GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1380
Display Settings
Translations
ਸਤ੍ਰੁ​ਅਨੇਕ​ਨਿਧਨ​ਕਹ​ਗਏ​॥​
ਅਨੇਕ ਵੈਰੀਆਂ ਦਾ ਦੇਹਾਂਤ ਹੋ ਗਿਆ।
सत्रु अनेक निधन कह गए ॥
ਬਹੁਰਿ​ਉਪਜਿ​ਬਹੁ​ਠਾਢੇ​ਭਏ​॥੨੯੧॥​
ਪਰ (ਉਨ੍ਹਾਂ ਵਿਚੋਂ) ਫਿਰ (ਹੋਰ ਦੈਂਤ) ਪੈਦਾ ਹੋ ਕੇ ਉਠ ਖੜੋਤੇ ॥੨੯੧॥
बहुरि उपजि बहु ठाढे भए ॥२९१॥
ਬਹੁਰਿ​ਕਾਲ​ਕੁਪਿ​ਬਾਨ​ਪ੍ਰਹਾਰੇ​॥​
ਕਾਲ ਨੇ ਫਿਰ ਕ੍ਰੋਧਿਤ ਹੋ ਕੇ ਬਾਣ ਚਲਾਏ
बहुरि काल कुपि बान प्रहारे ॥
ਬੇਧਿ​ਦਾਨਵਨ​ਪਾਰ​ਪਧਾਰੇ​॥​
ਜੋ ਦੈਂਤਾਂ ਨੂੰ ਵਿੰਨ੍ਹ ਕੇ ਪਾਰ ਹੋ ਗਏ।
बेधि दानवन पार पधारे ॥
ਦਾਨਵ​ਤਬੈ​ਅਧਿਕ​ਕਰਿ​ਕ੍ਰੁਧਾ​॥​
ਦੈਂਤਾਂ ਨੇ ਤਦ ਬਹੁਤ ਕ੍ਰੋਧਿਤ ਹੋ ਕੇ
दानव तबै अधिक करि क्रुधा ॥
ਮੰਡਾ​ਮਹਾ​ਕਾਲ​ਤਨ​ਜੁਧਾ​॥੨੯੨॥​
ਮਹਾ ਕਾਲ ਨਾਲ ਯੁੱਧ ਸ਼ੁਰੂ ਕਰ ਦਿੱਤਾ ॥੨੯੨॥
मंडा महा काल तन जुधा ॥२९२॥
ਮਹਾ​ਕਾਲ​ਤਬ​ਬਾਨ​ਪ੍ਰਹਾਰੇ​॥​
ਮਹਾ ਕਾਲ ਨੇ ਤਦ ਤੀਰ ਚਲਾਏ
महा काल तब बान प्रहारे ॥
ਦਾਨਵ​ਏਕ​ਏਕ​ਕਰਿ​ਮਾਰੇ​॥​
ਅਤੇ ਇਕ ਇਕ ਕਰ ਕੇ ਦੈਂਤਾਂ ਨੂੰ ਮਾਰ ਦਿੱਤਾ।
दानव एक एक करि मारे ॥
ਤਿਨ​ਤੇ​ਬਹੁ​ਉਪਜਿਤ​ਰਨ​ਭਏ​॥​
ਉਨ੍ਹਾਂ ਤੋਂ (ਰਣ-ਭੂਮੀ ਵਿਚ ਫਿਰ) ਹੋਰ ਪੈਦਾ ਹੋ ਗਏ
तिन ते बहु उपजित रन भए ॥
ਮਹਾ​ਕਾਲ​ਕੇ​ਸਾਮੁਹਿ​ਸਿਧਏ​॥੨੯੩॥​
ਅਤੇ ਮਹਾ ਕਾਲ ਦੇ ਸਾਹਮਣੇ ਆ ਡੱਟੇ ॥੨੯੩॥
महा काल के सामुहि सिधए ॥२९३॥
ਜੇਤਿਕ​ਧਏ​ਤਿਤਕ​ਕਲਿ​ਮਾਰੇ​॥​
ਜਿਤਨੇ ਵੀ (ਦੈਂਤ) ਧਾ ਕੇ ਆਏ, ਉਤਨੇ ਹੀ ਕਲਿ (ਮਹਾ ਕਾਲ) ਨੇ ਮਾਰ ਦਿੱਤੇ।
जेतिक धए तितक कलि मारे ॥
ਰਥੀ​ਗਜੀ​ਤਿਲ​ਤਿਲ​ਕਰਿ​ਡਾਰੇ​॥​
ਰਥਾਂ ਵਾਲਿਆਂ ਅਤੇ ਹਾਥੀਆਂ ਵਾਲਿਆਂ ਨੂੰ ਤਿਲ ਤਿਲ ਕਰ ਕੇ ਸੁਟ ਦਿੱਤਾ।
रथी गजी तिल तिल करि डारे ॥
ਤਿਨਤੇ​ਉਪਜਿ​ਠਾਢ​ਭੇ​ਘਨੇ​॥​
ਉਨ੍ਹਾਂ ਤੋਂ ਫਿਰ ਅਨੇਕਾਂ ਪੈਦਾ ਹੋ ਕੇ ਡਟ ਗਏ
तिनते उपजि ठाढ भे घने ॥
ਰਥੀ​ਗਜੀ​ਬਾਜੀ​ਸੁਭ​ਬਨੇ​॥੨੯੪॥​
ਅਤੇ ਰਥਾਂ ਵਾਲੇ, ਹਾਥੀਆਂ ਅਤੇ ਘੋੜਿਆਂ ਵਾਲੇ ਬਣ ਕੇ ਸਜ ਗਏ ॥੨੯੪॥
रथी गजी बाजी सुभ बने ॥२९४॥
ਬਹੁਰਿ​ਕਾਲ​ਕਰਿ​ਕੋਪ​ਪ੍ਰਹਾਰੇ​॥​
ਫਿਰ ਕਾਲ ਨੇ ਗੁੱਸੇ ਵਿਚ ਆ ਕੇ ਵਾਰ ਕੀਤਾ।
बहुरि काल करि कोप प्रहारे ॥
ਦੈਤ​ਅਨਿਕ​ਮ੍ਰਿਤੁ​ਲੋਕ​ਪਧਾਰੇ​॥​
(ਫਲਸਰੂਪ) ਅਨੇਕ ਦੈਂਤ ਯਮ ਦੇ ਘਰ ਨੂੰ ਚਲੇ ਗਏ।
दैत अनिक म्रितु लोक पधारे ॥
ਮਹਾ​ਕਾਲ​ਬਹੁਰੌ​ਧਨੁ​ਧਰਾ​॥​
ਮਹਾ ਕਾਲ ਨੇ ਫਿਰ ਧਨੁਸ਼ (ਬਾਣ) ਫੜ ਲਿਆ
महा काल बहुरौ धनु धरा ॥
ਸੌ​ਸੌ​ਬਾਨ​ਏਕ​ਇਕ​ਹਰਾ​॥੨੯੫॥​
ਅਤੇ ਇਕ ਇਕ ਬਾਣ ਨਾਲ ਸੌ ਸੌ ਨੂੰ ਮਾਰ ਦਿੱਤਾ ॥੨੯੫॥
सौ सौ बान एक इक हरा ॥२९५॥
ਸੌ​ਸੌ​ਏਕ​ਏਕ​ਸਰ​ਮਾਰਾ​॥​
ਸੌ ਸੌ ਨੂੰ ਇਕ ਇਕ ਬਾਣ ਮਾਰਿਆ
सौ सौ एक एक सर मारा ॥
ਸੌ​ਸੌ​ਗਿਰੀ​ਸ੍ਰੋਨ​ਕੀ​ਧਾਰਾ​॥​
(ਜਿਨ੍ਹਾਂ ਵਿਚੋਂ) ਲਹੂ ਦੀਆਂ ਸੌ ਸੌ ਤਤੀਰੀਆਂ ਚਲ ਪਈਆਂ।
सौ सौ गिरी स्रोन की धारा ॥
ਸਤ​ਸਤ​ਅਸੁਰ​ਉਪਜਿ​ਭੇ​ਠਾਢੇ​॥​
(ਫਿਰ) ਸੌ ਸੌ ਦੈਂਤ ਪੈਦਾ ਹੋ ਕੇ ਡਟ ਗਏ।
सत सत असुर उपजि भे ठाढे ॥
ਅਸੀ​ਗਜੀ​ਕੌਚੀ​ਬਲ​ਗਾਢੇ​॥੨੯੬॥​
(ਉਹ) ਤਲਵਾਰਧਾਰੀ, ਹਾਥੀ ਸਵਾਰ, ਕਵਚਧਾਰੀ ਬਲ ਪੂਰਵਕ ਗਡ ਗਏ ॥੨੯੬॥
असी गजी कौची बल गाढे ॥२९६॥
ਰੂਪ​ਹਜਾਰ​ਹਜਾਰ​ਧਾਰਿ​ਕਲਿ​॥​
ਕਲਿ (ਮਹਾ ਕਾਲ) ਹਜ਼ਾਰ ਹਜ਼ਾਰ ਰੂਪ ਧਾਰਨ ਕਰ ਕੇ
रूप हजार हजार धारि कलि ॥
ਗਰਜਤ​ਭਯੋ​ਅਤੁਲ​ਕਰਿ​ਕੈ​ਬਲ​॥​
ਅਪਾਰ ਬਲ ਨਾਲ ਗਰਜਣ ਲਗਿਆ।
गरजत भयो अतुल करि कै बल ॥
ਕਹ​ਕਹ​ਹਸਾ​ਕਾਲ​ਬਿਕਰਾਲਾ​॥​
ਵਿਕਰਾਲ ਕਾਲ 'ਕਹ ਕਹ' ਕਰ ਕੇ ਹਸਿਆ।
कह कह हसा काल बिकराला ॥
ਕਾਢੇ​ਦਾਤ​ਤਜਤ​ਮੁਖ​ਜ੍ਵਾਲਾ​॥੨੯੭॥​
ਦੰਦ ਕਢ ਕੇ ਮੂੰਹ ਵਿਚੋਂ ਅੱਗ ਉਗਲਣ ਲਗਾ ॥੨੯੭॥
काढे दात तजत मुख ज्वाला ॥२९७॥
ਏਕ​ਏਕ​ਰਨ​ਬਾਨ​ਚਲਾਯੋ​॥​
(ਉਸ ਨੇ) ਰਣ-ਭੂਮੀ ਵਿਚ ਇਕ ਇਕ ਬਾਣ ਚਲਾਇਆ
एक एक रन बान चलायो ॥
ਸਹਸ​ਸਹਸ​ਦਾਨਵ​ਕਹ​ਘਾਯੋ​॥​
ਅਤੇ ਹਜ਼ਾਰ ਹਜ਼ਾਰ ਦੈਂਤਾਂ ਨੂੰ ਮਾਰ ਦਿੱਤਾ।
सहस सहस दानव कह घायो ॥
ਕੇਤਿਕ​ਸੁਭਟ​ਦਾੜ​ਗਹਿ​ਚਾਬੇ​॥​
ਕਿਤਨਿਆਂ ਸੂਰਮਿਆਂ ਨੂੰ ਪਕੜ ਕੇ ਦਾੜ੍ਹਾਂ ਹੇਠਾਂ ਚਬਾ ਲਿਆ
केतिक सुभट दाड़ गहि चाबे ॥
ਕੇਤਿਕ​ਸੁਭਟ​ਪਾਵ​ਤਰ​ਦਾਬੇ​॥੨੯੮॥​
ਅਤੇ ਕਿਤਨਿਆਂ ਸੂਰਮਿਆਂ ਨੂੰ ਪੈਰਾਂ ਹੇਠਾਂ ਦਬ ਦਿੱਤਾ ॥੨੯੮॥
केतिक सुभट पाव तर दाबे ॥२९८॥
ਕੇਤਕ​ਪਕਰਿ​ਭਛ​ਕਰਿ​ਲਯੋ​॥​
ਕਈਆਂ ਨੂੰ ਪਕੜ ਕੇ ਖਾ ਲਿਆ।
केतक पकरि भछ करि लयो ॥
ਤਿਨ​ਤੇ​ਏਕ​ਨ​ਉਪਜਤ​ਭਯੋ​॥​
ਉਨ੍ਹਾਂ ਤੋਂ ਇਕ ਵੀ ਹੋਰ ਪੈਦਾ ਨਾ ਹੋ ਸਕਿਆ।
तिन ते एक न उपजत भयो ॥
ਕਿਤਕਨ​ਦ੍ਰਿਸਟਾਕਰਖਨ​ਕੀਯੋ​॥​
ਕਿਤਨਿਆਂ ਨੂੰ ਦ੍ਰਿਸ਼ਟੀ ਨਾਲ ਖਿਚ ਲਿਆ
कितकन द्रिसटाकरखन कीयो ॥
ਸਭਹਿਨ​ਕੋ​ਸ੍ਰੋਨਿਤ​ਹਰਿ​ਲੀਯੋ​॥੨੯੯॥​
ਅਤੇ ਸਾਰਿਆਂ ਦਾ ਲਹੂ ਖਿਚ ਲਿਆ ॥੨੯੯॥
सभहिन को स्रोनित हरि लीयो ॥२९९॥
ਸ੍ਰੋਨ​ਰਹਿਤ​ਦਾਨਵ​ਜਬ​ਭਯੋ​॥​
ਜਦੋਂ ਦੈਂਤ ਲਹੂ-ਰਹਿਤ ਹੋ ਗਏ,
स्रोन रहित दानव जब भयो ॥
ਦੈਤ​ਉਪਰਾਜਨ​ਤੇ​ਰਹਿ​ਗਯੋ​॥​
(ਤਦ) ਹੋਰ ਦੈਂਤ ਪੈਦਾ ਹੋਣੋ ਰਹਿ ਗਏ।
दैत उपराजन ते रहि गयो ॥
ਸ੍ਰਮਿਤ​ਅਧਿਕ​ਹ੍ਵੈ​ਛਾਡਤ​ਸ੍ਵਾਸਾ​॥​
ਬਹੁਤ ਥਕ ਕੇ ਉਹ ਸੁਆਸ ਛਡਦੇ ਸਨ
स्रमित अधिक ह्वै छाडत स्वासा ॥
ਤਾ​ਤੇ​ਕਰਤ​ਦੈਤ​ਪਰਗਾਸਾ​॥੩੦੦॥​
ਜਿਸ ਤੋਂ (ਹੋਰ) ਦੈਂਤ ਪ੍ਰਗਟ ਹੁੰਦੇ ਸਨ ॥੩੦੦॥
ता ते करत दैत परगासा ॥३००॥
ਪਵਨਾਕਰਖ​ਕਰਾ​ਤਬ​ਕਾਲਾ​॥​
ਤਦ ਕਾਲ ਨੇ ਪਵਨ ਨੂੰ (ਆਪਣੇ ਵਲ) ਖਿਚਿਆ,
पवनाकरख करा तब काला ॥
ਘਟੇ​ਬਢਨ​ਤੇ​ਅਰਿ​ਬਿਕਰਾਲਾ​॥​
ਜਿਸ ਨਾਲ ਭਿਆਨਕ ਵੈਰੀ ਵਧਣ ਤੋਂ ਘਟ ਗਏ (ਭਾਵ ਰੁਕ ਗਏ)।
घटे बढन ते अरि बिकराला ॥
ਇਹ​ਬਿਧਿ​ਜਬ​ਆਕਰਖਨ​ਕੀਯਾ​॥​
ਇਸ ਤਰ੍ਹਾਂ ਨਾਲ ਜਦ ਆਕਰਸ਼ਣ ('ਆਕਰਖਨ') ਕੀਤਾ
इह बिधि जब आकरखन कीया ॥
ਸਭ​ਬਲ​ਹਰਿ​ਅਸੁਰਨ​ਕਾ​ਲੀਯਾ​॥੩੦੧॥​
(ਤਦ) ਦੈਂਤਾਂ ਦਾ ਸਾਰਾ ਬਲ ਹਰ ਲਿਆ ॥੩੦੧॥
सभ बल हरि असुरन का लीया ॥३०१॥
ਮਾਰਿ​ਮਾਰਿ​ਜੋ​ਅਸੁਰ​ਪੁਕਾਰਤ​॥​
ਦੈਂਤ ਜੋ 'ਮਾਰੋ ਮਾਰੋ' ਪੁਕਾਰਦੇ ਸਨ,
मारि मारि जो असुर पुकारत ॥
ਤਿਹ​ਤੇ​ਅਮਿਤ​ਦੈਤ​ਤਨ​ਧਾਰਤ​॥​
ਉਸ ਤੋਂ ਹੋਰ ਅਨੇਕ ਦੈਂਤ ਸ਼ਰੀਰ ਧਾਰਨ ਕਰਦੇ ਸਨ।
तिह ते अमित दैत तन धारत ॥
ਬਾਚਾਕਰਖ​ਕਾਲ​ਤਬ​ਕਯੋ​॥​
ਤਦ ਕਾਲ ਨੇ ਉਨ੍ਹਾਂ ਦੀ ਬਾਣੀ ('ਬਾਚ') ਨੂੰ ਵੀ ਖਿਚ ਲਿਆ,
बाचाकरख काल तब कयो ॥
ਬੋਲਨ​ਤੇ​ਦਾਨਵ​ਰਹਿ​ਗਯੋ​॥੩੦੨॥​
(ਜਿਸ ਕਰ ਕੇ) ਦੈਂਤ ਬੋਲਣੋ ਰਹਿ ਗਏ ॥੩੦੨॥
बोलन ते दानव रहि गयो ॥३०२॥
ਦਾਨਵ​ਜਬ​ਬੋਲਹਿ​ਰਹਿ​ਗਯੋ​॥​
ਜਦ ਦੈਂਤ ਬੋਲਣੋ ਰਹਿ ਗਏ
दानव जब बोलहि रहि गयो ॥
ਚਿੰਤਾ​ਕਰਤ​ਚਿਤ​ਮੋ​ਭਯੋ​॥​
ਤਾਂ ਮਨ ਵਿਚ ਚਿੰਤਾ ਕਰਨ ਲਗੇ।
चिंता करत चित मो भयो ॥
ਤਾਹੀ​ਤੇ​ਦਾਨਵ​ਬਹੁ​ਭਏ​॥​
ਉਸ (ਚਿੰਤਾ) ਤੋਂ ਹੀ ਬਹੁਤ ਦੈਂਤ ਪੈਦਾ ਹੋ ਗਏ
ताही ते दानव बहु भए ॥
ਸਨਮੁਖ​ਮਹਾ​ਕਾਲ​ਕੇ​ਧਏ​॥੩੦੩॥​
ਅਤੇ ਮਹਾ ਕਾਲ ਦੇ ਸਾਹਮਣੇ ਆ ਕੇ ਡਟ ਗਏ ॥੩੦੩॥
सनमुख महा काल के धए ॥३०३॥
ਸਸਤ੍ਰ​ਅਸਤ੍ਰ​ਕਰਿ​ਕੋਪ​ਪ੍ਰਹਾਰੇ​॥​
ਉਨ੍ਹਾਂ ਨੇ ਅਸਤ੍ਰ ਸ਼ਸਤ੍ਰ ਪਕੜ ਕੇ ਕ੍ਰੋਧ ਨਾਲ ਵਾਰ ਕੀਤੇ
ससत्र असत्र करि कोप प्रहारे ॥
ਮਹਾਬੀਰ​ਬਰਿਯਾਰ​ਡਰਾਰੇ​॥​
(ਜਿਸ ਨਾਲ) ਮਹਾਬੀਰ ਯੋਧੇ ਡਰਾ ਦਿੱਤੇ।
महाबीर बरियार डरारे ॥
ਮਹਾ​ਕਾਲ​ਤਬ​ਗੁਰਜ​ਸੰਭਾਰੀ​॥​
ਮਹਾ ਕਾਲ ਨੇ ਤਦ ਗੁਰਜ ਨੂੰ ਸੰਭਾਲਿਆ
महा काल तब गुरज संभारी ॥
ਬਹੁਤਨ​ਕੀ​ਮੇਧਾ​ਕਢਿ​ਡਾਰੀ​॥੩੦੪॥​
ਅਤੇ ਬਹੁਤ ਸਾਰੇ (ਦੈਂਤਾਂ ਦੀ) ਮਿਝ ਕਢ ਦਿੱਤੀ ॥੩੦੪॥
बहुतन की मेधा कढि डारी ॥३०४॥
ਤਿਨ​ਕੀ​ਭੂਅ​ਮੇਜਾ​ਜੋ​ਪਰੀ​॥​
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
तिन की भूअ मेजा जो परी ॥
ਤਾ​ਤੇ​ਸੈਨ​ਦੇਹ​ਬਹੁ​ਧਰੀ​॥​
ਉਸ ਤੋਂ ਵੱਡੀ ਸੈਨਾ ਹੋਂਦ ਵਿਚ ਆ ਗਈ।
ता ते सैन देह बहु धरी ॥
ਮਾਰਿ​ਮਾਰਿ​ਕਰਿ​ਕੋਪ​ਅਪਾਰਾ​॥​
'ਮਾਰੋ ਮਾਰੋ' ਕਰਦੇ ਬੇਸ਼ੁਮਾਰ ਵਿਕਰਾਲ ਦੈਂਤ
मारि मारि करि कोप अपारा ॥
ਜਾਗਤ​ਭਏ​ਅਸੁਰ​ਬਿਕਰਾਰਾ​॥੩੦੫॥​
ਕ੍ਰੋਧਵਾਨ ਹੋ ਕੇ ਜਾਗ ਪਏ (ਅਰਥਾਤ ਤਿਆਰ ਹੋ ਗਏ) ॥੩੦੫॥
जागत भए असुर बिकरारा ॥३०५॥
ਤਿਨ​ਕੇ​ਫੋਰਿ​ਮੂੰਡਿ​ਕਲਿ​ਡਰੇ​॥​
ਕਲਿ (ਮਹਾ ਕਾਲ) ਨੇ ਉਨ੍ਹਾਂ ਦੇ ਸਿਰ ਪਾੜ ਦਿੱਤੇ।
तिन के फोरि मूंडि कलि डरे ॥
ਤਾ​ਤੇ​ਮੇਧਾ​ਜੋ​ਭੂਅ​ਪਰੇ​॥​
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
ता ते मेधा जो भूअ परे ॥
ਮਾਰਿ​ਮਾਰਿ​ਕਹਿ​ਅਸੁਰ​ਜਗੇ​ਰਨ​॥​
ਉਸ ਤੋਂ 'ਮਾਰੋ ਮਾਰੋ' ਕਰਦੇ ਰਣ ਵਿਚ ਦੈਂਤ ਜਾਗ ਪਏ
मारि मारि कहि असुर जगे रन ॥
ਸੂਰਬੀਰ​ਬਰਿਯਾਰ​ਮਹਾਮਨ​॥੩੦੬॥​
(ਜੋ) ਬਹੁਤ ਵੱਡੇ ਸੂਰਮੇ ਅਤੇ ਬਹਾਦਰ ਸਨ ॥੩੦੬॥
सूरबीर बरियार महामन ॥३०६॥
ਪੁਨਿ​ਕਰਿ​ਕਾਲ​ਗਦਾ​ਰਿਸਿ​ਧਰੀ​॥​
ਕਾਲ ਨੇ ਫਿਰ ਕ੍ਰੋਧਿਤ ਹੋ ਕੇ ਹੱਥ ਵਿਚ ਗਦਾ ਪਕੜ ਲਈ
पुनि करि काल गदा रिसि धरी ॥
ਸਤ੍ਰੁ​ਖੋਪਰੀ​ਤਿਲ​ਤਿਲ​ਕਰੀ​॥​
ਅਤੇ ਵੈਰੀਆਂ ਦੀਆਂ ਖੋਪੜੀਆਂ ਚੂਰ ਚੂਰ ਕਰ ਦਿੱਤੀਆਂ।
सत्रु खोपरी तिल तिल करी ॥
ਜੇਤੇ​ਟੂਕ​ਖੋਪ੍ਰਿਯਨ​ਪਰੇ​॥​
ਖੋਪੜੀਆਂ ਦੇ ਜਿਤਨੇ ਵੀ ਟੁਕੜੇ ਡਿਗੇ,
जेते टूक खोप्रियन परे ॥
ਤੇਤਿਕ​ਰੂਪ​ਦਾਨਵਨ​ਧਰੇ​॥੩੦੭॥​
ਉਤਨੇ ਹੀ ਦੈਂਤਾਂ ਨੇ ਰੂਪ ਧਾਰਨ ਕਰ ਲਏ ॥੩੦੭॥
तेतिक रूप दानवन धरे ॥३०७॥
ਕੇਤਿਕ​ਗਦਾ​ਪਾਨ​ਗਹਿ​ਧਾਏ​॥​
ਕਿਤਨੇ ਹੀ ਹੱਥਾਂ ਵਿਚ ਗੁਰਜ ਪਕੜ ਕੇ ਆ ਧਸੇ।
केतिक गदा पान गहि धाए ॥
ਕੇਤਿਕ​ਖੜਗ​ਹਾਥ​ਲੈ​ਆਏ​॥​
ਕਿਤਨੇ ਹੱਥ ਵਿਚ ਤਲਵਾਰਾਂ ਲੈ ਕੇ ਆ ਪਹੁੰਚੇ।
केतिक खड़ग हाथ लै आए ॥
ਮਾਰਿ​ਮਾਰਿ​ਕੈ​ਕੋਪਹਿ​ਸਰਜੇ​॥​
'ਮਾਰੋ ਮਾਰੋ' ਕਰਦੇ ਉਹ ਗੁੱਸਾ ਕਢ ਰਹੇ ਸਨ,
मारि मारि कै कोपहि सरजे ॥
ਮਾਨਹੁ​ਮਹਾਕਾਲ​ਘਨ​ਗਰਜੇ​॥੩੦੮॥​
ਮਾਨੋ ਪਰਲੋ ਕਾਲ (ਮਹਾਕਾਲ) ਦੇ ਬਦਲ ਗਰਜ ਰਹੇ ਹੋਣ ॥੩੦੮॥
मानहु महाकाल घन गरजे ॥३०८॥
ਆਨਿ​ਕਾਲ​ਕਹ​ਕਰਤ​ਪ੍ਰਹਾਰਾ​॥​
ਉਹ ਇਕ ਇਕ ਸੂਰਮਾ ਹਜ਼ਾਰਾਂ ਹਥਿਆਰ ਲੈ ਕੇ
आनि काल कह करत प्रहारा ॥
ਇਕ​ਇਕ​ਸੂਰ​ਸਹਸ​ਹਥਿਯਾਰਾ​॥​
ਕਾਲ ਉਤੇ ਹਮਲਾ ਕਰ ਰਿਹਾ ਸੀ।
इक इक सूर सहस हथियारा ॥