GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 671
Display Settings
Translations
ਕਾਮ​ਹੇਤਿ​ਕੁੰਚਰੁ​ਲੈ​ਫਾਂਕਿਓ​ਓਹੁ​ਪਰ​ਵਸਿ​ਭਇਓ​ਬਿਚਾਰਾ​॥​
ਹੇ ਭਾਈ! ਕਾਮ-ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ-ਅਧੀਨ ਹੋ ਗਿਆ।
Lured by sexual desire, the elephant is trapped; the poor beast falls into the power of another.
काम हेति कुंचरु लै फांकिओ ओहु पर वसि भइओ बिचारा ॥
ਨਾਦ​ਹੇਤਿ​ਸਿਰੁ​ਡਾਰਿਓ​ਕੁਰੰਕਾ​ਉਸ​ਹੀ​ਹੇਤ​ਬਿਦਾਰਾ​॥੨॥​
(ਘੰਡੇਹੇੜੇ ਦੀ) ਆਵਾਜ਼ ਦੇ ਪਿਆਰ ਵਿਚ ਹਰਨ ਆਪਣਾ ਸਿਰ ਦੇ ਬੈਠਦਾ ਹੈ, ਉਸੇ ਦੇ ਪਿਆਰ ਵਿਚ ਮਾਰਿਆ ਜਾਂਦਾ ਹੈ ॥੨॥
Lured by the sound of the hunter's bell, the deer offers its head; because of this enticement, it is killed. ||2||
नाद हेति सिरु डारिओ कुरंका उस ही हेत बिदारा ॥२॥
ਦੇਖਿ​ਕੁਟੰਬੁ​ਲੋਭਿ​ਮੋਹਿਓ​ਪ੍ਰਾਨੀ​ਮਾਇਆ​ਕਉ​ਲਪਟਾਨਾ​॥​
(ਹੇ ਭਾਈ! ਇਸੇ ਤਰ੍ਹਾਂ) ਮਨੁੱਖ (ਆਪਣਾ) ਪਰਵਾਰ ਵੇਖ ਕੇ (ਮਾਇਆ ਦੇ) ਲੋਭ ਵਿਚ ਫਸ ਜਾਂਦਾ ਹੈ, ਮਾਇਆ ਨਾਲ ਚੰਬੜਿਆ ਰਹਿੰਦਾ ਹੈ।
Gazing upon his family, the mortal is enticed by greed; he clings in attachment to Maya.
देखि कुटंबु लोभि मोहिओ प्रानी माइआ कउ लपटाना ॥
ਅਤਿ​ਰਚਿਓ​ਕਰਿ​ਲੀਨੋ​ਅਪੁਨਾ​ਉਨਿ​ਛੋਡਿ​ਸਰਾਪਰ​ਜਾਨਾ​॥੩॥​
(ਮਾਇਆ ਦੇ ਮੋਹ ਵਿਚ) ਬਹੁਤ ਮਗਨ ਰਹਿੰਦਾ ਹੈ, (ਮਾਇਆ ਨੂੰ) ਆਪਣੀ ਬਣਾ ਲੈਂਦਾ ਹੈ (ਇਹ ਨਹੀਂ ਸਮਝਦਾ ਕਿ ਆਖ਼ਰ) ਉਸ ਨੇ ਜ਼ਰੂਰ (ਸਭ ਕੁਝ) ਛੱਡ ਕੇ ਇਥੋਂ ਚਲੇ ਜਾਣਾ ਹੈ ॥੩॥
Totally engrossed in worldly things, he considers them to be his own; but in the end, he shall surely have to leave them behind. ||3||
अति रचिओ करि लीनो अपुना उनि छोडि सरापर जाना ॥३॥
ਬਿਨੁ​ਗੋਬਿੰਦ​ਅਵਰ​ਸੰਗਿ​ਨੇਹਾ​ਓਹੁ​ਜਾਣਹੁ​ਸਦਾ​ਦੁਹੇਲਾ​॥​
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾਂਦਾ ਹੈ, ਯਕੀਨ ਜਾਣੋ, ਉਹ ਸਦਾ ਦੁਖੀ ਰਹਿੰਦਾ ਹੈ।
Know it well, that anyone who loves any other than God, shall be miserable forever.
बिनु गोबिंद अवर संगि नेहा ओहु जाणहु सदा दुहेला ॥
ਕਹੁ​ਨਾਨਕ​ਗੁਰ​ਇਹੈ​ਬੁਝਾਇਓ​ਪ੍ਰੀਤਿ​ਪ੍ਰਭੂ​ਸਦ​ਕੇਲਾ​॥੪॥੨॥​
ਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਇਹ ਹੀ ਸਮਝ ਦਿੱਤੀ ਹੈ ਕਿ ਪਰਮਾਤਮਾ ਨਾਲ ਪਿਆਰ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੨॥
Says Nanak, the Guru has explained this to me, that love for God brings lasting bliss. ||4||2||
कहु नानक गुर इहै बुझाइओ प्रीति प्रभू सद केला ॥४॥२॥
ਧਨਾਸਰੀ​ਮਃ​੫​॥​
Dhanaasaree, Fifth Mahalaa:
धनासरी मः ५ ॥
ਕਰਿ​ਕਿਰਪਾ​ਦੀਓ​ਮੋਹਿ​ਨਾਮਾ​ਬੰਧਨ​ਤੇ​ਛੁਟਕਾਏ​॥​
(ਹੇ ਭਾਈ! ਸਾਧ ਸੰਗਤਿ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ, (ਜਿਸ ਕਰਕੇ) ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਿਆ,
Granting His Grace, God has blessed me with His Name, and released me of my bonds.
करि किरपा दीओ मोहि नामा बंधन ते छुटकाए ॥
ਮਨ​ਤੇ​ਬਿਸਰਿਓ​ਸਗਲੋ​ਧੰਧਾ​ਗੁਰ​ਕੀ​ਚਰਣੀ​ਲਾਏ​॥੧॥​
ਤੇ ਗੁਰੂ ਦੀ ਚਰਨੀਂ ਲਾ ਕੇ ਮਨ ਤੋਂ ਸਾਰਾ ਝਗੜਾ-ਝੰਬੇਲਾ ਲਹਿ ਗਿਆ ॥੧॥
I have forgotten all worldly entanglements, and I am attached to the Guru's feet. ||1||
मन ते बिसरिओ सगलो धंधा गुर की चरणी लाए ॥१॥
ਸਾਧਸੰਗਿ​ਚਿੰਤ​ਬਿਰਾਨੀ​ਛਾਡੀ​॥​
ਹੇ ਭਾਈ! ਸਾਧ ਸੰਗਤਿ ਵਿਚ ਆ ਕੇ ਮੈਂ ਪਰਾਈ ਆਸ ਛੱਡ ਦਿੱਤੀ।
In the Saadh Sangat, the Company of the Holy, I have renounced my other cares and anxieties.
साधसंगि चिंत बिरानी छाडी ॥
ਅਹੰਬੁਧਿ​ਮੋਹ​ਮਨ​ਬਾਸਨ​ਦੇ​ਕਰਿ​ਗਡਹਾ​ਗਾਡੀ​॥੧॥​ਰਹਾਉ​॥​
ਹਉਮੈ, ਮਾਇਆ ਦੇ ਮੋਹ, ਮਨ ਦੀ ਵਾਸਨਾ-ਇਹਨਾਂ ਸਭਨਾਂ ਨੂੰ ਟੋਆ ਪੁੱਟ ਕੇ ਨੱਪ ਦਿੱਤਾ (ਸਦਾ ਲਈ ਦੱਬ ਦਿੱਤਾ) ॥੧॥ ਰਹਾਉ ॥
I dug a deep pit, and buried my egotistical pride, emotional attachment and the desires of my mind. ||1||Pause||
अहंबुधि मोह मन बासन दे करि गडहा गाडी ॥१॥ रहाउ ॥
ਨਾ​ਕੋ​ਮੇਰਾ​ਦੁਸਮਨੁ​ਰਹਿਆ​ਨਾ​ਹਮ​ਕਿਸ​ਕੇ​ਬੈਰਾਈ​॥​
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ।
No one is my enemy, and I am no one's enemy.
ना को मेरा दुसमनु रहिआ ना हम किस के बैराई ॥
ਬ੍ਰਹਮੁ​ਪਸਾਰੁ​ਪਸਾਰਿਓ​ਭੀਤਰਿ​ਸਤਿਗੁਰ​ਤੇ​ਸੋਝੀ​ਪਾਈ​॥੨॥​
ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ ॥੨॥
God, who expanded His expanse, is within all; I learned this from the True Guru. ||2||
ब्रहमु पसारु पसारिओ भीतरि सतिगुर ते सोझी पाई ॥२॥
ਸਭੁ​ਕੋ​ਮੀਤੁ​ਹਮ​ਆਪਨ​ਕੀਨਾ​ਹਮ​ਸਭਨਾ​ਕੇ​ਸਾਜਨ​॥​
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ।
I am a friend to all; I am everyone's friend.
सभु को मीतु हम आपन कीना हम सभना के साजन ॥
ਦੂਰਿ​ਪਰਾਇਓ​ਮਨ​ਕਾ​ਬਿਰਹਾ​ਤਾ​ਮੇਲੁ​ਕੀਓ​ਮੇਰੈ​ਰਾਜਨ​॥੩॥​
ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ ॥੩॥
When the sense of separation was removed from my mind, then I was united with the Lord, my King. ||3||
दूरि पराइओ मन का बिरहा ता मेलु कीओ मेरै राजन ॥३॥
ਬਿਨਸਿਓ​ਢੀਠਾ​ਅੰਮ੍ਰਿਤੁ​ਵੂਠਾ​ਸਬਦੁ​ਲਗੋ​ਗੁਰ​ਮੀਠਾ​॥​
(ਹੇ ਭਾਈ! ਸਾਧ ਸੰਗਤਿ ਦੀ ਕਿਰਪਾ ਨਾਲ ਮੇਰੇ ਮਨ ਦਾ) ਢੀਠ-ਪੁਣਾ ਮੁੱਕ ਗਿਆ ਹੈ, ਮੇਰੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆ ਵੱਸਿਆ ਹੈ, ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ।
My stubbornness is gone, Ambrosial Nectar rains down, and the Word of the Guru's Shabad seems so sweet to me.
बिनसिओ ढीठा अंम्रितु वूठा सबदु लगो गुर मीठा ॥
ਜਲਿ​ਥਲਿ​ਮਹੀਅਲਿ​ਸਰਬ​ਨਿਵਾਸੀ​ਨਾਨਕ​ਰਮਈਆ​ਡੀਠਾ​॥੪॥੩॥​
ਹੇ ਨਾਨਕ! (ਆਖ-ਹੇ ਭਾਈ!) ਹੁਣ ਮੈਂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਸਭ ਥਾਂ ਵੱਸਣ ਵਾਲੇ ਸੋਹਣੇ ਰਾਮ ਨੂੰ ਵੇਖ ਲਿਆ ਹੈ ॥੪॥੩॥
He is pervading everywhere, in the water, on the land and in the sky; Nanak beholds the all-pervading Lord. ||4||3||
जलि थलि महीअलि सरब निवासी नानक रमईआ डीठा ॥४॥३॥
ਧਨਾਸਰੀ​ਮਃ​੫​॥​
Dhanaasaree, Fifth Mahalaa:
धनासरी मः ५ ॥
ਜਬ​ਤੇ​ਦਰਸਨ​ਭੇਟੇ​ਸਾਧੂ​ਭਲੇ​ਦਿਨਸ​ਓਇ​ਆਏ​॥​
ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ,
Ever since I obtained the Blessed Vision of the Darshan of the Holy, my days have been blessed and prosperous.
जब ते दरसन भेटे साधू भले दिनस ओइ आए ॥
ਮਹਾ​ਅਨੰਦੁ​ਸਦਾ​ਕਰਿ​ਕੀਰਤਨੁ​ਪੁਰਖ​ਬਿਧਾਤਾ​ਪਾਏ​॥੧॥​
ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ ॥੧॥
I have found lasting bliss, singing the Kirtan of the Praises of the Primal Lord, the Architect of destiny. ||1||
महा अनंदु सदा करि कीरतनु पुरख बिधाता पाए ॥१॥
ਅਬ​ਮੋਹਿ​ਰਾਮ​ਜਸੋ​ਮਨਿ​ਗਾਇਓ​॥​
ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ,
Now, I sing the Praises of the Lord within my mind.
अब मोहि राम जसो मनि गाइओ ॥
ਭਇਓ​ਪ੍ਰਗਾਸੁ​ਸਦਾ​ਸੁਖੁ​ਮਨ​ਮਹਿ​ਸਤਿਗੁਰੁ​ਪੂਰਾ​ਪਾਇਓ​॥੧॥​ਰਹਾਉ​॥​
(ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
My mind has been illumined and enlightened, and it is always at peace; I have found the Perfect True Guru. ||1||Pause||
भइओ प्रगासु सदा सुखु मन महि सतिगुरु पूरा पाइओ ॥१॥ रहाउ ॥
ਗੁਣ​ਨਿਧਾਨੁ​ਰਿਦ​ਭੀਤਰਿ​ਵਸਿਆ​ਤਾ​ਦੂਖੁ​ਭਰਮ​ਭਉ​ਭਾਗਾ​॥​
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ।
The Lord, the treasure of virtue, abides deep within the heart, and so pain, doubt and fear have been dispelled.
गुण निधानु रिद भीतरि वसिआ ता दूखु भरम भउ भागा ॥
ਭਈ​ਪਰਾਪਤਿ​ਵਸਤੁ​ਅਗੋਚਰ​ਰਾਮ​ਨਾਮਿ​ਰੰਗੁ​ਲਾਗਾ​॥੨॥​
ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ ॥੨॥
I have obtained the most incomprehensible thing, enshrining love for the Name of the Lord. ||2||
भई परापति वसतु अगोचर राम नामि रंगु लागा ॥२॥
ਚਿੰਤ​ਅਚਿੰਤਾ​ਸੋਚ​ਅਸੋਚਾ​ਸੋਗੁ​ਲੋਭੁ​ਮੋਹੁ​ਥਾਕਾ​॥​
(ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ।
I was anxious, and now I am free of anxiety; I was worried, and now I am free of worry; my grief, greed and emotional attachments are gone.
चिंत अचिंता सोच असोचा सोगु लोभु मोहु थाका ॥
ਹਉਮੈ​ਰੋਗ​ਮਿਟੇ​ਕਿਰਪਾ​ਤੇ​ਜਮ​ਤੇ​ਭਏ​ਬਿਬਾਕਾ​॥੩॥​
(ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ॥੩॥
By His Grace, I am cured of the disease of egotism, and the Messenger of Death no longer terrifies me. ||3||
हउमै रोग मिटे किरपा ते जम ते भए बिबाका ॥३॥
ਗੁਰ​ਕੀ​ਟਹਲ​ਗੁਰੂ​ਕੀ​ਸੇਵਾ​ਗੁਰ​ਕੀ​ਆਗਿਆ​ਭਾਣੀ​॥​
ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ।
Working for the Guru, serving the Guru and the Guru's Command, all are pleasing to me.
गुर की टहल गुरू की सेवा गुर की आगिआ भाणी ॥
ਕਹੁ​ਨਾਨਕ​ਜਿਨਿ​ਜਮ​ਤੇ​ਕਾਢੇ​ਤਿਸੁ​ਗੁਰ​ਕੈ​ਕੁਰਬਾਣੀ​॥੪॥੪॥​
ਨਾਨਕ ਆਖਦਾ ਹੈ- (ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ ॥੪॥੪॥
Says Nanak, He has released me from the clutches of Death; I am a sacrifice to that Guru. ||4||4||
कहु नानक जिनि जम ते काढे तिसु गुर कै कुरबाणी ॥४॥४॥
ਧਨਾਸਰੀ​ਮਹਲਾ​੫​॥​
Dhanaasaree, Fifth Mahalaa:
धनासरी महला ५ ॥
ਜਿਸ​ਕਾ​ਤਨੁ​ਮਨੁ​ਧਨੁ​ਸਭੁ​ਤਿਸ​ਕਾ​ਸੋਈ​ਸੁਘੜੁ​ਸੁਜਾਨੀ​॥​
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ।
Body, mind, wealth and everything belong to Him; He alone is all-wise and all-knowing.
जिस का तनु मनु धनु सभु तिस का सोई सुघड़ु सुजानी ॥
ਤਿਨ​ਹੀ​ਸੁਣਿਆ​ਦੁਖੁ​ਸੁਖੁ​ਮੇਰਾ​ਤਉ​ਬਿਧਿ​ਨੀਕੀ​ਖਟਾਨੀ​॥੧॥​
ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥
He listens to my pains and pleasures, and then my condition improves. ||1||
तिन ही सुणिआ दुखु सुखु मेरा तउ बिधि नीकी खटानी ॥१॥
ਜੀਅ​ਕੀ​ਏਕੈ​ਹੀ​ਪਹਿ​ਮਾਨੀ​॥​
ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ।
My soul is satisfied with the One Lord alone.
जीअ की एकै ही पहि मानी ॥
ਅਵਰਿ​ਜਤਨ​ਕਰਿ​ਰਹੇ​ਬਹੁਤੇਰੇ​ਤਿਨ​ਤਿਲੁ​ਨਹੀ​ਕੀਮਤਿ​ਜਾਨੀ​॥​ਰਹਾਉ​॥​
(ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ਰਹਾਉ॥
People make all sorts of other efforts, but they have no value at all. ||Pause||
अवरि जतन करि रहे बहुतेरे तिन तिलु नही कीमति जानी ॥ रहाउ ॥
ਅੰਮ੍ਰਿਤ​ਨਾਮੁ​ਨਿਰਮੋਲਕੁ​ਹੀਰਾ​ਗੁਰਿ​ਦੀਨੋ​ਮੰਤਾਨੀ​॥​
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ,
The Ambrosial Naam, the Name of the Lord, is a priceless jewel. The Guru has given me this advice.
अंम्रित नामु निरमोलकु हीरा गुरि दीनो मंतानी ॥
ਡਿਗੈ​ਨ​ਡੋਲੈ​ਦ੍ਰਿੜੁ​ਕਰਿ​ਰਹਿਓ​ਪੂਰਨ​ਹੋਇ​ਤ੍ਰਿਪਤਾਨੀ​॥੨॥​
ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥
It cannot be lost, and it cannot be shaken off; it remains steady, and I am perfectly satisfied with it. ||2||
डिगै न डोलै द्रिड़ु करि रहिओ पूरन होइ त्रिपतानी ॥२॥
ਓਇ​ਜੁ​ਬੀਚ​ਹਮ​ਤੁਮ​ਕਛੁ​ਹੋਤੇ​ਤਿਨ​ਕੀ​ਬਾਤ​ਬਿਲਾਨੀ​॥​
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ।
Those things which tore me away from You, Lord, are now gone.
ओइ जु बीच हम तुम कछु होते तिन की बात बिलानी ॥