ਛਤ੍ਰਿਨਤਾਸਬੁਛਤ੍ਰਿਪਤਿਸੂਝਾ॥
ਸਭ ਛਤ੍ਰੀਆਂ ਨੂੰ ਉਹ ਛਤ੍ਰਪਤੀ ਦੇ ਰੂਪ ਵਿਚ ਸੁਝਿਆ
छत्रिन ता सबु छत्रिपति सूझा ॥
ਜੋਗਿਨਮਹਾਜੋਗਕਰਬੂਝਾ॥
ਅਤੇ ਜੋਗੀਆਂ ਨੇ ਮਹਾਨ ਜੋਗੀ ਵਜੋਂ ਬੁਝਿਆ।
He appeared to the kshatris as Soverign and to the Yogis as Supreme Yogi
जोगिन महा जोग कर बूझा ॥
ਹਿਮਧਰਤਾਹਿਹਿਮਾਲਯਜਾਨਾ॥
ਬਰਫੀਲੇ ਪਰਬਤਾਂ (ਅਰਥਾਂਤਰ-ਚੰਦ੍ਰਮਾ) ਨੇ ਉਸ ਨੂੰ ਹਿਮਾਲਾ ਵਜੋਂ ਜਾਣਿਆ
हिमधर ताहि हिमालय जाना ॥
ਦਿਨਕਰਅੰਧਕਾਰਿਅਨੁਮਾਨਾ॥੧੪੫॥
ਅਤੇ ਹਨੇਰੇ ਨੇ ਸੂਰਜ ਕਰ ਕੇ ਅਨੁਮਾਨ ਕੀਤਾ ॥੧੪੫॥
The mountains considered him as Himalaya and the darkness thought of him as the effulgence of the sun.145.
दिनकर अंधकारि अनुमाना ॥१४५॥
ਜਲਸਰੂਪਜਲਤਾਸੁਪਛਾਨਾ॥
ਜਲ ਨੇ ਉਸ ਨੂੰ 'ਜਲ ਸਰੂਪ' ਵਜੋਂ ਪਛਾਣਿਆ
जल सरूप जल तासु पछाना ॥
ਮੇਘਨਇੰਦ੍ਰਦੇਵਕਰਮਾਨਾ॥
ਅਤੇ ਬਦਲਾਂ ਨੇ ਉਸ ਨੂੰ ਇੰਦਰ ਦੇਵ ਵਜੋਂ ਅਨੁਮਾਨ ਕੀਤਾ।
The water thought of him as the sea and the cloud considered him as Indra
मेघन इंद्रदेव कर माना ॥
ਬੇਦਨਬ੍ਰਹਮਰੂਪਕਰਦੇਖਾ॥
ਵੇਦਾਂ ਨੇ ਉਸ ਨੂੰ ਬ੍ਰਹਮ ਰੂਪ ਕਰ ਕੇ ਵੇਖਿਆ
बेदन ब्रहम रूप कर देखा ॥
ਬਿਪਨਬ੍ਯਾਸਜਾਨਿਅਵਿਰੇਖਾ॥੧੪੬॥
ਅਤੇ ਬ੍ਰਾਹਮਣਾਂ ਨੇ ਬਿਆਸ ਕਰ ਕੇ ਵਿਚਾਰਿਆ ॥੧੪੬॥
The Vedas considered him as Brahman and the Brahmins imagined him as the sage Vyas.146.
बिपन ब्यास जानि अविरेखा ॥१४६॥
ਲਖਮੀਤਾਹਿਬਿਸਨੁਕਰਿਮਾਨ੍ਯੋ॥
ਲੱਛਮੀ ਨੇ ਉਸ ਨੂੰ ਵਿਸ਼ਣੂ ਕਰ ਕੇ ਮੰਨਿਆ
लखमी ताहि बिसनु करि मान्यो ॥
ਬਾਸਵਦੇਵਬਾਸਵੀਜਾਨ੍ਯੋ॥
ਅਤੇ ਇੰਦਰਾਣੀ ('ਬਾਸਵੀ') ਨੇ ਇੰਦਰ ਰੂਪ ਵਿਚ ਜਾਣਿਆ।
Lakshmi considered him as Vishnu and Indrani as Indra
बासव देव बासवी जान्यो ॥
ਸੰਤਨਸਾਤਿਰੂਪਕਰਿਦੇਖਾ॥
ਸੰਤਾਂ ਨੇ (ਉਸ ਨੂੰ) ਸ਼ਾਂਤ ਰੂਪ ਵਿਚ ਵੇਖਿਆ
संतन साति रूप करि देखा ॥
ਸਤ੍ਰਨਕਲਹਸਰੂਪਬਿਸੇਖਾ॥੧੪੭॥
ਅਤੇ ਵੈਰੀਆਂ ਨੇ ਝਗੜੇ ('ਕਲਹ') ਦੇ ਰੂਪ ਵਿਚ ਵੇਖਿਆ ॥੧੪੭॥
The saints saw him s peace-personified and the enemies as the clash-personified.147.
सत्रन कलह सरूप बिसेखा ॥१४७॥
ਰੋਗਨਤਾਹਿਅਉਖਧੀਸੂਝਾ॥
ਰੋਗੀਆਂ ਨੂੰ ਉਹ ਦਵਾਈ ਰੂਪ ਲਗਿਆ
रोगन ताहि अउखधी सूझा ॥
ਭਾਮਿਨਭੋਗਰੂਪਕਰਿਬੂਝਾ॥
ਅਤੇ ਇਸਤਰੀਆਂ ਨੇ ਭੋਗ ਰੂਪ ਵਿਚ ਸਮਝਿਆ।
The ailments saw him as medicine and the women as lust
भामिन भोग रूप करि बूझा ॥
ਮਿਤ੍ਰਨਮਹਾਮਿਤ੍ਰਕਰਿਜਾਨਾ॥
ਮਿਤਰਾਂ ਨੇ ਮਹਾਨ ਮਿਤਰ ਕਰ ਕੇ ਮੰਨਿਆ
मित्रन महा मित्र करि जाना ॥
ਜੋਗਿਨਪਰਮਤਤੁਪਹਚਾਨਾ॥੧੪੮॥
ਅਤੇ ਜੋਗੀਆਂ ਨੇ ਪਰਮਤੱਤ ਵਜੋਂ ਪਛਾਣਿਆ ॥੧੪੮॥
The friends considered him as great friend and the Yogis as Supreme essence.148.
जोगिन परम ततु पहचाना ॥१४८॥
ਮੋਰਨਮਹਾਮੇਘਕਰਿਮਾਨਿਆ॥
ਮੋਰਾਂ ਨੇ ਘਨਘੋਰ ਬਦਲ ਵਜੋਂ ਮੰਨਿਆ
मोरन महा मेघ करि मानिआ ॥
ਦਿਨਕਰਚਿਤਚਕਵੀਜਾਨਿਆ॥
ਅਤੇ ਚਕਵੀ ਨੇ ਚਿਤ ਵਿਚ ਸੂਰਜ ਕਰ ਕੇ ਸਮਝਿਆ।
The peacocks thought of him as cloud and the Chakvi (Brahmani duck) as sun
दिनकर चित चकवी जानिआ ॥
ਚੰਦਸਰੂਪਚਕੋਰਨਸੂਝਾ॥
ਚਕੋਰਾਂ ਨੇ ਚੰਦ੍ਰਮਾ ਦਾ ਸਰੂਪ ਸਮਝਿਆ
चंद सरूप चकोरन सूझा ॥
ਸ੍ਵਾਤਿਬੂੰਦਸੀਪਨਕਰਿਬੂਝਾ॥੧੪੯॥
ਅਤੇ ਸਿੱਪੀਆਂ ਨੇ ਸ੍ਵਾਂਤੀ ਬੂੰਦ ਕਰ ਕੇ ਬੁਝਿਆ ॥੧੪੯॥
The female partridge viewed him as moon and the shell as rain-drop.149.
स्वाति बूंद सीपन करि बूझा ॥१४९॥
ਮਾਸਬਸੰਤਕੋਕਿਲਾਜਾਨਾ॥
ਕੋਇਲ ਨੇ ਬਸੰਤ ਦਾ ਮਹੀਨਾ ਸਮਝਿਆ
मास बसंत कोकिला जाना ॥
ਸ੍ਵਾਤਿਬੂੰਦਚਾਤ੍ਰਕਅਨੁਮਾਨਾ॥
ਅਤੇ ਚਾਤ੍ਰਿਕ ਨੇ ਸ੍ਵਾਂਤੀ ਬੂੰਦ ਵਜੋਂ ਅਨੁਮਾਨ ਕੀਤਾ।
The nightingale saw him as spring and the rain-bird as the rain-drop
स्वाति बूंद चात्रक अनुमाना ॥
ਸਾਧਨਸਿਧਿਰੂਪਕਰਿਦੇਖਾ॥
ਸਾਧਾਂ ਨੇ ਸਿੱਧ ਰੂਪ ਕਰ ਕੇ ਵੇਖਿਆ
साधन सिधि रूप करि देखा ॥
ਰਾਜਨਮਹਾਰਾਜਅਵਿਰੇਖਾ॥੧੫੦॥
ਅਤੇ ਰਾਜਿਆਂ ਨੇ ਮਹਾਰਾਜਾ ਵਜੋਂ ਵਿਚਾਰਿਆ ॥੧੫੦॥
The Sadhus (saints) viewed him s Siddh (an adept) and the kings as Sovereign.150.
राजन महाराज अविरेखा ॥१५०॥
ਦਾਨਸਰੂਪਭਿਛਕਨਜਾਨਾ॥
ਭਿਖਾਰੀਆਂ ਨੇ ਦਾਨ ਰੂਪ ਸਮਝਿਆ
दान सरूप भिछकन जाना ॥
ਕਾਲਸਰੂਪਸਤ੍ਰੁਅਨੁਮਾਨਾ॥
ਅਤੇ ਵੈਰੀਆਂ ਨੇ ਕਾਲ ਸਰੂਪ ਅਨੁਮਾਨਿਆ।
The beggars saw him as the Donor and the enemies as KAL (death)
काल सरूप सत्रु अनुमाना ॥
ਸਾਸਤ੍ਰਸਰੂਪਸਿਮ੍ਰਿਤਨਦੇਖਾ॥
ਸਿਮ੍ਰਿਤੀਆਂ ਨੇ ਸ਼ਾਸਤ੍ਰ ਵਜੋਂ ਵੇਖਿਆ
सासत्र सरूप सिम्रितन देखा ॥
ਸਤਿਸਰੂਪਸਾਧਅਵਿਰੇਖਾ॥੧੫੧॥
ਅਤੇ ਸਾਧਾਂ ਨੇ ਸਤਿ ਸਰੂਪ ਵਿਚ ਵਿਚਾਰਿਆ ॥੧੫੧॥
The Smritis considered him as the knowledge of Shastras and the saints as Truth.151.
सति सरूप साध अविरेखा ॥१५१॥
ਸੀਲਰੂਪਸਾਧਵਿਨਚੀਨਾ॥
ਸਾਧੂ ਰੁਚੀ ਵਾਲਿਆਂ ਨੇ ਸ਼ੁੱਧ ਚਲਨ ('ਸ਼ੀਲ') ਵਾਲਾ ਪਛਾਣਿਆ
सील रूप साधविन चीना ॥
ਦਿਆਲਸਰੂਪਦਇਆਚਿਤਿਕੀਨਾ॥
ਅਤੇ ਦਇਆ ਨੇ ਦਿਆਲੂ ਵਜੋਂ ਚਿਤ ਵਿਚ ਵਿਚਾਰਿਆ।
The saints viewed him as the personification of good conduct and absorbed his kindness in their mind
दिआल सरूप दइआ चिति कीना ॥
ਮੋਰਨਮੇਘਰੂਪਪਹਿਚਾਨਾ॥
ਮੋਰਾਂ ਨੇ ਬਦਲ ਰੂਪ ਵਿਚ ਪਛਾਣਿਆ
मोरन मेघ रूप पहिचाना ॥
ਚੋਰਨਤਾਹਿਭੋਰਕਰਿਜਾਨਾ॥੧੫੨॥
ਅਤੇ ਚੋਰਾਂ ਨੇ ਉਸ ਨੂੰ ਪ੍ਰਭਾਤ ਵੇਲਾ ਕਰ ਕੇ ਜਾਣਿਆ ॥੧੫੨॥
The peacocks thought of him as cloud and the thieves as day dawn.152.
चोरन ताहि भोर करि जाना ॥१५२॥
ਕਾਮਿਨਕੇਲਰੂਪਕਰਿਸੂਝਾ॥
ਕਾਮਨੀਆਂ ਨੂੰ ਕਾਮ-ਕੇਲ ਵਜੋਂ ਸੁਝਿਆ
कामिन केल रूप करि सूझा ॥
ਸਾਧਨਸਿਧਿਰੂਪਤਿਹਬੂਝਾ॥
ਅਤੇ ਸਾਧਾਂ ਨੇ ਉਸ ਨੂੰ ਸਿੱਧ ਰੂਪ ਵਿਚ ਵਿਚਾਰਿਆ।
The women considered him s the incarnation of lust and the saints saw him s adept
साधन सिधि रूप तिह बूझा ॥
ਫਣਪਤੇਸਫਣੀਅਰਕਰਿਜਾਨ੍ਯੋ॥
ਨਾਗਾਂ ('ਫਣੀਅਰ') ਨੇ (ਉਸ ਨੂੰ) ਸ਼ੇਸ਼ਨਾਗ ਕਰ ਕੇ ਜਾਣਿਆ
फणपतेस फणीअर करि जान्यो ॥
ਅੰਮ੍ਰਿਤਰੂਪਦੇਵਤਨਮਾਨ੍ਯੋ॥੧੫੩॥
ਅਤੇ ਦੇਵਤਿਆਂ ਨੇ ਅੰਮ੍ਰਿਤ ਰੂਪ ਕਰ ਕੇ ਮੰਨਿਆ ॥੧੫੩॥
The serpents considered him as Sheshnaga and the gods believed him to be ambrosia.153.
अंम्रित रूप देवतन मान्यो ॥१५३॥
ਮਣਿਸਮਾਨਫਣੀਅਰਕਰਿਸੂਝਾ॥
ਨਾਗਾਂ ('ਫਣੀਅਰ') ਨੂੰ ਮਣੀ ਕਰ ਕੇ ਸੁਝਿਆ
मणि समान फणीअर करि सूझा ॥
ਪ੍ਰਾਣਿਨਪ੍ਰਾਨਰੂਪਕਰਿਬੂਝਾ॥
ਅਤੇ ਪ੍ਰਾਣੀਆਂ ਨੇ ਪ੍ਰਾਣ ਰੂਪ ਕਰ ਕੇ ਬੁਝਿਆ।
He seemed to be like jewel in the serpent and the creatures saw him as prana (life-force)
प्राणिन प्रान रूप करि बूझा ॥
ਰਘੁਬੰਸੀਅਨਰਘੁਰਾਜਪ੍ਰਮਾਨ੍ਰਯੋ॥
ਰਘੂਬੰਸੀਆਂ ਨੇ ਰਘੁ ਰਾਜ ਵਜੋਂ ਪ੍ਰਮਾਣਿਤ ਕੀਤਾ
रघु बंसीअन रघुराज प्रमान्रयो ॥
ਕੇਵਲਕ੍ਰਿਸਨਜਾਦਵਨਜਾਨ੍ਯੋ॥੧੫੪॥
ਅਤੇ ਯਾਦਵਾਂ ਨੇ ਕੇਵਲ ਕ੍ਰਿਸ਼ਨ ਕਰ ਕੇ ਜਾਣਿਆ ॥੧੫੪॥
In the whole Raghu clan, he was authenticated s raghhu clan, he was authenticated as Raghuraj, the king Raghu and the Yadavas considered him like Krishna.154.
केवल क्रिसन जादवन जान्यो ॥१५४॥
ਬਿਪਤਿਹਰਨਬਿਪਤਹਿਕਰਿਜਾਨਾ॥
ਬਿਪਤਾ ਵਿਚ ਗ੍ਰਸਿਆਂ ਨੇ ਉਸ ਨੂੰ ਬਿਪਤਾ ਦੇ ਵਿਨਾਸ਼ਕ ਵਜੋਂ ਸਮਝਿਆ
बिपति हरन बिपतहि करि जाना ॥
ਬਲਿਮਹੀਪਬਾਵਨਪਹਚਾਨਾ॥
ਅਤੇ ਬਲੀ ਰਾਜੇ ਨੇ ਬਾਵਨ (ਅਵਤਾਰ) ਵਜੋਂ ਪਛਾਣ ਕੀਤੀ।
The affliction saw him as the destroyer of suffering and Bali saw him as Vaman
बलि महीप बावन पहचाना ॥
ਸਿਵਸਰੂਪਸਿਵਸੰਤਨਪੇਖਾ॥
ਸ਼ਿਵ ਦੇ ਉਪਾਸਕਾਂ ਨੇ ਸ਼ਿਵ ਰੂਪ ਵਿਚ ਵੇਖਿਆ
सिव सरूप सिव संतन पेखा ॥
ਬ੍ਯਾਸਪਰਾਸੁਰਤੁਲਬਸੇਖਾ॥੧੫੫॥
ਅਤੇ ਬਿਆਸ ਨੇ ਪਰਾਸ਼ਰ ਦੇ ਸਮਾਨ ਸਮਝਿਆ ॥੧੫੫॥
The devotees of Shiva considered him as Shiva and also as Vyas and Parashar.155.
ब्यास परासुर तुल बसेखा ॥१५५॥
ਬਿਪ੍ਰਨਬੇਦਸਰੂਪਬਖਾਨਾ॥
ਬ੍ਰਾਹਮਣਾਂ ਨੇ ਵੇਦ ਸਰੂਪ ਕਰ ਕੇ ਵਰਣਨ ਕੀਤਾ
बिप्रन बेद सरूप बखाना ॥
ਛਤ੍ਰਿਜੁਧਰੂਪਕਰਿਜਾਨਾ॥
ਅਤੇ ਛਤ੍ਰੀਆਂ ਨੇ ਯੁੱਧ ਰੂਪ ਕਰ ਕੇ ਜਾਣਿਆ।
The Brahmins considered him as Veda and Kshatriyas as war
छत्रि जुध रूप करि जाना ॥
ਜਉਨਜਉਨਜਿਹਭਾਤਿਬਿਚਾਰਾ॥
ਜੋ ਜੋ ਜਿਸ ਤਰ੍ਹਾਂ ਨਾਲ ਵਿਚਾਰ ਕਰਦਾ ਸੀ,
जउन जउन जिह भाति बिचारा ॥
ਤਉਨੈਕਾਛਿਕਾਛਿਅਨੁਹਾਰਾ॥੧੫੬॥
ਉਸ (ਉਸ) ਨੇ (ਉਸ ਨੂੰ ਆਪਣੀ) ਦ੍ਰਿਸ਼ਟੀ ਅਨੁਰੂਪ ਸੋਚਿਆ ॥੧੫੬॥
The person who thought of him in any manner, he presented himself in accordance with his desire.156.
तउनै काछि काछि अनुहारा ॥१५६॥