ਕਾਲਪੁਰਖਕੋਧਿਆਨਧਰਿਰੋਵਤਭਈਬਨਾਇ॥
ਕਾਲ ਪੁਰਖ ਦਾ ਧਿਆਨ ਧਰ ਕੇ ਰੋਣ ਲਗ ਗਈ ਹੈ।
The earth agonised by sin trembled and began to weep while meditating on the Lord
काल पुरख को धिआन धरि रोवत भई बनाइ ॥
ਰੋਵਤਭਈਬਨਾਇਪਾਪਭਾਰਨਭਰਿਧਰਣੀ॥
ਪਾਪਾਂ ਦੇ ਭਾਰ ਨਾਲ ਭਰ ਕੇ ਧਰਤੀ ਰੋਣ ਲਗ ਗਈ ਹੈ।
रोवत भई बनाइ पाप भारन भरि धरणी ॥
ਮਹਾਪੁਰਖਕੇਤੀਰਬਹੁਤੁਬਿਧਿਜਾਤਨਬਰਣੀ॥੧੩੭॥
ਮਹਾ ਪੁਰਖ ਦੇ ਪਾਸ ਜਾ ਕੇ ਬਹੁਤ ਤਰ੍ਹਾਂ ਨਾਲ (ਪੁਕਾਰ ਕੀਤੀ ਹੈ ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੩੭॥
Overburdened by the weight of sin, it lamented in various ways before the Lord.137.
महा पुरख के तीर बहुतु बिधि जात न बरणी ॥१३७॥
ਸੋਰਠਾ॥
ਸੋਰਠਾ:
SORATHA STANZA
सोरठा ॥
ਕਰਕੈਪ੍ਰਿਥਮਸਮੋਧਬਹੁਰਬਿਦਾਪ੍ਰਿਥਵੀਕਰੀ॥
ਪਹਿਲਾਂ ਧਰਤੀ ਨੂੰ ਸਮਝਾ ਬੁਝਾ ਕੇ, ਫਿਰ ਉਸ ਨੂੰ ਵਿਦਾ ਕਰ ਦਿੱਤਾ ਹੈ।
The Lord instructed the earth and saw her off
कर कै प्रिथम समोध बहुर बिदा प्रिथवी करी ॥
ਮਹਾਪੁਰਖਬਿਨੁਰੋਗਭਾਰਹਰਣਬਸੁਧਾਨਿਮਿਤ॥੧੩੮॥
ਮਹਾ ਪੁਰਖ ਧਰਤੀ ਦਾ ਭਾਰ ਹਰਨ ਅਤੇ ਉਸ ਨੂੰ ਬਿਨਾ ਕਸ਼ਟ (ਰੋਗ) ਕਰਨ ਲਈ (ਅਵਤਾਰ ਧਾਰਨ ਕਰਦੇ ਹਨ) ॥੧੩੮॥
He reflected on the measure to be adopted for finishing the burden of the earth.138.
महा पुरख बिनु रोग भार हरण बसुधा निमित ॥१३८॥
ਕੁੰਡਰੀਆਛੰਦ॥
ਕੁੰਡਰੀਆ ਛੰਦ:
KUNDARIA STANZA
कुंडरीआ छंद ॥
ਦੀਨਨਕੀਰਛਾਨਿਮਿਤਕਰਹੈਆਪਉਪਾਇ॥
ਦੁਖੀਆਂ ਮਜ਼ਲੂਮਾਂ ਦੀ ਰਖਿਆ ਕਰਨ ਲਈ (ਪ੍ਰਭੂ) ਆਪ ਉਪਾ ਕਰਦੇ ਹਨ।
दीनन की रछा निमित कर है आप उपाइ ॥
ਪਰਮਪੁਰਖਪਾਵਨਸਦਾਆਪਪ੍ਰਗਟਹੈਆਇ॥
ਪਰਮ ਪਵਿਤ੍ਰ ਕਾਲ ਪੁਰਖ ਸਦਾ ਆਪ ਪ੍ਰਗਟ ਆਣ ਹੁੰਦੇ ਹਨ।
For the protection of the helpless and suffering humanity the Lord Himself will take some measure and He will manifest Himself as the Supreme Purusha
परम पुरख पावन सदा आप प्रगट है आइ ॥
ਆਪਪ੍ਰਗਟਹੈਆਇਦੀਨਰਛਾਕੇਕਾਰਣ॥
ਆਪ ਆ ਕੇ ਦੀਨ-ਦੁਖੀਆਂ ਦੀ ਰਖਿਆ ਲਈ ਪ੍ਰਗਟ ਹੁੰਦੇ ਹਨ।
आप प्रगट है आइ दीन रछा के कारण ॥
ਅਵਤਾਰੀਅਵਤਾਰਧਰਾਕੇਪਾਪਉਤਾਰਣ॥੧੩੯॥
ਧਰਤੀ ਦਾ ਭਾਰ ਉਤਾਰਨ ਲਈ (ਕਾਲ ਪੁਰਖ) ਅਵਤਾਰ ਵਜੋਂ ਅਵਤਰਿਤ ਹੁੰਦੇ ਹਨ ॥੧੩੯॥
For the protection of the lowly and for ending the burden of the earth, the Lord will incarnate Himself.139.
अवतारी अवतार धरा के पाप उतारण ॥१३९॥
ਕਲਿਜੁਗਕੇਅੰਤਹਸਮੈਸਤਿਜੁਗਲਾਗਤਆਦਿ॥
ਕਲਿਯੁਗ ਦੇ ਅੰਤ ਵੇਲੇ (ਜਦ) ਸਤਿਯੁਗ ਦਾ ਆਰੰਭ ਹੋਣ ਲਗੇਗਾ,
कलिजुग के अंतह समै सतिजुग लागत आदि ॥
ਦੀਨਨਕੀਰਛਾਲੀਏਧਰਿਹੈਰੂਪਅਨਾਦਿ॥
(ਤਦ) ਅਨਾਦਿ (ਪੁਰਸ਼) ਦੀਨਾਂ-ਦੁਖੀਆਂ ਦੀ ਰਖਿਆ ਲਈ (ਅਵਤਾਰੀ) ਰੂਪ ਧਾਰਨ ਕਰਨਗੇ।
At the end of the Iron Age and by the very beginning of Satyuga, the Lord will incarnate Himself for the protection of the lowly,
दीनन की रछा लीए धरि है रूप अनादि ॥
ਧਰਹੈਰੂਪਅਨਾਦਿਕਲਹਿਕਵਤੁਕਕਰਿਭਾਰੀ॥
ਦੀਨਾਂ ਦੀ ਰਖਿਆ ਲਈ ਕਲਿਯੁਗ ('ਕਲਹਿ') ਵਿਚ ਵੱਡੇ ਕੌਤਕ ਕਰਨਗੇ
धर है रूप अनादि कलहि कवतुक करि भारी ॥
ਸਤ੍ਰਨਕੇਨਾਸਾਰਥਨਮਿਤਅਵਤਾਰਅਵਤਾਰੀ॥੧੪੦॥
ਅਤੇ ਵੈਰੀਆਂ ਦੇ ਵਿਨਾਸ਼ ਲਈ (ਕਾਲ ਪੁਰਖ) ਅਵਤਾਰ ਧਾਰਨ ਕਰਨਗੇ ॥੧੪੦॥
And will perform wonderful sports and in this way the incarnated Purusha will come for the destruction of the enemies.140.
सत्रन के नासारथ नमित अवतार अवतारी ॥१४०॥
ਸਵੈਯਾਛੰਦ॥
ਸਵੈਯਾ ਛੰਦ:
SWAYYA STANZA
सवैया छंद ॥
ਪਾਪਸੰਬੂਹਬਿਨਾਸਨਕਉਕਲਿਕੀਅਵਤਾਰਕਹਾਵਹਿਗੇ॥
ਸਾਰਿਆਂ ਪਾਪਾਂ ਨੂੰ ਨਸ਼ਟ ਕਰਨ ਲਈ (ਕਾਲ ਪੁਰਖ) ਕਲਕੀ ਅਵਤਾਰ ਅਖਵਾਉਣਗੇ।
पाप संबूह बिनासन कउ कलिकी अवतार कहावहिगे ॥
ਤੁਰਕਛਿਤੁਰੰਗਸਪਛਬਡੋਕਰਿਕਾਢਿਕ੍ਰਿਪਾਨਕੰਪਾਵਹਿਗੇ॥
ਤੁਰਕਿਸਤਾਨ ਦੇ ਖੰਭਾਂ ਵਾਲੇ ਵੱਡੇ ਘੋੜੇ (ਉਤੇ ਸਵਾਰ ਹੋ ਕੇ) ਹੱਥ ਵਿਚ ਕ੍ਰਿਪਾਨ ਨੂੰ ਕਢ ਕੇ ਘੁੰਮਾਣਗੇ।
For the destruction of the sins, he will be called the Kalki incarnation and mounting on a horse and taking the sword, he will destroy all
तुरकछि तुरंग सपछ बडो करि काढि क्रिपान कंपावहिगे ॥
ਨਿਕਸੇਜਿਮਕੇਹਰਿਪਰਬਤਤੇਤਸਸੋਭਦਿਵਾਲਯਪਾਵਹਿਗੇ॥
ਜਿਵੇਂ ਪਰਬਤ ਵਿਚੋਂ ਸ਼ੇਰ ਨਿਕਲਦਾ ਹੈ, ਉਸ ਤਰ੍ਹਾਂ ਉਹ ਮੰਦਿਰ ਵਿਚੋਂ (ਨਿਕਲਦਿਆਂ) ਸ਼ੋਭਾ ਪਾਣਗੇ।
He will be glorious like a lion coming down from the mountain
निकसे जिम केहरि परबत ते तस सोभ दिवालय पावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੧॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ('ਹਰਿ ਮੰਦਰਿ') ਵਿਚ ਆਣਗੇ ॥੧੪੧॥
The town of Sambhal will be very fortunate because the Lord will manifest Himself there.141.
भलु भाग भया इह संभल के हरि जू हरि मंदरि आवहिगे ॥१४१॥
ਰੂਪਅਨੂਪਸਰੂਪਮਹਾਲਖਿਦੇਵਅਦੇਵਲਜਾਵਹਿਗੇ॥
(ਜਿਨ੍ਹਾਂ ਦਾ) ਅਨੂਪਮ ਰੂਪ ਹੋਵੇਗਾ, (ਉਨ੍ਹਾਂ ਦੇ) ਮਹਾਨ ਸਰੂਪ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਲਜਾ ਦਾ ਅਨੁਭਵ ਕਰਨਗੇ।
Seeing his unique form, the gods and other will feel shy
रूप अनूप सरूप महा लखि देव अदेव लजावहिगे ॥
ਅਰਿਮਾਰਿਸੁਧਾਰਕੇਟਾਰਿਘਣੇਬਹੁਰੋਕਲਿਧਰਮਚਲਾਵਹਿਗੇ॥
ਵੈਰੀਆਂ ਨੂੰ ਮਾਰ ਕੇ (ਧਰਤੀ ਉਤੇ) ਸੁਧਾਰ ਕਰਨਗੇ ਅਤੇ ਬਹੁਤੇ (ਪਾਪਾਂ ਨੂੰ) ਦੂਰ ਕਰ ਕੇ ਫਿਰ ਕਲਿਯੁਗ ਵਿਚ (ਆਪਣਾ) ਧਰਮ ਚਲਾਉਣਗੇ।
He will kill and reform the enemies and start a new religion in the Iron Age
अरि मारि सुधार के टारि घणे बहुरो कलि धरम चलावहिगे ॥
ਸਭਸਾਧਉਬਾਰਲਹੈਕਰਦੈਦੁਖਆਂਚਨਲਾਗਨਪਾਵਹਿਗੇ॥
(ਆਪਣਾ) ਹੱਥ ਦੇ ਕੇ ਸਾਰੇ ਸਾਧੂ ਰੁਚੀ ਵਾਲਿਆਂ ਨੂੰ ਉਬਾਰ ਲੈਣਗੇ ਅਤੇ (ਉਨ੍ਹਾਂ ਨੂੰ) ਦੁਖਾਂ ਦਾ ਸੇਕ ਤਕ ਨਹੀਂ ਲਗਣ ਦੇਣਗੇ।
All the saints will be redeemed and no one will suffer any agony
सभ साध उबार लहै कर दै दुख आंच न लागन पावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੨॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੨॥
The town of Sambhal will be very fortunate, because the Lord will manifest Himself there.142.
भलु भाग भया इह संभल के हरि जू हरि मंदरि आवहिगे ॥१४२॥
ਦਾਨਵਮਾਰਿਅਪਾਰਬਡੇਰਣਿਜੀਤਿਨਿਸਾਨਬਜਾਵਹਿਗੇ॥
ਅਣਗਿਣਤ ਵੱਡੇ ਦੈਂਤਾਂ (ਪਾਪੀਆਂ) ਨੂੰ ਮਾਰ ਕੇ ਰਣ ਦੀ ਜਿਤ ਦਾ ਨਗਾਰਾ ਵਜਾਉਣਗੇ।
दानव मारि अपार बडे रणि जीति निसान बजावहिगे ॥
ਖਲਟਾਰਿਹਜਾਰਕਰੋਰਕਿਤੇਕਲਕੀਕਲਿਕ੍ਰਿਤਿਬਢਾਵਹਿਗੇ॥
ਹਜ਼ਾਰਾਂ, ਕਰੋੜਾਂ ਕਿਤਨਿਆਂ ਹੀ ਨੂੰ ਨਸ਼ਟ ਕਰ ਕੇ ਕਲਕੀ (ਅਵਤਾਰ ਆਪਣਾ) ਸੁੰਦਰ ਯਸ਼ ਵਧਾਉਣਗੇ।
After killing the huge demons, he will cause his trumpet of victory to be sounded and killing thousands and crores of tyrants, he will spread his fame as Kalki incarnation
खल टारि हजार करोर किते कलकी कलि क्रिति बढावहिगे ॥
ਪ੍ਰਗਟਿਹੈਜਿਤਹੀਤਿਤਧਰਮਦਿਸਾਲਖਿਪਾਪਨਪੁੰਜਪਰਾਵਹਿਗੇ॥
ਜਿਥੇ ਕਿਥੇ ਧਰਮ ਦੀ ਸਥਿਤੀ ਪਸਰ ਜਾਏਗੀ, ਜਿਸ ਨੂੰ ਵੇਖ ਕੇ ਪਾਪਾਂ ਦੇ ਸਮੂਹ ਭਜ ਜਾਣਗੇ।
The place where he will manifest Himself, the condition of dharma will begin there and the mass of sins will flee away
प्रगटि है जितही तित धरम दिसा लखि पापन पुंज परावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੩॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੩॥
The town of Sambhal will be very fortunate, because the Lord will manifest Himself there.143.
भलु भाग भया इह संभल के हरि जू हरि मंदरि आवहिगे ॥१४३॥
ਛੀਨਮਹਾਦਿਜਦੀਨਦਸਾਲਖਿਦੀਨਦਿਆਲਰਿਸਾਵਹਿਗੇ॥
ਬ੍ਰਾਹਮਣਾਂ ਦੀ ਬਹੁਤ ਮਾੜੀ ਹਾਲਤ ਵੇਖ ਕੇ ਦੀਨ ਦਿਆਲ (ਕਲਕੀ ਅਵਤਾਰ) ਬਹੁਤ ਕ੍ਰੋਧਵਾਨ ਹੋਣਗੇ।
छीन महा दिज दीन दसा लखि दीन दिआल रिसावहिगे ॥
ਖਗਕਾਢਿਅਭੰਗਨਿਸੰਗਹਠੀਰਣਰੰਗਿਤੁਰੰਗਨਚਾਵਹਿਗੇ॥
ਨਾ ਟੁੱਟਣ ਵਾਲੀ ਖੜਗ ਨੂੰ ਕਢ ਕੇ ਹਠੀ (ਕਲਕੀ) ਰਣ-ਭੂਮੀ ਵਿਚ ਘੋੜੇ ਨੂੰ ਨਚਾਉਣਗੇ।
The Lord will get infuriated on seeing the pitiable plight of the talented Brahmins and taking out his sword, he will cause his horse to dance in the battlefield as a persistent warrior
खग काढि अभंग निसंग हठी रण रंगि तुरंग नचावहिगे ॥
ਰਿਪੁਜੀਤਿਅਜੀਤਅਭੀਤਬਡੇਅਵਨੀਪੈਸਬੈਜਸੁਗਾਵਹਿਗੇ॥
(ਉਹ) ਨਾ ਜਿਤੇ ਜਾ ਸਕਣ ਵਾਲੇ ਬਹੁਤ ਨਿਡਰ ਵੈਰੀਆਂ ਨੂੰ ਜਿਤਣਗੇ ਅਤੇ ਧਰਤੀ ਉਤੇ ਸਭ ਲੋਗ (ਉਨ੍ਹਾਂ ਦਾ) ਜਸ ਗਾਣਗੇ।
He will conquer the great enemies, all will eulogise him on the earth
रिपु जीति अजीत अभीत बडे अवनी पै सबै जसु गावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੪॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੪॥
The town of Sambhal is very fortunate, where the Lord will manifest Himself.144.
भलु भाग भया इह संभल के हरि जू हरि मंदरि आवहिगे ॥१४४॥
ਸੇਸਸੁਰੇਸਮਹੇਸਗਨੇਸਨਿਸੇਸਭਲੇਜਸੁਗਾਵਹਿਗੇ॥
ਸ਼ੇਸ਼ਨਾਗ, ਇੰਦਰ, ਸ਼ਿਵ, ਗਣੇਸ਼ ਅਤੇ ਚੰਦ੍ਰਮਾ (ਉਸ ਦੇ) ਚੰਗੀ ਤਰ੍ਹਾਂ ਜਸ ਨੂੰ ਗਾਉਣਗੇ।
Sheshnaga, Indra, Shiva, Ganesha, Chandra, all of them will eulogise Him
सेस सुरेस महेस गनेस निसेस भले जसु गावहिगे ॥
ਗਣਭੂਤਪਰੇਤਪਿਸਾਚਪਰੀਜਯਸਦਨਿਨਦਸੁਨਾਵਹਿਗੇ॥
ਗਣ, ਭੂਤ, ਪ੍ਰੇਤ, ਪਿਸ਼ਾਚ ਅਤੇ ਪਰੀਆਂ ਉੱਚੀ ਧੁਨ ਵਿਚ ਜੈ ਜੈਕਾਰ ਦੇ ਸ਼ਬਦ ਸੁਣਾਉਣਗੇ।
The ganas, the ghosts, fiends, imps and fairies, all of them will hail Him
गण भूत परेत पिसाच परी जय सद निनद सुनावहिगे ॥
ਨਰਨਾਰਦਤੁੰਬਰਕਿੰਨਰਜਛਸੁਬੀਨਪ੍ਰਬੀਨਬਜਾਵਹਿਗੇ॥
ਨਰ, ਨਾਰਦ, ਤੁੰਬਰ (ਬੀਨ ਵਾਦਕ) ਕਿੰਨਰ ਅਤੇ ਯਕਸ਼ ਬੜੀ ਪ੍ਰਬੀਨਤਾ ਨਾਲ ਬੀਨ ਵਜਾਉਣਗੇ।
Nara, Narada, Kinnars, Yakshas etc. will play on their lyres in order to welcome him
नर नारद तुंबर किंनर जछ सु बीन प्रबीन बजावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੫॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੫॥
The town of Sambhal is very fortunate, where the Lord will manifest Himself.145.
भलु भाग भया इह संभल के हरि जू हरि मंदरि आवहिगे ॥१४५॥
ਤਾਲਮ੍ਰਿਦੰਗਮੁਚੰਗਉਪੰਗਸੁਰੰਗਸੇਨਾਦਸੁਨਾਵਹਿਗੇ॥
ਛੈਣੇ, ਮ੍ਰਿਦੰਗ, ਮੁਚੰਗ (ਸਾਰੰਗੀ) ਅਤੇ ਉਪੰਗ ਨਾਲ ਅਨੇਕ ਤਰ੍ਹਾਂ ਦੇ ਨਾਦ ਸੁਣਾਉਣਗੇ।
The sounds of drums will be heard
ताल म्रिदंग मुचंग उपंग सुरंग से नाद सुनावहिगे ॥
ਡਫਬਾਰਤਰੰਗਰਬਾਬਤੁਰੀਰਣਿਸੰਖਅਸੰਖਬਜਾਵਹਿਗੇ॥
ਡਫ, ਜਲਤਰੰਗ, ਰਬਾਬ, ਤੁਰੀ ਅਤੇ ਰਣਸਿੰਗੇ ਅਣਗਿਣਤ ਵਜਾਉਣਗੇ।
The tabors, the musical glasses, rababs and conches etc. will be played,
डफ बार तरंग रबाब तुरी रणि संख असंख बजावहिगे ॥
ਗਣਦੁੰਦਭਿਢੋਲਨਘੋਰਘਨੀਸੁਨਿਸਤ੍ਰੁਸਬੈਮੁਰਛਾਵਹਿਗੇ॥
ਬਹੁਤ ਸਾਰੇ ਨਗਾਰਿਆਂ, ਢੋਲਾਂ ਆਦਿ ਦੀ ਬਹੁਤ ਭਾਰੀ ਧੁਨ ਸੁਣ ਕੇ ਸਾਰੇ ਵੈਰੀ ਮੂਰਛਿਤ ਹੋ ਜਾਣਗੇ।
And hearing the sounds of large and small, the enemies will become unconscious
गण दुंदभि ढोलन घोर घनी सुनि सत्रु सबै मुरछावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੬॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੬॥
The town of Sambhal is very fortunate, where the Lord will manifest Himself.146.
भलु भाग भया इह संभल के हरि जू हरि मंदरि आवहिगे ॥१४६॥
ਤੀਰਤੁਫੰਗਕਮਾਨਸੁਰੰਗਦੁਰੰਗਨਿਖੰਗਸੁਹਾਵਹਿਗੇ॥
ਤੀਰ, ਬੰਦੂਕ, ਕਮਾਨ, ਸੋਹਣੇ ਦੋ ਰੰਗੇ ਭੱਥੇ ਨਾਲ ਸੁਸ਼ੋਭਿਤ ਹੋਣਗੇ।
He will look splendid with bow, arrows, quiver etc
तीर तुफंग कमान सुरंग दुरंग निखंग सुहावहिगे ॥
ਬਰਛੀਅਰੁਬੈਰਖਬਾਨਧੁਜਾਪਟਬਾਤਲਗੇਫਹਰਾਵਹਿਗੇ॥
ਬਰਛੀਆਂ ਅਤੇ (ਉਨ੍ਹਾਂ ਨਾਲ ਲਗੀਆਂ) ਝੰਡੀਆਂ, ਬਾਨ ਅਤੇ ਧੁਜਾਵਾਂ ਹਵਾ ਦੇ ਲਗਣ ਨਾਲ ਉਡਣਗੀਆਂ।
He will hold the lance and spear and his banners will wave
बरछी अरु बैरख बान धुजा पट बात लगे फहरावहिगे ॥
ਗੁਣਜਛਭੁਜੰਗਸੁਕਿੰਨਰਸਿਧਪ੍ਰਸਿਧਸਬੈਜਸੁਗਾਵਹਿਗੇ॥
ਗਣ, ਯਕਸ਼, ਸੱਪ ਅਤੇ ਕਿੰਨਰ ਅਤੇ ਪ੍ਰਸਿੱਧ ਸਿੱਧ ਲੋਕ ਸਾਰੇ ਜਸ ਦਾ ਗਾਇਨ ਕਰਨਗੇ।
The Ganas, Yakshas, Nagas, Kinnars and all famous adepts will eulogise Hiim
गुण जछ भुजंग सु किंनर सिध प्रसिध सबै जसु गावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੭॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੭॥
The town of Sambhal is very fortunate, where the Lord will manifest Himself.147.
भलु भाग भया इह संभल के हरि जू हरि मंदरि आवहिगे ॥१४७॥
ਕਉਚਕ੍ਰਿਪਾਨਕਟਾਰਿਕਮਾਨਸੁਰੰਗਨਿਖੰਗਛਕਾਵਹਿਗੇ॥
ਕਵਚ, ਕ੍ਰਿਪਾਨ, ਕਟਾਰ, ਕਮਾਨ ਅਤੇ ਸੁੰਦਰ ਰੰਗ ਵਾਲਾ ਭੱਥਾ ਸਜਾਉਣਗੇ।
He will kill in very great numbers using his sword, dagger, bow, quiver and armour
कउच क्रिपान कटारि कमान सुरंग निखंग छकावहिगे ॥
ਬਰਛੀਅਰੁਢਾਲਗਦਾਪਰਸੋਕਰਿਸੂਲਤ੍ਰਿਸੂਲਭ੍ਰਮਾਵਹਿਗੇ॥
ਬਰਛੀ, ਢਾਲ, ਗਦਾ, ਕੁਹਾੜੀ, ਨੇਜ਼ਾ ਅਤੇ ਤ੍ਰਿਸ਼ੂਲ ਹੱਥ ਵਿਚ ਘੁੰਮਾਉਣਗੇ।
He will strike blows with his lance, mace, axe, spear, trident etc. and use his shield
बरछी अरु ढाल गदा परसो करि सूल त्रिसूल भ्रमावहिगे ॥
ਅਤਿਕ੍ਰੁਧਤਹ੍ਵੈਰਣਮੂਰਧਨਮੋਸਰਓਘਪ੍ਰਓਘਚਲਾਵਹਿਗੇ॥
ਅਤਿ ਅਧਿਕ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਆਹਮੋ ਸਾਹਮਣੇ ਤੀਰਾਂ ਦੇ ਝੁੰਡ ਚਲਾਉਣਗੇ।
In His fury, He will shower arrows in the war
अति क्रुधत ह्वै रण मूरधन मो सर ओघ प्रओघ चलावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੮॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੮॥
The town of Sambhal is very fortunate, where the Lord will manifest Himself.148.
भलु भाग भया इह संभल के हरि जू हरि मंदरि आवहिगे ॥१४८॥