂਦਾ ਹੈ।
The mind and body blossom forth in abundance, when one receives even a drop of this Nectar.
मउलिओ मनु तनु होइओ हरिआ एक बूंद जिनि पाई ॥
ਬਰਨਿ​ਨ​ਸਾਕਉ​ਉਸਤਤਿ​ਤਾ​ਕੀ​ਕੀਮਤਿ​ਕਹਣੁ​ਨ​ਜਾਈ​॥੨॥​
ਹੇ ਭਾਈ! ਮੈਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਉਸ ਮਨੁੱਖ (ਦੇ ਆਤਮਕ ਜੀਵਨ) ਦੀ ਕੀਮਤ ਨਹੀਂ ਦੱਸੀ ਜਾ ਸਕਦੀ ॥੨॥
I cannot express His glory; I cannot describe His worth. ||2||
बरनि न साकउ उसतति ता की कीमति कहणु न जाई ॥२॥
ਘਾਲ​ਨ​ਮਿਲਿਓ​ਸੇਵ​ਨ​ਮਿਲਿਓ​ਮਿਲਿਓ​ਆਇ​ਅਚਿੰਤਾ​॥​
ਹੇ ਭਾਈ! ਇਹ ਨਾਮ-ਰਸ (ਆਪਣੀ ਕਿਸੇ) ਮੇਹਨਤ ਨਾਲ ਨਹੀਂ ਮਿਲਦਾ, ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ, ਉਸ ਨੂੰ ਉਸ ਦੇ ਚਿਤ-ਚੇਤੇ ਤੋਂ ਬਾਹਰਾ ਹੀ ਪ੍ਰਾਪਤ ਹੋ ਗਿਆ।
We cannot meet the Lord by our own efforts, nor can we meet Him through service; He comes and meets us spontaneously.
घाल न मिलिओ सेव न मिलिओ मिलिओ आइ अचिंता ॥
ਜਾ​ਕਉ​ਦਇਆ​ਕਰੀ​ਮੇਰੈ​ਠਾਕੁਰਿ​ਤਿਨਿ​ਗੁਰਹਿ​ਕਮਾਨੋ​ਮੰਤਾ​॥੩॥​
ਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ ॥੩॥
One who is blessed by my Lord Master's Grace, practices the Teachings of the Guru's Mantra. ||3||
जा कउ दइआ करी मेरै ठाकुरि तिनि गुरहि कमानो मंता ॥३॥
ਦੀਨ​ਦੈਆਲ​ਸਦਾ​ਕਿਰਪਾਲਾ​ਸਰਬ​ਜੀਆ​ਪ੍ਰਤਿਪਾਲਾ​॥​
ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਦਾ ਹੀ ਮੇਹਰਬਾਨ ਰਹਿੰਦਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
He is merciful to the meek, always kind and compassionate; He cherishes and nurtures all beings.
दीन दैआल सदा किरपाला सरब जीआ प्रतिपाला ॥
ਓਤਿ​ਪੋਤਿ​ਨਾਨਕ​ਸੰਗਿ​ਰਵਿਆ​ਜਿਉ​ਮਾਤਾ​ਬਾਲ​ਗੋੁਪਾਲਾ​॥੪॥੭॥​
ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿਚ ਟਿਕਾ ਰੱਖਦੀ ਹੈ, ਹੇ ਨਾਨਕ! ਇਸੇ ਤਰ੍ਹਾਂ ਉਹ ਗੋਪਾਲ-ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ (ਜਿਸ ਨੂੰ ਹਰਿ-ਨਾਮ ਦਾ ਸੁਆਦ ਆ ਜਾਂਦਾ ਹੈ) ॥੪॥੭॥
The Lord is mingled with Nanak, through and through; He cherishes him, like the mother her child. ||4||7||
ओति पोति नानक संगि रविआ जिउ माता बाल गुोपाला ॥४॥७॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਬਾਰਿ​ਜਾਉ​ਗੁਰ​ਅਪੁਨੇ​ਊਪਰਿ​ਜਿਨਿ​ਹਰਿ​ਹਰਿ​ਨਾਮੁ​ਦ੍ਰਿੜੑਾਯਾ​॥​
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ;
I am a sacrifice to my Guru, who has implanted the Name of the Lord, Har, Har, within me.
बारि जाउ गुर अपुने ऊपरि जिनि हरि हरि नामु द्रिड़ाया ॥
ਮਹਾ​ਉਦਿਆਨ​ਅੰਧਕਾਰ​ਮਹਿ​ਜਿਨਿ​ਸੀਧਾ​ਮਾਰਗੁ​ਦਿਖਾਯਾ​॥੧॥​
ਜਿਸ ਨੇ ਇਸ ਵੱਡੇ ਅਤੇ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ (ਸੰਸਾਰ-) ਜੰਗਲ ਵਿਚ (ਆਤਮਕ ਜੀਵਨ ਪ੍ਰਾਪਤ ਕਰਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ ॥੧॥
In the utter darkness of the wilderness, He showed me the straight path. ||1||
महा उदिआन अंधकार महि जिनि सीधा मारगु दिखाया ॥१॥
ਹਮਰੇ​ਪ੍ਰਾਨ​ਗੁਪਾਲ​ਗੋਬਿੰਦ​॥​
ਹੇ ਭਾਈ! ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ,
The Lord of the universe, the Cherisher of the world, He is my breath of life.
हमरे प्रान गुपाल गोबिंद ॥
ਈਹਾ​ਊਹਾ​ਸਰਬ​ਥੋਕ​ਕੀ​ਜਿਸਹਿ​ਹਮਾਰੀ​ਚਿੰਦ​॥੧॥​ਰਹਾਉ​॥​
ਜਿਸ ਨੂੰ (ਇਸ ਲੋਕ ਵਿਚ ਪਰੋਲਕ ਵਿਚ) ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫ਼ਿਕਰ ਹੈ ॥੧॥ ਰਹਾਉ ॥
Here and hereafter, he takes care of everything for me. ||1||Pause||
ईहा ऊहा सरब थोक की जिसहि हमारी चिंद ॥१॥ रहाउ ॥
ਜਾ​ਕੈ​ਸਿਮਰਨਿ​ਸਰਬ​ਨਿਧਾਨਾ​ਮਾਨੁ​ਮਹਤੁ​ਪਤਿ​ਪੂਰੀ​॥​
ਹੇ ਭਾਈ! (ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਪੂਰੀ ਇੱਜ਼ਤ ਮਿਲਦੀ ਹੈ,
Meditating on Him in remembrance, I have found all treasures, respect, greatness and perfect honor.
जा कै सिमरनि सरब निधाना मानु महतु पति पूरी ॥
ਨਾਮੁ​ਲੈਤ​ਕੋਟਿ​ਅਘ​ਨਾਸੇ​ਭਗਤ​ਬਾਛਹਿ​ਸਭਿ​ਧੂਰੀ​॥੨॥​
ਜਿਸ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ। (ਹੇ ਭਾਈ!) ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ॥੨॥
Remembering His Name, millions of sins are erased; all His devotees long for the dust of His feet. ||2||
नामु लैत कोटि अघ नासे भगत बाछहि सभि धूरी ॥२॥
ਸਰਬ​ਮਨੋਰਥ​ਜੇ​ਕੋ​ਚਾਹੈ​ਸੇਵੈ​ਏਕੁ​ਨਿਧਾਨਾ​॥​
ਹੇ ਭਾਈ! ਜੋ ਕੋਈ ਮਨੁੱਖ ਸਾਰੀਆਂ ਮੁਰਾਦਾਂ (ਪੂਰੀਆਂ ਕਰਨੀਆਂ) ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ) ਉਹ ਉਸ ਇੱਕ ਪਰਮਾਤਮਾ ਦੀ ਸੇਵਾ-ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖ਼ਜ਼ਾਨਾ ਹੈ।
If someone wishes for the fulfillment of all his hopes and desires, he should serve the one supreme treasure.
सरब मनोरथ जे को चाहै सेवै एकु निधाना ॥
ਪਾਰਬ੍ਰਹਮ​ਅਪਰੰਪਰ​ਸੁਆਮੀ​ਸਿਮਰਤ​ਪਾਰਿ​ਪਰਾਨਾ​॥੩॥​
ਹੇ ਭਾਈ! ਸਾਰੇ ਜਗਤ ਦੇ ਮਾਲਕ ਬੇਅੰਤ ਪਰਮਾਤਮਾ ਦਾ ਸਿਮਰਨ ਕੀਤਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੩॥
He is the Supreme Lord God, infinite Lord and Master; meditating on Him in remembrance, one is carried across. ||3||
पारब्रहम अपरंपर सुआमी सिमरत पारि पराना ॥३॥
ਸੀਤਲ​ਸਾਂਤਿ​ਮਹਾ​ਸੁਖੁ​ਪਾਇਆ​ਸੰਤਸੰਗਿ​ਰਹਿਓ​ਓਲੑਾ​॥​
ਹੇ ਨਾਨਕ! (ਉਸ ਮਨੁੱਖ ਦਾ ਹਿਰਦਾ) ਠੰਢਾ-ਠਾਰ ਰਹਿੰਦਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ, ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ (ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦੇ)
I have found total peace and tranquility in the Society of the Saints; my honor has been preserved.
सीतल सांति महा सुखु पाइआ संतसंगि रहिओ ओला ॥
ਹਰਿ​ਧਨੁ​ਸੰਚਨੁ​ਹਰਿ​ਨਾਮੁ​ਭੋਜਨੁ​ਇਹੁ​ਨਾਨਕ​ਕੀਨੋ​ਚੋਲੑਾ​॥੪॥੮॥​
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਨੂੰ (ਆਪਣੇ ਆਤਮਾ ਵਾਸਤੇ) ਭੋਜਨ ਬਣਾਇਆ ਹੈ ਸੁਆਦਲਾ ਖਾਣਾ ਬਣਾਇਆ ਹੈ ॥੪॥੮॥
To gather in the Lord's wealth, and to taste the food of the Lord's Name - Nanak has made this his feast. ||4||8||
हरि धनु संचनु हरि नामु भोजनु इहु नानक कीनो चोला ॥४॥८॥