GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 658
Display Settings
Translations
ਪ੍ਰਭਏਕਹੀਰਸਪਗਤ॥੨੮੦॥
ਉਹ ਸੁਆਮੀ ('ਪ੍ਰਭ') ਦੇ ਪ੍ਰੇਮ ਵਿਚ ਹੀ ਮਗਨ ਹੈ ॥੨੮੦॥
He was a devotee of the king dyed unswervingly in the love of the Lord.280.
प्रभ एक ही रस पगत ॥२८०॥
ਜਲਪਰਤਮੂਸਲਧਾਰ
ਮੂਸਲਾਧਾਰ ਬਾਰਸ਼ ਹੋ ਰਹੀ ਹੈ,
जल परत मूसलधार ॥
ਗ੍ਰਿਹਲੇਓਟਿਦੁਆਰ
(ਪਰ ਫਿਰ ਵੀ ਉਹ) ਘਰ ਦੇ ਦਰਵਾਜ਼ੇ ਦੀ ਓਟ ਨਹੀਂ ਲੈਂਦਾ।
ग्रिह ले न ओटि दुआर ॥
ਪਸੁਪਛਸਰਬਿਦਿਸਾਨ
ਸਾਰੀਆਂ ਦਿਸ਼ਾਵਾਂ ਦੇ ਪਸ਼ੂ ਅਤੇ ਪੰਛੀ
पसु पछ सरबि दिसान ॥
ਸਭਦੇਸਦੇਸਸਿਧਾਨ॥੨੮੧॥
ਆਪਣੇ ਆਪਣੇ ਦੇਸਾਂ (ਭਾਵ ਠਿਕਾਣਿਆਂ) ਨੂੰ ਚਲੇ ਗਏ ਹਨ ॥੨੮੧॥
Because of heavy rain, all the animals and birds were going from various directions to their homes in order to take shelter.281.
सभ देस देस सिधान ॥२८१॥
ਇਹਠਾਢਹੈਇਕਆਸ
ਇਹ ਇਕ ਆਸ ਉਤੇ ਖੜੋਤਾ ਹੈ।
इह ठाढ है इक आस ॥
ਇਕਪਾਨਜਾਨਉਦਾਸ
ਇਕ ਪੈਰ (ਉਤੇ) ਵਿਰਕਤ (ਭਾਵ ਨਾਲ ਖੜੋਤਾ ਹੈ)।
इक पान जान उदास ॥
ਅਸਿਲੀਨਪਾਨਿਪ੍ਰਚੰਡ
(ਉਸ ਨੇ) ਹੱਥ ਵਿਚ ਤਲਵਾਰ ਲਈ ਹੋਈ ਹੈ
असि लीन पानि प्रचंड ॥
ਅਤਿਤੇਜਵੰਤਅਖੰਡ॥੨੮੨॥
(ਜੋ) ਬਹੁਤ ਸ਼ਕਤੀਸ਼ਾਲੀ ਅਤੇ ਨਾ ਟੁਟਣ ਵਾਲੀ ਹੈ ॥੨੮੨॥
He was standing detachedly on one foot and taking his sword in one of his hands, he was looking extremely lustrous.282.
अति तेजवंत अखंड ॥२८२॥
ਮਨਿਆਨਿਕੋਨਹੀਭਾਵ
ਮਨ ਵਿਚ ਕਿਸੇ ਹੋਰ ਦਾ ਭਾਵ ਨਹੀਂ ਹੈ,
मनि आनि को नही भाव ॥
ਇਕਦੇਵਕੋਚਿਤਚਾਵ
ਬਸ ਇਕ ਦੇਵ (ਸੁਆਮੀ) ਦਾ ਹੀ ਚਿਤ ਵਿਚ ਚਾਉ ਹੈ।
इक देव को चित चाव ॥
ਇਕਪਾਵਐਸੇਠਾਢ
ਇਕ ਪੈਰ ਉਤੇ ਇਸ ਤਰ੍ਹਾਂ ਖੜੋਤਾ ਹੈ,
इक पाव ऐसे ठाढ ॥
ਰਨਖੰਭਜਾਨੁਕਗਾਡ॥੨੮੩॥
ਮਾਨੋ ਰਣ-ਭੂਮੀ ਵਿਚ ਖੰਭਾ ਗਡਿਆ ਹੋਵੇ ॥੨੮੩॥
There was no other idea in his mind except his master and he was standing on one foot like a column standing in the battlefield.283.
रन खंभ जानुक गाड ॥२८३॥
ਜਿਹਭੂਮਿਧਾਰਸਪਾਵ
ਜਿਸ ਭੂਮੀ ਉਤੇ (ਉਸ ਨੇ) ਪੈਰ ਧਰਿਆ ਹੋਇਆ ਹੈ,
जिह भूमि धारस पाव ॥
ਨਹੀਨੈਕੁਫੇਰਿਉਚਾਵ
(ਉਸ ਥਾਂ ਤੋਂ) ਫਿਰ ਜ਼ਰਾ ਜਿੰਨਾ ਵੀ ਚੁਕਿਆ ਨਹੀਂ ਹੈ।
Wherever he placed his foot, he firmly fixed it there
नही नैकु फेरि उचाव ॥
ਨਹੀਠਾਮਭੀਜਸਤਉਨ
ਉਹ ਸਥਾਨ ਭਿਜ ਨਹੀਂ ਰਿਹਾ ਸੀ।
नही ठाम भीजस तउन ॥
ਅਵਲੋਕਭਇਓਮੁਨਿਮਉਨ॥੨੮੪॥
(ਉਸ ਨੂੰ) ਵੇਖ ਕੇ ਮੁਨੀ (ਦੱਤ) ਚੁਪ ਹੋ ਗਿਆ ॥੨੮੪॥
At his place, he was not getting wet and seeing him the sage Dutt kept silent.284.
अवलोक भइओ मुनि मउन ॥२८४॥
ਅਵਲੋਕਿਤਾਸੁਮੁਨੇਸ
ਸ਼ਿਰੋਮਣੀ ਮੁਨੀ ਨੇ ਉਸ ਨੂੰ ਵੇਖਿਆ
अवलोकि तासु मुनेस ॥
ਅਕਲੰਕਭਾਗਵਿਭੇਸ
ਜੋ ਨਿਸ਼-ਕਲੰਕ ਭਗਵੇ ਭੇਸ ਵਾਲਾ ਹੈ।
The sage saw him and he seemed to him like a part of a blemishless moon
अकलंक भागवि भेस ॥
ਗੁਰੁਜਾਨਿਪਰੀਆਪਾਇ
(ਉਸ ਸੇਵਕ ਨੂੰ) ਗੁਰੂ ਜਾਣ ਕੇ ਉਸ ਦੇ ਪੈਰੀਂ ਪੈ ਗਿਆ
गुरु जानि परीआ पाइ ॥
ਤਜਿਲਾਜਸਾਜਸਚਾਇ॥੨੮੫॥
ਅਤੇ ਚਾਉ ਨਾਲ ਲਾਜ ਅਤੇ ਸਾਜ ਸਭ ਨੂੰ ਛਡ ਦਿੱਤਾ ॥੨੮੫॥
The sage abandoning his shyness and accepting him as his Guru, fell at his feet.285.
तजि लाज साज सचाइ ॥२८५॥
ਤਿਹਜਾਨਕੈਗੁਰਦੇਵ
ਉਸ ਨੂੰ ਗੁਰੂਦੇਵ ਜਾਣ ਕੇ ਕਲੰਕ ਰਹਿਤ
तिह जान कै गुरदेव ॥
ਅਕਲੰਕਦਤਅਭੇਵ
ਅਤੇ ਅਭੇਵ ਦੱਤ ਦਾ
अकलंक दत अभेव ॥
ਚਿਤਤਾਸਕੇਰਸਭੀਨ
ਚਿੱਤ ਉਸ ਦੇ ਰਸ ਵਿਚ ਭਿਜ ਗਿਆ
चित तास के रस भीन ॥
ਗੁਰੁਤ੍ਰਉਦਸਮੋਤਿਹਕੀਨ॥੨੮੬॥
ਅਤੇ ਉਸ ਨੂੰ ਤੇਰ੍ਹਵਾਂ ਗੁਰੂ ਧਾਰਨ ਕੀਤਾ ॥੨੮੬॥
The blemishless Dutt, accepting him as his Guru, absorbed his mind in his love and in this way adopted him as the Thirteenth Guru.286.
गुरु त्रउदसमो तिह कीन ॥२८६॥
ਇਤਿਤ੍ਰਉਦਸਮੋਗੁਰੂਭ੍ਰਿਤਸਮਾਪਤੰ॥੧੩॥
ਇਥੇ ਤੇਰ੍ਹਵਾਂ ਗੁਰੂ 'ਸੇਵਕ' ਦਾ ਪ੍ਰਸੰਗ ਸਮਾਪਤ ॥੧੩॥
End of the description of the Thirteenth Guru.
इति त्रउदसमो गुरू भ्रित समापतं ॥१३॥
ਅਥਚਤੁਰਦਸਮੋਗੁਰਨਾਮ
ਹੁਣ ਚੌਦਵੇਂ ਗੁਰੂ ਦੇ ਨਾਮ ਦਾ ਕਥਨ
Now begins the description of the Fourteenth Guru
अथ चतुरदसमो गुर नाम ॥
ਰਸਾਵਲਛੰਦ
ਰਸਾਵਲ ਛੰਦ:
RASAAVAL STANZA
रसावल छंद ॥
ਚਲ੍ਯੋਦਤਰਾਜੰ
ਦੱਤ ਰਾਜਾ ਅਗੇ ਨੂੰ ਚਲਿਆ
चल्यो दत राजं ॥
ਲਖੇਪਾਪਭਾਜੰ
(ਜਿਸ ਨੂੰ) ਵੇਖ ਕੇ ਪਾਪ ਭਜੀ ਜਾਂਦੇ ਹਨ।
लखे पाप भाजं ॥
ਜਿਨੈਨੈਕੁਪੇਖਾ
ਜਿਸ ਨੇ ਜ਼ਰਾ ਜਿੰਨਾ ਵੀ (ਉਸ ਨੂੰ) ਵੇਖ ਲਿਆ,
जिनै नैकु पेखा ॥
ਗੁਰੂਤੁਲਿਲੇਖਾ॥੨੮੭॥
ਉਸ ਨੇ (ਉਸ ਨੂੰ) ਗੁਰੂ ਦੇ ਸਮਾਨ ਜਾਣਿਆ ॥੨੮੭॥
Dutt moved further, seeing whom the sins ran away whosover saw him he saw him as his Guru.287.
गुरू तुलि लेखा ॥२८७॥
ਮਹਾਜੋਤਿਰਾਜੈ
(ਉਸ ਦੇ) ਮੁਖ ਉਤੇ ਮਹਾਨ ਜੋਤਿ ਬਿਰਾਜ ਰਹੀ ਸੀ
महा जोति राजै ॥
ਲਖੈਪਾਪਭਾਜੈ
(ਜਿਸ ਨੂੰ) ਵੇਖ ਕੇ ਪਾਪ ਭਜ ਰਹੇ ਸਨ।
लखै पाप भाजै ॥
ਮਹਾਤੇਜਸੋਹੈ
(ਉਸ ਦੇ ਮੂੰਹ ਉਤੇ) ਮਹਾਨ ਤੇਜ ਸ਼ੋਭ ਰਿਹਾ ਸੀ
महा तेज सोहै ॥
ਸਿਵਊਤੁਲਿਕੋਹੈ॥੨੮੮॥
(ਜਿਸ ਦੇ) ਸਮਾਨ ਸ਼ਿਵ ਵੀ ਕੌਣ ਹੈ ॥੨੮੮॥
Seeing that lustrous and glorious sage, the sins ran away and if there was anyone like the grat Shiva, it was only Dutt.288.
सिवऊ तुलि को है ॥२८८॥
ਜਿਨੈਨੈਕੁਪੇਖਾ
ਜਿਸ ਨੇ ਥੋੜਾ ਜਿੰਨਾ ਵੀ ਵੇਖਿਆ,
जिनै नैकु पेखा ॥
ਮਨੋਮੈਨਦੇਖਾ
(ਉਸ ਨੇ) ਮਾਨੋ ਕਾਮਦੇਵ ਨੂੰ ਹੀ ਵੇਖਿਆ ਹੋਵੇ।
Whosoever saw him, saw the god of love in him
मनो मैन देखा ॥
ਸਹੀਬ੍ਰਹਮਜਾਨਾ
ਉਸ ਨੂੰ ਸਹੀ ਰੂਪ ਵਿਚ ਬ੍ਰਹਮ ਜਾਣਿਆ ਹੈ
सही ब्रहम जाना ॥
ਦ੍ਵੈਭਾਵਆਨਾ॥੨੮੯॥
ਅਤੇ ਮਨ ਵਿਚ ਦ੍ਵੈਤ ਭਾਵ ਨਹੀਂ ਲਿਆਂਦਾ ਹੈ ॥੨੮੯॥
He considered him like Brahman and destroyed his duality.289.
न द्वै भाव आना ॥२८९॥
ਰਿਝੀਸਰਬਨਾਰੀ
ਸਾਰੀਆ ਇਸਤਰੀਆਂ (ਉਸ ਉਤੇ) ਰੀਝ ਰਹੀਆਂ ਹਨ
रिझी सरब नारी ॥
ਮਹਾਤੇਜਧਾਰੀ
ਜੋ ਮਹਾਨ ਤੇਜ ਨੂੰ ਧਾਰਨ ਕਰਦੀਆਂ ਹਨ।
All the women were allured by that great and illustrious Dutt and
महा तेज धारी ॥
ਹਾਰੰਸੰਭਾਰੈ
ਉਹ ਨਾ ਹਾਰਾਂ ਨੂੰ ਸੰਭਾਲਦੀਆਂ ਹਨ
न हारं संभारै ॥
ਚੀਰਊਚਿਤਾਰੈ॥੨੯੦॥
ਅਤੇ ਨਾ ਬਸਤ੍ਰਾਂ ਦੀ ਸੋਚ ਕਰਦੀਆਂ ਹਨ ॥੨੯੦॥
They were not anxious about garments and ornaments.290.
न चीरऊ चितारै ॥२९०॥
ਚਲੀਧਾਇਐਸੇ
(ਦੱਤ ਦੇ ਦਰਸ਼ਨ ਲਈ) ਉਹ ਇਸ ਤਰ੍ਹਾਂ ਭਜ ਕੇ ਚਲੀਆਂ ਹਨ
चली धाइ ऐसे ॥
ਨਦੀਨਾਵਜੈਸੇ
ਜਿਵੇਂ ਨਦੀ ਵਿਚ ਬੇੜੀ ਜਾਂਦੀ ਹੈ।
They were running like the boat moving forward in the stream
नदी नाव जैसे ॥
ਜੁਵਾਬ੍ਰਿਧਬਾਲੈ
ਜਵਾਨ, ਬਿਰਧ ਅਤੇ ਬਾਲਿਕਾਵਾਂ (ਇਨ੍ਹਾਂ ਵਿਚੋਂ)
जुवा ब्रिध बालै ॥
ਰਹੀਕੌਆਲੈ॥੨੯੧॥
ਕੋਈ ਵੀ ਘਰ ('ਆਲੈ') ਨਹੀਂ ਰਹੀ ਹੈ ॥੨੯੧॥
None of the young, old and minors remained behind.291.
रही कौ न आलै ॥२९१॥