ਇਹਕਉਨਆਹਿਆਤਮਾਸਰੂਪ॥
ਇਹ ਆਤਮਾ ਦਾ ਕੀ ਸਰੂਪ ਹੈ
इह कउन आहि आतमा सरूप ॥
ਜਿਹਅਮਿਤਤੇਜਿਅਤਿਭੁਤਿਬਿਭੂਤਿ॥੨॥੧੨੭॥
ਜਿਸ ਦਾ ਅਸੀਮ ਤੇਜ ਅਤੇ ਅਨੋਖੀ ਵਿਭੂਤੀ ਹੈ ॥੨॥੧੨੭॥
“What is this Soul Entity? Which hath indelible glory and which is of queer substance.”2.127.
जिह अमित तेजि अतिभुति बिभूति ॥२॥१२७॥
ਪਰਾਤਮਾਬਾਚ॥
ਪਰਾਤਮਾ ਨੇ ਕਿਹਾ
The Higher Soul said:
परातमा बाच ॥
ਯਹਿਬ੍ਰਹਮਆਹਿਆਤਮਾਰਾਮ॥
ਹੇ ਜੀਵਾਤਮਾ! ਇਹ ਬ੍ਰਹਮ ਹੈ ਜਿਸ ਦਾ ਅਸੀਮ ਤੇਜ ਹੈ,
“This Soul is itself Brahman
यहि ब्रहम आहि आतमा राम ॥
ਜਿਹਅਮਿਤਤੇਜਿਅਬਿਗਤਅਕਾਮ॥
ਜੋ ਗਤਿ ਅਤੇ ਕਾਮਨਾ ਤੋਂ ਰਹਿਤ ਹੈ
” Who is of Everlasting Glory and is Unmanisfested and Desireless.
जिह अमित तेजि अबिगत अकाम ॥
ਜਿਹਭੇਦਭਰਮਨਹੀਕਰਮਕਾਲ॥
ਅਤੇ ਜਿਸ ਵਿਚ ਭੇਦ, ਭਰਮ, ਕਰਮ ਅਤੇ ਕਾਲ ਦਾ ਕੋਈ ਦਖ਼ਲ ਨਹੀਂ
Who is indiscriminate, actionless and deathless
जिह भेद भरम नही करम काल ॥
ਜਿਹਸਤ੍ਰਮਿਤ੍ਰਸਰਬਾਦਿਆਲ॥੩॥੧੨੮॥
ਅਤੇ ਜੋ ਵੈਰੀ ਅਤੇ ਮਿਤਰ ਸਭਨਾਂ ਪ੍ਰਤਿ ਦਿਆਲ ਹੈ ॥੩॥੧੨੮॥
Who hath no enemy and friend and is Merciful towards all.3.1228.
जिह सत्र मित्र सरबा दिआल ॥३॥१२८॥
ਡੋਬਿਯੋਨਡੁਬੈਸੋਖਿਯੋਨਜਾਇ॥
ਜੋ ਡੁਬਾਇਆਂ ਡੁਬਦਾ ਨਹੀਂ, ਸੁਕਾਇਆ ਸੁਕਦਾ ਨਹੀਂ,
It is neither drowned nor soaked
डोबियो न डुबै सोखियो न जाइ ॥
ਕਟਿਯੋਨਕਟੈਨਬਾਰਿਯੋਬਰਾਇ॥
ਕਟਿਆਂ ਕਟਿਆ ਨਹੀਂ ਜਾਂਦਾ, (ਅੱਗ ਨਾਲ) ਸਾੜਿਆਂ ਸੜਦਾ ਨਹੀਂ,
It can neither be chopped nor burnt.
कटियो न कटै न बारियो बराइ ॥
ਛਿਜੈਨਨੈਕਸਤਸਸਤ੍ਰਪਾਤ॥
ਸੈਂਕੜੇ ਸ਼ਸਤ੍ਰਾਂ ਦੇ ਪ੍ਰਹਾਰ ਨਾਲ ਛਿਝਦਾ ਨਹੀਂ,
It cannot be assailed by the blow of weapon
छिजै न नैक सत ससत्र पात ॥
ਜਿਹਸਤ੍ਰਮਿਤ੍ਰਨਹੀਜਾਤਪਾਤ॥੪॥੧੨੯॥
ਜਿਸ ਦਾ ਕੋਈ ਵੈਰੀ ਅਤੇ ਮਿਤਰ ਅਤੇ ਜਾਤ-ਭਾਈਚਾਰਾ ਨਹੀਂ ਹੈ ॥੪॥੧੨੯॥
It hath neither an enemy nor a friend, neither caste not lineage.4.129.
जिह सत्र मित्र नही जात पात ॥४॥१२९॥
ਸਤ੍ਰਸਹੰਸਸਤਿਸਤਿਪ੍ਰਘਾਇ॥
(ਚਾਹੇ) ਲੱਖਾਂ ਵੈਰੀ (ਮਿਲ ਕੇ ਉਸ ਉਤੇ) ਸੈਂਕੜੇ ਪ੍ਰਹਾਰ ਕਰਨ,
सत्र सहंस सति सति प्रघाइ ॥
ਛਿਜੈਨਨੈਕਖੰਡਿਓਨਜਾਇ॥
(ਉਹ) ਨਾ ਛਿਜਦਾ ਹੈ ਅਤੇ ਨਾ ਜ਼ਰਾ ਜਿਨ੍ਹਾਂ ਟੁੱਟਦਾ ਹੈ,
By the blow of thousands of enemies, It is neither wasted away nor fragmented.
छिजै न नैक खंडिओ न जाइ ॥
ਨਹੀਜਰੈਨੈਕਪਾਵਕਮੰਝਾਰ॥
(ਜੋ) ਅੱਗ ਵਿਚ ਰਤਾ ਜਿੰਨਾ ਵੀ ਸੜਦਾ ਨਹੀਂ,
नही जरै नैक पावक मंझार ॥
ਬੋਰੈਨਸਿੰਧਸੋਖੈਨਬ੍ਯਾਰ॥੫॥੧੩੦॥
(ਜਿਸ ਨੂੰ) ਸਮੁੰਦਰ ਡੁਬਾ ਨਹੀਂ ਸਕਦਾ ਅਤੇ ਵਾਯੂ ਸੁਕਾ ਨਹੀਂ ਸਕਦੀ ॥੫॥੧੩੦॥
It is not burnt even in the fire. It is neither drowned in the sea nor soaked by the air.5.130.
बोरै न सिंध सोखै न ब्यार ॥५॥१३०॥
ਇਕਕਰ੍ਯੋਪ੍ਰਸਨਆਤਮਾਦੇਵ॥
ਆਤਮਾ ਨੇ ਫਿਰ ਇਕ ਪ੍ਰਸ਼ਨ ਕੀਤਾ,
इक कर्यो प्रसन आतमा देव ॥
ਅਨਭੰਗਰੂਪਅਨਿਭਉਅਭੇਵ॥
ਹੇ ਨਾਸ਼ ਤੋਂ ਰਹਿਤ, ਡਰ ਤੋ ਬਿਨਾ ਅਤੇ ਭੇਦ-ਭਾਵ ਤੋਂ ਮੁਕਤ ਰੂਪ ਵਾਲੇ!
Then the Soul questioned the Lord thus : “O Lord! Thou art Invincible, Intuitive and Indiscriminate Entity
अनभंग रूप अनिभउ अभेव ॥
ਯਹਿਚਤੁਰਵਰਗਸੰਸਾਰਦਾਨ॥
ਸੰਸਾਰ ਵਿਚ ਦਾਨ ਦੇ ਚਾਰ ਵਰਗ ਕਹੇ ਜਾਂਦੇ ਹਨ।
“This world mentions four categories of Charities
यहि चतुर वरग संसार दान ॥
ਕਿਹੁਚਤੁਰਵਰਗਕਿਜੈਵਖਿਆਨ॥੬॥੧੩੧॥
ਕ੍ਰਿਪਾ ਕਰ ਕੇ (ਇਨ੍ਹਾਂ) ਚਾਰ ਵਰਗਾਂ ਦੀ ਵਿਆਖਿਆ ਕਰੋ ॥੬॥੧੩੧॥
Which are these categories, tell me Graciously.”6.131.
किहु चतुर वरग किजै वखिआन ॥६॥१३१॥
ਇਕਰਾਜੁਧਰਮਇਕਦਾਨਧਰਮ॥
(ਉੱਤਰ ਵਿਚ ਪਰਮਾਤਮਾ ਨੇ ਕਿਹਾ) ਇਕ ਰਾਜ-ਧਰਮ (ਰਾਜਨੀਤੀ) ਹੈ, ਇਕ ਦਾਨ-ਧਰਮ (ਧਰਮ-ਨੀਤੀ) ਹੈ,
One is political discipline, one is ascetic’s discipline
इक राजु धरम इक दान धरम ॥
ਇਕਭੋਗਧਰਮਇਕਮੋਛਕਰਮ॥
ਇਕ ਭੋਗ-ਧਰਮ (ਗ੍ਰਿਹਸਥ-ਨੀਤੀ) ਹੈ ਅਤੇ ਇਕ ਮੋਖਕਰਮ (ਸੰਨਿਆਸ-ਨੀਤੀ)।
One is householder’s discipline, one is ascetic’s discipline.
इक भोग धरम इक मोछ करम ॥
ਇਕਚਤੁਰਵਰਗਸਭਜਗਭਣੰਤ॥
ਇਹੀ ਚਾਰ ਵਰਗ ਸੰਸਾਰ ਵਿਚ ਕਹੇ ਜਾਂਦੇ ਹਨ।
All the world knows this one of four categories
इक चतुर वरग सभ जग भणंत ॥
ਸੇਆਤਮਾਹਪਰਾਤਮਾਪੁਛੰਤ॥੭॥੧੩੨॥
(ਫਿਰ) ਆਤਮਾ ਨੇ ਪਰਮਾਤਮਾ ਨੂੰ ਪੁਛਿਆ ॥੭॥੧੩੨॥
That Soul makes enquiries from the Lord.7.132.
से आतमाह परातमा पुछंत ॥७॥१३२॥
ਇਕਰਾਜਧਰਮਇਕਧਰਮਦਾਨ॥
ਇਕ ਰਾਜ-ਧਰਮ, ਇਕ ਦਾਨ-ਧਰਮ,
One is political discipline and one is religious discipline
इक राज धरम इक धरम दान ॥
ਇਕਭੋਗਧਰਮਇਕਮੋਛਵਾਨ॥
ਇਕ ਭੋਗ-ਧਰਮ ਅਤੇ ਇਕ ਮੋਖ-ਕਰਮ ਹੈ,
One is householder’s discipline, one is ascetic’s discipline .
इक भोग धरम इक मोछवान ॥
ਤੁਮਕਹੋਚਤ੍ਰਚਤ੍ਰੈਬਿਚਾਰ॥
ਇਨ੍ਹਾਂ ਚੌਹਾਂ ਬਾਰੇ ਤੁਸੀਂ ਵਿਚਾਰ-ਪੂਵਕ ਸਮਝਾਓ।
Tell me Graciously Thy thoughts about all the four:
तुम कहो चत्र चत्रै बिचार ॥
ਜੇਤ੍ਰਿਕਾਲਭਏਜੁਗਅਪਾਰ॥੮॥੧੩੩॥
(ਇਹ ਵੀ ਦਸੋ ਕਿ) ਤਿੰਨਾਂ ਕਾਲਾਂ ਅਤੇ ਅਪਾਰ ਯੁਗਾਂ ਵਿਚ (ਇਨ੍ਹਾਂ ਦੀ ਪਾਲਨਾ ਕਰਨ ਵਾਲੇ ਕੌਣ ਕੌਣ) ਹੋਏ ਹਨ? ॥੮॥੧੩੩॥
And also tell me their originators in long ages in three epochs.8.133.
जे त्रिकाल भए जुग अपार ॥८॥१३३॥
ਬਰਨੰਨਕਰੋਤੁਮਪ੍ਰਿਥਮਦਾਨ॥
ਪਹਿਲਾਂ ਤੁਸੀਂ ਦਾਨ-ਧਰਮ ਦਾ ਵਰਣਨ ਕਰੋ,
Describe to me the first discipline
बरनंन करो तुम प्रिथम दान ॥
ਜਿਮਦਾਨਧਰਮਕਿੰਨੇਨ੍ਰਿਪਾਨ॥
ਜਿਵੇਂ ਰਾਜਿਆਂ ਨੇ ਦਾਨ-ਧਰਮ ਦੀ ਪਾਲਨਾ ਕੀਤੀ।
How this religious discipline was observed by the kings.
जिम दान धरम किंने न्रिपान ॥
ਸਤਿਜੁਗਕਰਮਸੁਰਦਾਨਦੰਤ॥
ਸਤਿਯੁਗ ਵਿਚ ਦੇਵਤਿਆਂ ਵਰਗੇ ਕਰਮ ਕਰ ਕੇ ਦਾਨ ਦਿੱਤਾ
In Satyuga charities were given by performing virtuous actions
सतिजुग करम सुर दान दंत ॥
ਭੂਮਾਦਿਦਾਨਕੀਨੇਅਕੰਥ॥੯॥੧੩੪॥
ਅਤੇ ਭੂਮੀ ਆਦਿ ਦਾਨ ਦਿੱਤੇ ਹਨ (ਜੋ) ਕਥਨ ਤੋਂ ਬਾਹਰ ਹਨ ॥੯॥੧੩੪॥
Indescribable charities of lands etc , were given.9.134.
भूमादि दान कीने अकंथ ॥९॥१३४॥
ਤ੍ਰੈਜੁਗਮਹੀਪਬਰਨੇਨਜਾਤ॥
ਤਿੰਨਾਂ ਯੁਗਾਂ ਦੇ ਰਾਜਿਆਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ,
त्रै जुग महीप बरने न जात ॥
ਗਾਥਾਅਨੰਤਉਪਮਾਅਗਾਤ॥
(ਕਿਉਂਕਿ ਉਨ੍ਹਾਂ ਦੀ) ਕਥਾ ਅਮੁਕ ਹੈ ਅਤੇ ਉਪਮਾ ਕਥਨ ਤੋਂ ਪਰੇ ਹੈ ('ਅਗਾਤ')
It is difficult to describe the king of three ages, their story is endless and the Praise indescribable.
गाथा अनंत उपमा अगात ॥
ਜੋਕੀਏਜਗਤਮੈਜਗਧਰਮ॥
(ਉਨ੍ਹਾਂ ਨੇ) ਜਗਤ ਵਿਚ ਜੋ ਯੱਗ ਕਰਦੇ ਹੋਇਆਂ ਧਰਮ ਕੀਤੇ
जो कीए जगत मै जग धरम ॥
ਬਰਨੇਨਜਾਹਿਤੇਅਮਿਤਕਰਮ॥੧੦॥੧੩੫॥
ਅਤੇ ਹੋਰ ਅਨੰਤ ਕਰਮ ਕੀਤੇ, (ਉਨ੍ਹਾਂ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੦॥੧੩੫॥
By performing sacrifices, the religious discipline unlimited action.10.135.
बरने न जाहि ते अमित करम ॥१०॥१३५॥
ਕਲਜੁਗਤੇਆਦਿਜੋਭਏਮਹੀਪ॥
ਕਲਿਯੁਗ ਤੋਂ ਪਹਿਲਾਂ ਜੋ ਰਾਜੇ ਹੋਏ
कलजुग ते आदि जो भए महीप ॥
ਇਹਿਭਰਥਖੰਡਿਮਹਿਜੰਬੂਦੀਪ॥
ਇਸ ਭਾਰਤ-ਖੰਡ ਦੇ ਜੰਬੂ ਦੀਪ ਵਿਚ-
The kings that reigned before Kaliyuga, in the Jambu Dvipa in the Bharat Khand.
इहि भरथ खंडि महि जंबू दीप ॥
ਤ੍ਵਬਲਪ੍ਰਤਾਪਬਰਣੌਸੁਤ੍ਰੈਣ॥
ਤੇਰੇ ਬਲ ਨਾਲ ਉਨ੍ਹਾਂ ('ਤ੍ਰੈਣ') ਦੇ ਪ੍ਰਤਾਪ ਦਾ ਵਰਣਨ ਕਰਦਾ ਹਾਂ।
त्व बल प्रताप बरणौ सु त्रैण ॥
ਰਾਜਾਯੁਧਿਸਟ੍ਰਭੂਭਰਥਏਣ॥੧੧॥੧੩੬॥
ਪ੍ਰਿਥਵੀ ('ਭੂ') ਨੂੰ ਭਰਨ ਵਾਲਾ ਕਲੰਕ-ਰਹਿਤ ('ਏਣ') ਇਕ ਰਾਜਾ ਯੁਧਿਸ਼ਠਰ ਹੋਇਆ ਹੈ ॥੧੧॥੧੩੬॥
I describe them with Thy Strength and Glory, The king Yadhishtra was the unblemished Sustainer of the earth.11.136.
राजा युधिसट्र भू भरथ एण ॥११॥१३६॥
ਖੰਡੇਅਖੰਡਜਿਹਚਤੁਰਖੰਡ॥
(ਉਸ ਨੇ) ਚੌਹਾਂ ਖੰਡਾਂ ਵਿਚ ਖੰਡਿਤ ਨਾ ਕੀਤੇ ਜਾ ਸਕਣ ਵਾਲੇ (ਰਾਜਿਆਂ ਦਾ) ਖੰਡਨ ਕੀਤਾ
खंडे अखंड जिह चतुर खंड ॥
ਕੈਰੌਕੁਰਖੇਤ੍ਰਮਾਰੇਪ੍ਰਚੰਡ॥
ਅਤੇ ਕੌਰਵਾਂ ਨੂੰ ਕੁਰੂਕਸ਼ੇਤਰ (ਦੇ ਯੁੱਧ ਵਿਚ) ਪ੍ਰਚੰਡ (ਬਲ ਨਾਲ) ਮਾਰਿਆ,
He (Yadhishtra) broke the unbreakable ones in the four khands (regions), He destroyed the Kauravas with great might in the war of Kurukshetra.
कैरौ कुरखेत्र मारे प्रचंड ॥
ਜਿਹਚਤੁਰਕੁੰਡਜਿਤਿਯੋਦੁਬਾਰ॥
ਜਿਸ ਨੇ ਚੌਹਾਂ ਦਿਸ਼ਾਵਾਂ ਨੂੰ ਦੋ ਵਾਰ ਜਿਤਿਆ
जिह चतुर कुंड जितियो दुबार ॥
ਅਰਜਨਭੀਮਾਦਿਭ੍ਰਾਤਾਜੁਝਾਰ॥੧੨॥੧੩੭॥
(ਅਤੇ ਜਿਸ ਦੇ) ਅਰਜਨ, ਭੀਮ ਆਦਿ ਜੁਝਾਰੂ ਭਰਾ ਸਨ ॥੧੨॥੧੩੭॥
He conquered twice all the four directions. The mighty warriors like Arjuna and Bhim were his brothers.12.137.
अरजन भीमादि भ्राता जुझार ॥१२॥१३७॥
ਅਰਜਨਪਠਿਯੋਉਤਰਦਿਸਾਨ॥
(ਉਸ ਨੇ) ਉੱਤਰ ਦਿਸ਼ਾ ਨੂੰ (ਜਿਤਣ ਲਈ) ਅਰਜਨ ਨੂੰ ਭੇਜਿਆ
अरजन पठियो उतर दिसान ॥
ਭੀਮਹਿਕਰਾਇਪੂਰਬਪਯਾਨ॥
ਅਤੇ ਭੀਮ ਨੂੰ ਪੂਰਵ ਦਿਸ਼ਾ ਵਲ ਭੇਜਿਆ,
He sent Arjuna toward the North for conquest, Bhim went for conquest to the east.
भीमहि कराइ पूरब पयान ॥
ਸਹਿਦੇਵਪਠਿਯੋਦਛਣਸੁਦੇਸ॥
ਸਹਿਦੇਵ ਨੂੰ ਦੱਖਣ ਦੇਸ਼ ਵਲ ਘਲਿਆ
सहिदेव पठियो दछण सुदेस ॥
ਨੁਕਲਹਿਪਠਾਇਪਛਮਪ੍ਰਵੇਸ॥੧੩॥੧੩੮॥
ਅਤੇ ਨਕੁਲ ਨੂੰ ਪੱਛਮ ਦੇ ਇਲਾਕੇ ਵਲ ਭੇਜ ਦਿੱਤਾ ॥੧੩॥੧੩੮॥
Sahdev was sent to the country in the South, Nakul was sent to the West.13.138.
नुकलहि पठाइ पछम प्रवेस ॥१३॥१३८॥
ਮੰਡੇਮਹੀਪਖੰਡਿਯੋਖਤ੍ਰਾਣ॥
(ਇਨ੍ਹਾਂ ਸਾਰਿਆਂ ਨੇ) ਰਾਜਿਆਂ ਨੂੰ ਮਸਲ ('ਮੰਡੇ') ਦਿੱਤਾ ਅਤੇ ਛਤਰੀਆਂ ਨੂੰ ਖੰਡ ਖੰਡ ਕਰ ਦਿੱਤਾ,
मंडे महीप खंडियो खत्राण ॥