ਕਿਦਿਖਿਓਤਰਾਜਾ॥੨੨੮॥
ਰਾਜਾ ਵੇਖਿਆ ਗਿਆ ਹੈ ॥੨੨੮॥
He seemed to Dutt as a king of supreme intellect, bedecked with all the accomplishments.228.
कि दिखिओत राजा ॥२२८॥
ਕਿਆਲੋਕਕਰਮੰ॥
(ਉਹ) ਅਦੁੱਤੀ ਕਰਮਾਂ ਵਾਲਾ,
कि आलोक करमं ॥
ਕਿਸਰਬਤ੍ਰਪਰਮੰ॥
ਸਾਰਿਆਂ ਧਰਮਾਂ ਵਾਲਾ,
कि सरबत्र परमं ॥
ਕਿਆਜਿਤਭੂਪੰ॥
ਨਾ ਜਿਤਿਆ ਜਾ ਸਕਣ ਵਾਲਾ ਰਾਜਾ ਹੈ
कि आजित भूपं ॥
ਕਿਰਤੇਸਰੂਪੰ॥੨੨੯॥
ਅਤੇ ਕਾਮ ਦੇਵ ਦੇ ਰੂਪ ਵਾਲਾ ਹੈ ॥੨੨੯॥
That king was unconquerable, illustrious, elegant and respectful for all religions.229.
कि रतेस रूपं ॥२२९॥
ਕਿਆਜਾਨਬਾਹ॥
(ਉਹ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ,
कि आजान बाह ॥
ਕਿਸਰਬਤ੍ਰਸਾਹ॥
ਸਾਰਿਆਂ ਦਾ ਸ਼ਾਹ ਹੈ,
कि सरबत्र साह ॥
ਕਿਧਰਮੰਸਰੂਪੰ॥
ਧਰਮ ਦਾ ਸਰੂਪ ਹੈ,
कि धरमं सरूपं ॥
ਕਿਸਰਬਤ੍ਰਭੂਪੰ॥੨੩੦॥
ਅਤੇ ਸਾਰਿਆਂ ਦਾ ਰਾਜਾ ਹੈ ॥੨੩੦॥
That long-armed king was virtuous and cared for all his subjects.230.
कि सरबत्र भूपं ॥२३०॥
ਕਿਸਾਹਾਨਸਾਹੰ॥
(ਉਹ) ਸ਼ਾਹਾਂ ਦਾ ਸ਼ਾਹ ਹੈ,
कि साहान साहं ॥
ਕਿਆਜਾਨੁਬਾਹੰ॥
ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ,
कि आजानु बाहं ॥
ਕਿਜੋਗੇਾਂਦ੍ਰਗਾਮੀ॥
ਸ਼ਿਵ ('ਜੋਗੇਂਦ੍ਰ') ਤਕ ਪਹੁੰਚ ਵਾਲਾ ਹੈ,
कि जोगेांद्र गामी ॥
ਕਿਧਰਮੇਾਂਦ੍ਰਧਾਮੀ॥੨੩੧॥
ਧਰਮ ਦਾ ਰਾਜਾ ਅਥਵਾ ਘਰ ਹੈ ॥੨੩੧॥
That long-armed king was a great Sovereign, a great Yogi and a monarch of Dharma.231.
कि धरमेांद्र धामी ॥२३१॥
ਕਿਰੁਦ੍ਰਾਰਿਰੂਪੰ॥
ਜੋ ਕਾਮ ਦੇਵ ('ਰੁਦ੍ਰਾਰਿ') ਦੇ ਰੂਪ ਵਾਲਾ ਹੈ,
कि रुद्रारि रूपं ॥
ਕਿਭੂਪਾਨਭੂਪੰ॥
ਰਾਜਿਆਂ ਦਾ ਰਾਜਾ ਹੈ,
That king of kings resembled the figure of Rudra
कि भूपान भूपं ॥
ਕਿਆਦਗਜੋਗੰ॥
ਜਲਾਲੀ ਯੋਗ ਵਾਲਾ ਹੈ,
कि आदग जोगं ॥
ਕਿਤਿਆਗੰਤਸੋਗੰ॥੨੩੨॥
ਸੋਗ ਨੂੰ ਤਿਆਗਣ ਵਾਲਾ ਹੈ ॥੨੩੨॥
He was free from anxieties and remained absorbed in Yoga.232.
कि तिआगंत सोगं ॥२३२॥
ਮਧੁਭਾਰਛੰਦ॥
ਮਧੁਭਾਰ ਛੰਦ:
MADHUBHAAR STANZA
मधुभार छंद ॥
ਬਿਮੋਹਿਯੋਤਦੇਖੀ॥
(ਜਿਸ ਉਤੇ ਦੁਨੀਆ) ਮੋਹਿਤ ਹੋਈ ਦਿਖਦੀ ਹੈ,
बिमोहियोत देखी ॥
ਕਿਰਾਵਲਭੇਖੀ॥
ਯੋਗ ਦੇ ਭੇਸ ਵਾਲਾ ਹੈ,
कि रावल भेखी ॥
ਕਿਸੰਨ੍ਯਾਸਰਾਜਾ॥
ਸੰਨਿਆਸ ਦਾ ਰਾਜਾ ਹੈ,
कि संन्यास राजा ॥
ਕਿਸਰਬਤ੍ਰਸਾਜਾ॥੨੩੩॥
ਸਾਰਿਆਂ ਸਾਜ਼ਾਂ ਵਾਲਾ ਹੈ ॥੨੩੩॥
Seeing him, Dutt, the king of Yogis, who was in the garb of a Rawal, and who was theking of Sannyasis, and respectable for all, he was allured towards him.233.
कि सरबत्र साजा ॥२३३॥
ਕਿਸੰਭਾਲਦੇਖਾ॥
ਜੋ ਸੰਭਲ ਕੇ ਵੇਖਿਆਂ
कि संभाल देखा ॥
ਕਿਸੁਧਚੰਦ੍ਰਪੇਖਾ॥
ਸ਼ੁੱਧ ਚੰਦ੍ਰਮਾ ਵਰਗਾ ਦਿਖਦਾ ਹੈ,
कि सुध चंद्र पेखा ॥
ਕਿਪਾਵਿਤ੍ਰਕਰਮੰ॥
ਪਵਿਤ੍ਰ ਕਰਮਾਂ ਵਾਲਾ ਹੈ,
कि पावित्र करमं ॥
ਕਿਸੰਨਿਆਸਧਰਮੰ॥੨੩੪॥
ਸੰਨਿਆਸ ਧਰਮ ਵਾਲਾ ਹੈ ॥੨੩੪॥
He saw him like pure moon and found him that his actions were immaculate and in accordance with Yoga.234.
कि संनिआस धरमं ॥२३४॥
ਕਿਸੰਨਿਆਸਭੇਖੀ॥
ਜੋ ਸੰਨਿਆਸ ਦੇ ਭੇਖ ਵਾਲਾ ਹੈ,
कि संनिआस भेखी ॥
ਕਿਆਧਰਮਦ੍ਵੈਖੀ॥
ਅਧਰਮ ਦਾ ਦ੍ਵੈਖੀ ਹੈ,
कि आधरम द्वैखी ॥
ਕਿਸਰਬਤ੍ਰਗਾਮੀ॥
ਸਭ ਥਾਂ (ਜਿਸ ਦੀ) ਪਹੁੰਚ ਹੈ,
कि सरबत्र गामी ॥
ਕਿਧਰਮੇਸਧਾਮੀ॥੨੩੫॥
ਸ੍ਰੇਸ਼ਠ ਧਰਮ ਧਾਮ ਵਾਲਾ ਹੈ ॥੨੩੫॥
That Sannyasi king was the destroyer of impiety, he went everywhere in his kingdom and was the abode of Dharma.235.
कि धरमेस धामी ॥२३५॥
ਕਿਆਛਿਜਜੋਗੰ॥
ਜੋ ਨਾ ਛਿਜਣ ਵਾਲੇ ਯੋਗ ਵਾਲਾ ਹੈ,
कि आछिज जोगं ॥
ਕਿਆਗੰਮਲੋਗੰ॥
ਲੋਕਾਂ ਦੀ ਪਹੁੰਚ ਤੋਂ ਪਰੇ ਹੈ।
कि आगंम लोगं ॥
ਕਿਲੰਗੋਟਬੰਧੰ॥
ਲੰਗੋਟ ਨੂੰ ਬੰਨ੍ਹਣ ਵਾਲਾ ਹੈ,
कि लंगोट बंधं ॥
ਕਿਸਰਬਤ੍ਰਮੰਧੰ॥੨੩੬॥
ਸਾਰਿਆਂ ਦੇ ਵਿਚ ਵਸਦਾ ਹੈ ॥੨੩੬॥
His Yoga was indestructible and wearing his loin-cloth, he moved everywhere in his kingdom.236.
कि सरबत्र मंधं ॥२३६॥
ਕਿਆਛਿਜਕਰਮਾ॥
ਜੋ ਨਾ ਛਿਜਣ ਵਾਲੇ ਕਰਮਾਂ ਵਾਲਾ ਹੈ,
कि आछिज करमा ॥
ਕਿਆਲੋਕਧਰਮਾ॥
ਅਦੁੱਤੀ ਧਰਮ ਵਾਲਾ ਹੈ,
His action and duties were illustrious and not liable to decay
कि आलोक धरमा ॥
ਕਿਆਦੇਸਕਰਤਾ॥
ਆਦੇਸ਼ ਕਰਨ ਵਾਲਾ ਹੈ,
कि आदेस करता ॥
ਕਿਸੰਨ੍ਯਾਸਸਰਤਾ॥੨੩੭॥
ਸੰਨਿਆਸ ਦਾ ਦਰਿਆ ਹੈ ॥੨੩੭॥
He was the commander of all and was like a stream of Sannyas.237.
कि संन्यास सरता ॥२३७॥
ਕਿਅਗਿਆਨਹੰਤਾ॥
ਜੋ ਅਗਿਆਨ ਨੂੰ ਨਸ਼ਟ ਕਰਨ ਵਾਲਾ ਹੈ,
कि अगिआन हंता ॥
ਕਿਪਾਰੰਗਗੰਤਾ॥
(ਸੰਸਾਰ ਤੋਂ) ਪਾਰ ਦੀ ਜਾਣਨ ਵਾਲਾ ਹੈ,
कि पारंग गंता ॥
ਕਿਆਧਰਮਹੰਤਾ॥
ਅਧਰਮ ਨੂੰ ਖ਼ਤਮ ਕਰਨ ਵਾਲਾ ਹੈ
कि आधरम हंता ॥
ਕਿਸੰਨ੍ਯਾਸਭਕਤਾ॥੨੩੮॥
ਅਤੇ ਸੰਨਿਆਸ ਦਾ ਭਗਤ ਹੈ ॥੨੩੮॥
He was the destroyer of ignorance, skilful in sciences, the destroyer of impiety and a devotee of Sannyasis.238.
कि संन्यास भकता ॥२३८॥
ਕਿਖੰਕਾਲਦਾਸੰ॥
ਜੋ ਖੰਕਾਲ (ਭੈਰੋ) ਦਾ ਦਾਸ ਹੈ,
कि खंकाल दासं ॥
ਕਿਸਰਬਤ੍ਰਭਾਸੰ॥
ਸਭ ਵਿਚ ਭਾਸਦਾ (ਪ੍ਰਤੀਤ ਹੁੰਦਾ) ਹੈ,
कि सरबत्र भासं ॥
ਕਿਸੰਨ੍ਯਾਸਰਾਜੰ॥
ਸੰਨਿਆਸ ਦਾ ਰਾਜਾ ਹੈ,
कि संन्यास राजं ॥
ਕਿਸਰਬਤ੍ਰਸਾਜੰ॥੨੩੯॥
ਸਭ ਨੂੰ ਸਾਜਣ ਵਾਲਾ ਹੈ ॥੨੩੯॥
He was the servitor of the Lord, he was felt everywhere by his subjects, a king in Sannyas and he was embellished with all learnings.239.
कि सरबत्र साजं ॥२३९॥
ਕਿਪਾਰੰਗਗੰਤਾ॥
ਜੋ (ਸੰਸਾਰ ਤੋਂ) ਪਾਰ ਦੀ ਜਾਣਨ ਵਾਲਾ ਹੈ,
कि पारंग गंता ॥
ਕਿਆਧਰਮਹੰਤਾ॥
ਅਧਰਮ ਨੂੰ ਨਸ਼ਟ ਕਰਨ ਵਾਲਾ ਹੈ,
कि आधरम हंता ॥
ਕਿਸੰਨਿਆਸਭਕਤਾ॥
ਸੰਨਿਆਸ ਦਾ ਭਗਤ ਹੈ
कि संनिआस भकता ॥
ਕਿਸਾਜੋਜਮੁਕਤਾ॥੨੪੦॥
ਅਤੇ ਸਾਯੁਜ ਮੁਕਤੀ ਵਾਲਾ ਹੈ ॥੨੪੦॥
He was the destroyer of impiety, a devotee of the path of Sannyas, of Jivan-mukta (redeemed while living) and was skilful in all learnings.240.
कि साजोज मुकता ॥२४०॥
ਕਿਆਸਕਤਕਰਮੰ॥
ਜੋ ਕਰਮਾਂ ਵਿਚ ਲੀਨ ਹੈ,
कि आसकत करमं ॥
ਕਿਅਬਿਯਕਤਧਰਮੰ॥
ਅਵਿਅਕਤ ਧਰਮ ਵਾਲਾ ਹੈ,
He was absorbed in good deeds, an unattached Yogi
कि अबियकत धरमं ॥
ਕਿਅਤੇਵਜੋਗੀ॥
ਉਚੇ ਦਰਜੇ ਦਾ ਯੋਗੀ ਹੈ,
कि अतेव जोगी ॥
ਕਿਅੰਗੰਅਰੋਗੀ॥੨੪੧॥
ਸ਼ਰੀਰ ਵਜੋਂ ਰੋਗ ਰਹਿਤ ਹੈ ॥੨੪੧॥
He was like unmanifested Dharma devoid of Yoga his limbs were healthy.241.
कि अंगं अरोगी ॥२४१॥
ਕਿਸੁਧੰਸੁਰੋਸੰ॥
ਜੋ ਸ਼ੁੱਧ (ਅਣਖੀਲੇ) ਰੋਸ ਵਾਲਾ,
कि सुधं सुरोसं ॥
ਨਨੈਕੁਅੰਗਰੋਸੰ॥
ਸ਼ਰੀਰ ਵਿਚ ਜ਼ਰਾ ਜਿੰਨਾ ਰੋਸ ਨਾ ਰਖਣ ਵਾਲਾ,
He was never in ire, even slightly
न नैकु अंग रोसं ॥
ਨਕੁਕਰਮਕਰਤਾ॥
ਕੁਕਰਮ ਨਾ ਕਰਨ ਵਾਲਾ
न कुकरम करता ॥
ਕਿਧਰਮੰਸੁਸਰਤਾ॥੨੪੨॥
ਅਤੇ ਧਰਮ ਦਾ ਦਰਿਆ ਹੈ ॥੨੪੨॥
No vice touched him and he ever flowed like the river of Dharma.242.
कि धरमं सु सरता ॥२४२॥
ਕਿਜੋਗਾਧਿਕਾਰੀ॥
ਜੋ ਯੋਗ ਦਾ ਅਧਿਕਾਰੀ,
कि जोगाधिकारी ॥
ਕਿਸੰਨ੍ਯਾਸਧਾਰੀ॥
ਸੰਨਿਆਸ ਧਾਰਨ ਕਰਨ ਵਾਲਾ,
He adopted Sannyas and was the supreme authority of Yoga
कि संन्यास धारी ॥
ਕਿਬ੍ਰਹਮੰਸੁਭਗਤਾ॥
ਜਗਤ ਨੂੰ ਸਿਰਜਨ ਵਾਲੇ
कि ब्रहमं सु भगता ॥
ਕਿਆਰੰਭਜਗਤਾ॥੨੪੩॥
ਬ੍ਰਹਮਾ ਦਾ ਭਗਤ ਹੈ ॥੨੪੩॥
He was the devotee of Brahman, the originator of the world.243.
कि आरंभ जगता ॥२४३॥
ਕਿਜਾਟਾਨਜੂਟੰ॥
ਜੋ ਜਟਾਵਾਂ ਦੇ ਜੂੜੇ ਵਾਲਾ,
कि जाटान जूटं ॥
ਕਿਨਿਧਿਆਨਛੂਟੰ॥
ਸਾਰੀਆਂ ਨਿਧੀਆਂ ਨੂੰ ਛਡਣ ਵਾਲਾ,
That king wearing matted locks, had abandoned all the stores of materials
कि निधिआन छूटं ॥
ਕਿਅਬਿਯਕਤਅੰਗੰ॥
ਅਵਿਅਕਤ ਸ਼ਰੀਰ ਵਾਲਾ
कि अबियकत अंगं ॥
ਕਿਕੈਪਾਨਭੰਗੰ॥੨੪੪॥
ਅਤੇ ਭੰਗ ਦਾ ਸੇਵਨ ਕਰਨ ਵਾਲਾ ਹੈ ॥੨੪੪॥
And he wore waist-cloth.24.
कि कै पान भंगं ॥२४४॥
ਕਿਸੰਨ੍ਯਾਸਕਰਮੀ॥
ਜੋ ਸੰਨਿਆਸ ਕਰਮ ਨੂੰ ਕਰਨ ਵਾਲਾ,
कि संन्यास करमी ॥
ਕਿਰਾਵਲਧਰਮੀ॥
ਯੋਗ ਧਰਮ ਧਾਰਨ ਕਰਨ ਵਾਲਾ,
He performed actions of Sannyas and adopted Rawal religion
कि रावल धरमी ॥
ਕਿਤ੍ਰਿਕਾਲਕੁਸਲੀ॥
ਤਿੰਨ ਕਾਲ ਆਨੰਦਿਤ ਰਹਿਣ ਵਾਲਾ
कि त्रिकाल कुसली ॥
ਕਿਕਾਮਾਦਿਦੁਸਲੀ॥੨੪੫॥
ਅਤੇ ਕਾਮ ਆਦਿ (ਵਿਕਾਰਾਂ ਨੂੰ) ਕੁਚਲਣ ਵਾਲਾ ਹੈ ॥੨੪੫॥
He always remained in bliss and was the destroyer of lust etc.245.
कि कामादि दुसली ॥२४५॥
ਕਿਡਾਮਾਰਬਾਜੈ॥
ਜਿਸ ਦੇ ਡਮਰੂ ਵਜਾਉਣ ਨਾਲ
कि डामार बाजै ॥
ਕਿਸਬਪਾਪਭਾਜੈ॥
ਸਾਰੇ ਪਾਪ ਭਜ ਜਾਂਦੇ ਹਨ।
The tabors were being played, hearing which all the sins had fled away
कि सब पाप भाजै ॥