GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 583
Display Settings
Translations
ਗਜਬਾਜਰਥੀਰਥਕੂਟਹਿਗੇ
ਹਾਥੀ, ਘੋੜੇ, ਰਥਵਾਨ ਅਤੇ ਰਥਾਂ ਨੂੰ ਕੁਟਣਗੇ।
गज बाज रथी रथ कूटहिगे ॥
ਗਹਿਕੇਸਨਏਕਿਨਝੂਟਹਿਗੇ
ਇਕਨਾਂ (ਯੋਧਿਆਂ) ਨੂੰ ਕੇਸਾਂ ਤੋਂ ਪਕੜ ਕੇ ਝਟਕੇ ਦੇਣਗੇ।
गहि केसन एकिन झूटहिगे ॥
ਲਖਲਾਤਨਮੁਸਟਪ੍ਰਹਾਰਹਿਗੇ
ਲੱਖਾਂ (ਯੋਧਿਆਂ) ਨੂੰ ਲਤਾਂ ਅਤੇ ਮੁਕਿਆਂ ਨਾਲ ਕੁਟਣਗੇ।
लख लातन मुसट प्रहारहिगे ॥
ਰਣਿਦਾਤਨਕੇਸਨੁਪਾਰਹਿਗੇ॥੩੧੮॥
ਯੁੱਧਭੂਮੀ ਵਿਚ (ਇਕਨਾਂ ਦੇ) ਦੰਦ ਅਤੇ ਕੇਸ ਪੁਟ ਦੇਣਗੇ ॥੩੧੮॥
The elephants, horses, chariots and chariot-riders will be chopped and the warriors catching each other by their hair, they ill swing, there will be blows of legs and fists and the heads will be shattered with teeth.318.
रणि दातन केसनु पारहिगे ॥३१८॥
ਅਵਣੇਸਅਣੀਣਿਸੁਧਾਰਹਿਗੇ
ਰਾਜਿਆਂ ਅਤੇ ਸੈਨਾ ਨਾਇਕਾਂ ਨੂੰ ਸੁਧਾਰਨਗੇ।
अवणेस अणीणि सुधारहिगे ॥
ਕਰਿਬਾਣਕ੍ਰਿਪਾਣਸੰਭਾਰਹਿਗੇ
ਹੱਥ ਵਿਚ ਬਾਣ ਤੇ ਕ੍ਰਿਪਾਨ ਸੰਭਾਲਣਗੇ।
करि बाण क्रिपाण संभारहिगे ॥
ਕਰਿਰੋਸਦੁਹੂੰਦਿਸਿਧਾਵਹਿਗੇ
ਰੋਸ ਕਰ ਕੇ ਦੋਹਾਂ ਪਾਸਿਆਂ ਨੂੰ ਭਜਣਗੇ।
करि रोस दुहूं दिसि धावहिगे ॥
ਰਣਿਸੀਝਿਦਿਵਾਲਯਪਾਵਹਿਗੇ॥੩੧੯॥
ਰਣ-ਭੂਮੀ ਵਿਚ ਜਿਤ ਕੇ ਸਵਰਗ ('ਦਿਵਾਲਯ') ਨੂੰ ਪ੍ਰਾਪਤ ਕਰਨਗੇ ॥੩੧੯॥
The kings of the earth will re-array their armies and hold their bows and arrows, there will be fought a dreadful war in anger in both the directions and the warriors will obtain a place in heaven in the dreadful war.319.
रणि सीझि दिवालय पावहिगे ॥३१९॥
ਛਣਣੰਕਿਕ੍ਰਿਪਾਣਛਣਕਹਿਗੀ
ਛਣਕਾਰ ਕਰਦੀ ਹੋਈ ਕ੍ਰਿਪਾਨ ਛਣਕੇਗੀ।
छणणंकि क्रिपाण छणकहिगी ॥
ਝਣਣਕਿਸੰਜੋਅਝਣਕਹਿਗੀ
ਝਣ-ਝਣ ਕਰਦੀਆਂ ਕਵਚਾਂ ਡਿਗਣਗੀਆਂ।
झणणकि संजोअ झणकहिगी ॥
ਕਣਣੰਛਿਕੰਧਾਰਿਕਣਛਹਿਗੇ
ਕੰਧਾਰੀ ਘੋੜਿਆਂ ਦੀ ਹਿਣਹਿਣਾਹਠ ਹੋਵੇਗੀ।
कणणंछि कंधारि कणछहिगे ॥
ਰਣਰੰਗਿਸੁਚਾਚਰਮਚਹਿਗੇ॥੩੨੦॥
ਯੁੱਧ-ਭੂਮੀ ਵਿਚ ਫਾਗ ਮਚੇਗੀ ॥੩੨੦॥
The swords will clatter and the jingling of the steel armours will be heard, the sharp-edged weapons will produce knocking sounds and the Holi of the war will be played.320.
रणरंगि सु चाचर मचहिगे ॥३२०॥
ਦੁਹੂੰਓਰਤੇਸਾਗਅਨਚਹਿਗੀ
ਦੋਹਾਂ ਪਾਸਿਆਂ ਤੋਂ ਬਰਛੇ ਉਗਰੇ ਜਾਣਗੇ।
दुहूं ओर ते साग अनचहिगी ॥
ਜਟਿਧੂਰਿਧਰਾਰੰਗਿਰਚਹਿਗੀ
ਸ਼ਿਵ ਧੂੜ ਵਿਚ ਧੁੰਧਲੇ ਹੋ ਜਾਣਗੇ।
जटि धूरि धरारंगि रचहिगी ॥
ਕਰਵਾਰਿਕਟਾਰੀਆਬਜਹਿਗੀ
ਤਲਵਾਰਾਂ ਤੇ ਕਟਾਰਾਂ ਜ਼ੋਰ ਨਾਲ ਵਜਣਗੀਆਂ,
करवारि कटारीआ बजहिगी ॥
ਘਟਸਾਵਣਿਜਾਣੁਸੁਗਜਹਿਗੀ॥੩੨੧॥
ਮਾਨੋ ਸਾਵਣ ਦੀਆਂ ਘਟਾਵਾਂ ਗਰਜ ਰਹੀਆਂ ਹੋਣ ॥੩੨੧॥
The lances will be struck from both sides and the matted locks of the warriors will roll in dust, the spears will collide while striking blows like the thundering of the clouds of Sawan.321.
घट सावणि जाणु सु गजहिगी ॥३२१॥
ਭਟਦਾਤਨਪੀਸਰਿਸਾਵਹਿਗੇ
ਯੋਧੇ ਕ੍ਰੋਧਵਾਨ ਹੋ ਕੇ ਦੰਦ ਪੀਹਣਗੇ।
भट दातन पीस रिसावहिगे ॥
ਦੁਹੂੰਓਰਿਤੁਰੰਗਨਚਾਵਹਿਗੇ
(ਯੋਧੇ) ਦੋਹਾਂ ਪਾਸੇ ਘੋੜਿਆਂ ਨੂੰ ਨਚਾਉਣਗੇ।
दुहूं ओरि तुरंग नचावहिगे ॥
ਰਣਿਬਾਣਕਮਾਣਣਿਛੋਰਹਿਗੇ
ਰਣ-ਭੂਮੀ ਅੰਦਰ ਕਮਾਨਾਂ ਵਿਚੋਂ ਤੀਰ ਛਡਣਗੇ
रणि बाण कमाणणि छोरहिगे ॥
ਹਯਤ੍ਰਾਣਸਨਾਹਿਨਫੋਰਹਿਗੇ॥੩੨੨॥
(ਜਿਨ੍ਹਾਂ ਨਾਲ) ਘੋੜਿਆਂ ਦੀਆਂ (ਲੋਹੇ ਦੀਆਂ ਜਾਲੀਦਾਰ) ਝੁਲਾਂ ਅਤੇ ਕਵਚ ('ਸਨਾਹਿਨ') ਭੰਨਣਗੇ ॥੩੨੨॥
The warriors grinding their teeth in anger will cause their horses to dance from both sides, they will discharged arrows from their bows in the war-arena and will cut the saddles of horses and the armours.322.
हय त्राण सनाहिन फोरहिगे ॥३२२॥
ਘਟਿਜਿਉਘਣਿਕੀਘੁਰਿਢੂਕਹਿਗੇ
(ਸੈਨਾਵਾਂ) ਬਦਲਾਂ ਦੀਆਂ ਘਟਾਵਾਂ ਵਾਂਗ ਗਰਜਦੀਆਂ ਹੋਈਆਂ ਨੇੜੇ ਢੁਕਣਗੀਆਂ।
घटि जिउ घणि की घुरि ढूकहिगे ॥
ਮੁਖਮਾਰਦਸੋਦਿਸਕੂਕਹਿਗੇ
ਸਾਰੀਆਂ ਦਿਸ਼ਾਵਾਂ ਤੋਂ (ਯੋਧੇ) 'ਮਾਰੋ' 'ਮਾਰੋ' ਕੂਕਣਗੇ।
मुख मार दसो दिस कूकहिगे ॥
ਮੁਖਮਾਰਮਹਾਸੁਰਬੋਲਹਿਗੇ
ਮੂੰਹ ਤੋਂ ਉੱਚੀ ਆਵਾਜ਼ ਵਿਚ 'ਮਾਰੋ' 'ਮਾਰੋ' ਬੋਲਣਗੇ।
मुख मार महा सुर बोलहिगे ॥
ਗਿਰਿਕੰਚਨਜੇਮਿਡੋਲਹਿਗੇ॥੩੨੩॥
ਸੁਮੇਰ ਪਰਬਤ ਵਾਂਗ ਨਹੀਂ ਡੋਲਣਗੇ ॥੩੨੩॥
The warriors will rush forth like clouds and will roam in all the ten directions, shouting,”kill, kill”, with their utterance of “kill, kill”, the heart of Sumeru mountain will all move.323.
गिरि कंचन जेमि न डोलहिगे ॥३२३॥
ਹਯਕੋਟਿਗਜੀਗਜਜੁਝਹਿਗੇ
ਕਰੋੜਾਂ ਘੋੜੇ, ਹਾਥੀ ਅਤੇ ਹਾਥੀਆਂ ਦੇ ਸਵਾਰ ਜੂਝਣਗੇ।
हय कोटि गजी गज जुझहिगे ॥
ਕਵਿਕੋਟਿਕਹਾਲਗਬੁਝਹਿਗੇ
ਕਵੀ ਕਰੋੜਾਂ ਦੀ ਗਿਣਤੀ ਕਿਥੋਂ ਤਕ ਕਰਨਗੇ।
कवि कोटि कहा लग बुझहिगे ॥
ਗਣਦੇਵਅਦੇਵਨਿਹਾਰਹਿਗੇ
ਗਣ, ਦੇਵਤੇ ਅਤੇ ਦੈਂਤ ਵੇਖਣਗੇ।
गण देव अदेव निहारहिगे ॥
ਜੈਸਦਨਿਨਦਪੁਕਾਰਹਿਗੇ॥੩੨੪॥
ਉੱਚੀ ਸੁਰ ਵਿਚ ਜੈ ਜੈ ਕਾਰ ਬੋਲਣਗੇ ॥੩੨੪॥
Crores of elephants and horses and also the riders of elephants will die fighting. To what extent the poet will describe them? The ganas, gods and demons will all see and hail.324.
जै सद निनद पुकारहिगे ॥३२४॥
ਲਖਬੈਰਖਬਾਨਸੁਹਾਵਹਿਗੇ
ਲੱਖਾਂ ਬਾਣ ਅਤੇ ਝੰਡੇ ਸ਼ੋਭਾ ਪਾਣਗੇ।
लख बैरख बान सुहावहिगे ॥
ਰਣਰੰਗਸਮੈਫਹਰਾਵਹਿਗੇ
ਯੁੱਧ-ਭੂਮੀ ਵਿਚ (ਯੁੱਧ) ਵੇਲੇ ਲਹਿਰਾਉਣਗੇ।
रण रंग समै फहरावहिगे ॥
ਬਰਢਾਲਢਲਾਢਲਢੂਕਹਿਗੇ
ਚੰਗੀਆਂ ਢਾਲਾਂ ਢਲ ਢਲ ਕਰ ਕੇ ਟਕਰਾਉਣਗੀਆਂ।
बर ढाल ढला ढल ढूकहिगे ॥
ਮੁਖਮਾਰਦਸੋਦਿਸਿਕੂਕਹਿਗੇ॥੩੨੫॥
ਦਸਾਂ ਦਿਸ਼ਾਵਾਂ ਵਿਚ (ਯੋਧੇ) 'ਮਾਰੋ' 'ਮਾਰੋ' ਬੋਲਣਗੇ ॥੩੨੫॥
Lakhs of lances and arrows will be discharged and the banners of all colours will wave in the war-arena, the superb warriors will fall on the enemies taking their shields etc. and in all the ten directions the sound of “kill, kill” will be heard.325.
मुख मार दसो दिसि कूकहिगे ॥३२५॥
ਤਨਤ੍ਰਾਣਪੁਰਜਨਉਡਹਿਗੇ
ਕਵਚਾਂ ('ਤਨੁ ਤ੍ਰਾਣ') ਦੇ ਪੁਰਜ਼ੇ ਉਡਣਗੇ।
तन त्राण पुरजन उडहिगे ॥
ਗਡਵਾਰਗਾਡਾਗਡਗੁਡਹਿਗੇ
(ਤੀਰਾਂ ਨੂੰ) ਗਡ ਦੇਣ ਵਾਲੇ (ਯੋਧੇ) ਗਡਾ ਗਡ ਕਰਦੇ (ਤੀਰਾਂ ਨੂੰ) ਗਡ ਦੇਣਗੇ।
गडवार गाडागड गुडहिगे ॥
ਰਣਿਬੈਰਖਬਾਨਝਮਕਹਿਗੇ
ਰਣ-ਭੂਮੀ ਵਿਚ ਬਾਣ ਅਤੇ ਝੰਡੇ ਝਮਕਣਗੇ।
रणि बैरख बान झमकहिगे ॥
ਭਟਭੂਤਪਰੇਤਭਭਕਹਿਗੇ॥੩੨੬॥
ਯੋਧੇ, ਭੂਤ, ਪ੍ਰੇਤ ਭਭਕਣਗੇ ॥੩੨੬॥
The armours etc. will be seen flying in the war and the warriors will pitch their column of praise, the lances and arrows will be seen shining in the war-arena, besides the warriors, the ghosts and fiends will also be seen shouting loudly in the war.326.
भट भूत परेत भभकहिगे ॥३२६॥
ਬਰਬੈਰਖਬਾਨਕ੍ਰਿਪਾਣਕਹੂੰ
(ਰਣ ਵਿਚ) ਕਿਤੇ ਸੁੰਦਰ ਬਾਣ, ਕ੍ਰਿਪਾਨ ਅਤੇ ਝੰਡੇ (ਪਕੜੇ ਹੋਏ ਹੋਣਗੇ)।
बर बैरख बान क्रिपाण कहूं ॥
ਰਣਿਬੋਲਤਆਜਲਗੇਅਜਹੂੰ
(ਯੋਧੇ) ਰਣ ਵਿਚ ਬੋਲਣਗੇ ਕਿ ਅਜ ਤਕ ਅਜਿਹਾ (ਯੁੱਧ ਨਹੀਂ) ਹੋਇਆ।
रणि बोलत आज लगे अजहूं ॥
ਗਹਿਕੇਸਨਤੇਭ੍ਰਮਾਵਹਿਗੇ
ਕਿਤਨਿਆਂ ਨੂੰ ਕੇਸਾਂ ਤੋਂ ਪਕੜ ਕੇ ਘੁੰਮਾਉਣਗੇ
गहि केसन ते भ्रमावहिगे ॥
ਦਸਹੂੰਦਿਸਿਤਾਕਿਚਲਾਵਹਿਗੇ॥੩੨੭॥
ਅਤੇ ਦਸਾਂ ਦਿਸ਼ਾਵਾਂ ਵਿਚ ਤਕ ਕੇ (ਸ਼ਸਤ੍ਰ ਅਤੇ ਅਸਤ੍ਰ) ਚਲਾਉਣਗੇ ॥੩੨੭॥
Somewhere the lances and the arrows will be seen striking the targets, many will be thrown in all the ten directions by catching them from their hair.327.
दसहूं दिसि ताकि चलावहिगे ॥३२७॥
ਅਰੁਣੰਬਰਣੰਭਟਪੇਖੀਅਹਿਗੇ
(ਸਾਰੇ) ਯੋਧੇ ਲਾਲ ਰੰਗ ਵਿਚ ਦਿਖਣਗੇ।
अरुणं बरणं भट पेखीअहिगे ॥
ਤਰਣੰਕਿਰਣੰਸਰਲੇਖੀਅਹਿਗੇ
ਸੂਰਜ ਦੀਆਂ ਕਿਰਨਾਂ ਵਰਗੇ ਤੀਰ ਦਿਸਣਗੇ।
तरणं किरणं सर लेखीअहिगे ॥
ਬਹੁਭਾਤਿਪ੍ਰਭਾਭਟਪਾਵਹਿਗੇ
ਯੋਧੇ ਬਹੁਤ ਤਰ੍ਹਾਂ ਦੀ ਸ਼ੋਭਾ ਪ੍ਰਾਪਤ ਕਰਨਗੇ।
बहु भाति प्रभा भट पावहिगे ॥
ਰੰਗਕਿੰਸੁਕਦੇਖਿਲਜਾਵਹਿਗੇ॥੩੨੮॥
(ਉਨ੍ਹਾਂ ਦੇ) ਰੰਗ ਨੂੰ ਵੇਖ ਕੇ ਕੇਸੂ ਵੀ ਹੀਣਾ ਮਹਿਸੂਸ ਕਰੇਗਾ ॥੩੨੮॥
The warriors of red colour will be seen and the arrows will be struck like the rays of the sun, the glory of the warriors will be of different type and seeing them, the kinsuk flowers will also feel shy.328.
रंग किंसुक देखि लजावहिगे ॥३२८॥
ਗਜਬਾਜਰਥੀਰਥਜੁਝਹਿਗੇ
ਹਾਥੀ, ਘੋੜੇ, ਰਥਾਂ ਵਾਲੇ, ਰਥ (ਯੁੱਧ ਵਿਚ) ਜੁਝਣਗੇ।
गज बाज रथी रथ जुझहिगे ॥
ਕਵਿਲੋਗਕਹਾਲਗਿਬੁਝਹਿਗੇ
ਕਵੀ ਲੋਕ ਕਿਥੋਂ ਤਕ (ਉਨ੍ਹਾਂ ਨੂੰ) ਸਮਝ ਸਕਣਗੇ।
कवि लोग कहा लगि बुझहिगे ॥
ਜਸੁਜੀਤਕੈਗੀਤਬਨਾਵਹਿਗੇ
ਜਿਤ ਦੇ ਯਸ਼ ਦੇ ਗੀਤ ਬਣਾਉਣਗੇ।
जसु जीत कै गीत बनावहिगे ॥
ਜੁਗਚਾਰਲਗੈਜਸੁਗਾਵਹਿਗੇ॥੩੨੯॥
ਚਾਰ ਯੁਗਾਂ ਤਕ ਯਸ਼ ਗਾਉਣਗੇ ॥੩੨੯॥
The elephants, horses and chariot-riders will fight in such numbers that the poets will not be able to describe them, their songs of praise will be composed and they will be sung till the end of four ages.329.
जुग चार लगै जसु गावहिगे ॥३२९॥