ਅਰੁਭਾਤਿਭਾਤਿਉਠਿਪਰਤਚਰਨਿ॥
ਅਤੇ ਉਠ ਕੇ ਤਰ੍ਹਾਂ ਤਰ੍ਹਾਂ ਨਾਲ ਚਰਨੀਂ ਪਿਆ
अरु भाति भाति उठि परत चरनि ॥
ਜਾਨੀਨਜਾਇਜਿਹਜਾਤਿਬਰਨ॥੧੦੧॥
ਜਿਸ ਦਾ ਵਰਣ ਅਤੇ ਜਾਤਿ ਜਾਣੀ ਨਹੀਂ ਜਾਂਦੀ ॥੧੦੧॥
Then he touched the feet of that castless and colorless lord in in various ways.101.
जानी न जाइ जिह जाति बरन ॥१०१॥
ਜਉਕਰੈਕ੍ਰਿਤਕਈਜੁਗਉਚਾਰ॥
ਜੇ ਕੋਈ (ਉਸ ਦੀ) ਕੀਰਤੀ ਦਾ ਕਈ ਯੁਗਾਂ ਤਕ ਉਚਾਰਨ ਕਰੇ,
जउ करै क्रित कई जुग उचार ॥
ਨਹੀਤਦਿਪਤਾਸੁਲਹਿਜਾਤਪਾਰ॥
ਤਦ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ।
If one utter His praises for several ages, even then he cannot understand His mystery
नही तदिप तासु लहि जात पार ॥
ਮਮਅਲਪਬੁਧਿਤਵਗੁਨਅਨੰਤ॥
ਮੇਰੀ ਬੁੱਧੀ ਥੋੜੀ ਹੈ ਅਤੇ ਤੇਰੇ ਗੁਣ ਅਨੰਤ ਹਨ।
मम अलप बुधि तव गुन अनंत ॥
ਬਰਨਾਨਜਾਤਤੁਮਅਤਿਬਿਅੰਤ॥੧੦੨॥
(ਮੈਂ) ਵਰਣਨ ਨਹੀਂ ਕਰ ਸਕਦਾ, ਤੇਰੀ (ਸ਼ੋਭਾ) ਬੇਅੰਤ ਹੈ ॥੧੦੨॥
"O Lord! My intellect is very low and I cannot describe Thy Vastness.102.
बरना न जात तुम अति बिअंत ॥१०२॥
ਤਵਗੁਣਅਤਿਊਚਅੰਬਰਸਮਾਨ॥
ਤੇਰੇ ਗੁਣ ਆਕਾਸ਼ ਵਾਂਗ ਬਹੁਤ ਉੱਚੇ ਹਨ,
तव गुण अति ऊच अंबर समान ॥
ਮਮਅਲਪਬੁਧਿਬਾਲਕਅਜਾਨ॥
(ਪਰ) ਮੈਂ ਅਲਪ ਬੁੱਧੀ ਵਾਲਾ ਅਜਾਣ ਬਾਲਕ ਹਾਂ।
“Thy attributes are Great like the sky and my wisdom is very low like that of a child
मम अलप बुधि बालक अजान ॥
ਕਿਮਸਕੌਬਰਨਤੁਮਰੇਪ੍ਰਭਾਵ॥
ਮੈਂ ਤੁਹਾਡੇ ਪ੍ਰਭਾਵ ਦਾ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ।
किम सकौ बरन तुमरे प्रभाव ॥
ਤਵਪਰਾਸਰਣਿਤਜਿਸਭਉਪਾਵ॥੧੦੩॥
(ਮੈਂ) ਸਾਰੇ ਉਪਾ ਛਡ ਕੇ ਤੁਹਾਡੀ ਸ਼ਰਨ ਵਿਚ ਪਿਆ ਹਾਂ ॥੧੦੩॥
How can I describe the Glory? Therefore leaving all the measures, I have come under Thy Refuge.”103.
तव परा सरणि तजि सभ उपाव ॥१०३॥
ਜਿਹਲਖਤਚਤ੍ਰਨਹਿਭੇਦਬੇਦ॥
ਜਿਸ ਦੇ ਭੇਦ ਨੂੰ ਚਾਰੇ ਵੇਦ ਨਹੀਂ ਸਮਝ ਸਕਦੇ।
जिह लखत चत्र नहि भेद बेद ॥
ਆਭਾਅਨੰਤਮਹਿਮਾਅਛੇਦ॥
(ਜਿਸ ਦੀ) ਆਭਾ ਅਨੰਤ ਹੈ ਅਤੇ ਮਹਿਮਾ ਛੇਦੀ ਨਹੀਂ ਜਾ ਸਕਦੀ।
His mystery cannot be known to all the four Vedas His Glory is infinite and supreme
आभा अनंत महिमा अछेद ॥
ਗੁਨਗਨਤਚਤ੍ਰਮੁਖਪਰਾਹਾਰ॥
(ਜਿਸ ਦੇ) ਗੁਣਾਂ ਦਾ ਵਿਚਾਰ ਕਰਦਿਆਂ ਬ੍ਰਹਮਾ ਹਾਰ ਗਿਆ,
गुन गनत चत्रमुख परा हार ॥
ਤਬਨੇਤਿਨੇਤਿਕਿਨੋਉਚਾਰ॥੧੦੪॥
ਤਦ ਉਸ ਨੇ ਨੇਤਿ ਨੇਤਿ ਦਾ ਉਚਾਰਨ ਕੀਤਾ ॥੧੦੪॥
Brahma also got tired in praising Him and is uttering Him Greatness only by the words “Neti, Neti” (not this, not this).104.
तब नेति नेति किनो उचार ॥१०४॥
ਥਕਿਗਿਰਿਓਬ੍ਰਿਧਸਿਰਲਿਖਤਕਿਤ॥
(ਜਿਸ ਦੀ) ਕੀਰਤੀ ਨੂੰ ਲਿਖਦਿਆਂ ਲਿਖਦਿਆਂ ਬਿਰਧ (ਬ੍ਰਹਮਾ) ਥਕ ਕੇ ਸਿਰ ਦੇ ਭਾਰ ਡਿਗ ਪਿਆ ਹੈ।
थकि गिरिओ ब्रिध सिर लिखत कित ॥
ਚਕਿਰਹੇਬਾਲਿਖਿਲਾਦਿਚਿਤ॥
'ਬਾਲਿਖਿਲਾਦਿ' (ਬ੍ਰਹਮਾ-ਪੁੱਤਰ) ਵੀ ਚਿਤ ਵਿਚ ਹੈਰਾਨ ਹੋ ਰਹੇ ਹਨ।
Ganesha also gets tired in writing His Praises and all of them, feeling His Omnipresence, get wonder-struck
चकि रहे बालिखिलादि चित ॥
ਗੁਨਗਨਤਚਤ੍ਰਮੁਖਹਾਰਮਾਨਿ॥
ਗੁਣਾਂ ਦਾ ਵਿਚਾਰ ਕਰਦਿਆਂ ਕਰਦਿਆਂ ਬ੍ਰਹਮਾ ਹਾਰ ਮੰਨ ਗਿਆ ਹੈ।
गुन गनत चत्रमुख हार मानि ॥
ਹਠਿਤਜਿਬਿਅੰਤਿਕਿਨੋਬਖਾਨ॥੧੦੫॥
ਹਠ ਨੂੰ ਛਡ ਕੇ ਬੇਅੰਤ ਬੇਅੰਤ ਕਹਿਣ ਲਗ ਗਿਆ ਹੈ ॥੧੦੫॥
Brahma also accepted defet, while singing His Praises and forsaking his persistence by describing Him only as infinite.105.
हठि तजि बिअंति किनो बखान ॥१०५॥
ਤਹਜਪਤਰੁਦ੍ਰਜੁਗਕੋਟਿਭੀਤ॥
ਉਸ ਨੂੰ ਜਪਦਿਆਂ ਰੁਦ੍ਰ ਨੇ ਕਰੋੜਾਂ ਯੁਗ ਬਿਤਾ ਦਿੱਤੇ ਹਨ।
तह जपत रुद्र जुग कोटि भीत ॥
ਬਹਿਗਈਗੰਗਸਿਰਮੁਰਿਨਚੀਤ॥
ਸਿਰ ਉਤੋਂ ਗੰਗਾ ਵਹਿ ਗਈ, ਪਰ (ਉਸ ਨੇ ਸਿਮਰਨ ਤੋਂ) ਚਿਤ ਨੂੰ ਨਹੀਂ ਮੋੜਿਆ।
Rudra is remembering Him for millions of ages the Ganges is flowing from the head of that Rudra
बहि गई गंग सिर मुरि न चीत ॥
ਕਈਕਲਪਬੀਤਜਿਹਧਰਤਿਧਿਆਨ॥
ਉਸ ਦਾ ਧਿਆਨ ਧਰਦਿਆਂ (ਸਾਧਕਾਂ ਦੇ) ਕਈ ਕਲਪ ਬੀਤ ਗਏ ਹਨ,
कई कलप बीत जिह धरति धिआन ॥
ਨਹੀਤਦਿਪਧਿਆਨਆਏਸੁਜਾਨ॥੧੦੬॥
ਪਰ ਤਾਂ ਵੀ (ਉਹ) ਸੁਜਾਨ (ਉਨ੍ਹਾਂ ਦੇ) ਧਿਆਨ ਵਿਚ ਨਹੀਂ ਆਇਆ ॥੧੦੬॥
He is not bound down within the meditation of sagacious individuals, even on meditating Him for many Kalpas (ages).106.
नही तदिप धिआन आए सुजान ॥१०६॥
ਜਬਕੀਨਨਾਲਿਬ੍ਰਹਮਾਪ੍ਰਵੇਸ॥
ਜਦ ਬ੍ਰਹਮਾ ਨੇ ਕਮਲ-ਨਾਲ ਵਿਚ ਪ੍ਰਵੇਸ਼ ਕੀਤਾ,
जब कीन नालि ब्रहमा प्रवेस ॥
ਮੁਨਮਨਿਮਹਾਨਦਿਜਬਰਦਿਜੇਸ॥
ਜੋ ਮਹਾਨ ਮਨਨਸ਼ੀਲ ਮੁਨੀ ਅਤੇ ਸ੍ਰੇਸ਼ਠ ਬ੍ਰਹਾਮਣਾਂ ਦਾ ਸੁਆਮੀ ਹੈ,
मुन मनि महान दिजबर दिजेस ॥
ਨਹੀਕਮਲਨਾਲਕੋਲਖਾਪਾਰ॥
ਉਸ ਨੂੰ ਕਮਲ-ਨਾਲ ਦਾ ਦੂਜਾ ਸਿਰਾ ਪਤਾ ਨਾ ਲਗਿਆ,
नही कमल नाल को लखा पार ॥
ਕਹੋਤਾਸੁਕੈਸਪਾਵੈਬਿਚਾਰ॥੧੦੭॥
(ਤਾਂ ਫਿਰ) ਵਿਚਾਰ ਪੂਰਵਕ ਦਸੋ ਕਿ ਉਹ (ਕਾਲ ਦੇਵ) ਦਾ ਪਾਰ ਕਿਵੇਂ ਪਾ ਸਕੇਗਾ ॥੧੦੭॥
When Brahma, who is superb amongst the great sages, entered the lotus-stalk, he could not even know the end of that lotus-stalk, then how can our power of reflection and wisdom realise Him?107.
कहो तासु कैस पावै बिचार ॥१०७॥
ਬਰਨੀਨਜਾਤਿਜਿਹਛਬਿਸੁਰੰਗ॥
ਜਿਸ ਦੀ ਸੁੰਦਰ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
बरनी न जाति जिह छबि सुरंग ॥
ਆਭਾਆਪਾਰਮਹਿਮਾਅਭੰਗ॥
(ਜਿਸ ਦੀ) ਅਪਾਰ ਆਭਾ ਅਤੇ ਅਭੰਗ (ਨਸ਼ਟ ਨਾ ਹੋਣ ਵਾਲੀ) ਮਹਿਮਾ ਹੈ।
He, whose elegant comeliness cannot be described, His Greatness and Glory is infinite
आभा आपार महिमा अभंग ॥
ਜਿਹਏਕਰੂਪਕਿਨੋਅਨੇਕ॥
ਜਿਸ ਇਕ ਨੇ ਅਨੇਕ ਰੂਪ ਕੀਤੇ ਹੋਏ ਹਨ,
जिह एक रूप किनो अनेक ॥
ਪਗਛੋਰਿਆਨਤਿਹਧਰੋਟੇਕ॥੧੦੮॥
ਹੋਰਨਾਂ ਦੇ ਚਰਨਾਂ ਨੂੰ ਛਡ ਕੇ ਉਸ ਦੀ ਟੇਕ ਧਾਰਨ ਕਰੋ ॥੧੦੮॥
He, was has manifested Himself in more than one forms meditate only on His Feet.108.
पग छोरि आन तिह धरो टेक ॥१०८॥
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥
ਭਾਤਿਭਾਤਿਬਿਅੰਤਿਦੇਸਭਵੰਤਕਿਰਤਉਚਾਰ॥
ਅਤ੍ਰੀ ਮੁਨੀ ਦਾ ਪੁੱਤਰ (ਦੱਤ) ਭਾਂਤ ਭਾਂਤ ਦੇ ਬੇਅੰਤ ਦੇਸਾਂ ਵਿਚ ਪ੍ਰਭੂ ਦੀ ਕੀਰਤੀ ਗਾਉਂਦਾ ਫਿਰਿਆ
भाति भाति बिअंति देस भवंत किरत उचार ॥
ਭਾਤਿਭਾਤਿਪਗੋਲਗਾਤਜਿਗਰਬਅਤ੍ਰਿਕੁਮਾਰ॥
ਅਤੇ ਤਰ੍ਹਾਂ ਤਰ੍ਹਾਂ ਦੇ ਹੰਕਾਰ ਨੂੰ ਤਿਆਗ ਕੇ (ਉਸ ਦੀ) ਚਰਨੀਂ ਲਗਾ ਰਿਹਾ।
Touching the feet of various sages and forsaking his pride, Dutt, the son of Atri, began to wander in various countries
भाति भाति पगो लगा तजि गरब अत्रि कुमार ॥
ਕੋਟਿਬਰਖਕਰੀਜਬੈਹਰਿਸੇਵਿਵਾਚਿਤੁਲਾਇ॥
ਉਸ ਨੇ ਜਦ ਚਿਤ ਲਗਾ ਕੇ ਕਰੋੜਾਂ ਵਰ੍ਹੇ ਹਰਿ ਦੀ ਸੇਵਾ ਕੀਤੀ,
कोटि बरख करी जबै हरि सेवि वा चितु लाइ ॥
ਅਕਸਮਾਤਭਈਤਬੈਤਿਹਬਿਓਮਬਾਨਬਨਾਇ॥੧੦੯॥
(ਤਾਂ) ਉਸ ਨੂੰ ਅਚਾਨਕ (ਇਸ ਤਰ੍ਹਾਂ) ਦੀ ਆਕਾਸ਼ਬਾਣੀ ਹੋਈ ॥੧੦੯॥
When, for lakhs of years, he served the Lord single-mindedly, then suddenly, a voice came from heaven.109.
अकसमात भई तबै तिह बिओम बान बनाइ ॥१०९॥
ਬ੍ਯੋਮਬਾਨੀਬਾਚਦਤਪ੍ਰਤਿ॥
ਆਕਾਸ਼ਬਾਣੀ ਨੇ ਦੱਤ ਪ੍ਰਤਿ ਕਿਹਾ:
(Now begins the description of adopting the Immortal Lord as the First Guru) Speech of heavenly voice addressed to Dutt :
ब्योम बानी बाच दत प्रति ॥
ਦਤਸਤਿਕਹੋਤੁਝੈਗੁਰਹੀਣਮੁਕਤਿਨਹੋਇ॥
ਹੇ ਦੱਤ! ਤੈਨੂੰ ਸੱਚ ਕਹਿੰਦਾ ਹਾਂ, ਗੁਰੂ ਤੋਂ ਬਿਨਾ ਮੁਕਤੀ ਨਹੀਂ ਹੋਵੇਗੀ।
दत सति कहो तुझै गुर हीण मुकति न होइ ॥
ਰਾਵਰੰਕਪ੍ਰਜਾਵਜਾਇਮਭਾਖਈਸਭਕੋਇ॥
ਰਾਜਾ ਅਤੇ ਰੰਕ, ਪਰਜਾ ਵਰਜਾ (ਆਦਿ) ਸਭ ਕੋਈ ਇਸੇ ਤਰ੍ਹਾਂ ਕਹਿੰਦਾ ਹੈ।
“O Dutt! I am telling you the truth that none out of the people, the king, the poor and others, gets salvation without the Guru
राव रंक प्रजा वजा इम भाखई सभ कोइ ॥
ਕੋਟਿਕਸਟਨਕਿਉਕਰੋਨਹੀਐਸਦੇਹਿਉਧਾਰ॥
ਕਰੋੜਾਂ ਕਸ਼ਟ ਕਿਉਂ ਕਰਦਾ ਹੈਂ, ਇਸ ਤਰ੍ਹਾਂ ਨਾਲ ਦੇਹ ਦਾ ਉੱਧਾਰ ਨਹੀਂ ਹੋਣਾ।
कोटि कसट न किउ करो नही ऐस देहि उधार ॥
ਜਾਇਕੈਗੁਰਕੀਜੀਐਸੁਨਿਸਤਿਅਤ੍ਰਿਕੁਮਾਰ॥੧੧੦॥
ਹੇ ਅਤ੍ਰੀ ਮੁਨੀ ਦੇ ਪੁੱਤਰ! ਇਸ ਸੱਚੀ ਸਿਖਿਆ ਨੂੰ ਸੁਣ ਲੈ ਅਤੇ ਜਾ ਕੇ ਗੁਰੂ ਧਾਰਨ ਕਰ ॥੧੧੦॥
“You may suffer millions of tribulations, but this body will not be redeemed, therefore, O the son of Atri, you may adopt a Guru.”110.
जाइ कै गुर कीजीऐ सुनि सति अत्रि कुमार ॥११०॥
ਦਤਬਾਚ॥
ਦੱਤ ਨੇ ਕਿਹਾ:
Speech of Dutt :
दत बाच ॥
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥
ਐਸਬਾਕਭਏਜਬੈਤਬਦਤਸਤਸਰੂਪ॥
ਜਦ ਇਸ ਪ੍ਰਕਾਰ ਦੀ ਆਕਾਸ਼ ਬਾਣੀ ਹੋਈ, ਤਦ ਦੱਤ ਜੋ ਸਤਿ ਸਰੂਪ,
ऐस बाक भए जबै तब दत सत सरूप ॥
ਸਿੰਧੁਸੀਲਸੁਬ੍ਰਿਤਕੋਨਦਗ੍ਯਾਨਕੋਜਨੁਕੂਪ॥
ਸ਼ੀਲ ਦਾ ਸਮੁੰਦਰ, ਚੰਗੀ ਬਿਰਤੀ ਦਾ ਦਰਿਆ ਅਤੇ ਗਿਆਨ ਦਾ ਮਾਨੋ ਖੂਹ ਹੈ,
When this voice of heaven was heard, then Dutt, store of good qualities and knowledge and ocean of gentleness prostrating on the feet of the Lord, said,
सिंधु सील सुब्रित को नद ग्यान को जनु कूप ॥
ਪਾਨਲਾਗਡੰਡੌਤਿਕੈਇਹਭਾਤਿਕੀਨਉਚਾਰ॥
ਚਰਨੀਂ ਲਗ ਗਿਆ ਅਤੇ ਡੰਡੌਤ ਕਰ ਕੇ ਇਸ ਤਰ੍ਹਾਂ ਕਹਿਣ ਲਗਿਆ ਕਿ
पान लाग डंडौति कै इह भाति कीन उचार ॥
ਕਉਨਸੋਗੁਰਕੀਜੀਐਕਹਿਮੋਹਿਤਤਬਿਚਾਰ॥੧੧੧॥
(ਉਹ) ਕੌਣ ਹੈ? ਜਿਸ ਨੂੰ ਗੁਰੂ ਕੀਤਾ ਜਾਏ, ਇਹ ਮੈਨੂੰ ਵਿਚਾਰ ਪੂਰਵਕ ਦਸੋ ॥੧੧੧॥
“O Lord! kindly give me the crux of the matter as to whom I should adopt my Guru?”111.
कउन सो गुर कीजीऐ कहि मोहि तत बिचार ॥१११॥
ਬ੍ਯੋਮਬਾਨੀਬਾਚ॥
ਆਕਾਸ਼ ਬਾਣੀ ਨੇ ਕਿਹਾ:
Speech of the heavenly voice :
ब्योम बानी बाच ॥
ਜਉਨਚਿਤਬਿਖੈਰੁਚੈਸੋਈਕੀਜੀਐਗੁਰਦੇਵ॥
ਜੋ ਚਿਤ ਨੂੰ ਚੰਗਾ ਲਗੇ ਉਸੇ ਨੂੰ ਗੁਰੂ ਕਰਨਾ ਚਾਹੀਦਾ ਹੈ।
जउन चित बिखै रुचै सोई कीजीऐ गुरदेव ॥