GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 674
Display Settings
Translations
ਨਿਮਖ​ਨਿਮਖ​ਤੁਮ​ਹੀ​ਪ੍ਰਤਿਪਾਲਹੁ​ਹਮ​ਬਾਰਿਕ​ਤੁਮਰੇ​ਧਾਰੇ​॥੧॥​
ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ ॥੧॥
Each and every moment, You cherish and nurture me; I am Your child, and I rely upon You alone. ||1||
निमख निमख तुम ही प्रतिपालहु हम बारिक तुमरे धारे ॥१॥
ਜਿਹਵਾ​ਏਕ​ਕਵਨ​ਗੁਨ​ਕਹੀਐ​॥​
(ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?
I have only one tongue - which of Your Glorious Virtues can I describe?
जिहवा एक कवन गुन कहीऐ ॥
ਬੇਸੁਮਾਰ​ਬੇਅੰਤ​ਸੁਆਮੀ​ਤੇਰੋ​ਅੰਤੁ​ਨ​ਕਿਨ​ਹੀ​ਲਹੀਐ​॥੧॥​ਰਹਾਉ​॥​
ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ ॥੧॥ ਰਹਾਉ ॥
Unlimited, infinite Lord and Master - no one knows Your limits. ||1||Pause||
बेसुमार बेअंत सुआमी तेरो अंतु न किन ही लहीऐ ॥१॥ रहाउ ॥
ਕੋਟਿ​ਪਰਾਧ​ਹਮਾਰੇ​ਖੰਡਹੁ​ਅਨਿਕ​ਬਿਧੀ​ਸਮਝਾਵਹੁ​॥​
ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ।
You destroy millions of my sins, and teach me in so many ways.
कोटि पराध हमारे खंडहु अनिक बिधी समझावहु ॥
ਹਮ​ਅਗਿਆਨ​ਅਲਪ​ਮਤਿ​ਥੋਰੀ​ਤੁਮ​ਆਪਨ​ਬਿਰਦੁ​ਰਖਾਵਹੁ​॥੨॥​
ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥
I am so ignorant - I understand nothing at all. Please honor Your innate nature, and save me! ||2||
हम अगिआन अलप मति थोरी तुम आपन बिरदु रखावहु ॥२॥
ਤੁਮਰੀ​ਸਰਣਿ​ਤੁਮਾਰੀ​ਆਸਾ​ਤੁਮ​ਹੀ​ਸਜਨ​ਸੁਹੇਲੇ​॥​
ਹੇ ਪ੍ਰਭੂ! ਅਸੀਂ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ।
I seek Your Sanctuary - You are my only hope. You are my companion, and my best friend.
तुमरी सरणि तुमारी आसा तुम ही सजन सुहेले ॥
ਰਾਖਹੁ​ਰਾਖਨਹਾਰ​ਦਇਆਲਾ​ਨਾਨਕ​ਘਰ​ਕੇ​ਗੋਲੇ​॥੩॥੧੨॥​
ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ। ਹੇ ਨਾਨਕ! (ਆਖ-) ਅਸੀਂ ਤੇਰੇ ਘਰ ਦੇ ਗ਼ੁਲਾਮ ਹਾਂ ॥੩॥੧੨॥
Save me, O Merciful Savior Lord; Nanak is the slave of Your home. ||3||12||
राखहु राखनहार दइआला नानक घर के गोले ॥३॥१२॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਪੂਜਾ​ਵਰਤ​ਤਿਲਕ​ਇਸਨਾਨਾ​ਪੁੰਨ​ਦਾਨ​ਬਹੁ​ਦੈਨ​॥​
ਹੇ ਭਾਈ! ਲੋਕ ਦੇਵ-ਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਉਤੇ ਤਿਲਕ ਲਾਂਦੇ ਹਨ, ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, (ਗਰੀਬਾਂ ਨੂੰ) ਬੜੇ ਦਾਨ-ਪੁੰਨ ਕਰਦੇ ਹਨ,
Worship, fasting, ceremonial marks on one's forehead, cleansing baths, generous donations to charities and self-mortification
पूजा वरत तिलक इसनाना पुंन दान बहु दैन ॥
ਕਹੂੰ​ਨ​ਭੀਜੈ​ਸੰਜਮ​ਸੁਆਮੀ​ਬੋਲਹਿ​ਮੀਠੇ​ਬੈਨ​॥੧॥​
ਮਿੱਠੇ ਬੋਲ ਬੋਲਦੇ ਹਨ, ਪਰ ਅਜੇਹੀ ਕਿਸੇ ਭੀ ਜੁਗਤਿ ਨਾਲ ਮਾਲਕ-ਪ੍ਰਭੂ ਖ਼ੁਸ਼ ਨਹੀਂ ਹੁੰਦਾ ॥੧॥
- the Lord Master is not pleased with any of these rituals, no matter how sweetly one may speak. ||1||
कहूं न भीजै संजम सुआमी बोलहि मीठे बैन ॥१॥
ਪ੍ਰਭ​ਜੀ​ਕੋ​ਨਾਮੁ​ਜਪਤ​ਮਨ​ਚੈਨ​॥​
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਹੀ) ਮਨ ਨੂੰ ਸ਼ਾਂਤੀ (ਪ੍ਰਾਪਤ ਹੁੰਦੀ ਹੈ)!
Chanting the Name of God, the mind is soothed and pacified.
प्रभ जी को नामु जपत मन चैन ॥
ਬਹੁ​ਪ੍ਰਕਾਰ​ਖੋਜਹਿ​ਸਭਿ​ਤਾ​ਕਉ​ਬਿਖਮੁ​ਨ​ਜਾਈ​ਲੈਨ​॥੧॥​ਰਹਾਉ​॥​
ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ, (ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ) ਔਖਾ ਹੈ, ਨਹੀਂ ਲੱਭ ਸਕੀਦਾ ॥੧॥ ਰਹਾਉ ॥
Everyone searches for Him in different ways, but the search is so difficult, and He cannot be found. ||1||Pause||
बहु प्रकार खोजहि सभि ता कउ बिखमु न जाई लैन ॥१॥ रहाउ ॥
ਜਾਪ​ਤਾਪ​ਭ੍ਰਮਨ​ਬਸੁਧਾ​ਕਰਿ​ਉਰਧ​ਤਾਪ​ਲੈ​ਗੈਨ​॥​
ਹੇ ਭਾਈ! ਜਪ ਤਪ ਕਰ ਕੇ, ਸਾਰੀ ਧਰਤੀ ਉਤੇ ਚੱਕਰ ਲਾ ਕੇ, ਸਿਰ-ਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇ,
Chanting, deep meditation and penance, wandering over the face of the earth, the performance of austerities with the arms stretched up to the sky
जाप ताप भ्रमन बसुधा करि उरध ताप लै गैन ॥
ਇਹ​ਬਿਧਿ​ਨਹ​ਪਤੀਆਨੋ​ਠਾਕੁਰ​ਜੋਗ​ਜੁਗਤਿ​ਕਰਿ​ਜੈਨ​॥੨॥​
ਜੋਗ-ਮਤ ਦੀਆਂ ਜੁਗਤੀਆਂ ਕਰ ਕੇ, ਜੈਨ-ਮਤ ਦੀਆਂ ਜੁਗਤੀਆਂ ਕਰ ਕੇ-ਇਹਨਾਂ ਤਰੀਕਿਆਂ ਨਾਲ ਭੀ ਮਾਲਕ-ਪ੍ਰਭੂ ਨਹੀਂ ਪਤੀਜਦਾ ॥੨॥
- the Lord is not pleased by any of these means, though one may follow the path of Yogis and Jains. ||2||
इह बिधि नह पतीआनो ठाकुर जोग जुगति करि जैन ॥२॥
ਅੰਮ੍ਰਿਤ​ਨਾਮੁ​ਨਿਰਮੋਲਕੁ​ਹਰਿ​ਜਸੁ​ਤਿਨਿ​ਪਾਇਓ​ਜਿਸੁ​ਕਿਰਪੈਨ​॥​
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ-ਇਹ ਦਾਤਿ ਉਸ ਮਨੁੱਖ ਨੇ ਹਾਸਲ ਕੀਤੀ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਹੈ।
The Ambrosial Naam, the Name of the Lord, and the Praises of the Lord are priceless; he alone obtains them, whom the Lord blesses with His Mercy.
अंम्रित नामु निरमोलकु हरि जसु तिनि पाइओ जिसु किरपैन ॥
ਸਾਧਸੰਗਿ​ਰੰਗਿ​ਪ੍ਰਭ​ਭੇਟੇ​ਨਾਨਕ​ਸੁਖਿ​ਜਨ​ਰੈਨ​॥੩॥੧੩॥​
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸੰਗਤਿ ਦੀ ਰਾਹੀਂ ਪ੍ਰੇਮ-ਰੰਗ ਵਿਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ, ਉਸ ਮਨੁੱਖ ਦੀ ਜੀਵਨ-ਰਾਤ ਸੁਖ-ਆਨੰਦ ਵਿਚ ਬੀਤਦੀ ਹੈ ॥੩॥੧੩॥
Joining the Saadh Sangat, the Company of the Holy, Nanak lives in the Love of God; his life-night passes in peace. ||3||13||
साधसंगि रंगि प्रभ भेटे नानक सुखि जन रैन ॥३॥१३॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਬੰਧਨ​ਤੇ​ਛੁਟਕਾਵੈ​ਪ੍ਰਭੂ​ਮਿਲਾਵੈ​ਹਰਿ​ਹਰਿ​ਨਾਮੁ​ਸੁਨਾਵੈ​॥​
ਜੇਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ, ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ,
Is there anyone who can release me from my bondage, unite me with God, recite the Name of the Lord, Har, Har,
बंधन ते छुटकावै प्रभू मिलावै हरि हरि नामु सुनावै ॥
ਅਸਥਿਰੁ​ਕਰੇ​ਨਿਹਚਲੁ​ਇਹੁ​ਮਨੂਆ​ਬਹੁਰਿ​ਨ​ਕਤਹੂ​ਧਾਵੈ​॥੧॥​
ਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਤਾ ਤੋਂ ਹਟਾ ਲਏ, ਤਾ ਕਿ ਇਹ ਫਿਰ ਕਿਸੇ ਭੀ ਪਾਸੇ ਭਟਕਿਆ ਨਾਹ ਕਰੇ (ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ) ॥੧॥
and make this mind steady and stable, so that it no longer wanders around? ||1||
असथिरु करे निहचलु इहु मनूआ बहुरि न कतहू धावै ॥१॥
ਹੈ​ਕੋਊ​ਐਸੋ​ਹਮਰਾ​ਮੀਤੁ​॥​
ਜੇ ਕੋਈ ਮੈਨੂੰ ਇਹੋ ਜਿਹਾ ਮੇਰਾ ਮਿੱਤਰ ਮਿਲ ਜਾਏ (ਜੇਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ)
Do I have any such friend?
है कोऊ ऐसो हमरा मीतु ॥
ਸਗਲ​ਸਮਗ੍ਰੀ​ਜੀਉ​ਹੀਉ​ਦੇਉ​ਅਰਪਉ​ਅਪਨੋ​ਚੀਤੁ​॥੧॥​ਰਹਾਉ​॥​
ਮੈਂ ਉਸ ਨੂੰ ਆਪਣਾ ਸਾਰਾ ਧਨ-ਪਦਾਰਥ, ਆਪਣੀ ਜਿੰਦ, ਆਪਣਾ ਹਿਰਦਾ ਦੇ ਦਿਆਂ। ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ ॥੧॥ ਰਹਾਉ ॥
I would give him all my property, my soul and my heart; I would devote my consciousness to him. ||1||Pause||
सगल समग्री जीउ हीउ देउ अरपउ अपनो चीतु ॥१॥ रहाउ ॥
ਪਰ​ਧਨ​ਪਰ​ਤਨ​ਪਰ​ਕੀ​ਨਿੰਦਾ​ਇਨ​ਸਿਉ​ਪ੍ਰੀਤਿ​ਨ​ਲਾਗੈ​॥​
(ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਨਾਲ ਮੇਰਾ ਪਿਆਰ ਨਾਹ ਬਣੇ।
Others' wealth, others' bodies, and the slander of others - do not attach your love to them.
पर धन पर तन पर की निंदा इन सिउ प्रीति न लागै ॥
ਸੰਤਹ​ਸੰਗੁ​ਸੰਤ​ਸੰਭਾਖਨੁ​ਹਰਿ​ਕੀਰਤਨਿ​ਮਨੁ​ਜਾਗੈ​॥੨॥​
ਮੈਂ ਸੰਤਾਂ ਦਾ ਸੰਗ ਕਰਿਆ ਕਰਾਂ, ਮੇਰਾ ਸੰਤਾਂ ਨਾਲ ਹੀ ਬਚਨ-ਬਿਲਾਸ ਰਹੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਮੇਰਾ ਮਨ ਹਰ ਵੇਲੇ ਸੁਚੇਤ ਰਿਹਾ ਕਰੇ ॥੨॥
Associate with the Saints, speak with the Saints, and keep your mind awake to the Kirtan of the Lord's Praises. ||2||
संतह संगु संत संभाखनु हरि कीरतनि मनु जागै ॥२॥
ਗੁਣ​ਨਿਧਾਨ​ਦਇਆਲ​ਪੁਰਖ​ਪ੍ਰਭ​ਸਰਬ​ਸੂਖ​ਦਇਆਲਾ​॥​
ਹੇ ਗੁਣਾਂ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਪ੍ਰਭੂ! ਹੇ ਸਾਰੇ ਸੁਖਾਂ ਦੀ ਬਖਸ਼ਸ਼ ਕਰਨ ਵਾਲੇ!
God is the treasure of virtue, kind and compassionate, the source of all comfort.
गुण निधान दइआल पुरख प्रभ सरब सूख दइआला ॥
ਮਾਗੈ​ਦਾਨੁ​ਨਾਮੁ​ਤੇਰੋ​ਨਾਨਕੁ​ਜਿਉ​ਮਾਤਾ​ਬਾਲ​ਗੁਪਾਲਾ​॥੩॥੧੪॥​
ਹੇ ਗੋਪਾਲ! ਜਿਵੇਂ ਬੱਚੇ ਆਪਣੀ ਮਾਂ ਪਾਸੋਂ (ਖਾਣ ਪੀਣ ਲਈ ਮੰਗਦੇ ਹਨ) ਮੈਂ ਤੇਰਾ ਦਾਸ ਨਾਨਕ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ॥੩॥੧੪॥
Nanak begs for the gift of Your Name; O Lord of the world, love him, like the mother loves her child. ||3||14||
मागै दानु नामु तेरो नानकु जिउ माता बाल गुपाला ॥३॥१४॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਹਰਿ​ਹਰਿ​ਲੀਨੇ​ਸੰਤ​ਉਬਾਰਿ​॥​
ਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ।
The Lord saves His Saints.
हरि हरि लीने संत उबारि ॥
ਹਰਿ​ਕੇ​ਦਾਸ​ਕੀ​ਚਿਤਵੈ​ਬੁਰਿਆਈ​ਤਿਸ​ਹੀ​ਕਉ​ਫਿਰਿ​ਮਾਰਿ​॥੧॥​ਰਹਾਉ​॥​
ਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ, ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ ॥੧॥ ਰਹਾਉ ॥
One who wishes misfortune upon the Lord's slaves, shall be destroyed by the Lord eventually. ||1||Pause||
हरि के दास की चितवै बुरिआई तिस ही कउ फिरि मारि ॥१॥ रहाउ ॥
ਜਨ​ਕਾ​ਆਪਿ​ਸਹਾਈ​ਹੋਆ​ਨਿੰਦਕ​ਭਾਗੇ​ਹਾਰਿ​॥​
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ।
He Himself is the help and support of His humble servants; He defeats the slanderers, and chases them away.
जन का आपि सहाई होआ निंदक भागे हारि ॥
ਭ੍ਰਮਤ​ਭ੍ਰਮਤ​ਊਹਾਂ​ਹੀ​ਮੂਏ​ਬਾਹੁੜਿ​ਗ੍ਰਿਹਿ​ਨ​ਮੰਝਾਰਿ​॥੧॥​
ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ ॥੧॥
Wandering around aimlessly, they die out there; they never return to their homes again. ||1||
भ्रमत भ्रमत ऊहां ही मूए बाहुड़ि ग्रिहि न मंझारि ॥१॥
ਨਾਨਕ​ਸਰਣਿ​ਪਰਿਓ​ਦੁਖ​ਭੰਜਨ​ਗੁਨ​ਗਾਵੈ​ਸਦਾ​ਅਪਾਰਿ​॥​
ਹੇ ਨਾਨਕ! (ਆਖ-ਹੇ ਭਾਈ! ਜੇਹੜਾ ਮਨੁੱਖ) ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੍ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਂਦਾ ਰਹਿੰਦਾ ਹੈ।
Nanak seeks the Sanctuary of the Destroyer of pain; he sings the Glorious Praises of the infinite Lord forever.
नानक सरणि परिओ दुख भंजन गुन गावै सदा अपारि ॥
ਨਿੰਦਕ​ਕਾ​ਮੁਖੁ​ਕਾਲਾ​ਹੋਆ​ਦੀਨ​ਦੁਨੀਆ​ਕੈ​ਦਰਬਾਰਿ​॥੨॥੧੫॥​
ਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹੁੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ॥੨॥੧੫॥
The faces of the slanderers are blackened in the courts of this world, and the world beyond. ||2||15||
निंदक का मुखु काला होआ दीन दुनीआ कै दरबारि ॥२॥१५॥
ਧਨਾਸਿਰੀ​ਮਹਲਾ​੫​॥​
Dhanaasaree, Fifth Mahalaa:
धनासिरी महला ५ ॥
ਅਬ​ਹਰਿ​ਰਾਖਨਹਾਰੁ​ਚਿਤਾਰਿਆ​॥​
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਮਨੁੱਖਾ ਜਨਮ ਵਿਚ (ਵਿਕਾਰਾਂ ਤੋਂ) ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,
Now, I contemplate and meditate on the Lord, the Savior Lord.
अब हरि राखनहारु चितारिआ ॥
ਪਤਿਤ​ਪੁਨੀਤ​ਕੀਏ​ਖਿਨ​ਭੀਤਰਿ​ਸਗਲਾ​ਰੋਗੁ​ਬਿਦਾਰਿਆ​॥੧॥​ਰਹਾਉ​॥​
ਪਰਮਾਤਮਾ ਨੇ ਇਕ ਛਿਨ ਵਿਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ, ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ ॥੧॥ ਰਹਾਉ ॥
He purifies sinners in an instant, and cures all diseases. ||1||Pause||
पतित पुनीत कीए खिन भीतरि सगला रोगु बिदारिआ ॥१॥ रहाउ ॥
ਗੋਸਟਿ​ਭਈ​ਸਾਧ​ਕੈ​ਸੰਗਮਿ​ਕਾਮ​ਕ੍ਰੋਧੁ​ਲੋਭੁ​ਮਾਰਿਆ​॥​
ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ, (ਪਰਮਾਤਮਾ ਨੇ ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮਾਰ ਮੁਕਾਇਆ।
Talking with the Holy Saints, my sexual desire, anger and greed have been eradicated.
गोसटि भई साध कै संगमि काम क्रोधु लोभु मारिआ ॥
ਸਿਮਰਿ​ਸਿਮਰਿ​ਪੂਰਨ​ਨਾਰਾਇਨ​ਸੰਗੀ​ਸਗਲੇ​ਤਾਰਿਆ​॥੧॥​
ਸਰਬ-ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ॥੧॥
Remembering, remembering the Perfect Lord in meditation, I have saved all my companions. ||1||
सिमरि सिमरि पूरन नाराइन संगी सगले तारिआ ॥१॥