ਕਹੂੰਘੂੰਮਿਭੂੰਮੈਪਰੇਖੇਤਬਾਜੀ॥
ਕਿਤੇ ਯੁੱਧ-ਭੂਮੀ ਵਿਚ ਘੋੜੇ ਭੁਆਟਣੀਆਂ ਖਾ ਕੇ ਧਰਤੀ ਉਤੇ ਡਿਗ ਰਹੇ ਸਨ।
कहूं घूंमि भूंमै परे खेत बाजी ॥
ਨਿਵਾਜੇਝੁਕੈਹੈਮਨੌਕਾਬਿਕਾਜੀ॥੨੬੮॥
(ਇੰਜ ਲਗਦੇ ਸਨ) ਮਾਨੋ ਨਮਾਜ਼ (ਪੜ੍ਹਨ ਲਈ) ਕਾਬੇ ਵਿਚ ਕਾਜ਼ੀ ਝੁਕੇ ਹੋਣ ॥੨੬੮॥
निवाजे झुकै है मनौ काबि काजी ॥२६८॥
ਹਠੀਬਧਿਗੋਪਾਗੁਲਿਤ੍ਰਾਣਬਾਕੇ॥
ਹਠੀ ਬਾਂਕੇ ਯੋਧੇ ਉਂਗਲਾਂ ਉਤੇ ਗੋਪੇ ਅਤੇ ਗੁਲਿਤ੍ਰਾਣ (ਲੋਹੇ ਦੇ ਦਸਤਾਨੇ) ਬੰਨ੍ਹ ਕੇ
हठी बधि गोपा गुलित्राण बाके ॥
ਚਲੇਕੋਪਕੈਕੈਹਠੀਲੇਨਿਸਾਕੇ॥
ਅਤੇ ਨਿਡਰ ('ਨਿਸਾਕੇ') ਹਠੀਲੇ ਕ੍ਰੋਧਵਾਨ ਹੋ ਕੇ ਚਲ ਪਏ ਸਨ।
चले कोप कै कै हठीले निसाके ॥
ਕਹੂੰਚਰਮਬਰਮੈਗਿਰੇਮਰਮਛੇਦੇ॥
ਕਿਤੇ ਢਾਲਾਂ ਅਤੇ ਕਵਚ ਵਿੰਨ੍ਹੇ ਹੋਏ ਡਿਗੇ ਪਏ ਸਨ
कहूं चरम बरमै गिरे मरम छेदे ॥
ਕਹੂੰਮਾਸਕੇਗਿਧਲੈਗੇਲਬੇਦੇ॥੨੬੯॥
ਅਤੇ ਕਿਤੇ ਗਿੱਧਾਂ ਮਾਸ ਦੀਆਂ ਬੋਟੀਆਂ ਲੈ ਜਾ ਰਹੀਆਂ ਹਨ ॥੨੬੯॥
कहूं मास के गिध लै गे लबेदे ॥२६९॥
ਕਹੂੰਬੀਰਬਾਜੀਬਜੰਤ੍ਰੀਝਰੇਹੈਂ॥
ਕਿਤੇ ਸੂਰਮੇ, ਘੋੜੇ, ਨਗਾਰਚੀ ਡਿਗੇ ਪਏ ਸਨ
कहूं बीर बाजी बजंत्री झरे हैं ॥
ਕਹੂੰਖੰਡਖੰਡਹ੍ਵੈਸਿਪਾਹੀਮਰੇਹੈਂ॥
ਅਤੇ ਕਿਤੇ ਟੋਟੇ ਟੋਟੇ ਹੋਏ ਸਿਪਾਹੀ ਮਰੇ ਪਏ ਸਨ।
कहूं खंड खंड ह्वै सिपाही मरे हैं ॥
ਕਹੂੰਮਤਦੰਤੀਪਰੇਹੈਂਪ੍ਰਹਾਰੇ॥
ਕਿਤੇ ਮਸਤ ਹਾਥੀ ਮਾਰੇ ਪਏ ਸਨ।
कहूं मत दंती परे हैं प्रहारे ॥
ਗਿਰੇਭੂਮਿਪਬੈਮਨੋਬਦ੍ਰਮਾਰੇ॥੨੭੦॥
(ਇੰਜ ਦਿਸਦੇ ਸਨ) ਮਾਨੋ (ਇੰਦਰ) ਦੁਆਰਾ ਬਜ੍ਰ ਨਾਲ ਤੋੜੇ ਹੋਏ ਪਹਾੜ ਹੋਣ ॥੨੭੦॥
गिरे भूमि पबै मनो बद्र मारे ॥२७०॥
ਸਵੈਯਾ॥
ਸਵੈਯਾ:
सवैया ॥
ਕਾਢਿਕ੍ਰਿਪਾਨਜਬੈਗਰਜਿਯੋਲਖਿਦੇਵਅਦੇਵਸਭੇਡਰਪਾਨੇ॥
ਜਦ (ਮਹਾ ਕਾਲ ਹੱਥ ਵਿਚ) ਕ੍ਰਿਪਾਨ ਲੈ ਕੇ ਗਜਿਆ (ਤਾਂ ਉਸ ਨੂੰ) ਵੇਖ ਕੇ ਦੇਵਤੇ ਅਤੇ ਦੈਂਤ ਸਾਰੇ ਡਰ ਗਏ।
काढि क्रिपान जबै गरजियो लखि देव अदेव सभे डरपाने ॥
ਆਨਿਪ੍ਰਲੈਦਿਨਸੋਪ੍ਰਗਟ੍ਯੋਸਿਤਸਾਇਕਲੈਅਸਿਕੇਤੁਰਿਸਾਨੇ॥
ਅਸਿਕੇਤੁ (ਮਹਾ ਕਾਲ) ਲਿਸ਼ਕਦੀ ਹੋਈ ਕਮਾਨ ਲੈ ਕੇ ਗੁੱਸੇ ਨਾਲ ਪਰਲੋ ਵਾਲੇ ਦਿਨ ਵਾਂਗ ਪ੍ਰਗਟ ਹੋ ਗਏ।
आनि प्रलै दिन सो प्रगट्यो सित साइक लै असिकेतु रिसाने ॥
ਫੂਕਭਏਮੁਖਸੂਖਿਗਈਥੁਕਿਜੋਰਿਹਥਿਯਾਰਕਰੋਰਿਪਰਾਨੇ॥
(ਸਾਰਿਆਂ ਦੇ) ਦੇ ਮੁਖ ਪੀਲੇ ਪੈ ਗਏ (ਫਿਕੇ ਪੈ ਗਏ) ਥੁਕ ਸੁਕ ਗਈ ਅਤੇ ਹਥਿਆਰ ਲੈ ਕੇ ਕਰੋੜਾਂ (ਇਸ ਤਰ੍ਹਾਂ) ਭਜ ਗਏ,
फूक भए मुख सूखि गई थुकि जोरि हथियार करोरि पराने ॥
ਮਾਨਹੁਸਾਵਨਕੇਬਦਰਾਸੁਨਿਮਾਰੁਤਿਕੀਘਹਰੈਭਹਰਾਨੇ॥੨੭੧॥
ਮਾਨੋ ਸਾਵਣ ਦੇ ਬਦਲ ਹਵਾ ਦੀ ਗੂੰਜ ਸੁਣ ਕੇ ਡਰਦੇ ਹੋਏ (ਉਡ ਗਏ) ॥੨੭੧॥
मानहु सावन के बदरा सुनि मारुति की घहरै भहराने ॥२७१॥
ਡਾਕਿਅਚੈਕਹੂੰਸ੍ਰੋਨਡਕਾਡਕਪ੍ਰੇਤਪਿਸਾਚਕਹੂੰਕਿਲਕਾਰੈਂ॥
ਕਿਤੇ ਡਾਕਣੀਆਂ ਡਕਾ ਡਕ ਲਹੂ ਪੀ ਰਹੀਆਂ ਸਨ ਅਤੇ ਕਿਤੇ ਪਿਸਾਚ ਅਤੇ ਪ੍ਰੇਤ ਕਿਲਕਾਰੀਆਂ ਮਾਰ ਰਹੇ ਸਨ।
डाकि अचै कहूं स्रोन डकाडक प्रेत पिसाच कहूं किलकारैं ॥
ਬਾਜਤਹੈਕਹੂੰਡੌਰੂਡਮਾਡਮਭੈਰਵਭੂਤਕਹੂੰਭਭਕਾਰੈਂ॥
ਕਿਤੇ ਡੌਰੂ ਡਮਾਡਮ ਕਰਦੇ ਵਜ ਰਹੇ ਸਨ ਅਤੇ ਕਿਤੇ ਭੈਰੋ ਅਤੇ ਭੂਤ ਭਭਕਾਂ ਮਾਰ ਰਹੇ ਸਨ।
बाजत है कहूं डौरू डमाडम भैरव भूत कहूं भभकारैं ॥
ਜੰਗਮ੍ਰਿਦੰਗਉਪੰਗਬਜੈਕਹੂੰਭੀਖਨਸੀਰਨਭੇਰਿਭਕਾਰੈਂ॥
ਕਿਤੇ ਸੰਖ ('ਜੰਗ') ਮ੍ਰਿਦੰਗ, ਉਪੰਗ ਵਜ ਰਹੇ ਸਨ ਅਤੇ ਕਿਤੇ ਯੁੱਧ ਵਿਚ ਭੇਰੀਆਂ ਵਿਚੋਂ ਭੈਂ ਭੈਂ ਦੀ ਭਿਆਨਕ (ਆਵਾਜ਼ ਆ ਰਹੀ ਸੀ)।
जंग म्रिदंग उपंग बजै कहूं भीखन सी रन भेरि भकारैं ॥
ਆਨਿਅਰੈਕਹੂੰਬੀਰਚਟਾਪਟਕੋਪਿਕਟਾਕਟਘਾਇਪ੍ਰਹਾਰੈਂ॥੨੭੨॥
ਕਿਤੇ ਸੂਰਮੇ ਝਟਪਟ ਆ ਕੇ ਅੜ ਗਏ ਸਨ ਅਤੇ ਕ੍ਰੋਧ ਨਾਲ ਕਟਾਕਟ ਵਾਰ ਕਰ ਕੇ ਜ਼ਖ਼ਮ ਕਰ ਰਹੇ ਸਨ ॥੨੭੨॥
आनि अरै कहूं बीर चटापट कोपि कटाकट घाइ प्रहारैं ॥२७२॥
ਐਸੀਬਿਲੋਕਿਕੈਮਾਰਿਮਚੀਭਟਕੋਪਭਰੇਅਰਿਓਰਚਹੈਂ॥
ਅਜਿਹਾ ਭਿਆਨਕ ਯੁੱਧ ਮਚਿਆ ਵੇਖ ਕੇ ਵੈਰੀ ਪੱਖ ਦੇ ਸੂਰਮੇ ਕ੍ਰੋਧ ਨਾਲ ਭਰੇ ਹੋਏ
ऐसी बिलोकि कै मारि मची भट कोप भरे अरि ओर चहैं ॥
ਬਰਛੇਅਰੁਬਾਨਕਮਾਨਕ੍ਰਿਪਾਨਗਦਾਬਰਛੀਤਿਰਸੂਲਗਹੈਂ॥
ਬਰਛੇ, ਬਾਣ, ਕਮਾਨ, ਕ੍ਰਿਪਾਨ, ਗਦਾ, ਬਰਛੀ ਤ੍ਰਿਸ਼ੂਲ ਪਕੜ ਕੇ
बरछे अरु बान कमान क्रिपान गदा बरछी तिरसूल गहैं ॥
ਅਰਿਪੈਅਰਰਾਇਕੈਘਾਇਕਰੈਨਟਰੈਬਹੁਤੀਰਸਰੀਰਸਹੈਂ॥
ਅਰੜਾਂਦੇ ਹੋਏ ਵੈਰੀ ਉਤੇ ਘਾਓ ਕਰਦੇ ਸਨ ਅਤੇ ਬਹੁਤ ਸਾਰੇ ਤੀਰਾਂ ਦੀ ਬੋਛਾੜ ਸਹਿ ਕੇ ਪਿਛੇ ਨਹੀਂ ਹਟਦੇ ਸਨ।
अरि पै अरराइ कै घाइ करै न टरै बहु तीर सरीर सहैं ॥
ਪੁਰਜੇਪੁਰਜੇਤਨਤੇਰਨਮੈਦੁਖਤੇਤਨਮੈਮੁਖਤੇਨਕਹੈਂ॥੨੭੩॥
(ਉਨ੍ਹਾਂ ਦੇ) ਸ਼ਰੀਰ ਰਣ-ਭੂਮੀ ਵਿਚ ਟੋਟੇ ਟੋਟੇ ਹੋ ਕੇ (ਡਿਗ ਰਹੇ ਸਨ ਪਰ ਆਪਣੇ) ਦੁਖ ਨੂੰ ਮੂੰਹ ਤੋਂ ਪ੍ਰਗਟ ਨਹੀਂ ਕਰਦੇ ਸਨ ॥੨੭੩॥
पुरजे पुरजे तन ते रन मै दुख ते तन मै मुख ते न कहैं ॥२७३॥
ਅੜਿਲ॥
ਅੜਿਲ:
अड़िल ॥
ਪੀਸਪੀਸਕਰਿਦਾਤਦੁਬਹਿਯਾਧਾਵਹੀਂ॥
ਦੋਹਾਂ ਬਾਂਹਵਾਂ ਨਾਲ ਹਥਿਆਰ ਚਲਾਉਣ ਵਾਲੇ (ਦੈਂਤ) ਦੰਦ ਪੀਹ ਪੀਹ ਕੇ ਧਾਵਾ ਕਰਦੇ ਸਨ
पीस पीस करि दात दुबहिया धावहीं ॥
ਬਜ੍ਰਬਾਨਬਿਛੂਅਨਕੇਬਿਸਿਖਲਗਾਵਹੀਂ॥
ਅਤੇ ਬਜ੍ਰ ਬਾਣ, ਬਿਛੂਏ, ਤੀਰ ਮਾਰਦੇ ਸਨ।
बज्र बान बिछूअन के बिसिख लगावहीं ॥
ਟੂਕਟੂਕਹੈਮਰਤਨਪਗੁਪਾਛੇਟਰੈਂ॥
ਟੋਟੇ ਟੋਟੇ ਹੋ ਕੇ ਮਰ ਰਹੇ ਸਨ ਪਰ ਕਦਮ ਪਿਛੇ ਨਹੀਂ ਹਟਾ ਰਹੇ ਸਨ।
टूक टूक है मरत न पगु पाछे टरैं ॥
ਹੋਚਟਪਟਆਨਿਬਰੰਗਨਿਤਿਨਪੁਰਖਨਬਰੈਂ॥੨੭੪॥
ਉਨ੍ਹਾਂ ਪੁਰਸ਼ਾਂ ਨੂੰ ਝਟਪਟ ਅਪੱਛਰਾਵਾਂ ਆ ਕੇ ਵਰ ਰਹੀਆਂ ਸਨ ॥੨੭੪॥
हो चटपट आनि बरंगनि तिन पुरखन बरैं ॥२७४॥
ਚਾਬਿਚਾਬਿਕਰਿਓਠਦੁਬਹਿਯਾਰਿਸਿਭਰੇ॥
ਹੋਠਾਂ ਨੂੰ ਚਬ ਚਬ ਕੇ ਰੋਹ ਨਾਲ ਭਰੇ ਹੋਏ ਦੁਬਹੀਏ (ਯੋਧੇ)
चाबि चाबि करि ओठ दुबहिया रिसि भरे ॥
ਟੂਕਟੂਕਹ੍ਵੈਗਿਰੇਨਪਗੁਪਾਛੇਪਰੇ॥
ਟੋਟੇ ਟੋਟੇ ਹੋ ਕੇ ਡਿਗਦੇ ਸਨ, ਪਰ (ਉਨ੍ਹਾਂ ਦੇ) ਪੈਰ ਪਿਛੇ ਨਹੀਂ ਪੈਂਦੇ ਸਨ।
टूक टूक ह्वै गिरे न पगु पाछे परे ॥
ਜੂਝਿਜੂਝਿਰਨਗਿਰਤਸੁਭਟਸਮੁਹਾਇਕੈ॥
ਰਣ ਵਿਚ ਸਾਹਮਣੇ ਆ ਕੇ ਯੋਧੇ ਜੂਝ ਜੂਝ ਕੇ ਡਿਗਦੇ ਸਨ
जूझि जूझि रन गिरत सुभट समुहाइ कै ॥
ਹੋਬਸੇਸ੍ਵਰਗਮੋਜਾਇਪਰਮਸੁਖਪਾਇਕੈ॥੨੭੫॥
ਅਤੇ ਬਹੁਤ ਸੁਖ ਪ੍ਰਾਪਤ ਕਰਦੇ ਹੋਇਆਂ ਸਵਰਗ ਵਿਚ ਜਾ ਵਸਦੇ ਸਨ ॥੨੭੫॥
हो बसे स्वरग मो जाइ परम सुख पाइ कै ॥२७५॥
ਸਵੈਯਾ॥
ਸਵੈਯਾ:
सवैया ॥
ਕੋਪਘਨਾਕਰਿਕੈਅਸੁਰਾਰਦਨਕਾਢਿਕ੍ਰਿਪਾਨਨਕੌਰਨਧਾਏ॥
ਦੇਵਤਿਆਂ (ਵਿਸ਼ੇਸ਼: ਇਥੇ 'ਦੈਂਤ' ਚਾਹੀਦਾ ਹੈ) ਨੇ ਬਹੁਤ ਕ੍ਰੋਧ ਕਰ ਕੇ ਕ੍ਰਿਪਾਨਾਂ ਕਢ ਲਈਆਂ ਅਤੇ ਰਣ-ਭੂਮੀ ਵਲ ਭਜ ਚਲੇ।
कोप घना करि कै असुरारदन काढि क्रिपानन कौ रन धाए ॥
ਹਾਕਿਹਥਿਯਾਰਨਲੈਉਮਡੇਰਨਕੌਤਜਿਕੈਪਗੁਦ੍ਵੈਨਪਰਾਏ॥
ਲਲਕਾਰਾ ਮਾਰ ਕੇ ਅਤੇ ਹਥਿਆਰ ਲੈ ਕੇ ਰਣ ਵਲ ਉਮਡ ਪਏ ਅਤੇ ਛਡ ਕੇ ਦੋ ਕਦਮ ਵੀ ਪਿਛੇ ਨਹੀਂ ਹਟੇ।
हाकि हथियारन लै उमडे रन कौ तजि कै पगु द्वै न पराए ॥
ਮਾਰਹੀਮਾਰਿਪੁਕਾਰਿਹਠੀਘਨਜ੍ਯੋਂਗਰਜੇਨਕਛੂਡਰਪਾਏ॥
ਉਹ ਹਠੀਲੇ ਨਿਡਰ ਹੋ ਕੇ 'ਮਾਰੋ' 'ਮਾਰੋ' ਪੁਕਾਰਦੇ ਸਨ ਜਿਵੇਂ ਬਦਲ ਗਜ ਰਹੇ ਸਨ।
मार ही मारि पुकारि हठी घन ज्यों गरजे न कछू डर पाए ॥
ਮਾਨਹੁਸਾਵਨਕੀਰਿਤੁਮੈਘਨਬੂੰਦਨਜ੍ਯੋਂਸਰਤ੍ਯੋਂਬਰਖਾਏ॥੨੭੬॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਾਵਣ ਦੀ ਰੁਤ ਵਿਚ ਬਦਲਾਂ ਤੋਂ ਬੂੰਦਾਂ ਡਿਗਣ ਵਾਂਗ ਬਾਣਾਂ ਦੀ ਬਰਖਾ ਕਰ ਰਹੇ ਹੋਣ ॥੨੭੬॥
मानहु सावन की रितु मै घन बूंदन ज्यों सर त्यों बरखाए ॥२७६॥
ਧੂਲਜਟਾਯੁਤੇਅਦਿਕਸੂਰਸਭੈਉਮਡੇਕਰਆਯੁਧਲੈਕੈ॥
ਧੂਲ, ਜਟਾਯੂ ਆਦਿ ਸਾਰੇ ਸੂਰਮੇ ਹਥਿਆਰ ਲੈ ਕੇ ਉਮਡ ਪਏ।
धूल जटायु ते अदिक सूर सभै उमडे कर आयुध लै कै ॥
ਕੋਪਕ੍ਰਿਪਾਨਲਏਕਰਬਾਨਮਹਾਹਠਠਾਨਿਬਡੀਰਿਸਿਕੈਕੈ॥
ਉਨ੍ਹਾਂ ਮਹਾਨ ਹਠੀਆਂ ਨੇ ਬਹੁਤ ਗੁੱਸਾ ਵਧਾ ਕੇ ਹੱਥ ਵਿਚ ਬਾਣ ਅਤੇ ਕ੍ਰਿਪਾਨਾਂ ਲੈ ਲਈਆਂ।
कोप क्रिपान लए कर बान महा हठ ठानि बडी रिसि कै कै ॥
ਚੌਪਿਚੜੇਚਹੂੰਓਰਨਤੇਬਰਿਯਾਰਬਡੇਦੋਊਨੈਨਤਚੈਕੈ॥
ਚੌਹਾਂ ਪਾਸਿਆਂ ਤੋਂ ਵੱਡੇ ਯੋਧੇ ਅੱਖਾਂ ਨਾਲ ਘੂਰਦੇ ਹੋਏ ਚਾਓ ਨਾਲ ਚੜ੍ਹ ਪਏ
चौपि चड़े चहूं ओरन ते बरियार बडे दोऊ नैन तचै कै ॥
ਆਨਿਅਰੇਖੜਗਾਧੁਜਸੌਨਚਲੇਪਗੁਦ੍ਵੈਬਿਮੁਖਾਹਵਹ੍ਵੈਕੈ॥੨੭੭॥
ਅਤੇ ਆ ਕੇ ਖੜਗਾਧੁਜ (ਮਹਾ ਕਾਲ) ਨਾਲ ਆਣ ਲੜੇ ਅਤੇ ਯੁੱਧ-ਭੂਮੀ ਤੋਂ ਬੇਮੁਖ ਹੋ ਕੇ ਦੋ ਕਦਮ ਵੀ ਨਾ ਤੁਰੇ (ਅਰਥਾਤ ਪਿਛੇ ਨਾ ਹਟੇ) ॥੨੭੭॥
आनि अरे खड़गाधुज सौ न चले पगु द्वै बिमुखाहव ह्वै कै ॥२७७॥
ਭਾਰੀਪ੍ਰਤਾਪਭਰੇਮਨਮੈਭਟਧਾਇਪਰੇਬਿਬਿਧਾਯੁਧਲੀਨੇ॥
ਮਨ ਵਿਚ ਬਹੁਤ ਤੇਜ ਭਰ ਕੇ ਸੂਰਮੇ ਵਖ ਵਖ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਟੁੱਟ ਕੇ ਪੈ ਗਏ।
भारी प्रताप भरे मन मै भट धाइ परे बिबिधायुध लीने ॥
ਕੌਚਕ੍ਰਿਪਾਨਕਸੇਸਭਸਾਜਨਓਠਨਚਾਬਿਬਡੀਰਿਸਿਕੀਨੇ॥
ਕਵਚ, ਕ੍ਰਿਪਾਨ ਆਦਿ ਸਾਰੇ ਸਾਜ ਸਜਾ ਕੇ ਅਤੇ ਬਹੁਤ ਕ੍ਰੋਧ ਕਰ ਕੇ ਹੋਠਾਂ ਨੂੰ ਚਬਦੇ ਹੋਏ ਚੜ੍ਹ ਪਏ।
कौच क्रिपान कसे सभ साजन ओठन चाबि बडी रिसि कीने ॥
ਆਛੇਕੁਲਾਨਬਿਖੈਉਪਜੇਸਭਕੌਨਹੂੰਬਾਤਬਿਖੈਨਹਿਹੀਨੇ॥
ਸਾਰੇ ਹੀ ਚੰਗੀਆਂ ਕੁਲਾਂ ਵਿਚ ਉਪਜੇ ਸਨ ਅਤੇ ਕਿਸੇ ਗੱਲ ਵਿਚ ਵੀ ਹੀਣੇ ਨਹੀਂ ਸਨ।
आछे कुलान बिखै उपजे सभ कौनहूं बात बिखै नहि हीने ॥
ਜੂਝਿਗਿਰੇਖੜਗਾਧੁਜਸੌਲਰਿਸ੍ਰੋਨਿਤਸੋਸਿਗਰੇਅੰਗਭੀਨੇ॥੨੭੮॥
ਉਹ ਖੜਗਾਧੁਜ (ਮਹਾ ਕਾਲ) ਨਾਲ ਲੜ ਕੇ ਡਿਗ ਪਏ ਸਨ ਅਤੇ ਉਨ੍ਹਾਂ ਦੇ ਸਾਰੇ ਅੰਗ ਲਹੂ ਨਾਲ ਭਿਜ ਗਏ ਸਨ ॥੨੭੮॥
जूझि गिरे खड़गाधुज सौ लरि स्रोनित सो सिगरे अंग भीने ॥२७८॥
ਚੌਪਈ॥
ਚੌਪਈ:
चौपई ॥
ਇਹਬਿਧਿਕੋਪਕਾਲਜਬਭਰਾ॥
ਇਸ ਤਰ੍ਹਾਂ ਜਦ ਕਾਲ ਕ੍ਰੋਧ ਨਾਲ ਭਰ ਗਿਆ,
इह बिधि कोप काल जब भरा ॥
ਦੁਸਟਨਕੋਛਿਨਮੈਬਧੁਕਰਾ॥
(ਤਾਂ ਉਸ ਨੇ) ਛਿਣ ਵਿਚ ਦੁਸ਼ਟਾਂ ਨੂੰ ਮਾਰ ਦਿੱਤਾ।
दुसटन को छिन मै बधु करा ॥