GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1381
Display Settings
Translations
ਮਹਾ​ਕਾਲ​ਕਹ​ਲਗਤ​ਨ​ਭਏ​॥​
ਪਰ ਮਹਾ ਕਾਲ ਨੂੰ ਕੋਈ ਲਗ ਨਹੀਂ ਰਿਹਾ ਸੀ
महा काल कह लगत न भए ॥
ਤਾ​ਮਹਿ​ਸਭੈ​ਲੀਨ​ਹ੍ਵੈ​ਗਏ​॥੩੦੯॥​
ਅਤੇ ਸਾਰੇ ਮਹਾ ਕਾਲ ਵਿਚ ਲੀਨ ਹੋ ਗਏ ਸਨ ॥੩੦੯॥
ता महि सभै लीन ह्वै गए ॥३०९॥
ਸਸਤ੍ਰ​ਲੀਨ​ਲਖਿ​ਅਸੁਰ​ਰਿਸਾਨੇ​॥​
ਸ਼ਸਤ੍ਰਾਂ ਨੂੰ (ਮਹਾ ਕਾਲ ਵਿਚ) ਲੀਨ ਹੁੰਦਾ ਵੇਖ ਕੇ ਦੈਂਤ ਬਹੁਤ ਰੋਹ ਵਿਚ ਆ ਗਏ
ससत्र लीन लखि असुर रिसाने ॥
ਸਸਤ੍ਰ​ਅਸਤ੍ਰ​ਲੈ​ਕੋਪਿ​ਸਿਧਾਨੇ​॥​
ਅਤੇ ਅਸਤ੍ਰਾਂ ਸ਼ਸਤ੍ਰਾਂ ਨੂੰ ਲੈ ਕੇ ਗੁੱਸੇ ਵਿਚ ਚਲ ਪਏ।
ससत्र असत्र लै कोपि सिधाने ॥
ਅਮਿਤ​ਕੋਪ​ਕਰਿ​ਸਸਤ੍ਰ​ਪ੍ਰਹਾਰਤ​॥​
ਬਹੁਤ ਗੁੱਸਾ ਕਰ ਕੇ ਹਥਿਆਰ ਚਲਾਉਂਦੇ ਸਨ
अमित कोप करि ससत्र प्रहारत ॥
ਮਾਰਿ​ਮਾਰਿ​ਦਿਸਿ​ਦਸੌ​ਪੁਕਾਰਤ​॥੩੧੦॥​
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਪੁਕਾਰਦੇ ਸਨ ॥੩੧੦॥
मारि मारि दिसि दसौ पुकारत ॥३१०॥
ਮਾਰਿ​ਮਾਰਿ​ਕੀ​ਸੁਨਿ​ਧੁਨਿ​ਕਾਨਾ​॥​
'ਮਾਰੋ ਮਾਰੋ' ਦੀ ਧੁਨੀ ਕੰਨਾਂ ਨਾਲ ਸੁਣ ਕੇ
मारि मारि की सुनि धुनि काना ॥
ਕੋਪਾ​ਕਾਲ​ਸਸਤ੍ਰ​ਗਹਿ​ਨਾਨਾ​॥​
ਕਾਲ ਬਹੁਤ ਤਰ੍ਹਾਂ ਦੇ ਸ਼ਸਤ੍ਰ ਪਕੜ ਕੇ ਕ੍ਰੋਧਿਤ ਹੋਇਆ।
कोपा काल ससत्र गहि नाना ॥
ਹਾਕਿ​ਹਾਕਿ​ਹਥਿਯਾਰ​ਪ੍ਰਹਾਰੇ​॥​
(ਉਸ ਨੇ) ਲਲਕਾਰੇ ਮਾਰ ਮਾਰ ਕੇ ਹਥਿਆਰ ਚਲਾਏ
हाकि हाकि हथियार प्रहारे ॥
ਦਸਟ​ਅਨਿਕ​ਪਲ​ਬੀਚ​ਸੰਘਾਰੇ​॥੩੧੧॥​
ਅਤੇ ਅਨੇਕ ਦੁਸ਼ਟਾਂ ਨੂੰ ਪਲ ਵਿਚ ਖ਼ਤਮ ਕਰ ਦਿੱਤਾ ॥੩੧੧॥
दसट अनिक पल बीच संघारे ॥३११॥
ਤਿਨ​ਤੇ​ਮੇਦ​ਮਾਸ​ਜੋ​ਪਰੋ​॥​
ਉਨ੍ਹਾਂ ਦਾ ਜੋ ਮਾਸ ਅਤੇ ਮਿਝ ਧਰਤੀ ਉਤੇ ਡਿਗੀ,
तिन ते मेद मास जो परो ॥
ਤਾ​ਤੇ​ਬਹੁ​ਅਸੁਰਨ​ਤਨ​ਧਰੋ​॥​
ਉਸ ਤੋਂ ਬਹੁਤ ਸਾਰੇ ਦੈਂਤਾਂ ਨੇ ਸ਼ਰੀਰ ਧਾਰਨ ਕੀਤੇ।
ता ते बहु असुरन तन धरो ॥
ਮਾਰਿ​ਮਾਰਿ​ਕਹਿ​ਸਮੁਹਿ​ਸਿਧਾਏ​॥​
'ਮਾਰੋ ਮਾਰੋ' ਕਰਦੇ ਅਤੇ ਉਮੰਗ ਨਾਲ ਛਾਲਾਂ ਮਾਰਦੇ
मारि मारि कहि समुहि सिधाए ॥
ਬਾਧੇ​ਚੁੰਗ​ਚੌਪਿ​ਤਨ​ਆਏ​॥੩੧੨॥​
ਟੋਲੇ ਬਣਾ ਕੇ ਸਾਹਮਣੇ ਆ ਢੁਕੇ ॥੩੧੨॥
बाधे चुंग चौपि तन आए ॥३१२॥
ਇਕ​ਇਕ​ਟੂਕ​ਸਹਸ​ਕਰਿ​ਡਾਰੇ​॥​
(ਮਹਾ ਕਾਲ ਨੇ) ਇਕ ਇਕ ਦੇ ਹਜ਼ਾਰਾਂ ਟੁਕੜੇ ਕਰ ਦਿੱਤੇ
इक इक टूक सहस करि डारे ॥
ਤਿਨ​ਤੇ​ਭਏ​ਅਸੁਰ​ਰਨ​ਭਾਰੇ​॥​
ਜਿਨ੍ਹਾਂ ਤੋਂ ਰਣ ਵਿਚ ਭਾਰੀ ਦੈਂਤ ਪੈਦਾ ਹੋ ਗਏ।
तिन ते भए असुर रन भारे ॥
ਤਿਨ​ਕੇ​ਟੂਕ​ਟੂਕ​ਕਰਿ​ਲਛਨ​॥​
ਉਨ੍ਹਾਂ ਦੇ ਲੱਖਾਂ ਟੁਕੜੇ ਕਰ ਕਰ ਕੇ
तिन के टूक टूक करि लछन ॥
ਗੀਧ​ਪਿਸਾਚ​ਗਏ​ਕਰਿ​ਭਛਨ​॥੩੧੩॥​
ਗਿੱਧਾਂ ਅਤੇ ਪਿਸਾਚ ਖਾ ਗਏ ॥੩੧੩॥
गीध पिसाच गए करि भछन ॥३१३॥
ਤੇ​ਭੀ​ਅਮਿਤ​ਰੂਪ​ਕਰਿ​ਧਾਏ​॥​
ਜੋ ਸੂਰਮੇ ਤਿਲ ਤਿਲ ਕਰ ਕੇ ਸੁਟ ਦਿੱਤੇ ਸਨ,
ते भी अमित रूप करि धाए ॥
ਜੇ​ਤਿਲ​ਤਿਲ​ਕਰਿ​ਸੁਭਟ​ਗਿਰਾਏ​॥​
ਉਹ ਵੀ ਅਮਿਤ ਰੂਪ ਧਾਰ ਕੇ ਚੜ੍ਹ ਪਏ।
जे तिल तिल करि सुभट गिराए ॥
ਤਿਨ​ਕੀ​ਕਰੀ​ਨਾਸ​ਸਭ​ਸੈਨਾ​॥​
ਮਹਾ ਕਾਲ ਨੇ ਉਨ੍ਹਾਂ ਦਾ ਜ਼ਰਾ ਜਿੰਨਾ ਵੀ ਡਰ ਨਾ ਮੰਨ ਕੇ
तिन की करी नास सभ सैना ॥
ਮਹਾ​ਕਾਲ​ਕਰ​ਰੰਚਕ​ਭੈ​ਨਾ​॥੩੧੪॥​
(ਉਨ੍ਹਾਂ ਦੀ) ਸਾਰੀ ਸੈਨਾ ਨਸ਼ਟ ਕਰ ਦਿੱਤੀ ॥੩੧੪॥
महा काल कर रंचक भै ना ॥३१४॥
ਮਾਰਿ​ਮਾਰਿ​ਜੋਧਾ​ਕਹੂੰ​ਗਾਜਹਿ​॥​
ਕਿਤੇ ਯੋਧੇ 'ਮਾਰੋ ਮਾਰੋ' (ਪੁਕਾਰ ਕੇ) ਗਜ ਰਹੇ ਸਨ
मारि मारि जोधा कहूं गाजहि ॥
ਜੰਬੁਕ​ਗੀਧ​ਮਾਸ​ਲੈ​ਭਾਜਹਿ​॥​
ਅਤੇ (ਕਿਤੇ) ਗਿਦੜ ਅਤੇ ਗਿੱਧਾਂ ਮਾਸ ਲੈ ਕੇ ਭਜ ਰਹੀਆਂ ਸਨ।
जंबुक गीध मास लै भाजहि ॥
ਪ੍ਰੇਤ​ਪਿਸਾਚ​ਕਹੂੰ​ਕਿਲਕਾਰਹਿ​॥​
ਕਿਤੇ ਪ੍ਰੇਤ ਅਤੇ ਪਿਸ਼ਾਚ ਚੀਖ਼ਾਂ ਮਾਰਦੇ ਸਨ।
प्रेत पिसाच कहूं किलकारहि ॥
ਡਾਕਨਿ​ਝਾਕਿ​ਕਿਲਕਟੀ​ਮਾਰਹਿ​॥੩੧੫॥​
(ਕਿਤੇ) ਡਾਕਣੀਆਂ ਅਤੇ ਵੱਡੀਆਂ ਇਲਾਂ ('ਝਾਕਿ' ਗਿਰਝਾਂ) ਕਿਲਕਾਰੀਆਂ ਮਾਰਦੀਆਂ ਸਨ ॥੩੧੫॥
डाकनि झाकि किलकटी मारहि ॥३१५॥
ਕੋਕਿਲ​ਕਾਕ​ਜਹਾ​ਕਿਲਕਾਰਹਿ​॥​
ਜਿਥੇ ਕੋਇਲਾਂ ਅਤੇ ਕਾਂ ਕਿਲਕਾਰਦੇ ਸਨ,
कोकिल काक जहा किलकारहि ॥
ਸ੍ਰੋਨਤ​ਕੇ​ਕੇਸਰ​ਘਸਿ​ਡਾਰਹਿ​॥​
(ਉਥੇ) ਲਹੂ ਦਾ ਕੇਸਰ ਘਿਸਾ ਕੇ ਪਾਇਆ ਜਾ ਰਿਹਾ ਸੀ।
स्रोनत के केसर घसि डारहि ॥
ਜਾਨੁਕ​ਢੋਲ​ਬਡੇ​ਡਫ​ਸੋਹੈ​॥​
ਵੱਡੇ ਢੋਲ ਮਾਨੋ ਡਫਲੀਆਂ ਵਾਗ ਸ਼ੋਭ ਰਹੇ ਹੋਣ
जानुक ढोल बडे डफ सोहै ॥
ਦੇਵ​ਦੈਤ​ਦਾਨਵ​ਮਨ​ਮੋਹੈ​॥੩੧੬॥​
ਅਤੇ ਦੇਵਤਿਆਂ ਤੇ ਦੈਂਤਾਂ ਦਾ ਮਨ ਮੋਹ ਰਹੇ ਹੋਣ ॥੩੧੬॥
देव दैत दानव मन मोहै ॥३१६॥
ਬਾਨ​ਜਾਨ​ਕੁੰਕਮਾ​ਪ੍ਰਹਾਰੇ​॥​
ਬਾਣ ਮਾਨੋ ਕੇਸਰ ਭਰੇ ਲਾਖ ਦੇ ਗੋਲੇ ਹੋਣ
बान जान कुंकमा प्रहारे ॥
ਮੂਠਿ​ਗੁਲਾਲਨ​ਬਰਛਾ​ਭਾਰੇ​॥​
ਅਤੇ ਭਾਰੇ ਬਰਛੇ ਮਾਨੋ ਗੁਲਾਲ ਦੀ ਮੁੱਠੀ ਹੋਣ।
मूठि गुलालन बरछा भारे ॥
ਢਾਲ​ਮਨੋ​ਡਫਮਾਲਾ​ਬਨੀ​॥​
ਢਾਲਾਂ ਮਾਨੋ ਡਫਲੀਆਂ ਬਣੀਆਂ ਹੋਣ
ढाल मनो डफमाला बनी ॥
ਪਿਚਕਾਰਿਯੈ​ਤੁਫੰਗੈ​ਘਨੀ​॥੩੧੭॥​
ਅਤੇ ਬੰਦੂਕਾਂ ਮਾਨੋ ਬਹੁਤ ਸਾਰੀਆਂ ਪਿਚਕਾਰੀਆਂ ਬਣੀਆਂ ਹੋਣ ॥੩੧੭॥
पिचकारियै तुफंगै घनी ॥३१७॥
ਇਹ​ਬਿਧਿ​ਭਯੋ​ਘੋਰ​ਸੰਗ੍ਰਾਮਾ​॥​
ਇਸ ਤਰ੍ਹਾਂ ਦਾ ਘੋਰ ਯੁੱਧ ਹੋਇਆ।
इह बिधि भयो घोर संग्रामा ॥
ਕਾਪਾ​ਇੰਦ੍ਰ​ਚੰਦ੍ਰ​ਕੋ​ਧਾਮਾ​॥​
ਇੰਦਰ ਤੇ ਚੰਦ੍ਰ ਦੇ ਲੋਕ ਕੰਬ ਗਏ।
कापा इंद्र चंद्र को धामा ॥
ਪਸੁ​ਪੰਛੀ​ਅਤਿ​ਹੀ​ਅਕੁਲਾਏ​॥​
ਪਸ਼ੂ ਅਤੇ ਪੰਛੀ ਵੀ ਬਹੁਤ ਵਿਆਕੁਲ ਹੋ ਗਏ।
पसु पंछी अति ही अकुलाए ॥
ਛੋਡਿ​ਧਾਮ​ਕਾਨਨਹਿ​ਸਿਧਾਏ​॥੩੧੮॥​
ਘਰਾਂ ਨੂੰ ਛਡ ਕੇ ਜੰਗਲ ਵਲ ਭਜ ਗਏ ॥੩੧੮॥
छोडि धाम काननहि सिधाए ॥३१८॥
ਬਾਜੀ​ਕਹੂੰ​ਘਾਇਲ​ਭਭਕਾਵਤ​॥​
ਕਿਤੇ ਘਾਇਲ ਘੋੜੇ ਭਭਕ ਰਹੇ ਸਨ,
बाजी कहूं घाइल भभकावत ॥
ਉਠਿ​ਉਠਿ​ਸੁਭਟ​ਸਮੁਹ​ਕਹ​ਧਾਵਤ​॥​
(ਕਿਤੇ) ਸੂਰਮੇ ਉਠ ਉਠ ਕੇ ਸਾਹਮਣੇ ਹੋ ਕੇ ਧਾਵਾ ਕਰ ਰਹੇ ਸਨ।
उठि उठि सुभट समुह कह धावत ॥
ਕਹਕਹਾਟ​ਕਹੂੰ​ਕਾਲ​ਸੁਨਾਵੈ​॥​
ਕਿਤੇ ਕਾਲ ਦਾ ਡਰਾਉਣਾ ਹਾਸਾ ਸੁਣਾਈ ਦੇ ਰਿਹਾ ਸੀ।
कहकहाट कहूं काल सुनावै ॥
ਭੀਖਨ​ਸੁਨੇ​ਨਾਮ​ਭੈ​ਆਵੈ​॥੩੧੯॥​
(ਉਸ ਦਾ) ਭਿਆਨਕ ਨਾਂ ਸੁਣ ਕੇ ਹੀ ਡਰ ਲਗਦਾ ਸੀ ॥੩੧੯॥
भीखन सुने नाम भै आवै ॥३१९॥
ਸੂਰਨ​ਕੇ​ਲੋਮਾ​ਭੇ​ਖਰੇ​॥​
ਸੂਰਮਿਆਂ ਦੇ ਰੋਮ ਖੜੇ ਹੋ ਗਏ।
सूरन के लोमा भे खरे ॥
ਕਾਤਰ​ਨਿਰਖਿ​ਧਾਮ​ਰਨ​ਬਰੇ​॥​
ਡਰਪੋਕ ਵੇਖ ਕੇ ਘਰਾਂ ਵਿਚ ਜਾ ਵੜੇ।
कातर निरखि धाम रन बरे ॥
ਸੋਫੀ​ਸੂਮ​ਭਏ​ਬਹੁ​ਬ੍ਯਾਕੁਲ​॥​
ਸੋਫ਼ੀ ਅਤੇ ਸੂਮ ਬਹੁਤ ਵਿਆਕੁਲ ਹੋ ਗਏ।
सोफी सूम भए बहु ब्याकुल ॥
ਦਸੋ​ਦਿਸਨ​ਭਜਿ​ਚਲੇ​ਡਰਾਕੁਲ​॥੩੨੦॥​
ਡਰਾਕੁਲ ਦਸਾਂ ਦਿਸ਼ਾਵਾਂ ਵਲ ਭਜ ਚਲੇ ॥੩੨੦॥
दसो दिसन भजि चले डराकुल ॥३२०॥
ਕੇਤਿਕ​ਸੁਭਟ​ਪਾਵ​ਤੇ​ਰੋਪੈ​॥​
ਕਿਤਨਿਆਂ ਸੂਰਮਿਆਂ ਨੇ ਪੈਰ ਗਡ ਦਿੱਤੇ
केतिक सुभट पाव ते रोपै ॥
ਲੈ​ਲੈ​ਖੜਗ​ਨਗਨ​ਕਰਿ​ਧੋਪੈ​॥​
ਅਤੇ ਹੱਥਾਂ ਵਿਚ ਨੰਗੀਆਂ ਖੜਗਾਂ ਅਤੇ ਸਿਧੀਆਂ ਤਲਵਾਰਾਂ ਲੈ ਕੇ (ਘੁੰਮਾਣ ਲਗੇ)।
लै लै खड़ग नगन करि धोपै ॥