GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1388
Display Settings
Translations
ਦੇਹ​ਨ​ਗੇਹ​ਨ​ਨੇਹ​ਨ​ਨੀਤਾ​ਮਾਇਆ​ਮਤ​ਕਹਾ​ਲਉ​ਗਾਰਹੁ​॥​
ਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ, ਇਹ ਘਰ, (ਮਾਇਆ ਦੇ) ਇਹ ਪਿਆਰ, ਕੋਈ ਸਦਾ ਰਹਿਣ ਵਾਲੇ ਨਹੀਂ ਹਨ; ਕਦ ਤਾਈਂ (ਤੂੰ ਇਹਨਾਂ ਦਾ) ਹੰਕਾਰ ਕਰੇਂਗਾ?
Neither body, nor house, nor love last forever. You are intoxicated with Maya; how long will you be proud of them?
देह न गेह न नेह न नीता माइआ मत कहा लउ गारहु ॥
ਛਤ੍ਰ​ਨ​ਪਤ੍ਰ​ਨ​ਚਉਰ​ਨ​ਚਾਵਰ​ਬਹਤੀ​ਜਾਤ​ਰਿਦੈ​ਨ​ਬਿਚਾਰਹੁ​॥​
ਇਹ (ਰਾਜਸੀ) ਛਤਰ, ਇਹ ਹੁਕਮ-ਨਾਮੇ, ਇਹ ਚਉਰ ਅਤੇ ਇਹ ਚਉਰ-ਬਰਦਾਰ, ਸਭ ਨਾਸ ਹੋ ਜਾਣਗੇ। ਪਰ ਹਿਰਦੇ ਵਿਚ ਤੂੰ ਵਿਚਾਰਦਾ ਨਹੀਂ ਹੈਂ।
Neither crown, nor canopy, nor servants last forever. You do not consider in your heart that your life is passing away.
छत्र न पत्र न चउर न चावर बहती जात रिदै न बिचारहु ॥
ਰਥ​ਨ​ਅਸ੍ਵ​ਨ​ਗਜ​ਸਿੰਘਾਸਨ​ਛਿਨ​ਮਹਿ​ਤਿਆਗਤ​ਨਾਂਗ​ਸਿਧਾਰਹੁ​॥​
ਰਥ, ਘੋੜੇ, ਹਾਥੀ, ਤਖ਼ਤ, (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ), ਇਹਨਾਂ ਨੂੰ ਇਕ ਖਿਨ ਵਿਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ।
Neither chariots, nor horses, nor elephants or royal thrones shall last forever. In an instant, you will have to leave them, and depart naked.
रथ न अस्व न गज सिंघासन छिन महि तिआगत नांग सिधारहु ॥
ਸੂਰ​ਨ​ਬੀਰ​ਨ​ਮੀਰ​ਨ​ਖਾਨਮ​ਸੰਗਿ​ਨ​ਕੋਊ​ਦ੍ਰਿਸਟਿ​ਨਿਹਾਰਹੁ​॥​
ਅੱਖਾਂ ਨਾਲ ਵੇਖ! ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ)।
Neither warrior, nor hero, nor king or ruler last forever; see this with your eyes.
सूर न बीर न मीर न खानम संगि न कोऊ द्रिसटि निहारहु ॥
ਕੋਟ​ਨ​ਓਟ​ਨ​ਕੋਸ​ਨ​ਛੋਟਾ​ਕਰਤ​ਬਿਕਾਰ​ਦੋਊ​ਕਰ​ਝਾਰਹੁ​॥​
ਇਹਨਾਂ ਕਿਲ੍ਹਿਆਂ, (ਮਾਇਆ ਦੇ) ਆਸਰਿਆਂ ਤੇ ਖ਼ਜ਼ਾਨਿਆਂ ਨਾਲ (ਅੰਤ ਵੇਲੇ) ਛੁਟਕਾਰਾ ਨਹੀਂ (ਹੋ ਸਕੇਗਾ)। (ਤੂੰ) ਪਾਪ ਕਰ ਕਰ ਕੇ ਦੋਵੇਂ ਹੱਥ ਝਾੜਦਾ ਹੈਂ (ਭਾਵ, ਬੇ-ਪਰਵਾਹ ਹੋ ਕੇ ਪਾਪ ਕਰਦਾ ਹੈਂ)।
Neither fortress, nor shelter, nor treasure will save you; doing evil deeds, you shall depart empty-handed.
कोट न ओट न कोस न छोटा करत बिकार दोऊ कर झारहु ॥
ਮਿਤ੍ਰ​ਨ​ਪੁਤ੍ਰ​ਕਲਤ੍ਰ​ਸਾਜਨ​ਸਖ​ਉਲਟਤ​ਜਾਤ​ਬਿਰਖ​ਕੀ​ਛਾਂਰਹੁ​॥​
ਇਹ ਮਿੱਤ੍ਰ, ਪੁੱਤ੍ਰ, ਇਸਤ੍ਰੀ, ਸੱਜਣ ਤੇ ਸਾਥੀ (ਅੰਤ ਵੇਲੇ) ਸਾਥ ਛੱਡ ਦੇਣਗੇ, ਜਿਵੇਂ (ਹਨੇਰੇ ਵਿਚ) ਰੁੱਖ ਦੀ ਛਾਂ (ਉਸ ਦਾ ਸਾਥ ਛੱਡ ਦੇਂਦੀ ਹੈ।)
Friends, children, spouses and friends - none of them last forever; they change like the shade of a tree.
मित्र न पुत्र कलत्र साजन सख उलटत जात बिरख की छांरहु ॥
ਦੀਨ​ਦਯਾਲ​ਪੁਰਖ​ਪ੍ਰਭ​ਪੂਰਨ​ਛਿਨ​ਛਿਨ​ਸਿਮਰਹੁ​ਅਗਮ​ਅਪਾਰਹੁ​॥​
(ਹੇ ਮਨ!) ਦੀਨਾਂ ਉੱਤੇ ਦਇਆ ਕਰਨ ਵਾਲੇ, ਸਭ ਥਾਈਂ ਵਿਆਪਕ, ਬੇਅੰਤ ਤੇ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ, (ਤੇ ਆਖ)-
God is the Perfect Primal Being, Merciful to the meek; each and every instant, meditate in remembrance on Him, the Inaccessible and Infinite.
दीन दयाल पुरख प्रभ पूरन छिन छिन सिमरहु अगम अपारहु ॥
ਸ੍ਰੀਪਤਿ​ਨਾਥ​ਸਰਣਿ​ਨਾਨਕ​ਜਨ​ਹੇ​ਭਗਵੰਤ​ਕ੍ਰਿਪਾ​ਕਰਿ​ਤਾਰਹੁ​॥੫॥​
ਹੇ ਮਾਇਆ ਦੇ ਪਤੀ! ਹੇ ਨਾਥ! ਹੇ ਭਗਵੰਤ! ਨਾਨਕ ਦਾਸ ਨੂੰ ਕਿਰਪਾ ਕਰ ਕੇ ਤਾਰ ਲਵੋ, ਜੋ ਤੇਰੀ ਸਰਨ ਆਇਆ ਹੈ ॥੫॥
O Great Lord and Master, servant Nanak seeks Your Sanctuary; please shower him with Your Mercy, and carry him across. ||5||
स्रीपति नाथ सरणि नानक जन हे भगवंत क्रिपा करि तारहु ॥५॥
ਪ੍ਰਾਨ​ਮਾਨ​ਦਾਨ​ਮਗ​ਜੋਹਨ​ਹੀਤੁ​ਚੀਤੁ​ਦੇ​ਲੇ​ਲੇ​ਪਾਰੀ​॥​
(ਲੋਕ) ਜਾਨ ਹੀਲ ਕੇ, ਇੱਜ਼ਤ ਭੀ ਦੇ ਕੇ, ਦਾਨ ਲੈ ਲੈ ਕੇ, ਡਾਕੇ ਮਾਰ ਮਾਰ ਕੇ, (ਮਾਇਆ ਵਿਚ) ਪ੍ਰੇਮ ਜੋੜ ਕੇ, (ਪੂਰਨ) ਧਿਆਨ ਦੇ ਦੇ (ਮਾਇਆ ਨੂੰ) ਲੈ ਲੈ ਕੇ ਇਕੱਠੇ ਕਰਦੇ ਹਨ;
I have used up my breath of life, sold my self-respect, begged for charity, committed highway robbery, and dedicated my consciousness to the love and pursuit of acquiring wealth.
प्रान मान दान मग जोहन हीतु चीतु दे ले ले पारी ॥
ਸਾਜਨ​ਸੈਨ​ਮੀਤ​ਸੁਤ​ਭਾਈ​ਤਾਹੂ​ਤੇ​ਲੇ​ਰਖੀ​ਨਿਰਾਰੀ​॥​
ਸੱਜਣ, ਸਾਥੀ, ਮਿੱਤ੍ਰ, ਪੁੱਤ੍ਰ, ਭਰਾ-ਇਹਨਾਂ ਸਭਨਾਂ ਤੋਂ ਉਹਲੇ ਲੁਕਾ ਕੇ ਰੱਖਦੇ ਹਨ।
I have kept it secretly hidden from my friends, relatives, companions, children and siblings.
साजन सैन मीत सुत भाई ताहू ते ले रखी निरारी ॥
ਧਾਵਨ​ਪਾਵਨ​ਕੂਰ​ਕਮਾਵਨ​ਇਹ​ਬਿਧਿ​ਕਰਤ​ਅਉਧ​ਤਨ​ਜਾਰੀ​॥​
(ਲੋਕ ਮਾਇਆ ਦੇ ਪਿੱਛੇ) ਦੌੜਨਾ ਭੱਜਣਾ, ਠੱਗੀ ਦੇ ਕੰਮ ਕਰਨੇ-ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ;
I ran around practicing falsehood, burning up my body and growing old.
धावन पावन कूर कमावन इह बिधि करत अउध तन जारी ॥
ਕਰਮ​ਧਰਮ​ਸੰਜਮ​ਸੁਚ​ਨੇਮਾ​ਚੰਚਲ​ਸੰਗਿ​ਸਗਲ​ਬਿਧਿ​ਹਾਰੀ​॥​
ਪੁੰਨ ਕਰਮ, ਜੁਗਤੀ ਵਿਚ ਰਹਿਣਾ, ਆਤਮਕ ਸੁਚ ਤੇ ਨੇਮ-ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿਚ ਛੱਡ ਬੈਠਦੇ ਹਨ।
I gave up good deeds, righteousness and Dharma, self-discipline, purity, religious vows and all good ways; I associated with the fickle Maya.
करम धरम संजम सुच नेमा चंचल संगि सगल बिधि हारी ॥
ਪਸੁ​ਪੰਖੀ​ਬਿਰਖ​ਅਸਥਾਵਰ​ਬਹੁ​ਬਿਧਿ​ਜੋਨਿ​ਭ੍ਰਮਿਓ​ਅਤਿ​ਭਾਰੀ​॥​
(ਜੀਵ) ਪਸ਼ੂ, ਪੰਛੀ, ਰੁੱਖ, ਪਰਬਤ ਆਦਿਕ-ਇਹਨਾਂ ਰੰਗਾ-ਰੰਗ ਦੀਆਂ ਜੂਨੀਆਂ ਵਿਚ ਬਹੁਤ ਭਟਕਦੇ ਫਿਰਦੇ ਹਨ;
Beasts and birds, trees and mountains - in so many ways, I wandered lost in reincarnation.
पसु पंखी बिरख असथावर बहु बिधि जोनि भ्रमिओ अति भारी ॥
ਖਿਨੁ​ਪਲੁ​ਚਸਾ​ਨਾਮੁ​ਨਹੀ​ਸਿਮਰਿਓ​ਦੀਨਾ​ਨਾਥ​ਪ੍ਰਾਨਪਤਿ​ਸਾਰੀ​॥​
ਖਿਨ ਮਾਤ੍ਰ, ਪਲ ਮਾਤ੍ਰ ਜਾਂ ਚਸਾ ਮਾਤ੍ਰ ਭੀ ਦੀਨਾਂ ਦੇ ਨਾਥ, ਪ੍ਰਾਣਾਂ ਦੇ ਮਾਲਕ, ਸ੍ਰਿਸ਼ਟੀ ਦੇ ਸਾਜਣਹਾਰ ਦਾ ਨਾਮ ਨਹੀਂ ਜਪਦੇ।
I did not remember the Naam, the Name of the Lord, for a moment, or even an instant. He is the Master of the meek, the Lord of all life.
खिनु पलु चसा नामु नही सिमरिओ दीना नाथ प्रानपति सारी ॥
ਖਾਨ​ਪਾਨ​ਮੀਠ​ਰਸ​ਭੋਜਨ​ਅੰਤ​ਕੀ​ਬਾਰ​ਹੋਤ​ਕਤ​ਖਾਰੀ​॥​
ਖਾਣ ਪੀਣ, ਮਿੱਠੇ ਰਸਾਂ ਵਾਲੇ ਪਦਾਰਥ-(ਇਹ ਸਭ) ਅਖ਼ੀਰ ਦੇ ਵੇਲੇ ਸਦਾ ਕੌੜੇ (ਲੱਗਦੇ ਹਨ)।
The food and drink, and the sweet and tasty dishes became totally bitter at the last moment.
खान पान मीठ रस भोजन अंत की बार होत कत खारी ॥
ਨਾਨਕ​ਸੰਤ​ਚਰਨ​ਸੰਗਿ​ਉਧਰੇ​ਹੋਰਿ​ਮਾਇਆ​ਮਗਨ​ਚਲੇ​ਸਭਿ​ਡਾਰੀ​॥੬॥​
ਹੇ ਨਾਨਕ! ਜੋ ਜਨ ਸੰਤਾਂ ਦੀ ਚਰਨੀਂ ਪੈਂਦੇ ਹਨ ਉਹ ਤਰ ਜਾਂਦੇ ਹਨ, ਬਾਕੀ ਲੋਕ, ਜੋ ਮਾਇਆ ਵਿਚ ਮਸਤ ਹਨ, ਸਭ ਕੁਝ ਛੱਡ ਕੇ (ਖ਼ਾਲੀ-ਹੱਥ ਹੀ) ਜਾਂਦੇ ਹਨ ॥੬॥
O Nanak, I was saved in the Society of the Saints, at their feet; the others, intoxicated with Maya, have gone, leaving everything behind. ||6||
नानक संत चरन संगि उधरे होरि माइआ मगन चले सभि डारी ॥६॥
ਬ੍ਰਹਮਾਦਿਕ​ਸਿਵ​ਛੰਦ​ਮੁਨੀਸੁਰ​ਰਸਕਿ​ਰਸਕਿ​ਠਾਕੁਰ​ਗੁਨ​ਗਾਵਤ​॥​
ਬ੍ਰਹਮਾ ਵਰਗੇ, ਸ਼ਿਵ ਜੀ ਅਤੇ ਵੱਡੇ ਵੱਡੇ ਮੁਨੀ ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਨ।
Brahma, Shiva, the Vedas and the silent sages sing the Glorious Praises of their Lord and Master with love and delight.
ब्रहमादिक सिव छंद मुनीसुर रसकि रसकि ठाकुर गुन गावत ॥
ਇੰਦ੍ਰ​ਮੁਨਿੰਦ੍ਰ​ਖੋਜਤੇ​ਗੋਰਖ​ਧਰਣਿ​ਗਗਨ​ਆਵਤ​ਫੁਨਿ​ਧਾਵਤ​॥​
ਇੰਦ੍ਰ, ਵੱਡੇ ਵੱਡੇ ਮੁਨੀ ਤੇ ਗੋਰਖ (ਆਦਿਕ) ਕਦੇ ਧਰਤੀ ਤੇ ਆਉਂਦੇ ਹਨ ਕਦੇ ਆਕਾਸ਼ ਵਲ ਦੌੜਦੇ ਫਿਰਦੇ ਹਨ, (ਅਤੇ ਪਰਮਾਤਮਾ ਨੂੰ ਸਭ ਥਾਈਂ) ਖੋਜ ਰਹੇ ਹਨ।
Indra, Vishnu and Gorakh, who come to earth and then go to heaven again, seek the Lord.
इंद्र मुनिंद्र खोजते गोरख धरणि गगन आवत फुनि धावत ॥
ਸਿਧ​ਮਨੁਖੵ​ਦੇਵ​ਅਰੁ​ਦਾਨਵ​ਇਕੁ​ਤਿਲੁ​ਤਾ​ਕੋ​ਮਰਮੁ​ਨ​ਪਾਵਤ​॥​
ਸਿੱਧ, ਮਨੁੱਖ, ਦੇਵਤੇ ਤੇ ਦੈਂਤ, ਕਿਸੇ ਨੇ ਭੀ ਉਸ (ਪ੍ਰਭੂ) ਦਾ ਰਤਾ ਭਰ ਭੇਦ ਨਹੀਂ ਪਾਇਆ।
The Siddhas, human beings, gods and demons cannot find even a tiny bit of His Mystery.
सिध मनुख्य देव अरु दानव इकु तिलु ता को मरमु न पावत ॥
ਪ੍ਰਿਅ​ਪ੍ਰਭ​ਪ੍ਰੀਤਿ​ਪ੍ਰੇਮ​ਰਸ​ਭਗਤੀ​ਹਰਿ​ਜਨ​ਤਾ​ਕੈ​ਦਰਸਿ​ਸਮਾਵਤ​॥​
ਪਰ, ਹਰੀ ਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤ ਦੁਆਰਾ ਤੇ ਪ੍ਰੇਮ-ਰਸ ਵਾਲੀ ਭਗਤੀ ਦੁਆਰਾ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦੇ ਹਨ।
The Lord's humble servants are imbued with love and affection for God their Beloved; in the delight of devotional worship, they are absorbed in the Blessed Vision of His Darshan.
प्रिअ प्रभ प्रीति प्रेम रस भगती हरि जन ता कै दरसि समावत ॥
ਤਿਸਹਿ​ਤਿਆਗਿ​ਆਨ​ਕਉ​ਜਾਚਹਿ​ਮੁਖ​ਦੰਤ​ਰਸਨ​ਸਗਲ​ਘਸਿ​ਜਾਵਤ​॥​
(ਜਿਹੜੇ ਮਨੁੱਖ) ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ-ਇਹ ਸਾਰੇ ਹੀ ਘਸ ਜਾਂਦੇ ਹਨ।
But those who forsake Him, and beg from another, shall see their mouths, teeth and tongues wear away.
तिसहि तिआगि आन कउ जाचहि मुख दंत रसन सगल घसि जावत ॥
ਰੇ​ਮਨ​ਮੂੜ​ਸਿਮਰਿ​ਸੁਖਦਾਤਾ​ਨਾਨਕ​ਦਾਸ​ਤੁਝਹਿ​ਸਮਝਾਵਤ​॥੭॥​
ਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ ॥੭॥
O my foolish mind, meditate in remembrance on the Lord, the Giver of peace. Slave Nanak imparts these teachings. ||7||
रे मन मूड़ सिमरि सुखदाता नानक दास तुझहि समझावत ॥७॥
ਮਾਇਆ​ਰੰਗ​ਬਿਰੰਗ​ਕਰਤ​ਭ੍ਰਮ​ਮੋਹ​ਕੈ​ਕੂਪਿ​ਗੁਬਾਰਿ​ਪਰਿਓ​ਹੈ​॥​
ਭੁਲੇਖੇ ਤੇ ਮੋਹ ਦੇ ਕਾਰਨ (ਜਿਸ ਮਾਇਆ ਦੇ) ਹਨੇਰੇ ਖੂਹ ਵਿਚ ਤੂੰ ਪਿਆ ਹੋਇਆ ਹੈਂ, (ਉਹ) ਮਾਇਆ ਕਈ ਰੰਗਾਂ ਦੇ ਕੌਤਕ ਕਰਦੀ ਹੈ।
The pleasures of Maya shall fade away. In doubt, the mortal falls into the deep dark pit of emotional attachment.
माइआ रंग बिरंग करत भ्रम मोह कै कूपि गुबारि परिओ है ॥
ਏਤਾ​ਗਬੁ​ਅਕਾਸਿ​ਨ​ਮਾਵਤ​ਬਿਸਟਾ​ਅਸ੍ਤ​ਕ੍ਰਿਮਿ​ਉਦਰੁ​ਭਰਿਓ​ਹੈ​॥​
(ਤੈਨੂੰ) ਇਤਨਾ ਅਹੰਕਾਰ ਹੈ ਕਿ ਅਸਮਾਨ ਤਾਈਂ ਨਹੀਂ (ਤੂੰ) ਮਿਉਂਦਾ। (ਪਰ ਤੇਰੀ ਹਸਤੀ ਤਾਂ ਇਹੀ ਕੁਝ ਹੈ ਨਾ ਕਿ ਤੇਰਾ) ਢਿੱਡ ਵਿਸ਼ਟਾ, ਹੱਡੀਆਂ ਤੇ ਕੀੜਿਆਂ ਨਾਲ ਭਰਿਆ ਹੋਇਆ ਹੈ।
He is so proud, even the sky cannot contain him. His belly is filled with manure, bones and worms.
एता गबु अकासि न मावत बिसटा अस्त क्रिमि उदरु भरिओ है ॥
ਦਹ​ਦਿਸ​ਧਾਇ​ਮਹਾ​ਬਿਖਿਆ​ਕਉ​ਪਰ​ਧਨ​ਛੀਨਿ​ਅਗਿਆਨ​ਹਰਿਓ​ਹੈ​॥​
ਤੂੰ ਮਾਇਆ ਦੀ ਖ਼ਾਤਰ ਦਸੀਂ ਪਾਸੀਂ ਦੌੜਦਾ ਹੈਂ, ਪਰਾਇਆ ਧਨ ਖੋਂਹਦਾ ਹੈਂ, ਤੈਨੂੰ ਅਗਿਆਨ ਨੇ ਠੱਗ ਲਿਆ ਹੈ।
He runs around in the ten directions, for the sake of the great poison of corruption. He steals the wealth of others, and in the end, he is destroyed by his own ignorance.
दह दिस धाइ महा बिखिआ कउ पर धन छीनि अगिआन हरिओ है ॥
ਜੋਬਨ​ਬੀਤਿ​ਜਰਾ​ਰੋਗਿ​ਗ੍ਰਸਿਓ​ਜਮਦੂਤਨ​ਡੰਨੁ​ਮਿਰਤੁ​ਮਰਿਓ​ਹੈ​॥​
(ਤੇਰੀ) ਜੁਆਨੀ ਬੀਤ ਗਈ ਹੈ; ਬੁਢੇਪੇ-ਰੂਪ ਰੋਗ ਨੇ (ਤੈਨੂੰ) ਆ ਘੇਰਿਆ ਹੈ; (ਤੂੰ ਅਜੇਹੀ) ਮੌਤੇ ਮੁਇਆ ਹੈਂ (ਜਿੱਥੇ) ਤੈਨੂੰ ਜਮਦੂਤਾਂ ਦਾ ਡੰਨ ਭਰਨਾ ਪਏਗਾ।
His youth passes away, the illnesses of old age seize him, and the Messenger of Death punishes him; such is the death he dies.
जोबन बीति जरा रोगि ग्रसिओ जमदूतन डंनु मिरतु मरिओ है ॥
ਅਨਿਕ​ਜੋਨਿ​ਸੰਕਟ​ਨਰਕ​ਭੁੰਚਤ​ਸਾਸਨ​ਦੂਖ​ਗਰਤਿ​ਗਰਿਓ​ਹੈ​॥​
ਤੂੰ ਅਨੇਕਾਂ ਜੂਨਾਂ ਦੇ ਕਸ਼ਟ ਤੇ ਨਰਕ ਭੋਗਦਾ ਹੈਂ, ਜਮਾਂ ਦੀ ਤਾੜਨਾ ਦੇ ਦੁੱਖਾਂ ਦੇ ਟੋਏ ਵਿਚ ਗਲ ਰਿਹਾ ਹੈਂ।
He suffers the agony of hell in countless incarnations; he rots away in the pit of pain and condemnation.
अनिक जोनि संकट नरक भुंचत सासन दूख गरति गरिओ है ॥
ਪ੍ਰੇਮ​ਭਗਤਿ​ਉਧਰਹਿ​ਸੇ​ਨਾਨਕ​ਕਰਿ​ਕਿਰਪਾ​ਸੰਤੁ​ਆਪਿ​ਕਰਿਓ​ਹੈ​॥੮॥​
ਹੇ ਨਾਨਕ! ਉਹ ਮਨੁੱਖ ਪ੍ਰੇਮ-ਭਗਤੀ ਦੀ ਬਰਕਤਿ ਨਾਲ ਪਾਰ ਲੰਘ ਗਏ ਹਨ, ਜਿਨ੍ਹਾਂ ਨੂੰ (ਹਰੀ ਨੇ) ਮਿਹਰ ਕਰ ਕੇ ਆਪ ਸੰਤ ਬਣਾ ਲਿਆ ਹੈ ॥੮॥
O Nanak, those whom the Saint mercifully takes as his own, are carried across by their loving devotional worship. ||8||
प्रेम भगति उधरहि से नानक करि किरपा संतु आपि करिओ है ॥८॥
ਗੁਣ​ਸਮੂਹ​ਫਲ​ਸਗਲ​ਮਨੋਰਥ​ਪੂਰਨ​ਹੋਈ​ਆਸ​ਹਮਾਰੀ​॥​
(ਹਰੀ ਦੇ ਨਾਮ ਨੂੰ ਸਿਮਰਨ ਨਾਲ) ਸਾਡੀ ਆਸ ਪੂਰੀ ਹੋ ਗਈ ਹੈ, ਸਾਰੇ ਗੁਣ ਤੇ ਸਾਰੇ ਮਨੋਰਥਾਂ ਦੇ ਫਲ ਪ੍ਰਾਪਤ ਹੋ ਗਏ ਹਨ।
All virtues are obtained, all fruits and rewards, and the desires of the mind; my hopes have been totally fulfilled.
गुण समूह फल सगल मनोरथ पूरन होई आस हमारी ॥
ਅਉਖਧ​ਮੰਤ੍ਰ​ਤੰਤ੍ਰ​ਪਰ​ਦੁਖ​ਹਰ​ਸਰਬ​ਰੋਗ​ਖੰਡਣ​ਗੁਣਕਾਰੀ​॥​
ਪਰਾਏ ਦੁੱਖ ਦੂਰ ਕਰਨ ਲਈ (ਇਹ ਨਾਮ) ਅਉਖਧੀ ਰੂਪ ਹੈ, ਮੰਤ੍ਰ-ਰੂਪ ਹੈ, ਨਾਮ ਸਾਰੇ ਰੋਗਾਂ ਦੇ ਨਾਸ ਕਰਨ ਵਾਲਾ ਹੈ ਤੇ ਗੁਣ ਪੈਦਾ ਕਰਨ ਵਾਲਾ ਹੈ।
The Medicine, the Mantra, the Magic Charm, will cure all illnesses and totally take away all pain.
अउखध मंत्र तंत्र पर दुख हर सरब रोग खंडण गुणकारी ॥