GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 624
Display Settings
Translations
ਜੋਤਿਵੰਤ​ਦਸ​ਚਾਰਿ​ਨਿਧਾਨਾ​॥੧੨੭॥​
ਜੋਤਿਵਾਨ ਅਤੇ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ ॥੧੨੭॥
He had complete knowledge of Kok Shastra nd Smrities and he was expert in fourteen sciences.127.
जोतिवंत दस चारि निधाना ॥१२७॥
ਮਹਾ​ਕ੍ਰਮਠੀ​ਮਹਾ​ਸੁਜਾਨੂ​॥​
(ਉਹ) ਬਹੁਤ ਕਰਮਠ ਅਤੇ ਸੂਝਵਾਨ ਸੀ।
महा क्रमठी महा सुजानू ॥
ਮਹਾ​ਜੋਤਿ​ਦਸ​ਚਾਰਿ​ਨਿਧਾਨੂ​॥​
ਬਹੁਤ ਤੇਜ ਵਾਲਾ ਅਤੇ ਚੌਦਾਂ ਵਿਦਿਆਵਾਂ ਦਾ ਨਿਧੀ ਸੀ।
He was a great hero and superb intellectual, he was the store of fourteen sciences
महा जोति दस चारि निधानू ॥
ਅਤਿ​ਸਰੂਪ​ਅਰੁ​ਅਮਿਤ​ਪ੍ਰਭਾਸਾ​॥​
(ਉਹ) ਅਤਿਅੰਤਿ (ਸੁੰਦਰ) ਸਰੂਪ ਵਾਲਾ ਅਤੇ ਅਮਿਤ ਪ੍ਰਕਾਸ਼ ਵਾਲਾ ਸੀ।
अति सरूप अरु अमित प्रभासा ॥
ਮਹਾ​ਮਾਨ​ਅਰੁ​ਮਹਾ​ਉਦਾਸਾ​॥੧੨੮॥​
(ਉਹ) ਬਹੁਤ ਮਾਣ ਮਰਯਾਦਾ ਵਾਲਾ ਅਤੇ ਬਹੁਤ ਨਿਰਲਿਪਤ ਸੁਭਾ ਵਾਲਾ ਸੀ ॥੧੨੮॥
He was extremely charming and enormously glorious, he was also very proud and alongwith it, he was greatly deatched from the world.128.
महा मान अरु महा उदासा ॥१२८॥
ਬੇਦ​ਅੰਗ​ਖਟ​ਸਾਸਤ੍ਰ​ਪ੍ਰਬੀਨਾ​॥​
(ਉਹ) ਵੇਦਾਂ ਦੇ ਛੇ ਅੰਗ ਮੰਨੇ ਜਾਣ ਵਾਲੇ ਸ਼ਾਸਤ੍ਰਾਂ ਵਿਚ ਪ੍ਰਬੀਨ ਸੀ
बेद अंग खट सासत्र प्रबीना ॥
ਧਨੁਰਬੇਦ​ਪ੍ਰਭ​ਕੇ​ਰਸ​ਲੀਨਾ​॥​
ਅਤੇ ਧਨੁਰ ਵੇਦ ਅਤੇ ਪ੍ਰਭੂ ਦੇ ਰਸ ਵਿਚ ਮਗਨ ਰਹਿਣ ਵਾਲਾ ਸੀ।
The king was expert in all Vedangs and six Shastras, he was the knower of the secret of Dhanurveda and also remained absorbed in the love of the Lord
धनुरबेद प्रभ के रस लीना ॥
ਖੜਗਨ​ਈਸ੍ਵਰ​ਪੁਨਿ​ਅਤੁਲ​ਬਲ​॥​
(ਉਹ) ਤਲਵਾਰ ਦਾ ਸੁਆਮੀ ਅਤੇ ਅਤੁਲ ਬਲ ਵਾਲਾ ਸੀ
खड़गन ईस्वर पुनि अतुल बल ॥
ਅਰਿ​ਅਨੇਕ​ਜੀਤੇ​ਜਿਨਿ​ਦਲਿ​ਮਲਿ​॥੧੨੯॥​
ਅਤੇ ਜਿਸ ਨੇ ਅਨੇਕ ਵੈਰੀਆਂ ਨੂੰ ਮਸਲ ਦਿੱਤਾ ਸੀ ॥੧੨੯॥
He had many qualities and was unlimited like the virtues and strength of the Lord, he had conquered man
अरि अनेक जीते जिनि दलि मलि ॥१२९॥
ਖੰਡ​ਅਖੰਡ​ਜੀਤਿ​ਬਡ​ਰਾਜਾ​॥​
(ਉਸ ਨੇ) ਨਾ ਜਿਤੇ ਜਾ ਸਕਣ ਵਾਲੇ ਵੱਡੇ ਰਾਜੇ ਜਿਤ ਲਏ ਸਨ।
खंड अखंड जीति बड राजा ॥
ਆਨਿ​ਸਮਾਨ​ਨ​ਆਪੁ​ਬਿਰਾਜਾ​॥​
ਉਸ ਦੇ ਸਮਾਨ ਹੋਰ ਕੋਈ ਆ ਕੇ ਨਹੀਂ ਬਿਰਾਜਿਆ ਸੀ।
He had conquered many kings of undivided territories and there was none like him
आनि समान न आपु बिराजा ॥
ਅਤਿ​ਬਲਿਸਟ​ਅਸਿ​ਤੇਜ​ਪ੍ਰਚੰਡਾ​॥​
(ਉਹ) ਅਤਿ ਬਲਵਾਨ ਅਤੇ ਪ੍ਰਚੰਡ ਤੇਜ ਵਾਲਾ ਸੀ
अति बलिसट असि तेज प्रचंडा ॥
ਅਰਿ​ਅਨੇਕ​ਜਿਨਿ​ਸਾਧਿ​ਉਦੰਡਾ​॥੧੩੦॥​
ਜਿਸ ਨੇ ਅਨੇਕ ਉਦੰਡ ਵੈਰੀਆਂ ਨੂੰ ਜਿਤ ਲਿਆ ਸੀ ॥੧੩੦॥
He was extremely powerful and glorious and was very modest in the presence of the saints.130.
अरि अनेक जिनि साधि उदंडा ॥१३०॥
ਦੇਸ​ਬਿਦੇਸ​ਅਧਿਕ​ਜਿਹ​ਜੀਤਾ​॥​
ਜਿਸ ਨੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਨੂੰ ਜਿਤ ਲਿਆ ਸੀ
देस बिदेस अधिक जिह जीता ॥
ਜਹ​ਤਹ​ਚਲੀ​ਰਾਜ​ਕੀ​ਨੀਤਾ​॥​
ਅਤੇ ਜਿਥੇ ਕਿਥੇ (ਉਸ ਦੇ) ਰਾਜ ਦੀ ਮਰਯਾਦਾ ਚਲ ਪਈ ਸੀ।
He conquered many countries far and near and his rule was discussed everywhere
जह तह चली राज की नीता ॥
ਭਾਤਿ​ਭਾਤਿ​ਸਿਰਿ​ਛਤ੍ਰ​ਬਿਰਾਜਾ​॥​
(ਉਸ ਦੇ) ਸਿਰ ਉਤੇ ਤਰ੍ਹਾਂ ਤਰ੍ਹਾਂ ਦੇ ਛਤ੍ਰ ਸ਼ੋਭਦੇ ਸਨ
भाति भाति सिरि छत्र बिराजा ॥
ਤਜਿ​ਹਠ​ਚਰਨਿ​ਲਗੇ​ਬਡ​ਰਾਜਾ​॥੧੩੧॥​
ਅਤੇ ਹਠ ਨੂੰ ਛਡ ਕੇ ਵੱਡੇ ਵੱਡੇ ਰਾਜੇ ਉਸ ਦੀ ਚਰਨੀਂ ਲਗ ਗਏ ਸਨ ॥੧੩੧॥
He assumed many types of canopies and many great kings fell at his feet leaving their persistence.131.
तजि हठ चरनि लगे बड राजा ॥१३१॥
ਜਹ​ਤਹ​ਹੋਤ​ਧਰਮ​ਕੀ​ਰੀਤਾ​॥​
ਜਿਥੇ ਕਿਥੇ ਧਰਮ ਦੀ ਰੀਤ ਹੋਣ ਲਗ ਗਈ ਸੀ
जह तह होत धरम की रीता ॥
ਕਹੂੰ​ਨ​ਪਾਵਤਿ​ਹੋਨਿ​ਅਨੀਤਾ​॥​
ਅਤੇ ਕਿਤੇ ਵੀ ਅਨੀਤੀ ਨਹੀਂ ਹੋ ਸਕਦੀ ਸੀ।
The traditions of Dharma became prevalent in all directions and there was no misconduct anywhere
कहूं न पावति होनि अनीता ॥
ਦਾਨ​ਨਿਸਾਨ​ਚਹੂੰ​ਚਕ​ਬਾਜਾ​॥​
ਚੌਹਾਂ ਚੱਕਾਂ ਵਿਚ ਦਾਨ ਦੇਣ ਦਾ ਧੌਂਸਾ ਵਜਦਾ ਸੀ (ਅਰਥਾਤ ਦਾਨ ਦੇਣ ਦੀਆਂ ਧੁੰਮਾਂ ਪੈ ਗਈਆਂ ਸਨ)।
दान निसान चहूं चक बाजा ॥
ਕਰਨ​ਕੁਬੇਰ​ਬੇਣੁ​ਬਲਿ​ਰਾਜਾ​॥੧੩੨॥​
ਕਰਨ, ਕੁਬੇਰ, ਬੇਣ ਅਤੇ ਬਲਿ ਰਾਜਿਆਂ (ਵਾਂਗ ਉਸ ਦੀ ਪ੍ਰਸਿੱਧੀ ਹੋ ਗਈ ਸੀ) ॥੧੩੨॥
He became famous in bestowing charities like the king Varuna, Kuber, Ben, and Bali.132.
करन कुबेर बेणु बलि राजा ॥१३२॥
ਭਾਤਿ​ਭਾਤਿ​ਤਨ​ਰਾਜ​ਕਮਾਈ​॥​
ਭਾਂਤ ਭਾਂਤ ਦਾ ਰਾਜ ਕਮਾਉਣ ਕਰ ਕੇ
भाति भाति तन राज कमाई ॥
ਆ​ਸਮੁਦ੍ਰ​ਲੌ​ਫਿਰੀ​ਦੁਹਾਈ​॥​
(ਉਸ ਦੀ) ਦੁਹਾਈ ਸਮੁੰਦਰ ਤਕ ਆ ਪਸਰੀ ਸੀ।
He ruled in various ways and his drum sounded upto the ocean
आ समुद्र लौ फिरी दुहाई ॥
ਜਹ​ਤਹ​ਕਰਮ​ਪਾਪ​ਭਯੋ​ਦੂਰਾ​॥​
ਜਿਥੇ ਕਿਥੇ ਪਾਪਾਚਾਰ ਅਤੇ ਭੈ ਖ਼ਤਮ ਹੋ ਗਿਆ ਸੀ
जह तह करम पाप भयो दूरा ॥
ਧਰਮ​ਕਰਮ​ਸਭ​ਕਰਤ​ਹਜੂਰਾ​॥੧੩੩॥​
ਅਤੇ ਰਾਜੇ ਦੇ ਸਨਮੁਖ ਰਹਿਣ ਵਾਲੇ ਸਾਰੇ ਲੋਕ ਧਰਮ ਕਰਮ ਕਰਦੇ ਸਨ ॥੧੩੩॥
The voice and fear were nowhere observed and all performed the religious actions in his presence.133.
धरम करम सभ करत हजूरा ॥१३३॥
ਜਹ​ਤਹ​ਪਾਪ​ਛਪਾ​ਸਬ​ਦੇਸਾ​॥​
ਜਿਥੇ ਕਿਥੇ ਸਾਰੇ ਦੇਸ ਵਿਚੋਂ ਪਾਪ ਛਿਪ ਗਿਆ
जह तह पाप छपा सब देसा ॥
ਧਰਮ​ਕਰਮ​ਉਠਿ​ਲਾਗਿ​ਨਰੇਸਾ​॥​
ਅਤੇ ਸਾਰੇ ਰਾਜੇ ਤਤਪਰ ਹੋ ਕੇ ਧਰਮ ਕਰਮ ਵਿਚ ਲਗ ਗਏ।
All the countries became sinless and all the kings observed the religious injunctions
धरम करम उठि लागि नरेसा ॥
ਆ​ਸਮੁਦ੍ਰ​ਲੌ​ਫਿਰੀ​ਦੁਹਾਈ​॥​
ਸਮੁੰਦਰ ਤਕ (ਉਸ ਦੀ) ਦੁਹਾਈ ਫਿਰ ਗਈ।
आ समुद्र लौ फिरी दुहाई ॥
ਇਹ​ਬਿਧਿ​ਕਰੀ​ਦਿਲੀਪ​ਰਜਾਈ​॥੧੩੪॥​
ਇਸ ਤਰ੍ਹਾਂ ਦਲੀਪ ਰਾਜਾ ਨੇ ਬਾਦਸ਼ਾਹੀ ਕੀਤੀ ॥੧੩੪॥
The discussion about the rule of Dileep extended upto the ocean.134.
इह बिधि करी दिलीप रजाई ॥१३४॥
ਇਤਿ​ਦਲੀਪ​ਰਾਜ​ਸਮਾਪਤੰ​॥੮॥੫॥​
ਇਥੇ ਦਲੀਪ ਰਾਜੇ ਦੇ ਰਾਜ ਦੀ ਸਮਾਪਤੀ ॥੮॥੫॥
End of the description of the rule of Dileep and his departure for heaven.
इति दलीप राज समापतं ॥८॥५॥
ਅਥ​ਰਘੁ​ਰਾਜਾ​ਕੋ​ਰਾਜ​ਕਥਨੰ​॥​
ਹੁਣ ਰਘੁ ਰਾਜਾ ਦੇ ਰਾਜ ਦਾ ਕਥਨ
Now begins the description of he rule of the king Raghu
अथ रघु राजा को राज कथनं ॥
ਚੌਪਈ​॥​
ਚੌਪਈ:
CHAUPAI
चौपई ॥
ਬਹੁਰ​ਜੋਤਿ​ਸੋ​ਜੋਤਿ​ਮਿਲਾਨੀ​॥​
ਫਿਰ (ਦਲੀਪ ਰਾਜੇ ਦੀ) ਜੋਤਿ (ਪਰਮਾਤਮਾ ਦੀ) ਜੋਤਿ ਨਾਲ ਮਿਲ ਗਈ।
बहुर जोति सो जोति मिलानी ॥
ਸਬ​ਜਗ​ਐਸ​ਕ੍ਰਿਆ​ਪਹਿਚਾਨੀ​॥​
ਇਸ ਕ੍ਰਿਆ ਨੂੰ ਸਾਰੇ ਜਗਤ ਨੇ ਜਾਣ ਲਿਆ।
The light of everyone merged in supreme light, and this activity continued in the world
सब जग ऐस क्रिआ पहिचानी ॥
ਸ੍ਰੀ​ਰਘੁਰਾਜ​ਰਾਜੁ​ਜਗਿ​ਕੀਨਾ​॥​
(ਉਸ ਪਿਛੋਂ) ਰਘੁਰਾਜ ਨੇ ਜਗਤ ਵਿਚ ਰਾਜ ਕੀਤਾ
स्री रघुराज राजु जगि कीना ॥
ਅਤ੍ਰਪਤ੍ਰ​ਸਿਰਿ​ਢਾਰਿ​ਨਵੀਨਾ​॥੧੩੫॥​
ਅਤੇ (ਆਪਣੇ) ਸਿਰ ਉਤੇ ਨਵੇਂ ਰਾਜਸੀ ਛਤ੍ਰ ਅਤੇ ਚਿੰਨ੍ਹ ਧਾਰਨ ਕਰ ਲਏ ॥੧੩੫॥
The king Rahghu ruled over the world and wore new arms, weapons and canopies.135.
अत्रपत्र सिरि ढारि नवीना ॥१३५॥
ਬਹੁਤੁ​ਭਾਤਿ​ਕਰਿ​ਜਗਿ​ਪ੍ਰਕਾਰਾ​॥​
ਕਈ ਪ੍ਰਕਾਰ ਦੇ ਯੱਗ ਬਹੁਤ ਢੰਗਾਂ ਨਾਲ ਕੀਤੇ
बहुतु भाति करि जगि प्रकारा ॥
ਦੇਸ​ਦੇਸ​ਮਹਿ​ਧਰਮ​ਬਿਥਾਰਾ​॥​
ਅਤੇ ਦੇਸ ਦੇਸਾਂਤਰਾਂ ਵਿਚ ਧਰਮ ਦਾ ਵਿਸਤਾਰ ਕੀਤਾ।
He performed several types of Yajnas and spread the religion in all the countires
देस देस महि धरम बिथारा ॥
ਪਾਪੀ​ਕੋਈ​ਨਿਕਟਿ​ਨ​ਰਾਖਾ​॥​
ਕੋਈ ਪਾਪੀ ਨੇੜੇ ਨਾ ਰਹਿਣ ਦਿੱਤਾ।
पापी कोई निकटि न राखा ॥
ਝੂਠ​ਬੈਨ​ਕਿਹੂੰ​ਭੂਲਿ​ਨ​ਭਾਖਾ​॥੧੩੬॥​
ਕੋਈ ਭੁਲ ਕੇ ਵੀ ਝੂਠਾ ਬੋਲ ਨਾ ਬੋਲਦਾ ॥੧੩੬॥
He did not allow any sinner to stay with him and never uttered falsehood, even through oversight.136.
झूठ बैन किहूं भूलि न भाखा ॥१३६॥
ਨਿਸਾ​ਤਾਸੁ​ਨਿਸ​ਨਾਥ​ਪਛਾਨਾ​॥​
ਰਾਤ ਨੇ ਉਸ ਨੂੰ ਚੰਦ੍ਰਮਾ (ਦੇ ਰੂਪ) ਵਜੋਂ ਸਮਝਿਆ
निसा तासु निस नाथ पछाना ॥
ਦਿਨਕਰ​ਤਾਹਿ​ਦਿਵਸ​ਅਨੁਮਾਨਾ​॥​
ਅਤੇ ਦਿਨ ਨੇ ਉਸ ਨੂੰ ਸੂਰਜ ਦੇ ਰੂਪ ਵਿਚ ਅਨੁਮਾਨ ਕੀਤਾ।
The nigh considered him as moon and the day as sun
दिनकर ताहि दिवस अनुमाना ॥
ਬੇਦਨ​ਤਾਹਿ​ਬ੍ਰਹਮ​ਕਰਿ​ਲੇਖਾ​॥​
ਵੇਦਾਂ ਨੇ ਉਸ ਨੂੰ ਬ੍ਰਹਮਾ ਕਰ ਕੇ ਜਾਣਿਆ
बेदन ताहि ब्रहम करि लेखा ॥
ਦੇਵਨ​ਇੰਦ੍ਰ​ਰੂਪ​ਅਵਿਰੇਖਾ​॥੧੩੭॥​
ਅਤੇ ਦੇਵਤਿਆਂ ਨੇ ਇੰਦਰ ਰੂਪ ਵਿਚ ਵਿਚਾਰਿਆ ('ਅਵਰੇਖਾ') ॥੧੩੭॥
The Vedas considered him as “Brahm” and the gods visualized him as Indra.137.
देवन इंद्र रूप अविरेखा ॥१३७॥
ਬਿਪਨ​ਸਬਨ​ਬ੍ਰਹਸਪਤਿ​ਦੇਖ੍ਯੋ​॥​
ਸਾਰਿਆਂ ਬ੍ਰਾਹਮਣਾਂ ਨੇ ਬ੍ਰਹਸਪਤੀ ਵਜੋਂ ਵੇਖਿਆ
बिपन सबन ब्रहसपति देख्यो ॥
ਦੈਤਨ​ਗੁਰੂ​ਸੁਕ੍ਰ​ਕਰਿ​ਪੇਖ੍ਯੋ​॥​
ਅਤੇ ਦੈਂਤਾਂ ਨੇ ਸ਼ੁਕ੍ਰ ਗੁਰੂ ਵਜੋਂ ਸਮਝਿਆ।
All the Brahmins saw in him the god Brihaspati and the demons as Shukracharya
दैतन गुरू सुक्र करि पेख्यो ॥
ਰੋਗਨ​ਤਾਹਿ​ਅਉਖਧੀ​ਮਾਨਾ​॥​
ਰੋਗੀਆਂ ਨੇ ਉਸ ਨੂੰ ਦਵਾਈ ਦੇ ਰੂਪ ਵਿਚ ਮੰਨਿਆ
रोगन ताहि अउखधी माना ॥
ਜੋਗਿਨ​ਪਰਮ​ਤਤ​ਪਹਿਚਾਨਾ​॥੧੩੮॥​
ਅਤੇ ਜੋਗੀਆਂ ਨੇ ਉਸ ਨੂੰ ਪਰਮਤੱਤ ਦੇ ਰੂਪ ਵਿਚ ਪਛਾਣਿਆ ॥੧੩੮॥
The ailments looked at him as medicine and the Yogis visulised in him the supreme essence.138.
जोगिन परम तत पहिचाना ॥१३८॥
ਬਾਲਨ​ਬਾਲ​ਰੂਪ​ਅਵਿਰੇਖ੍ਰਯੋ​॥​
ਬਾਲਕਾਂ ਨੇ (ਉਸ ਨੂੰ) ਬਾਲਕ ਰੂਪ ਵਿਚ ਜਾਣਿਆ
बालन बाल रूप अविरेख्रयो ॥
ਜੋਗਨ​ਮਹਾ​ਜੋਗ​ਕਰਿ​ਦੇਖ੍ਯੋ​॥​
ਅਤੇ ਜੋਗੀਆਂ ਨੇ ਮਹਾਨ ਜੋਗ ਕਰ ਕੇ ਸਮਝਿਆ।
The children saw him as a child and the Yogis as the supreme Yogi
जोगन महा जोग करि देख्यो ॥
ਦਾਤਨ​ਮਹਾਦਾਨਿ​ਕਰਿ​ਮਾਨ੍ਯੋ​॥​
ਦਾਤਿਆਂ ਨੇ ਮਹਾਦਾਨ ਦੇ ਰੂਪ ਵਿਚ ਮੰਨਿਆ
दातन महादानि करि मान्यो ॥
ਭੋਗਨ​ਭੋਗ​ਰੂਪ​ਪਹਚਾਨ੍ਯੋ​॥੧੩੯॥​
ਅਤੇ ਭੋਗੀਆਂ ਨੇ ਭੋਗ ਰੂਪ ਵਜੋਂ ਪਛਾਣਿਆ ॥੧੩੯॥
The donors saw in him the supreme Donor and the pleasure seeking persons considered him as a Supreme Yogi.139.
भोगन भोग रूप पहचान्यो ॥१३९॥
ਸੰਨਿਆਸਨ​ਦਤ​ਰੂਪ​ਕਰਿ​ਜਾਨ੍ਯੋ​॥​
ਸੰਨਿਆਸੀਆਂ ਨੇ ਦੱਤ ਰੂਪ ਕਰ ਕੇ ਜਾਣਿਆ
संनिआसन दत रूप करि जान्यो ॥
ਜੋਗਨ​ਗੁਰ​ਗੋਰਖ​ਕਰਿ​ਮਾਨ੍ਯੋ​॥​
ਅਤੇ ਜੋਗੀਆਂ ਨੇ ਗੁਰੂ ਗੋਰਖ ਕਰ ਕੇ ਮੰਨਿਆ।
The Sannyasis considered him as Dattatreya and the Yogis as Guru Gorakhnath
जोगन गुर गोरख करि मान्यो ॥
ਰਾਮਾਨੰਦ​ਬੈਰਾਗਿਨ​ਜਾਨਾ​॥​
ਬੈਰਾਗੀਆਂ ਨੇ ਰਾਮਾਨੰਦ ਸਮਝਿਆ
रामानंद बैरागिन जाना ॥
ਮਹਾਦੀਨ​ਤੁਰਕਨ​ਪਹਚਾਨਾ​॥੧੪੦॥​
ਅਤੇ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ ('ਮਹਾਦੀਨ') ਕਰ ਕੇ ਜਾਣਿਆ ॥੧੪੦॥
The Bairagis considered him as Ramanand and the Muslims as Muhammad.140. (This is a period-error).
महादीन तुरकन पहचाना ॥१४०॥
ਦੇਵਨ​ਇੰਦ੍ਰ​ਰੂਪ​ਕਰਿ​ਲੇਖਾ​॥​
ਦੇਵਤਿਆਂ ਨੇ ਇੰਦਰ ਰੂਪ ਕਰ ਕੇ ਪਛਾਣਿਆ
देवन इंद्र रूप करि लेखा ॥
ਦੈਤਨ​ਸੁੰਭ​ਰਾਜਾ​ਕਰਿ​ਪੇਖਾ​॥​
ਅਤੇ ਦੈਂਤਾਂ ਨੇ ਰਾਜਾ ਸੁੰਭ ਕਰ ਕੇ ਵੇਖਿਆ।
The gods considered him as Indra and the demons as Shmbh
दैतन सुंभ राजा करि पेखा ॥
ਜਛਨ​ਜਛ​ਰਾਜ​ਕਰਿ​ਮਾਨਾ​॥​
ਯਕਸ਼ਾਂ ਨੇ ਯਕਸ਼ ਰਾਜਾ (ਕੁਬੇਰ) ਵਜੋਂ ਮੰਨਿਆ
जछन जछ राज करि माना ॥
ਕਿਨ੍ਰਨ​ਕਿਨ੍ਰਦੇਵ​ਪਹਚਾਨਾ​॥੧੪੧॥​
ਅਤੇ ਕਿੰਨਰਾਂ ਨੇ ਕਿੰਨਰ ਰਾਜਾ ਦੇ ਰੂਪ ਵਿਚ ਪਛਾਣਿਆ ॥੧੪੧॥
The Yakshas and Kinnar thought of him as their king.141.
किन्रन किन्रदेव पहचाना ॥१४१॥
ਕਾਮਿਨ​ਕਾਮ​ਰੂਪ​ਕਰਿ​ਦੇਖ੍ਯੋ​॥​
ਕਾਮਨੀਆਂ ਨੇ ਕਾਮ ਰੂਪ ਵਜੋਂ ਵੇਖਿਆ।
कामिन काम रूप करि देख्यो ॥
ਰੋਗਨ​ਰੂਪ​ਧਨੰਤਰ​ਪੇਖ੍ਯੋ​॥​
ਰੋਗੀਆਂ ਨੇ ਧਨੰਤਰੀ ਰੂਪ ਵਜੋਂ ਜਾਣਿਆ।
The lustful women considered him as the god of love and the diseases thought of him as the incarnation of Dhanvantri
रोगन रूप धनंतर पेख्यो ॥
ਰਾਜਨ​ਲਖ੍ਯੋ​ਰਾਜ​ਅਧਿਕਾਰੀ​॥​
ਰਾਜਿਆਂ ਨੇ (ਉਸ ਨੂੰ) ਰਾਜ ਦਾ ਅਧਿਕਾਰੀ ਸਮਝਿਆ
राजन लख्यो राज अधिकारी ॥
ਜੋਗਨ​ਲਖ੍ਯੋ​ਜੋਗੀਸਰ​ਭਾਰੀ​॥੧੪੨॥​
ਅਤੇ ਜੋਗੀਆਂ ਨੇ ਵੱਡਾ ਜੋਗੀਸ਼੍ਵਰ ਮੰਨਿਆ ॥੧੪੨॥
The kings considered him as the Sovereign and the Yogis thought of him s the Supreme Yogi.142.
जोगन लख्यो जोगीसर भारी ॥१४२॥
ਛਤ੍ਰਨ​ਬਡੋ​ਛਤ੍ਰਪਤਿ​ਜਾਨਾ​॥​
ਛਤ੍ਰੀਆਂ ਨੇ ਵੱਡਾ ਛਤ੍ਰਪਤੀ ਜਾਣਿਆ
छत्रन बडो छत्रपति जाना ॥
ਅਤ੍ਰਿਨ​ਮਹਾ​ਸਸਤ੍ਰਧਰ​ਮਾਨਾ​॥​
ਅਤੇ ਯੋਧਿਆਂ ('ਅਤ੍ਰਿਨ') ਨੇ ਮਹਾਨ ਸ਼ਸਤ੍ਰਧਾਰੀ ਰੂਪ ਵਿਚ ਪਛਾਣਿਆ।
The Kshatriyas considered him the great canopied king and the wielders of arms and weapons thought of him as the great and powerful warrior
अत्रिन महा ससत्रधर माना ॥
ਰਜਨੀ​ਤਾਸੁ​ਚੰਦ੍ਰ​ਕਰਿ​ਲੇਖਾ​॥​
ਰਾਤ ਨੇ ਉਸ ਨੂੰ ਚੰਦ੍ਰਮਾ ਕਰ ਕੇ ਵੇਖਿਆ
रजनी तासु चंद्र करि लेखा ॥
ਦਿਨੀਅਰ​ਕਰਿ​ਤਿਹ​ਦਿਨ​ਅਵਿਰੇਖਾ​॥੧੪੩॥​
ਅਤੇ ਦਿਨ ਨੇ ਉਸ ਨੂੰ ਸੂਰਜ ਦੇ ਰੂਪ ਵਿਚ ਵਿਚਾਰਿਆ ॥੧੪੩॥
The night considered him as moon and the day as sun.143.
दिनीअर करि तिह दिन अविरेखा ॥१४३॥
ਸੰਤਨ​ਸਾਤਿ​ਰੂਪ​ਕਰਿ​ਜਾਨ੍ਯੋ​॥​
ਸੰਤਾਂ ਨੇ ਉਸ ਨੂੰ ਸਾਂਤ ਰੂਪ ਕਰ ਕੇ ਜਾਣਿਆ
संतन साति रूप करि जान्यो ॥
ਪਾਵਕ​ਤੇਜ​ਰੂਪ​ਅਨੁਮਾਨ੍ਰਯੋ​॥​
ਅਤੇ ਅਗਨੀ ਨੇ ਉਸ ਨੂੰ ਤੇਜ ਵਜੋਂ ਅਨੁਮਾਨ ਕੀਤਾ।
The saints thought of him as manifestation of peace and the fire thought of him as effulgence
पावक तेज रूप अनुमान्रयो ॥
ਧਰਤੀ​ਤਾਸੁ​ਧਰਾਧਰ​ਜਾਨਾ​॥​
ਧਰਤੀ ਨੇ ਉਸ ਨੂੰ ਪਰਬਤ ਕਰ ਕੇ ਸਮਝਿਆ
धरती तासु धराधर जाना ॥
ਹਰਣਿ​ਏਣਰਾਜ​ਪਹਿਚਾਨਾ​॥੧੪੪॥​
ਅਤੇ ਹਿਰਨੀਆਂ ਨੇ (ਉਸ ਨੂੰ) ਕਸਤੂਰੀ ਵਾਲਾ ਹਿਰਨ ('ਏਣਰਾਜ') ਦੇ ਰੂਪ ਵਿਚ ਪਛਾਣਿਆ ॥੧੪੪॥
The earth considered him as a mountain and the does as the king of deer.144.
हरणि एणराज पहिचाना ॥१४४॥