ਅਚਲੇਸਦੁਹੂੰਦਿਸਿਧਾਵਹਿਗੇ॥
ਪਹਾੜੀ ਰਾਜੇ ਦੋਹਾਂ ਪਾਸੇ ਭਜਣਗੇ।
अचलेस दुहूं दिसि धावहिगे ॥
ਮੁਖਿਮਾਰੁਸੁਮਾਰੁਉਘਾਵਹਿਗੇ॥
ਮੁਖ ਤੋਂ 'ਮਾਰੋ' 'ਮਾਰੋ' ਉਚਾਰਨਗੇ।
मुखि मारु सु मारु उघावहिगे ॥
ਹਥਿਯਾਰਦੁਹੂੰਦਿਸਿਛੂਟਹਿਗੇ॥
ਦੋਹਾਂ ਪਾਸਿਆਂ ਤੋਂ ਹਥਿਆਰ ਚਲਣਗੇ।
हथियार दुहूं दिसि छूटहिगे ॥
ਸਰਓਘਰਣੰਧਨੁਟੂਟਹਿਗੇ॥੩੩੦॥
ਰਣ-ਭੂਮੀ ਵਿਚ ਬਹੁਤ ਸਾਰੇ ਧਨੁਸ਼ ਅਤੇ ਬਾਣ ਟੁਟਣਗੇ ॥੩੩੦॥
The stable warriors will fall upon their opponents from both sides and will shout “kill, kill” from their mouths, the weapons will strike from both sides and the volleys of arrows will be discharged.330.
सर ओघ रणं धनु टूटहिगे ॥३३०॥
ਹਰਿਬੋਲਮਨਾਛੰਦ॥
ਹਰਿ ਬੋਲ ਮਨਾ ਛੰਦ:
HARIBOLMANA STANZA
हरि बोल मना छंद ॥
ਭਟਗਾਜਹਿਗੇ॥
ਸੂਰਮੇ ਗਜਣਗੇ (ਜਿਨ੍ਹਾਂ ਨੂੰ ਸੁਣ ਕੇ)
भट गाजहिगे ॥
ਘਨਲਾਜਹਿਗੇ॥
ਬਦਲ ਵੀ ਸ਼ਰਮਿੰਦੇ ਹੋਣਗੇ।
घन लाजहिगे ॥
ਦਲਜੂਟਹਿਗੇ॥
(ਦੋਹਾਂ ਪਾਸਿਆਂ ਦੇ) ਦਲ (ਆਪਸ ਵਿਚ) ਜੁਟਣਗੇ।
दल जूटहिगे ॥
ਸਰਛੂਟਹਿਗੇ॥੩੩੧॥
(ਦੋਹਾਂ ਧਿਰਾਂ ਵਲੋਂ) ਤੀਰ ਛੁਟਣਗੇ ॥੩੩੧॥
The warriors will shout, the clouds will be shy, the armies will fight and the arrows will be discharged.331.
सर छूटहिगे ॥३३१॥
ਸਰਬਰਖਹਿਗੇ॥
ਬਾਣਾਂ ਦੀ ਬਰਖਾ ਹੋਵੇਗੀ।
सर बरखहिगे ॥
ਧਨੁਕਰਖਹਿਗੇ॥
ਧਨੁਸ਼ਾਂ ਨੂੰ ਕਸਣਗੇ।
धनु करखहिगे ॥
ਅਸਿਬਾਜਹਿਗੇ॥
ਤਲਵਾਰਾਂ (ਆਪਸ ਵਿਚ) ਵਜਣਗੀਆਂ।
असि बाजहिगे ॥
ਰਣਿਸਾਜਹਿਗੇ॥੩੩੨॥
(ਇਸ ਤਰ੍ਹਾਂ) ਰਣ-ਭੂਮੀ ਸਜ ਜਾਵੇਗੀ ॥੩੩੨॥
The warriors will be showered, there will be the twang of the bows, the sworeds will collide and the war will continue.332.
रणि साजहिगे ॥३३२॥
ਭੂਅਡਿਗਹਿਗੇ॥
(ਸੂਰਮੇ) ਧਰਤੀ ਉਤੇ ਡਿਗਣਗੇ।
भूअ डिगहिगे ॥
ਭਯਭਿਗਹਿਗੇ॥
(ਕਾਇਰ) ਭੈ ਕਰਕੇ (ਪਸੀਨੇ ਨਾਲ) ਭਿਜਣਗੇ।
भय भिगहिगे ॥
ਉਠਭਾਜਹਿਗੇ॥
ਉਠ ਕੇ ਭਜ ਜਾਣਗੇ।
उठ भाजहिगे ॥
ਨਹੀਲਾਜਹਿਗੇ॥੩੩੩॥
ਸ਼ਰਮਸਾਰ ਨਹੀਂ ਹੋਣਗੇ ॥੩੩੩॥
The earth will thrust in and become fearful, the warriors will run away without getting shy.333.
नही लाजहिगे ॥३३३॥
ਗਣਦੇਖਹਿਗੇ॥
(ਸ਼ਿਵ ਦੇ) ਗਣ (ਯੁੱਧ ਨੂੰ) ਵੇਖਣਗੇ।
गण देखहिगे ॥
ਜਯਲੇਖਹਿਗੇ॥
ਵਿਜੈ-ਪੱਤਰ ਲਿਖਣਗੇ।
जय लेखहिगे ॥
ਜਸੁਗਾਵਹਿਗੇ॥
ਯਸ਼ ਨੂੰ ਗਾਉਣਗੇ।
जसु गावहिगे ॥
ਮੁਸਕਯਾਵਹਿਗੇ॥੩੩੪॥
ਮੁਸਕਰਾਉਣਗੇ ॥੩੩੪॥
The ganas will see, they will hail, they will sing praises and smile.334.
मुसकयावहिगे ॥३३४॥
ਪ੍ਰਣਪੂਰਹਿਗੇ॥
ਪ੍ਰਣ ਨੂੰ ਨਿਭਾਉਣਗੇ।
प्रण पूरहिगे ॥
ਰਜਿਰੂਰਹਿਗੇ॥
ਧੂੜ ਵਿਚ ਧੂਸਰਿਤ ਹੋਣਗੇ।
रजि रूरहिगे ॥
ਰਣਿਰਾਜਹਿਗੇ॥
ਰਣ-ਭੂਮੀ ਵਿਚ ਡਟਣਗੇ।
रणि राजहिगे ॥