GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 566
Display Settings
Translations
ਤੇਜਪ੍ਰਚੰਡਅਖੰਡਮਹਾਛਬਿਦੁਜਨਦੇਖਿਪਰਾਵਹਿਗੇ
ਪ੍ਰਚੰਡ ਤੇਜ ਅਤੇ ਅਖੰਡ ਮਹਾਨ ਛਬੀ ਨੂੰ ਵੇਖ ਕੇ ਦੁਰਜਨ ਲੋਕ ਭਜ ਜਾਣਗੇ।
तेज प्रचंड अखंड महा छबि दुजन देखि परावहिगे ॥
ਜਿਮਪਉਨਪ੍ਰਚੰਡਬਹੈਪਤੂਆਸਬਆਪਨਹੀਉਡਿਜਾਵਹਿਗੇ
ਜਿਵੇਂ ਤੇਜ਼ ਹਵਾ ਦੇ ਚਲਣ ਨਾਲ (ਬ੍ਰਿਛਾਂ ਦੇ ਡਿਗੇ ਹੋਏ) ਪੱਤਰ ਆਪੇ ਹੀ ਉਡ ਜਾਣਗੇ।
Seeing his powerful beauty and glory, the tyrants will flee like the leaves flying before the strong gust of wind
जिम पउन प्रचंड बहै पतूआ सब आपन ही उडि जावहिगे ॥
ਬਢਿਹੈਜਿਤਹੀਤਿਤਧਰਮਦਸਾਕਹੂੰਪਾਪਢੂੰਢਤਪਾਵਹਿਗੇ
ਜਿਥੇ ਕਿਥੇ ਧਰਮ ਦੀ ਦਸ਼ਾ ਵਧ ਜਾਵੇਗੀ ਅਤੇ ਪਾਪ ਢੂੰਢਿਆਂ ਵੀ ਨਹੀਂ ਲੱਭਣਗੇ।
Wherever He will go, the dharma will increase and the sin will not be seen even on seeking
बढि है जित ही तित धरम दसा कहूं पाप न ढूंढत पावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੯॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੯॥
The town of Sambhal is very fortunate, where the Lord will manifest Himself.149.
भलु भाग भया इह संभल के हरि जू हरि मंदरि आवहिगे ॥१४९॥
ਛੂਟਤਬਾਨਕਮਾਨਿਨਕੇਰਣਛਾਡਿਭਟਵਾਭਹਰਾਵਹਿਗੇ
ਕਮਾਨਾਂ ਤੋਂ ਬਾਣਾਂ ਦੇ ਛੁਟਦਿਆਂ ਹੀ ਰਣ-ਖੇਤਰ ਨੂੰ ਛਡ ਕੇ ਯੋਧੇ ਭਜ ਜਾਣਗੇ।
छूटत बान कमानिन के रण छाडि भटवा भहरावहिगे ॥
ਗਣਬੀਰਬਿਤਾਲਕਰਾਲਪ੍ਰਭਾਰਣਮੂਰਧਨਮਧਿਸੁਹਾਵਹਿਗੇ
ਭਿਆਨਕ ਸ਼ਕਲ ਵਾਲੇ ਗਣ, (ਬਵੰਜਾ) ਬੀਰ ਅਤੇ ਬੈਤਾਲ ਰਣ-ਭੂਮੀ ਵਿਚ ਆਹਮੋ ਸਾਹਮਣੇ ਸ਼ੋਭਾ ਪਾਣਗੇ।
With the discharge of the arrows from His bow, the warriors will fall down is perplexity and there will be many powerful spirits and dreadful ghosts
गण बीर बिताल कराल प्रभा रण मूरधन मधि सुहावहिगे ॥
ਗਣਸਿਧਪ੍ਰਸਿਧਸਮ੍ਰਿਧਸਨੈਕਰਉਚਾਇਕੈਕ੍ਰਿਤਸੁਨਾਵਹਿਗੇ
ਗਣ, ਪ੍ਰਸਿੱਧ ਸਿੱਧ ਅਤੇ ਸਿੱਧੀਆਂ ਵਿਚ ਸੰਪੰਨ ਉਚੇ ਹੱਥ ਚੁਕ ਕੇ ਕੀਰਤੀ (ਦੇ ਬੋਲ) ਸੁਣਾਉਣਗੇ।
The famous ganas and adepts will eulogise Him by repeatedly raising their hands
गण सिध प्रसिध सम्रिध सनै कर उचाइ कै क्रित सुनावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੫੦॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੦॥
The town of Sambhal is very fortunate where the Lord will manifest Himself.150.
भलु भाग भया इह संभल के हरि जू हरि मंदरि आवहिगे ॥१५०॥
ਰੂਪਅਨੂਪਸਰੂਪਮਹਾਅੰਗਦੇਖਿਅਨੰਗਲਜਾਵਹਿਗੇ
(ਜਿਸ ਦੇ) ਅਨੂਪਮ ਰੂਪ ਅਤੇ ਮਹਾਨ ਸਰੂਪ ਤੇ ਅੰਗਾਂ ਨੂੰ ਵੇਖ ਕੇ ਕਾਮਦੇਵ ('ਅਨੰਗ') ਵੀ ਸ਼ਰਮਸਾਰ ਹੋਵੇਗਾ।
रूप अनूप सरूप महा अंग देखि अनंग लजावहिगे ॥
ਭਵਭੂਤਭਵਿਖਭਵਾਨਸਦਾਸਬਠਉਰਸਭੈਠਹਰਾਵਹਿਗੇ
ਭੂਤਕਾਲ, ਭਵਿਖਤ ਕਾਲ ਅਤੇ ਵਰਤਮਾਨ ਕਾਲ ਵਿਚ ਜਗਤ ਦੇ ਸਾਰੇ ਸਥਾਨਾਂ ਵਿਚ ਸ਼ਾਂਤੀ ਦੀ ਅਵਸਥਾ ਹੋ ਜਾਵੇਗੀ।
Seeing his charming form and limbs, the god of love will feel shy and the past, present and future, seeing Him, will stay at their place
भव भूत भविख भवान सदा सब ठउर सभै ठहरावहिगे ॥
ਭਵਭਾਰਅਪਾਰਨਿਵਾਰਨਕੌਕਲਿਕੀਅਵਤਾਰਕਹਾਵਹਿਗੇ
ਜਗਤ ਦੇ ਅਪਾਰ ਭਾਰ ਨੂੰ ਉਤਾਰਨ ਲਈ (ਪ੍ਰਭੂ ਜੀ) ਕਲਕੀ ਅਵਤਾਰ ਅਖਵਾਉਣਗੇ।
For the removal the burden of the earth, he be called Kalki incarnation
भव भार अपार निवारन कौ कलिकी अवतार कहावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੫੧॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੧॥
The town of Sambhal is very fortunate, where the Lord will manifest Himself.151.
भलु भाग भया इह संभल के हरि जू हरि मंदरि आवहिगे ॥१५१॥
ਭੂਮਕੋਭਾਰਉਤਾਰਬਡੇਬਡਆਛਬਡੀਛਬਿਪਾਵਹਿਗੇ
ਭੂਮੀ ਦੇ ਵੱਡੇ ਭਾਰ ਨੂੰ ਉਤਾਰ ਕੇ ਵੱਡੀਆਂ ਅੱਖਾਂ ਵਾਲੇ ਵੱਡੀ ਸ਼ੋਭਾ ਪਾਣਗੇ।
He will appear magnificent after removing the burden of the earth
भूम को भार उतार बडे बडआछ बडी छबि पावहिगे ॥
ਖਲਟਾਰਿਜੁਝਾਰਬਰਿਆਰਹਠੀਘਨਘੋਖਨਜਿਉਘਹਰਾਵਹਿਗੇ
ਮੂਰਖਾਂ ਨੂੰ ਮਾਰ ਕੇ ਅਤੇ ਹਠੀਲੇ ਬਲਵਾਨਾਂ ਨੂੰ ਪਛਾੜ ਕੇ ਬਦਲਾਂ ਦੀ ਗਰਜ ਵਾਂਗ ਗੱਜਣਗੇ।
At that time, very great warriors and persistent heroes, will thunder like clouds
खल टारि जुझार बरिआर हठी घन घोखन जिउ घहरावहिगे ॥
ਕਲਨਾਰਦਭੂਤਪਿਸਾਚਪਰੀਜੈਪਤ੍ਰਧਰਤ੍ਰਸੁਨਾਵਹਿਗੇ
ਕਲ, ਨਾਰਦ, ਭੂਤ, ਪਿਸ਼ਾਚ ਅਤੇ ਪਰੀਆਂ ਵਿਜੈ ਦੇ ਪੱਤਰ ਧਰਤੀ ਉਤੇ ਸੁਣਾਉਣਗੀਆਂ।
Narada, ghosts, imps and fairies will sing His song of victory
कल नारद भूत पिसाच परी जैपत्र धरत्र सुनावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੫੨॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੨॥
The town of Sambhal is very fortunate, where the Lord will manifest Himself.152.
भलु भाग भया इह संभल के हरि जू हरि मंदरि आवहिगे ॥१५२॥
ਝਾਰਿਕ੍ਰਿਪਾਨਜੁਝਾਰਬਡੇਰਣਮਧਮਹਾਛਬਿਪਾਵਹਿਗੇ
ਵੱਡੇ ਵੱਡੇ ਜੁਝਾਰੂਆਂ ਨੂੰ ਕ੍ਰਿਪਾਨ ਨਾਲ ਝਾੜ ਕੇ ਯੁੱਧ-ਭੂਮੀ ਵਿਚ ਬਹੁਤ ਸ਼ੋਭਾ ਪਾਣਗੇ।
He will look splendid in the battlefield after killing the great heroes with His sword
झारि क्रिपान जुझार बडे रण मध महा छबि पावहिगे ॥
ਧਰਿਲੁਥਪਲੁਥਬਿਥਾਰਘਣੀਘਨਕੀਘਟਜਿਉਘਹਰਾਵਹਿਗੇ
ਧਰਤੀ ਉਤੇ ਬਹੁਤ ਲੋਥਾਂ ਉਤੇ ਲੋਥਾਂ ਖਿਲਾਰ ਕੇ ਬਦਲ ਦੀ ਘਟਾ ਵਾਂਗ ਗੱਜਣਗੇ।
Knocking down corpses upon corpses, He will thunder like clouds
धरि लुथ पलुथ बिथार घणी घन की घट जिउ घहरावहिगे ॥
ਚਤੁਰਾਨਨਰੁਦ੍ਰਚਰਾਚਰਜੇਜਯਸਦਨਿਨਦਸੁਨਾਵਹਿਗੇ
ਬ੍ਰਹਮ, ਸ਼ਿਵ ਅਤੇ ਜਿਤਨੇ ਜੜ-ਚੇਤਨ ਹਨ, (ਉਹ) ਵਿਜੈ ਦਾ ਸਦ ਉੱਚੀ ਆਵਾਜ਼ ਵਿਚ ਸੁਣਾਉਣਗੇ।
Brahma, Rudra and all animate and inanimate objects will sing the declaration of His victory
चतुरानन रुद्र चराचर जे जय सद निनद सुनावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੫੩॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੩॥
The town of Sambhal is very fortunate, where the Lord will manifest Himself.153.
भलु भाग भया इह संभल के हरि जू हरि मंदरि आवहिगे ॥१५३॥
ਤਾਰਪ੍ਰਮਾਨਉਚਾਨਧੁਜਾਲਖਿਦੇਵਅਦੇਵਤ੍ਰਸਾਵਹਿਗੇ
(ਕਲਕੀ ਦਾ) ਤਾੜ (ਬ੍ਰਿਛ) ਜਿਤਨਾ ਉੱਚਾ ਝੰਡਾ ਵੇਖ ਕੇ ਦੇਵਤੇ ਅਤੇ ਦੈਂਤ ਡਰਨਗੇ।
Looking at His sky-reaching banner all the gods and others will become fearful
तार प्रमान उचान धुजा लखि देव अदेव त्रसावहिगे ॥
ਕਲਗੀਗਜਗਾਹਗਦਾਬਰਛੀਗਹਿਪਾਣਿਕ੍ਰਿਪਾਨਭ੍ਰਮਾਵਹਿਗੇ
ਕਲਗੀ, ਜਿਗਾ (ਰਾਜਾ ਆਦਿ ਦੇ ਸਿਰ ਦਾ ਇਕ ਸਜਾਵਟੀ ਭੂਸ਼ਣ) ਗਦਾ ਅਤੇ ਬਰਛੀ (ਧਾਰਨ ਕਰ ਕੇ) ਹੱਥ ਵਿਚ ਕ੍ਰਿਪਾਨ ਲੈ ਕੇ ਘੁੰਮਾਉਣਗੇ।
Wearing His aigrette and holding his mace, lance and sword in His hands, He will move hither and thither
कलगी गजगाह गदा बरछी गहि पाणि क्रिपान भ्रमावहिगे ॥
ਜਗਪਾਪਸੰਬੂਹਬਿਨਾਸਨਕਉਕਲਕੀਕਲਿਧਰਮਚਲਾਵਹਿਗੇ
ਜਗਤ ਵਿਚ ਸਾਰੇ ਪਾਪਾਂ ਨੂੰ ਨਸ਼ਟ ਕਰਨ ਲਈ ਕਲਕੀ (ਅਵਤਾਰ) ਕਲਿਯੁਗ ਵਿਚ (ਆਪਣਾ) ਧਰਮ ਚਲਾਉਣਗੇ।
He will propagate His religion in the Iron age for destroying the sins in the world
जग पाप संबूह बिनासन कउ कलकी कलि धरम चलावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੫੪॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੪॥
The town of Sambhal is very fortunate, where the Lord will manifest Himself.154.
भलु भाग भया इह संभल के हरि जू हरि मंदरि आवहिगे ॥१५४॥
ਪਾਨਿਕ੍ਰਿਪਾਨਅਜਾਨੁਭੁਜਾਰਣਿਰੂਪਮਹਾਨਦਿਖਾਵਹਿਗੇ
ਹੱਥ ਵਿਚ ਕ੍ਰਿਪਾਨ, ਬਾਂਹਵਾਂ ਗੋਡਿਆਂ ਤਕ ਲੰਬੀਆਂ (ਹੋਣਗੀਆਂ) ਅਤੇ ਯੁੱਧ-ਭੂਮੀ ਵਿਚ (ਆਪਣਾ) ਸੁੰਦਰ ਰੂਪ ਵਿਖਾਉਣਗੇ।
पानि क्रिपान अजानु भुजा रणि रूप महान दिखावहिगे ॥
ਪ੍ਰਤਿਮਾਨਸੁਜਾਨਅਪ੍ਰਮਾਨਪ੍ਰਭਾਲਖਿਬਿਓਮਬਿਵਾਨਲਜਾਵਹਿਗੇ
(ਉਸ) ਅਦੁੱਤੀ ਸੁਜਾਨ ਦੀ ਬੇਹੱਦ ਪ੍ਰਭਾ ਨੂੰ ਵੇਖ ਕੇ ਆਕਾਸ਼ ਵਿਚ ਬਿਮਾਨਾਂ (ਵਿਚ ਬੈਠੇ ਦੇਵਤੇ) ਲਜਾਉਣਗੇ।
The mighty-armed Lord, taking up His sword in His hand will show His Superb Form in he battlefield and seeing His extraordinary glory, the gods will feel shy in the sky
प्रतिमान सुजान अप्रमान प्रभा लखि बिओम बिवान लजावहिगे ॥
ਗਣਿਭੂਤਪਿਸਾਚਪਰੇਤਪਰੀਮਿਲਿਜੀਤਕੇਗੀਤਗਵਾਵਹਿਗੇ
ਗਣ, ਭੂਤ, ਪਿਸ਼ਾਚ, ਪ੍ਰੇਤ ਅਤੇ ਪਰੀਆਂ ਮਿਲ ਕੇ, ਵਿਜੈ ਦੇ ਗੀਤ ਗਾਉਣਗੇ।
The ghosts, imps, fiends, fairies, fairies, ganas etc. will together sing the song of His victory
गणि भूत पिसाच परेत परी मिलि जीत के गीत गवावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੫੫॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੫॥
The town of Sambhal is very fortunate, where the Lord will manifest Himself.155.
भलु भाग भया इह संभल के हरि जू हरि मंदरि आवहिगे ॥१५५॥
ਬਾਜਤਡੰਕਅਤੰਕਸਮੈਰਣਰੰਗਿਤੁਰੰਗਨਚਾਵਹਿਗੇ
ਪਰਲੋ ('ਅਤੰਕ') ਕਾਲ ਦੇ ਨਗਾਰੇ ਵਜਣਗੇ ਅਤੇ ਰਣ-ਭੂਮੀ ਵਿਚ ਘੋੜੇ ਨੂੰ ਨਚਾਉਣਗੇ।
The trumpets will sound at the time of war and they will cause the horses to dance
बाजत डंक अतंक समै रण रंगि तुरंग नचावहिगे ॥
ਕਸਿਬਾਨਕਮਾਨਗਦਾਬਰਛੀਕਰਿਸੂਲਤ੍ਰਿਸੂਲਭ੍ਰਮਾਵਹਿਗੇ
ਬਾਣ ਨੂੰ ਕਮਾਨ ਉਤੇ ਖਿਚ ਕੇ (ਚਲਾਉਣਗੇ) ਅਤੇ ਗਦਾ, ਬਰਛੀ, ਨੇਜ਼ਾ ਅਤੇ ਤ੍ਰਿਸ਼ੂਲ ਨੂੰ ਹੱਥ ਵਿਚ ਲੈ ਕੇ ਘੁੰਮਾਉਣਗੇ।
They will move taking with them the bows and arrows, maces, lances, spears, tridents etc.,
कसि बान कमान गदा बरछी करि सूल त्रिसूल भ्रमावहिगे ॥
ਗਣਦੇਵਅਦੇਵਪਿਸਾਚਪਰੀਰਣਦੇਖਿਸਬੈਰਹਸਾਵਹਿਗੇ
ਗਣ, ਦੇਵਤੇ, ਦੈਂਤ, ਪਿਸ਼ਾਚ, ਪਰੀਆਂ ਆਦਿ ਸਾਰੇ ਯੁੱਧ ਨੂੰ ਵੇਖ ਕੇ ਪ੍ਰਸੰਨ ਹੋਣਗੇ।
And looking at them the gods, demons, imps, fairies etc. will become pleased
गण देव अदेव पिसाच परी रण देखि सबै रहसावहिगे ॥
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੫੬॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੬॥
The town of Sambhal is very fortunate where the Lord will manifest Himself.156.
भलु भाग भया इह संभल के हरि जू हरि मंदरि आवहिगे ॥१५६॥
ਕੁਲਕਛੰਦ
ਕੁਲਕ ਛੰਦ:
KULAK STANZA
कुलक छंद ॥
ਸਰਸਿਜਰੂਪੰ
(ਕਲਕੀ ਦਾ) ਕੰਵਲ ਦੇ ਫੁਲ ਵਰਗਾ ਰੂਪ ਹੈ।
सरसिज रूपं ॥
ਸਬਭਟਭੂਪੰ
ਸਾਰਿਆਂ ਸੂਰਮਿਆਂ ਦਾ ਰਾਜਾ ਹੈ।
सब भट भूपं ॥
ਅਤਿਛਬਿਸੋਭੰ
ਬਹੁਤ ਅਧਿਕ ਛਬੀ ਨਾਲ ਸ਼ੁਭਾਇਮਾਨ ਹੈ।
अति छबि सोभं ॥
ਮੁਨਿਗਨਲੋਭੰ॥੧੫੭॥
(ਉਸ ਦੇ ਦਰਸ਼ਨ ਲਈ) ਮੁਨੀਆਂ ਦੇ ਸਮੂਹ ਲੋਭਾਇਮਾਨ ਹਨ ॥੧੫੭॥
O Lord! Thou art the king of kings, most beautiful like lotus, extremely glorious and manifestation of the desire of the mind of the sages.157.
मुनि गन लोभं ॥१५७॥
ਕਰਅਰਿਧਰਮੰ
ਵੈਰੀ ਵਾਲਾ ਧਰਮ (ਅਰਥਾਤ ਯੁੱਧ) ਕਰਦੇ ਹਨ।
कर अरि धरमं ॥
ਪਰਹਰਿਕਰਮੰ
ਕਰਮਾਂ ਦਾ ਤਿਆਗ ਕਰਦੇ ਹਨ।
परहरि करमं ॥
ਘਰਿਘਰਿਵੀਰੰ
ਘਰ ਘਰ ਵਿਚ ਯੋਧਿਆਂ ਨੇ
घरि घरि वीरं ॥
ਪਰਹਰਿਧੀਰੰ॥੧੫੮॥
ਧੀਰਜ ਨੂੰ ਤਿਆਗ ਦਿੱਤਾ ਹੈ ॥੧੫੮॥
Forsaking good action, all will accept the enemy’s dharma and abandoning the forbearance, there will be sinful actions in every home.158.
परहरि धीरं ॥१५८॥
ਜਲਥਲਪਾਪੰ
ਜਲ ਥਲ ਵਿਚ ਪਾਪ ਹੋਏਗਾ,
जल थल पापं ॥
ਹਰਹਰਿਜਾਪੰ
(ਹਰਿਨਾਮ ਦੇ) ਜਾਪ ਨੂੰ ਛਡਿਆ ਹੋਵੇਗਾ,
हर हरि जापं ॥
ਜਹਤਹਦੇਖਾ
ਜਿਥੇ ਕਿਥੇ ਦੇਖੋਗੇ,
जह तह देखा ॥
ਤਹਤਹਪੇਖਾ॥੧੫੯॥
ਉਥੇ ਉਥੇ (ਇਹੀ ਕੁਝ) ਦਿਖੇਗਾ ॥੧੫੯॥
Wherever we shall be able to see, only sin will be visible everywhere instead of the Name of the Lord, both in water and on plain.159.
तह तह पेखा ॥१५९॥
ਘਰਿਘਰਿਪੇਖੈ
ਘਰ ਘਰ ਵਿਚ ਵੇਖੋ
घरि घरि पेखै ॥
ਦਰਦਰਲੇਖੈ
ਅਤੇ ਦੁਆਰ ਦੁਆਰ ਦਾ ਲੇਖਾ ਰਖੋ,
दर दर लेखै ॥
ਕਹੂੰਅਰਚਾ
ਪਰ ਕਿਤੇ ਵੀ ਨਾ ਪੂਜਾ (ਅਰਚਾ) ਹੋਵੇਗੀ
कहूं न अरचा ॥