ਭਈਰਵਕਰਤਕਹੂੰਭਭਕਾਰਾ॥
ਕਿਤੇ ਭੈਰੋ ਭਭਕ ਰਹੇ ਹਨ,
भईरव करत कहूं भभकारा ॥
ਉਡਤਕਾਕਕੰਕੈਬਿਕਰਾਰਾ॥੩੦੦॥
ਕਿਤੇ ਭਿਆਨਕ ਕਾਂ ਅਤੇ ਗਿਰਝਾਂ ਉਡ ਰਹੀਆਂ ਹਨ ॥੩੦੦॥
Somewhere the imps and fiends are dancing in the battlefield and somewhere after continued fighting the warriors have fallen in the war-arena, somewhere the Bhairavas are shouting loudly and somewhere the dreadful crows are flying.300.
उडत काक कंकै बिकरारा ॥३००॥
ਬਾਜਤਢੋਲਮ੍ਰਿਦੰਗਨਗਾਰਾ॥
ਢੋਲ, ਮ੍ਰਿਦੰਗ ਅਤੇ ਨਗਾਰੇ ਵਜ ਰਹੇ ਹਨ।
बाजत ढोल म्रिदंग नगारा ॥
ਤਾਲਉਪੰਗਬੇਣਬੰਕਾਰਾ॥
ਕੈਂਸੀਆਂ, ਉਪੰਗ ਅਤੇ ਬੀਨਾਂ ਵਜ ਰਹੀਆਂ ਸਨ।
ताल उपंग बेण बंकारा ॥
ਮੁਰਲੀਨਾਦਨਫੀਰੀਬਾਜੇ॥
ਮੁਰਲੀ, ਨਾਦ, ਨਫੀਰੀ (ਆਦਿ ਵਾਜੇ) ਵਜ ਰਹੇ ਸਨ।
मुरली नाद नफीरी बाजे ॥
ਭੀਰਭਯਾਨਕਹੁਐਤਜਿਭਾਜੇ॥੩੦੧॥
ਡਰਪੋਕ ਲੋਕ ਭੈਭੀਤ ਹੋ ਕੇ (ਯੁੱਧ-ਭੂਮੀ ਨੂੰ) ਛਡ ਕੇ ਭਜ ਰਹੇ ਸਨ ॥੩੦੧॥
The small and big drums, trumpets, flute etc., are all being played, the pipe and fife are also being played and the warriors, getting frightened, are running away.301.
भीर भयानक हुऐ तजि भाजे ॥३०१॥
ਮਹਾਸੁਭਟਜੂਝੇਤਿਹਠਾਮਾ॥
ਉਸ ਸਥਾਨ ਉਤੇ ਵੱਡੇ ਵੱਡੇ ਸੂਰਮੇ ਜੂਝ ਮੋਏ ਹਨ।
महा सुभट जूझे तिह ठामा ॥
ਖਰਭਰਪਰੀਇੰਦ੍ਰਕੇਧਾਮਾ॥
ਇੰਦਰ ਦੇ ਘਰ ਖਲਬਲੀ ਮਚ ਗਈ ਹੈ।
खरभर परी इंद्र के धामा ॥
ਬੈਰਕਬਾਣਗਗਨਗਇਓਛਾਈ॥
ਬੈਰਕਾਂ (ਝੰਡੇ ਜਾਂ ਨੇਜ਼ੇ) ਅਤੇ ਬਾਣ ਆਕਾਸ਼ ਵਿਚ ਛਾ ਗਏ ਹਨ
बैरक बाण गगन गइओ छाई ॥
ਉਠੈਘਟਾਸਾਵਣਜਨੁਆਈ॥੩੦੨॥
ਮਾਨੋ ਸਾਵਣ ਦੀ ਘਟ ਛਾ ਗਈ ਹੋਵੇ ॥੩੦੨॥
Great warriors fell martyrs in that battlefield and there was commotion in the country of Indra, the lances and arrows spread in the world like the rushing forth of the clouds of Sawan.302.
उठै घटा सावण जनु आई ॥३०२॥
ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
ਬਹੁਭਾਤਿਕੋਪੇਸਬੀਰ॥
ਬਲਵਾਨ ਬਹੁਤ ਤਰ੍ਹਾਂ ਨਾਲ ਕ੍ਰੋਧਵਾਨ ਹੋਏ ਹਨ।
बहु भाति कोपे सबीर ॥
ਧਨੁਤਾਨਿਤਿਆਗਤਤੀਰ॥
ਧਨੁਸ਼ਾਂ ਨੂੰ ਖਿਚ ਖਿਚ ਕੇ ਤੀਰ ਛਡਦੇ ਹਨ।
धनु तानि तिआगत तीर ॥
ਸਰਅੰਗਿਜਾਸੁਲਗੰਤ॥
ਜਿਸ ਦੇ ਅੰਗ ਨੂੰ ਜਾ ਕੇ ਤੀਰ ਵਜਦੇ ਹਨ,
सर अंगि जासु लगंत ॥
ਭਟਸੁਰਗਿਬਾਸਕਰੰਤ॥੩੦੩॥
(ਉਹ) ਸੂਰਮੇ ਸਵਰਗ ਵਿਚ ਵਾਸ ਕਰਦੇ ਹਨ ॥੩੦੩॥
Getting infuriated in many ways the warriors are discharging arrows by pulling their bows, whosoever is hit by these arrows, he leaves for heaven.303.
भट सुरगि बास करंत ॥३०३॥
ਕਹੂੰਅੰਗਭੰਗਉਤੰਗ॥
ਕਿਤੇ ਉੱਚੇ ਕਦ ਵਾਲੇ (ਸੂਰਮਿਆਂ ਦੇ) ਅੰਗ ਟੁਟ ਕੇ ਡਿਗੇ ਪਏ ਹਨ।
कहूं अंग भंग उतंग ॥
ਕਹੂੰਤੀਰਤੇਗਸੁਰੰਗ॥
ਕਿਤੇ ਤੀਰਾਂ ਅਤੇ ਤੇਗਾਂ ਦਾ ਸੁੰਦਰ ਰੰਗ (ਵਿਖਾਈ ਦੇ ਰਿਹਾ ਹੈ)।
कहूं तीर तेग सुरंग ॥
ਕਹੂੰਚਉਰਚੀਰਸੁਬਾਹ॥
ਕਿਤੇ ਯੋਧਿਆਂ ਦੇ ਚੌਰ ਅਤੇ ਬਸਤ੍ਰ (ਡਿਗੇ ਪਏ ਹਨ)।
कहूं चउर चीर सुबाह ॥
ਕਹੂੰਸੁਧਸੇਲਸਨਾਹ॥੩੦੪॥
ਕਿਤੇ ਸੁੰਦਰ ਨੇਜ਼ੇ ਅਤੇ ਕਵਚ (ਟੁਟੇ ਪਏ ਹਨ) ॥੩੦੪॥
There are heaps of chopped limbs lying somewhere and somewhere there are lying arrows and swords, somewhere there are seen garments, somewhere lances and somewhere armours of steel.304.
कहूं सुध सेल सनाह ॥३०४॥
ਰਣਿਅੰਗਰੰਗਤਐਸ॥
ਯੁੱਧ-ਭੂਮੀ ਵਿਚ (ਸੂਰਮਿਆਂ ਦੇ) ਅੰਗ ਇਸ ਤਰ੍ਹਾਂ ਰੰਗੇ ਪਏ ਹਨ,
रणि अंग रंगत ऐस ॥
ਜਨੁਫੁਲਕਿੰਸਕਜੈਸ॥
ਮਾਨੋ (ਜਿਵੇਂ) ਕੇਸੂ ਦੇ ਫੁਲ (ਰੁਲ ਰਹੇ ਹੋਣ)।
जनु फुल किंसक जैस ॥
ਇਕਐਸਜੂਝਮਰੰਤ॥
ਇਕ (ਯੋਧੇ) ਇਸ ਤਰ੍ਹਾਂ ਜੂਝ ਕੇ ਮਰਦੇ ਹਨ,
इक ऐस जूझ मरंत ॥
ਜਨੁਖੇਲਿਫਾਗੁਬਸੰਤ॥੩੦੫॥
ਮਾਨੋ ਫਾਗ ਖੇਡ ਕੇ (ਥਕੇ ਹੋਏ ਲੇਟੇ ਹੋਣ) ॥੩੦੫॥
The warriors are dyed in the colour of war like the kinsuk flowers, some of them are dying while fighting as if they are playing Holi.305.
जनु खेलि फागु बसंत ॥३०५॥
ਇਕਧਾਇਆਇਪਰੰਤ॥
ਇਕ ਧਾਵਾ ਕਰ ਕੇ ਆ ਪੈਂਦੇ ਹਨ,
इक धाइ आइ परंत ॥