GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1385
Display Settings
Translations
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਸਵਯੇ​ਸ੍ਰੀ​ਮੁਖਬਾਕੵ​ਮਹਲਾ​੫​॥​
ਗੁਰੂ ਅਰਜਨਦੇਵ ਜੀ ਦੇ ਉਚਾਰੇ ਹੋਏ ਸਵਯੇ।
Swaiyas From The Mouth Of The Great Fifth Mahalaa:
सवये स्री मुखबाक्य महला ५ ॥
ਆਦਿ​ਪੁਰਖ​ਕਰਤਾਰ​ਕਰਣ​ਕਾਰਣ​ਸਭ​ਆਪੇ​॥​
ਹੇ ਆਦਿ ਪੁਰਖ! ਹੇ ਕਰਤਾਰ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈਂ।
O Primal Lord God, You Yourself are the Creator, the Cause of all causes.
आदि पुरख करतार करण कारण सभ आपे ॥
ਸਰਬ​ਰਹਿਓ​ਭਰਪੂਰਿ​ਸਗਲ​ਘਟ​ਰਹਿਓ​ਬਿਆਪੇ​॥​
ਤੂੰ ਸਭ ਥਾਈਂ ਭਰਪੂਰਿ ਹੈਂ; (ਭਾਵ, ਕੋਈ ਥਾਂ ਐਸਾ ਨਹੀਂ, ਜਿੱਥੇ ਤੂੰ ਨਾਹ ਹੋਵੇਂ)। ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ।
You are All-pervading everywhere, totally filling all hearts.
सरब रहिओ भरपूरि सगल घट रहिओ बिआपे ॥
ਬੵਾਪਤੁ​ਦੇਖੀਐ​ਜਗਤਿ​ਜਾਨੈ​ਕਉਨੁ​ਤੇਰੀ​ਗਤਿ​ਸਰਬ​ਕੀ​ਰਖੵਾ​ਕਰੈ​ਆਪੇ​ਹਰਿ​ਪਤਿ​॥​
ਹੇ (ਸਭ ਦੇ) ਮਾਲਕ ਅਕਾਲ ਪੁਰਖ! ਤੂੰ ਸਾਰੇ ਜਗਤ ਵਿਚ ਪਸਰਿਆ ਹੋਇਆ ਦਿੱਸ ਰਿਹਾ ਹੈਂ। ਕੌਣ ਜਾਣਦਾ ਹੈ ਤੂੰ ਕਿਹੋ ਜਿਹਾ ਹੈਂ? ਤੂੰ ਆਪ ਹੀ ਸਭ (ਜੀਆਂ) ਦੀ ਰੱਖਿਆ ਕਰਦਾ ਹੈਂ।
You are seen pervading the world; who can know Your State? You protect all; You are our Lord and Master.
ब्यापतु देखीऐ जगति जानै कउनु तेरी गति सरब की रख्या करै आपे हरि पति ॥
ਅਬਿਨਾਸੀ​ਅਬਿਗਤ​ਆਪੇ​ਆਪਿ​ਉਤਪਤਿ​॥​
(ਹੇ ਆਦਿ ਪੁਰਖ!) ਤੂੰ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ; ਤੇਰੀ ਉਤਪੱਤੀ ਤੇਰੇ ਆਪਣੇ ਆਪ ਤੋਂ ਹੀ ਹੈ।
O my Imperishable and Formless Lord, You formed Yourself.
अबिनासी अबिगत आपे आपि उतपति ॥
ਏਕੈ​ਤੂਹੀ​ਏਕੈ​ਅਨ​ਨਾਹੀ​ਤੁਮ​ਭਤਿ​॥​
ਤੂੰ ਕੇਵਲ ਇੱਕੋ ਹੀ ਇਕ ਹੈਂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ।
You are the One and Only; no one else is like You.
एकै तूही एकै अन नाही तुम भति ॥
ਹਰਿ​ਅੰਤੁ​ਨਾਹੀ​ਪਾਰਾਵਾਰੁ​ਕਉਨੁ​ਹੈ​ਕਰੈ​ਬੀਚਾਰੁ​ਜਗਤ​ਪਿਤਾ​ਹੈ​ਸ੍ਰਬ​ਪ੍ਰਾਨ​ਕੋ​ਅਧਾਰੁ​॥​
ਹਰੀ ਦਾ ਅੰਤ ਤੇ ਹੱਦ-ਬੰਨਾ ਨਹੀਂ (ਪਾਇਆ ਜਾ ਸਕਦਾ)। ਕੌਣ (ਮਨੁੱਖ) ਹੈ ਜੋ (ਉਸ ਦੇ ਹੱਦ-ਬੰਨੇ ਨੂੰ ਲੱਭਣ ਦੀ) ਵਿਚਾਰ ਕਰ ਸਕਦਾ ਹੈ? ਹਰੀ ਸਾਰੇ ਜਗਤ ਦਾ ਪਿਤਾ ਹੈ ਅਤੇ ਸਾਰੇ ਜੀਆਂ ਦਾ ਆਸਰਾ ਹੈ।
O Lord, You have no end or limitation. Who can contemplate You? You are the Father of the world, the Support of all life.
हरि अंतु नाही पारावारु कउनु है करै बीचारु जगत पिता है स्रब प्रान को अधारु ॥
ਜਨੁ​ਨਾਨਕੁ​ਭਗਤੁ​ਦਰਿ​ਤੁਲਿ​ਬ੍ਰਹਮ​ਸਮਸਰਿ​ਏਕ​ਜੀਹ​ਕਿਆ​ਬਖਾਨੈ​॥​
(ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ?
Your devotees are at Your Door, O God - they are just like You. How can servant Nanak describe them with only one tongue?
जनु नानकु भगतु दरि तुलि ब्रहम समसरि एक जीह किआ बखानै ॥
ਹਾਂ​ਕਿ​ਬਲਿ​ਬਲਿ​ਬਲਿ​ਬਲਿ​ਸਦ​ਬਲਿਹਾਰਿ​॥੧॥​
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੧॥
I am a sacrifice, a sacrifice, a sacrifice, a sacrifice, forever a sacrifice to them. ||1||
हां कि बलि बलि बलि बलि सद बलिहारि ॥१॥
ਅੰਮ੍ਰਿਤ​ਪ੍ਰਵਾਹ​ਸਰਿ​ਅਤੁਲ​ਭੰਡਾਰ​ਭਰਿ​ਪਰੈ​ਹੀ​ਤੇ​ਪਰੈ​ਅਪਰ​ਅਪਾਰ​ਪਰਿ​॥​
(ਹੇ ਅਕਾਲ ਪੁਰਖ!) (ਤੈਥੋਂ) ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਹਨ, ਤੇਰੇ ਨਾਹ ਤੁਲ ਸਕਣ ਵਾਲੇ ਖ਼ਜ਼ਾਨੇ ਭਰੇ ਪਏ ਹਨ; ਤੂੰ ਪਰੇ ਤੋਂ ਪਰੇ ਹੈਂ ਅਤੇ ਬੇਅੰਤ ਹੈਂ।
Streams of Ambrosial Nectar flow; Your Treasures are unweighable and overflowing in abundance. You are the Farthest of the far, Infinite and Incomparably Beautiful.
अंम्रित प्रवाह सरि अतुल भंडार भरि परै ही ते परै अपर अपार परि ॥
ਆਪੁਨੋ​ਭਾਵਨੁ​ਕਰਿ​ਮੰਤ੍ਰਿ​ਨ​ਦੂਸਰੋ​ਧਰਿ​ਓਪਤਿ​ਪਰਲੌ​ਏਕੈ​ਨਿਮਖ​ਤੁ​ਘਰਿ​॥​
ਤੂੰ ਆਪਣੀ ਮਰਜ਼ੀ ਕਰਦਾ ਹੈਂ; ਕਿਸੇ ਹੋਰ ਨੂੰ ਆਪਣੀ ਸਲਾਹ ਵਿਚ ਨਹੀਂ ਲਿਆਉਂਦਾ, (ਭਾਵ, ਤੂੰ ਕਿਸੇ ਹੋਰ ਨਾਲ ਸਲਾਹ ਨਹੀਂ ਕਰਦਾ) ਤੇਰੇ ਘਰ ਵਿਚ (ਭਾਵ, ਤੇਰੇ ਹੁਕਮ ਵਿਚ) ਜਗਤ ਦੀ ਪੈਦਾਇਸ਼ ਤੇ ਅੰਤ ਅੱਖ ਦੇ ਇਕ ਫੋਰ ਵਿਚ ਹੋ ਜਾਂਦੇ ਹਨ।
You do whatever You please; You do not take advice from anyone else. In Your Home, creation and destruction happen in an instant.
आपुनो भावनु करि मंत्रि न दूसरो धरि ओपति परलौ एकै निमख तु घरि ॥
ਆਨ​ਨਾਹੀ​ਸਮਸਰਿ​ਉਜੀਆਰੋ​ਨਿਰਮਰਿ​ਕੋਟਿ​ਪਰਾਛਤ​ਜਾਹਿ​ਨਾਮ​ਲੀਏ​ਹਰਿ​ਹਰਿ​॥​
ਕੋਈ ਹੋਰ ਹਰੀ ਵਰਗਾ ਨਹੀਂ ਹੈ; ਉਸ ਦਾ ਨਿਰਮਲ ਚਾਨਣਾ ਹੈ; ਉਸ ਹਰੀ ਦਾ ਨਾਮ ਲਿਆਂ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ।
No one else is equal to You; Your Light is Immaculate and Pure. Millions of sins are washed away, chanting Your Name, Har, Har.
आन नाही समसरि उजीआरो निरमरि कोटि पराछत जाहि नाम लीए हरि हरि ॥
ਜਨੁ​ਨਾਨਕੁ​ਭਗਤੁ​ਦਰਿ​ਤੁਲਿ​ਬ੍ਰਹਮ​ਸਮਸਰਿ​ਏਕ​ਜੀਹ​ਕਿਆ​ਬਖਾਨੈ​॥​
ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
Your devotees are at Your Door, God - they are just like You. How can servant Nanak describe them with only one tongue?
जनु नानकु भगतु दरि तुलि ब्रहम समसरि एक जीह किआ बखानै ॥
ਹਾਂ​ਕਿ​ਬਲਿ​ਬਲਿ​ਬਲਿ​ਬਲਿ​ਸਦ​ਬਲਿਹਾਰਿ​॥੨॥​
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੨॥
I am a sacrifice, a sacrifice, a sacrifice, a sacrifice, forever a sacrifice to them. ||2||
हां कि बलि बलि बलि बलि सद बलिहारि ॥२॥
ਸਗਲ​ਭਵਨ​ਧਾਰੇ​ਏਕ​ਥੇਂ​ਕੀਏ​ਬਿਸਥਾਰੇ​ਪੂਰਿ​ਰਹਿਓ​ਸ੍ਰਬ​ਮਹਿ​ਆਪਿ​ਹੈ​ਨਿਰਾਰੇ​॥​
ਉਸ ਹਰੀ ਨੇ ਸਾਰੇ ਲੋਕ ਬਣਾਏ ਹਨ; ਇਕ ਆਪਣੇ ਆਪ ਤੋਂ ਹੀ (ਇਹ ਸੰਸਾਰ ਦਾ) ਖਿਲਾਰਾ ਕੀਤਾ ਹੈ; ਆਪ ਸਭ ਵਿਚ ਵਿਆਪਕ ਹੈ (ਅਤੇ ਫਿਰ) ਹੈ (ਭੀ) ਨਿਰਲੇਪ।
You established all the worlds from within Yourself, and extended them outward. You are All-pervading amongst all, and yet You Yourself remain detached.
सगल भवन धारे एक थें कीए बिसथारे पूरि रहिओ स्रब महि आपि है निरारे ॥
ਹਰਿ​ਗੁਨ​ਨਾਹੀ​ਅੰਤ​ਪਾਰੇ​ਜੀਅ​ਜੰਤ​ਸਭਿ​ਥਾਰੇ​ਸਗਲ​ਕੋ​ਦਾਤਾ​ਏਕੈ​ਅਲਖ​ਮੁਰਾਰੇ​॥​
ਹੇ ਬੇਅੰਤ ਹਰੀ! ਤੇਰੇ ਗੁਣਾਂ ਦਾ ਅੰਤ ਤੇ ਪਾਰ ਨਹੀਂ (ਪੈ ਸਕਦਾ); ਸਾਰੇ ਜੀਅ ਜੰਤ ਤੇਰੇ ਹੀ ਹਨ, ਤੂੰ ਇਕ ਆਪ ਹੀ ਸਭ ਦਾ ਦਾਤਾ ਹੈਂ। ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
O Lord, there is no end or limit to Your Glorious Virtues; all beings and creatures are Yours. You are the Giver of all, the One Invisible Lord.
हरि गुन नाही अंत पारे जीअ जंत सभि थारे सगल को दाता एकै अलख मुरारे ॥