ਪਗਦ੍ਵੈਨਭਾਗਿਚਲੰਤ॥
ਦੋ ਕਦਮ ਵੀ ਭਜਦੇ ਨਹੀਂ ਹਨ।
पग द्वै न भागि चलंत ॥
ਤਜਿਤ੍ਰਾਸਕਰਤਪ੍ਰਹਾਰ॥
ਡਰ ਨੂੰ ਛਡ ਕੇ ਵਾਰ ਕਰਦੇ ਹਨ,
तजि त्रास करत प्रहार ॥
ਜਨੁਖੇਲਫਾਗਿਧਮਾਰ॥੩੦੬॥
ਮਾਨੋ ਫਾਗ ਖੇਡ ਰਹੇ ਹੋਣ ॥੩੦੬॥
Someone is coming running and is not retracing even two steps backwards, they are striking blows like playing Holi.306.
जनु खेल फागि धमार ॥३०६॥
ਤਾਰਕਛੰਦ॥
ਤਾਰਕ ਛੰਦ:
TARAK STANZA
तारक छंद ॥
ਕਲਕੀਅਵਤਾਰਰਿਸਾਵਹਿਗੇ॥
ਕਲਕੀ ਅਵਤਾਰ ਕ੍ਰੋਧਵਾਨ ਹੋਣਗੇ,
कलकी अवतार रिसावहिगे ॥
ਭਟਓਘਪ੍ਰਓਘਗਿਰਾਵਹਿਗੇ॥
ਸੂਰਮਿਆਂ ਦੇ ਟੋਲਿਆਂ ਦੇ ਟੋਲੇ (ਮਾਰ ਕੇ) ਡਿਗਾ ਦੇਣਗੇ।
भट ओघ प्रओघ गिरावहिगे ॥
ਬਹੁਭਾਤਨਸਸਤ੍ਰਪ੍ਰਹਾਰਹਿਗੇ॥
ਬਹੁਤ ਤਰ੍ਹਾਂ ਦੇ ਸ਼ਸਤ੍ਰਾਂ ਨੂੰ ਚਲਾਉਣਗੇ
बहु भातन ससत्र प्रहारहिगे ॥
ਅਰਿਓਘਪ੍ਰਓਘਸੰਘਾਰਹਿਗੇ॥੩੦੭॥
ਅਤੇ ਵੈਰੀਆਂ ਦੇ ਝੁੰਡਾਂ ਦੇ ਝੁੰਡ ਖਪਾ ਦੇਣਗੇ ॥੩੦੭॥
Now Kalki will get enraged and will knock down and kill a gathering of warriors, he will strike blows with various types of weapons and will destroy the groups of enemies.307.
अरि ओघ प्रओघ संघारहिगे ॥३०७॥
ਸਰਸੇਲਸਨਾਹਰਿਛੂਟਹਿਗੇ॥
ਕਵਚਾਂ ('ਸਨਾਹਰਿ') ਨੂੰ ਫੰਡਣ ਵਾਲੇ ਤੀਰ ਅਤੇ ਬਰਛੇ ਚਲਣਗੇ।
सर सेल सनाहरि छूटहिगे ॥
ਰਣਰੰਗਿਸੁਰਾਸੁਰਜੂਟਹਿਗੇ॥
ਯੁੱਧ-ਭੂਮੀ ਵਿਚ ਦੇਵਤੇ ਅਤੇ ਦੈਂਤ ਜੁਟਣਗੇ।
रण रंगि सुरासुर जूटहिगे ॥
ਸਰਸੇਲਸਨਾਹਰਿਝਾਰਹਿਗੇ॥
ਤੀਰ ਅਤੇ ਬਰਛੇ ਕਵਚਾਂ ਉਤੇ ਝਾੜਨਗੇ।
सर सेल सनाहरि झारहिगे ॥
ਮੁਖਮਾਰਪਚਾਰਪ੍ਰਹਾਰਹਿਗੇ॥੩੦੮॥
ਮੂੰਹ ਤੋਂ 'ਮਾਰੋ' 'ਮਾਰੋ' ਲਲਕਾਰ ਕੇ (ਸ਼ਸਤ੍ਰਾਂ ਦਾ) ਪ੍ਰਹਾਰ ਕਰਨਗੇ ॥੩੦੮॥
The arrows contacting the armours will be discharged and in this war, the gods and demons will all confront one another, there will be showers of lances and arrows and the warriors will strike shouting “kill, kill” from their months.308.
मुख मार पचार प्रहारहिगे ॥३०८॥
ਜਮਡਢਕ੍ਰਿਪਾਣਨਿਕਾਰਹਿਗੇ॥
ਜਮਦਾੜ੍ਹਾਂ ਅਤੇ ਤਲਵਾਰ ਕਢਣਗੇ।
जमडढ क्रिपाण निकारहिगे ॥
ਕਰਿਕੋਪਸੁਰਾਸੁਰਝਾਰਹਿਗੇ॥
ਕ੍ਰੋਧ ਕਰ ਕੇ ਦੇਵਤੇ ਅਤੇ ਦੈਂਤ (ਇਕ ਦੂਜੇ ਉਤੇ) ਝਾੜਨਗੇ।
करि कोप सुरासुर झारहिगे ॥
ਰਣਿਲੁਥਪੈਲੁਥਗਿਰਾਵਹਿਗੇ॥
ਰਣ-ਭੂਮੀ ਵਿਚ ਲੋਥ ਉਤੇ ਲੋਥ ਚੜ੍ਹਾਉਣਗੇ।
रणि लुथ पै लुथ गिरावहिगे ॥
ਲਖਿਪ੍ਰੇਤਪਰੀਰਹਸਾਵਹਿਗੇ॥੩੦੯॥
ਪ੍ਰੇਤ ਅਤੇ ਪਰੀਆਂ ਵੇਖ ਕੇ ਪ੍ਰਸੰਨ ਹੋਣਗੀਆਂ ॥੩੦੯॥
He will take out his axe and sword and in his fury, he will strike the gods and demons, he will cause the corpses fall over corpses in the war-arena and seeing this, the fiends and fairies will get pleased.309.
लखि प्रेत परी रहसावहिगे ॥३०९॥
ਰਣਿਗੂੜਅਗੂੜਣਿਗਜਹਿਗੇ॥
ਯੁੱਧ ਵਿਚ (ਸੂਰਮੇ) ਪ੍ਰਗਟ ਅਤੇ ਗੁਪਤ ਗਜਣਗੇ।
रणि गूड़ अगूड़णि गजहिगे ॥
ਲਖਿਭੀਰਭਯਾਹਵਭਜਹਿਗੇ॥
(ਉਸ) ਭਿਆਨਕ ਯੁੱਧ ਨੂੰ ਵੇਖ ਕੇ ਕਾਇਰ ਲੋਕ ਭਜ ਜਾਣਗੇ।
लखि भीर भयाहव भजहिगे ॥
ਸਰਬਿੰਦਪ੍ਰਬਿੰਦਪ੍ਰਹਾਰਹਿਗੇ॥
(ਸੂਰਮੇ) ਛੇਤੀ ਛੇਤੀ (ਅਰਥਾਂਤਰ-ਝੁੰਡਾਂ ਦੇ ਝੁੰਡ) ਤੀਰ ਚਲਾਉਣਗੇ
सर बिंद प्रबिंद प्रहारहिगे ॥
ਰਣਰੰਗਿਅਭੀਤਬਿਹਾਰਹਿਗੇ॥੩੧੦॥
ਅਤੇ ਯੁੱਧ-ਭੂਮੀ ਵਿਚ ਨਿਡਰ ਹੋ ਕੇ ਫਿਰਨਗੇ ॥੩੧੦॥
The ganas of Shiva will roar and seeing them in affliction, all the people will run away, they will move in the war-arena discharging the arrows continuously.310.
रणरंगि अभीत बिहारहिगे ॥३१०॥
ਖਗਉਧਅਧੋਅਧਬਜਹਿਗੇ॥
ਤਲਵਾਰਾਂ ਉੱਚੀਆਂ ਉਠ ਕੇ ਅੱਧੀਆਂ ਪਚਧੀਆਂ ਵਜਣਗੀਆਂ।
खग उध अधो अध बजहिगे ॥
ਲਖਿਜੋਧਮਹਾਜੁਧਗਜਹਿਗੇ॥
ਯੋਧੇ ਮਹਾਨ ਯੁੱਧ ਨੂੰ ਵੇਖ ਕੇ ਗਜਣਗੇ।
लखि जोध महा जुध गजहिगे ॥
ਅਣਿਣੇਸਦੁਹੂੰਦਿਸਢੂਕਹਿਗੇ॥
ਦੋਹਾਂ ਪਾਸਿਆਂ ਦੇ ਸੈਨਾਪਤੀ ('ਅਣਿਣੇਸ') (ਸਾਹਮਣੇ ਹੋ ਕੇ) ਢੁਕਣਗੇ।
अणिणेस दुहूं दिस ढूकहिगे ॥
ਮੁਖਮਾਰਮਹਾਸੁਰਕੂਕਹਿਗੇ॥੩੧੧॥
ਮੁਖ ਤੋਂ 'ਮਾਰੋ ਮਾਰੋ' ਉੱਚੇ ਸੁਰ ਨਾਲ ਕੂਕਣਗੇ ॥੩੧੧॥
The swords will collide with one another and seeing all this, the great warriors will thunder, the generals will march forward from both the sides and shout “kill, kill” from their mouths.311.
मुख मार महा सुर कूकहिगे ॥३११॥
ਗਣਗੰਧ੍ਰਵਦੇਵਨਿਹਾਰਹਿਗੇ॥
ਗਣ, ਗੰਧਰਬ ਅਤੇ ਦੇਵਤੇ (ਯੁੱਧ ਨੂੰ) ਵੇਖ ਕੇ
गण गंध्रव देव निहारहिगे ॥
ਜੈਸਦਨਿਨਦਪੁਕਾਰਹਿਗੇ॥
ਅਖੰਡ ਸੁਰ ਨਾਲ ਜੈ-ਜੈਕਾਰ ਦਾ ਸ਼ਬਦ ਉਚਾਰਨਗੇ।
जै सद निनद पुकारहिगे ॥
ਜਮਦਾੜਿਕ੍ਰਿਪਾਣਣਿਬਾਹਹਿਗੇ॥
ਜਮਦਾੜ੍ਹਾਂ ਅਤੇ ਕ੍ਰਿਪਾਨਾਂ ਚਲਾਉਣਗੇ।
जमदाड़ि क्रिपाणणि बाहहिगे ॥
ਅਧਅੰਗਅਧੋਅਧਲਾਹਹਿਗੇ॥੩੧੨॥
(ਯੋਧਿਆਂ ਦੇ) ਅੱਧੇ ਅੱਧੇ ਕਰ ਕੇ (ਅਗੇ ਹੀ) ਅਧੇ ਹੋਏ ਅੰਗ ਉਤਾਰ ਦੇਣਗੇ ॥੩੧੨॥
Ganas, Gandharvas and gods will see all this and will raise the sounds of “hail, hail”, the axes and swords will be struck and the limbs, being cut into halves, will fall,312.
अधअंग अधोअध लाहहिगे ॥३१२॥
ਰਣਰੰਗਿਤੁਰੰਗੈਬਾਜਹਿਗੇ॥
ਰਣ-ਭੂਮੀ ਵਿਚ ਤੁਰੀਆਂ ਵਜਣਗੀਆਂ।
रणरंगि तुरंगै बाजहिगे ॥
ਡਫਝਾਝਨਫੀਰੀਗਾਜਹਿਗੇ॥
ਡਫ, ਝਾਂਝ ਅਤੇ ਨਫੀਰੀਆਂ ਗਜਣਗੀਆਂ।
डफ झाझ नफीरी गाजहिगे ॥
ਅਣਿਣੇਸਦੁਹੂੰਦਿਸਧਾਵਹਿਗੈ॥
ਸੈਨਾਪਤੀ ('ਅਣਿਣੇਸ') ਦੋਹਾਂ ਦਿਸ਼ਾਵਾਂ ਵਿਚ ਧਾਵਾ ਕਰਨਗੇ
अणिणेस दुहूं दिस धावहिगै ॥
ਕਰਿਕਾਢਿਕ੍ਰਿਪਾਣਕੰਪਾਵਹਿਗੇ॥੩੧੩॥
ਅਤੇ ਹੱਥਾਂ ਵਿਚ ਕ੍ਰਿਪਾਨਾਂ ਕਢ ਕੇ ਘੁੰਮਾਉਣਗੇ ॥੩੧੩॥
The intoxicated horses imbued with war, will neigh and the sound of anklets and small cymbals will be heard, the generals of both the sides will fall upon each other and will glisten their swords, while holding them in their hands.313.
करि काढि क्रिपाण कंपावहिगे ॥३१३॥
ਰਣਿਕੁੰਜਰਪੁੰਜਗਰਜਹਿਗੇ॥
ਰਣ-ਭੂਮੀਆਂ ਵਿਚ ਹਾਥੀਆਂ ਦੇ ਝੁੰਡ ਗਰਜਨਗੇ
रणि कुंजर पुंज गरजहिगे ॥
ਲਖਿਮੇਘਮਹਾਦੁਤਿਲਜਹਿਗੇ॥
(ਜਿਨ੍ਹਾਂ ਦੀ) ਮਹਾਨ ਸ਼ੋਭਾ ਨੂੰ ਵੇਖ ਕੇ ਬਦਲ ਸ਼ਰਮਿੰਦੇ ਹੋਣਗੇ।
लखि मेघ महा दुति लजहिगे ॥
ਰਿਸਮੰਡਿਮਹਾਰਣਜੂਟਹਿਗੇ॥
(ਸੂਰਮੇ) ਕ੍ਰੋਧਵਾਨ ਹੋ ਕੇ (ਉਸ) ਮਹਾਨ ਯੁੱਧ ਵਿਚ ਜੁਟਣਗੇ।
रिस मंडि महा रण जूटहिगे ॥
ਛੁਟਿਛਤ੍ਰਛਟਾਛਟਛੂਟਹਿਗੇ॥੩੧੪॥
ਛਤ੍ਰ ਜਲਦੀ ਜਲਦੀ ਛੁਟ ਕੇ ਡਿਗਣਗੇ ॥੩੧੪॥
The groups of elephants will roar in the war-arena and seeing them, the clouds will feel shy, all will fight in anger and the canopies of chariots etc. will drop from the hands of the warriors very quickly.314.
छुटि छत्र छटाछट छूटहिगे ॥३१४॥
ਰਣਣੰਕਨਿਸਾਣਦਿਸਾਣਘੁਰੇ॥
ਰਣ-ਭੂਮੀ ਵਿਚ ਨਗਾਰੇ (ਸਾਰੀਆਂ) ਦਿਸ਼ਾਵਾਂ ਵਿਚ ਗੂੰਜਣਗੇ।
रणणंक निसाण दिसाण घुरे ॥
ਗੜਗਜਹਠੀਰਣਰੰਗਿਫਿਰੇ॥
ਗੜਗਜ ਹਠੀਲੇ (ਯੋਧੇ) ਰਣ-ਭੂਮੀ ਵਿਚ ਫਿਰਨਗੇ।
गड़गज हठी रण रंगि फिरे ॥
ਕਰਿਕੋਪਕ੍ਰਿਪਾਣਪ੍ਰਹਾਰਹਿਗੇ॥
ਕ੍ਰੋਧਵਾਨ ਹੋ ਕੇ ਤਲਵਾਰਾਂ ਚਲਾਉਣਗੇ।
करि कोप क्रिपाण प्रहारहिगे ॥
ਭਟਘਾਇਝਟਾਝਟਝਾਰਹਿਗੇ॥੩੧੫॥
ਯੋਧੇ ਝਟਪਟ (ਸ਼ਸਤ੍ਰ) ਝਾੜ ਕੇ ਘਾਇਲ ਕਰਨਗੇ ॥੩੧੫॥
The war-trumpets sounded in all the directions and the warriors raising shouts turned towards the war-arena, now in their fury, they will strike blows with their swords and will quickly inflict wounds on the warriors.315.
भट घाइ झटाझट झारहिगे ॥३१५॥
ਕਰਿਕਾਢਿਕ੍ਰਿਪਾਣਕੰਪਾਵਹਿਗੇ॥
ਤਲਵਾਰ ਕਢ ਕੇ ਹੱਥਾਂ ਵਿਚ ਕੰਬਾਉਣਗੇ।
करि काढि क्रिपाण कंपावहिगे ॥
ਕਲਿਕੀਕਲਿਕ੍ਰਿਤਬਢਾਵਹਿਗੇ॥
ਕਲਕੀ ਅਵਤਾਰ ਕਲਿਯੁਗ ਵਿਚ ਆਪਣਾ ਯਸ਼ ਵਧਾਉਣਗੇ।
कलिकी कलि क्रित बढावहिगे ॥
ਰਣਿਲੁਥਪਲੁਥਬਿਥਾਰਹਿਗੇ॥
ਰਣ-ਭੂਮੀ ਵਿਚ ਲੋਥਾਂ ਉਤੇ ਲੋਥਾਂ ਖਿਲਾਰ ਦੇਣਗੇ।
रणि लुथ पलुथ बिथारहिगे ॥
ਤਕਿਤੀਰਸੁਬੀਰਨਮਾਰਹਿਗੇ॥੩੧੬॥
ਤਕ ਤਕ ਕੇ ਸੂਰਮਿਆਂ ਨੂੰ ਤੀਰ ਮਾਰਨਗੇ ॥੩੧੬॥
Taking out his sword in his hand and glistening it, Kalki will increase his approbation in the Iron Age, he will scatter the corpse upon corpse and aiming the warriors as targets, he will kill them.316.
तकि तीर सु बीरन मारहिगे ॥३१६॥
ਘਣਘੁੰਘਰਘੋਰਘਮਕਹਿਗੇ॥
ਬਹੁਤ ਸਾਰੇ ਘੁੰਘਰੂ ਭਿਆਨਕ ਸੁਰ ਨਾਲ ਖੜਕਣਗੇ।
घण घुंघर घोर घमकहिगे ॥
ਰਣਮੋਰਣਧੀਰਪਲਕਹਿਗੇ॥
ਯੁੱਧ ਵਿਚ ਸੂਰਮੇ ਤੀਰ ਉਛਾਲਣਗੇ।
रण मो रणधीर पलकहिगे ॥
ਗਹਿਤੇਗਝੜਾਝੜਝਾੜਹਿਗੇ॥
ਤਲਵਾਰਾਂ ਫੜ ਕੇ (ਵੈਰੀਆਂ ਉਤੇ) ਤੁਰਤ ਝਾੜ ਦੇਣਗੇ।
गहि तेग झड़ाझड़ झाड़हिगे ॥
ਤਕਿਤੀਰਤੜਾਤੜਤਾੜਹਿਗੇ॥੩੧੭॥
(ਵੈਰੀਆਂ ਨੂੰ) ਤਕ ਤਕ ਕੇ ਤੁਰਤ ਤੀਰਾਂ ਨਾਲ ਤਾੜਨਗੇ (ਅਰਥਾਤ ਚਲਾਉਣਗੇ) ॥੩੧੭॥
The thick clouds will rush forth in the war-arena and in the winking of the eye, the arrows will be discharged, he will hold his swords and strike it with a jerk and the crackling noise of the arrows will be heard.317.
तकि तीर तड़ातड़ ताड़हिगे ॥३१७॥