GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1383
Display Settings
Translations
ਭਾਤਿ​ਭਾਤਿ​ਤਨ​ਸੁਭਟ​ਪ੍ਰਹਾਰੇ​॥​
ਭਾਂਤ ਭਾਂਤ ਦੇ ਸੂਰਮਿਆਂ ਉਤੇ ਵਾਰ ਕੀਤੇ
भाति भाति तन सुभट प्रहारे ॥
ਟੂਕ​ਟੂਕ​ਕਰਿ​ਪ੍ਰਿਥੀ​ਪਛਾਰੇ​॥​
ਅਤੇ ਟੋਟੇ ਟੋਟੇ ਕਰ ਕੇ ਧਰਤੀ ਉਤੇ ਸੁਟ ਦਿੱਤੇ।
टूक टूक करि प्रिथी पछारे ॥
ਕੇਸਨ​ਤੇ​ਗਹਿ​ਕਿਤਨ​ਪਛਾਰਾ​॥​
ਕਿਤਨਿਆਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਸੁਟਿਆ
केसन ते गहि कितन पछारा ॥
ਸਤ੍ਰੁ​ਸੈਨ​ਤਿਲ​ਤਿਲ​ਕਰਿ​ਡਾਰਾ​॥੩੩੩॥​
ਅਤੇ ਵੈਰੀ ਦੀ ਸੈਨਾ ਨੂੰ ਤਿਲ ਤਿਲ ਜਿੰਨਾ ਕਰ ਦਿੱਤਾ ॥੩੩੩॥
सत्रु सैन तिल तिल करि डारा ॥३३३॥
ਝਮਕਤ​ਕਹੀ​ਅਸਿਨ​ਕੀ​ਧਾਰਾ​॥​
ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕ ਰਹੀਆਂ ਸਨ।
झमकत कही असिन की धारा ॥
ਭਭਕਤ​ਰੁੰਡ​ਮੁੰਡ​ਬਿਕਰਾਰਾ​॥​
(ਕਿਤੇ) ਭਿਆਨਕ ਸਿਰ ਅਤੇ ਧੜ ਭਭਕ ਰਹੇ ਸਨ।
भभकत रुंड मुंड बिकरारा ॥
ਕੇਤਿਕ​ਗਰਜਿ​ਸਸਤ੍ਰ​ਕਟਿ​ਸਜਹੀ​॥​
ਕਿਤਨੇ ਲਕ ਨਾਲ ਸ਼ਸਤ੍ਰ ਸਜਾ ਕੇ ਗਜ ਰਹੇ ਸਨ
केतिक गरजि ससत्र कटि सजही ॥
ਅਸਤ੍ਰ​ਛੋਰਿ​ਕੇਤੇ​ਭਟ​ਭਜਹੀ​॥੩੩੪॥​
ਅਤੇ ਕਿਤਨੇ ਸੂਰਮੇ ਅਸਤ੍ਰ ਛਡ ਕੇ ਭਜ ਰਹੇ ਸਨ ॥੩੩੪॥
असत्र छोरि केते भट भजही ॥३३४॥
ਮਾਰੇ​ਪਰੇ​ਪ੍ਰਿਥੀ​ਪਰ​ਕੇਤੇ​॥​
ਕਿਤਨੇ ਮਹਾਨ ਅਤੇ ਵਿਕਰਾਲ ਸੂਰਮੇ ਮਾਰੇ ਹੋਏ
मारे परे प्रिथी पर केते ॥
ਮਹਾ​ਬੀਰ​ਬਿਕਰਾਰ​ਬਿਚੇਤੇ​॥​
ਧਰਤੀ ਉਤੇ ਬੇਸੁੱਧ ਪਏ ਸਨ।
महा बीर बिकरार बिचेते ॥
ਝਿਮਿ​ਝਿਮਿ​ਗਿਰੈ​ਸ੍ਰੋਨ​ਜਿਮਿ​ਝਰਨਾ​॥​
(ਉਨ੍ਹਾਂ ਦੇ ਸ਼ਰੀਰਾਂ ਤੋਂ) ਝਰਨਿਆਂ ਵਾਂਗ ਲਹੂ ਝਿਮ ਝਿਮ ਕਰਦਾ ਝਰ ਰਿਹਾ ਸੀ।
झिमि झिमि गिरै स्रोन जिमि झरना ॥
ਭਯੋ​ਘੋਰ​ਰਨ​ਜਾਤ​ਨ​ਬਰਨਾ​॥੩੩੫॥​
ਬਹੁਤ ਘਮਸਾਨ ਯੁੱਧ ਹੋਇਆ, ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੩੩੫॥
भयो घोर रन जात न बरना ॥३३५॥
ਅਚਿ​ਅਚਿ​ਰੁਧਰ​ਡਾਕਨੀ​ਡਹਕੈ​॥​
(ਕਿਤੇ) ਡਾਕਣੀਆਂ (ਚੁੜੇਲਾਂ) ਲਹੂ ਪੀ ਪੀ ਕੇ ਡਹਿਕ ਰਹੀਆਂ ਸਨ।
अचि अचि रुधर डाकनी डहकै ॥
ਭਖਿ​ਭਖਿ​ਮਾਸ​ਕਾਕ​ਕਹੂੰ​ਕਹਕੈ​॥​
ਕਿਤੇ ਕਾਂ ਮਾਸ ਖਾ ਖਾ ਕੇ ਕਾਂ-ਕਾਂ ਕਰ ਰਹੇ ਸਨ।
भखि भखि मास काक कहूं कहकै ॥
ਦਾਰੁਨ​ਹੋਤ​ਭਯੋ​ਤਹ​ਜੁਧਾ​॥​
ਉਥੇ ਬਹੁਤ ਭਿਆਨਕ ਯੁੱਧ ਹੋਇਆ।
दारुन होत भयो तह जुधा ॥
ਹਮਰੇ​ਬੀਚ​ਨ​ਆਵਤ​ਬੁਧਾ​॥੩੩੬॥​
(ਉਸ ਦਾ ਅਨੁਮਾਨ ਲਗਾ ਸਕਣਾ) ਮੇਰੀ ਬੁੱਧੀ ਵਿਚ ਨਹੀਂ ਆਉਂਦਾ ॥੩੩੬॥
हमरे बीच न आवत बुधा ॥३३६॥
ਮਾਰੇ​ਪਰੇ​ਦੈਤ​ਕਹੀ​ਭਾਰੇ​॥​
ਕਿਤੇ ਵੱਡੇ ਦੈਂਤ ਮਾਰੇ ਪਏ ਸਨ
मारे परे दैत कही भारे ॥
ਗਿਰੇ​ਕਾਢਿ​ਕਰਿ​ਦਾਤ​ਡਰਾਰੇ​॥​
ਅਤੇ ਕਿਤੇ ਭਿਆਨਕ ਦੰਦ ਕਢ ਕੇ ਡਿਗੇ ਪਏ ਹਨ।
गिरे काढि करि दात डरारे ॥
ਸ੍ਰੋਨਤ​ਬਮਤ​ਬਦਨ​ਤੇ​ਏਕਾ​॥​
ਕੁਝ ਇਕ ਬਲਵਾਨ ਯੁੱਧ ਵਿਚ
स्रोनत बमत बदन ते एका ॥
ਬੀਰ​ਖੇਤ​ਬਲਵਾਨ​ਅਨੇਕਾ​॥੩੩੭॥​
ਮੂੰਹ ਤੋਂ ਲਹੂ ਦੀ ਉਲਟੀ ਕਰ ਰਹੇ ਸਨ ॥੩੩੭॥
बीर खेत बलवान अनेका ॥३३७॥
ਬਡੇ​ਬਡੇ​ਜਿਨ​ਕੇ​ਸਿਰ​ਸੀਂਗਾ​॥​
ਜਿਨ੍ਹਾਂ ਦੈਂਤਾਂ ਦੇ ਸਿਰਾਂ ਉਤੇ ਵੱਡੇ ਵੱਡੇ ਸਿੰਗ ਸਨ
बडे बडे जिन के सिर सींगा ॥
ਚੋਂਚੈ​ਬਡੀ​ਭਾਤਿ​ਜਿਨ​ਢੀਂਗਾ​॥​
ਅਤੇ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ ਵਾਂਗ ਵੱਡੀਆਂ ਸਨ।
चोंचै बडी भाति जिन ढींगा ॥
ਸ੍ਰੋਨਤ​ਸੇ​ਸਰ​ਨੈਨ​ਅਪਾਰਾ​॥​
(ਉਨ੍ਹਾਂ ਦੇ) ਲਹੂ ਰੰਗੇ ਨੈਣ ਸਰੋਵਰ ਵਰਗੇ ਵੱਡੇ ਸਨ
स्रोनत से सर नैन अपारा ॥
ਨਿਰਖ​ਜਿਨੈ​ਉਪਜਤ​ਭ੍ਰਮ​ਭਾਰਾ​॥੩੩੮॥​
ਜਿਨ੍ਹਾਂ ਨੂੰ ਵੇਖ ਕੇ ਭਾਰਾ ਭਰਮ ਪੈਦਾ ਹੁੰਦਾ ਸੀ ॥੩੩੮॥
निरख जिनै उपजत भ्रम भारा ॥३३८॥
ਮਹਾ​ਬੀਰ​ਤ੍ਰੈ​ਲੋਕ​ਅਤੁਲ​ਬਲ​॥​
(ਉਹ ਦੈਂਤ) ਬਹੁਤ ਵੱਡੇ ਯੋਧੇ ਅਤੇ ਅਤੁਲ ਬਲ ਵਾਲੇ ਸਨ,
महा बीर त्रै लोक अतुल बल ॥
ਅਰਿ​ਅਨੇਕ​ਜੀਤੇ​ਜਿਨ​ਜਲ​ਥਲ​॥​
ਜਿਨ੍ਹਾਂ ਨੇ ਜਲ ਥਲ ਵਿਚ ਅਨੇਕ ਵੈਰੀ ਜਿਤ ਲਏ ਸਨ।
अरि अनेक जीते जिन जल थल ॥
ਮਹਾ​ਬੀਰ​ਬਲਵਾਨ​ਡਰਾਰੇ​॥​
(ਉਹ) ਮਹਾਬੀਰ, ਬਲਵਾਨ ਅਤੇ ਡਰ ਪੈਦਾ ਕਰਨ ਵਾਲੇ ਸਨ।
महा बीर बलवान डरारे ॥
ਚੁਨਿ​ਚੁਨਿ​ਬਾਲ​ਬਰਛਿਯਨ​ਮਾਰੇ​॥੩੩੯॥​
(ਉਨ੍ਹਾਂ ਨੂੰ) ਬਾਲਾ (ਦੂਲਹ ਦੇਈ) ਨੇ ਚੁਣ ਚੁਣ ਕੇ ਬਰਛੀ ਨਾਲ ਮਾਰਿਆ ਸੀ ॥੩੩੯॥
चुनि चुनि बाल बरछियन मारे ॥३३९॥
ਕੇਤਿਕ​ਸੁਭਟ​ਅਬਿਕਟੇ​ਮਾਰੇ​॥​
ਕਿਤਨਿਆਂ ਸੂਰਮਿਆਂ ਨੂੰ ਸਹਿਜ ਨਾਲ ਮਾਰ ਦਿੱਤਾ
केतिक सुभट अबिकटे मारे ॥
ਕੇਤਿਕ​ਕਰਨ​ਕੇਹਰੀ​ਫਾਰੇ​॥​
ਅਤੇ ਕਿਤਨਿਆਂ ਦੇ ਕੰਨ ਸ਼ੇਰ ਨੇ ਪਾੜ ਦਿੱਤੇ।
केतिक करन केहरी फारे ॥
ਕੇਤਿਕ​ਮਹਾ​ਕਾਲ​ਅਰਿ​ਕੂਟੇ​॥​
ਕਿਤਨਿਆਂ ਵੈਰੀਆਂ ਨੂੰ ਮਹਾ ਕਾਲ ਨੇ ਕੁਟ ਦਿੱਤਾ।
केतिक महा काल अरि कूटे ॥
ਬਾਦਲ​ਸੇ​ਸਭ​ਹੀ​ਦਲ​ਫੂਟੇ​॥੩੪੦॥​
ਬਦਲ ਵਾਂਗ ਸਾਰੇ (ਵੈਰੀ) ਦਲ ਖੇਰੂੰ ਖੇਰੂੰ ਹੋ ਗਏ ॥੩੪੦॥
बादल से सभ ही दल फूटे ॥३४०॥
ਕੇਤੇ​ਬੀਰ​ਬਰਛਿਯਨ​ਮਾਰੇ​॥​
ਕਿਤਨੇ ਸੂਰਮੇ ਬਰਛੀਆਂ ਨਾਲ ਮਾਰ ਦਿੱਤੇ।
केते बीर बरछियन मारे ॥
ਟੂਕ​ਟੂਕ​ਕੇਤਿਕ​ਕਰਿ​ਡਾਰੇ​॥​
ਕਿਤਨਿਆਂ ਨੂੰ ਟੋਟੇ ਟੋਟੇ ਕਰ ਦਿੱਤਾ।
टूक टूक केतिक करि डारे ॥
ਕੇਤੇ​ਹਨੇ​ਖੜਗ​ਕੀ​ਧਾਰਾ​॥​
ਕਿਤਨਿਆਂ ਨੂੰ ਖੜਗ ਦੀ ਧਾਰ ਨਾਲ ਮਾਰ ਦਿੱਤਾ।
केते हने खड़ग की धारा ॥
ਲੋਹ​ਕਟੀਲੇ​ਸੂਰ​ਅਪਾਰਾ​॥੩੪੧॥​
ਬੇਅੰਤ ਸੂਰਮਿਆਂ ਨੂੰ ਲੋਹੇ ਨਾਲ (ਭਾਵ ਸ਼ਸਤ੍ਰਾਂ ਨਾਲ) ਕਟ ਸੁਟਿਆ ॥੩੪੧॥
लोह कटीले सूर अपारा ॥३४१॥
ਕੇਤਿਕ​ਸੂਲ​ਸੈਹਥੀ​ਹਨੇ​॥​
ਕਿਤਨੇ ਸੁੰਦਰ ਸੁਘੜ ਸਿਪਾਹੀ ਬਣੇ ਹੋਏ
केतिक सूल सैहथी हने ॥
ਸੁੰਦਰ​ਸੁਘਰ​ਸਿਪਾਹੀ​ਬਨੇ​॥​
ਸੂਰਮੇ ਸ਼ੂਲ ਅਤੇ ਸੈਹਥੀ ਨਾਲ ਮਾਰ ਦਿੱਤੇ।
सुंदर सुघर सिपाही बने ॥
ਇਹ​ਬਿਧਿ​ਪਰੇ​ਸੁ​ਬੀਰ​ਪ੍ਰਹਾਰੇ​॥​
ਇਸ ਤਰ੍ਹਾਂ (ਸ਼ਸਤ੍ਰਾਂ ਦੇ ਵਾਰਾਂ ਨਾਲ) ਪ੍ਰਹਾਰੇ ਹੋਏ ਸੂਰਮੇ ਡਿਗੇ ਪਏ ਸਨ।
इह बिधि परे सु बीर प्रहारे ॥
ਭੂਮਿ​ਚਾਲ​ਮਨੋ​ਗਿਰੇ​ਮੁਨਾਰੇ​॥੩੪੨॥​
(ਇੰਜ ਲਗਦਾ ਸੀ) ਮਾਨੋ ਭੂਚਾਲ ਆਉਣ ਨਾਲ ਮੁਨਾਰੇ ਡਿਗੇ ਪਏ ਹੋਣ ॥੩੪੨॥
भूमि चाल मनो गिरे मुनारे ॥३४२॥
ਇਹ​ਬਿਧਿ​ਗਿਰੇ​ਬੀਰ​ਰਨ​ਭਾਰੇ​॥​
ਇਸ ਤਰ੍ਹਾਂ ਵੱਡੇ ਵੱਡੇ ਸੂਰਮੇ ਯੁੱਧ ਵਿਚ ਡਿਗੇ ਪਏ ਸਨ,
इह बिधि गिरे बीर रन भारे ॥
ਜਨੁ​ਨਗ​ਇੰਦ੍ਰ​ਬਜ੍ਰ​ਭੇ​ਮਾਰੇ​॥​
ਮਾਨੋ ਇੰਦਰ ਨੇ ਬਜ੍ਰ ਨਾਲ ਪਰਬਤ ਤੋੜੇ ਹੋਣ।
जनु नग इंद्र बज्र भे मारे ॥
ਟੂਕ​ਟੂਕ​ਜੂਝੇ​ਹ੍ਵੈ​ਘਨੇ​॥​
(ਉਹ) ਟੋਟੇ ਟੋਟੇ ਹੋਏ ਬਹੁਤ ਮਰੇ ਪਏ ਸਨ,
टूक टूक जूझे ह्वै घने ॥
ਜਾਨੁਕ​ਗੌਸ​ਕੁਤਬ​ਸੇ​ਬਨੇ​॥੩੪੩॥​
ਮਾਨੋ ਗੌਂਸ ਕੁਤਬ ਵਾਂਗ (ਜੁੰਮੇ ਦੀ ਨਮਾਜ਼ ਵੇਲੇ ਬੰਦਗੀ ਵਿਚ ਅੰਗਾਂ ਦੀ) ਸਥਿਤੀ ਬਣੀ ਹੋਈ ਹੋਵੇ ॥੩੪੩॥
जानुक गौस कुतब से बने ॥३४३॥
ਸ੍ਰੋਨ​ਪੁਲਿਤ​ਹ੍ਵੈ​ਕਿਤੇ​ਪਰਾਏ​॥​
ਕਈ ਲਹੂ ਨਾਲ ਲਿਬੜੇ ਭਜੇ ਜਾ ਰਹੇ ਹਨ,
स्रोन पुलित ह्वै किते पराए ॥
ਚਾਚਰਿ​ਖੇਲਿ​ਮਨੋ​ਘਰ​ਆਏ​॥​
ਮਾਨੋ ਹੋਲੀ ਖੇਡ ਕੇ ਘਰ ਆਏ ਹੋਣ।
चाचरि खेलि मनो घर आए ॥
ਭਾਜਤ​ਭਏ​ਬਿਮਨ​ਹ੍ਵੈ​ਐਸੇ​॥​
(ਉਹ) ਅਜਿਹੇ ਬੇਮਨੇ ਹੋ ਕੇ ਭਜ ਰਹੇ ਸਨ,
भाजत भए बिमन ह्वै ऐसे ॥
ਦਰਬ​ਹਰਾਇ​ਜੁਆਰੀ​ਜੈਸੇ​॥੩੪੪॥​
ਜਿਸ ਤਰ੍ਹਾਂ ਧਨ ਹਾਰ ਕੇ ਜੁਆਰੀਆਂ (ਭਜ ਤੁਰਦਾ ਹੈ) ॥੩੪੪॥
दरब हराइ जुआरी जैसे ॥३४४॥