ਕ੍ਰਿਪਾਦ੍ਰਿਸਟਿਤਨਜਾਹਿਨਿਹਰਿਹੋ॥
(ਤੁਸੀਂ) ਜਿਸ ਨੂੰ ਕ੍ਰਿਪਾ ਦ੍ਰਿਸ਼ਟੀ ਨਾਲ ਵੇਖਦੇ ਹੋ,
क्रिपा द्रिसटि तन जाहि निहरिहो ॥
ਤਾਕੇਤਾਪਤਨਕਮੋਹਰਿਹੋ॥
ਉਨ੍ਹਾਂ ਦੇ (ਸਾਰੇ) ਦੁਖ ਛਿਣ ਵਿਚ ਹਰੇ ਜਾਂਦੇ ਹਨ।
Upon whomsoever Thou dost cast Thy favourable glance, they are absolved of sins instantly
ता के ताप तनक मो हरिहो ॥
ਰਿੱਧਿਸਿੱਧਿਘਰਮੋਸਭਹੋਈ॥
(ਉਨ੍ਹਾਂ ਦੇ) ਘਰ ਵਿਚ ਸਭ ਰਿਧੀਆਂ ਅਤੇ ਸਿਧੀਆਂ ਹੋ ਜਾਂਦੀਆਂ ਹਨ
They have all the worldly and spiritual pleasures in their homes
रिद्धि सिद्धि घर मो सभ होई ॥
ਦੁਸ਼ਟਛਾਹਛ੍ਵੈਸਕੈਨਕੋਈ॥੩੯੯॥
ਅਤੇ ਕੋਈ ਦੁਸ਼ਟ (ਦੁਸ਼ਮਨ) (ਉਨ੍ਹਾਂ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦਾ ॥੩੯੯॥
None of th enemies can even touch their shadow.399.
दुशट छाह छ्वै सकै न कोई ॥३९९॥
ਏਕਬਾਰਜਿਨਿਤੁਮੈਸੰਭਾਰਾ॥
(ਹੇ ਪਰਮ ਸੱਤਾ!) ਜਿਸ ਨੇ ਇਕ ਵਾਰ ਤੁਹਾਨੂੰ ਯਾਦ ਕਰ ਲਿਆ,
एक बार जिनि तुमै संभारा ॥
ਕਾਲਫਾਸਤੇਤਾਹਿਉਬਾਰਾ॥
ਉਸ ਨੂੰ (ਤੁਸੀਂ) ਕਾਲ ਦੀ ਫਾਹੀ ਤੋਂ ਬਚਾ ਲਿਆ।
He, who remembered Thee even once, Thou didst protect him from the noose of death
काल फास ते ताहि उबारा ॥
ਜਿਨਿਨਰਿਨਾਮੁਤਿਹਾਰੋਕਹਾ॥
ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ,
जिनि नरि नामु तिहारो कहा ॥
ਦਾਰਿਦਦੁਸਟਦੋਖਤੇਰਹਾ॥੪੦੦॥
(ਉਹ) ਦਰਿਦ੍ਰ (ਗ਼ਰੀਬੀ) ਦੁਸ਼ਟ (ਦੁਸ਼ਮਨ) ਅਤੇ ਦੁਖਾਂ ਤੋਂ ਬਚ ਗਿਆ ॥੪੦੦॥
Those persons, who repeated Thy Name, they were saved from poverty and attacks of enemies.400.
दारिद दुसट दोख ते रहा ॥४००॥
ਖੜਗਕੇਤੁਮੈਸਰਣਿਤਿਹਾਰੀ॥
ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿਚ ਹਾਂ।
खड़गकेतु मै सरणि तिहारी ॥
ਆਪੁਹਾਥਦੈਲੇਹੁਉਬਾਰੀ॥
ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ।
Bestow thy help own me at all places protect me from the design of my enemies. 401.
आपु हाथ दै लेहु उबारी ॥
ਸਰਬਠੌਰਮੋਹੋਹੁਸਹਾਈ॥
ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ।
सरब ठौर मो होहु सहाई ॥
ਦੁਸਟਦੋਖਤੇਲੇਹੁਬਚਾਈ॥੪੦੧॥
ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ ॥੪੦੧॥
Bestow Thy help on me at all places and protect me from the designs of my enemies.401.
दुसट दोख ते लेहु बचाई ॥४०१॥
ਕ੍ਰਿਪਾਕਰੀਹਮਪਰਜਗਮਾਤਾ॥
ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ
क्रिपा करी हम पर जगमाता ॥
ਗ੍ਰੰਥਕਰਾਪੂਰਨਸੁਭਰਾਤਾ॥
(ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ ('ਸੁਭਰਾਤਾ') ਗ੍ਰੰਥ ਪੂਰਾ ਕੀਤਾ ਹੈ।
The Mother of the world has been kind towards me and I have completed the book this auspicious night
ग्रंथ करा पूरन सुभराता ॥
ਕਿਲਬਿਖਸਕਲਦੇਖਕੋਹਰਤਾ॥
(ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੀ
किलबिख सकल देख को हरता ॥
ਦੁਸਟਦੋਖਿਯਨਕੋਛੈਕਰਤਾ॥੪੦੨॥
ਅਤੇ ਦੁਸ਼ਟਾਂ (ਵੈਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ ॥੪੦੨॥
The Lord is the destroyer of all the sins of the body and all the malicious and wicked persons.402.
दुसट दोखियन को छै करता ॥४०२॥
ਸ੍ਰੀਅਸਿਧੁਜਜਬਭਏਦਯਾਲਾ॥
ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ,
स्री असिधुज जब भए दयाला ॥
ਪੂਰਨਕਰਾਗ੍ਰੰਥਤਤਕਾਲਾ॥
ਤਾਂ ਉਸੇ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ।
When Mahakal became kind, He immediately caused me to complete this book
पूरन करा ग्रंथ ततकाला ॥
ਮਨਬਾਛਤਫਲਪਾਵੈਸੋਈ॥
(ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ।
मन बाछत फल पावै सोई ॥
ਦੂਖਨਤਿਸੈਬਿਆਪਤਕੋਈ॥੪੦੩॥
ਉਸ ਨੂੰ ਕੋਈ ਵੀ ਦੁਖ ਵਿਆਪਤ ਨਹੀਂ ਹੋਵੇਗਾ ॥੪੦੩॥
He will obtain the fruit desired by the mind (who will read or listen to this book) and no suffering will occur to him.403.
दूख न तिसै बिआपत कोई ॥४०३॥
ਅੜਿਲ॥
ਅੜਿਲ:
ARRIL
अड़िल ॥
ਸੁਨੈਗੁੰਗਜੋਯਾਹਿਸੁਰਸਨਾਪਾਵਈ॥
ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ ਲਵੇਗਾ।
The dumb, who will listen to it, will be blessed with the tongue to speak
सुनै गुंग जो याहि सु रसना पावई ॥
ਸੁਨੈਮੂੜਚਿਤਲਾਇਚਤੁਰਤਾਆਵਈ॥
ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ ਜਾਏਗੀ।
The fool, who will listen to it attentively, will get wisdom
सुनै मूड़ चित लाइ चतुरता आवई ॥
ਦੂਖਦਰਦਭੌਨਿਕਟਨਤਿਨਨਰਕੇਰਹੈ॥
ਉਸ ਵਿਅਕਤੀ ਦੇ ਨੇੜੇ ਦੁਖ, ਦਰਦ ਅਤੇ ਭੈ ਨਹੀਂ ਰਹੇਗਾ,
That person will be absolved of suffering, pain or fear,
दूख दरद भौ निकट न तिन नर के रहै ॥
ਹੋਜੋਯਾਕੀਏਕਬਾਰਚੌਪਈਕੋਕਹੈ॥੪੦੪॥
ਜੋ ਇਕ ਵਾਰ ਇਸ ਚੌਪਈ ਦਾ ਪਾਠ ਕਰੇਗਾ ॥੪੦੪॥
Who will even once recite this Chaupai-prayer.404.
हो जो या की एक बार चौपई को कहै ॥४०४॥
ਚੌਪਈ॥
ਚੌਪਈ:
CHAUPAI
चौपई ॥
ਸੰਬਤਸਤ੍ਰਹਸਹਸਭਣਿਜੈ॥
(ਪਹਿਲਾਂ) ਸਤਾਰਾਂ ਸੌ ਸੰਮਤ ਕਹੋ
संबत सत्रह सहस भणिजै ॥
ਅਰਧਸਹਸਫੁਨਿਤੀਨਿਕਹਿਜੈ॥
ਅਤੇ (ਫਿਰ ਉਸ ਨਾਲ) ਅੱਧਾ ਸੌ (੫੦) ਅਤੇ ਤਿੰਨ ਕਹੋ (ਅਰਥਾਤ ੧੭੫੩ ਬਿ.)।
अरध सहस फुनि तीनि कहिजै ॥
ਭਾਦ੍ਰਵਸੁਦੀਅਸਟਮੀਰਵਿਵਾਰਾ॥
ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ
भाद्रव सुदी असटमी रवि वारा ॥
ਤੀਰਸਤੁਦ੍ਰਵਗ੍ਰੰਥਸੁਧਾਰਾ॥੪੦੫॥
ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ ॥੪੦੫॥
It was Bikrami Samvat 1753
तीर सतुद्रव ग्रंथ सुधारा ॥४०५॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚਾਰਸੌਪਾਂਚਚਰਿਤ੍ਰਸਮਾਪਤਮਸਤੁਸੁਭਮਸਤੁ॥੪੦੫॥੭੫੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੫ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੫॥੭੫੫੮॥ ਸਮਾਪਤਮ ॥
This book was competed on the banks of Sutlej on Sunday, the eighth Sudi of the month of Bhadon.
इति स्री चरित्र पख्याने त्रिया चरित्रे मंत्री भूप संबादे चार सौ पांच चरित्र समापतम सतु सुभम सतु ॥४०५॥७५५८॥ अफजूं ॥