GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1382
Display Settings
Translations
ਮਹਾ​ਕਾਲ​ਕੁਪਿ​ਸਸਤ੍ਰ​ਪ੍ਰਹਾਰੈ​॥​
ਮਹਾ ਕਾਲ ਨੇ ਕ੍ਰੋਧਿਤ ਹੋ ਕੇ ਸ਼ਸਤ੍ਰਾਂ ਦੇ ਵਾਰ ਕੀਤੇ।
महा काल कुपि ससत्र प्रहारै ॥
ਸਾਧ​ਉਬਾਰਿ​ਦੁਸਟ​ਸਭ​ਮਾਰੇ​॥੩੨੧॥​
ਸਾਧਾਂ ਨੂੰ ਬਚਾ ਲਿਆ ਅਤੇ ਸਾਰਿਆਂ ਦੁਸ਼ਟਾਂ ਨੂੰ ਮਾਰ ਦਿੱਤਾ ॥੩੨੧॥
साध उबारि दुसट सभ मारे ॥३२१॥
ਭੁਜੰਗ​ਛੰਦ​॥​
ਭੁਜੰਗ ਛੰਦ:
भुजंग छंद ॥
ਮਚੇ​ਆਨਿ​ਮੈਦਾਨ​ਮੈ​ਬੀਰ​ਭਾਰੇ​॥​
ਯੁੱਧ-ਭੂਮੀ ਵਿਚ ਬਲਵਾਨ ਸੂਰਮੇ ਡਟ ਗਏ।
मचे आनि मैदान मै बीर भारे ॥
ਦਿਖੈ​ਕੌਨ​ਜੀਤੈ​ਦਿਖੈ​ਕੌਨ​ਹਾਰੇ​॥​
ਵੇਖਦੇ ਹਾਂ, ਕੌਣ ਜਿਤਦਾ ਹੈ ਅਤੇ ਕੌਣ ਹਾਰਦਾ ਹੈ।
दिखै कौन जीतै दिखै कौन हारे ॥
ਲਏ​ਸੂਲ​ਔ​ਸੇਲ​ਕਾਤੀ​ਕਟਾਰੀ​॥​
(ਹੱਥਾਂ ਵਿਚ) ਤ੍ਰਿਸੂਲ, ਬਰਛੇ, ਕਾਤੀਆਂ ਅਤੇ ਕਟਾਰਾਂ ਲੈ ਕੇ
लए सूल औ सेल काती कटारी ॥
ਚਹੂੰ​ਓਰ​ਗਾਜੇ​ਹਠੀ​ਬੀਰ​ਭਾਰੀ​॥੩੨੨॥​
ਚੌਹਾਂ ਪਾਸਿਆਂ ਵਿਚ ਹਠੀਲੇ ਸੂਰਮੇ ਗਜਣ ਲਗੇ ॥੩੨੨॥
चहूं ओर गाजे हठी बीर भारी ॥३२२॥
ਬਜੇ​ਘੋਰ​ਸੰਗ੍ਰਾਮ​ਮੋ​ਘੋਰ​ਬਾਜੇ​॥​
ਉਸ ਭਿਆਨਕ ਯੁੱਧ ਵਿਚ ਘੋਰ ਵਾਜੇ ਵਜਣ ਲਗੇ।
बजे घोर संग्राम मो घोर बाजे ॥
ਚਹੂੰ​ਓਰ​ਬਾਕੇ​ਰਥੀ​ਬੀਰ​ਗਾਜੇ​॥​
ਚੌਹਾਂ ਪਾਸੇ ਰਥਾਂ ਵਾਲੇ ਬਾਂਕੇ ਸੂਰਮੇ ਗਜਣ ਲਗੇ।
चहूं ओर बाके रथी बीर गाजे ॥
ਲਏ​ਸੂਲ​ਔ​ਸੇਲ​ਕਾਤੀ​ਕਟਾਰੇ​॥​
(ਉਨ੍ਹਾਂ ਨੇ ਹੱਥ ਵਿਚ) ਤ੍ਰਿਸ਼ੂਲ, ਬਰਛੇ, ਕਾਤੀਆਂ ਅਤੇ ਕਟਾਰਾਂ ਲਈਆਂ ਹੋਈਆਂ ਸਨ।
लए सूल औ सेल काती कटारे ॥
ਮਚੇ​ਕੋਪ​ਕੈ​ਕੈ​ਹਠੀਲੇ​ਰਜ੍ਰਯਾਰੇ​॥੩੨੩॥​
ਹਠੀਲੇ ਰਜਵਾੜੇ ਕ੍ਰੋਧਿਤ ਹੋ ਕੇ ਜੰਗ ਮਚਾ ਰਹੇ ਸਨ ॥੩੨੩॥
मचे कोप कै कै हठीले रज्रयारे ॥३२३॥
ਕਹੂੰ​ਧੂਲਧਾਨੀ​ਛੁਟੈ​ਫੀਲ​ਨਾਲੈ​॥​
ਕਿਤੇ ਲੰਮੀਆਂ ਬੰਦੂਕਾਂ ਅਤੇ ਹਾਥੀਆਂ ਨਾਲ ਖਿਚੀਆਂ ਜਾਣ ਵਾਲੀਆਂ ਤੋਪਾਂ ਚਲ ਰਹੀਆਂ ਸਨ
कहूं धूलधानी छुटै फील नालै ॥
ਕਹੂੰ​ਬਾਜ​ਨਾਲੈ​ਮਹਾ​ਘੋਰ​ਜ੍ਵਾਲੈ​॥​
ਅਤੇ ਕਿਤੇ ਘੋੜਿਆਂ ਦੁਆਰਾ ਖਿਚੀਆਂ ਜਾਣ ਵਾਲੀ ਤੋਪਾਂ ਅਗਨੀ ਉਗਲ ਰਹੀਆਂ ਸਨ।
कहूं बाज नालै महा घोर ज्वालै ॥
ਕਹੂੰ​ਸੰਖ​ਭੇਰੀ​ਪ੍ਰਣੋ​ਢੋਲ​ਬਾਜੈ​॥​
ਕਿਤੇ ਸੰਖ, ਭੇਰੀਆਂ, ਪ੍ਰਣੋ (ਛੋਟੇ ਢੋਲ) ਅਤੇ ਢੋਲ ਵਜ ਰਹੇ ਸਨ।
कहूं संख भेरी प्रणो ढोल बाजै ॥
ਕਹੂੰ​ਸੂਰ​ਠੋਕੈ​ਭੁਜਾ​ਭੂਪ​ਗਾਜੈ​॥੩੨੪॥​
ਕਿਤੇ ਸੂਰਮੇ ਡੌਲਿਆਂ ਉਤੇ ਹੱਥ ਮਾਰ ਰਹੇ ਸਨ ਅਤੇ (ਕਿਤੇ) ਰਾਜੇ ਗਜ ਰਹੇ ਸਨ ॥੩੨੪॥
कहूं सूर ठोकै भुजा भूप गाजै ॥३२४॥
ਕਹੂੰ​ਘੋਰ​ਬਾਦਿਤ੍ਰ​ਬਾਜੈ​ਨਗਾਰੇ​॥​
ਕਿਤੇ ਘੋਰ ਵਾਜੇ ਅਤੇ ਨਗਾਰੇ ਵਜ ਰਹੇ ਸਨ।
कहूं घोर बादित्र बाजै नगारे ॥
ਕਹੂੰ​ਬੀਰ​ਬਾਜੀ​ਗਿਰੇ​ਖੇਤ​ਮਾਰੇ​॥​
ਕਿਤੇ ਮਾਰੇ ਹੋਏ ਸੂਰਮੇ ਅਤੇ ਘੋੜੇ ਯੁੱਧ-ਭੂਮੀ ਵਿਚ ਡਿਗੇ ਪਏ ਸਨ।
कहूं बीर बाजी गिरे खेत मारे ॥
ਕਹੂੰ​ਖੇਤ​ਨਾਚੈ​ਪਠੇ​ਪਖਰਾਰੇ​॥​
ਕਿਤੇ ਯੁੱਧ-ਖੇਤਰ ਵਿਚ ਜਵਾਨ ਘੋੜ-ਸਵਾਰ ਨਚ ਰਹੇ ਸਨ
कहूं खेत नाचै पठे पखरारे ॥
ਕਹੂੰ​ਸੂਰ​ਸੰਗ੍ਰਾਮ​ਸੋਹੈ​ਡਰਾਰੇ​॥੩੨੫॥​
ਅਤੇ ਕਿਤੇ ਭਿਆਨਕ ਸੂਰਮੇ ਯੁੱਧ-ਸਥਲ ਵਿਚ ਸ਼ੋਭ ਰਹੇ ਸਨ ॥੩੨੫॥
कहूं सूर संग्राम सोहै डरारे ॥३२५॥
ਕਹੂ​ਬਾਜ​ਮਾਰੇ​ਕਹੂੰ​ਝੂਮ​ਹਾਥੀ​॥​
ਕਿਤੇ ਘੋੜੇ ਮਰੇ ਪਏ ਸਨ ਅਤੇ ਕਿਤੇ ਹਾਥੀ ਘੁੰਮੇਰੀ ਖਾ ਕੇ (ਡਿਗੇ ਪਏ ਸਨ)।
कहू बाज मारे कहूं झूम हाथी ॥
ਕਹੂੰ​ਫੈਟ​ਭਾਥੀ​ਜੁਝੇ​ਬਾਧਿ​ਸਾਥੀ​॥​
ਕਿਤੇ ਲਕ ਨਾਲ ਬੰਨ੍ਹੇ ਹੋਏ ਭਥਿਆਂ ਵਾਲੇ ਸੂਰਮੇ ਮਰੇ ਪਏ ਸਨ।
कहूं फैट भाथी जुझे बाधि साथी ॥
ਕਹੂੰ​ਗਰਜਿ​ਠੋਕੈ​ਭੁਜਾ​ਭੂਪ​ਭਾਰੇ​॥​
ਕਿਤੇ ਭਾਰੀ ਭੂਪ ਆਪਣੀਆਂ ਭੁਜਾਵਾਂ ਨੂੰ ਠੋਕ ਕੇ ਗਰਜ ਰਹੇ ਸਨ।
कहूं गरजि ठोकै भुजा भूप भारे ॥
ਬਮੈ​ਸ੍ਰੋਨ​ਕੇਤੇ​ਗਿਰੇ​ਖੇਤ​ਮਾਰੇ​॥੩੨੬॥​
ਕਈ ਸੂਰਮੇ ਯੁੱਧ-ਖੇਤਰ ਵਿਚ ਮਰੇ ਪਏ ਸਨ ਅਤੇ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਨਿਕਲ ਰਿਹਾ ਸੀ ॥੩੨੬॥
बमै स्रोन केते गिरे खेत मारे ॥३२६॥
ਚੌਪਈ​॥​
ਚੌਪਈ:
चौपई ॥
ਇਹ​ਬਿਧਿ​ਅਸੁਰ​ਜਬੈ​ਚੁਨਿ​ਮਾਰੇ​॥​
ਇਸ ਤਰ੍ਹਾਂ ਜਦੋਂ ਦੈਂਤਾਂ ਨੂੰ ਚੁਣ ਚੁਣ ਕੇ ਮਾਰ ਦਿੱਤਾ ਗਿਆ,
इह बिधि असुर जबै चुनि मारे ॥
ਅਮਿਤ​ਰੋਸ​ਕਰਿ​ਔਰ​ਸਿਧਾਰੇ​॥​
(ਤਦੋਂ) ਬਹੁਤ ਕ੍ਰੋਧਵਾਨ ਹੋ ਕੇ ਹੋਰ ਆ ਗਏ।
अमित रोस करि और सिधारे ॥
ਬਾਧੇ​ਫੈਟ​ਬਿਰਾਜੈ​ਭਾਥੀ​॥​
ਉਹ ਲਕ ਨਾਲ ਭੱਥਾ ਬੰਨ੍ਹ ਕੇ ਸ਼ੋਭ ਰਹੇ ਸਨ।
बाधे फैट बिराजै भाथी ॥
ਆਗੇ​ਚਲੇ​ਅਮਿਤ​ਧਰਿ​ਹਾਥੀ​॥੩੨੭॥​
ਬੇਸ਼ੁਮਾਰ ਯੋਧੇ ਹਾਥੀਆਂ ਨੂੰ ਅਗੇ ਕਰ ਕੇ ਚਲ ਰਹੇ ਸਨ ॥੩੨੭॥
आगे चले अमित धरि हाथी ॥३२७॥
ਸਾਥ​ਲਏ​ਅਨਗਨ​ਪਖਰਾਰੇ​॥​
(ਉਨ੍ਹਾਂ ਨੇ) ਆਪਣੇ ਨਾਲ ਬਹੁਤ ਸਾਰੇ ਘੋੜ-ਸਵਾਰ ਲਏ ਹੋਏ ਸਨ।
साथ लए अनगन पखरारे ॥
ਉਮਡਿ​ਚਲੇ​ਦੈ​ਢੋਲ​ਨਗਾਰੇ​॥​
(ਉਹ) ਢੋਲ ਅਤੇ ਨਗਾਰੇ ਵਜਾਉਂਦੇ ਹੋਏ ਉਮਡ ਕੇ ਚਲ ਪਏ ਸਨ।
उमडि चले दै ढोल नगारे ॥
ਸੰਖ​ਝਾਝ​ਅਰੁ​ਢੋਲ​ਬਜਾਇ​॥​
ਉਹ ਸੰਖ, ਝਾਂਝ ਅਤੇ ਢੋਲ ਵਜਾਉਂਦੇ ਹੋਏ
संख झाझ अरु ढोल बजाइ ॥
ਚਮਕਿ​ਚਲੇ​ਚੌਗੁਨ​ਕਰਿ​ਚਾਇ​॥੩੨੮॥​
ਚੌਗੁਣੇ ਉਤਸਾਹ ਨਾਲ ਚਲ ਪਏ ਸਨ ॥੩੨੮॥
चमकि चले चौगुन करि चाइ ॥३२८॥
ਡਵਰੂ​ਕਹੂੰ​ਗੁੜਗੁੜੀ​ਬਾਜੈ​॥​
ਕਿਤੇ ਡੌਰੂ ਅਤੇ ਕਿਤੇ ਡੁਗਡੁਗੀ ਵਜ ਰਹੀ ਸੀ।
डवरू कहूं गुड़गुड़ी बाजै ॥
ਠੋਕਿ​ਭੁਜਾ​ਰਨ​ਮੋ​ਭਟ​ਗਾਜੈ​॥​
ਯੋਧੇ ਭੁਜਾਵਾਂ ਨੂੰ ਠੋਕ ਕੇ ਰਣ ਵਿਚ ਗਜ ਰਹੇ ਸਨ।
ठोकि भुजा रन मो भट गाजै ॥
ਮੁਰਜ​ਉਪੰਗ​ਮੁਰਲਿਯੈ​ਘਨੀ​॥​
ਕਿਤੇ ਬਹੁਤ ਮੁਰਜ, ਉਪੰਗ ਅਤੇ ਮੁਰਲੀਆਂ (ਵਜ ਰਹੀਆਂ ਸਨ)।
मुरज उपंग मुरलियै घनी ॥
ਭੇਰ​ਝਾਜ​ਬਾਜੈ​ਰੁਨਝੁਨੀ​॥੩੨੯॥​
(ਕਿਤੇ) ਭੇਰੀਆਂ ਤੇ ਝਾਂਝਾਂ ਨੇ ਰੁਣਝੁਣ ਲਗਾਈ ਹੋਈ ਸੀ ॥੩੨੯॥
भेर झाज बाजै रुनझुनी ॥३२९॥
ਕਹੀ​ਤੂੰਬਰੇ​ਬਜੈ​ਅਪਾਰਾ​॥​
ਕਿਤੇ ਬੇਅੰਤ ਤੰਬੂਰੇ ਵਜ ਰਹੇ ਸਨ,
कही तूंबरे बजै अपारा ॥
ਬੇਨ​ਬਾਸੁਰੀ​ਕਹੂੰ​ਹਜਾਰਾ​॥​
(ਕਿਤੇ) ਹਜ਼ਾਰਾਂ ਬੀਨਾਂ ਅਤੇ ਬੰਸਰੀਆਂ ਵਜ ਰਹੀਆਂ ਸਨ।
बेन बासुरी कहूं हजारा ॥
ਸੁਤਰੀ​ਫੀਲ​ਨਗਾਰੇ​ਘਨੇ​॥​
ਊਠਾਂ ('ਸੁਤਰੀ') ਅਤੇ ਹਾਥੀਆਂ ('ਫੀਲ') ਉਤੇ ਬੰਨ੍ਹੇ ਹੋਏ ਬੇਅੰਤ ਨਗਾਰੇ
सुतरी फील नगारे घने ॥
ਅਮਿਤ​ਕਾਨ੍ਰਹਰੇ​ਜਾਤ​ਨ​ਗਨੇ​॥੩੩੦॥​
ਅਤੇ ਅਮਿਤ ਕਾਨ੍ਹਰੇ (ਵਿਸ਼ੇਸ਼ ਵਾਜੇ) (ਇਤਨੇ ਅਧਿਕ ਸਨ ਕਿ) ਗਿਣੇ ਨਹੀਂ ਜਾ ਸਕਦੇ ਸਨ ॥੩੩੦॥
अमित कान्रहरे जात न गने ॥३३०॥
ਇਹ​ਬਿਧਿ​ਭਯੋ​ਜਬੈ​ਸੰਗ੍ਰਾਮਾ​॥​
ਜਦੋਂ ਇਸ ਤਰ੍ਹਾਂ ਨਾਲ ਯੁੱਧ ਹੋ ਰਿਹਾ ਸੀ,
इह बिधि भयो जबै संग्रामा ॥
ਨਿਕਸੀ​ਦਿਨ​ਦੂਲਹ​ਹ੍ਵੈ​ਬਾਮਾ​॥​
(ਤਦੋਂ ਇਕ) ਦਿਨ ਦੂਲਹ (ਦੇਈ) ਨਾਂ ਦੀ ਇਸਤਰੀ ਪ੍ਰਗਟ ਹੋਈ।
निकसी दिन दूलह ह्वै बामा ॥
ਸਿੰਘ​ਬਾਹਨੀ​ਧੁਜਾ​ਬਿਰਾਜੈ​॥​
(ਉਹ) ਸ਼ੇਰ ਉਤੇ ਸਵਾਰ ਸੀ ਅਤੇ (ਉਸ ਦੀ) ਧੁਜਾ ਸ਼ੋਭ ਰਹੀ ਸੀ,
सिंघ बाहनी धुजा बिराजै ॥
ਜਾਹਿ​ਬਿਲੋਕ​ਦੈਤ​ਦਲ​ਭਾਜੈ​॥੩੩੧॥​
ਜਿਸ ਨੂੰ ਵੇਖ ਕੇ ਦੈਂਤ ਦਲ ਭਜ ਰਹੇ ਸਨ ॥੩੩੧॥
जाहि बिलोक दैत दल भाजै ॥३३१॥
ਆਵਤ​ਹੀ​ਬਹੁ​ਅਸੁਰ​ਸੰਘਾਰੇ​॥​
(ਉਸ ਨੇ) ਆਉਂਦਿਆਂ ਹੀ ਬਹੁਤ ਸਾਰੇ ਦੈਂਤ ਮਾਰ ਦਿੱਤੇ
आवत ही बहु असुर संघारे ॥
ਤਿਲ​ਤਿਲ​ਪ੍ਰਾਇ​ਰਥੀ​ਕਰਿ​ਡਾਰੇ​॥​
ਅਤੇ ਰਥਾਂ ਵਾਲਿਆਂ ਨੂੰ ਤਿਲ ਤਿਲ ਦੇ ਬਰਾਬਰ ('ਪ੍ਰਾਇ') ਕਰ ਸੁਟਿਆ।
तिल तिल प्राइ रथी करि डारे ॥
ਕਾਟਿ​ਦਈ​ਕੇਤਿਨ​ਕੀ​ਧੁਜਾ​॥​
ਕਿਤਨਿਆਂ ਦੀਆਂ ਧੁਜਾਵਾਂ ਕਟ ਦਿੱਤੀਆਂ
काटि दई केतिन की धुजा ॥
ਜੰਘਾ​ਪਾਵ​ਸੀਸ​ਅਰੁ​ਭੁਜਾ​॥੩੩੨॥​
ਅਤੇ (ਕਈਆਂ ਦੀਆਂ) ਜੰਘਾਂ, ਪੈਰ, ਸਿਰ ਅਤੇ ਭੁਜਾਵਾਂ (ਕਟ ਸੁਟੀਆਂ) ॥੩੩੨॥
जंघा पाव सीस अरु भुजा ॥३३२॥