ਪਾਪਹਿਰਦੇਮਹਿਠਾਨਿ॥
ਹਿਰਦੇ ਵਿਚ ਪਾਪਾਂ ਨੂੰ ਧਾਰ ਲਿਆ ਹੈ
पाप हिरदे महि ठानि ॥
ਕਰਤਧਰਮਕੀਹਾਨਿ॥੧੩੧॥
ਅਤੇ ਧਰਮ ਦੀ ਹਾਨੀ ਕਰਦੇ ਹਨ ॥੧੩੧॥
The king and saints etc. engaged in evil acts and with sins in their hearts, they are doing disservice to dharma.131.
करत धरम की हानि ॥१३१॥
ਅਤਿਕੁਚਾਲਅਰੁਕ੍ਰੂਰ॥
(ਲੋਕੀਂ) ਅਤਿ ਦੇ ਕੁਚਾਲ ਅਤੇ ਬੇਰਹਿਮ ਹਨ,
अति कुचाल अरु क्रूर ॥
ਅਤਿਪਾਪਿਸਟਕਠੂਰ॥
ਬਹੁਤ ਹੀ ਪਾਪੀ ਅਤੇ ਕਠੋਰ ਹਨ।
All the people have become cruel, characterless, sinners and hard-hearted
अति पापिसट कठूर ॥
ਥਿਰਨਹੀਰਹਤਪਲਾਧ॥
ਅੱਧਾ ਪਲ ਵੀ ਟਿਕਦੇ ਨਹੀਂ ਹਨ
थिर नही रहत पलाध ॥
ਕਰਤਅਧਰਮਕੀਸਾਧਿ॥੧੩੨॥
ਅਤੇ ਅਧਰਮ ਦੀ ਹੀ ਸਾਧਨਾ ਕਰਦੇ ਹਨ ॥੧੩੨॥
They do not remain stable even for half a moment and keep the desires of adharma in their mind.132.
करत अधरम की साधि ॥१३२॥
ਅਤਿਪਾਪਿਸਟਅਜਾਨ॥
ਬਹੁਤ ਹੀ ਵੱਡੇ ਪਾਪੀ ਅਤੇ ਮੂਰਖ ਹਨ
अति पापिसट अजान ॥
ਕਰਤਧਰਮਕੀਹਾਨਿ॥
ਅਤੇ ਧਰਮ ਦੀ ਹਾਨੀ ਕਰਦੇ ਹਨ।
करत धरम की हानि ॥
ਮਾਨਤਜੰਤ੍ਰਨਤੰਤ੍ਰ॥
ਜੰਤ੍ਰਾਂ ਅਤੇ ਤੰਤ੍ਰਾਂ ਨੂੰ ਨਹੀਂ ਮੰਨਦੇ ਹਨ
मानत जंत्र न तंत्र ॥
ਜਾਪਤਕੋਈਨਮੰਤ੍ਰ॥੧੩੩॥
ਅਤੇ ਕੋਈ ਵੀ ਮੰਤ੍ਰ ਨਹੀਂ ਜਪਦੇ ਹਨ ॥੧੩੩॥
They are extremely ignorant, sinners, doing disservice to dharma and without belief in mantras, yantras and tantras.133.
जापत कोई न मंत्र ॥१३३॥
ਜਹਤਹਬਡਾਅਧਰਮ॥
ਜਿਥੇ ਕਿਥੇ ਅਧਰਮ ਬਹੁਤ ਵਧ ਗਿਆ ਹੈ
जह तह बडा अधरम ॥
ਧਰਮਭਜਾਕਰਿਭਰਮ॥
ਅਤੇ ਭਰਮਾਂ ਕਾਰਨ ਧਰਮ ਭਜ ਗਿਆ ਹੈ।
With the increase of adharma, dharma became fearful and fled away
धरम भजा करि भरम ॥
ਨਵਨਵਕ੍ਰਿਆਭਈ॥
ਨਵੀਂ ਨਵੀਂ ਕ੍ਰਿਆ ਹੋ ਰਹੀ ਹੈ
नव नव क्रिआ भई ॥
ਦੁਰਮਤਿਛਾਇਰਹੀ॥੧੩੪॥
ਅਤੇ (ਸਭ ਦੇ ਮਨ ਵਿਚ) ਦੁਰਮਤ ਛਾਈ ਹੋਈ ਹੈ ॥੧੩੪॥
New activities were introduced and the wicked intellect spread on all the four sides.134.
दुरमति छाइ रही ॥१३४॥
ਕੁੰਡਰੀਆਛੰਦ॥
ਕੁੰਡਰੀਆ ਛੰਦ:
KUNDARIA STANZA
कुंडरीआ छंद ॥
ਨਏਨਏਮਾਰਗਚਲੇਜਗਮੋਬਢਾਅਧਰਮ॥
ਜਗਤ ਵਿਚ ਨਵੇਂ ਨਵੇਂ ਮਾਰਗ (ਪੰਥ) ਚਲ ਪਏ ਹਨ ਅਤੇ ਅਧਰਮ ਵਧ ਗਿਆ ਹੈ।
Several new paths were initiated and adharma increased in the world
नए नए मारग चले जग मो बढा अधरम ॥
ਰਾਜਾਪ੍ਰਜਾਸਭੈਲਗੇਜਹਜਹਕਰਨਕੁਕਰਮ॥
ਰਾਜਾ ਅਤੇ ਪ੍ਰਜਾ ਸਭ ਜਿਥੇ ਕਿਥੇ ਕੁਕਰਮ ਕਰਨ ਲਗ ਗਏ ਹਨ।
The king and also his subject performed evil acts
राजा प्रजा सभै लगे जह जह करन कुकरम ॥
ਜਹਤਹਕਰਨਕੁਕਰਮਪ੍ਰਜਾਰਾਜਾਨਰਨਾਰੀ॥
ਜਿਥੇ ਕਿਥੇ ਰਾਜਾ ਅਤੇ ਪ੍ਰਜਾ, ਔਰਤਾਂ ਅਤੇ ਮਰਦ ਕੁਕਰਮ ਕਰਨ ਲਗ ਗਏ ਹਨ।
And because of such conduct of the king and his subject and the character of men and women
जह तह करन कुकरम प्रजा राजा नर नारी ॥
ਧਰਮਪੰਖਕਰਉਡਾਪਾਪਕੀਕ੍ਰਿਆਬਿਥਾਰੀ॥੧੩੫॥
ਧਰਮ ਖੰਭ ਲਾ ਕੇ ਉਡ ਗਿਆ ਹੈ ਅਤੇ ਪਾਪ ਦੀ ਕ੍ਰਿਆ ਪਸਾਰ ਦਿੱਤੀ ਹੈ ॥੧੩੫॥
, The dharma was destroyed and the sinful activities were extended.135.
धरम पंख कर उडा पाप की क्रिआ बिथारी ॥१३५॥
ਧਰਮਲੋਪਜਗਤੇਭਏਪਾਪਪ੍ਰਗਟਬਪੁਕੀਨ॥
ਧਰਮ ਜਗਤ ਤੋਂ ਲੁਪਤ ਹੋ ਗਿਆ ਹੈ ਅਤੇ ਪਾਪ ਨੇ ਆਪਣੇ ਆਕਾਰ ('ਬਪੁ') ਨੂੰ ਪ੍ਰਗਟ ਕਰ ਦਿੱਤਾ ਹੈ।
धरम लोप जग ते भए पाप प्रगट बपु कीन ॥
ਊਚਨੀਚਰਾਜਾਪ੍ਰਜਾਕ੍ਰਿਆਅਧਰਮਕੀਲੀਨ॥
ਉੱਚੇ ਨੀਵੇਂ, ਰਾਜਾ ਅਤੇ ਪ੍ਰਜਾ (ਸਭ) ਅਧਰਮ ਦੀ ਕ੍ਰਿਆ ਵਿਚ ਲੀਨ ਹੋ ਗਏ ਹਨ।
The dharma disappeared from the world and the sins became prevalent apparently
ऊच नीच राजा प्रजा क्रिआ अधरम की लीन ॥
ਕ੍ਰਿਆਪਾਪਕੀਲੀਨਨਾਰਿਨਰਰੰਕਅਰੁਰਾਜਾ॥
ਪਾਪ ਦੀ ਕ੍ਰਿਆ ਵਿਚ ਰਾਜਾ ਅਤੇ ਕੰਗਾਲ, ਔਰਤਾਂ ਅਤੇ ਮਰਦ (ਸਭ) ਲੀਨ ਹੋ ਗਏ ਹਨ।
The king and his subject, the high and low, all of them adopted the activities of adharma
क्रिआ पाप की लीन नारि नर रंक अरु राजा ॥
ਪਾਪਪ੍ਰਚੁਰਬਪੁਕੀਨਧਰਮਧਰਿਪੰਖਨਭਾਜਾ॥੧੩੬॥
ਪਾਪ ਨੇ (ਆਪਣਾ) ਆਕਾਰ ਬਹੁਤ ਵਧਾ ਲਿਆ ਹੈ ਅਤੇ ਧਰਮ ਖੰਭ ਲਾ ਕੇ ਭਜ ਗਿਆ ਹੈ ॥੧੩੬॥
The sin increased greatly and the dharma disappeared.136.
पाप प्रचुर बपु कीन धरम धरि पंखन भाजा ॥१३६॥
ਪਾਪਾਕ੍ਰਾਤਧਰਾਭਈਪਲਨਸਕਤਿਠਹਰਾਇ॥
ਧਰਤੀ ਪਾਪਾਂ ਨਾਲ ਦੁਖੀ ਹੋ ਗਈ ਹੈ ਅਤੇ ਪਲ ਭਰ ਲਈ ਵੀ ਸਥਿਰ ਨਹੀਂ ਹੋ ਰਹੀ।
पापाक्रात धरा भई पल न सकति ठहराइ ॥