ਤਾਕੇਜਾਇਦੁਆਰਪਰਬੈਠੇ॥
ਉਸ ਦੇ ਦੁਆਰ ਉਤੇ ਜਾ ਬੈਠੇ
ता के जाइ दुआर पर बैठे ॥
ਸਕਲਮੁਨੀਮੁਨੀਰਾਜਇਕੈਠੇ॥੪੪੨॥
ਸਾਰੇ ਮੁਨੀ ਰਾਜ ਨਾਲ ਇਕੱਠੇ ਹੋ ਕੇ ॥੪੪੨॥
The great sage Dutt sat at the gate of that trader alongwith many other sages.442.
सकल मुनी मुनीराज इकैठे ॥४४२॥
ਸਾਹਸੁਦਿਰਬਬ੍ਰਿਤਲਗਰਹਾ॥
(ਉਸ) ਸ਼ਾਹ ਦੀ ਬਿਰਤੀ ਧਨ ਦੌਲਤ ਵਿਚ ਲਗੀ ਹੋਈ ਸੀ।
साह सु दिरब ब्रित लग रहा ॥
ਰਿਖਨਓਰਤਿਨਚਿਤ੍ਰਯੋਨਕਹਾ॥
ਉਸ ਨੇ ਰਿਸ਼ੀ ਵਲ ਧਿਆਨ ਹੀ ਨਾ ਕੀਤਾ।
The mind of the trader was so much absorbed in earning money that he did not pay attention to the sages even slightly
रिखन ओर तिन चित्रयो न कहा ॥
ਨੇਤ੍ਰਮੀਚਏਕੈਧਨਆਸਾ॥
ਇਕ ਧਨ ਦੀ ਆਸ ਨਾਲ ਉਸ ਨੇਤਰ ਮੀਚੇ ਹੋਏ ਸਨ।
नेत्र मीच एकै धन आसा ॥
ਐਸਜਾਨੀਅਤਮਹਾਉਦਾਸਾ॥੪੪੩॥
ਇਸ ਤਰ੍ਹਾਂ ਲਗਦਾ ਸੀ ਜਿਵੇਂ ਮਹਾਨ ਉਦਾਸ (ਵਿਰਕਤ) ਸੀ ॥੪੪੩॥
With closed eyes he was immersed in the expectation of money like a detached hermit.443.
ऐस जानीअत महा उदासा ॥४४३॥
ਤਹਜੇਹੁਤੇਰਾਵਅਰੁਰੰਕਾ॥
ਉਥੇ ਜਿਹੜੇ ਅਮੀਰ ਅਤੇ ਗ਼ਰੀਬ ਸਨ,
तह जे हुते राव अरु रंका ॥
ਮੁਨਿਪਗਪਰੇਛੋਰਕੈਸੰਕਾ॥
(ਉਹ ਸਾਰੇ ਮਨ ਦੀ) ਸ਼ੰਕਾ ਛਡ ਕੇ ਮੁਨੀ ਦੇ ਪੈਰੀਂ ਪੈ ਗਏ।
मुनि पग परे छोर कै संका ॥
ਤਿਹਬਿਪਾਰਕਰਮਕਰਭਾਰੀ॥
(ਪਰ) ਉਸ ਦਾ ਬਪਾਰ ਦਾ ਵੱਡਾ ਕੰਮ ਸੀ,
तिह बिपार करम कर भारी ॥
ਰਿਖੀਅਨਓਰਨਦ੍ਰਿਸਟਿਪਸਾਰੀ॥੪੪੪॥
(ਇਸ ਲਈ) ਉਸ ਨੇ ਰਿਸ਼ੀਆਂ ਵਲ ਅੱਖ ਖੋਲ੍ਹ ਕੇ ਨਾ ਵੇਖੀ ॥੪੪੪॥
All the kings and poor people who were there, leaving all their doubts fell dwon at the feet of the sages, but that trader was so much immersed in his work that he did not even raise his eyes and see towards the sages.444.
रिखीअन ओर न द्रिसटि पसारी ॥४४४॥
ਤਾਸੁਦੇਖਿਕਰਿਦਤਪ੍ਰਭਾਊ॥
ਉਸ ਦੇ ਪ੍ਰਭਾਵ ਨੂੰ ਵੇਖ ਕੇ ਦੱਤ ਨੇ
तासु देखि करि दत प्रभाऊ ॥
ਪ੍ਰਗਟਕਹਾਤਜਕੈਹਠਭਾਊ॥
ਹਠ ਛਡ ਕੇ ਸਪਸ਼ਟ ਕਿਹਾ,
प्रगट कहा तज कै हठ भाऊ ॥
ਐਸਪ੍ਰੇਮਪ੍ਰਭੁਸੰਗਲਗਈਐ॥
ਜੇ ਇਸ ਪ੍ਰਕਾਰ ਦਾ ਪ੍ਰੇਮ ਪ੍ਰਭੂ ਨਾਲ ਲਗਾਇਆ ਜਾਏ,
ऐस प्रेम प्रभु संग लगईऐ ॥
ਤਬਹੀਪੁਰਖੁਪੁਰਾਤਨਪਈਐ॥੪੪੫॥
ਤਦ ਹੀ ਪੁਰਾਤਨ ਪੁਰਖ ਨੂੰ ਪਾਇਆ ਜਾ ਸਕਦਾ ਹੈ ॥੪੪੫॥
Dutt looking at his position and impact, leaving his persistence, said openly, “If such a love is employed with the Lord, then that supreme Lord can be realized.”445.
तब ही पुरखु पुरातन पईऐ ॥४४५॥
ਇਤਿਸਾਹਬੀਸਵੋਗੁਰੂਸਮਾਪਤੰ॥੨੦॥
ਇਥੇ 'ਸਾਹ' ਵੀਹਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੨੦॥
End of the description of the adoption of a Trader as the Twentieth Guru.
इति साह बीसवो गुरू समापतं ॥२०॥
ਅਥਸੁਕਪੜਾਵਤਨਰਇਕੀਸਵੋਗੁਰੂਕਥਨੰ॥
ਹੁਣ ਤੋਤੇ ਨੂੰ ਪੜ੍ਹਾਉਣ ਵਾਲੇ ਪੁਰਸ਼ ਰੂਪ ਵਿਚ ਇਕੀਹਵੇਂ ਗੁਰੂ ਦਾ ਕਥਨ
Now begins the description of the adoption of a parrot-instructor as the twenty-first Guru
अथ सुक पड़ावत नर इकीसवो गुरू कथनं ॥
ਚੌਪਈ॥
ਚੌਪਈ:
CHAUPAI
चौपई ॥
ਬੀਸਗੁਰੂਕਰਿਆਗੇਚਲਾ॥
ਵੀਹ ਗੁਰੂ ਧਾਰਨ ਕਰ ਕੇ (ਦੱਤ) ਅਗੇ ਚਲ ਪਿਆ
बीस गुरू करि आगे चला ॥
ਸੀਖੇਸਰਬਜੋਗਕੀਕਲਾ॥
(ਜਿਸ ਨੇ) ਯੋਗ ਦੀਆਂ ਸਾਰੀਆਂ ਕਲਾਵਾਂ ਸਿਖੀਆਂ ਹੋਈਆਂ ਸਨ।
Adopting twenty Gurus and learning all the arts of Yoga, the sage moved further
सीखे सरब जोग की कला ॥
ਅਤਿਪ੍ਰਭਾਵਅਮਿਤੋਜੁਪ੍ਰਤਾਪੂ॥
ਉਸ ਦਾ ਅਤਿਅੰਤ ਪ੍ਰਭਾਵ ਅਤੇ ਅਮਿਤ ਬਲ ਤੇ ਪ੍ਰਤਾਪ ਸੀ।
अति प्रभाव अमितोजु प्रतापू ॥
ਜਾਨੁਕਸਾਧਿਫਿਰਾਸਬਜਾਪੂ॥੪੪੬॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਾਰੇ ਜਪਾਂ ਦੀ ਸਾਧਨਾ ਪੂਰੀ ਕਰ ਕੇ ਪਰਤਿਆ ਹੋਵੇ ॥੪੪੬॥
His glory, impact and radiance were infinite and it seemed that he had completed all the practices and was roaming, remembering the Name of the Lord.446.
जानुक साधि फिरा सब जापू ॥४४६॥
ਲੀਏਬੈਠਦੇਖਾਇਕਸੂਆ॥
ਉਸ ਨੇ ਤੋਤਾ ਲਏ ਹੋਏ ਬੈਠਾ ਇਕ (ਬੰਦਾ) ਵੇਖਿਆ
लीए बैठ देखा इक सूआ ॥
ਜਿਹਸਮਾਨਜਗਿਭਯੋਨਹੂਆ॥
ਜਿਸ ਵਰਗਾ ਕੋਈ ਹੋਰ ਸੰਸਾਰ ਵਿਚ ਨਹੀਂ ਹੋਇਆ।
There he saw a person seated with a parrot and for him there was none like it in the world
जिह समान जगि भयो न हूआ ॥
ਤਾਕਹੁਨਾਥਸਿਖਾਵਤਬਾਨੀ॥
ਉਸ ਨੂੰ ਮਾਲਕ ਬੋਲੀ ਸਿਖਾ ਰਿਹਾ ਸੀ।
ता कहु नाथ सिखावत बानी ॥
ਏਕਟਕਪਰਾਅਉਰਨਜਾਨੀ॥੪੪੭॥
ਉਹ ਇਕੋ ਧਿਆਨ ਵਿਚ ਲਗਿਆ ਸੀ, ਹੋਰ ਕੁਝ ਵੀ (ਉਸ ਨੂੰ) ਪਤਾ ਨਹੀਂ ਸੀ ॥੪੪੭॥
That person was teaching the parrot the art of speaking he was so much concentrated that he did not know anything else.447.
एक टक परा अउर न जानी ॥४४७॥
ਸੰਗਲਏਰਿਖਿਸੈਨਅਪਾਰੀ॥
ਰਿਸ਼ੀਆਂ ਦੀ ਅਪਾਰ ਸੈਨਾ ਨਾਲ ਲਏ ਹੋਇਆਂ,
संग लए रिखि सैन अपारी ॥
ਬਡੇਬਡੇਮੋਨੀਬ੍ਰਤਿਧਾਰੀ॥
ਜਿਸ ਵਿਚ ਵੱਡੇ ਵੱਡੇ ਮੋਨੀ ਅਤੇ ਬ੍ਰਤਧਾਰੀ ਸਨ,
बडे बडे मोनी ब्रतिधारी ॥
ਤਾਕੇਤੀਰਤੀਰਚਲਿਗਏ॥
(ਦੱਤ) ਉਸ ਦੇ ਨੇੜੇ ਨੇੜੇ ਚਲੇ ਗਏ,
ता के तीर तीर चलि गए ॥
ਤਿਨਿਨਰਏਨਹੀਦੇਖਤਭਏ॥੪੪੮॥
(ਪਰ) ਉਸ ਆਦਮੀ ਨੇ ਇਨ੍ਹਾਂ ਨੂੰ ਵੇਖਿਆ ਤਕ ਨਹੀਂ ॥੪੪੮॥
Dutt, taking with him the sages and a large gathering of silence-observing hermits, passed just before him, but that person did not see anyone from them.448.
तिनि नर ए नही देखत भए ॥४४८॥
ਸੋਨਰਸੁਕਹਿਪੜਾਵਤਰਹਾ॥
ਉਹ ਆਦਮੀ ਤੋਤੇ ਨੂੰ ਪੜ੍ਹਾਉਂਦਾ ਰਿਹਾ।
सो नर सुकहि पड़ावत रहा ॥
ਇਨੈਕਛੂਮੁਖਤੇਨਹੀਕਹਾ॥
ਇਨ੍ਹਾਂ ਨੂੰ ਕੁਝ ਵੀ ਮੂੰਹ ਤੋਂ ਨਹੀਂ ਕਿਹਾ।
That person kept on instructing the parrot and did not talk anything with these persons
इनै कछू मुख ते नही कहा ॥
ਨਿਰਖਿਨਿਠੁਰਤਾਤਿਹਮੁਨਿਰਾਊ॥
ਮੁਨੀ ਰਾਜ ਉਸ ਦੀ ਬੇਰੁਖੀ ਵੇਖ ਕੇ ਪ੍ਰੇਮ ਨਾਲ ਰੋਮਾਂਚਿਤ ਹੋ ਗਿਆ
निरखि निठुरता तिह मुनि राऊ ॥
ਪੁਲਕਪ੍ਰੇਮਤਨਉਪਜਾਚਾਊ॥੪੪੯॥
ਅਤੇ ਤਨ ਵਿਚ ਚਾਉ ਪੈਦਾ ਹੋ ਗਿਆ ॥੪੪੯॥
The absorption of that persons the love welled up in the mind of the sage.449.
पुलक प्रेम तन उपजा चाऊ ॥४४९॥
ਐਸੇਨੇਹੁੰਨਾਥਸੋਲਾਵੈ॥
(ਜੇ ਕੋਈ) ਇਸ ਪ੍ਰਕਾਰ ਦਾ ਪ੍ਰੇਮ ਪਰਮਾਤਮਾ ਨਾਲ ਲਗਾਵੇ,
ऐसे नेहुं नाथ सो लावै ॥
ਤਬਹੀਪਰਮਪੁਰਖਕਹੁਪਾਵੈ॥
ਤਦ (ਉਹ) ਪਰਮ ਪੁਰਖ ਨੂੰ ਪ੍ਰਾਪਤ ਕਰ ਲਵੇਗਾ।
If such a love is applied towards the Lord, only then that Supreme Lord can be realized
तब ही परम पुरख कहु पावै ॥
ਇਕੀਸਵਾਗੁਰੁਤਾਕਹਕੀਆ॥
ਉਸ ਨੂੰ (ਦੱਤ ਨੇ) ਇਕੀਸਵਾਂ ਗੁਰੂ ਧਾਰਨ ਕਰ ਲਿਆ,
इकीसवा गुरु ता कह कीआ ॥
ਮਨਬਚਕਰਮਮੋਲਜਨੁਲੀਆ॥੪੫੦॥
ਮਾਨੋ ਉਸ ਨੇ (ਇਨ੍ਹਾਂ ਨੂੰ) ਮਨ, ਤਨ ਅਤੇ ਬਾਣੀ ਵਜੋਂ ਮੁਲ ਲੈ ਲਿਆ ਹੋਵੇ ॥੪੫੦॥
Surrendering before him with mind, speech and action, the sage adopted him as his twenty-first Guru.450.
मन बच करम मोल जनु लीआ ॥४५०॥
ਇਤਿਇਕੀਸਵੋਂਗੁਰੁਸੁਕਪੜਾਵਤਨਰਸਮਾਪਤੰ॥੨੧॥
ਇਥੇ ਇਕੀਸਵੇਂ ਗੁਰੂ 'ਤੋਤਾ ਪੜ੍ਹਾਉਣ ਵਾਲਾ ਪੁਰਸ਼' ਦਾ ਪ੍ਰਸੰਗ ਸਮਾਪਤ ॥੨੧॥
End of the description of the adoption of a parrot-instructor as the Twenty-First Guru.
इति इकीसवों गुरु सुक पड़ावत नर समापतं ॥२१॥
ਅਥਿਹਰਬਾਹਤਬਾਈਸਵੋਗੁਰੂਕਥਨੰ॥
ਹੁਣ ਹਲ ਵਾਹੁਣ ਵਾਲੇ ਬਾਈਵੇਂ ਗੁਰੂ ਦਾ ਕਥਨ
Now begins the description of the adoption of Ploughman as the Twenty-Second Guru
अथि हर बाहत बाईसवो गुरू कथनं ॥
ਚੌਪਈ॥
ਚੌਪਈ:
CHAUPAI
चौपई ॥
ਜਬਇਕੀਸਕਰਗੁਰੂਸਿਧਾਰਾ॥
ਜਦ ਇਕੀਸਵਾਂ ਗੁਰੂ ਧਾਰ ਕੇ (ਦੱਤ) ਅਗੇ ਚਲਿਆ,
जब इकीस कर गुरू सिधारा ॥
ਹਰਬਾਹਤਇਕਪੁਰਖਨਿਹਾਰਾ॥
(ਤਾਂ) ਉਸ ਨੇ ਹਲ ਵਾਹੁੰਦਾ ਇਕ ਆਦਮੀ ਵੇਖਿਆ।
When after adopting his twenty-first Guru, Dutt moved further, then he saw a ploughman
हर बाहत इक पुरख निहारा ॥
ਤਾਕੀਨਾਰਿਮਹਾਸੁਖਕਾਰੀ॥
ਉਸ ਦੀ ਇਸਤਰੀ ਬਹੁਤ ਸੁਖ ਦੇਣ ਵਾਲੀ ਸੀ
ता की नारि महा सुखकारी ॥
ਪਤਿਕੀਆਸਹੀਏਜਿਹਭਾਰੀ॥੪੫੧॥
ਅਤੇ ਉਸ ਦੇ ਹਿਰਦੇ ਵਿਚ ਪਤੀ ਦੀ ਬਹੁਤ ਅਧਿਕ ਆਸ (ਭਰੋਸਾ) ਸੀ ॥੪੫੧॥
His wife was a great comfort-giving chaste woman.451.
पति की आस हीए जिह भारी ॥४५१॥
ਭਤਾਲਏਪਾਨਿਚਲਿਆਈ॥
ਉਹ ਹੱਥ ਵਿਚ ਭੱਤਾ ਲੈ ਕੇ (ਇਸ ਤਰ੍ਹਾਂ) ਚਲੀ ਆ ਰਹੀ ਸੀ,
भता लए पानि चलि आई ॥
ਜਨੁਕਨਾਥਗ੍ਰਿਹਬੋਲਪਠਾਈ॥
ਮਾਨੋ ਮਾਲਕ ਨੇ (ਉਸ ਨੂੰ) ਘਰੋਂ ਬੁਲਾ ਭੇਜਿਆ ਹੋਵੇ।
Her husband had called her and she had come with food
जनुक नाथ ग्रिह बोल पठाई ॥
ਹਰਬਾਹਤਤਿਨਕਛੂਨਲਹਾ॥
ਉਸ ਨੇ ਹਲ ਵਾਹੁੰਦੇ ਹੋਏ (ਆਦਮੀ) ਨੂੰ ਕੁਝ ਨਾ ਜਾਣਿਆ
हर बाहत तिन कछू न लहा ॥
ਤ੍ਰੀਆਕੋਧਿਆਨਨਾਥਪ੍ਰਤਿਰਹਾ॥੪੫੨॥
(ਅਤੇ ਉਸ) ਇਸਤਰੀ ਦਾ ਧਿਆਨ ਆਪਣੇ ਪਤੀ ਵਲ ਹੀ ਲਗਾ ਰਿਹਾ ॥੪੫੨॥
That ploughman did not see anything else while ploughing and the attention of the wife was absorbed in her husbadd.452.
त्रीआ को धिआन नाथ प्रति रहा ॥४५२॥