ਭੇਖਧਰੇਲੂਟਤਸੰਸਾਰਾ॥
(ਸਾਰੇ) ਭੇਖ ਧਾਰ ਕੇ ਸੰਸਾਰ ਨੂੰ ਲੁਟ ਰਹੇ ਹਨ।
They are all plundering the world in different guises
भेख धरे लूटत संसारा ॥
ਛਪਤਸਾਧਜਿਹੱਨਾਮੁਅਧਾਰਾ॥੨੩॥
ਜਿਸ ਸਾਧ ਨੂੰ ਨਾਮ ਦਾ ਆਧਾਰ ਹੈ, ਉਹ ਲੁਕਿਆ ਹੀ ਰਹਿੰਦਾ ਹੈ ॥੨੩॥
The real saints whose prop is the Name of the Lord, they hide themselved.23.
छपत साध जिह नामु अधारा ॥२३॥
ਚੌਪਈ॥
ਚੌਪਈ:
CHAUPAI
चौपई ॥
ਪੇਟਹੇਤਨਰਡਿੰਭੁਦਿਖਾਹੀਂ॥
(ਇਹ) ਪੁਰਸ਼ ਪੇਟ ਲਈ ਪਾਖੰਡ ('ਡਿੰਭ') ਕਰਕੇ ਵਿਖਾਉਂਦੇ ਹਨ
The people of he world, exhibit here in order to fill their bellies,
पेट हेत नर डिंभु दिखाहीं ॥
ਡਿੰਭਕਰੇਬਿਨੁਪਈਯਤਨਾਹੀਂ॥
ਕਿਉਂਕਿ ਪਾਖੰਡ ਕੀਤੇ ਬਿਨਾ (ਧਨ) ਪ੍ਰਾਪਤ ਨਹੀਂ ਹੁੰਦਾ।
Because without heresy, they do not gain money
डिंभ करे बिनु पईयत नाहीं ॥
ਜਿਨਨਰਏਕਪੁਰਖਕਹੱਧਿਆਯੋ॥
ਜਿਸ ਪੁਰਸ਼ ਨੇ ਇਕ ਪਰਮ-ਪੁਰਸ਼ ਨੂੰ ਧਿਆਇਆ ਹੈ,
The person, who hath meditated only on the Supreme Purusha,
जिन नर एक पुरख कह धिआयो ॥
ਤਿਨਕਰਡਿੰਭਨਕਿਸੀਦਿਖਾਯੋ॥੨੪॥
ਉਨ੍ਹਾਂ ਨੇ ਪਾਖੰਡ ਕਰਕੇ ਕਿਸੇ ਨੂੰ ਵੀ ਨਹੀਂ ਵਿਖਾਇਆ ॥੨੪॥
He hath never exhibited an act of heresy to anyone.24.
तिन कर डिंभ न किसी दिखायो ॥२४॥
ਡਿੰਭਕਰੇਬਿਨੁਹਾਥਿਨਆਵੈ॥
ਪਾਖੰਡ ਕੀਤੇ ਬਿਨਾ (ਧਨ) ਹੱਥ ਨਹੀਂ ਲਗਦਾ
One’s interest remain unfulfilled without heresy
डिंभ करे बिनु हाथि न आवै ॥
ਕੋਊਨਕਾਹੂਸੀਸਨਿਵਾਵੈ॥
ਅਤੇ ਕੋਈ ਵੀ ਕਿਸੇ ਨੂੰ ਸੀਸ ਨਹੀਂ ਝੁਕਾਉਂਦਾ।
And none bows down his head before anyone without interest
कोऊ न काहू सीस निवावै ॥
ਜੋਇਹੁਪੇਟਨਕਾਹੂਹੋਤਾ॥
ਜੇ ਕਿਤੇ ਇਹ ਪੇਟ ਨਾ ਹੁੰਦਾ ਤਾਂ
If the belly been not attached with anyone,
जो इहु पेट न काहू होता ॥
ਰਾਵਰੰਕਕਾਹੂਕੋਕਹਤਾ॥੨੫॥
(ਕੋਈ) ਕਿਸੇ ਨੂੰ ਰਾਜਾ ਅਤੇ ਰੰਕ ਕਿਉਂ ਕਹਿੰਦਾ? ॥੨੫॥
Then there would have not been any king or pauper in this world.25.
राव रंक काहू को कहता ॥२५॥
ਜਿਨਪ੍ਰਭਏਕਵਹੈਠਹਰਾਯੋ॥
ਜਿਨ੍ਹਾਂ ਨੇ ਕੇਵਲ ਉਸੇ ਇਕ ਪ੍ਰਭੁ ਨੂੰ (ਆਪਣਾ ਸੁਆਮੀ) ਠਹਿਰਾਇਆ ਹੈ,
Those who have recognized only God as the Lord of all,
जिन प्रभ एक वहै ठहरायो ॥
ਤਿਨਕਰਡਿੰਭਨਕਿਸੂਦਿਖਾਯੋ॥
ਉਨ੍ਹਾਂ ਨੇ ਕਿਸੇ ਨੂੰ ਪਾਖੰਡ ਕਰ ਕੇ ਨਹੀਂ ਵਿਖਾਇਆ।
They have never exhibited any heresy to anyone
तिन कर डिंभ न किसू दिखायो ॥
ਸੀਸਦੀਯੋਉਨਸਿਰਰਨਦੀਨਾ॥
ਉਨ੍ਹਾਂ ਨੇ ਸਿਰ ਦੇ ਦਿੱਤਾ ਪਰ ਸਿਰੜ ਨਹੀਂ ਦਿੱਤਾ
Such a person gets his head chopped off but never his creed
सीस दीयो उन सिरर न दीना ॥
ਰੰਚਸਮਾਨਦੇਹਕਰਿਚੀਨਾ॥੨੬॥
ਅਤੇ ਕਿਣਕੇ ਸਮਾਨ ਦੇਹ ਨੂੰ ਸਮਝਿਆ ॥੨੬॥
And such person considers his body equivalent only to a particle of dust.26.
रंच समान देह करि चीना ॥२६॥
ਕਾਨਛੇਦਜੋਗੀਕਹਵਾਯੋ॥
(ਕੋਈ) ਕੰਨਾਂ ਨੂੰ ਪੜਵਾ ਕੇ ਯੋਗੀ ਅਖਵਾਉਂਦਾ ਹੈ,
One is called a Yogi on perforating his ears
कान छेद जोगी कहवायो ॥
ਅਤਿਪ੍ਰਪੰਚਕਰਬਨਹਿਸਿਧਾਯੋ॥
ਬਹੁਤ ਪ੍ਰਪੰਚ (ਪਾਖੰਡ ਪੂਰਨ ਵਿਖਾਵਾ) ਕਰਕੇ ਬਨ ਨੂੰ ਚਲਾ ਜਾਂਦਾ ਹੈ।
And goes to the forest, performing many deceitful acts
अति प्रपंच कर बनहि सिधायो ॥
ਏਕਨਾਮੁਕੋਤੱਤੁਨਲਯੋ॥
(ਉਸ ਨੇ) ਇਕ ਨਾਮ ਦੇ ਤੱਤ੍ਵ ਨੂੰ ਨਹੀਂ ਜਾਣਿਆ,
But the person who hath not absorbed the essence of the Name in his heart,
एक नामु को ततु न लयो ॥
ਬਨਕੋਭਯੋਨਗ੍ਰਿਹਕੋਭਯੋ॥੨੭॥
(ਫਲਸਰੂਪ) ਉਹ ਨਾ ਘਰ ਦਾ ਰਿਹਾ ਅਤੇ ਨਾ ਹੀ ਬਨ ਦਾ ਰਿਹਾ ॥੨੭॥
He neither belongs to the forest nor his home.27.
बन को भयो न ग्रिह को भयो ॥२७॥
ਕਹਾਲਗੈਕਬਕਥੈਬਿਚਾਰਾ॥
ਕਿਥੋਂ ਤਕ ਕਵੀ (ਰਚੈਤਾ) ਵਿਚਾਰ-ਪੂਰਵਕ ਕਹੇ।
Upto what extent this poor can describe?
कहा लगै कब कथै बिचारा ॥
ਰਸਨਾਏਕਨਪਇਯਤਪਾਰਾ॥
ਜੀਭ (ਕੇਵਲ) ਇਕ ਹੈ (ਇਸ ਲਈ ਪ੍ਰਭੂ ਦਾ) ਅੰਤ ਨਹੀਂ ਪਾਇਆ ਜਾ ਸਕਦਾ।
Because one person cannot know the mystery of the Infinite Lord
रसना एक न पइयत पारा ॥
ਜਿਹਬਾਕੋਟਿਕੋਟਿਕੋਊਧਰੈ॥
(ਭਾਵੇਂ) ਕੋਈ ਕਰੋੜਾਂ ਜੀਭਾਂ ਧਾਰਨ ਕਰ ਲਵੇ
Undoubtedly, if one may have millions of tongues,
जिहबा कोटि कोटि कोऊ धरै ॥
ਗੁਣਸਮੁੰਦ੍ਰਤ੍ਵਪਾਰਨਪਰੈ॥੨੮॥
(ਤਾਂ ਵੀ) ਤੇਰੇ ਗੁਣਾਂ ਦੇ ਸਮੰਦਰ ਦਾ ਪਾਰ ਨਹੀਂ ਪਾਇਆ ਜਾ ਸਕਦਾ ॥੨੮॥
Even then the ocean of Thy Attributes cannot be fathomed.28.
गुण समुंद्र त्व पार न परै ॥२८॥
ਪ੍ਰਥਮਕਾਲਸਭਜਗਕੋਤਾਤਾ॥
ਸ਼ੁਰੂ ਦੇ ਸਮੇਂ ਵਿਚ ਕਾਲ (ਪਰਮਾਤਮਾ) ਹੀ ਸਾਰੇ ਜਗਤ ਦਾ ਪਿਤਾ ਸੀ।
First of all the Lord as KAL is the primal farther of the whole universe
प्रथम काल सभ जग को ताता ॥
ਤਾਤੇਭਯੋਤੇਜਬਿਖਯਾਤਾ॥
ਉਸੇ ਤੋਂ ਤੇਜ ਦਾ ਪ੍ਰਗਟਾਵਾ ਹੋਇਆ।
And from him emanated the Powerful Lustre
ता ते भयो तेज बिखयाता ॥
ਸੋਈਭਵਾਨੀਨਾਮੁਕਹਾਈ॥
ਉਹੀ 'ਭਵਾਨੀ' ਨਾਂ ਨਾਲ ਜਾਣਿਆ ਜਾਣ ਲਗਿਆ,
The same Lord was considered as Bhavani,
सोई भवानी नामु कहाई ॥
ਜਿਨਸਿਗਰੀਯਹਸ੍ਰਿਸਟਿਉਪਾਈ॥੨੯॥
ਜਿਸ ਨੇ ਇਸ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਕੀਤੀ ॥੨੯॥
Who created the whole world.29.
जिन सिगरी यह स्रिसटि उपाई ॥२९॥
ਪ੍ਰਿਥਮੇਓਅੰਕਾਰਤਿਨਿਕਹਾ॥
ਸਭ ਤੋਂ ਪਹਿਲਾਂ ਉਸ ਨੇ 'ਓਅੰਕਾਰ' (ਸ਼ਬਦ) ਕਿਹਾ।
First of all, He uttered ‘Oankar’:
प्रिथमे ओअंकार तिनि कहा ॥
ਸੋਧੁਨਿਪੂਰਜਗਤਮੋਰਹਾ॥
ਉਹ ਧੁਨੀ ਸਾਰੇ ਜਗਤ ਵਿਚ ਪਸਰ ਗਈ।
And the sound of “Onkar’ Pervanded the whole world,
सो धुनि पूर जगत मो रहा ॥
ਤਾਤੇਜਗਤਭਯੋਬਿਸਥਾਰਾ॥
ਉਸ ਤੋਂ ਜਗਤ ਦਾ ਵਿਸਤਾਰ ਹੋਇਆ।
There was expansion of the whole world,
ता ते जगत भयो बिसथारा ॥
ਪੁਰਖਪ੍ਰਕ੍ਰਿਤਿਜਬਦੁਹੂੱਬਿਚਾਰਾ॥੩੦॥
(ਇਨ੍ਹਾਂ) ਦੋਹਾਂ ਨੂੰ ਜਦੋਂ ਪੁਰਖ (ਓਅੰਕਾਰ) ਅਤੇ ਪ੍ਰਕ੍ਰਿਤੀ (ਤੇਜ) ਵਜੋਂ ਵਿਚਾਰਿਆ ਗਿਆ ॥੩੦॥
From the union of Purusha and Prakriti.30.
पुरख प्रक्रिति जब दुहू बिचारा ॥३०॥
ਜਗਤਭਯੋਤਾਤੇਸਭਜਨੀਯਤ॥
ਤਾਂ (ਇਨ੍ਹਾਂ ਤੋਂ) ਸਾਰਾ ਜਗਤ ਹੋਂਦ ਵਿਚ ਆਇਆ, (ਇਹ ਗੱਲ) ਸਾਰੇ ਜਾਣਦੇ ਹਨ।
The world was created and from that time, everyone knows it as world
जगत भयो ता ते सभ जनीयत ॥
ਚਾਰਖਾਨਕਰਪ੍ਰਗਟਬਖਨੀਯਤ॥
(ਅਗੋਂ ਉਸ ਜਗਤ ਦੇ) ਚਾਰ ਖਾਣੀਆਂ ਵਿਚ ਪ੍ਰਗਟ ਹੋਣ ਦਾ ਬਖਾਨ ਕੀਤਾ ਜਾਂਦਾ ਹੈ।
Four divisions of creation became manifest and as such they were described
चार खान कर प्रगट बखनीयत ॥
ਸਕਤਇਤੀਨਹੀਬਰਨਸੁਨਾਊਂ॥
(ਮੇਰੇ ਵਿਚ) ਇਤਨੀ ਸਮਰਥਾ ਨਹੀਂ (ਜੋ ਸਾਰੇ ਬ੍ਰਿੱਤਾਂਤ ਦਾ) ਵਰਣਨ ਕਰਕੇ ਸੁਣਾਵਾਂ
I have no power to give their description,
सकत इती नही बरन सुनाऊं ॥
ਭਿੰਨਭਿੰਨਕਰਨਾਮਬਤਾਉਂ॥੩੧॥
ਅਤੇ ਵਖਰੇ ਵਖਰੇ ਕਰਕੇ (ਸਾਰੇ) ਨਾਂਵਾਂ ਬਾਰੇ ਦਸਾਂ ॥੩੧॥
And tell their names separately.31.
भिंन भिंन कर नाम बताउं ॥३१॥
ਬਲੀਅਬਲੀਦੋਊਉਪਜਾਏ॥
(ਫਿਰ) ਬਲੀ (ਦੈਂਤ) ਅਤੇ ਅਬਲੀ (ਦੇਵਤੇ) ਦੋਵੇਂ ਉਤਪੰਨ ਕੀਤੇ
That Lord created both the powerful and the weak
बली अबली दोऊ उपजाए ॥
ਊਚਨੀਚਕਰਭਿੰਨਦਿਖਾਏ॥
ਅਤੇ ਉੱਚੇ ਨੀਵੇਂ ਬਣਾ ਕੇ (ਉਨ੍ਹਾਂ ਨੂੰ) ਭਿੰਨ ਭਿੰਨ ਕਰਕੇ ਵਿਖਾਇਆ।
They were shown distinctly as high and low
ऊच नीच कर भिंन दिखाए ॥
ਬਪੁਧਰਿਕਾਲਬਲੀਬਲਵਾਨਾ॥
ਬਲਵਾਨ ਕਾਲ ਨੇ ਮਹਾਬਲੀ ਸ਼ਰੀਰ ਧਾਰਨ ਕੀਤਾ
The powerful KAL, adopting the physical form,
बपु धरि काल बली बलवाना ॥
ਆਪਹਰੂਪਧਰਤਭਯੋਨਾਨਾ॥੩੨॥
ਅਤੇ ਆਪ ਹੀ ਅਨੇਕ ਪ੍ਰਕਾਰ ਦੇ (ਸਹਾਇਕ) ਰੂਪ ਧਾਰਨ ਕੀਤੇ ॥੩੨॥
Manifested Himself in numerous forms.32.
आपह रूप धरत भयो नाना ॥३२॥
ਭਿੰਨਭਿੰਨਜਿਮੁਦੇਹਧਰਾਏ॥
(ਉਸ ਕਾਲ ਨੇ) ਜਿਵੇਂ ਵਖ ਵਖ ਸ਼ਰੀਰ ਧਾਰਨ ਕੀਤੇ,
According as the Lord adopted different forms,
भिंन भिंन जिमु देह धराए ॥
ਤਿਮੁਤਿਮੁਕਰਅਵਤਾਰਕਹਾਏ॥
ਤਿਵੇਂ ਤਿਵੇਂ (ਉਹ) 'ਅਵਤਾਰ' ਅਖਵਾਏ।
In the same manner, he became renowned as different incarnations
तिमु तिमु कर अवतार कहाए ॥
ਪਰਮਰੂਪਜੋਏਕਕਹਾਯੋ॥
ਪਰਮ-ਸੱਤਾ ਦਾ ਜੋ ਇਕ ਰੂਪ ਕਿਹਾ ਜਾਂਦਾ ਹੈ,
But whatever is the Supreme form of the Lord
परम रूप जो एक कहायो ॥
ਅੰਤਸਭੋਤਿਹਮੱਧਿਮਿਲਾਯੋ॥੩੩॥
ਅੰਤ ਵਿਚ ਉਹ ਸਾਰੇ (ਅਵਤਾਰ) ਉਸੇ ਵਿਚ ਮਿਲ ਜਾਂਦੇ ਹਨ ॥੩੩॥
Ultimately all merged in Him.33.
अंत सभो तिह मद्धि मिलायो ॥३३॥
ਜਿਤਿਕਜਗਤਿਕੇਜੀਵਬਖਾਨੋ॥
ਜਿਤਨੇ ਵੀ ਜਗਤ ਦੇ ਜੀਵ ਬਖਾਨ ਕੀਤੇ ਜਾਂਦੇ ਹਨ,
Consider all the beings in the world,
जितिक जगति के जीव बखानो ॥
ਏਕਜੋਤਸਭਹੀਮਹਿਜਾਨੋ॥
(ਉਨ੍ਹਾਂ) ਸਾਰਿਆਂ ਵਿਚ (ਉਸ) ਇਕ ਜੋਤਿ ਦਾ ਪ੍ਰਕਾਸ਼ ਹੀ ਸਮਝਿਆ ਜਾਵੇ।
Ad the illumination of the same Light,
एक जोत सभ ही महि जानो ॥
ਕਾਲਰੂਪਭਗਵਾਨਭਨੈਬੋ॥
(ਜਿਸ) ਭਗਵਾਨ ਨੂੰ ਕਾਲ-ਰੂਪ ਕਿਹਾ ਜਾਂਦਾ ਹੈ,
The Lord, Who is known as KAL
काल रूप भगवान भनैबो ॥
ਤਾਮੈਲੀਨਜਗਤਿਸਭਹ੍ਵੁੈਬੋ॥੩੪॥
ਉਸ ਵਿਚ ਸਾਰਾ ਜਗਤ ਲੀਨ ਹੋਵੇਗਾ ॥੩੪॥
All the world will merge in Him.34.
ता मै लीन जगति सभ ह्वुैबो ॥३४॥
ਜੋਕਿਛੁਦਿਸਟਿਅਗੋਚਰਆਵਤ॥
ਜੋ ਕੁਝ ਸਾਨੂੰ ਅਗੋਚਰ (ਜੋ ਇੰਦਰੀਆਂ ਦਾ ਵਿਸ਼ਾ ਨਾ ਹੋਵੇ) ਪ੍ਰਤੀਤ ਹੁੰਦਾ ਹੈ,
Whatever appears inconceivable to us,
जो किछु दिसटि अगोचर आवत ॥
ਤਾਕਹੁਮਨਮਾਯਾਠਹਰਾਵਤ॥
ਉਸ ਨੂੰ ਮਨ 'ਮਾਇਆ' (ਵਜੋਂ) ਨਿਸਚਿਤ ਕਰਦਾ ਹੈ।
The mind gives it the name of Maya
ता कहु मन माया ठहरावत ॥