GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1387
Display Settings
Translations
ਦੇਹੁ​ਦਰਸੁ​ਮਨਿ​ਚਾਉ​ਭਗਤਿ​ਇਹੁ​ਮਨੁ​ਠਹਰਾਵੈ​॥​
(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿਚ ਟਿਕ ਜਾਏ।
My mind yearns for the Blessed Vision of Your Darshan. This mind abides in devotional worship.
देहु दरसु मनि चाउ भगति इहु मनु ठहरावै ॥
ਬਲਿਓ​ਚਰਾਗੁ​ਅੰਧੵਾਰ​ਮਹਿ​ਸਭ​ਕਲਿ​ਉਧਰੀ​ਇਕ​ਨਾਮ​ਧਰਮ​॥​
(ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ।
The lamp is lit in the darkness; all are saved in this Dark Age of Kali Yuga, through the One Name and faith in the Dharma.
बलिओ चरागु अंध्यार महि सभ कलि उधरी इक नाम धरम ॥
ਪ੍ਰਗਟੁ​ਸਗਲ​ਹਰਿ​ਭਵਨ​ਮਹਿ​ਜਨੁ​ਨਾਨਕੁ​ਗੁਰੁ​ਪਾਰਬ੍ਰਹਮ​॥੯॥​
ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੯॥
The Lord is revealed in all the worlds. O servant Nanak, the Guru is the Supreme Lord God. ||9||
प्रगटु सगल हरि भवन महि जनु नानकु गुरु पारब्रहम ॥९॥
ਸਵਯੇ​ਸ੍ਰੀ​ਮੁਖਬਾਕੵ​ਮਹਲਾ​੫​॥​
ਗੁਰੂ ਅਰਜਨਦੇਵ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਵਯੇ।
Swaiyas From The Mouth Of The Great Fifth Mahalaa:
सवये स्री मुखबाक्य महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਾਚੀ​ਦੇਹ​ਮੋਹ​ਫੁਨਿ​ਬਾਂਧੀ​ਸਠ​ਕਠੋਰ​ਕੁਚੀਲ​ਕੁਗਿਆਨੀ​॥​
ਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ। (ਇਕ ਤਾਂ ਅੱਗੇ ਹੀ ਮੇਰਾ) ਸਰੀਰ ਸਦਾ-ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ,
This body is frail and transitory, and bound to emotional attachment. I am foolish, stone-hearted, filthy and unwise.
काची देह मोह फुनि बांधी सठ कठोर कुचील कुगिआनी ॥
ਧਾਵਤ​ਭ੍ਰਮਤ​ਰਹਨੁ​ਨਹੀ​ਪਾਵਤ​ਪਾਰਬ੍ਰਹਮ​ਕੀ​ਗਤਿ​ਨਹੀ​ਜਾਨੀ​॥​
(ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀਂ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ।
My mind wanders and wobbles, and will not hold steady. It does not know the state of the Supreme Lord God.
धावत भ्रमत रहनु नही पावत पारब्रहम की गति नही जानी ॥
ਜੋਬਨ​ਰੂਪ​ਮਾਇਆ​ਮਦ​ਮਾਤਾ​ਬਿਚਰਤ​ਬਿਕਲ​ਬਡੌ​ਅਭਿਮਾਨੀ​॥​
ਮੈਂ ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿਚ ਮਸਤ ਹੋਇਆ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ।
I am intoxicated with the wine of youth, beauty and the riches of Maya. I wander around perplexed, in excessive egotistical pride.
जोबन रूप माइआ मद माता बिचरत बिकल बडौ अभिमानी ॥
ਪਰ​ਧਨ​ਪਰ​ਅਪਵਾਦ​ਨਾਰਿ​ਨਿੰਦਾ​ਯਹ​ਮੀਠੀ​ਜੀਅ​ਮਾਹਿ​ਹਿਤਾਨੀ​॥​
ਪਰਾਇਆ ਧਨ, ਪਰਾਈ ਬਖ਼ੀਲੀ, ਪਰਾਈ ਇਸਤ੍ਰੀ ਵੱਲ ਮੰਦੀ ਨਿਗਾਹ ਨਾਲ ਤੱਕਣਾ ਅਤੇ ਪਰਾਈ ਨਿੰਦਾ-ਮੈਨੂੰ ਆਪਣੇ ਹਿਰਦੇ ਵਿਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ ਹਨ।
The wealth and women of others, arguments and slander, are sweet and dear to my soul.
पर धन पर अपवाद नारि निंदा यह मीठी जीअ माहि हितानी ॥
ਬਲਬੰਚ​ਛਪਿ​ਕਰਤ​ਉਪਾਵਾ​ਪੇਖਤ​ਸੁਨਤ​ਪ੍ਰਭ​ਅੰਤਰਜਾਮੀ​॥​
ਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, (ਪਰ) ਤੂੰ ਵੇਖਦਾ ਤੇ ਸੁਣਦਾ ਹੈਂ।
I try to hide my deception, but God, the Inner-knower, the Searcher of Hearts, sees and hears all.
बलबंच छपि करत उपावा पेखत सुनत प्रभ अंतरजामी ॥
ਸੀਲ​ਧਰਮ​ਦਯਾ​ਸੁਚ​ਨਾਸ੍ਤਿ​ਆਇਓ​ਸਰਨਿ​ਜੀਅ​ਕੇ​ਦਾਨੀ​॥​
ਹੇ ਜੀਅ-ਦਾਨ ਦੇਣ ਵਾਲੇ! ਮੇਰੇ ਵਿਚ ਨਾਹ ਸੀਲ ਹੈ ਨਾਹ ਧਰਮ; ਨਾਹ ਦਇਆ ਹੈ ਨਾਹ ਸੁੱਚ। ਮੈਂ ਤੇਰੀ ਸਰਨ ਆਇਆ ਹਾਂ।
I have no humility, faith, compassion or purity, but I seek Your Sanctuary, O Giver of life.
सील धरम दया सुच नास्ति आइओ सरनि जीअ के दानी ॥
ਕਾਰਣ​ਕਰਣ​ਸਮਰਥ​ਸਿਰੀਧਰ​ਰਾਖਿ​ਲੇਹੁ​ਨਾਨਕ​ਕੇ​ਸੁਆਮੀ​॥੧॥​
ਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਇਹਨਾਂ ਤੋਂ) ਰੱਖ ਲੈ ॥੧॥
The All-powerful Lord is the Cause of causes. O Lord and Master of Nanak, please save me! ||1||
कारण करण समरथ सिरीधर राखि लेहु नानक के सुआमी ॥१॥
ਕੀਰਤਿ​ਕਰਨ​ਸਰਨ​ਮਨਮੋਹਨ​ਜੋਹਨ​ਪਾਪ​ਬਿਦਾਰਨ​ਕਉ​॥​
ਮਨ ਨੂੰ ਮੋਹ ਲੈਣ ਵਾਲੇ ਹਰੀ ਦੀ ਸਿਫ਼ਤ-ਸਾਲਾਹ ਕਰਨੀ ਤੇ ਉਸ ਦੀ ਸਰਨੀ ਪੈਣਾ-(ਜੀਵਾਂ ਦੇ) ਪਾਪਾਂ ਦੇ ਨਾਸ ਕਰਨ ਲਈ ਇਹ ਸਮਰੱਥ ਹਨ (ਭਾਵ, ਹਰੀ ਦੀ ਸਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ)।
The Praises of the Creator, the Enticer of the mind, are potent to destroy sins.
कीरति करन सरन मनमोहन जोहन पाप बिदारन कउ ॥
ਹਰਿ​ਤਾਰਨ​ਤਰਨ​ਸਮਰਥ​ਸਭੈ​ਬਿਧਿ​ਕੁਲਹ​ਸਮੂਹ​ਉਧਾਰਨ​ਸਉ​॥​
ਹਰੀ (ਜੀਆਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ ਅਤੇ (ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ।
The All-powerful Lord is the boat, to carry us across; He saves all our generations.
हरि तारन तरन समरथ सभै बिधि कुलह समूह उधारन सउ ॥
ਚਿਤ​ਚੇਤਿ​ਅਚੇਤ​ਜਾਨਿ​ਸਤਿਸੰਗਤਿ​ਭਰਮ​ਅੰਧੇਰ​ਮੋਹਿਓ​ਕਤ​ਧਂਉ​॥​
ਹੇ (ਮੇਰੇ) ਗ਼ਾਫਲ ਮਨ! (ਰਾਮ ਨੂੰ) ਸਿਮਰ, ਸਾਧ ਸੰਗਤ ਨਾਲ ਸਾਂਝ ਪਾ, ਭਰਮ-ਰੂਪ ਹਨੇਰੇ ਦਾ ਮੁੱਠਿਆ ਹੋਇਆ (ਤੂੰ) ਕਿੱਧਰ ਭਟਕਦਾ ਫਿਰਦਾ ਹੈਂ?
O my unconscious mind, contemplate and remember Him in the Sat Sangat, the True Congregation. Why are you wandering around, enticed by the darkness of doubt?
चित चेति अचेत जानि सतिसंगति भरम अंधेर मोहिओ कत धंउ ॥
ਮੂਰਤ​ਘਰੀ​ਚਸਾ​ਪਲੁ​ਸਿਮਰਨ​ਰਾਮ​ਨਾਮੁ​ਰਸਨਾ​ਸੰਗਿ​ਲਉ​॥​
ਮਹੂਰਤ ਮਾਤ੍ਰ, ਘੜੀ ਭਰ, ਚਸਾ ਮਾਤ੍ਰ ਜਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ, ਜੀਭ ਨਾਲ ਰਾਮ ਦਾ ਨਾਮ ਸਿਮਰ।
Remember Him in meditation, for an hour, for a moment, even for an instant. Chant the Name of the Lord with your tongue.
मूरत घरी चसा पलु सिमरन राम नामु रसना संगि लउ ॥
ਹੋਛਉ​ਕਾਜੁ​ਅਲਪ​ਸੁਖ​ਬੰਧਨ​ਕੋਟਿ​ਜਨੰਮ​ਕਹਾ​ਦੁਖ​ਭਂਉ​॥​
(ਇਹ ਦੁਨੀਆ ਦਾ) ਧੰਧਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ, (ਮਾਇਆ ਦੇ ਇਹ) ਥੋੜੇ ਜਿਹੇ ਸੁਖ (ਜੀਵ ਨੂੰ) ਫਸਾਵਣ ਦਾ ਕਾਰਨ ਹਨ; (ਇਹਨਾਂ ਦੀ ਖ਼ਾਤਰ) ਕਿੱਥੇ ਕ੍ਰੋੜਾਂ ਜਨਮਾਂ ਤਾਈਂ (ਤੂੰ) ਦੁਖਾਂ ਵਿਚ ਭਟਕਦਾ ਫਿਰੇਂਗਾ?
You are bound to worthless deeds and shallow pleasures; why do you spend millions of lifetimes wandering in such pain?
होछउ काजु अलप सुख बंधन कोटि जनंम कहा दुख भंउ ॥
ਸਿਖੵਾ​ਸੰਤ​ਨਾਮੁ​ਭਜੁ​ਨਾਨਕ​ਰਾਮ​ਰੰਗਿ​ਆਤਮ​ਸਿਉ​ਰਂਉ​॥੨॥​
ਤਾਂ ਤੇ, ਹੇ ਨਾਨਕ! ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ, ਤੇ ਰਾਮ ਦੇ ਰੰਗ ਵਿਚ (ਮਗਨ ਹੋ ਕੇ) ਆਪਣੇ ਅੰਦਰ ਹੀ ਆਨੰਦ ਲੈ ॥੨॥
Chant and vibrate the Name of the Lord, O Nanak, through the Teachings of the Saints. Meditate on the Lord with love in your soul. ||2||
सिख्या संत नामु भजु नानक राम रंगि आतम सिउ रंउ ॥२॥
ਰੰਚਕ​ਰੇਤ​ਖੇਤਿ​ਤਨਿ​ਨਿਰਮਿਤ​ਦੁਰਲਭ​ਦੇਹ​ਸਵਾਰਿ​ਧਰੀ​॥​
(ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ।
The little sperm is planted in the body-field of the mother, and the human body, so difficult to obtain, is formed.
रंचक रेत खेति तनि निरमित दुरलभ देह सवारि धरी ॥
ਖਾਨ​ਪਾਨ​ਸੋਂਧੇ​ਸੁਖ​ਭੁੰਚਤ​ਸੰਕਟ​ਕਾਟਿ​ਬਿਪਤਿ​ਹਰੀ​॥​
(ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ।
He eats and drinks, and enjoys pleasures; his pains are taken away, and his suffering is gone.
खान पान सोंधे सुख भुंचत संकट काटि बिपति हरी ॥
ਮਾਤ​ਪਿਤਾ​ਭਾਈ​ਅਰੁ​ਬੰਧਪ​ਬੂਝਨ​ਕੀ​ਸਭ​ਸੂਝ​ਪਰੀ​॥​
(ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ-ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ।
He is given the understanding to recognize mother, father, siblings and relatives.
मात पिता भाई अरु बंधप बूझन की सभ सूझ परी ॥
ਬਰਧਮਾਨ​ਹੋਵਤ​ਦਿਨ​ਪ੍ਰਤਿ​ਨਿਤ​ਆਵਤ​ਨਿਕਟਿ​ਬਿਖੰਮ​ਜਰੀ​॥​
ਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ।
He grows day by day, as the horrible specter of old age comes closer and closer.
बरधमान होवत दिन प्रति नित आवत निकटि बिखंम जरी ॥
ਰੇ​ਗੁਨ​ਹੀਨ​ਦੀਨ​ਮਾਇਆ​ਕ੍ਰਿਮ​ਸਿਮਰਿ​ਸੁਆਮੀ​ਏਕ​ਘਰੀ​॥​
ਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ)।
You worthless, petty worm of Maya - remember your Lord and Master, at least for an instant!
रे गुन हीन दीन माइआ क्रिम सिमरि सुआमी एक घरी ॥
ਕਰੁ​ਗਹਿ​ਲੇਹੁ​ਕ੍ਰਿਪਾਲ​ਕ੍ਰਿਪਾ​ਨਿਧਿ​ਨਾਨਕ​ਕਾਟਿ​ਭਰੰਮ​ਭਰੀ​॥੩॥​
ਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ ॥੩॥
Please take Nanak's hand, O Merciful Ocean of Mercy, and take away this heavy load of doubt. ||3||
करु गहि लेहु क्रिपाल क्रिपा निधि नानक काटि भरंम भरी ॥३॥
ਰੇ​ਮਨ​ਮੂਸ​ਬਿਲਾ​ਮਹਿ​ਗਰਬਤ​ਕਰਤਬ​ਕਰਤ​ਮਹਾਂ​ਮੁਘਨਾਂ​॥​
ਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ।
O mind, you are a mouse, living in the mouse-hole of the body; you are so proud of yourself, but you act like an absolute fool.
रे मन मूस बिला महि गरबत करतब करत महां मुघनां ॥
ਸੰਪਤ​ਦੋਲ​ਝੋਲ​ਸੰਗਿ​ਝੂਲਤ​ਮਾਇਆ​ਮਗਨ​ਭ੍ਰਮਤ​ਘੁਘਨਾ​॥​
(ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ।
You swing in the swing of wealth, intoxicated with Maya, and you wander around like an owl.
संपत दोल झोल संगि झूलत माइआ मगन भ्रमत घुघना ॥
ਸੁਤ​ਬਨਿਤਾ​ਸਾਜਨ​ਸੁਖ​ਬੰਧਪ​ਤਾ​ਸਿਉ​ਮੋਹੁ​ਬਢਿਓ​ਸੁ​ਘਨਾ​॥​
ਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ-ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ।
You take pleasure in your children, spouse, friends and relatives; your emotional attachment to them is increasing.
सुत बनिता साजन सुख बंधप ता सिउ मोहु बढिओ सु घना ॥
ਬੋਇਓ​ਬੀਜੁ​ਅਹੰ​ਮਮ​ਅੰਕੁਰੁ​ਬੀਤਤ​ਅਉਧ​ਕਰਤ​ਅਘਨਾਂ​॥​
ਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ), ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ।
You have planted the seeds of egotism, and the sprout of possessiveness has come up. You pass your life making sinful mistakes.
बोइओ बीजु अहं मम अंकुरु बीतत अउध करत अघनां ॥
ਮਿਰਤੁ​ਮੰਜਾਰ​ਪਸਾਰਿ​ਮੁਖੁ​ਨਿਰਖਤ​ਭੁੰਚਤ​ਭੁਗਤਿ​ਭੂਖ​ਭੁਖਨਾ​॥​
ਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ।
The cat of death, with his mouth wide-open, is watching you. You eat food, but you are still hungry.
मिरतु मंजार पसारि मुखु निरखत भुंचत भुगति भूख भुखना ॥
ਸਿਮਰਿ​ਗੁਪਾਲ​ਦਇਆਲ​ਸਤਿਸੰਗਤਿ​ਨਾਨਕ​ਜਗੁ​ਜਾਨਤ​ਸੁਪਨਾ​॥੪॥​
ਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ॥੪॥
Meditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||
सिमरि गुपाल दइआल सतिसंगति नानक जगु जानत सुपना ॥४॥