ਕਿਬਿਭੂਤਸੋਹੈ॥
ਜੋ ਵਿਭੂਤੀ ਨਾਲ ਸ਼ੋਭਾ ਪਾ ਰਿਹਾ ਹੈ
कि बिभूत सोहै ॥
ਕਿਸਰਬਤ੍ਰਮੋਹੈ॥੨੪੬॥
ਅਤੇ ਸਾਰਿਆਂ ਨੂੰ ਮੋਹ ਰਿਹਾ ਹੈ ॥੨੪੬॥
His body had been smeared with ashes and all were getting allured towards him.246.
कि सरबत्र मोहै ॥२४६॥
ਕਿਲੰਗੋਟਬੰਦੀ॥
ਜੋ ਲੰਗੋਟ ਨੂੰ ਬੰਨ੍ਹਣ ਵਾਲਾ ਹੈ
कि लंगोट बंदी ॥
ਕਿਏਕਾਦਿਛੰਦੀ॥
ਅਤੇ (ਜਿਸ ਨੂੰ) ਇਕ ਆਦਿ (ਕਾਲ ਤੋਂ ਮੌਜੂਦ ਦੀ) ਹੀ ਇੱਛਾ ਹੈ।
He wore loin-cloth and spoke occasionally
कि एकादि छंदी ॥
ਕਿਧਰਮਾਨਧਰਤਾ॥
ਜੋ ਧਰਮ ਨੂੰ ਧਾਰਨ ਕਰਨ ਵਾਲਾ ਹੈ
कि धरमान धरता ॥
ਕਿਪਾਪਾਨਹਰਤਾ॥੨੪੭॥
ਅਤੇ ਪਾਪਾਂ ਨੂੰ ਹਰਨ ਵਾਲਾ ਹੈ ॥੨੪੭॥
He was the adopter of piety and destroyer of sin.247.
कि पापान हरता ॥२४७॥
ਕਿਨਿਨਾਦਿਬਾਜੈ॥
ਜਿਸ ਦਾ ਨਿਰੰਤਰ ਨਾਦ ਵਜ ਰਿਹਾ ਹੈ,
कि निनादि बाजै ॥
ਕਿਪੰਪਾਪਭਾਜੈ॥
(ਜਿਸ ਕਰ ਕੇ) ਘੋਰ ਪਾਪ ਭਜ ਰਹੇ ਹਨ,
The horn was being blown and the sins were running away
कि पंपाप भाजै ॥
ਕਿਆਦੇਸਬੁਲੈ॥
ਆਦੇਸ ਆਦੇਸ ਬੋਲਦੇ ਹਨ
कि आदेस बुलै ॥
ਕਿਲੈਗ੍ਰੰਥਖੁਲੈ॥੨੪੮॥
ਅਤੇ (ਮਨ ਦੀਆਂ) ਗੰਢਾਂ (ਗ੍ਰੰਥੀਆਂ) ਨੂੰ ਖੋਲ੍ਹਦੇ ਹਨ ॥੨੪੮॥
The orders were given there that the religious texts be read.248.
कि लै ग्रंथ खुलै ॥२४८॥
ਕਿਪਾਵਿਤ੍ਰਦੇਸੀ॥
ਜੋ ਪਵਿਤ੍ਰ ਦੇਸ ਵਾਲਾ ਹੈ,
कि पावित्र देसी ॥
ਕਿਧਰਮੇਾਂਦ੍ਰਭੇਸੀ॥
ਧਰਮ ਰਾਜ ਦੇ ਸਰੂਪ ਵਾਲਾ ਹੈ,
कि धरमेांद्र भेसी ॥
ਕਿਲੰਗੋਟਬੰਦੰ॥
ਲੰਗੋਟ ਬੰਨ੍ਹਣ ਵਾਲਾ ਹੈ,
कि लंगोट बंदं ॥
ਕਿਆਜੋਤਿਵੰਦੰ॥੨੪੯॥
ਅਖੰਡ ਜੋਤਿ ਦੀ ਬੰਦਨਾ ਕਰਨ ਵਾਲਾ ਹੈ ॥੨੪੯॥
In that holy country, assuming the religious garb, the prayer was being held, thinking of that one wearing the lion-cloth as effulgence.249.
कि आजोति वंदं ॥२४९॥
ਕਿਆਨਰਥਰਹਿਤਾ॥
ਜੋ ਅਨਰਥ ਤੋਂ ਰਹਿਤ ਹੈ,
कि आनरथ रहिता ॥
ਕਿਸੰਨ੍ਯਾਸਸਹਿਤਾ॥
ਸੰਨਿਆਸ ਸਹਿਤ ਹੈ,
He was devoid of misfortune and attached to Sannyas
कि संन्यास सहिता ॥
ਕਿਪਰਮੰਪੁਨੀਤੰ॥
ਪਰਮ ਅਤੇ ਪੁਨੀਤ ਹੈ,
कि परमं पुनीतं ॥
ਕਿਸਰਬਤ੍ਰਮੀਤੰ॥੨੫੦॥
ਸਭ ਦਾ ਮਿਤਰ ਹੈ ॥੨੫੦॥
He was supremely immaculate and friend of all.250.
कि सरबत्र मीतं ॥२५०॥
ਕਿਅਚਾਚਲਅੰਗੰ॥
ਜੋ ਅਚੰਚਲ ਅੰਗ ਵਾਲਾ,
कि अचाचल अंगं ॥
ਕਿਜੋਗੰਅਭੰਗੰ॥
ਨਾ ਭੰਗ ਹੋਣ ਵਾਲੇ ਯੋਗ ਵਾਲਾ,
He was absorbed in yoga, having indescribable form
कि जोगं अभंगं ॥
ਕਿਅਬਿਯਕਤਰੂਪੰ॥
ਅਵਿਅਕਤ ਰੂਪ ਵਾਲਾ
कि अबियकत रूपं ॥
ਕਿਸੰਨਿਆਸਭੂਪੰ॥੨੫੧॥
ਅਤੇ ਸੰਨਿਆਸ ਦਾ ਰਾਜਾ ਹੈ ॥੨੫੧॥
He was a Sannyasi king.251.
कि संनिआस भूपं ॥२५१॥
ਕਿਬੀਰਾਨਰਾਧੀ॥
ਜੋ (ਬਵੰਜਾ) ਬੀਰਾਂ ਦੀ ਅਰਾਧਨਾ ਕਰਨ ਵਾਲਾ,
कि बीरान राधी ॥
ਕਿਸਰਬਤ੍ਰਸਾਧੀ॥
ਸਭ ਨੂੰ ਸਾਧਣ ਵਾਲਾ,
He was the hero of heroes and practiser of all the disciplines
कि सरबत्र साधी ॥
ਕਿਪਾਵਿਤ੍ਰਕਰਮਾ॥
ਪਵਿਤ੍ਰ ਕਰਮਾਂ ਵਾਲਾ
कि पावित्र करमा ॥
ਕਿਸੰਨ੍ਯਾਸਧਰਮਾ॥੨੫੨॥
ਅਤੇ ਸੰਨਿਆਸ ਧਰਮ ਵਾਲਾ ਹੈ ॥੨੫੨॥
He was a Sannyasi, performing underrfiled actions.252.
कि संन्यास धरमा ॥२५२॥
ਅਪਾਖੰਡਰੰਗੰ॥
ਪਾਖੰਡ ਰਹਿਤ (ਅਰਥਾਂਤਰ- ਅਖੰਡ) ਤੋਂ ਰਹਿਤ,
अपाखंड रंगं ॥
ਕਿਆਛਿਜਅੰਗੰ॥
ਨਾ ਛਿਜਣ ਵਾਲੇ ਅੰਗ ਵਾਲਾ,
कि आछिज अंगं ॥
ਕਿਅੰਨਿਆਇਹਰਤਾ॥
ਅਨਿਆਂ ਨੂੰ ਦੂਰ ਕਰਨ ਵਾਲਾ
कि अंनिआइ हरता ॥
ਕਿਸੁਨ੍ਯਾਇਕਰਤਾ॥੨੫੩॥
ਅਤੇ ਨਿਆਂ ਕਰਨ ਵਾਲਾ ਹੈ ॥੨੫੩॥
He was like that Lord, who is imperishable, and just, the remover of injustice.253.
कि सु न्याइ करता ॥२५३॥
ਕਿਕਰਮੰਪ੍ਰਨਾਸੀ॥
ਜੋ ਕਰਮਾਂ ਦਾ ਨਾਸ਼ ਕਰਨ ਵਾਲਾ ਹੈ,
कि करमं प्रनासी ॥
ਕਿਸਰਬਤ੍ਰਦਾਸੀ॥
ਸਭ ਦਾ ਦਾਸ ਹੈ,
कि सरबत्र दासी ॥
ਕਿਅਲਿਪਤਅੰਗੀ॥
ਨਿਰਲਿਪਤ ਸ਼ਰੀਰ ਵਾਲਾ
कि अलिपत अंगी ॥
ਕਿਆਭਾਅਭੰਗੀ॥੨੫੪॥
ਅਤੇ ਅਭੰਗ ਆਭਾ ਵਾਲਾ ਹੈ ॥੨੫੪॥
He was the destroyer of Karmas, the servitor of all, everywhere, unattached and glorious.254.
कि आभा अभंगी ॥२५४॥
ਕਿਸਰਬਤ੍ਰਗੰਤਾ॥
ਜੋ ਸਭ ਵਿਚ ਗਮਨ ਕਰਨ ਵਾਲਾ,
कि सरबत्र गंता ॥
ਕਿਪਾਪਾਨਹੰਤਾ॥
ਪਾਪਾਂ ਨੂੰ ਨਾਸ਼ ਕਰਨ ਵਾਲਾ,
कि पापान हंता ॥
ਕਿਸਾਸਧਜੋਗੰ॥
ਯੋਗ ਨੂੰ ਸਾਧਣ ਵਾਲਾ
कि सासध जोगं ॥
ਕਿਤੰਤਿਆਗਰੋਗੰ॥੨੫੫॥
ਅਤੇ ਰੋਗਾਂ ਨੂੰ ਤਿਆਗਣ ਵਾਲਾ ਹੈ ॥੨੫੫॥
He was the goer to all the places, the remover of sins, beyond all ailments and the one who remained a pure Yogi.255.
कितं तिआग रोगं ॥२५५॥
ਇਤਿਸੁਰਥਰਾਜਾਯਾਰ੍ਰਹਮੋਗੁਰੂਬਰਨਨੰਸਮਾਪਤੰ॥੧੧॥
ਇਥੇ ਸੁਰਥ ਰਾਜਾ ਯਾਰ੍ਹਵੇਂ ਗੁਰੂ ਦਾ ਵਰਣਨ ਸਮਾਪਤ ॥੧੧॥
End of the description of the Elventh Guru, the king Surath.
इति सुरथ राजा यार्रहमो गुरू बरननं समापतं ॥११॥
ਅਥਬਾਲੀਦੁਆਦਸਮੋਗੁਰੂਕਥਨੰ॥
ਹੁਣ 'ਬਾਲੀ' ਬਾਰ੍ਹਵੇਂ ਗੁਰੂ ਦਾ ਕਥਨ
Now begins the description of the adoption of a Girl as the Twelfth Guru
अथ बाली दुआदसमो गुरू कथनं ॥
ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
रसावल छंद ॥
ਚਲਾਦਤਆਗੇ॥
ਦੱਤ ਅਗੇ ਚਲ ਪਿਆ
चला दत आगे ॥
ਲਖੇਪਾਪਭਾਗੇ॥
ਜਿਸ ਨੂੰ ਵੇਖ ਕੇ ਪਾਪ ਭਜ ਗਏ।
Then Dutt moved further seeing him, the sins fled away
लखे पाप भागे ॥
ਬਜੈਘੰਟਘੋਰੰ॥
ਘੋਰ ਘੰਟੇ ਵਜਦੇ ਹਨ,
बजै घंट घोरं ॥
ਬਣੰਜਾਣੁਮੋਰੰ॥੨੫੬॥
ਮਾਨੋ ਬਨ ਵਿਚ ਮੋਰ ਬੋਲਦੇ ਹੋਣ ॥੨੫੬॥
The thunderous sound of the songs continued like the song of the peacocks in the forest.256.
बणं जाणु मोरं ॥२५६॥
ਨਵੰਨਾਦਬਾਜੈ॥
ਨਵੇਂ ਨਾਦ ਵਜਦੇ ਹਨ।
नवं नाद बाजै ॥
ਧਰਾਪਾਪਭਾਜੈ॥
ਧਰਤੀ ਦੇ ਪਾਪ ਭਜ ਰਹੇ ਹਨ।
The horns were sounded in the sky and the sins of the earth ran away
धरा पाप भाजै ॥
ਕਰੈਦੇਬ੍ਰਯਅਰਚਾ॥
ਦੇਵੀ ਦੀ ਪੂਜਾ ਕਰਦੇ ਹਨ,
करै देब्रय अरचा ॥