GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1386
Display Settings
Translations
ਆਪ​ਹੀ​ਧਾਰਨ​ਧਾਰੇ​ਕੁਦਰਤਿ​ਹੈ​ਦੇਖਾਰੇ​ਬਰਨੁ​ਚਿਹਨੁ​ਨਾਹੀ​ਮੁਖ​ਨ​ਮਸਾਰੇ​॥​
(ਹਰੀ) ਆਪ ਹੀ ਸਾਰੇ ਜਗਤ ਨੂੰ ਆਸਰਾ ਦੇ ਰਿਹਾ ਹੈ, ਆਪਣੀ ਕੁਦਰਤਿ ਵਿਖਾਲ ਰਿਹਾ ਹੈ। ਨਾਹ (ਉਸ ਦਾ ਕੋਈ) ਰੰਗ ਹੈ ਨਾ (ਕੋਈ) ਨਿਸ਼ਾਨ, ਨਾਹ ਮੂੰਹ, ਤੇ ਨਾਹ ਦਾੜ੍ਹੀ।
He Himself supports the Universe, revealing His All-powerful Creative Potency. He has no color, form, mouth or beard.
आप ही धारन धारे कुदरति है देखारे बरनु चिहनु नाही मुख न मसारे ॥
ਜਨੁ​ਨਾਨਕੁ​ਭਗਤੁ​ਦਰਿ​ਤੁਲਿ​ਬ੍ਰਹਮ​ਸਮਸਰਿ​ਏਕ​ਜੀਹ​ਕਿਆ​ਬਖਾਨੈ​॥​
ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
Your devotees are at Your Door, O God - they are just like You. How can servant Nanak describe them with only one tongue?
जनु नानकु भगतु दरि तुलि ब्रहम समसरि एक जीह किआ बखानै ॥
ਹਾਂ​ਕਿ​ਬਲਿ​ਬਲਿ​ਬਲਿ​ਬਲਿ​ਸਦ​ਬਲਿਹਾਰਿ​॥੩॥​
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੩॥
I am a sacrifice, a sacrifice, a sacrifice, a sacrifice, forever a sacrifice to them. ||3||
हां कि बलि बलि बलि बलि सद बलिहारि ॥३॥
ਸਰਬ​ਗੁਣ​ਨਿਧਾਨੰ​ਕੀਮਤਿ​ਨ​ਗੵਾਨੰ​ਧੵਾਨੰ​ਊਚੇ​ਤੇ​ਊਚੌ​ਜਾਨੀਜੈ​ਪ੍ਰਭ​ਤੇਰੋ​ਥਾਨੰ​॥​
ਹੇ ਪ੍ਰਭੂ! ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੇਰੇ ਗਿਆਨ ਦਾ ਅਤੇ (ਤੇਰੇ ਵਿਚ) ਧਿਆਨ (ਜੋੜਨ) ਦਾ ਮੁੱਲ ਨਹੀਂ (ਪੈ ਸਕਦਾ)। ਤੇਰਾ ਟਿਕਾਣਾ ਉੱਚੇ ਤੋਂ ਉੱਚਾ ਸੁਣੀਂਦਾ ਹੈ।
You are the Treasure of all virtue; who can know the value of Your spiritual wisdom and meditation? O God, Your Place is known as the highest of the high.
सरब गुण निधानं कीमति न ग्यानं ध्यानं ऊचे ते ऊचौ जानीजै प्रभ तेरो थानं ॥
ਮਨੁ​ਧਨੁ​ਤੇਰੋ​ਪ੍ਰਾਨੰ​ਏਕੈ​ਸੂਤਿ​ਹੈ​ਜਹਾਨੰ​ਕਵਨ​ਉਪਮਾ​ਦੇਉ​ਬਡੇ​ਤੇ​ਬਡਾਨੰ​॥​
(ਹੇ ਪ੍ਰਭੂ!) ਮੇਰਾ ਮਨ, ਮੇਰਾ ਧਨ ਅਤੇ ਮੇਰੇ ਪ੍ਰਾਣ-ਇਹ ਸਭ ਤੇਰੇ ਹੀ (ਦਿੱਤੇ ਹੋਏ) ਹਨ। ਸਾਰਾ ਸੰਸਾਰ ਤੇਰੀ ਇਕੋ ਹੀ ਸੱਤਾ ਵਿਚ ਹੈ (ਭਾਵ, ਸੱਤਾ ਦੇ ਆਸਰੇ ਹੈ)। ਮੈਂ ਕਿਸ ਦਾ ਨਾਉਂ ਦੱਸਾਂ ਜੋ ਤੇਰੇ ਬਰਾਬਰ ਦਾ ਹੋਵੇ? ਤੂੰ ਵੱਡਿਆਂ ਤੋਂ ਵੱਡਾ ਹੈਂ।
Mind, wealth and the breath of life belong to You alone, Lord. The world is strung upon Your Thread. What praises can I give to You? You are the Greatest of the great.
मनु धनु तेरो प्रानं एकै सूति है जहानं कवन उपमा देउ बडे ते बडानं ॥
ਜਾਨੈ​ਕਉਨੁ​ਤੇਰੋ​ਭੇਉ​ਅਲਖ​ਅਪਾਰ​ਦੇਉ​ਅਕਲ​ਕਲਾ​ਹੈ​ਪ੍ਰਭ​ਸਰਬ​ਕੋ​ਧਾਨੰ​॥​
ਹੇ ਪ੍ਰਭੂ! ਤੇਰਾ ਭੇਦ ਕੌਣ ਜਾਣ ਸਕਦਾ ਹੈ? ਹੇ ਅਲੱਖ! ਹੇ ਅਪਾਰ! ਹੇ ਪ੍ਰਕਾਸ਼ ਰੂਪ! ਤੇਰੀ ਸੱਤਾ (ਸਭ ਥਾਂ) ਇੱਕ-ਰਸ ਹੈ; ਤੂੰ ਸਾਰੇ ਜੀਆਂ ਦਾ ਆਸਰਾ ਹੈਂ।
Who can know Your Mystery? O Unfathomable, Infinite, Divine Lord, Your Power is unstoppable. O God, You are the Support of all.
जानै कउनु तेरो भेउ अलख अपार देउ अकल कला है प्रभ सरब को धानं ॥
ਜਨੁ​ਨਾਨਕੁ​ਭਗਤੁ​ਦਰਿ​ਤੁਲਿ​ਬ੍ਰਹਮ​ਸਮਸਰਿ​ਏਕ​ਜੀਹ​ਕਿਆ​ਬਖਾਨੈ​॥​
ਹੇ ਪ੍ਰਭੂ! (ਤੇਰਾ) ਭਗਤ ਸੇਵਕ (ਗੁਰੂ ਨਾਨਕ (ਤੇਰੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ (ਹੇ ਪ੍ਰਭੂ! ਤੈਂ) ਬ੍ਰਹਮ ਦੇ ਸਮਾਨ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
Your devotees are at Your Door, O God - they are just like You. How can servant Nanak describe them with only one tongue?
जनु नानकु भगतु दरि तुलि ब्रहम समसरि एक जीह किआ बखानै ॥
ਹਾਂ​ਕਿ​ਬਲਿ​ਬਲਿ​ਬਲਿ​ਬਲਿ​ਸਦ​ਬਲਿਹਾਰਿ​॥੪॥​
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਕੇ ਹਾਂ ॥੪॥
I am a sacrifice, a sacrifice, a sacrifice, a sacrifice, forever a sacrifice to them. ||4||
हां कि बलि बलि बलि बलि सद बलिहारि ॥४॥
ਨਿਰੰਕਾਰੁ​ਆਕਾਰ​ਅਛਲ​ਪੂਰਨ​ਅਬਿਨਾਸੀ​॥​
ਤੂੰ ਵਰਨਾਂ ਚਿੰਨ੍ਹਾਂ ਤੋਂ ਬਾਹਰਾ ਹੈਂ, ਤੇ ਸਰੂਪ ਵਾਲਾ ਭੀ ਹੈਂ; ਤੈਨੂੰ ਕੋਈ ਛਲ ਨਹੀਂ ਸਕਦਾ, ਤੂੰ ਸਭ ਥਾਈਂ ਵਿਆਪਕ ਹੈਂ, ਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ,
O Formless, Formed, Undeceivable, Perfect, Imperishable,
निरंकारु आकार अछल पूरन अबिनासी ॥
ਹਰਖਵੰਤ​ਆਨੰਤ​ਰੂਪ​ਨਿਰਮਲ​ਬਿਗਾਸੀ​॥​
ਤੂੰ ਸਦਾ-ਪ੍ਰਸੰਨ ਹੈਂ, ਤੇਰੇ ਬੇਅੰਤ ਸਰੂਪ ਹਨ, ਤੂੰ ਸੁੱਧ-ਸਰੂਪ ਹੈਂ ਅਤੇ ਜ਼ਾਹਰਾ-ਜ਼ਹੂਰ ਹੈਂ।
Blissful, Unlimited, Beautiful, Immaculate, Blossoming Lord:
हरखवंत आनंत रूप निरमल बिगासी ॥
ਗੁਣ​ਗਾਵਹਿ​ਬੇਅੰਤ​ਅੰਤੁ​ਇਕੁ​ਤਿਲੁ​ਨਹੀ​ਪਾਸੀ​॥​
ਬੇਅੰਤ ਜੀਵ ਤੇਰੇ ਗੁਣ ਗਾਉਂਦੇ ਹਨ, ਪਰ ਤੇਰਾ ਅੰਤ ਰਤਾ ਭੀ ਨਹੀਂ ਪੈਂਦਾ।
Countless are those who sing Your Glorious Praises, but they do not know even a tiny bit of Your extent.
गुण गावहि बेअंत अंतु इकु तिलु नही पासी ॥
ਜਾ​ਕਉ​ਹੋਂਹਿ​ਕ੍ਰਿਪਾਲ​ਸੁ​ਜਨੁ​ਪ੍ਰਭ​ਤੁਮਹਿ​ਮਿਲਾਸੀ​॥​
ਹੇ ਪ੍ਰਭੂ! ਜਿਸ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਮਨੁੱਖ ਤੈਨੂੰ ਮਿਲ ਪੈਂਦਾ ਹੈ।
That humble being upon whom You shower Your Mercy meets with You, O God.
जा कउ होंहि क्रिपाल सु जनु प्रभ तुमहि मिलासी ॥
ਧੰਨਿ​ਧੰਨਿ​ਤੇ​ਧੰਨਿ​ਜਨ​ਜਿਹ​ਕ੍ਰਿਪਾਲੁ​ਹਰਿ​ਹਰਿ​ਭਯਉ​॥​
ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ।
Blessed, blessed, blessed are those humble beings, upon whom the Lord, Har, Har, showers His Mercy.
धंनि धंनि ते धंनि जन जिह क्रिपालु हरि हरि भयउ ॥
ਹਰਿ​ਗੁਰੁ​ਨਾਨਕੁ​ਜਿਨ​ਪਰਸਿਅਉ​ਸਿ​ਜਨਮ​ਮਰਣ​ਦੁਹ​ਥੇ​ਰਹਿਓ​॥੫॥​
ਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ ॥੫॥
Whoever meets with the Lord through Guru Nanak is rid of both birth and death. ||5||
हरि गुरु नानकु जिन परसिअउ सि जनम मरण दुह थे रहिओ ॥५॥
ਸਤਿ​ਸਤਿ​ਹਰਿ​ਸਤਿ​ਸਤਿ​ਸਤੇ​ਸਤਿ​ਭਣੀਐ​॥​
ਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਹਰੀ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ;
The Lord is said to be True, True, True, True, the Truest of the True.
सति सति हरि सति सति सते सति भणीऐ ॥
ਦੂਸਰ​ਆਨ​ਨ​ਅਵਰੁ​ਪੁਰਖੁ​ਪਊਰਾਤਨੁ​ਸੁਣੀਐ​॥​
ਉਹ ਪੁਰਾਤਨ ਪੁਰਖ ਸੁਣੀਂਦਾ ਹੈ (ਭਾਵ, ਸਭ ਦਾ ਮੁੱਢ ਹੈ,) ਕੋਈ ਹੋਰ ਦੂਜਾ ਉਹਦੇ ਵਰਗਾ ਨਹੀਂ ਹੈ।
There is no other like Him. He is the Primal Being, the Primal Soul.
दूसर आन न अवरु पुरखु पऊरातनु सुणीऐ ॥
ਅੰਮ੍ਰਿਤੁ​ਹਰਿ​ਕੋ​ਨਾਮੁ​ਲੈਤ​ਮਨਿ​ਸਭ​ਸੁਖ​ਪਾਏ​॥​
ਹੇ ਮਨ! ਜਿਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ, ਉਹਨਾਂ ਨੂੰ ਸਾਰੇ ਸੁਖ ਲੱਭ ਪਏ ਹਨ।
Chanting the Ambrosial Name of the Lord, the mortal is blessed with all comforts.
अंम्रितु हरि को नामु लैत मनि सभ सुख पाए ॥
ਜੇਹ​ਰਸਨ​ਚਾਖਿਓ​ਤੇਹ​ਜਨ​ਤ੍ਰਿਪਤਿ​ਅਘਾਏ​॥​
ਜਿਨ੍ਹਾਂ ਨੇ (ਨਾਮ-ਅੰਮ੍ਰਿਤ) ਜੀਭ ਨਾਲ ਚੱਖਿਆ ਹੈ, ਉਹ ਮਨੁੱਖ ਰੱਜ ਗਏ ਹਨ (ਭਾਵ, ਹੋਰ ਰਸਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹੀ)।
Those who taste it with their tongues, those humble beings are satisfied and fulfilled.
जेह रसन चाखिओ तेह जन त्रिपति अघाए ॥
ਜਿਹ​ਠਾਕੁਰੁ​ਸੁਪ੍ਰਸੰਨੁ​ਭਯੋੁ​ਸਤਿਸੰਗਤਿ​ਤਿਹ​ਪਿਆਰੁ​॥​
ਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤ ਵਿਚ ਪ੍ਰੇਮ (ਪੈ ਗਿਆ ਹੈ)।
That person who becomes pleasing to his Lord and Master, loves the Sat Sangat, the True Congregation.
जिह ठाकुरु सुप्रसंनु भयुो सतिसंगति तिह पिआरु ॥
ਹਰਿ​ਗੁਰੁ​ਨਾਨਕੁ​ਜਿਨੑ​ਪਰਸਿਓ​ਤਿਨੑ​ਸਭ​ਕੁਲ​ਕੀਓ​ਉਧਾਰੁ​॥੬॥​
(ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ ॥੬॥
Whoever meets with the Lord through Guru Nanak, saves all his generations. ||6||
हरि गुरु नानकु जिन परसिओ तिन सभ कुल कीओ उधारु ॥६॥
ਸਚੁ​ਸਭਾ​ਦੀਬਾਣੁ​ਸਚੁ​ਸਚੇ​ਪਹਿ​ਧਰਿਓ​॥​
(ਅਕਾਲ ਪੁਰਖ ਦੀ) ਸਭਾ ਸਦਾ ਅਟੱਲ ਰਹਿਣ ਵਾਲੀ ਹੈ, (ਉਸ ਦੀ) ਕਚਹਿਰੀ ਸਦਾ-ਥਿਰ ਹੈ; (ਅਕਾਲ ਪੁਰਖ ਨੇ ਆਪਣਾ ਆਪ) ਆਪਣੇ ਸਦਾ-ਥਿਰ-ਰੂਪ ਗੁਰੂ ਕੋਲ ਰੱਖਿਆ ਹੋਇਆ ਹੈ; (ਭਾਵ, ਹਰੀ ਗੁਰੂ ਦੀ ਰਾਹੀਂ ਮਿਲਦਾ ਹੈ),
True is His Congregation and His Court. The True Lord has established Truth.
सचु सभा दीबाणु सचु सचे पहि धरिओ ॥
ਸਚੈ​ਤਖਤਿ​ਨਿਵਾਸੁ​ਸਚੁ​ਤਪਾਵਸੁ​ਕਰਿਓ​॥​
(ਅਕਾਲ ਪੁਰਖ ਦਾ) ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਹੈ ਤੇ, ਅਤੇ ਉਹ (ਸਦਾ) ਸੱਚਾ ਨਿਆਂ ਕਰਦਾ ਹੈ।
Sitting upon His Throne of Truth, He administers True Justice.
सचै तखति निवासु सचु तपावसु करिओ ॥
ਸਚਿ​ਸਿਰਜੵਿਉ​ਸੰਸਾਰੁ​ਆਪਿ​ਆਭੁਲੁ​ਨ​ਭੁਲਉ​॥​
ਸਦਾ-ਥਿਰ ਸੱਚੇ (ਅਕਾਲ ਪੁਰਖ) ਨੇ ਜਗਤ ਨੂੰ ਰਚਿਆ ਹੈ, ਉਹ ਆਪ ਕਦੇ ਭੁੱਲਣਹਾਰ ਨਹੀਂ, ਕਦੇ ਭੁੱਲ ਨਹੀਂ ਕਰਦਾ।
The True Lord Himself fashioned the Universe. He is Infallible, and does not make mistakes.
सचि सिरज्यिउ संसारु आपि आभुलु न भुलउ ॥
ਰਤਨ​ਨਾਮੁ​ਅਪਾਰੁ​ਕੀਮ​ਨਹੁ​ਪਵੈ​ਅਮੁਲਉ​॥​
(ਅਕਾਲ ਪੁਰਖ ਦਾ) ਸ੍ਰੇਸ਼ਟ ਨਾਮ (ਭੀ) ਬੇਅੰਤ ਹੈ, ਅਮੋਲਕ ਹੈ, (ਉਸ ਦੇ ਨਾਮ ਦਾ) ਮੁੱਲ ਨਹੀਂ ਪੈ ਸਕਦਾ।
The Naam, the Name of the Infinite Lord, is the jewel. Its value cannot be appraised - it is priceless.
रतन नामु अपारु कीम नहु पवै अमुलउ ॥
ਜਿਹ​ਕ੍ਰਿਪਾਲੁ​ਹੋਯਉ​ਗੋੁਬਿੰਦੁ​ਸਰਬ​ਸੁਖ​ਤਿਨਹੂ​ਪਾਏ​॥​
ਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ।
That person, upon whom the Lord of the Universe showers His Mercy obtains all comforts.
जिह क्रिपालु होयउ गुोबिंदु सरब सुख तिनहू पाए ॥
ਹਰਿ​ਗੁਰੁ​ਨਾਨਕੁ​ਜਿਨੑ​ਪਰਸਿਓ​ਤੇ​ਬਹੁੜਿ​ਫਿਰਿ​ਜੋਨਿ​ਨ​ਆਏ​॥੭॥​
(ਅਜਿਹੇ ਗੁਣਾਂ ਵਾਲੇ) ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿਚ ਨਹੀਂ ਆਉਂਦੇ ॥੭॥
Those who touch the Feet of the Lord through Guru Nanak, do not have to enter the cycle of reincarnation ever again. ||7||
हरि गुरु नानकु जिन परसिओ ते बहुड़ि फिरि जोनि न आए ॥७॥
ਕਵਨੁ​ਜੋਗੁ​ਕਉਨੁ​ਗੵਾਨੁ​ਧੵਾਨੁ​ਕਵਨ​ਬਿਧਿ​ਉਸ੍ਤਤਿ​ਕਰੀਐ​॥​
ਕਿਹੜਾ ਜੋਗ (ਦਾ ਸਾਧਨ) ਕਰੀਏ? ਕਿਹੜਾ ਗਿਆਨ (ਵਿਚਾਰੀਏ)? ਕਿਹੜਾ ਧਿਆਨ (ਧਰੀਏ)? ਉਹ ਕਿਹੜੀ ਜੁਗਤੀ ਵਰਤੀਏ ਜਿਸ ਕਰਕੇ ਅਕਾਲ ਪੁਰਖ ਦੇ ਗੁਣ ਗਾ ਸਕੀਏ?
What is the Yoga, what is the spiritual wisdom and meditation, and what is the way, to praise the Lord?
कवनु जोगु कउनु ग्यानु ध्यानु कवन बिधि उस्तति करीऐ ॥
ਸਿਧ​ਸਾਧਿਕ​ਤੇਤੀਸ​ਕੋਰਿ​ਤਿਰੁ​ਕੀਮ​ਨ​ਪਰੀਐ​॥​
ਸਿੱਧ, ਸਾਧਿਕ ਅਤੇ ਤੇਤੀ ਕਰੋੜ ਦੇਵਤਿਆਂ ਪਾਸੋਂ (ਭੀ) ਅਕਾਲ ਪੁਰਖ ਦਾ ਮੁੱਲ ਰਤਾ ਭੀ ਨਹੀਂ ਪੈ ਸਕਿਆ।
The Siddhas and seekers and the three hundred thirty million gods cannot find even a tiny bit of the Lord's Value.
सिध साधिक तेतीस कोरि तिरु कीम न परीऐ ॥
ਬ੍ਰਹਮਾਦਿਕ​ਸਨਕਾਦਿ​ਸੇਖ​ਗੁਣ​ਅੰਤੁ​ਨ​ਪਾਏ​॥​
ਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮਾ ਦੇ ਪੁੱਤ੍ਰ) ਸਨਕ ਆਦਿਕ ਅਤੇ ਸ਼ੇਸ਼ਨਾਗ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕੇ।
Neither Brahma, nor Sanak, nor the thousand-headed serpent king can find the limits of His Glorious Virtues.
ब्रहमादिक सनकादि सेख गुण अंतु न पाए ॥
ਅਗਹੁ​ਗਹਿਓ​ਨਹੀ​ਜਾਇ​ਪੂਰਿ​ਸ੍ਰਬ​ਰਹਿਓ​ਸਮਾਏ​॥​
(ਅਕਾਲ ਪੁਰਖ ਮਨੁੱਖਾਂ ਦੀ) ਸਮਝ ਤੋਂ ਉੱਚਾ ਹੈ, ਉਸ ਦੀ ਗਤਿ ਪਾਈ ਨਹੀਂ ਜਾ ਸਕਦੀ, ਸਾਰੇ ਥਾਈਂ ਵਿਆਪਕ ਹੈ ਤੇ ਸਭ ਵਿਚ ਰਮਿਆ ਹੋਇਆ ਹੈ।
The Inapprehensible Lord cannot be apprehended. He is pervading and permeating amongst all.
अगहु गहिओ नही जाइ पूरि स्रब रहिओ समाए ॥
ਜਿਹ​ਕਾਟੀ​ਸਿਲਕ​ਦਯਾਲ​ਪ੍ਰਭਿ​ਸੇਇ​ਜਨ​ਲਗੇ​ਭਗਤੇ​॥​
ਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿਚ ਜੁੜ ਗਏ ਹਨ।
Those whom God has mercifully freed from their nooses - those humble beings are attached to His devotional worship.
जिह काटी सिलक दयाल प्रभि सेइ जन लगे भगते ॥
ਹਰਿ​ਗੁਰੁ​ਨਾਨਕੁ​ਜਿਨੑ​ਪਰਸਿਓ​ਤੇ​ਇਤ​ਉਤ​ਸਦਾ​ਮੁਕਤੇ​॥੮॥​
(ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ ॥੮॥
Those who meet with the Lord through Guru Nanak are liberated forever, here and hereafter. ||8||
हरि गुरु नानकु जिन परसिओ ते इत उत सदा मुकते ॥८॥
ਪ੍ਰਭ​ਦਾਤਉ​ਦਾਤਾਰ​ਪਰੵਿਉ​ਜਾਚਕੁ​ਇਕੁ​ਸਰਨਾ​॥​
ਹੇ ਪ੍ਰਭੂ! ਹੇ ਦਾਤੇ! ਹੇ ਦਾਤਾਰ! ਮੈਂ ਇਕ ਮੰਗਤਾ ਤੇਰੀ ਸਰਨ ਆਇਆ ਹਾਂ,
I am a beggar; I seek the Sanctuary of God, the Giver of givers.
प्रभ दातउ दातार पर्यिउ जाचकु इकु सरना ॥
ਮਿਲੇ​ਦਾਨੁ​ਸੰਤ​ਰੇਨ​ਜੇਹ​ਲਗਿ​ਭਉਜਲੁ​ਤਰਨਾ​॥​
(ਮੈਨੂੰ ਮੰਗਤੇ ਨੂੰ) ਸਤਸੰਗੀਆਂ ਦੇ ਚਰਨਾਂ ਦੀ ਧੂੜ ਦਾ ਖ਼ੈਰ ਮਿਲ ਜਾਏ, ਤਾਕਿ ਇਸ ਧੂੜ ਦੀ ਓਟ ਲੈ ਕੇ ਮੈਂ (ਸੰਸਾਰ ਦੇ) ਘੁੰਮਣ-ਘੇਰ ਤੋਂ ਪਾਰ ਲੰਘ ਸਕਾਂ।
Please bless me with the gift of the dust of the feet of the Saints; grasping them, I cross over the terrifying world-ocean.
मिले दानु संत रेन जेह लगि भउजलु तरना ॥
ਬਿਨਤਿ​ਕਰਉ​ਅਰਦਾਸਿ​ਸੁਨਹੁ​ਜੇ​ਠਾਕੁਰ​ਭਾਵੈ​॥​
ਹੇ ਠਾਕੁਰ! ਜੇ ਤੈਨੂੰ ਚੰਗੀ ਲੱਗੇ ਤਾਂ (ਮਿਹਰ ਕਰ ਕੇ ਮੇਰੀ) ਅਰਜ਼ੋਈ ਸੁਣ, ਮੈਂ ਇਕ ਬੇਨਤੀ ਕਰਦਾ ਹਾਂ,
Please listen to my prayer, if it pleases You, O my Lord and Master.
बिनति करउ अरदासि सुनहु जे ठाकुर भावै ॥