ਏਕਹਿਆਪਸਭਨਮੋਬਿਆਪਾ॥
ਇਕੋ ਆਪ ਹੀ ਸਾਰਿਆਂ ਵਿਚ ਵਿਆਪਤ ਹੋ ਰਿਹਾ ਹੈ,
Only one lord pervades all
एकहि आप सभन मो बिआपा ॥
ਸਭਕੋਈਭਿੰਨਭਿੰਨਕਰਥਾਪਾ॥੩੫॥
(ਪਰ ਉਸੇ ਨੂੰ) ਸਭ ਲੋਕ ਭਿੰਨ ਭਿੰਨ ਰੂਪ ਵਿਚ ਸਥਾਪਿਤ ਕਰਦੇ ਹਨ ॥੩੫॥
But appears to everyone as distinctly separate accofding to his discernment.35.
सभ कोई भिंन भिंन कर थापा ॥३५॥
ਸਭਹੀਮਹਿਰਮਰਹਿਯੋਅਲੇਖਾ॥
ਸਭ ਵਿਚ ਅਲੇਖ (ਜੋ ਲੇਖ ਵਿਚ ਨਾ ਆ ਸਕੇ) ਹੀ ਰਮਣ ਕਰ ਰਿਹਾ ਹੈ,
That inconceivable Lord pervades all
सभ ही महि रम रहियो अलेखा ॥
ਮਾਗਤਭਿੰਨਭਿੰਨਤੇਲੇਖਾ॥
(ਪਰ ਉਹ ਸਭ ਤੋਂ) ਵਖਰਾ ਵਖਰਾ ਲੇਖਾ ਮੰਗਦਾ ਹੈ।
And all the beings beg from him according to their writ
मागत भिंन भिंन ते लेखा ॥
ਜਿਨਨਰਏਕਵਹੈਠਹਰਾਯੋ॥
ਜਿੰਨ੍ਹਾਂ ਪੁਰਸ਼ਾਂ ਨੇ ਉਸ ਇਕ ਨੂੰ (ਸਾਰਿਆਂ ਰੂਪਾਂ) ਵਿਚ ਠਹਿਰਾਇਆ ਹੈ,
He, who hath comprehended the Lord as One,
जिन नर एक वहै ठहरायो ॥
ਤਨਹੀਂਪਰਮਤੱਤੁਕਹਪਾਯੋ॥੩੬॥
ਉਨ੍ਹਾਂ ਨੇ ਹੀ ਪਰਮ-ਤੱਤ੍ਵ ਨੂੰ ਪਾਇਆ ਹੈ ॥੩੬॥
Only he hath realized the Supreme Essence.36.
तनहीं परम ततु कह पायो ॥३६॥
ਏਕਹਰੂਪਅਨੂਪਸਰੂਪਾ॥
(ਉਹ) ਇਕ ਰੂਪ ਵਾਲਾ ਹੀ ਅਨੇਕ ਸਰੂਪਾਂ ਵਾਲਾ ਹੈ,
That One Lord hath a hath a Unique Beauty and Form
एकह रूप अनूप सरूपा ॥
ਰੰਕਭਯੋਰਾਵਤਕਹੂੱਭੂਪਾ॥
(ਕਿਤੇ) ਉਹ ਰੰਕ ਹੈ, (ਕਿਤੇ) ਰਾਓ ਹੈ (ਅਤੇ ਕਿਤੇ) ਰਾਜਾ ਬਣਿਆ ਹੋਇਆ ਹੈ।
And he Himself is somewhere a king and somewhere a pauper
रंक भयो रावत कहू भूपा ॥
ਭਿੰਨਭਿੰਨਸਭਹਨਉਰਝਾਯੋ॥
ਸਭ ਨੂੰ ਵਖਰੇ ਵਖਰੇ (ਕੰਮਾਂਧੰ ਧਿਆਂ ਵਿਚ) ਉਲਝਾਇਆ ਹੋਇਆ ਹੈ।
He hath involved all through various means
भिंन भिंन सभहन उरझायो ॥
ਸਭਤੇਜੁਦੋਨਕਿਨਹੂੰਪਾਯੋ॥੩੭॥
(ਉਹ) ਸਭ ਤੋਂ ਵਖਰਾ ਹੈ, ਉਸ (ਦੇ ਭੇਦ) ਨੂੰ ਕਿਸੇ ਨਹੀਂ ਜਾਣਿਆ ॥੩੭॥
But he Himself is separate from all and none could know His mystey.37.
सभ ते जुदो न किनहूं पायो ॥३७॥
ਭਿੰਨਭਿੰਨਸਭਹੂੰਉਪਜਾਯੋ॥
(ਉਸ ਨੇ) ਭਿੰਨ ਭਿੰਨ ਰੂਪ ਵਿਚ ਸਭ ਨੂੰ ਪੈਦਾ ਕੀਤਾ ਹੈ
He hath created all in separate forms
भिंन भिंन सभहूं उपजायो ॥
ਭਿੰਨਭਿੰਨਕਰਤਿਨੋਖਪਾਯੋ॥
ਅਤੇ ਭਿੰਨ ਭਿੰਨ ਕਰ ਕੇ ਉਨ੍ਹਾਂ ਨੂੰ ਨਸ਼ਟ ਕਰਦਾ ਹੈ।
And He Himself destroys all
भिंन भिंन कर तिनो खपायो ॥
ਆਪਕਿਸੂਕੋਦੋਸਨਲੀਨਾ॥
(ਉਹ) ਆਪ ਕਿਸੇ ਦਾ ਦੋਸ਼ ਆਪਣੇ ਸਿਰ ਉਤੇ ਨਹੀਂ ਲੈਂਦਾ
He doth not take any blame on His own Head
आप किसू को दोस न लीना ॥
ਅਉਰਨਸਿਰਬੁਰਿਆਈਦੀਨਾ॥੩੮॥
ਅਤੇ ਹੋਰਨਾਂ ਦੇ ਸਿਰ ਉਤੇ ਬੁਰਿਆਈ (ਦੀ ਜ਼ਿਮੇਵਾਰੀ) ਪਾਉਂਦਾ ਹੈ ॥੩੮॥
And fixes the responsibility of vicious acts on others.38.
अउरन सिर बुरिआई दीना ॥३८॥
ਅਥਪ੍ਰਥਮਮਛਅਵਤਾਰਕਥਨੰ॥
ਹੁਣ ਪ੍ਰਥਮ ਮੱਛ ਅਵਤਾਰ ਦਾ ਕਥਨ
Now begins the description of the first Machh Incarnation
अथ प्रथम मछ अवतार कथनं ॥
ਚੌਪਈ॥
ਚੌਪਈ:
CHAUPAI
चौपई ॥
ਸੰਖਾਸੁਰਦਾਨਵਪੁਨਭਯੋ॥
ਫਿਰ ਸੰਖਾਸੁਰ (ਨਾਂ ਦਾ ਇਕ) ਦੈਂਤ ਹੋਇਆ।
Once there was born a demon named Shankhasura
संखासुर दानव पुन भयो ॥
ਬਹੁਬਿਧਿਕੈਜਗਕੋਦੁਖਦਯੋ॥
(ਉਸ ਨੇ) ਬਹੁਤ ਤਰ੍ਹਾਂ ਨਾਲ ਜਗਤ ਨੂੰ ਦੁਖ ਦਿੱਤਾ।
Who, in many ways, distressed the world
बहु बिधि कै जग को दुख दयो ॥
ਮੱਛਅਵਤਾਰਆਪਪੁਨਧਰਾ॥
(ਕਾਲ ਨੇ) ਤਦੋਂ ਆਪ ਮੱਛ ਅਵਤਾਰ ਧਾਰਨ ਕੀਤਾ
Then the Lord manifested Himself as Machh (Fish) incarnation,
मच्छ अवतार आप पुन धरा ॥
ਆਪਨਜਾਪਆਪਮੋਕਰਾ॥੩੯॥
ਅਤੇ ਆਪਣਾ ਜਾਪ ਆਪ ਹੀ ਜਪਿਆ (ਅਰਥਾਤ ਆਪ ਹੀ ਆਪਣੇ ਰੂਪ ਨੂੰ ਪਛਾਣਿਆ) ॥੩੯॥
Who repeated His Own name Himself.39.
आपन जाप आप मो करा ॥३९॥
ਪ੍ਰਿਥਮੈਤੁੱਛਮੀਨਬਪੁਧਰਾ॥
ਪਹਿਲਾਂ (ਇਸ ਅਵਤਾਰ ਨੇ) ਛੋਟੀ ਜਿਹੀ ਮੱਛਲੀ ਦਾ ਸ਼ਰੀਰ ਧਾਰਨ ਕੀਤਾ
At first he Lord manifested Himself as small fish,
प्रिथमै तुच्छ मीन बपु धरा ॥
ਪੈਠਿਸਮੁੰਦ੍ਰਝਕਝੋਰਨਕਰਾ॥
ਅਤੇ ਸਮੁੰਦਰ ਵਿਚ ਵੜ ਕੇ (ਚੰਗੀ ਤਰ੍ਹਾਂ ਨਾਲ) ਝਕਝੋਰਿਆ।
And shook the ocean violenty
पैठि समुंद्र झकझोरन करा ॥
ਪੁਨਿਪੁਨਿਕਰਤਭਯੋਬਿਸਥਾਰਾ॥
ਫਿਰ ਹੌਲੀ ਹੌਲੀ (ਆਪਣਾ) ਵਿਸਤਾਰ ਕਰਦਾ ਗਿਆ,
Then He enlarged his body,
पुनि पुनि करत भयो बिसथारा ॥
ਸੰਖਾਸੁਰਤਬਕੋਪਬਿਚਾਰਾ॥੪੦॥
(ਫਲਸਰੂਪ ਸਮੁੰਦਰ ਵਿਚ ਰਹਿਣ ਵਾਲੇ) ਸੰਖਾਸੁਰ ਨੇ ਤਦ ਬਹੁਤ ਕ੍ਰੋਧ ਕੀਤਾ ॥੪੦॥
Seeing which Shankhasura got greatly enraged.40.
संखासुर तब कोप बिचारा ॥४०॥